ਸਰਕਾਰਾਂ ਤੋਂ ਦੁਖੀ ਹੋ ਗਿਆ ਟੀਟੂ ਬਾਣੀਆਂ, ਇੰਟਰਵਿਊ ਦਿੰਦਾ ਦਿੰਦਾ ਹੋ ਗਿਆ ਗੰਜਾ

ਕਰੋਨਾ ਦੀ ਵਜਾ ਕਰਕੇ ਲੱਗੇ ਕਰਫਿਊ ਕਾਰਨ ਸਭ ਕੁਝ ਬੰਦ ਹੋ ਗਿਆ ਤੇ ਲੋਕ ਆਪਣੇ ਕੰਮਾਂ ਤੋੰ ਵਿਹਲੇ ਹੋਕੇ ਘਰਾਂ ਚ ਬੈਠ ਗਏ ਜਿਸ ਕਾਰਨ ਲੋਕਾਂ ਨੂੰ ਕਾਫੀ ਜ਼ਿਆਦਾ ਆਰਥਿਕ ਘਾਟਾ ਪਿਆ ਸਰਕਾਰ ਵੱਲੋਂ ਲੋਕਾਂ ਦੀ ਮਦਦ ਵਾਸਤੇ ਕੋਈ ਯਤਨ ਨਹੀਂ ਕੀਤੇ ਗਏ ਲੋਕਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ ਗਿਆ ਸਕੂਲ ਕਾਲਜ ਬੰਦ ਹੋਣ ਦੇ ਕਰਕੇ ਘਰਾਂ ਚ ਬੈਠੇ ਬੱਚਿਆਂ ਦੀ ਪੜਾਈ ਨੂੰ ਲੈਕੇ ਹਰ ਕਿਸੇ ਨੂੰ ਚਿੰਤਾ ਸਤਾ ਰਹੀ ਸੀ ਤਾਂ ਸਰਕਾਰ ਨੇ ਆਨਲਾਈਨ ਪੜਾਈ ਸ਼ੁਰੂ ਕਰਵਾ ਦਿੱਤੀ ਤੇ ਸਕੂਲਾਂ ਨੂੰ ਫੀਸਾਂ ਲੈਣ ਦੀ ਆਗਿਆ ਦੇ ਦਿੱਤੀ

ਜਿਸ ਤੋੰ ਬਾਅਦ ਪ੍ਰਾਈਵੇਟ ਸਕੂਲਾਂ ਨੇ ਬੱਚਿਆਂ ਦੇ ਘਰਾਂ ਚ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਤੇ ਇਸ ਕਾਰਨ ਲੋਕਾਂ ਚ ਕਾਫੀ ਜ਼ਿਆਦਾ ਰੋਸ ਵੀ ਪਾਇਆ ਗਿਆ ਪਰ ਸਰਕਾਰ ਨੇ ਕੋਈ ਨਾ ਸੁਣੀ ਇਸੇ ਕਰਕੇ ਲੁਧਿਆਣਾ ਤੋੰ ਅਜ਼ਾਦ ਚੋਣ ਲੜ ਚੁੱਕੇ ਟੀਟੂ ਬਾਣੀਆਂ ਨੇ ਸਰਕਾਰ ਦੇ ਕੰਨ ਖੋਲਣ ਵਾਸਤੇ ਲੁਧਿਆਣਾ ਦੇ ਡੀਸੀ ਦਫਤਰ ਦੇ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ ਕਿ ਬੱਚਿਆਂ ਦੀ ਫੀਸ ਮਾਫ ਕੀਤੀ ਜਾਵੇ, ਇਸੇ ਵਿਚਕਾਰ ਸਰਕਾਰ ਨੇ ਜਦੋਂ ਨਾ ਸੁਣੀ ਤਾਂ

ਅੱਜ ਆਪਣੇ ਕਹੇ ਮੁਤਾਬਿਕ ਟੀਟੂ ਨੇ ਆਪਣਾ ਸਿਰ ਮੁਨਵਾ ਦਿੱਤਾ ਤੇ ਗੰਜ਼ ਕਡਵਾ ਲਈ ਉਸਦਾ ਕਹਿਣਾ ਕਿ ਸਰਕਾਰਾਂ ਸਿਰਫ ਲੁੱਟ ਰਹੀਆਂ ਹਨ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਕੱਢਣ ਵੱਲ ਸਰਕਾਰ ਦਾ ਕਿਸੇ ਵੀ ਤਰਾਂ ਦਾ ਕੋਈ ਇਰਾਦਾ ਨਹੀਂ ਹੈ ਤੇ ਨਾਂ ਹੀ ਇਸ ਪਾਸੇ ਧਿਆਨ ਹੈ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ