ਤਿੰਨ ਦਿਨ ਪਹਿਲਾਂ ਹੋਇਆ ਸੀ ਵਿਆਹ ਦੁਲਹਨ ਦੀ ਕਰੋਨਾ ਰਿਪੋਰਟ ਆਈ ਪੌਜ਼ਟਿਵ

ਰਾਜਧਾਨੀ ਭੋਪਾਲ ਚ ਇੱਕ ਨਵੀਂ ਨਵੇਲੀ ਦੁਲਹਨ ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ ਤੀਸਰੇ ਦਿਨ ਬਾਅਦ ਦੁਲਹਨ ਦੀ ਜਾਂਚ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਹੈ। ਇਸ ਤੋਂ ਬਾਅਦ ਇਲਾਕੇ ‘ਚ ਇਹ ਖਬਰ ਅੱਗ ਦੀ ਤਰ੍ਹਾਂ ਫੈਲ ਗਈ। ਹੁਣ ਲਾੜੇ ਦੇ ਪਰਿਵਾਰ ਦੇ 32 ਲੋਕਾਂ ਨੂੰ ਕੁਅਰਨਟਾਈਨ ਕੀਤਾ ਗਿਆ ਹੈ। ਪਾਲ ਦੇਸ਼ ਦੇ ਕੋਰੋਨਾ ਸਥਾਪਿਤ ਜ਼ਿਲ੍ਹਿਆਂ ਵਿੱਚੋਂ ਇੱਕ ਹੈ ਅਤੇ ਰੈੱਡ ਜੋਨ ‘ਚ ਹੈ। ਬੁੱਧਵਾਰ ਨੂੰ ਆਈ ਹੈਲਥ ਰਿਪੋਰਟ ਮੁਤਾਬਕ ਜਿਲ੍ਹੇ ‘ਚ 39 ਨਵੇਂ ਮਰੀਜ਼ ਮਿਲੇ ਹਨ। ਇਨ੍ਹਾਂ ਵਿੱਚੋਂ 7 ਜਾਟਖੇੜੀ ਖੇਤਰ ਦੇ ਹੀ ਹਨ।

ਜਿਨ੍ਹਾਂ ‘ਚ ਇੱਕ ਸਾਲ ਦਾ ਬੱਚਾ ਵੀ ਸ਼ਾਮਿਲ ਹੈ। ਇੱਥੇ ਹੁਣ ਪੌਜ਼ੀਟਿਵ ਮਰੀਜਾਂ ਦੀ ਗਿਣਤੀ ਵਧਕੇ 12 ਹੋ ਗਈ ਹੈ। ਕੋਰੋਨਾ ਪੌਜ਼ੀਟਿਵ ਦੁਲਹਨ ਦਾ ਵਿਆਹ ਸੋਮਵਾਰ ਨੂੰ ਹੋਇਆ ਸੀ। ਉਸਦੇ ਪਰਿਵਾਰ ਨੇ ਦੱਸਿਆ ਕਿ ਲੜਕੀ ਨੂੰ ਸੱਤ ਦਿਨ ਪਹਿਲਾਂ ਬੁਖਾਰ ਆਇਆ ਸੀ। ਦਵਾਈ ਲੈਣ ਤੋਂ ਬਾਅਦ ਵੀ ਉਸਨੂੰ ਆਰਾਮ ਨਹੀਂ ਹੋਇਆ। ਸ਼ਨੀਵਾਰ ਨੂੰ ਉਸਦੀ ਜਾਂਚ ਕਰਵਾਈ ਗਈ। ਨਾਲ ਹੀ ਉਸਦਾ ਵਿਆਹ ਹੋ ਗਿਆ। ਬੁੱਧਵਾਰ ਨੂੰ ਪਰਿਵਾਰ ਨੇ ਧੀ ਨੂੰ ਫੋਨ ‘ਤੇ ਦੱਸਿਆ ਕਿ ਉਸਦੀ ਰਿਪੋਰਟ ਪੌਜ਼ੀਟਿਵ ਆਈ ਹੈ।

ਦੱਸ ਦਈਏ ਕਿ ਮੱਧ ਪ੍ਰਦੇਸ਼ ‘ਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਹਨਾਂ ‘ਚ ਬੱਚੇ, ਬਜ਼ੁਰਗ ਅਤੇ ਨੌਜਵਾਨ ਹਰ ਵਰਗ ਦੇ ਲੋਕ ਮੌਜੂਦ ਹਨ। ਸੂਬੇ ‘ਚ ਪੌਜ਼ੀਟਿਵ ਮਰੀਜਾਂ ਦੀ ਗਿਣਤੀ ਵੀਰਵਾਰ ਨੂੰ ਵਧਕੇ 5735 ਹੋ ਗਈ ਹੈ। ਉਥੇ ਹੀ ਇਸ ਵਾਇਰਸ ਨਾਲ ਹੁਣ ਤੱਕ 2733 ਲੋਕ ਠੀਕ ਹੋ ਚੁੱਕੇ ਹਨ ਜਾਂ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸੂਬੇ ‘ਚ ਹੁਣ ਤੱਕ 267 ਲੋਕਾਂ ਦੀ ਮੌਤ ਹੋ ਚੁੱਕੀ ਹੈ।