ਹੈਰਾਨੀਜਨਕ ਘਟਨਾਂ: ਵਿਆਹ ਚ’ ਲਾਂਵਾਂ ਲੈਂਦੇ ਸਮੇਂ ਪੁਲਿਸ ਨੇ ਚੁੱਕਿਆ ਲਾੜਾ,ਅਸਲ ਕਾਰਨ ਜਾਣ ਕੇ ਉੱਡ ਜਾਣਗੇ ਤੁਹਾਡੇ ਹੋਸ਼,ਦੇਖੋ ਪੂਰੀ ਖ਼ਬਰ

ਇਥੋਂ ਦੇ ਹਲਕਾ ਚੱਬੇਵਾਲ ਦੇ ਪਿੰਡ ਸੈਦੋ ਪੱਟੀ ‘ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਇਥੇ ਵਿਆਹ ਸਮਾਗਮ ‘ਚ ਲਾਵਾਂ ਦੀ ਰਸਮ ਮੌਕੇ ਦੂਜੀ ਪਤਨੀ ਨੇ ਮੌਕੇ ‘ਤੇ ਪਹੁੰਚ ਕੇ ਵਿਆਹ ਰੁਕਵਾ ਦਿੱਤਾ।ਮਿਲੀ ਜਾਣਕਾਰੀ ਮੁਤਾਬਕ ਤਲਵਾੜਾ ਦਾ ਰਹਿਣ ਵਾਲਾ ਇਕ ਨੌਜਵਾਨ ਪਰਮਿੰਦਰ ਚੱਲੇਵਾਲ ਨੇੜੇ ਸੈਦੋ ਪੱਟੀ ‘ਚ ਵਿਆਹ ਕਰਵਾਉਣ ਲਈ ਆਇਆ ਸੀ। ਇਸੇ ਦੌਰਾਨ ਸੈਦੋ ਪੱਟੀ ਦੇ ਗੁਰਦੁਆਰਾ ‘ਚ ਜਿਵੇਂ ਹੀ ਲਾਵਾਂ ਦੀ ਰਸਮ ਅਦਾ ਹੋ ਰਹੀ ਸੀ ਤਾਂ ਮੌਕੇ ‘ਤੇ ਪਤਨੀ ਨੇ ਪਹੁੰਚ ਕੇ ਲਾੜੇ ਦੀਆਂ ਲਾਵਾਂ ਰੁਕਵਾ ਦਿੱਤੀਆਂ ਅਤੇ ਸਿੱਧਾ ਥਾਣੇ ਪਹੁੰਚਾਇਆ।

ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਦੇ ਪਹਿਲਾਂ ਵੀ ਦੋ ਵਿਆਹ ਹੋ ਚੁੱਕੇ ਸਨ ਅਤੇ ਇਹ ਤੀਜਾ ਵਿਆਹ ਕਰਵਾਉਣ ਵਾਲਾ ਸੀ। ਪਰਮਿੰਦਰ ਦਾ ਦੂਜਾ ਵਿਆਹ ਪਿੰਡ ਪਚਰੰਗਾ ਦੀ ਰਹਿਣ ਵਾਲੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਰਮਿੰਦਰ ਅਤੇ ਉਸ ਦੇ ਪਰਿਵਾਰ ਵਾਲੇ ਸੁਖਵਿੰਦਰ ਦੇ ਨਾਲ ਕੁੱਟਮਾਰ ਕਰਦੇ ਸਨ। ਸਹੁਰੇ ਪਰਿਵਾਰ ਦੇ ਤਸੀਹਿਆਂ ਤੋਂ ਤੰਗ ਆ ਕੇ ਸੁਖਵਿੰਦਰ ਦੇ ਪਰਿਵਾਰ ਵਾਲੇ ਉਸ ਨੂੰ ਪੇਕੇ ਘਰ ਲੈ ਗਏ ਸਨ। ਇਸ ਤੋਂ ਬਾਅਦ ਪਰਿਵਾਰ ਵੱਲੋਂ ਤਲਾਕ ਦੇ ਲਈ ਅਦਾਲਤ ‘ਚ ਕੇਸ ਦਾਇਰ ਕੀਤਾ ਗਿਆ।

ਉਸ ਨੇ ਦੱਸਿਆ ਕਿ ਅਜੇ ਕੋਰਟ ਵੱਲੋਂ ਇਸ ਕੇਸ ਦਾ ਕੋਈ ਫੈਸਲਾ ਨਹੀਂ ਆਇਆ ਹੈ। ਜਾਣਕਾਰੀ ਮੁਤਾਬਕ ਪਰਮਿੰਦਰ ਸਿੰਘ ਐੱਨ. ਆਰ. ਆਈ. ਹੈ, ਜੋ ਕਿ ਪਿਛਲੇ 8 ਦਿਨ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਹੈ। ਸੁਖਵਿੰਦਰ ਨੂੰ ਬੀਤੇ ਦਿਨ ਹੀ ਪਤਾ ਲੱਗਾ ਕਿ ਪਰਮਿੰਦਰ ਤਲਾਕ ਲਏ ਬਿਨਾਂ ਹੀ ਤੀਜਾ ਵਿਆਹ ਕਰਵਾ ਰਿਹਾ ਹੈ |ਇਸ ਤੋਂ ਬਾਅਦ ਉਸ ਨੇ ਪਰਿਵਾਰ ਵਾਲਿਆਂ ਦੀ ਮਦਦ ਨਾਲ ਅਤੇ ਪੁਲਸ ਨੂੰ ਨਾਲ ਲੈ ਕੇ ਮੌਕੇ ‘ਤੇ ਗੁਰਦੁਆਰੇ ‘ਚ ਪਹੁੰਚ ਕੇ ਪਰਮਿੰਦਰ ਦਾ ਵਿਆਹ ਰੁਕਵਾ ਦਿੱਤਾ। ਫਿਲਹਾਲ ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਥਾਣਾ ਸਬੰਧਤ ਪੁਲਸ ਨੇ ਦੋਵੇਂ ਧਿਰਾਂ ਨੂੰ ਥਾਣੇ ਲੈ ਗਈ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।