ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਕੱਲ ਤੋਂ ਇਸ ਸਮੇਂ ‘ਤੇ ਖੁੱਲ੍ਹਣਗੇ ਸਕੂਲ

ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ ਏਡਿਡ ਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਅੱਜ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸੂਬੇ ਦੇ ਸਕੂਲਾਂ ਦੀ ਨਵੀਂ ਸਮਾਂ-ਸਾਰਨੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ 1 ਅਕਤੂਬਰ 2019 ਤੋਂ 31 ਅਕਤੂਬਰ 2019 ਅਤੇ 1 ਮਾਰਚ 2020 ਤੋਂ 31 ਮਾਰਚ 2020 ਤੱਕ ਸਾਰੇ ਮਿਡਲ, ਹਾਈ ਅਤੇ ਹਾਇਰ ਸਕੈਂਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ ਦੁਪਹਿਰ 2.50 ਵਜੇ ਤੱਕ ਹੋਵੇਗਾ ।

ਉਨ੍ਹਾਂ ਦਸਿਆ ਕਿ ਸਾਰੇ ਪ੍ਰਾਇਮਰੀ ਸਕੂਲ ਹੁਣ ਸਵੇਰੇ 8.30 ਵਜੇ ਤੋਂ ਦੁਪਹਿਰ 2.30 ਵਜੇ ਖੁੱਲ੍ਹਣਗੇ। ਇਸੇ ਤਰ੍ਹਾਂ ਹੀ 1 ਨਵੰਬਰ 2019 ਤੋਂ 28 ਫਰਵਰੀ 2020 ਤੱਕ ਸਾਰੇ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ ਜਦਕਿ ਸਾਰੇ ਮਿਡਲ, ਹਾਈ ਅਤੇ ਹਾਇਰ ਸਕੈਂਡਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3.20 ਵਜੇ ਤੱਕ ਹੋਵੇਗਾ।

ਸਕੂਲਾਂ ਦੇ ਸਮੇਂ ਵਿੱਚ ਇਹ ਤਬਦੀਲੀ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਠੰਡ ਨੂੰ ਦੇਖ ਕੇ ਕੀਤੀ ਗਈ ਹੈ, ਠੰਡ ਕਰਕੇ ਹਰ ਸਾਲ ਸਾਰੇ ਸਕੂਲਾਂ ਦਾ ਸਮਾਂ ਬਦਲਿਆ ਜਾਂਦਾ ਹੈ। ਅਤੇ ਸਰਦੀਆਂ ਤੋਂ ਬਾਅਦ ਫਿਰ ਦੋਬਾਰਾ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾਂਦੀ ਹੈ।