ਮਾਰਕ ਨੂੰ ਪਿੱਛੇ ਛੱਡ 21 ਸਾਲਾਂ ਦੀ ਕਾਇਲੀ ਬਣੀ ਦੁਨੀਆਂ ਦੀ ਸਭ ਤੋ ਜਵਾਨ ਅਰਭਪਤੀ

ਰਿਐਲਟਰੀ ਟੀਵੀ ਸਟਾਰ, ਮਾਡਲ ਤੇ ਬਿਜਨੈੱਸਵੂਮਨ ਕਾਇਲੀ ਜੇਨਰ ਨੇ ਫੇਸਬੁੱਕ ਦੇ ਸੀਈਓ ਮਾਰਕ ਜਕਰਬਰਗ ਨੂੰ ਕਮਾਈ ਦੇ ਮਾਮਲੇ ‘ਚ ਮਾਤ ਦੇ ਕੇ ਦੁਨੀਆ ਦੀ ਸਭ ਤੋਂ ਜਵਾਨ ਅਰਬਪਤੀ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਇਸ ਦਾ ਖੁਲਾਸਾ ਫੋਬਰਸ ਦੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ਜਾਰੀ ਕਰਨ ਤੋਂ ਬਾਅਦ ਹੋਇਆ ਹੈ। ਕਾਇਲੀ ਜੇਨਰ ਦਾ ਜਨਮ 1997 ‘ਚ ਹੋਇਆ। ਉਹ 21 ਸਾਲਾ ਦੀ ਹੈ ਜਦਕਿ ਮਾਰਕ 23 ਸਾਲਾ ਦੇ ਹਨ। ਪਿਛਲੇ ਸਾਲ ਹੀ ਕਾਇਲੀ ਨੇ ਮਿੱਡ ਨਵੰਬਰ ‘ਚ ਇੱਕ ਸਟ੍ਰੀਪ ਮੌਲ ‘ਚ ਵਿਜ਼ਿਟ ਕੀਤਾ ਸੀ, ਜਿੱਥੇ ਜਾਣਾ ਉਸ ਲਈ ਮੀਲ ਪੱਥਰ ਸਾਬਤ ਹੋਇਆ।

ਪਿਛਲੇ ਤਿੰਨ ਸਾਲਾਂ ਤੋਂ ਕਾਇਲੀ ਦੇ ਕਾਸਮੈਟਿਕਸ ਮੈਕਅੱਪ ਸਿਰਫ ਆਨਲਾਈਨ ਤੇ ਕੁਝ ਪੌਪਅੱਪ ‘ਚ ਵਿੱਕ ਰਹੇ ਸੀ ਪਰ ਬਿਊਟੀ ਰਿਟੇਲਰ ਅਲਟਾ ਨਾਲ ਡਿਸਟ੍ਰੀਬਿਊਸ਼ਨ ਡੀਲ਼ ਤੋਂ ਬਾਅਦ ਇਹ ਕਾਫੀ ਫੇਮਸ ਹੋ ਗਏ। ਅਲਟਾ ਦੇ ਆਪਣੇ 1000 ਸਟੋਰ ਹਨ। ਜਿੱਥੇ ਕਾਇਲੀ ਦੀ ਲਿਪਟਿਕ ਜਿਸ ਦੀ ਕੀਮਤ 2046 ਰੁਪਏ ਸੀ, ਅਚਾਨਕ ਪੌਪਲਰ ਹੋ ਗਈ। ਇਸ ਲਿਪਕਿਟ ‘ਚ ਮੈਟ ਲਿਕੂਅਡ ਲਿਪਸਟਿਕ ਨਾਲ ਮੈਚਿੰਗ ਲਿਪ ਲਾਈਨਰ ਸੀ।

ਇਸ ਕਿੱਟ ਨੂੰ ਸੇਲ ਕਰਨ ਲਈ ਜੇਨਰ ਨੇ ਅਲਟਾ ਦੇ ਵੈਨਿਊ ‘ਚ ਆਪਣੇ ਆਟੋਗ੍ਰਾਫ ਸਾਈਨ ਕੀਤੀ, ਕਿੱਟ ਦਿੱਤੀ ਤੇ ਨਾਲ ਹੀ ਫੈਨਸ ਨਾਲ ਸੈਲਫੀ ਵੀ ਕਲਿੱਕ ਕਰਵਾਈ। ਅਜਿਹਾ ਕਰਨ ਨਾਲ ਉਸ ਦੇ ਕਾਸਮੈਟਿਕ ਦੀ ਸੇਲ 6 ਹਫਤਿਆਂ ‘ਚ ਹੀ 54.5 ਮਿਲੀਅਨ ਡਾਲਰ ਵਧ ਗਈ। ਅਲਟਾ ਨੇ ਕੁਝ ਹੀ ਸਟੋਰ ‘ਤੇ ਇਸ ਪ੍ਰੋਡਕਟ ਨੂੰ ਰੱਖਿਆ। ਇਸ ਦੇ ਨਾਲ ਹੀ ਇਸ ਦਾ ਸੋਸ਼ਲ ਮੀਡੀਆ ‘ਤੇ ਪੇਜ਼ ਵੀ ਬਣਾਇਆ, ਜਿੱਥੇ ਕਾਇਲੀ ਦੇ ਪ੍ਰੋਡਕਟਸ ਦੀ ਜਾਣਕਾਰੀ ਦਿੱਤੀ।

ਪਿਛਲੇ ਸਾਲ ਅਲਟਾ ਨਾਲ ਜੁੜਨ ਨਾਲ ਕਾਇਲੀ ਦੇ ਕਾਸਮੈਟਿਕ ਪ੍ਰੋਡਕਟਸ ਦੀ ਸੇਲ 9 ਫੀਸਦ ਵਧੀ। ਫੋਬਰਸ ਮੁਤਾਬਕ ਜੇਨਰ ਦੀ ਕੰਪਨੀ ਦੀ ਕੀਮਤ 900 ਮਿਲੀਅਨ ਡਾਲਰ ਹੋਵੇਗੀ, ਜੋ ਇੱਕ ਬਿਲੀਅਨ ਡਾਲਰ ਦੇ ਫਾਇਦੇ ਨਾਲ 21 ਸਾਲਾ ਦੀ ਅਰਬਪਤੀ ਬਣ ਗਈ ਹੈ। ਇਸ ਬਾਰੇ ਖੁਦ ਜੇਨਰ ਨੇ ਕਿਹਾ ਕਿ ਮੈਂ ਕਦੇ ਭਵਿੱਖ ‘ਚ ਅਜਿਹੀ ਉਮੀਦ ਨਹੀਂ ਕੀਤੀ ਸੀ ਕਿ ਮੈਂ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਅਰਬਪਤੀ ਬਣਾਂਗੀ ਕਾਇਲੀ ਨੇ ਆਪਣਾ ਕਾਸਮੈਟਿਕ ਬਿਜਨੈੱਸ 2015 ‘ਚ ਸ਼ੁਰੂ ਕੀਤਾ ਸੀ। ਇਸ ਦਾ ਪ੍ਰਮੋਸ਼ਨ ਅਕਸਰ ਉਹ ਸੋਸ਼ਲ ਮੀਡੀਆ ‘ਤੇ ਕਰਦੀ ਹੈ। ਇਸ ਦੇ ਨਾਲ ਹੀ ਆਪਣੇ ਪ੍ਰੋਡਕਟਸ ਦੀ ਮਾਡਲਿੰਗ ਉਹ ਖੁਦ ਕਰਦੀ ਹੈ।