ਝੌਪੜੀ ਚ ਰਹਿਕੇ ਗੁਜਾਰਾ ਕਰ ਰਿਹਾ ਸੀ ਸ਼ਹੀਦ ਦਾ ਪਰਿਵਾਰ, ਪਿੰਡ ਵਾਲਿਆਂ ਨੇ ਬਣਾਕੇ ਦਿੱਤੀ ਕੋਠੀ

ਮੱਧ ਪ੍ਰਦੇਸ਼ ‘ਚ ਦੇਪਾਲਪੁਰ ਦੇ ਪੀਰ ਪੀਪਲਿਆ ਪਿੰਡ ਦੇ ਲੋਕਾਂ ਨੇ ਕੁਝ ਅਜਿਹਾ ਕੀਤਾ, ਜਿਸਨੂੰ ਵੇਖਕੇ ਤੁਹਾਡੇ ਚਿਹਰੇ ਉੱਤੇ ਵੀ ਰੌਣਕ ਆ ਜਾਵੇਗੀ। ਪੀਰ ਪੀਪਲਿਆ ਪਿੰਡ ਦੇ ਰਹਿਣ ਵਾਲੇ ਬੀਐਸਐਫ਼ ਦੇ ਹਵਲਦਾਰ ਮੋਹਨ ਸਿੰਘ ਸੁਨੇਰ ਤਰੀਪੁਰਾ ਵਿੱਚ ਅਤਿਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ। 27 ਸਾਲ ਤੋਂ ਉਨ੍ਹਾਂ ਦਾ ਪਰਵਾਰ ਪਿੰਡ ਵਿੱਚ ਇਸ ਟੁੱਟੇ ਫੁੱਟੇ ਕੱਚੇ ਮਕਾਨ ਵਿੱਚ ਰਹਿਣ ਨੂੰ ਮਜਬੂਰ ਸੀ। ਸਰਕਾਰ ਨੇ ਉਨ੍ਹਾਂ ਦੀ ਕਦੇ ਖ਼ਬਰ-ਸਾਰ ਨਹੀਂ ਲਈ। ਕੁਝ ਦਿਨ ਪਹਿਲਾਂ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕੀਤੇ,

11 ਲੱਖ ਰੁਪਏ ਜਮਾਂ ਕੀਤੇ ਅਤੇ ਸ਼ਹੀਦ ਦੀ ਵਿਧਵਾ ਘਰਵਾਲੀ ਰਾਜੂ ਬਾਈ ਨੂੰ ਇਹ ਘਰ ਰੱਖੜੀ ਦੇ ਦਿਨ ਤੋਹਫੇ ਵਜੋਂ ਦਿੱਤਾ। ਤੋਹਫਾ ਦੇਣ ਦਾ ਤਰੀਕਾ ਵੀ ਸ਼ਾਨਦਾਰ, ਭੈਣ ਨੇ ਆਪਣੇ ਭਰਾਵਾਂ ਦੇ ਹੱਥ ‘ਤੇ ਸਵਾਰ ਹੋ ਕੇ ਆਪਣੇ ਨਵੇਂ ਘਰ ਵਿੱਚ ਗ੍ਰਹਿਪ੍ਰਵੇਸ਼ ਕੀਤਾ। ਬੀਐਸਐਫ਼ ‘ਚ ਤੈਨਾਤ ਮੋਹਨ ਲਾਲ ਸੁਨੇਰ ਦਾ ਪਰਵਾਰ ਮਜਦੂਰੀ ਕਰਕੇ ਆਪਣਾ ਪੇਟ ਪਾਲ ਰਿਹਾ ਸੀ, ਕਿਉਂਕਿ 700 ਰੁਪਏ ਦੀ ਪੈਂਸ਼ਨ ਤਿੰਨ ਲੋਕਾਂ ਲਈ ਸਮਰੱਥ ਨਹੀਂ ਸੀ। ਜਿਸਨੂੰ ਵੇਖ ਕੇ ਪਿੰਡ ਦੇ ਨੌਜਵਾਨਾਂ ਨੇ ਇੱਕ ਅਭਿਆਨ ਸ਼ੁਰੂ ਕੀਤਾ ਅਤੇ ਵੇਖਦੇ ਹੀ ਵੇਖਦੇ 11 ਲੱਖ ਰੁਪਏ ਜਮਾਂ ਕਰ ਲਏ ਇਨ੍ਹਾਂ ਪੈਸਿਆਂ ਨਾਲ ਮਕਾਨ ਤਿਆਰ ਹੋ ਗਿਆ ਅਤੇ

ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਨ੍ਹਾਂ ਨੇ ਸ਼ਹੀਦ ਦੀ ਪਤਨੀ ਤੋਂ ਰੱਖੜੀ ਬਨਾਉਣ ਤੋਂ ਬਾਅਦ ਉਨ੍ਹਾਂ ਨੂੰ ਰੱਖੜੀ ਦੇ ਤੋਹਫੇ ‘ਚ ਨਵੇਂ ਘਰ ਦੀ ਕੁੰਜੀ ਸੌਂਪ ਦਿੱਤੀ। ਪਿੰਡ ਵਾਲਿਆਂ ਨੇ ਪੀਰ ਪਿਪਲਿਆ ਮੁੱਖ ਰਸਤੇ ‘ਤੇ ਸ਼ਹੀਦ ਦੀ ਮੂਰਤੀ ਲਗਾਉਣ ਦੀ ਯੋਜਨਾ ਵੀ ਬਣਾਈ ਹੈ ਨਾਲ ਹੀ ਜਿਸ ਸਰਕਾਰੀ ਸਕੂਲ ਵਿੱਚ ਉਨ੍ਹਾਂ ਨੇ ਪੜਾਈ ਕੀਤੀ ਹੈ, ਉਸਦਾ ਨਾਮ ਵੀ ਉਨ੍ਹਾਂ ਦੇ ਨਾਮ ‘ਤੇ ਰੱਖਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।