ਕੀ ਪੁਲਿਸ ਤੇ ਸਰਕਾਰ ਚੁੱਕ ਰਹੀ ਹੈ ਨੂਰ ਦਾ ਫਾਇਦਾ ਇਸ ਵਿਅਕਤੀ ਨੇ ਖੜਾ ਕੀਤਾ ਵੱਡਾ ਸਵਾਲ

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ Tiktok ਤੇ ਮਸ਼ਹੂਰ ਹੋਈ ਛੋਟੀ ਬੱਚੀ ਨੂਰ ਸਭ ਦੇ ਦਿਲਾਂ ਵਵਿੱਚ ਜਗ੍ਹਾ ਬਣਾ ਰਹੀ ਹੈ।ਉਸਦੇ ਮਸ਼ਹੂਰ ਹੋਣ ਨਾਲ ਉਸਦੇ ਪਰਿਵਾਰ ਦੀ ਹਾਲਤ ਵੀ ਸੁਧਰ ਰਹੀ ਹੈ।ਸਰਕਾਰ ਅਤੇ ਸਮਾਜ ਸੇਵਾ ਸੰਸਥਾ ਵੱਲੋਂ ਨੂਰ ਦੇ ਪਰਿਵਾਰ ਨੂੰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ।ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਈਰਲ ਹੋ ਰਹੀ ਹੈ ਜਿਸ ਵਿੱਚ ਗੁਰਸੇਵਕ ਸਿੰਘ ਵੱਲੋਂ ਸਰਕਾਰ ਦਾ ਸੱਚ ਸਾਹਮਣੇ ਲਿਅਾਦਾ ਗਿਆ। ਉਸਨੇ ਕਿਹਾ ਕਿ ਸਰਕਾਰ ਨੂਰ ਦੀ ਅਾੜ ਵਿੱਚ ਲੋਕਾਂ ਦੇ ਹੱਕ ਮਾਰ ਰਹੀ ਹੈ।ਉਸਨੇ

ਦੱਸਿਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੂਰ ਦੀ ਵੀਡੀਓ ਅਾਪਣੇ ਪੇਜ ਤੇ ਸ਼ੇਅਰ ਕੀਤੀ ਉਸ ਦਿਨ ਭਲਵਾਨ ਅਰਵਿੰਦਰ ਦਾ ਭੋਗ ਸੀ।ਜਿਸਨੂੰ ਇੱਕ ਪੁਲਿਸ ਅਫਸਰ ਵੱਲੋਂ ਮਾਰਿਅਾ ਗਿਆ ਸੀ।ਪਰ ਲੋਕਾਂ ਨੇ ਉਸਤੀ ਅੰਤਿਮ ਯਾਦ ਵਿੱਚ ਸ਼ਾਮਲ ਹੋਣ ਦੀ ਬਜਾਏ ਨੂਰ ਦੀ ਵੀਡੀਓ ਨੂੰ ਵੱਧ ਤੋਂ ਵੱਧ ਪਸੰਦ ਕੀਤਾ।ਇਸ ਤਰ੍ਹਾਂ ਡੀਜੀਪੀ ਵੱਲੋਂ ਉਸ ਦਿਨ ਨੂਰ ਦੀ ਵੀਡੀਓ ਵਾਈਰਲ ਕੀਤੀ ਗਈ ਜਦੋਂ ਸ਼ੇਖੂਪੁਰ ਵਿੱਚ ਇੱਕ ਪਤਨੀ ਵੱਲੋਂ ਪਤੀ ਦੀ ਹੱਤਿਆ ਕੀਤੀ ਗਈ ਅਤੇ ਉਸਦੀ ਲੜਕੀ ਰੋ ਰੋ ਕੇ ਅਾਪਣੇ ਦੁੱਖ ਵੀਡੀਓ ਵਿੱਚ ਦੱਸਦੀ ਹੈ।

ਇਸ ਤਰ੍ਹਾਂ ਸਰਕਾਰ ਨੂਰ ਦੀ ਅਾੜ ਵਿਚ ਲੋਕਾਂ ਦੇ ਹੱਕ ਮਾਰ ਰਹੀ ਹੈ ਅਤੇ ਲੋਕਾਂ ਦਾ ਧਿਆਨ ਨੂਰ ਵਾਲੇ ਪਾਸੇ ਲਾ ਰਹੀ ਹੈ।ਨੂਰ ਦਾ ਮਸ਼ਹੂਰ ਹੋਣਾ ਚੰਗੀ ਗੱਲ ਹੈ ਪਰ ਸਰਕਾਰ ਲੋੜਵੰਦ ਲੋਕਾਂ ਨੂੰ ਉਨ੍ਹਾਂ ਦੇ ਹੱਕ ਨਹੀਂ ਦੇ ਰਹੀ।ਸਮਾਜ ਸੇਵਾ ਸੰਸਥਾ ਵੀ ਨੂਰ ਦੇ ਮਗਰ ਲੱਗ ਗਈਆਂ ਹਨ ਜਦਕਿ ਉਨ੍ਹਾਂ ਨੂੰ ਲੋੜਵੰਦ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ।ਇਸ ਤਰ੍ਹਾਂ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਦੀ ਨਜ਼ਰ ਆ ਰਹੀ ਹੈ।