ਮੰਗਣੀ ਤੋਂ 16 ਸਾਲ ਬਾਅਦ ਇੰਝ ਹੋਇਆ ਵਿਆਹ

ਪਿੰਡ ਦੌਲਾ (ਗਿੱਦੜਬਾਹਾ) ਦਾ ਗੋਪਾਲ ਸਿੰਘ 38 ਸਾਲ ਦਾ ਹੋਇਆ ਹੈ, ਮੰਗਣੀ ਤੋਂ 16 ਸਾਲਾਂ ਬਾਅਦ ਵਿਆਹ ਹੋ ਗਿਆ ਹੈ। ਜੰਮਦੇ ਦੀ ਮਾਂ ਮਰ ਗਈ। ਨਾਨਕੇ ਘਰ ਪਲ ਗਿਆ। ਬੀ ਏ ਕੀਤੀ ਤੇ ਡਿਪਲੋਮਾ ਸਟੈਨੋ ਦਾ ਕੀਤਾ । ਆਪਣੇ ਕੈਂਟਰ ਤੇ ਡਰਾਈਵਰੀ ਕਰਦਾ ਰਿਹਾ। 16 ਸਾਲ ਪਹਿਲਾਂ ਉਸ ਦੀ ਮੰਗਣੀ ਹੋਈ। ਛਿੰਦਰ ਕੌਰ ਜੋ ਸਿਰਫ ਅੱਠ ਜਮਾਤਾਂ ਪੜੀ ਸੀ। ਘੱਟ ਪੜੀ ਹੋਣ ਤੇ ਗੋਪਾਲ ਨੇ ਉਸ ਦਾ ਰਿਸ਼ਤਾ ਲੈਣ ਤੋ ਜਵਾਬ ਦੇ ਦਿੱਤਾ ਰਿਸਤਾ ਟੁੱਟ ਗਿਆ।ਪਰ ਛਿੰਦਰ

ਅਜਬ ਪ੍ਰੇਮ ਦੀ ਗਜ਼ਬ ਕਹਾਣੀ : ਮੰਗਣੀ ਤੋਂ 16 ਸਾਲ ਬਾਅਦ ਹੋਇਆ ਵਿਆਹ

ਅਜਬ ਪ੍ਰੇਮ ਦੀ ਗਜ਼ਬ ਕਹਾਣੀ : ਮੰਗਣੀ ਤੋਂ 16 ਸਾਲ ਬਾਅਦ ਹੋਇਆ ਵਿਆਹ#lovestory #16yearrelation #enggaged Gidarbaha Government of Punjab

Posted by Daily Post Punjabi on Wednesday, March 6, 2019

ਕੌਰ ਨੇ ਫੈਸਲਾ ਲੈ ਲਿਆ ਕਿ ਮੈ ਵਿਆਹ ਹੀ ਨਹੀਂ ਕਰਾਵਾਂਗੀ, ਮੈ ਜਾਂ ਤਾਂ ਉਥੇ ਹੀ ਵਿਆਹ ਕਰਾਵਾਗੀ , ਨਹੀਂ ਮੇਰੀ ਅਰਥੀ ਇਸੇ ਘਰੋਂ ਤੁਰੇਗੀ। ਬਹੁਤ ਰਿਸ਼ਤੇ ਆਉਂਦੇ ਸਨ।ਘਰੇ ਚਰਚਾ ਤੇ ਘੁਸਰ ਮੁਸਰ ਚਲਦੀ ਰਹਿੰਦੀ । ਪਰ ਗੋਪਾਲ ਸਿੰਘ ਦੇ ਵੀ ਵਿਆਹ ਦਾ ਕੋਈ ਢੁਕਵਾਂ ਸਵੱਬ ਨਾ ਬਣਿਆ ।ਆਖਰ ਇੱਕ ਇਤਫ਼ਾਕ ਨਾਲ ਕਿਸੇ ਜਗ੍ਹਾ ਤੇ ਛਿੰਦਰ ਕੋਰ ਦਾ ਭਰਾ ਗੋਪਾਲ ਸਿੰਘ ਨੂੰ ਮਿਲ ਪਿਆ। ਉਸਨੂੰ ਬੁਲਾਇਆ ਤੇ ਗੱਲਾ ਗੱਲਾ

ਵਿੱਚ ਬੱਚਿਆ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਂ ਵਿਆਹ ਨਹੀਂ ਕਰਾਇਆ। ਛਿੰਦਰ ਕੋਰ ਦੇ ਭਾਈ ਨੇ ਵੀ ਕਿਹਾ ਕਿ ਮੇਰੀ ਭੈਣ ਨੇ ਵੀ ਵਿਆਹ ਨਹੀਂ ਕਰਾਇਆ ਉਹ ਵੀ ਘਰੇ ਬੈਠੀ ਹੈ। ਤੁਸੀ ਹੁਣ ਵਿਆਹ ਕਰਾ ਲੳਆਖਰ ਲੰਘਦੀ ਉਮਰ ਨੇ ਹੁੰਗਾਰਾ ਭਰ ਦਿੱਤਾ । ਆਖਰ 16 ਸਾਲਾਂ ਤੋਂ ਟੁੱਟਿਆ ਹੋਇਆ ਰਿਸਤਾ ਗੰਢਿਆਂ ਗਿਆ । ਇਹ ਇਕ ਵਿਲੱਖਣ ਮਿਸਾਲ ਹੈ । ਅੱਜ ਦੇ ਤੇਜ਼ ਤਰਾਰ ਜ਼ਮਾਨੇ ਵਿੱਚ ਇੰਨੀ ਸਬਰ ਦੀਆਂ ਘੁੱਟਾ ਕੌਣ ਪੀਂਦਾ ਹੈ ਪਰ ਅਜਿਹਾ ਹਾਜ਼ਮਾ ਉਹਨਾਂ ਲੋਕਾਂ ਲਈ ਵੀ ਮਿਸਾਲ ਹੈ ਜੋ ਰਿਸ਼ਤੇ ਨੂੰ ਕਪੜਿਆਂ ਦੀ ਤਰ੍ਹਾਂ ਬਦਲਣ ਲਈ ਮਿੰਟ ਲਾਉਂਦੇ ਹਨ । ਅਜਿਹੀ ਜੋੜੀ ਦਾ ਭਵਿੱਖ ਖੁਸ਼ੀਆਂ ਭਰਪੂਰ ਹੋਵੇ।