ਆਸਟ੍ਰੇਲੀਆ ਤੋਂ ਹੁਣੇ ਆਈ ਇਹ ਮਾੜੀ ਖਬਰ

ਆਪਣੀ ਮਿਹਨਤ ਦਾ ਕਰਕੇ ਪੰਜਾਬੀ ਵਿਦੇਸ਼ਾਂ ਚ ਜਾ ਕੇ ਵੀ ਕਾਮਜਾਬੀਆਂ ਹਾਸਲ ਕਰ ਲੈਂਦੇ ਹਨ। ਪਰ ਕਈ ਵਾਰ ਕਿਸਮਤ ਅਜਿਹਾ ਧੋਖਾ ਦਿੰਦੀ ਹੈ ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਅਜਿਹੀ ਹੀ ਇਕ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ ਜਿਸ ਨਾਲ ਪੰਜਾਬ ਦੇ ਝਬਾਲ ਇਲਾਕੇ ਵਿਚ ਸੋਗ ਦੀ ਲਹਿਰ

ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ ਝਬਾਲ ਦੇ ਪਿੰਡ ਬੁਰਜ ਦੇ ਨੌਜਵਾਨ ਦੀ ਆਸਟ੍ਰੇਲੀਆ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਰਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਤਰਲੋਕ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਉੱਚ ਵਿੱਦਿਆ ਹਾਸਲ ਕਰਕੇ 12 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ ਤਾਂ ਜੋ ਆਪਣੇ

ਪਰਿਵਾਰ ਦਾ ਨਾਮ ਰੋਸ਼ਨ ਕਰ ਸਕੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਰਵਿੰਦਰ ਉਥੇ ਹੀ ਕੰਮ ਕਰਦਾ ਸੀ। ਬੀਤੇ ਦਿਨ ਉਸ ਦੀ ਦਿਲ ਦਾ ਦੌਰਾਨ ਪੈਣ ਕਾਰਨ ਮੌਤ ਹੋ ਗਈ। ਉਸ ਨੇ ਦੱਸਿਆ ਕਿ ਰਵਿੰਦਰ ਦੀ ਲੋਥ ਲਿਆਉਣ ਲਈ ਦੋਸਤ-ਮਿੱਤਰ ਉਸ ਦੀ ਮਦਦ ਕਰ ਰਹੇ ਹਨ। ਉਸ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਉਸ ਦੇ ਭਰਾ ਦੀ ਲੋਥ ਭਾਰਤ ਲਿਆਉਣ ‘ਚ ਮਦਦ ਕੀਤੀ ਜਾਵੇ।ਇਸ ਖਬਰ ਨਾਲ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।