ਅਗਲੇ ਕੁਝ ਮਿੰਟਾਂ ਤੋਂ ਪੰਜ ਘੰਟੇ ਦੌਰਾਨ ਇਨ੍ਹਾਂ ਇਲਾਕਿਆਂ ਵਿੱਚ ਪਹੁੰਚ ਰਹੀ ਹੈ ਠੰਢੀ ਹਨੇਰੀ ਅਤੇ ਜੋਰਦਾਰ ਮੀਂਹ

ਅਗਲੇ ਕੁਝ ਮਿੰਟਾਂ ਤੋਂ ਪੰਜ ਘੰਟੇ ਦੌਰਾਨ ਕਈ ਇਲਾਕਿਆਂ ਵਿੱਚ ਜੋਰਦਾਰ ਮੀਂਹ ਅਤੇ ਠੰਢੀ ਹਨੇਰੀ ਪਹੁੰਚ ਰਹੀ ਹੈ, ਅੰਮ੍ਰਿਤਸਰ ਖੇਤਰ ਮੀਂਹ ਜਾਰੀ ਹੈ, ਆਓੁਣ ਵਾਲੇ ਕੁਝ ਮਿੰਟਾਂ ਤੇ 5 ਘੰਟਿਆਂ ਦੌਰਾਨ ਪੱਟੀ, ਬਿਆਸ, ਕਪੂਰਥਲਾ, ਹਰੀਕੇ, ਸੁਲਤਾਨਪੁਰ ਲੋਧੀ, ਬਟਾਲਾ, ਜ਼ੀਰਾ, ਫਿਰੋਜ਼ਪੁਰ, ਮੋਗਾ, ਧਰਮਕੋਟ,ਸ਼ਾਹਕੋਟ,ਨਕੋਦਰ,ਜਲੰਧਰ, ਗੁਰਦਾਸਪੁਰ, ਜਗਰਾਓੁ,ਫਰੀਦਕੋਟ ਤੇ ਦੁਆਬੇ ਦੇ ਕਈ ਹੋਰਨਾਂ ਖੇਤਰਾ ਠੰਡੀ ਹਨੇਰੀ ਤੇ ਟੁੱਟਵਾਂ ਮੀਂਹ ਕਈ ਥਾਂਈ ਪੁੱਜ ਰਿਹਾ ਹੈ।

ਅੱਗੇ ਪੈਂਦੇ ਖੇਤਰਾ ਲਈ ਬਣਦੀ ਸਥਿਤੀ ਲਈ ਅਲਰਟ ਜਾ ਕੁਮੈਟ ਕਰ ਦਿੱਤਾ ਜਾਵੇਗਾ। ਸੂਬੇ ਚ ਪਹਿਲੋਂ ਹੀ ਸੁਰੂਆਤੀ ਦੌਰ ਕਮਜੋਰ ਮੌਨਸੂਨ ਦੀ ਚਿੰਤਾ ਜਤਾਈ ਗਈ ਸੀ ਜੋ ਕਿ ਮੌਜੂਦਾ ਸ਼ਮੇ ਵੀ ਬਰਕਰਾਰ ਹੈ, ਭਾਵੇਂ ਪਿਛਲੇ ਕੁਝ ਦਿਨਾ ਤੋਂ ਟੁੱਟਵੀਆਂ ਕਾਰਵਾਈਆਂ ਹੋ ਰਹੀਆ ਹਨ, ਪਰ ਜਿਆਦਾਤਰ ਖੇਤਰ ਮੀਂਹ ਤੋ ਵਾਂਝੇ ਹੀ ਹਨ ਅਤੇ ਥੋੜੇ ਖੇਤਰਾਂ ਹੋ ਰਹੀਆਂ ਮੀਂਹ ਦੀਆਂ ਗਤੀ-ਵਿਧੀਆਂ ਨਾਲ ਨਮੀ ਵੱਧਣ ਕਾਰਨ ਸੂਬੇ ਦੇ ਹੋਰਾਂ ਖੇਤਰਾਂ ਚ ਵੀ ਰਾਹਤ ਦੀ ਥਾਂ ਹੁੰਮਸ ਵਾਲੀ ਗਰਮੀ ਹੋਰ ਵੱਧ ਜਾਂਦੀ ਹੈ,

ਇਹ ਤਦ ਤੱਕ ਵੱਧਦੀ ਰਹਿੰਦੀ ਹੈ ਜਦੋਂ ਤੱਕ ਵੱਡੇ ਬੱਦਲਾਂ ਨਾਲ ਪੰਜਾਬ ਦੇ ਅਨੇਕਾਂ ਹਿੱਸਿਆਂ ਚ ਮੀਂਹ ਨਹੀਂ ਪੈਂਦਾ, ਫਿਲਹਾਲ ਆਉਦੇ 2-3ਦਿਨ ਵੀ ਟੁੱਟਵੀਆਂ ਫੁਹਾਰਾਂ ਨਾਲ ਪੰਜਾਬ ਚ ਮੌਸਮ ਦਾ ਇਹੋ ਹਾਲ ਹੀ ਬਣਿਆ ਰਹਿਣਾ,

ਪਰ ਉਸ ਤੋਂ ਬਾਅਦ 13-14 ਜੁਲਾਈ ਤੋਂ ਸੂਬੇ ਚ ਇੱਕ ਨਵਾਂ ਬਰਸਾਤਾਂ ਦਾ ਦੌਰ ਸੁਰੂ ਹੋਣ ਦੀ ਸਭਾਵਨਾ ਹੈ, ਇਸ ਦੌਰ ਨਾਲ ਪੰਜਾਬ ਦੇ ਬਹੁਤੇ ਖੇਤਰਾਂ ਚ’ ਚੰਗੇ ਮੀਂਹ ਦੀ ਆਸ ਵਿਖਾਈ ਦੇ ਰਹੀ ਹੈ,ਜਿਸ ਤੇ ਜਲਦ ਹੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। 1ਜੂਨ ਤੋਂ ਹੁਣ ਤੱਕ ਪੰਜਾਬ ਵਿੱਚ 54mm ਮੀਂਹ ਦਰਜ ਹੋਏ ਜਦ ਕਿ ਹੁਣ ਤੱਕ 97mm ਮੀਂਹ ਪੈਣੇ ਚਾਹੀਦੇ ਸਨ ਜਿਸ ਵਿੱਚ(-44%) ਫੀਸਦ ਦੀ ਕਮੀ ਬਣੀ ਹੋਈ ਹੈ।