ਡਾਕਟਰ ਵੀ ਹੈਰਾਨ ਹਨ ਇਸ ਨੁਸਖੇ ਨਾਲ ਵਾਲਾਂ ਨੂੰ 1 ਦਿਨ ਚ’ ਜੜ੍ਹ ਤੋਂ ਕਾਲਾ ਦੇਖ ਕੇ

ਅੱਜਕੱਲ ਵਾਲਾਂ ਨੂੰ ਅਲੱਗ ਅਲੱਗ ਰੰਗ ਨਾਲ ਰੰਗਣ ਦਾ ਅਜਿਹਾ ਰਿਵਾਜ਼ ਆ ਗਿਆ ਹੈ ਕਿ ਲੋਕੀ ਇਹ ਭੁੱਲ ਬੈਠੇ ਹਨ ਕਿ ਉਨ੍ਹਾਂ ਦਾ ਅਸਲੀ ਵਾਲਾਂ ਦਾ ਰੰਗ ਕੀ ਹੈ । ਹੁਣ ਸਮਾਂ ਆ ਗਿਆ ਹੈ ਕੀ ਵਾਲਾਂ ਉੱਤੇ ਕੈਮੀਕਲ ਭਰੇ ਰੰਗਾਂ (chemical based colours) ਨੂੰ ਲਗਾਉਣਾ ਬੰਦ ਕੀਤਾ ਜਾਵੇ ਅਤੇ ਵਾਲਾਂ ਨੂੰ ਉਸ ਦੇ ਕੁਦਰਤੀ ਰੰਗ ਵਿੱਚ ਹੀ ਰੱਖਿਆ ਜਾਵੇ। ਘਰੇਲੂ ਨੁਸਖੇ ਕਰਨ ਨਾਲ ਨਾ ਹੀ ਕੇਵਲ ਸਫੇਦ ਵਾਲ ਕਾਲੇ ਹੁੰਦੇ ਹਨ ਬਲਕਿ ਵਾਲਾਂ ਨੂੰ ਤੰਦਰੁਸਤ ਵੀ ਕਰਦੇ ਹਨ।

ਕੁਦਰਤੀ ਜੜੀ ਬੂਟਿਆਂ (natural herbs) ਦੇ ਨਾਲ ਬਣੇ ਘਰੇਲੂ ਨੁਸਖੇ ਨਾਲ ਵਾਲਾਂ ਨੂੰ ਕੁਦਰਤੀ ਚਮਕ ਅਤੇ ਤਾਕਤ ਵੀ ਮਿਲਦੀ ਹੈ ਅਤੇ ਕਿਸੇ ਤਰ੍ਹਾਂ ਦਾ ਨੁਕਸਾਨ ਵੀ ਨਹੀਂ ਪਹੁੰਚਦਾ। ਇਨ੍ਹਾਂ ਘਰੇਲੂ ਨੁਸਖੇ ਦਾ ਜਿਆਦਾ ਖਰਚਾ ਵੀ ਨਹੀਂ ਆਉਂਦਾ ਇਸ ਲਈ ਇਹ ਬਾਜ਼ਾਰ ਵਿਚ ਮਿਲਣ ਵਾਲੇ ਮਹਿੰਗੇ ਉਤਪਾਦਾਂ (products) ਨਾਲੋਂ ਬਹੁਤ ਹੀ ਜਿਆਦਾ ਸਸਤੇ ਪੈਂਦੇ ਹਨ। ਕਈ ਲੋਕ ਸਫੇਦ ਵਾਲਾਂ (white / grey hairs) ਕਰਕੇ ਆਪਣੇ ਦੋਸਤਾਂ, ਰਿਸ਼ਤੇਦਾਰ ਅਤੇ ਸਾਥੀਆਂ ਨੂੰ ਮਿਲਣ ਤੋਂ ਬਹੁਤ ਜਿਆਦਾ ਸ਼ਰਮਾਉਂਦੇ ਹਨ। ਇਨ੍ਹਾਂ ਸਫੇਦ ਵਾਲਾਂ ਨੂੰ ਜਾ ਤਾਂ ਲੋਕੀ ਕਡ ਦਿੰਦੇ ਹਨ ਜਾਂ ਉਨ੍ਹਾਂ ਨੂੰ ਡਾਇ (artificial dye) ਦੇ ਨਾਲ ਰੰਗ ਦਿੰਦੇ ਹਨ ਜਿਸ ਨਾਲ ਸਫੇਦ ਵਾਲਾਂ ਪੂਰੀ ਤਰ੍ਹਾਂ ਲੁਕ ਜਾਂਦੇ ਹਨ। ਪਰ ਤੁਸੀਂ ਕੁੱਝ ਘਰੇਲੂ ਨੁਸਖੇ ਨੂੰ ਇਸਤੇਮਾਲ ਕਰ ਕੇ ਇਨ੍ਹਾਂ ਸਫੇਦ ਵਾਲਾਂ ਤੋਂ ਛੁੱਟਕਾਰਾ ਪਾ ਸਕਦੇ ਹੋ ਅਤੇ ਇਸ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ।

ਵਾਲਾਂ ਨੂੰ ਕੁਦਰਤੀ ਕਾਲਾ ਕਿਵੇਂ ਕਰੀਏ? (How to make hair black naturally?ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਕਾਲੇ ਅਤੇ ਘਣੇ ਵਾਲ ਬਹੁਤ ਹੀ ਜਿਆਦਾ ਪਸੰਦ ਹੁੰਦੇ ਹਨ। ਪਰ ਕਈ ਅਜਿਹੇ ਲੋਕੀ ਵੀ ਹਨ ਜੋ ਕਿ ਆਪਣੇ ਵਾਲਾਂ ਉਤੇ ਕਿਸੇ ਵੀ ਤਰ੍ਹਾਂ ਦਾ ਬਾਜ਼ਾਰ ਵਿੱਚ ਮਿਲਣ ਵਾਲੇ ਕੈਮੀਕਲ ਯੁਕਤ ਉਤਪਾਦਾਂ (chemical based products) ਨੂੰ ਵਰਤ ਕੇ ਆਪਣੇ ਵਾਲ ਖਰਾਬ ਨਹੀਂ ਕਰਨਾ ਚਾਹੁੰਦੇ। ਇਸ ਲਈ ਘਰੇਲੂ ਅਤੇ ਕੁਦਰਤੀ ਨੁਸਖੇ ਵਰਤਣਾ ਹੀ ਸਮਝਦਾਰੀ ਵਾਲਾ ਕੰਮ ਹੈ ਜਿਸ ਨਾਲ ਬਹੁਤ ਹੀ ਆਸਾਨੀ ਨਾਲ ਵਾਲਾਂ ਨੂੰ ਕਾਲਾ ਕੀਤਾ ਜਾਂ ਸਕਦਾ ਹੈ ਅਤੇ ਇਸ ਨਾਲ ਵਾਲਾਂ ਨੂੰ ਜੜੋਂ ਤੰਦਰੁਸਤੀ ਵੀ ਮਿਲਦੀ ਰਹਿੰਦੀ ਹੈ। ਜੇਕਰ ਤੁਸੀਂ ਆਪਣੀ ਘਰ ਦੀ ਰਸੋਈ ਵਿੱਚ ਨਜ਼ਰ ਮਾਰੋ, ਤਾਂ ਤੁਹਾਨੂੰ ਅਜਿਹੇ ਬਹੁਤ ਸਾਰੇ ਸਮਗਰੀ (ingredients) ਆਸਾਨੀ ਨਾਲ ਮਿਲ ਜਾਵੇਗੀ ਜੋ ਕਿ ਇਨ ਘਰੇਲੂ ਨੁਸਖਿਆਂ ਵਿੱਚ ਵਰਤੇਂ ਜਾਂ ਸਕਦੇ ਹਨ।ਵਾਲਾਂ ਨੂੰ ਕੁਦਰਤੀ ਕਾਲਾ ਕਰਨ ਲਈ ਕੁੱਝ ਘਰੇਲੂ ਸਮਗਰੀ ਅਤੇ ਨੁਸਖੇ (Home based methods and ingredients to make black hair naturally)ਆਂਵਲਾ ਨਾਲ ਕਰੋ ਵਾਲਾਂ ਨੂੰ ਕੁਦਰਤੀ ਕਾਲਾ ਅਤੇ ਘਣਾ

ਤੁਸੀਂ ਕਈ ਸਾਰੇ ਲੋਕਾਂ ਤੋਂ ਆਂਵਲਾ ਦੇ ਗੁਣ ਅਤੇ ਉਨ੍ਹਾਂ ਦੇ ਹੋਣ ਵਾਲੇ ਫਾਇਦੇ ਬਾਰੇ ਤਾਂ ਬਹੁਤ ਸੁਣਿਆ ਹੋਵੇਗਾ। ਕਈ ਤਰ੍ਹਾਂ ਦੇ ਵਾਲਾਂ ਦੇ ਤੇਲ (hair oils) , ਵਾਲਾਂ ਦੀ ਦੇਖਭਾਲ ਕਰਨ ਲਈ ਵਰਤੇ ਜਾਣ ਵਾਲੇ ਉਤਪਾਦ (hair care products) ਆਦਿ ਦੇ ਵਿੱਚ ਆਂਵਲਾ ਬਹੁਤ ਹੀ ਜਿਆਦਾ ਵਰਤਿਆ ਜਾਂਦਾ ਹੈ। ਇਸ ਨੂੰ ਲਗਾਉਣ ਨਾਲ ਵਾਲ ਕੁਦਰਤੀ ਕਾਲੇ, ਚਮਕਦਾਰ ਹੋ ਜਾਂਦੇ ਹਨ। ਪਰ ਕਿ ਤੁਸੀਂ ਜਾਣਦੇ ਹੋ ਕਿ ਕੱਚੇ ਆਂਵਲੇ (raw amla/ indian gooseberry) ਨਾਲ ਵੀ ਵਾਲਾਂ ਨੂੰ ਕਾਲਾ ਕੀਤਾ ਜਾਂ ਸਕਦੇ ਹੈ। ਇਸ ਘਰੇਲੂ ਨੁਸਖੇ ਨੂੰ ਕਰਨ ਲਈ ਅੱਧਾ ਲੀਟਰ (half litre) ਪਾਣੀ ਲੈ ਲਿਓ ਅਤੇ ਉਸ ਵਿੱਚ 2 ਚਮਚ ਆਂਵਲਾ ਦੇ ਪਾਊਡਰ (amla powder) ਦੇ ਮਿਲਾ ਲਿਓ। ਫਿਰ ਉਸ ਵਿੱਚ ਕੁੱਝ ਬੰਦਾ ਨਿੰਬੂ ਦੇ ਜੂਸ ਦੀ ਵੀ ਮਿਲਾ ਲਿਓ। ਇਸ ਤਿਆਰ ਹੋਏ ਘੋਲ ਨਾਲ ਹਰ ਰੋਜ਼ ਆਪਣੇ ਵਾਲਾਂ ਨੂੰ ਧੋਣ ਨਾਲ ਵਾਲਾਂ ਵਿੱਚ ਚਮਕ ਅ ਜਾਵੇਗੀ ਅਤੇ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ।ਘਿਉ ਅਤੇ ਮੁਲੱਠੀ ਨਾਲ ਕਰੋ ਵਾਲਾਂ ਨੂੰ ਕਾਲਾ

ਇਸ ਘਰ ਦੇ ਨੁਸਖੇ ਨੂੰ ਤਿਆਰ ਕਰਨ ਲਈ 1 ਕਿਲੋ ਘਿਉ (ghee) ਜਾਂ ਮੱਖਣ (clear butter) ਲੈ ਲਿਓ ਅਤੇ ਉਸ ਵਿੱਚ 1 ਲੀਟਰ ਆਂਵਲਾ ਦੇ ਜੂਸ ( amla juice) , ਅਤੇ 250 ਗ੍ਰਾਮ ਮੁਲੱਠੀ (mulethi) ਮਿਲਾ ਕੇ ਹੌਲੀ ਅੱਗ (low flame) ਉਤੇ ਇਸ ਨੂੰ ਉਬਾਲ ਲੈਣਾ। ਇਸ ਵਿੱਚੋ ਪਾਣੀ ਨੂੰ ਚੰਗੀ ਤਰ੍ਹਾਂ ਖਤਮ ਹੋ ਜਾਣ ਤਕ ਉਬਾਲੋ। ਬਾਅਦ ਵਿੱਚ ਇਸ ਨੂੰ ਛਾਣ ਕੇ ਤਿਆਰ ਹੋਏ ਘੋਲ ਨੂੰ ਕਿਸੇ ਕੱਚ ਦੇ ਬਰਤਨ (glass container) ਵਿੱਚ ਪਾ ਲਿਓ। ਇਸ ਨੂੰ ਹਰ ਰੋਜ਼ ਵਾਲਾਂ ਦੇ ਮਾਸਕ (hair mask) ਦੀ ਤਰ੍ਹਾਂ ਇਸਤੇਮਾਲ ਕਰਨਾ ਅਤੇ ਬਾਅਦ ਵਿੱਚ ਵਾਲਾਂ ਨੂੰ ਪਾਣੀ ਨਾਲ ਧੋ ਲੈਣਾ। ਇਸ ਨਾਲ ਬਹੁਤ ਜਲਦੀ ਵਾਲਾਂ ਦਾ ਕੁਦਰਤੀ ਕਾਲਾਪਨ ਵਾਪਿਸ ਆ ਜਾਂਦਾ ਹੈ।

ਅੰਬ ਨਾਲ ਕਰੋ ਘਰੇਲੂ ਇਲਾਜ਼ ਵਾਲਾਂ ਨੂੰ ਕਾਲਾ ਕਰਨ ਦਾ (Use Mango as a natural ingredient for home made treatment of black hairs)ਤੁਸੀ ਇਹ ਜਾਣ ਕੇ ਬਹੁਤ ਹੈਰਾਨ ਹੋ ਜਾਉਗੇ ਕਿ ਕੱਚੇ ਅੰਬ (raw mango) ਦੇ ਨਾਲ ਵੀ ਵਾਲਾਂ ਵਿੱਚ ਕੁਦਰਤੀ ਕਾਲਾਪਨ ਲਿਆਇਆ ਜਾਂ ਸਕਦਾ ਹੈ। ਇਸ ਘਰੇਲੂ ਨੁਸਖੇ ਨੂੰ ਕਰਨ ਲਈ ਕੁੱਝ ਕੱਚੇ ਅੰਬ ਲੈ ਕੇ ਚੰਗੀ ਤਰ੍ਹਾਂ ਛਿੱਲ ਲੈਣਾ ਅਤੇ ਉਸ ਵਿੱਚ ਥੋੜੇ ਅੰਬ ਦੇ ਪਤੇ (mango leaves) ਵੀ ਕੱਟ ਕੇ ਮਿਲਾ ਲੈਣਾ। ਫਿਰ ਇਸ ਵਿੱਚ ਥੋੜਾ ਜਿਹਾ ਵਾਲਾਂ ਦਾ ਤੇਲ ਮਿਲਾ ਕੇ ਚੰਗੀ ਤਰ੍ਹਾਂ ਪੀਸ ਲੈਣਾ। ਇਹ ਤਿਆਰ ਹੋਏ ਪੇਸਟ ਨੂੰ ਕੁੱਝ ਦਿਨਾਂ ਲਈ ਧੁੱਪ ਵਿੱਚ ਰੱਖਣਾ ਅਤੇ ਫਿਰ ਇਸ ਨੂੰ ਆਪਣੇ ਵਾਲਾਂ ਉਤੇ ਲਗਾ ਲੈਣਾ। ਇਸ ਪੇਸਟ ਨੂੰ ਲਗਾਉਣ ਨਾਲ ਉਹਦੇ ਵਾਲ ਕਾਲੇ ਅਤੇ ਚਮਕਦਾਰ ਹੋ ਜਾਣਗੇ।