ਕਮੇਡੀ ਕਿੰਗ ਕਪਿਲ ਸ਼ਰਮਾ ਨੇ ਸ਼ੇਅਰ ਕੀਤੀ ਆਪਣੀ ਧੀ ਦੀ ਪਹਿਲੀ ਝਲਕ ਦੇਖੋ ਖ਼ੂਬਸੂਰਤ ਤਸਵੀਰਾਂ

ਸਾਲ 2019 ਕਪਿਲ ਸ਼ਰਮਾ ਤੇ ਗਿੰਨੀ ਚਤਰਥ ਲਈ ਖੁਸ਼ੀਆਂ ਭਰਿਆ ਰਿਹਾ ਹੈ। ਕਿਉਂਕਿ 10 ਦਸੰਬਰ ਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਦੋਵੇਂ ਜਣੇ ਇੱਕ ਨੰਨ੍ਹੀ ਬੱਚੀ ਦੇ ਮਾਤਾ-ਪਿਤਾ ਬਣੇ ਸਨ। ਗਿੰਨੀ ਚਤਰਥ ਨੇ ਇੱਕ ਧੀ ਨੂੰ ਜਨਮ ਦਿੱਤਾ ਸੀ। ਜਿਸ ਤੋਂ ਬਾਅਦ ਫੈਨਜ਼ ਬੜੀ ਹੀ ਬੇਸਬਰੀ ਦੇ ਨਾਲ ਕਪਿਲ ਸ਼ਰਮਾ

ਦੀ ਬੇਟੀ ਦੀ ਪਹਿਲੀ ਝਲਕ ਦਾ ਇੰਤਜ਼ਾਰ ਕਰ ਰਹੇ ਸਨ। ਜਿਸਦੇ ਚੱਲਦੇ ਕਪਿਲ ਸ਼ਰਮਾ ਨੇ ਆਪਣੀ ਬੇਟੀ ਦੀ ਪਹਿਲੀ ਝਲਕ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮਿਲੋ ਸਾਡੇ ਦਿਲ ਦੇ ਟੁਕੜੇ ਅਨਾਇਰਾ ਸ਼ਰਮਾ (Anayra Sharma) ਨੂੰ’ ਇਸ ਪੋਸਟ ਉੱਤੇ ਮਿਸ ਪੂਜਾ, ਕਵਿਤਾ ਕੌਸ਼ਿਕ, ਬੀ ਪਰਾਕ, ਰਵੀ ਦੁਬੇ, ਮਾਹੀ ਵਿੱਜ, ਹਿਨਾ ਖ਼ਾਨ ਤੋਂ ਇਲਾਵਾ ਮਨੋਰੰਜਨ ਜਗਤ ਦੀਆਂ ਕਈ

ਹੋਰ ਹਸਤੀਆਂ ਨੇ ਕਾਮੈਂਟਸ ਕਰਕੇ ਵਧਾਈਆਂ ਦੇ ਨਾਲ ਬੱਚੀ ਦੀ ਤਾਰੀਫ ਕਰ ਰਹੇ ਹਨ। ਜਿਸਦੇ ਚੱਲਦੇ ਇੰਸਟਾਗ੍ਰਾਮ ਉੱਤੇ ਕੁਝ ਹੀ ਮਿੰਟਾਂ ‘ਚ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਨੂੰ ਮਿਲ ਚੁੱਕੇ ਹਨ। ਕਪਿਲ ਸ਼ਰਮਾ ਦੀ ਲਾਡੋ ਰਾਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਹਨ।