ਹੁਣੇ ਹੁਣੇ ਚੋਟੀ ਦੇ ਇਸ ਐਕਟਰ ਦੀ ਹੋਈ ਮੌਤ ਛਾਇਆ ਸਾਰੇ ਪਾਸੇ ਸੋਗ

ਹੁਣੇ ਹੁਣੇ ਬਹੁਤ ਹੀ ਮਾੜੀ ਖਬਰ ਬੰਬੇ ਤੋਂ ਆ ਰਹੀ ਹੈ ਜਿਥੇ ਛੋਟੀ ਦੇ ਐਕਟਰ ਦੀ ਅੱਜ ਮੌਤ ਹੋ ਗਈ ਹੈ। ਜਿਸ ਨਾਲ ਸਾਰੇ ਬੋਲੀਵੁਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ ਸ਼ੋਲੇ ‘ਚ ਕਾਲੀਆ ਦੇ ਕਿਰਦਾਰ ਨਾਲ ਮਸ਼ਹੂਰ ਹੋਏ “ਵਿਜੂ ਖੋਟੇ” ਦਾ ਦੇਹਾਂਤ, ਬਾਲੀਵੁੱਡ ਜਗਤ ‘ਚ ਸੋਗ ਦੀ ਲਹਿਰ,ਬਾਲੀਵੁੱਡ ਇੰਡਸਟਰੀ ‘ਚ ਅੱਜ ਉਸ ਸਮੇਂ ਮਾਤਮ ਛਾ ਗਿਆ, ਜਦੋਂ ਅੱਜ ਸਵੇਰੇ ਦਿੱਗਜ ਅਦਾਕਾਰ ਵਿਜੂ ਖੋਟੇ ਦਾ ਦੇਹਾਂਤ ਹੋ ਗਿਆ। ਵਿਜੂ ਖੋਟੇ 77 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।

ਮਿਲੀ ਜਾਣਕਾਰੀ ਮੁਤਾਬਕ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਅੱਜ ਸਵੇਰੇ ਮੁੰਬਈ ‘ਚ ਆਪਣੇ ਗ੍ਰਹਿ ਵਿਖੇ ਆਖਰੀ ਸਾਹ ਲਏ। ਤੁਹਾਨੂੰ ਦੱਸ ਦਈਏ ਕਿ ਵਿਜੂ ਖੋਟੇ ਫਿਲਮ ਸ਼ੋਲੇ ਤੋਂ ਮਸ਼ਹੂਰ ਹੋਏ ਸਨ। ਇਸ ਫਿਲਮ ‘ਚ ਉਹਨਾਂ ਨੇ ਕਾਲੀਆ ਦਾ ਰੋਲ ਨਿਭਾਇਆ ਸੀ। ਜਿਸ ਤੋਂ ਬਾਅਦ ਉਹ ਦੁਨੀਆ ਭਰ ‘ਚ ਮਸ਼ਹੂਰ ਹੋ ਗਏ। ਇਹ ਕਿਰਦਾਰ ਲੋਕਾਂ ਨੂੰ ਇਸ ਕਦਰ ਪਸੰਦ ਆਇਆ ਕਿ ਅੱਜ ਵੀ ਉਹਨਾਂ ਨੂੰ ਕਾਲੀਆ ਦੇ ਕਿਰਦਾਰ ਲਈ ਜਾਣਿਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਵਿਜੂ ਖੋਟੇ ਸਾਲ 1964 ਤੋਂ ਫਿਲਮ ਜਗਤ ਨਾਲ ਜੁੜੇ ਹੋਏ ਸਨ। ਉਹਨਾਂ ਨੇ ਆਪਣੇ ਫਿਲਮੀ ਕਰੀਅਰ ‘ਚ ਕਈ ਮਰਾਠੀ ਅਤੇ ਹਿੰਦੀ ਫਿਲਮਾਂ ਵਿਚ ਕੰਮ ਕੀਤਾ। ਫਿਲਮ ਸ਼ੋਲੇ ਤੋਂ ਇਲਾਵਾ ਉਹ ਅੰਦਾਜ਼ ਅਪਣਾ ਆਪਣਾ ‘ਚ ਆਪਣੇ ਕਿਰਦਾਰ ਲਈ ਵੀ ਜਾਣੇ ਜਾਂਦੇ ਹਨ।