ਔਰਤ ਨੇ ਫੌਜੀ ਪਿੱਛੇ ਲੱਗਕੇ ਉਜਾੜ ਲਿਆ ਆਪਣਾ ਘਰ, ਪੁਲਿਸ ਨੇ ਕਰਤਾ ਕਾਲੀ ਕਰਤੂਤ ਦਾ ਪਰਦਾਫਾਸ਼

ਤਰਨ ਤਾਰਨ ਵਿਖੇ ਕੁਝ ਦਿਨ ਪਹਿਲਾਂ ਅਮਰਜੀਤ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋ ਗਿਆ ਸੀ। ਇਹ ਕਤਲ ਉਸ ਸਮੇਂ ਹੋਇਆ। ਜਦੋਂ ਮ੍ਰਿਤਕ ਡੇਅਰੀ ਤੋਂ ਦੁੱਧ ਲੈਣ ਗਿਆ ਸੀ ਪਰ ਵਾਪਸ ਨਹੀਂ ਆਇਆ ਮ੍ਰਿਤਕ ਦੀ ਲਾਸ਼ ਸੂਏ ਵਿਚੋਂ ਮਿਲੀ ਸੀ। ਮ੍ਰਿਤਕ ਦੇ ਭਰਾ ਪਰਮਜੀਤ ਸਿੰਘ ਨੇ ਆਪਣੇ ਭਰਾ ਦੀ ਮੌਤ ਦੀ ਸ਼ਿਕਾਇਤ ਪੁਲੀਸ ਕੋਲ ਕੀਤੀ ਸੀ। ਪੁਲਿਸ ਨੇ ਇਸ ਅੰਨ੍ਹੇ ਕਤਲ ਦੇ ਮਾਮਲੇ ਨੂੰ ਹੱਲ ਕਰ ਲਿਆ ਹੈ। ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਮ੍ਰਿਤਕ ਅਮਰਜੀਤ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦੇ ਆਪਣੇ ਗੁਆਂਢ ਵਿੱਚ ਰਹਿੰਦੇ ਪ੍ਰਤਾਪ ਸਿੰਘ ਨਾਲ ਸਬੰਧ ਬਣ ਗਏ।

ਪ੍ਰਤਾਪ ਸਿੰਘ ਫੌਜ ਵਿੱਚ ਨੌਕਰੀ ਕਰਦਾ ਹੈ। ਇਸ ਗੱਲ ਦਾ ਪਤਾ ਅਮਰਜੀਤ ਸਿੰਘ ਨੂੰ ਵੀ ਲੱਗ ਚੁੱਕਾ ਸੀ। ਉਹ ਇਸ ਕੰਮ ਤੋਂ ਆਪਣੀ ਪਤਨੀ ਨੂੰ ਰੋਕਦਾ ਸੀ ਅਤੇ ਦੋਵਾਂ ਪਤੀ ਪਤਨੀ ਵਿਚਕਾਰ ਕਈ ਵਾਰ ਇਸ ਗੱਲ ਕਰਕੇ ਝਗੜਾ ਵੀ ਹੋਇਆ। ਮਨਪ੍ਰੀਤ ਕੌਰ ਅਤੇ ਪ੍ਰਤਾਪ ਸਿੰਘ ਆਪਸ ਵਿਚ ਵਿਆਹ ਕਰਵਾਉਣਾ ਚਾਹੁੰਦੇ ਸਨ। ਜਦੋਂ ਅਮਰਜੀਤ ਸਿੰਘ ਡੇਅਰੀ ਤੋਂ ਦੁੱਧ ਲੈਣ ਲਈ ਗਿਆ ਤਾਂ ਮਨਪ੍ਰੀਤ ਕੌਰ ਨੇ ਇਸ ਦੀ ਸੂਚਨਾ ਫੋਨ ਤੇ ਪ੍ਰਤਾਪ ਸਿੰਘ ਨੂੰ ਦੇ ਦਿੱਤੀ।

ਪ੍ਰਤਾਪ ਸਿੰਘ ਨੇ ਅੱਗੇ ਕਿਸੇ ਹੋਰ ਨੂੰ ਸੂਚਨਾ ਦੇ ਦਿੱਤੀ। ਇਸ ਤਰ੍ਹਾਂ ਅਮਰਜੀਤ ਸਿੰਘ ਨੂੰ ਮਾਰ ਕੇ ਉਸ ਦੀ ਲਾਸ਼ ਸੂਏ ਵਿਚ ਸੁੱਟ ਦਿੱਤੀ ਗਈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦ ਕਿ ਪ੍ਰਤਾਪ ਸਿੰਘ ਅਜੇ ਫਰਾਰ ਹੈ। ਮਨਪ੍ਰੀਤ ਕੌਰ ਤੋਂ ਬਾਅਦ ਹੀ ਬਾਕੀ ਦੋਸ਼ੀਆਂ ਦਾ ਪਤਾ ਲੱਗ ਸਕੇਗਾ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਰੀਰ ਤੇ ਕੋਈ ਜ਼ਖਮ ਦਾ ਨਿਸ਼ਾਨ ਨਹੀਂ ਸੀ।

ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਹੀ ਪਤਾ ਲੱਗ ਸਕੇਗਾ ਕਿ ਮ੍ਰਿਤਕ ਦੀ ਮੌਤ ਕਿਸ ਤਰ੍ਹਾਂ ਹੋਈ ਹੈ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।