ਕਨੇਡਾ ਹੋਇਆ ਮਿਹਰਬਾਨ ਕਈ PR ਲੈਣ ਦੇ ਚਾਹਵਾਨਾਂ ਦੇ ਸੁਪਨੇ ਹੋਣਗੇ ਪੂਰੇ

ਕੈਨੇਡਾ ਵਿਚ ਪੀ. ਆਰ. ਦੀ ਇਛਾ ਰੱਖਣ ਵਾਲਿਆਂ ਪ੍ਰਤੀ ਇਸ ਸਾਲ ਕੈਨੇਡੀਅਨ ਇੰਮੀਗ੍ਰੇਸ਼ਨ ਐਂਡ ਸਿਟੀਜਨਸ਼ਿੱਪ ਵਿਭਾਗ ਮਹਿਰਬਾਨ ਹੈ। 2019 ਦੇ 2 ਮਹੀਨੇ ਵੀ ਪੂਰੇ ਨਹੀਂ ਹੋਏ ਕਿ ਵਿਭਾਗ ਨੇ ਇਸ ਵਰ੍ਹੇ ਹੁਣ ਤਕ 14,500 ਲੋਕਾਂ ਨੂੰ ਪੀ. ਆਰ. ਅਪਲਾਈ ਕਰਨ ਦਾ ਸੱਦਾ ਭੇਜ ਵੀ ਦਿੱਤਾ ਹੈ। ਇਸ ਮਹੀਨੇ 20 ਫਰਵਰੀ ਤਕ ਐਕਸਪ੍ਰੈਸ ਐਂਟਰੀ ਪੂਲ ਤਹਿਤ 3,350 ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ। ਸਾਲ 2015 ‘ਚ ਐਕਸਪ੍ਰੈਸ ਐਂਟਰੀ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਇਨੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਸੱਦੇ ਭੇਜਣ ਦੇ ਮਾਮਲੇ ਵਿਚ ਸਾਲ 2019 ਨੇ ਰਿਕਾਰਡ ਕਾਇਮ ਕਰ ਦਿੱਤਾ ਹੈ। ਕੈਨੇਡਾ ਨੇ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਸਾਲ 2019 ਵਿਚ ਉਨ੍ਹਾਂ ਦੇ ਵਿਭਾਗ ਵਲੋਂ 14,500 ਲੋਕਾਂ ਨੂੰ ਕੈਨੇਡਾ ਵਿਚ ਪੱਕੀ ਰਿਹਾਇਸ਼ ਪ੍ਰਾਪਤ ਕਰਨ ਲਈ ਸੱਦੇ ਭੇਜੇ ਜਾ ਚੁੱਕੇ ਹਨ, ਜੋ ਕਿ ਆਪਣੇ ਆਪ ਵਿਚ ਰਿਕਾਰਡ ਹੈ।

ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ 2018 ਵਿਚ ਫਰਵਰੀ ਮਹੀਨੇ ਤਕ ਸਿਰਫ 8,500 ਲੋਕਾਂ ਨੂੰ ਸੱਦੇ ਭੇਜੇ ਗਏ ਸਨ। 2019 ਵਿਚ 2018 ਦੇ ਮੁਕਾਬਲੇ ਪਹਿਲੇ 2 ਮਹੀਨੀਆਂ ਵਿਚ 70 ਫੀਸਦੀ ਵੱਧ ਸੱਦੇ ਭੇਜੇ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਸਾਲ 2019 ਵਿਚ 81,400 ਲੋਕਾਂ ਨੂੰ ਸੱਦਾ ਭੇਜਿਆ ਜਾਣਾ ਹੈ। ਸਾਲ 2018 ਵਿਚ ਇਸ ਸਕੀਮ ਤਹਿਤ 89,800 ਲੋਕਾਂ ਨੂੰ ਸੱਦੇ ਭੇਜੇ ਗਏ ਸਨ। ਐਕਸਪ੍ਰੈਸ ਐਂਟਰੀ ਸਿਸਟਮ ਇਕ ਅਜਿਹੀ ਪ੍ਰਕਿਰਿਆ ਹੈ, ਜਿਸ ਤਹਿਤ ਕੈਨੇਡਾ ਇੰਮੀਗ੍ਰੇਸ਼ਨ ਵਿਭਾਗ ਮਹੀਨੇ ਵਿਚ 2 ਵਾਰ 1 ਨੰਬਰ ਜਾਰੀ ਕਰਦਾ ਹੈ ਅਤੇ ਜਿਨ੍ਹਾਂ ਉਮੀਦਵਾਰਾਂ ਦੇ ਪੁਆਇੰਟ ਉਸ ਨੰਬਰ ਤੋਂ ਉਪਰ ਹੁੰਦੇ ਹਨ, ਉਹ ਪੀ. ਆਰ. ਲੈਣ ਦੇ ਯੋਗ ਹੋ ਜਾਂਦੇ ਹਨ।

ਐਕਸਪ੍ਰੈਸ ਐਂਟਰੀ ਤਹਿਤ ਅਰਜੀ ਇਕ ਉਮੀਦਵਾਰ ਦੇ ਟੈਕਿੰਗ ਸਿਸਟਮ (ਸੀ. ਆਰ. ਐਸ) ਸਕੋਰ ‘ਤੇ ਅਧਾਰਤ ਹੁੰਦੇ ਹਨ, ਜੋ ਕਿ ਉਮਰ, ਸਿੱਖਿਆ, ਕੰਮ ਦੇ ਤਜੁਰਬੇ (ਹੁਨਰ), ਕੈਨੇਡਾ ਵਿਚ ਪਰਿਵਾਰਕ ਸੰਬੰਧਾਂ ਅਤੇ ਅੰਗਰੇਜੀ ਜਾਂ ਫਰਾਂਸ਼ੀਸੀ ਭਾਸ਼ਾ ਦੇ ਗਿਆਨ ਦੇ ਆਧਾਰ ਉਤੇ ਸਕੋਰਿੰਗ ਹੁੰਦੀ ਹੈ। ਇਸ ਵਾਰ 20 ਫਰਵਰੀ ਨੂੰ ਕੱਢੇ ਗਏ ਡਰਾਅ ਮੌਕੇ ਐਕਸਪ੍ਰੈਸ ਐਂਟਰੀ ਲਈ ਘੱਟੋ-ਘੱਟ ਸਕੋਰ 457 ਸੀ। ਕੈਨੇਡਾ ਵਿਚ ਵਸਣ ਦਾ ਸੁਪਨਾ ਦੇਖਣ ਵਾਲਿਆਂ ਲਈ ਐਕਸਪ੍ਰੈਸ ਐਂਟਰੀ ਇਕ ਵਰਦਾਨ ਸਾਬਤ ਹੋ ਰਹੀ ਹੈ। ਹਰ ਸਾਲ ਵੱਡੀ ਗਿਣਤੀ ਵਿਚ ਭਾਰਤੀ ਇਸ ਸਕੀਮ ਦਾ ਲਾਭ ਲੈ ਕੇ ਕੈਨੇਡਾ ਵਿਚ ਪੀ. ਆਰ. ਹਾਸਲ ਕਰਨ ਵਿਚ ਕਾਮਯਾਬ ਹੁੰਦੇ ਹਨ।