‘ਆਪ’ MLA ਸਰਵਜੀਤ ਕੌਰ ਮਾਣੂੰਕੇ ਦੇ ਵਾਰਡ ‘ਚ 109 ਨੰਬਰ ਬੂਥ ‘ਚੋਂ ‘ਆਪ’ ਨੂੰ ਮਿਲੀਆਂ 2 ਵੋਟਾਂ

ਜਗਰਾਉਂ: ਲੋਕ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਜਿਥੇ ਇਕ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਨੂੰ ਆਪਣੇ ਵਾਰਡ ‘ਚ ਵੋਟਾਂ ਦੀ ਗਿਣਤੀ ਦੇ ਪਹਿਲੇ ਪੜਾਅ ਦੌਰਾਨ 5 ਵੋਟਾਂ ਮਿਲੀਆਂ ਸਨ। ਉਥੇ ਹੀ ਇਸ ਤੋਂ ਵੱਡਾ ਰਿਕਾਰਡ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਆਪਣੇ ਵਾਰਡ ਦੇ ਇਕ ਬੂਥ ‘ਤੇ ਬਣਿਆ ਹੈ।

ਜਿਥੇ ਉਨ੍ਹਾਂ ਦੇ ਉਮੀਦਵਾਰ ਪ੍ਰੋ. ਤੇਜਪਾਲ ਸਿੰਘ ਗਿੱਲ ਨੂੰ ਵੋਟਾਂ ਦੀ ਗਿਣਤੀ ਦੌਰਾਨ ਸਿਰਫ ਦੋ ਵੋਟਾਂ ਹੀ ਪ੍ਰਾਪਤ ਹੋਈਆਂ।

ਜ਼ਿਕਰਯੋਗ ਹੈ ਕਿ ਜਗਰਾਉਂ ਸ਼ਹਿਰ ਦੇ ਵਾਰਡ ਨੰਬਰ-18 ‘ਚ ਹਲਕਾ ਜਗਰਾਉਂ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਤੇ ਉਨ੍ਹਾਂ ਦੇ ਪਤੀ ਪ੍ਰੋ. ਸੁਖਵਿੰਦਰ ਸਿੰਘ ਦੀ ਵੋਟ ਹੀ ਪਈ।

ਜਿਥੇ ਪੈਂਦੇ 109 ਨੰਬਰ ਬੂਥ ‘ਤੇ ‘ਆਪ’ ਉਮੀਦਵਾਰ ਨੂੰ ਸਿਰਫ ਦੋ ਵੋਟਾਂ ਹੀ ਨਿਕਲੀਆਂ ਹਨ, ਜਦਕਿ ਇਸ ਵਾਰਡ ‘ਚੋਂ ‘ਆਪ’ ਉਮੀਦਵਾਰ ਨੂੰ ਕੁੱਲ 50 ਵੋਟਾਂ ਮਿਲੀਆਂ ਹਨ।