ਇਹ ਪੜੋ ਵਡੀ ਖਬਰ ਭਾਰਤੀਆਂ ਵਲੋਂ ਸੱਤੇ ਗਏ ਬੰਬ ਦਾ ਇਤਹਾਸ

ਪਾਕਿ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ’ਚ ਰੱਖਿਆ ਬੰਬਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਕਰਤਾਰਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਇੱਕ ਬੰਬ ਰੱਖਿਆ ਗਿਆ ਹੈ। ਜਿਸ ਦੇ ਭਾਰਤੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਸ ਨੂੰ ਬਾਕਾਇਦਾ ਸ਼ੀਸ਼ੇ ਵਿੱਚ ਬੰਦ ਕਰ ਕੇ ਰੱਖਿਆ ਤੇ ਸਜਾਇਆ ਗਿਆ ਹੈ। ਉਸ ਬੰਬ ਦੇ ਨਾਲ ਬਾਕਾਇਦਾ ਇੱਕ ਬੋਰਡ ਉੱਤੇ ਜਾਣਕਾਰੀਦਿੱਤੀ ਗਈ ਹੈ। ਉਸ ਬੋਰਡ ਦਾ ਸਿਰਲੇਖ ਹੈ

– ਅਕਾਲ ਪੁਰਖ ਵਾਹਿਗੁਰੂ ਜੀ ਦੀ ਸੱਚੀ ਕਰਾਮਾਤ। ਇੱਥੇ ਦਿੱਤੀ ਗਈ ਜਾਣਕਾਰੀ ਵਿੱਚ ਲਿਖਿਆ ਗਿਆ ਹੈ ਕਿ ‘1971 ’ਚ ਭਾਰਤੀ ਹਵਾਈ ਫ਼ੌਜ ਨੇ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਉੱਤੇ ਬੰਬ ਸੁੱਟਿਆ ਸੀ। ਪਰ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਗੁਰਦੁਆਰਾ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਭਾਰਤੀ ਹਵਾਈ ਫ਼ੌਜ ਦਾ ਬੰਬ ਸ੍ਰੀ ਖੂਹ ਸਾਹਿਬ (ਪਵਿੱਤਰ ਖੂਹ) ਵਿੱਚ ਡਿੱਗਿਆ ਸੀ ਪਰ ਕੋਈ ਨੁਕਸਾਨ ਨਹੀਂ ਹੋਇਆ। ਇਹ ਉਹੀ ਪਵਿੱਤਰ ਖੂਹ ਹੈ,

ਜਿੱਥੋਂਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਖੇਤਾਂ ਨੂੰ ਸਿੰਜਣ ਲਈ ਪਾਣੀ ਲੈਂਦੇ ਸਨ।’ਇਸ ਬੰਬ ਬਾਰੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇਜਿੰਦਰ ਸਿੰਘ ਬੱਗਾ ਨੇ ਤਸਵੀਰਾਂ ਸ਼ੇਅਰ ਕਰ ਕੇ ਟਵੀਟ ਕੀਤਾ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੀਆਂ ਇਹ ਤਸਵੀਰਾਂ ਪਾਕਿਸਤਾਨ ਦਾ ਘਟੀਆ

ਤੇ ਘਿਨਾਉਣਾ ਚਿਹਰਾ ਦਰਸਾ ਰਹੀਆਂ ਹਨ।ਚੇਤੇ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘਪਹਿਲਾਂ ਹੀ ਇਹ ਆਖ ਚੁੱਕੇ ਹਨ ਕਿ ਪਾਕਿਸਤਾਨੀ ਫ਼ੌਜ ਤੇ ਉਸ ਦੀ ਖ਼ੁਫ਼ੀਆ ਏਜੰਸੀ ISI ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੀ ਗ਼ਲਤ ਵਰਤੋਂ ਕੀਤੀ ਜਾ ਸਕਦੀ ਹੈ; ਇਸ ਲਈ ਪਾਕਿਸਤਾਨ ਦੀਆਂ ਹਰਕਤਾਂ ਉੱਤੇ ਚੌਕਸ ਨਜ਼ਰ ਰੱਖਣੀ ਹੋਵੇਗੀ