ਦੂਸਰੀ ਵਾਰ ਲੰਡਨ ਚ HIV ਪੀੜਤ ਮਰੀਜ਼ ਹੋਇਆ ਠੀਕ ਕੀ ਹੁਣ ਏਡਜ਼ ਦਾ ਵੀ ਹੋ ਸਕੇਗਾ ਇਲਾਜ਼!

ਕੀ ਹੁਣ HIV ਦਾ ਹੋ ਸਕੇਗਾ ਇਲਾਜ਼, ਲੰਦਨ ਚ ਦੂਜੀ ਵਾਰ HIV ਪੀੜਤ ਮਰੀਜ਼ ਹੋਇਆ ਠੀਕ ਦੁਨੀਆਂ ਭਰ ਵਿੱਚ ਐਚਆਈਵੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।ਇਹ ਵੀ ਕਿਹਾ ਜਾਂਦਾ ਹੈ ਕਿ ਐਚਆਈਵੀ ਦਾ ਦੁਨੀਆ ਭਰ ਵਿੱਚ ਕਿਤੇ ਕੋਈ ਇਲਾਜ਼ ਨਹੀਂ ਹੈ।ਪਰ ਲੰਦਨ ਵਿੱਚ ਡਾਕਟਰਾਂ ਵੱਲੋਂ ਐਚਆਈਵੀ/ਏਡਜ਼ ਵਰਗੀ ਭਿਆਨਕ ਬਿਮਾਰੀ ਨੂੰ ਖ਼ਤਮ ਕਰਨ ਲਈ ਪੁਰਜ਼ੋਰ ਉਪਰਾਲੇ ਕੀਤੇ ਜਾ ਰਹੇ ਹਨ।ਇਸ ਸਬੰਧੀ ਲੰਦਨ ਦੇ ਡਾਕਟਰਾਂ ਨੇ ਕਿਹਾ ਹੈ ਕਿ ਇੱਕ ਸਟੈਮ ਸੈੱਲ ਟ੍ਰਾਂਸਪਲਾਂਟ ਕਰਨ ਤੋਂ ਬਾਅਦ ਲੰਦਨ ਵਿਚ ਐਚਆਈਵੀ ਤੋਂ ਪੀੜਤ ਇੱਕ ਹੋਰ ਮਰੀਜ਼ ਤੰਦਰੁਸਤ ਹੋ ਗਿਆ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਇਸ ਲਈ ਮਰੀਜ਼ ਦਾ ਬੋਨ ਮੈਰੋ ਟਰਾਂਸਪਲਾਂਟ ਕੀਤਾ ਗਿਆ। ਇਹ ਬੋਨ ਮੈਰੋ ਸਟੈਮ ਸੈੱਲਜ਼ ਜਿਸ ਨੇ ਦਾਨ ਕੀਤੇ ਹਨ, ਉਸ ਨੂੰ ਦੁਰਲੱਭ ਜੈਨੇਟਿਕ mutation CCR5 ਡੈਲਟਾ 32 ਹੈ, ਜੋ ਐੱਚ.ਆਈ.ਵੀ. ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ। ਇਸ ਦੇ 3 ਸਾਲ ਬਾਅਦ ਅਤੇ ਐਂਟੀਰੇਟ੍ਰੋਵਾਇਰਲ ਡਰੱਗਜ਼ ਦੇ ਬੰਦ ਹੋਣ ਦੇ 18 ਮਹੀਨੇ ਤੋਂ ਵੱਧ ਸਮੇਂ ਦੇ ਬਾਅਦ ਕਈ ਜਾਂਚ ਕੀਤੀਆਂ ਗਈਆਂ। ਜਿਸ ਵਿਚ ਮਰੀਜ਼ ਅੰਦਰ ਐੱਚ.ਆਈ.ਵੀ. ਇਨਫੈਕਸ਼ਨ ਨਹੀਂ ਪਾਈ ਗਈ।

ਮਰੀਜ਼ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੀ ਟੀਮ ਦੇ ਮੈਂਬਰ ਰਵਿੰਦਰ ਗੁਪਤਾ ਦਾ ਕਹਿਣਾ ਹੈ,ਕੋਈ ਵਾਇਰਸ ਨਹੀਂ ਹੈ, ਅਸੀਂ ਕੁਝ ਵੀ ਪਤਾ ਲਗਾ ਸਕਦੇ ਹਾਂ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਇਹ ਸਾਬਤ ਹੁੰਦਾ ਹੈ ਡਾਕਟਰ ਇਕ ਦਿਨ ਏਡਜ਼ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਯੋਗ ਹੋ ਜਾਣਗੇ।