ਕੇਂਦਰ ਸਰਕਾਰ ਵਲੋਂ ਚਲਾਈ ਇਸ ਨਵੀ ਯੋਜਨਾ ਦਾ 12 ਕਰੋੜ ਕਿਸਾਨਾਂ ਨੂੰ ਮਿਲੇਗਾ ਫਾਇਦਾ

ਸਾਡੇ ਦੇਸ਼ ਵਿਚ ਕਿਸਾਨਾਂ ਦੀ ਹਾਲਤ ਕਾਫੀ ਤਰਸਯੋਗ ਹੈ, ਫਸਲਾਂ ਦਾ ਪੂਰਾ ਰੇਟ ਨਾ ਮਿਲਣ ਕਾਰਨ ਦੇਸ਼ ਦੇ ਜਿਆਦਾਤਰ ਕਿਸਾਨ ਕਰਜ਼ ਥੱਲੇ ਦੱਬੇ ਹੋਏ ਹਨ, ਪਿੱਛਲੀਆਂ ਚੋਣਾਂ ਵਿਚ ਸਿਆਸੀ ਪਾਰਟੀਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ, ਕਿਸਾਨਾਂ ਦੀ ਹਾਲਤ ਨੂੰ ਦੇਖਦੇ ਹੋਏ ਹੁਣ ਸਰਕਾਰ ਵਲੋਂ ਕਈ ਯੋਜਨਾ ਸ਼ੁਰੂ ਕੀਤੀਆਂ ਗਈਆਂ ਹਨ,

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਲਈ ਨਵੀ ਯੋਜਨਾ ਸ਼ੁਰੂ ਕੀਤੀ ਹੈ, ਕਿਸਾਨ ਕੇਂਦਰ ਸਰਕਾਰ ਵਲੋਂ ਚਲਾਈ ਕਿਸਾਨ ਮਾਨ ਧਨ ਯੋਜਨਾ, ਯਾਨੀ ਪੈਨਸ਼ਨ ਸਕੀਮ ਦਾ ਫਾਇਦਾ ਲੈ ਸਕਦੇ ਹਨ , ਇਸ ਯੋਜਨਾ ਦੇ ਤਹਿਤ ਦੇਸ਼ ਦੇ ਤਕਰੀਬਨ 12 ਕਰੋੜ ਕਿਸਾਨ ਲਾਭ ਲੈ ਸਕਣਗੇ, ਪਹਿਲੇ ਪੜਾਅ ਵਿਚ 5 ਕਰੋੜ ਕਿਸਾਨਾਂ ਨੂੰ ਇਸ ਦਾ ਫ਼ਾਇਦਾ ਮਿਲੇਗਾ ਪਰ ਕੁਝ ਕਿਸਾਨ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਸ ਦਾ ਲਾਭ ਨਹੀਂ ਮਿਲੇਗਾ।

ਜੇਕਰ ਕੋਈ ਕਿਸਾਨ ਪੀਐਮ-ਕਿਸਾਨ ਨਿਧੀ ਯੋਜਨਾ ਦਾ ਲਾਭ ਲੈ ਰਿਹਾ ਹੈ ਤਾਂ ਉਸ ਤੋਂ ਕਈ ਦਸਤਾਵੇਜ਼ ਨਹੀਂ ਲਿਆ ਜਾਵੇਗਾ। ਇਸ ਯੋਜਨਾ ਵਿਚ ਰਜਿਸਟ੍ਰੇਸ਼ਨ ਲਈ ਕੋਈ ਫੀਸ ਨਹੀਂ ਹੋਵੇਗੀ। ਸਰਕਾਰ ਵਲੋਂ ਮਿਲਣ ਵਾਲੀ ਪੈਨਸ਼ਨ ਸਿੱਧੀ ਕਿਸਾਨ ਦੇ ਬੈਂਕ ਖਾਤੇ ਵਿਚ ਜਾਵੇਗੀ ,

ਇਸ ਕਿਸਾਨ ਪੈਨਸ਼ਨ ਯੋਜਨਾ ਲਈ ਕੁਝ ਸ਼ਰਤਾਂ ਵੀ ਰੱਖਿਆ ਗਈਆਂ ਹਨ। ਇਸ ਯੋਜਨਾ ਤਹਿਤ ਕਿਸਾਨ ਨੂੰ 60 ਸਾਲ ਦੀ ਉਮਰ ਵਿਚ 3000 ਰੁਪਏ ਮਹੀਨਾ ਪੈਨਸ਼ਨ ਮਿਲੇਗੀ । ਸ਼ਰਤਾਂ ਮੁਤਾਬਕ ਇਸ ਯੋਜਨਾ ਦੇ ਤਹਿਤ 2 ਹੈਕਟੇਅਰ ਤੱਕ ਵਾਹੀਯੋਗ ਜ਼ਮੀਨ ਦੇ ਮਾਲਕ ਤੇ ਛੋਟੇ ਤੇ ਸੀਮਤ ਕਿਸਾਨ ਇਸ ਦਾ ਲਾਭ ਲੈ ਸਕਣਗੇ । ਜਿਸ ਕਿਸਾਨ ਕੋਲ ਜਮੀਨ ਜਿਆਦਾ ਹੈ ਉਹ ਕਿਸਾਨ ਇਸ ਯੋਜਨਾ ਦਾ ਫਾਇਦਾ ਨਹੀਂ ਲੈ ਸਕੇਗਾ,

ਫੌਜ ਦਾ ਟਰੱਕ ਪਲਟਿਆ, 3 ਜਵਾਨਾਂ ਦੀ ਮੌਤ, 3 ਗੰਭੀਰ

ਸਰਹੱਦੀ ਬਾੜਮੇਰ ਜ਼ਿਲ੍ਹੇ ਦੇ ਚੌਹਟਨ ਵਿੱਚ ਬੁੱਧਵਾਰ ਨੂੰ ਭਾਰਤੀ ਹਵਾਈ ਸੈਨਾ ਦਾ ਇੱਕ ਟਰੱਕ ਪਹਾੜ ਤੋਂ ਤਕਰੀਬਨ ਸੌ ਫੁੱਟ ਹੇਠਾਂ ਡਿੱਗ ਗਿਆ। ਇਸ ਹਾਦਸੇ ਵਿੱਚ ਤਿੰਨ ਜਵਾਨ ਮਾਰੇ ਗਏ, ਜਦਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਬਾੜਮੇਰ ਲਿਜਾਇਆ ਗਿਆ ਹੈ।

ਚੌਹਟਨ ਦੇ ਪਹਾੜਾਂ ‘ਤੇ ਇਨ੍ਹੀਂ ਦਿਨੀਂ ਏਅਰਫੋਰਸ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਹਵਾਈ ਫੌਜ ਦੇ ਛੇ ਜਵਾਨ ਅੱਜ ਸਾਢੇ 11 ਵਜੇ ਇੱਕ ਟਰੱਕ ਵਿੱਚ ਸਵਾਰ ਹੋ ਕੇ ਪਹਾੜੀ ਤੋਂ ਹੇਠਾਂ ਆ ਰਹੇ ਸਨ। ਹਿਲਟਾਪ ਤਕ ਜਾਣ ਵਾਲੀ ਸੜਕ ਇਨ੍ਹੀਂ ਦਿਨੀਂ ਖਰਾਬ ਹੈ। ਹੇਠਾਂ ਉੱਤਰਦੇ ਸਮੇਂ ਇੱਕ ਮੋੜ ‘ਤੇ ਡਰਾਈਵਰ ਟਰੱਕ ਦਾ ਕੰਟਰੋਲ ਗੁਆ ਬੈਠਾ। ਫਿਰ ਟਰੱਕ ਪਹਾੜੀ ਤੋਂ ਹੇਠਾਂ ਲੁੜਕ ਗਿਆ ਤੇ ਪੱਥਰਾਂ ਨਾਲ ਟਕਰਾਉਂਦਾ ਤਕਰੀਬਨ ਸੌ ਫੁੱਟ ਹੇਠਾਂ ਡਿੱਗ ਗਿਆ।

ਇਸ ਦੌਰਾਨ ਟਰੱਕ ਵਿੱਚ ਸਵਾਰ ਤਿੰਨ ਜਵਾਨ ਉੱਛਲ ਕੇ ਦੂਰ ਡਿੱਗ ਪਏ। ਦੋ ਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇੱਕ ਹੋਰ ਦੀ ਇਲਾਜ ਲਈ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਤਿੰਨ ਜਵਾਨ ਗੰਭੀਰ ਜ਼ਖਮੀ ਹਨ। ਉਸਨੂੰ ਬਾੜਮੇਰ ਲਿਜਾਇਆ ਗਿਆ। ਗੰਭੀਰ ਸਥਿਤੀ ਦੇ ਮੱਦੇਨਜ਼ਰ ਤਿੰਨਾਂ ਨੂੰ ਜੋਧਪੁਰ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਮੌਸਮ ਵਿਭਾਗ ਵੱਲੋਂ ਮੁੜ ਅਲਰਟ ਜਾਰੀ, ਇਨ੍ਹਾਂ ਸੂਬਿਆਂ ‘ਚ ਹੋਏਗੀ ਭਾਰੀ ਬਾਰਸ਼

ਮੌਸਮ ਵਿਭਾਗ ਵੱਲੋਂ ਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਬਾਰਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪੂਰੇ ਭਾਰਤ ‘ਚ ਕਈ ਸੂਬਿਆਂ ‘ਚ ਭਾਰਤੀ ਮੌਸਮ ਵਿਭਾਗ ਨੇ ਭਾਰੀ ਬਾਰਸ਼ ਦੀ ਸੰਭਾਵਨਾ ਪ੍ਰਗਟਾਈ ਹੈ। ਵਿਭਾਗ ਮੁਤਾਬਕ, ਓਡੀਸ਼ਾ, ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਤਮਿਲਨਾਡੂ, ਪੁਡੁਚੇਰੀ ਤੇ ਕੇਰਲ ਸਣੇ ਕਈ ਸੂਬਿਆਂ ‘ਚ ਅੱਜ ਬਾਰਸ਼ ਦੀ ਚੇਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ ਪੂਰਵੀ ਉੱਤਰ ਪ੍ਰਦੇਸ਼, ਪੱਛਮੀ ਮੱਧ ਪ੍ਰਦੇਸ਼, ਛੱਤੀਸਗੜ੍ਹ ‘ਚ ਅਗਲੇ 24 ਘੰਟਿਆਂ ‘ਚ ਭਾਰੀ ਬਾਰਸ਼ ਦਾ ਖਦਸਾ ਹੈ।

ਇਨ੍ਹਾਂ ਤੋਂ ਇਲਾਵਾ ਬਿਹਾਰ, ਝਾਰਖੰਡ ਤੇ ਓਡੀਸ਼ਾ ‘ਚ ਤੇਜ਼ ਬਾਰਸ਼ ਨਾਲ ਹਨੇਰੀ-ਤੂਫਾਨ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਅੱਜ ਅਰਬ ਸਾਗਰ ਤੇ ਬੰਗਾਲ ਦੀ ਖਾੜੀ ‘ਚ 45-45 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ‘ਚ ਅਗਲੇ 24 ਘੰਟੇ ਮੌਸਮ ਖੁਸ਼ਕ ਰਹਿਣ ਦਾ ਉਮੀਦ ਹੈ।

ਉਧਰ ਕੇਂਦਰ ਨੇ ਹੜ੍ਹ ਪ੍ਰਭਾਵਿਤ 11 ਸੂਬਿਆਂ ‘ਚ ਹੋਏ ਨੁਕਸਾਨ ਦੇ ਅੰਦਾਜ਼ੇ ਲਈ ਤਤਕਾਲ ਪ੍ਰਭਾਵ ਨਾਲ ਆਈਐਮਸੀਟੀ ਦਾ ਗਠਨ ਕਰਨ ਦਾ ਫੈਸਲਾ ਲਿਆ ਹੈ। ਇਸ ਨੂੰ ਗ੍ਰਹਿ ਮੰਤਰੀ ਨੇ ਸਾਰੇ ਸੂਬਿਆਂ ‘ਚ ਹਰ ਸੰਭਵ ਉਪਾਅ ਕਰਨ ਦੇ ਆਦੇਸ਼ ਵੀ ਦਿੱਤੇ ਹਨ।

ਤਾਜ਼ਾ ਵੱਡੀ ਖ਼ਬਰ: ਅਜੇ ਵੀ ਨਹੀਂ ਰੁਕਿਆ ਸਤਲੁਜ ਦਾ ਕਹਿਰ,ਹੜ੍ਹਾਂ ਦੇ ਕਹਿਰ ਕਾਰਨ ਇਹ ਪਿੰਡ ਵੀ ਹੋਏ ਬਰਬਾਦ,ਦੇਖੋ ਪੂਰੀ ਖ਼ਬਰ

ਪੰਜਾਬ ‘ਚ ਲਗਾਤਾਰ ਕਈ ਦਿਨ ਪਏ ਮੀਹ ਕਾਰਨ ਹੜ੍ਹਾਂ ਦਾ ਕਹਿਰ ਜਾਰੀ ਹੈ। ਹਿਮਾਚਲ ਪ੍ਰਦੇਸ਼ ‘ਚ ਇਸ ਵਾਰ ਲਗਾਤਾਰ ਮੀਹ ਪੈਣ ਕਾਰਨ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਵਧ ਗਿਆ ਸੀ, ਜਿਸ ਕਰਕੇ ਬੀਤੇ ਦਿਨੀਂ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਸਨ। ਸਤਲੁਜ ਦਰਿਆ ‘ਚ ਭਾਖੜਾ ਡੈਮ ਤੋਂ ਫਲੱਡ ਗੇਟਾਂ ਰਾਹੀਂ ਛੱਡੇ ਪਾਣੀ ਨਾਲ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਸਤਲੁਜ ਦਰਿਆ ‘ਚ ਪਾਣੀ ਕਾਫੀ ਮਾਤਰਾ ‘ਚ ਛੱਡਿਆ ਗਿਆ।

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 6 ਵਜੇ ਲੋਹੀਆਂ ਖ਼ਾਸ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਮੰਡਾਲਾ ਨੇੜੇ ਅਡਵਾਂਸ ਧੁੱਸੀ ਬੰਨ੍ਹ ‘ਚ ਵੱਡਾ ਪਾੜ ਪੈ ਗਿਆ ਸੀ।ਇਸ ਦੌਰਾਨ ਧੁੱਸੀ ਬੰਨ੍ਹ ‘ਚ ਪਾੜ ਪੈਣ ਤੋਂ ਬਾਅਦ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਇੰਦਰਪੁਰ, ਟਿੱਬੀ, ਸ਼ੇਖਮਾਂਗਾ, ਭਰੋਆਣਾ, ਤੱਕਿਆ ਆਦਿ ਪਿੰਡਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ‘ਚ ਡੁੱਬ ਗਈ ਹੈ। ਇਸ ਘਟਨਾ ਤੋਂ ਬਾਅਦ ਐੱਨ.ਡੀ.ਆਰ.ਐੱਫ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਹੋਈਆਂ ਹਨ।

ਇਸ ਦੇ ਨਾਲ ਹੀ ਸਤਲੁਜ ਤੇ ਬਿਆਸ ਦਰਿਆਵਾਂ ਵਿੱਚ ਆਏ ਹੜ੍ਹ ਨੇ ਕਈ ਜ਼ਿਲ੍ਹਿਆਂ ਵਿੱਚ ਤਬਾਹੀ ਮਚਾਈ ਹੈ। ਜਲੰਧਰ ਜ਼ਿਲ੍ਹੇ ਦੇ ਫਿਲੌਰ, ਸ਼ਾਹਕੋਟ ਤੇ ਲੋਹੀਆਂ ਇਲਾਕਿਆਂ ‘ਚ ਅਜੇ ਵੀ ਹਾਲਤ ਗੰਭੀਰ ਹੈ। ਦਰਿਆ ਦੇ ਪਾਣੀ ਨੇ ਸਤਲੁਜ ਦੇ ਕੰਢਿਆਂ ਨੂੰ ਅੱਧੀ ਦਰਜਨ ਤੋਂ ਵੱਧ ਥਾਵਾਂ ਤੋਂ ਤੋੜਿਆ ਹੈ।

ਇਸ ਤੋਂ ਇਲਾਵਾ ਰੂਪਨਗਰ, ਫਤਿਹਗੜ੍ਹ ਸਾਹਿਬ ਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਵੀ ਹੜ੍ਹ ਦੀ ਮਾਰ ਪਈ ਹੈ।ਦੱਸ ਦੇਈਏ ਕਿ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਹੋਰ ਬਾਰਸ਼ ਨਾ ਹੋਣ ਦੀ ਭਵਿੱਖਬਾਣੀ ਕੀਤੀ ਹੈ ਪਰ ਡੈਮਾਂ ਵਿੱਚ ਪਾਣੀ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਉਪਰ ਹੈ। ਇਸ ਲਈ ਸਤਲੁਜ ਤੇ ਬਿਆਸ ਸਣੇ ਦਰਿਆਵਾਂ ਤੇ ਨਾਲਿਆਂ ਵਿੱਚ ਪਾਣੀ ਦਾ ਵਹਾਅ ਇਸੇ ਤਰ੍ਹਾਂ

ਹੁਣ ਜੀਓ ਵੱਲੋਂ ਫਰੀ ਮਿਲਣਗੇ ਐਲਈਡੀ ਟੀਵੀ, ਜਾਣੋ ਕਿਵੇਂ

ਰਿਲਾਇੰਸ ਜੀਓ ਦੀ ਫਾਈਬਰ ਸਰਵਿਸ ਸ਼ੁਰੂ ਹੋਣ ‘ਚ ਹੁਣ ਕੁਝ ਹੀ ਦਿਨ ਬਾਕੀ ਰਹੀ ਗਏ ਹਨ। ਪੰਜ ਸਤੰਬਰ ਤੋਂ ਜੀਓ ਫਾਈਬਰ ਸਰਵਿਸ ਸ਼ੁਰੂ ਹੋ ਰਹੀ ਹੈ ਜਿਸ ਲਈ 700 ਰੁਪਏ ਤੋਂ ਲੈ ਕੇ 1000 ਰੁਪਏ ਤਕ ਦੇ ਪਲਾਨ ਰੱਖੇ ਗਏ ਹਨ। ਜਦਕਿ ਸਾਰਿਆਂ ਨੂੰ ਸਭ ਤੋਂ ਜ਼ਿਆਦਾ ਇੰਤਜ਼ਾਰ ਫਰੀ ਐਲਈਡੀ ਟੀਵੀ ਤੇ 4K ਰਿਜੋਲੂਸ਼ਨ ਵਾਲੇ ਸੈਟਅੱਪ ਬਾਕਸ ਦਾ ਹੈ।

ਕੰਪਨੀ ਨੇ ਆਪਣੀ ਸਾਲਾਨਾ ਮੀਟਿੰਗ ‘ਚ ਸਾਫ਼ ਕੀਤਾ ਸੀ ਕਿ ਫਾਈਬਰ ਸਰਵਿਸ ‘ਚ ਘੱਟ ਤੋਂ ਘੱਟ 100mbps ਦੀ ਸਪੀਡ ਮਿਲੇਗੀ। ਇਸ ਤੋਂ ਇਲਾਵਾ ਕੰਪਨੀ ਦੇ ਸਭ ਤੋਂ ਸਸਤੇ ਪਲਾਨ ਲਈ ਯੂਜ਼ਰਸ ਨੂੰ 700 ਰੁਪਏ ਦਾ ਪਲਾਨ ਦਿੱਤਾ ਜਾ ਰਿਹਾ ਹੈ। ਰਿਲਾਇੰਸ ਆਪਣੀ ਫਾਈਬਰ ਸਰਵਿਸ ‘ਚ ਯੂਜ਼ਰਸ ਨੂੰ ਐਲਈਡੀ ਟੀਵੀ ਨਾਲ ਬ੍ਰਾਡਬੈਂਡ ਤੇ ਲੈਂਡਲਾਈਨ ਦਾ ਕਨੈਕਸ਼ਨ ਵੀ ਦੇਵੇਗਾ।

ਫਰੀ ਐਲਈਡੀ ਟੀਵੀ ਲਈ ਯੂਜ਼ਰਸ ਨੂੰ ਜੀਓ ਫਾਈਬਰ ਦੇ ਸਾਲਾਨਾ ਪੈਕ ਦਾ ਸਬਸਕ੍ਰਿਪਸ਼ਨ ਲੈਣਾ ਪਵੇਗਾ। ਜੀਓ ਦੇ ਸਲਾਨਾ ਪੈਕ ਦਾ ਨਾਂ ਜੀ-ਫਾਰਐਵਰ ਪਲਾਨ ਹੋ ਸਕਦਾ ਹੈ। ਇਸ ਨੂੰ ਕੰਪਨੀ ਦੇ ਤਿੰਨ ਸਾਲ ਪੂਰਾ ਹੋਣ ‘ਤੇ ਪੇਸ਼ ਕੀਤਾ ਜਾ ਰਿਹਾ ਹੈ। ਜੀਓ ਨੇ ਫਾਈਬਰ ਸਰਵਿਸ ਲਈ ਪਹਿਲਾਂ ਹੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ। ਇਹ ਗੱਲ ਸਾਫ਼ ਹੈ ਕਿ ਫਰੀ ਐਲਈਡੀ ਲਈ ਯੂਜ਼ਰਸ ਨੂੰ ਸਾਲਾਨਾ ਪਲਾਨ ਦੀ ਕੀਮਤ ਦਾ ਭੁਗਤਾਨ ਕਰਨਾ ਪਵੇਗਾ।

ਆਮਿਰ ਖ਼ਾਨ ਨੇ ਹੜ੍ਹ ਪੀੜਤਾਂ ਕੀਤੇ ਲੱਖਾਂ ਰੁਪਏ ਦਾਨ

ਮਹਾਰਾਸ਼ਟਰ ਲਈ ਇਲਾਕਿਆਂ ‘ਚ ਇਸ ਸਾਲ ਬਾਰਸ਼ ਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ। ਸੂਬੇ ‘ਚ ਇਨ੍ਹਾਂ ਵਿਗੜੇ ਹਾਲਾਤ ‘ਚ ਹੁਣ ਬਾਲੀਵੁੱਡ ਵੱਲੋਂ ਮਦਦ ਦਾ ਹੱਥ ਅੱਗੇ ਆਇਆ ਹੈ। ਬੀ-ਟਾਉਨ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਤੇ ਸਿੰਗਰ ਲਤਾ ਮੰਗੇਸ਼ਕਰ ਸਣੇ ਕਈ ਕਲਾਕਾਰਾਂ ਨੇ ਮਦਦ ਕੀਤੀ ਹੈ।

ਬੀਤੇ ਦਿਨੀਂ ਅਮਿਤਾਭ ਬੱਚਨ ਨੇ ਸੂਬੇ ਦੀ ਮਦਦ ਲਈ ਵੱਡੀ ਰਕਮ ਦਾਨ ਕੀਤੀ ਸੀ। ਹੁਣ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਆਮਿਰ ਖ਼ਾਨ ਤੇ ਲਤਾ ਮੰਗੇਸ਼ਕਰ ਸਣੇ ਕਈ ਕਲਾਕਾਰਾਂ ਨੇ ਮਦਦ ਕੀਤੀ ਹੈ। ਉਨ੍ਹਾਂ ਟਵੀਟ ‘ਚ ਲਿਖਿਆ, “ਆਮੀਰ ਖ਼ਾਨ ਨੇ ਮਹਾਰਾਸ਼ਟਰ ਦੇ ਹੜ੍ਹ ਪੀੜਤਾਂ ਦੀ ਮਦਦ ਲਈ 25 ਲੱਖ ਰੁਪਏ ਦੀ ਮਦਦ ਕੀਤੀ, ਧੰਨਵਾਦ।”

ਸੀਐਮ ਫਡਨਵੀਸ ਦੇ ਟਵੀਟ ਤੋਂ ਜਾਣਕਾਰੀ ਮਿਲੀ ਹੈ ਕਿ ਲਤਾ ਨੇ ਵੀ ਸੀਐਮ ਫੰਡ ਨੂੰ 11 ਲੱਖ ਰੁਪਏ ਦਾਨ ਕੀਤੇ ਹਨ। ਬਾਲੀਵੁੱਡ ਤੋਂ ਇਲਾਵਾ ਮਰਾਠੀ ਸਿਨੇਮਾ ਦੇ ਕਲਾਕਾਰ ਵੀ ਸੂਬੇ ਦੀ ਆਰਥਿਕ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਮਰਾਠੀ ਸਿਨੇਮਾ ਦੇ ਐਕਟਰ ਅਸ਼ੋਕ ਸਰਫ ਨੇ ਵੀ ਪੀੜਤਾਂ ਦੀ ਮਦਦ ਲਈ ‘ਵੈਕਿਊਮ ਕਲੀਨਰ” ਨਾਂ ਦਾ ਪ੍ਰੋਗ੍ਰਾਮ ਕਰ ਤਿੰਨ ਲੱਖ ਰੁਪਏ ਦੀ ਮਦਦ ਕੀਤੀ।

ਕੈਨੇਡਾ ਸਰਕਾਰ ਦਾ ਨਵਾਂ ਐਲਾਨ ਸਿੱਧਾ ਮਿਲੇਗਾ ਵਰਕ ਪਰਮਿਟ

ਕੇਅਰਗਿਵਰਜ਼ ਭਾਵ ਨੈਨੀਜ਼ ਨੂੰ ਕੈਨੇਡਾ ਸਰਕਾਰ ਨੇ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਹੈ। ਓਪਨ ਵਰਕ ਪਰਮਿਟ ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਮਿਲੇਗਾ, ਜੋ ਇਸੇ ਸਾਲ 4 ਮਾਰਚ ਨੂੰ ਸ਼ੁਰੂ ਕੀਤੇ ਪਾਇਲਟ ਪ੍ਰੋਗਰਾਮ ਤਹਿਤ ਯੋਗ ਹੋਣਗੇ। 21 ਮਾਰਚ ਨੂੰ ਜਾਰੀ ਹਦਾਇਤਾਂ ਤਹਿਤ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਕੈਨੇਡਾ ਦੀ ਪੀ.ਆਰ. ਲਈ ਅਰਜ਼ੀ ਦਾਖ਼ਲ ਕਰਨ ਵੇਲੇ ਨੈਨੀਜ਼ ਦੁਆਰਾ ਓਪਨ ਵਰਕ ਪਰਮਿਟ ਦੀ ਅਰਜ਼ੀ ਵੀ ਦਾਇਰ ਕੀਤੀ ਜਾ ਸਕੇਗੀ। ਓਪਨ ਵਰਕ ਪਰਮਿਟ ਲਈ ਜ਼ਰੂਰੀ ਸ਼ਰਤਾਂ ਅਧੀਨ ਉਮੀਦਵਾਰ ਕੈਨੇਡਾ ਵਿਚ ਕੰਮ ਕਰਨ ਵਾਸਤੇ ਅਧਿਕਾਰਤ ਹੋਣਾ ਚਾਹੀਦਾ ਹੈ।

ਇੰਮੀਗ੍ਰੇਸ਼ਨ ਵਿਭਾਗ ਨੇ ਅੱਗੇ ਕਿਹਾ ਕਿ ਵਰਕ ਪਰਮਿਟ ਵਾਲੀ ਅਰਜ਼ੀ ਦੀ ਪ੍ਰੋਸੈਸਿੰਗ ਉਸ ਵੇਲੇ ਹੀ ਸ਼ੁਰੂ ਕੀਤੀ ਜਾਵੇਗੀ, ਜਦੋਂ ਸਬੰਧਤ ਉਮੀਦਵਾਰ ਪੀ.ਆਰ. ਦੀ ਯੋਗਤਾ ਵਾਲੇ ਟੈਸਟ ਨੂੰ ਪਾਸ ਕਰ ਲੈਣਗੇ। ਵਰਕ ਪਰਮਿਟ ਨਵਿਆਉਣ ਲਈ ਅਰਜ਼ੀ ਦਾਖ਼ਲ ਕੀਤੀ ਹੋਣ ਦੀ ਸੂਰਤ ਵਿਚ ਉਹ ਬਗ਼ੈਰ ਵਰਕ ਪਰਮਿਟ ਤੋਂ ਕੰਮ ਕਰਨ ਲਈ ਅਧਿਕਾਰਤ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨੈਨੀਜ਼ ਦੇ ਜੀਵਨ ਸਾਥੀਆਂ ਅਤੇ ਉਨ੍ਹਾਂ ਉਪਰ ਨਿਰਭਰ ਪਰਿਵਾਰਕ ਮੈਂਬਰ ਵੀ ਓਪਨ ਵਰਕ ਪਰਮਿਟ ਲਈ ਅਰਜ਼ੀ ਦਾਖ਼ਲ ਕਰ ਸਕਦੇ ਹਨ।

ਯਾਦ ਰਹੇ ਕਿ ਕੈਨੇਡਾ ਵਿਚ ਵਿਦੇਸ਼ੀ ਨੈਨੀਆਂ ਭਾਵ ਕੇਅਰਗਿਵਰਜ਼ ਦੀ ਤਰਸਯੋਗ ਹਾਲਤ ਨੂੰ ਵੇਖਦਿਆਂ ਫ਼ੈਡਰਲ ਸਰਕਾਰ ਨੇ ਬੀਤੀ 4 ਮਾਰਚ ਨੂੰ ਦੋ ਨਵੇਂ ਪਾਇਲਟ ਪ੍ਰੋਗਰਾਮ ਸ਼ੁਰੂ ਕੀਤੇ ਸਨ, ਜਿਨ੍ਹਾਂ ਤਹਿਤ ਕੇਅਰਗਿਵਰਜ਼ ਆਪਣੇ ਪਰਿਵਾਰ ਸਮੇਤ ਕੈਨੇਡਾ ਆ ਸਕਦੀਆਂ ਹਨ ਅਤੇ ਦੋ ਸਾਲ ਦੇ ਤਜ਼ਰਬੇ ਮਗਰੋਂ ਉਨ੍ਹਾਂ ਨੂੰ ਤੁਰੰਤ ਪੀ.ਆਰ. ਮਿਲ ਜਾਵੇਗੀ। ਜੋ ਘੱਟੋ-ਘੱਟ ਇਕ ਸਾਲ ਤੋਂ ਕੈਨੇਡਾ ਵਿਚ ਹਨ ਅਤੇ ਕਾਨੂੰਨੀ ਤੌਰ ‘ਤੇ ਕੰਮ ਕਰ ਰਹੀਆਂ ਹਨ। ਬਸ਼ਰਤੇ ਉਨ੍ਹਾਂ ਨੇ ਅੰਗਰੇਜ਼ੀ ਜਾਂ ਫ਼ਰੈਂਚ ਵਿਚ ਮੁਹਾਰਤ ਵਾਲਾ ਟੈਸਟ ਸਫ਼ਲਤਾ ਨਾਲ ਮੁਕੰਮਲ ਕੀਤਾ ਹੋਵੇ ਅਤੇ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਦੇ ਬਰਾਬਰ ਵਿੱਦਿਅਕ ਯੋਗਤਾ ਵੀ ਹੋਵੇ।

ਤਾਜ਼ਾ ਵੱਡੀ ਖ਼ਬਰ: ਹੁਣੇ-ਹੁਣੇ ਇਹਨਾਂ ਜ਼ਿਲ੍ਹਿਆਂ ਚ’ ਹੋਇਆ 2 ਦਿਨ ਦੀ ਛੁੱਟੀ ਦਾ ਐਲਾਨ,ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਹੜ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦੇ ਸ਼ਾਹਕੋਟ ਸਬ ਡਿਵੀਜ਼ਨ ਸ਼ਹਾਕੋਟ ‘ਚ ਅਗਲੇ ਦੋ ਦਿਨਾਂ ਤੱਕ ਵਿੱਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਐੱਸ. ਡੀ. ਐੱਮ. ਸ਼ਾਹਕੋਟ ਡਾ. ਚਾਰੂ ਮਹਿਤਾ ਨੇ ਦੱਸਿਆ ਕਿ ਦਰਿਆ ‘ਚ ਪਾਣੀ ਦਾ ਪੱਧਰ ਕਿਸੇ ਸਮੇਂ ਵੱਧ-ਘੱਟ ਸਕਦਾ ਹੈ ਅਤੇ ਲੋਹੀਆਂ ਇਲਾਕੇ ‘ਚ ਬੰਨ੍ਹ ਟੁੱਟਣ ਕਾਰਨ ਸਥਿਤੀ ਠੀਕ ਹੋਣ ਨੂੰ ਅਜੇ ਸਮਾਂ ਲੱਗੇਗਾ।

ਇਸ ਸਮੱਸਿਆ ਨੂੰ ਦੇਖਦੇ ਹੋਏ ਅਗਲੇ ਦੋ ਦਿਨਾਂ 22 ਅਤੇ 23 ਅਗਸਤ ਨੂੰ ਸਬ-ਡਿਵੀਜ਼ਨ ਸ਼ਾਹਕੋਟ ਦੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀਵਿੱਦਿਅਕ ਅਦਾਰੇ ਬੰਦ ਰੱਖੇ ਜਾਣਗੇ। ਇਸ ਤੋਂ ਇਲਾਵਾ 24 ਅਗਸਤ ਨੂੰ ਸ੍ਰੀ ਕ੍ਰਿਸ਼ਨ ਅਸ਼ਟਮੀ ਦੀ ਗਜ਼ਟਿਡ ਛੁੱਟੀ ਹੈ ਅਤੇ 25 ਅਗਸਤ ਨੂੰ ਐਤਵਾਰ ਦੀ ਛੁੱਟੀ ਹੋਵੇਗੀ। ਇਸ ਤੋਂ ਬਾਅਦ ਹੀ ਹਾਲਾਤ ਨੂੰ ਦੇਖਦੇ ਹੋਏ ਅਗਲੇ ਹੁਕਮ ਜਾਰੀ ਕੀਤੇ ਜਾਣਗੇ।

ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਕੌਰ ਮੀਡੀਆ ਅਤੇ ਘਰੇਲੂ ਨੁਸਖੇ ਲਾਇਕ ਕਰੋ ਤੇ ਨਾਲ ਹੀ ਫੋਲੋ ਕਰੋ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |news source: jagbani

ਤਾਜ਼ਾ ਵੱਡੀ ਖ਼ਬਰ: ਹੁਣੇ-ਹੁਣੇ ਅੰਮ੍ਰਿਤਸਰ ਚ’ ਵਾਪਰਿਆ ਕਹਿਰ,ਨੌਜਵਾਨ ਦੀ ਮੌਕੇ ਤੇ ਧੌਣ ਧੜ੍ਹ ਨਾਲ ਹੋਈ ਵੱਖ,ਦੇਖੋ ਪੂਰਾ ਲਾਇਵ

ਦੇਰ ਰਾਤ ਖਾਲਸਾ ਕਾਲਜ ਦੇ ਬਾਹਰ ਇੱਕ ਦਰਦਨਾਕ ਹਾਦਸਾ ਵਾਪਰਿਆ। ਇਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਗਰਦਨ ਹੀ ਉਸ ਦੇ ਧੜ ਨਾਲੋ ਅਲੱਗ ਹੋ ਗਈ। ਇੱਕ ਔਰਤ ਨਾਲ ਨੌਜਵਾਨ ਸਕੂਟਰੀ ਦੇ ਉੱਪਰ ਜਾ ਰਹੇ ਸਨ।

ਇਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਸਪਸ਼ਟ ਹੈ ਕਿ ਦੋਵੇਂ ਕਾਫੀ ਤੇਜ਼ੀ ਦੇ ਨਾਲ ਰੇਲਿੰਗ ਨਾਲ ਟਕਰਾਏ ਸਨ।ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਕੌਰ ਮੀਡੀਆ ਅਤੇ ਘਰੇਲੂ ਨੁਸਖੇ ਲਾਇਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਵੱਡੀ ਖੁਸ਼ਖ਼ਬਰੀ: ਹੁਣੇ-ਹੁਣੇ SBI ਬੈਂਕ ਨੇ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ,ਹੁਣ ਹਰ ਵਿਅਕਤੀ ਨੂੰ ਆਸਾਨੀ ਨਾਲ ਮਿਲੇਗਾ ਲੋਨ,ਦੇਖੋ ਪੂਰੀ ਖ਼ਬਰ

ਇਸ ਤਿਉਹਾਰੀ ਸੀਜ਼ਨ ਵਿੱਚ ਦੇਸ਼ ਦਾ ਸਭ ਦਾ ਵੱਡਾ ਬੈਂਕ ਭਾਰਤੀ ਸਟੇਟ ਬੈਂਕ (ਐਸਬੀਆਈ) ਆਪਣੇ ਗਾਹਕਾਂ ਲਈ ਕਈ ਤਰ੍ਹਾਂ ਦੇ ਆਫਰ ਲੈ ਕੇ ਆਇਆ ਹੈ। ਗਾਹਕਾਂ ਨੂੰ ਬਿਨਾ ਕਿਸੇ ਝੰਜਟ ਦੇ ਆਕਰਸ਼ਕ ਤੇ ਸਸਤੇ ਲੋਨ ਮੁਹੱਈਆ ਕਰਵਾਏ ਜਾਣਗੇ।ਇਸ ਤੋਂ ਇਲਾਵਾ ਕਰਜ਼ੇ ‘ਤੇ ਪ੍ਰੋਸੈਸਿੰਗ ਫੀਸ ਨਹੀਂ ਲੱਗੇਗੀ। ਪ੍ਰੀ-ਅਪਰੂਵਡ ਡਿਜੀਟਲ ਲੋਨ ਦੀ ਸੁਵਿਧਾ ਦਿੱਤੀ ਜਾਏਗੀ ਤੇ ਵਿਆਜ ਦਰਾਂ ਵਿੱਚ ਵੀ ਕੋਈ ਵਾਧਾ ਨਹੀਂ ਕੀਤਾ ਜਾਏਗਾ।

ਤਿਉਹਾਰਾਂ ਦੇ ਮੌਸਮ ਦੌਰਾਨ ਐਸਬੀਆਈ ਨੇ ਕਾਰ ਲੋਨ ਲਈ ਪ੍ਰੋਸੈਸਿੰਗ ਫੀਸ ਮੁਆਫ ਕਰ ਦਿੱਤੀ ਹੈ। ਗਾਹਕਾਂ ਨੂੰ 8.70 ਫੀਸਦ ਤੋਂ ਘੱਟ ਦਰਾਂ ‘ਤੇ ਕਾਰ ਲੋਨ ਪੇਸ਼ ਕੀਤੇ ਜਾ ਰਹੇ ਹਨ। ਇਸ ਦੀਆਂ ਵਿਆਜ ਦਰਾਂ ਵਿੱਚ ਵੀ ਵਾਧਾ ਨਹੀਂ ਕੀਤਾ ਜਾਵੇਗਾ।ਜੋ ਗ੍ਰਾਹਕ ਬੈਂਕ ਦੇ ਡਿਜੀਟਲ ਪਲੇਟਫਾਰਮ ਜਿਵੇਂ ਕਿ YONO ਜਾਂ ਬੈਂਕ ਦੀ ਵੈਬਸਾਈਟ ਰਾਹੀਂ ਅਪਲਾਈ ਕਰਦੇ ਹਨ, ਉਨ੍ਹਾਂ ਨੂੰ ਬੈਂਕ ਵਿਆਜ ਦਰਾਂ ਵਿੱਚ ਇੱਕ ਚੌਥਾਈ ਫੀਸਦੀ ਦੀ ਵਾਧੂ ਛੋਟ ਦਏਗਾ। ਤਨਖਾਹਦਾਰ ਗਾਹਕ ਕਾਰ ਦੀ ਆਨ-ਰੋਡ ਕੀਮਤ ਦਾ 90 ਫੀਸਦੀ ਤਕ ਕਰਜ਼ਾ ਲੈ ਸਕਦੇ ਹਨ।

ਇਸ ਤਿਉਹਾਰੀ ਸੀਜ਼ਨ ਵਿੱਚ ਐਸਬੀਆਈ ਆਪਣੇ ਗਾਹਕਾਂ ਨੂੰ 10.75 ਫੀਸਦ ਦੀ ਦਰ ਨਾਲ 20 ਲੱਖ ਰੁਪਏ ਤਕ ਦਾ ਨਿੱਜੀ ਲੋਨ ਦੇ ਰਿਹਾ ਹੈ। ਬੈਂਕ ਨਿੱਜੀ ਕਰਜ਼ੇ ਦੀ ਅਦਾਇਗੀ ਲਈ 6 ਸਾਲ ਦਾ ਸਮਾਂ ਵੀ ਦੇ ਰਿਹਾ ਹੈ।ਇਸ ਤੋਂ ਇਲਾਵਾ, ਜੇ ਤੁਸੀਂ ਤਨਖਾਹਦਾਰ ਵਿਅਕਤੀ ਹੋ ਤਾਂ YONO ਸਿਰਫ 4 ਕਲਿੱਕਸ ਵਿੱਚ 5 ਲੱਖ ਰੁਪਏ ਦੇ ਪ੍ਰੀ-ਅਪਰੂਵਡ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ।

ਐਸਬੀਆਈ ਇਸ ਤਿਉਹਾਰਾਂ ਦੇ ਮੌਸਮ ਵਿੱਚ ਵਿਦਿਆਰਥੀਆਂ ਲਈ ਵੀ ਸਸਤੇ ਐਜੂਕੇਸ਼ਨ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਦੇਸ਼ ਵਿੱਚ ਪੜ੍ਹਾਈ ਲਈ 50 ਲੱਖ ਰੁਪਏ ਤੇ ਵਿਦੇਸ਼ ਵਿੱਚ ਪੜ੍ਹਾਈ ਲਈ ਐਸਬੀਆਈ 8.25 ਫੀਸਦ ਦੀ ਦਰ ਨਾਲ 1.50 ਕਰੋੜ ਰੁਪਏ ਤੱਕ ਦਾ ਐਜੂਕੇਸ਼ਨ ਲੋਨ ਦੇ ਰਿਹਾ ਹੈ। ਇਹ ਐਜੂਕੇਸ਼ਨ ਲੋਨ 15 ਸਾਲਾਂ ਦੀ ਮਿਆਦ ਤਕ ਅਦਾ ਕੀਤਾ ਜਾ ਸਕਦਾ ਹੈ।news source: Abpsanjha