ਸੱਤ ਸਾਲ ਦੀ ਮਾਸੂਮ ਭੈਣ ਦਾ ਆਪਣੇ ਭਰਾ ਪ੍ਰਤੀ ਪਿਆਰ ਰੱਬ ਅੱਗੇ ਰੋਜ਼ ਕਰਦੀ ਹੈ ਅਰਦਾਸ

ਹਾਲੇ ਆਪਣੇ ਬਚਪਨ ਦੇ ਚਾਅ ਵੀ ਇਸ 7 ਸਾਲਾਂ ਦੀ ਮਾਸੂਮ ਲਾਡਲੀ ਗੁਰਨਾਜ਼ਦੀਪ ਕੌਰ ਨੇ ਨਹੀਂ ਪੂਰੇ ਕੀਤੇ ਸਨ ਕਿ ਵਾਹਿਗੁਰੂ ਵਿੱਚ ਆਪਣੇ ਛੋਟੇ ਵੀਰ ਦੀ ਤੰਦਰੁਸਤੀ ਲਈ ਇਸ ਤਰਾਂ ਵਿਸ਼ਵਾਸ਼ ਦਿਖਿਆ ਕਿ ਇਸ ਬੱਚੇ ਨੂੰ ਦੇਖਣ ਵਾਲਾ ਹਰ ਕੋਈ ਏਸ ਬੱਚੀ ਦੇ ਹੌਸਲੇ ਨੂੰ ਦੇਖ ਕੇ ਹੈਰਾਨ ਹੈ। ਘਰ ਵਿੱਚ ਲਾਡਲੀ ਤੋਂ ਬਾਅਦ ਮੁੰਡਾ ਪੈਦਾ ਹੋਣ ਕਰਕੇ ਸੁਭਾਵਿਕ ਹੈ ਕਿ ਘਰ ਵਿੱਚ ਖੁਸ਼ੀਆਂ ਦੂਣੀਆਂ ਹੋ ਜਾਣੀਆਂ ਸਨ ਅਤੇ ਹੋਇਆ ਵੀ ਏਸੇ ਤਰਾਂ।

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਅਮਨਦੀਪ ਸਿੰਘ ਦੇ ਇੱਕ ਪੈਦਾ ਹੋਇਆ ਇਹ ਬੱਚਾ,ਗੁਰਨਾਜ਼ਦੀਪ ਕੌਰ ਦਾ ਛੋਟਾ ਭਰਾ ਹੈ।

ਆਪਣੇ ਬੇਟੇ ਦਾ ਨਾਮ ਬੜੇ ਚਾਵਾਂ ਨਾਲ ਮਾਂ ਸੁਖਜਿੰਦਰ ਕੌਰ ਨੇ ਵਿਸ਼ਵਦੀਪ ਸਿੰਘ ਰੱਖਿਆ ਆਪਣੇ ਨਾਮ ਵਿੱਚ ਜੋ ਪੂਰੇ ਪਰਿਵਾਰ ਦੇ ਨਾਮ ਨੂੰ ਵੀ ਸ਼ਾਮਿਲ ਕਰਦਾ ਹੈ।ਘਰਦਿਆਂ ਨੇ ਇਸ ਮਾਸੂਮ ਨੂੰ ਘਰ ਵਿੱਚ ਨਿਸ਼ੂ (ਛੋਟਾ ਨਾਮ) ਲੈ ਕੇ ਵੀ ਬੁਲਾਉਣਾ ਸ਼ੁਰੂ ਕੀਤਾ।

ਸਾਰਾ ਪਰਿਵਾਰ ਨਿਸ਼ੂ (ਵਿਸ਼ਵਦੀਪ) ਦੀਆਂ ਕਿਲਕਾਰੀਆਂ ਤੇ ਉਹਦੇ ਨਾਲ ਲਾਡ ਕਰਦਾ ਨਾ ਥੱਕਦਾ। ਪਰ ਕੁੱਝ ਹੋਰ ਹੀ ਕਿਸਮਤ ਨੂੰ ਮਨਜ਼ੂਰ ਸੀ। ਇੱਕ ਵਰ੍ਹੇ ਦਾ ਹੋਣ ਤੋਂ ਬਾਅਦ ਵੀ ਨਿਸ਼ੂ ਤੁਰਨ ਨਾ ਲੱਗਾ। ਪਹਿਲਾਂ ਤਾਂ ਘਰਦਿਆਂ ਨੇ ਆਪਣੇ ਦੇਸੀ ਨੁਸਖੇ ਨਾਲ ਨਿਸ਼ੂ ਨੂੰ ਤੋਰਨ-ਫੇਰਨ ਦੀ ਕੋਸ਼ਿਸ਼ ਕੀਤੀ ਪਰ ਜਦ ਮਿਹਨਤ ਨੇ ਰੰਗ ਨਾ ਲਿਆਂਦਾ ਤਾਂ ਉਹਨਾਂ ਵੱਡੇ ਹਸਪਤਾਲਾਂ ਦੇ ਅਣਗਿਣਤ ਚੱਕਰ ਕੱਢੇ।

ਪਰ ਇਹ ਮਾਸੂਮ ਪੂਰੀ ਤਰਾਂ ਨਾ ਠੀਕ ਹੋ ਸਕਿਆ ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਇਸ ਬੱਚੇ ਦੀ ਮਾਂ ਦੀ ਕੁੱਖ ਤੋਂ ਹੀ ਇਸ ਬੱਚੇ ਨੂੰ ਸੇਰੇਬਰਲ ਪਾਲਿਸੀ ਨਾਂ ਦੀ ਭੈੜੀ ਬਿਮਾਰੀ ਨੇ ਜਕੜ ਲਿਆ ਜਿਸ ਕਾਰਨ ਇਹ ਮਾਸੂਮ ਆਪਣੇ ਪੈਰਾਂ ਭਾਰ ਨਾ ਖੜ੍ਹਾ ਹੋ ਸਕਿਆ।

ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇੱਕ ਨਾਮੀ ਡਾਕਟਰ ਕੋਲ ਆਪਣੇ ਬੱਚੇ ਦਾ ਇਲਾਜ ਲੱਖਾਂ ਦੇ ਹਿਸਾਬ ਨਾਲ ਪੈਸੇ ਖਰਚਣ ਤੋਂ ਬਾਅਦ ਮਾਪਿਆਂ ਨੇ ਸ਼ੁਰੂ ਕਰਵਾਇਆ। ਇਸ ਰਿਪੋਰਟ ਮੁਤਾਬਿਕ ਉਕਤ ਡਾਕਟਰ ਨੇ ਦੱਸਿਆ ਕਿ ਹਰੇਕ 1000 ਨਵ-ਜੰਮੇ ਬੱਚਿਆਂ ਵਿੱਚੋਂ 5 ਬੱਚੇ ਅਤੇ ਇਸ ਬਿਮਾਰੀ ਤੋਂ ਪੀੜਤ ਹੁੰਦੇ ਹਨਸਾਡੇ ਦੇਸ਼ ਵਿੱਚ 25 ਲੱਖ ਬੱਚੇ ਇਸ ਭੈੜੀ ਬਿਮਾਰੀ ਤੋਂ ਪੀੜਤ ਹਨ। ਮਰੀਜਾਂ ਨੂੰ ਕਾਫੀ ਦਿੱਕਤ ਇਸ ਬਿਮਾਰੀ ਦਾ ਇਲਾਜ ਲੰਬਾ ਹੋਣ ਕਰਕੇ ਆਉਂਦੀ ਹੈ।

ਪਰਿਵਾਰ ਵੱਲੋਂ ਜਦ ਵੀ ਕਿਸੇ ਡਾਕਟਰ ਕੋਲ ਜਾਣਾ ਤਾਂ ਉਹਨਾਂ ਆਖਣਾ ਕਿ “ਵਾਹਿਗੁਰੂ” ਦੇ ਹੱਥ ਸਭ ਹੈ, ਉਹ ਜਰੂਰ ਭਲੀ ਕਰਨਗੇ। ਡਾਕਟਰ ਦੀ ਇਹ ਗੱਲ ਇਸ ਨੰਨ੍ਹੀ ਬੱਚੀ ਦੇ ਕੰਨ ਬਲੇਲ ਪੈ ਗਈ ਜਿਸ ਤੋਂ ਇਹ ਬੱਚੀ ਆਪਣੇ ਛੋਟੇ ਵੀਰ ਦੀ ਤੰਦਰੁਸਤੀ ਲਈ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਨੰਗੇ ਪੈਰੀਂ ਪਿਛਲੇ 4 ਸਾਲ ਤੋਂ ਲਗਾਤਾਰ ਸ਼ਾਮ-ਸਵੇਰੇ ਅਰਦਾਸ ਕਰਨ ਜਾਂਦੀ ਹੈ। ਘਰ ਵਾਲਿਆਂ ਅਨੁਸਾਰ ਗੁਰਨਾਜ਼ਦੀਪ ਆਪਣੇ ਛੋਟੇ ਵੀਰ ਲਈ ਅਰਦਾਸ ਕਰਨ ਜਰੂਰ ਗੁਰੂਘਰ ਜਾਂਦੀ ਹੈ ਚਾਹੇ ਮੀਂਹ ਆਏ ਚਾਹੇ ਹਨੇਰੀ। ਗੁਰਨਾਜ਼ ਦੱਸਦੇ ਹਨ ਕਿ ਇਹ ਨੰਨ੍ਹੀ ਪਰੀ ਹੱਦ ਤੋਂ ਜਿਆਦਾ ਰੱਖੜੀ ਵਾਲੇ ਦਿਨ ਰੋਈ। ਫੇਰ ਉਸਦੀ ਮਾਂ ਵੱਲੋਂ ਇਹ ਭਰੋਸਾ ਦੇਣ ‘ਤੇ ਚੁੱਪ ਹੋਈ ਕਿ ਤੇਰਾ ਵੀਰਾ ਜਲਦੀ ਠੀਕ ਹੋ ਜਾਵੇਗਾ। ਹਮੇਸ਼ਾ ਆਪਣੇ ਵੀਰ ਲਈ ਤੋਤਲੀ ਜਿਹੀ ਆਵਾਜ਼ ਵਿੱਚ ਬੋਲਦੀ ਗੁਰਨਾਜ਼ ਅਰਦਾਸ ਕਰਦੀ ਰਹਿੰਦੀ ਹੈ।