ਕੀਤਾ ਗਿਆ ਸਿੱਖ ਮਰਿਆਦਾ ਦਾ ਘਾਣ ਇਤਿਹਾਸਕ ਗੁਰਦੁਆਰਾ ਸਾਹਿਬ ਚ ਸਥਾਪਿਤ ਕੀਤੀ ਗਈ ਗੁਰੂ ਸਾਹਿਬ ਦੀ ਮੂਰਤੀ

ਸ਼੍ਰੀ ਮੁਕਤਸਰ ਸਾਹਿਬ ਜਿਲੇ ਦੇ ਪਿੰਡ ਗੁਰੂ ਸਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੂਰਤੀ ਸਥਾਪਿਤ ਕੀਤੀ ਗਈ ਹੈ, ਜੋ ਕਿ ਸਿੱਖ ਮਰਿਆਦਾ ਘਾਣ ਹੈ, ਜਿਸ ਸਬੰਧੀ ਏਥੋਂ ਦੇ ਸਿੰਘ ਸਹਿਬਾਨ ਵੀ ਅਣਜਾਣ ਬਣੇ ਹੋਏ ਹਨ । ਜਦੋਂ ਇਸ ਬਾਰੇ ਗੁਰਦੁਆਰਾ ਸਾਹਿਬ ਦੇ ਸਿੱਖ ਸੇਵਕ ਗੁਰਦਿੱਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਮੂਰਤੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕਰੀਬ 3 ਸਾਲ ਪਹਿਲਾਂ ਇਹ ਮੂਰਤੀ ਕੋਈ ਸ਼ਰਧਾਲੂ ਆਪਣੀ ਸ਼ਰਧਾ ਨਾਲ ਏਥੇ ਸਥਾਪਿਤ ਕਰ ਗਿਆ, ਪਰ ਇਹ ਹੈ ਤਾਂ ਸਿੱਖ ਮਰਿਆਦਾ ਦੇ ਉਲਟ ਹੀ । ਉਨਾਂ ਕਿਹਾ ਕਿ ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਕਿਸੇ ਵੀ ਗੁਰੂ ਸਾਹਿਬਾਨ ਦੀ ਮੂਰਤੀ ਸਥਾਪਿਤ ਨਹੀਂ ਕੀਤੀ ਜਾ ਸਕਦੀ,

ਪਰ ਦੇਖਿਆ ਜਾਵੇ ਤਾਂ ਗੁਰਦੁਆਰਾ ਗੁਰੂਸਾਹਿਬ ਵਿਖੇ ਉਨਾਂ ਦੀ ਦੇਖ ਰੇਖ ਹੇਠ ਹੀ ਗੁਰਦੁਆਰਾ ਸਾਹਿਬ ਵਿਖੇ ਕੋਈ ਸਿੱਖ ਇਹ ਮੂਰਤੀ ਸਥਾਪਿਤ ਕਰ ਗਿਆ, ਪਰ ਉਨਾਂ ਬਿਨਾਂ ਕਿਸੇ ਰੋਕ ਟੋਕ ਇਹ ਮੂਰਤੀ ਸਥਾਪਿਤ ਕਰਵਾ ਵੀ ਦਿੱਤੀ, ਪਰ ਸਵਾਲ ਪੁੱਛੇ ਜਾਣ ’ਤੇ ਉਨਾਂ ਇਸਨੂੰ ਗੁਰ ਮਰਿਆਦਾ ਦਾ ਘਾਣ ਵੀ ਦੱਸਿਆ । ਇਸ ਤੋਂ ਕੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕੀ ਇਨਾਂ ਸਿੱਖਾਂ ਨੂੰ ਗੁਰਸਿੱਖ ਮਰਿਆਦਾ ਬਾਰੇ ਜਾਣਕਾਰੀ ਨਹੀਂ ਹੈ ਜਾਂ ਫਿਰ ਜਾਣ ਬੁੱਝ ਕੇ ਅਣਜਾਣ ਬਣੇ ਹੋਏ ਹਨ। ਏਥੇ ਇਹ ਵੀ ਸਵਾਲ ਉਠਦੇ ਹਨ ਕਿ ਕੀ ਇਸ ਗੁਰਦੁਆਰਾ ਸਾਹਿਬ ਵਿਖੇ ਹੋਏ ਇਸ ਵਰਦਾਂਤ ਬਾਰੇ ਸ਼ੋ੍ਰਮਣੀ ਕਮੇਟੀ ਜਾਂ ਕਿਸੇ ਵੀ ਜਥੇਦਾਰ ਨੂੰ ਕੋਈ ਜਾਣਕਾਰੀ ਨਹੀਂ ਹੈ ? ਜਿਕਰਯੋਗ ਹੈ ਕਿ ਇਸ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਪਿੰਡ ਵਾਸੀਆਂ ’ਚ ਕਈ ਵਾਰ ਝੜਪਾਂ ਵੀ ਹੋਈਆਂ, ਜਿਸ ਤੋਂ ਸਾਰੇ ਜਾਣੂ ਹਨ।

ਇਸ ਬਾਰੇ ਪਿੰਡ ਦੇ ਸਰਪੰਚ ਬੇਅੰਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਵਿਵਾਦ ਚੱਲਿਆ,ਜਿਸ ਦੌਰਾਨ ਪਿੰਡ ਦੇ ਕਈ ਵਿਅਕਤੀ ਵੀ ਮਾਰੇ ਗਏ ਸਨ, ਪਰ ਹੁਣ ਉਕਤ ਮਾਮਲਾ ਸੁਲਝ ਚੁੱਕਿਆ ਹੈ ਕਿਉਂ ਕਿ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਜੋ ਕਿ ਬੁੱਢਾ ਦਲ ਦੇ ਜਥੇ ਵੱਲੋਂ ਆਪਣੇ ਹੱਥਾਂ ’ਚ ਲੈ ਲਈ ਗਈ ਹੈ ਅਤੇ ਹੁਣ ਲੋਕ ਅਮਨ ਸਾਂਤੀ ਨਾਲ ਰਹਿ ਰਹੇ ਹਨ ਅਤੇ ਲੋਕਾਂ ਦੀ ਗੁਰਦੁਆਰਾ ਸਾਹਿਬ ਪ੍ਰਤੀ ਮਰਿਆਦਾ ਉਸੇ ਤਰਾਂ ਕਾਇਮ ਹੈ, ਪਰ ਜਦੋਂ ਉਨਾਂ ਨੂੰ ਮੂਰਤੀ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਢੁਕਵਾਂ ਜਵਾਬ ਨਾ ਦੇ ਸਕੇ। ਹੁਣ ਦੇਖਣਾ ਹੈ ਕਿ ਕੀ ਇਸ ਬਾਰੇ ਸ਼੍ਰੋਮਣੀ ਕਮੇਟੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਕੋਈ ਵੀ ਸਿੱਖ ਆਗੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੂਰਤੀ ਸਥਾਪਨਾ ਨੂੰ ਲੈ ਕੇ ਕੀ ਫੈਸਲਾ ਲੈਂਦੇ ਹਨ, ਜੋ ਕਿ ਸਿੱਖ ਮਰਿਆਦਾ ਦਾ ਘਾਣ ਹੈ।