ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਪਹੁੰਚੀ ਬਿੱਗ ਬੌਸ 13 ‘ਚ, ਖੁਦ ਨੂੰ ਦੱਸਿਆ ਪੰਜਾਬ ਦੀ ਕੈਟਰੀਨਾ ਕੈਫ

ਬਿੱਗ ਬੌਸ 13 ‘ਚ ਪਹੁੰਚੀ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ, ਪ੍ਰਸੰਸਕਾਂ ਦਾ ਇੰਝ ਕੀਤਾ ਧੰਨਵਾਦ,ਦੁਨੀਆ ਭਰ ‘ਚ ਦੇਖਿਆ ਜਾਣ ਵਾਲਾ ਸ਼ੋਅ ‘ਬਿੱਗ ਬੌਸ 13’ ਦਾ ਆਗਾਜ਼ ਹੋ ਚੁੱਕਾ ਹੈ। ਜਿਸ ਦੌਰਾਨ ਬਿੱਗ ਬੌਸ ਦੇ ਘਰ ‘ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕੰਟੇਸਟੈਂਟ ਪਹੁੰਚ ਚੁੱਕੇ ਹਨ।ਅਜਿਹੇ ‘ਚ ਕੰਟੇਸਟੈਂਟ ਦੇ ਤੌਰ ‘ਤੇ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਨੇ ਬਿੱਗ ਬੌਸ ‘ਚ ਐਂਟਰੀ ਮਾਰ ਲਈ ਹੈ। ਉਹ ਸ਼ੋਅ ਦੀ 10ਵੀਂ ਮੁਕਾਬਲੇਬਾਜ਼ ਬਣੀ ਹੈ। ਇਸ ਦੌਰਾਨ ਉਸ ਨੇ ਆਪਣੇ ਪ੍ਰਸੰਸਕਾਂ ਦਾ ਸ਼ੁਕਰੀਆ ਅਦਾ ਕੀਤਾ।

https://www.instagram.com/p/B3BUBf7HeAp/?utm_source=ig_embed

ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ “ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਹਾਡੇ ਸਪੋਟ ਕਰਕੇ ਮੈਂ ਅੱਜ ਇਥੇ ਪਹੁੰਚੀ ਹਾਂ। ਸ਼ੋਅ ‘ਚ ਆਉਂਦੇ ਹੀ ਸ਼ਹਿਨਾਜ਼ ਕੌਰ ਗਿੱਲ ਨੇ ਸਲਮਾਨ ਖਾਨ ਨੂੰ ਗਲੇ ਨਾਲ ਲਾਇਆ ਤੇ

https://www.instagram.com/p/B3BOWI-lZTO/?utm_source=ig_embed

ਉਨ੍ਹਾਂ ਨੂੰ ਆਪਣਾ ਪਸੰਦੀਦਾ ਐਕਟਰ ਵੀ ਦੱਸਿਆ। ਉਸ ਨੇ ਸਲਮਾਨ ਖਾਨ ਨੂੰ ਇਹ ਵੀ ਦੱਸਿਆ ਕਿ ਪੰਜਾਬ ‘ਚ ਲੋਕ ਮੈਨੂੰ ਕੈਟਰੀਨਾ ਕੈਫ ਬੁਲਾਉਂਦੇ ਹਨ ਅਤੇ ਇਹ ਕੰਪਲੀਮੈਂਟ ਮੇਰੇ ਲਈ ਬਹੁਤ ਖਾਸ ਹੈ। ਦੱਸ ਦਈਏ ਕਿ ਸ਼ਹਿਨਾਜ਼ ਨੂੰ ਪਹਿਚਾਣ ‘ਮਾਝੇ ਦੀ ਜੱਟੀ’ ਗਾਣੇ ਤੋਂ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ।

https://www.facebook.com/troll.punjabi/posts/2447538091950578

ਇਸ ਤੋਂ ਇਲਾਵਾ ਉਨ੍ਹਾਂ ਨੇ ਕਾਲਾ ਸ਼ਾਹ ਕਾਲਾ ਫ਼ਿਲਮ ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖਿਆ ਸੀ। ਸ਼ਹਿਨਾਜ਼ ਸਿਰਫ ਇੱਕ ਸਫਲ ਮਾਡਲ ਤੇ ਐਕਟਰੈੱਸ ਹੀ ਨਹੀਂ ਸਗੋਂ ਕਮਾਲ ਦੀ ਸਿੰਗਰ ਵੀ ਹੈ। ਉਨ੍ਹਾਂ ਨੇ ਸਰਪੰਚ ਵਰਗੇ ਗੀਤਾਂ ਦੇ ਨਾਲ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ।