ਇਹ ਦਿਨ ਸ਼ਰਾਬ ਦੇ ਠੇਕੇ ਬੰਦ ਕੀਤੇ ਜਾਣੇ ਚਾਹੀਦੇ

ਆਮ ਕਰਕੇ ਕਿਹਾ ਜਾਂਦਾ ਕਿ ਮੋਨਾ ਬੰਦਾ ਸਿੱਖੀ ਦਾ ਗੱਲ ਨਹੀਂ ਕਰ ਸਕਦੀ ਜਾਂ ਜਿਹੜਾ ਖੁਦ ਸਿੱਖ ਨਹੀਂ ਸਜਿਆ ਉਹ ਸਿੱਖੀ ਦਾ ਉਪਦੇਸ਼ ਕਿਵੇਂ ਦੇ ਸਕਦਾ ?? ਸੋਸ਼ਲ ਮੀਡੀਆ ਤੇ ਅਕਸਰ ਅਜਿਹੇ ਕਮੈਂਟ ਦੇਖੇ ਜਾਂਦੇ ਹਨ ਕਿ ਜੇਕਰ ਕੋਈ ਸਿੱਖੀ ਦੀ ਗੱਲ ਕਰੇ ਪਰ ਖੁਦ ਜੇਕਰ ਉਸਨੇ ਅੰਮ੍ਰਿਤ ਨਾ ਛਕਿਆ ਹੋਵੇ ਜਾਂ ਪਤਿਤ ਹੋਵੇ ਤਾਂ ਲੋਕ ਉਸਨੂੰ ਇਹ ਗੱਲਾਂ ਆਖ ਦਿੰਦੇ ਹਨ ਕਿ “ਪਹਿਲਾਂ ਖੁਦ ਤਾਂ ਅੰਮ੍ਰਿਤ ਛੱਕ ਲੈ”। ਸ਼ਹੀਦੀ ਦਿਹਾੜੇ ਲੰਘੇ ਹਨ ਜਦੋਂ ਦਸਮ ਪਾਤਸ਼ਾਹ ਜੀ ਦੇ 4 ਸਾਹਿਬਜ਼ਾਦਿਆਂਨੇ ਸਿੱਖੀ ਸ਼ਾਨ ਨੂੰ ਬਰਕਰਾਰ ਰੱਖਦਿਆਂ ਸ਼ਹੀਦੀਆਂ ਪਾਈਆਂ।ਇਹਨਾਂ ਦਿਨਾਂ ਵਿਚ ਸ਼ਰਾਬ ਦੇ ਠੇਕੇ ਬੰਦ ਤਾਂ ਹੋਣੇ ਚਾਹੀਦੇ ਹਨ ਪਰ

ਸਰਕਾਰਾਂ ਜਾਂ ਪ੍ਰਸ਼ਾਸ਼ਨ ਇਸ ਮਸਲੇ ਨੂੰ ਉਹਨਾਂ ਸੰਜੀਦਾ ਨਹੀਂ ਲੈਂਦਾ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਕਿਥੋਂ ਦੀ ਹੈ,ਇਹ ਨੌਜਵਾਨ ਕੌਣ ਹੈ ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਹੈ ਪਰ ਇਸ ਨੌਜਵਾਨ ਵਲੋਂ ਜੋ ਕਾਰਜ ਕੀਤਾ ਉਹ ਚਰਚਾ ਵਿਚ ਹੈ ਤੇ ਇਸ ਨੌਜਵਾਨ ਦੇ ਇਸ ਕਾਰਜ ਦੀ ਚਾਰੇ ਪਾਸਿਓਂ ਸ਼ਲਾਘਾ ਹੋ ਰਹੀ ਹੈ। ਦਰਅਸਲ ਸ਼ਹੀਦੀ ਦਿਨਾਂ ਕਰਕੇ ਕਿਸੇ ਥਾਂ ਸ਼ਰਾਬ ਦਾ ਠੇਕਾ ਖੁੱਲ੍ਹਾ ਸੀ ਜਿਸਨੂੰ ਬੰਦ ਕਰਵਾਉਣ ਲਈ ਇਹ ਨੌਜਵਾਨ ਪੁਲਿਸ ਤੇ ਠੇਕੇਦਾਰ ਨਾਲ ਭਿੜ ਗਿਆ ਕਿ ਜੇਕਰ 26 ਜਨਵਰੀ,2 ਅਕਤੂਬਰ ਆਦਿ ਦਿਨਾਂ ਤੇ ਠੇਕੇ ਬੰਦ ਹੋ ਸਕਦੇ ਤਾਂ ਫਿਰ ਸ਼ਹੀਦੀ ਦਿਨਾਂ ਤੇ ਕਿਉਂ ਨਹੀਂ ??

ਗੋਬਿੰਦ ਦੇ ਸ਼ੇਰ ਹੋ ਸਕਦਾ ਬਹੁਤੇ ਇਹ ਕਹਿਣ ਕਿ ਆਪ ਤਾਂ ਮੋਨਾ ਪਰ ਸਮਝਣ ਵਾਲੀ ਗੱਲ ਇਹ ਹੈ ਕਿ ਦੂਜੇ ਪਾਸੇ ਪੁਲਿਸ ਵਾਲੇ ਤਾਂ ਦਸਤਾਰਾਂ ਵਾਲੇ ਹਨ ਪਰ ਮੋਨਾ ਨੌਜਵਾਨ ਸਿੱਖ ਸਿਧਾਂਤ ਦੀ ਗੱਲ ਕਰ ਰਿਹਾ ਹੈ। ਸਿੱਖੀ ਪਹਿਰਾਵੇ ਦਾ ਨਾਮ ਨਹੀਂ ਹੈ,ਸਿੱਖੀ ਕਿਰਦਾਰ ਦਾ ਨਾਮ ਹੈ। ਦਸਤਾਰਾਂ ਬੰਨਕੇ ਗਲਤ ਕਰਨ ਵਾਲਾ ਸਿੱਖ ਨਹੀਂ ਕਿਉਂਕਿ ਜੇਕਰ ਗੁਰੂ ਦੀ ਸਿਖਿਆ ਹੀ ਨਾ ਮੰਨੀ ਤਾਂ ਸਿੱਖੀ ਕਾਹਦੀ ?ਇੱਕ ਹੋਰ ਬੇਨਤੀ ਕਿ ਇਸ ਨੌਜਵਾਨ ਬਾਰੇ ਜੇਕਰ ਕੋਈ ਜਾਣਕਾਰੀ ਹੋਵੇ ਤਾਂ ਸਾਂਝੀ ਜਰੂਰ ਕਰਿਓ ਕਿ ਇਹ ਨੌਜਵਾਨ ਕੌਣ ਹੈ,ਕਿਥੋਂ ਦਾ ਹੈ ਤੇ ਇਹ ਘਟਨਾ ਕਿਥੋਂ ਦੀ ਹੈ। ਵੀਡੀਓ ਸਬੰਧੀ ਵਿਚਾਰ ਦੀਓ ਕਿ ਇਸ ਨੌਜਵਾਨ ਦੇ ਇਸ ਕਾਰਜ ਬਾਰੇ ਤੁਸੀਂ ਕੀ ਸੋਚਦੇ ਹੋ ?