ਦੁੱਬਈ ਦੀ ਸਕੂਲ ਬੱਸ ਚ ਬੰਦ ਰਹਿ ਗਿਆ ਬੱਚਾ, ਹੋਈ ਕਈ ਘੰਟਿਆਂ ਬਾਅਦ ਮੌਤ

ਦੁਬਈ ਕਈ ਘੰਟਿਆਂ ਤਕ ਬੱਸ ਵਿੱਚ ਬੰਦ ਰਹਿਣ ਕਰਕੇ ਛੇ ਸਾਲਾ ਬੱਚੇ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦੇ ਕੇਰਲ ਦਾ ਕਹਿਣ ਵਾਲਾ ਬੱਚਾ ਮੁਹੰਮਦ ਫਰਹਾਨ ਫੈਜ਼ਲ ਅਲ ਕੋਜ ਵਿੱਚ ਇਸਲਾਮਿਕ ਕੇਂਦਰ ਵਿੱਚ ਵਿਦਿਆਰਥੀ ਸੀ। ਸੂਤਰਾਂ ਮੁਤਾਬਕ ਉਹ ਕਰਮਾ ਤੋਂ ਬੱਸ ਵਿੱਚ ਬੈਠਾ ਸੀ ਤੇ ਬੱਸ ਚੱਲਣ ਬਾਅਦ ਸੌਂ ਗਿਆ। ਸ਼ਨੀਵਾਰ ਨੂੰ ਸਵੇਰੇ 8 ਵਜੇ ਇਸਲਾਮਿਕ ਕੇਂਦਰ ‘ਤੇ ਸਾਰੇ ਵਿਦਿਆਰਥੀਆਂ ਦੇ ਉਤਰਨ ਬਾਅਦ ਉਹ ਬੱਸ ਵਿੱਚ ਇਕੱਲਾ ਰਹਿ ਗਿਆ।

ਦੁਬਈ ਪੁਲਿਸ ਨੇ ਖਲੀਜ ਟਾਈਮਜ਼ ਨੂੰ ਦੱਸਿਆ ਕਿ ਉਨ੍ਹਾਂ ਦੁਪਹਿਰ ਤਿੰਨ ਵਜੇ ਇਸ ਘਟਨਾ ਦੀ ਜਾਣਕਾਰੀ ਮਿਲੀ ਸੀ। ਇਸਲਾਮਿਕ ਕੇਂਦਰ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੱਸ ਚਾਲਕ ਜਦੋਂ ਬੱਚਿਆਂ ਨੂੰ ਦੁਬਾਰਾ ਕੇਂਦਰ ਤੋਂ ਘਰ ਲੈ ਕੇ ਜਾਣ ਲਈ ਬੱਸ ਨੂੰ ਬਾਹਰ ਕੱਢ ਰਿਹਾ ਸੀ ਤਾਂ ਉਸ ਨੇ ਬੱਚੇ ਨੂੰ ਵੇਖਿਆ।

ਫਿਲਹਾਲ ਬੱਚੇ ਦੀ ਮੌਤ ਦੇ ਆਸਲ ਕਾਰਨਾਂ ਦਾ ਪਤਾ ਨਹੀਂ ਲੱਗਾ। ਸੰਯੁਕਤ ਅਰਬ ਅਮੀਰਾਤ ਵਿੱਚ ਅਜਿਹੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ। ਇਸ ਤੋਂ ਪਹਿਲਾਂ 2014 ਵਿੱਚ ਆਬੂਧਾਬੀ ਦੇ ਅਲ ਵਰੂਦ ਅਕੈਡਮੀ ਪ੍ਰਾਈਵੇਟ ਸਕੂਲ ਵਿੱਚ ਕੇਜੀ1 ਦਾ ਇੱਕ ਵਿਦਿਆਰਥੀ ਵੀ ਬੱਸ ਵਿੱਚ ਛੁੱਟ ਗਿਆ ਸੀ। ਇਸ ਤੋਂ ਬਾਅਦ ਮੁੱਖ ਅਧਿਆਪਕ, ਬੱਸ ਚਾਲਕ ਤੇ ਸੁਪਰਵਾਈਜ਼ਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਪੀੜਤ ਪਰਿਵਾਰ ਨੂੰ ਮੁਆਵਜ਼ੇ ਵਜੋਂ ਇੱਕ ਲੱਖ ਦੀਰਾਮ ਦੇਣ ਦਾ ਨਿਰਦੇਸ਼ ਹੋਇਆ ਸੀ।