ਖੱਪ-ਖਾਨੀ ਕਰਦੇ ਕਰਦੇ ਬੱਚਿਆਂ ਨੇ ਬਣਾਇਆ ਘਰ ‘ਚ ਅਜੀਬ ਜੁਗਾੜ

ਲੌਕਡਾਊਨ ਦੌਰਾਨ ਜਿੱਥੇ ਲੋਕ ਵਿਹਲੇ ਘਰਾਂ ਚ ਬੈਠੇ ਟਾਇਮ ਬਤੀਤ ਕਰ ਰਹੇ ਸਨ ਕਿਸੇ ਨੇ ਨਵੇਂ ਨਵੇਂ ਖਾਣੇ ਬਣਾਉਣੇ ਸਿੱਖੇ ਕਿਸੇ ਨੇ ਗੇਮਾਂ ਖੇਡੀਆਂ ਤੇ ਕੋਈ ਟਿਕ ਟੌਕ ਬਣਾਕੇ ਆਪਣੇ ਟਾਇਮ ਨੂੰ ਬਤੀਤ ਕਰਦਾ ਰਿਹਾ ਉੱਥੇ ਹੀ ਫਾਜ਼ਲਿਕਾ ਦੇ ਇਹਨਾਂ ਬੱਚਿਆਂ ਨੇ ਕੁਝ ਅਜਿਹਾ ਕੀਤਾ ਜਿਸਨੂੰ ਦੇਖਕੇ ਤੁਸੀੰ ਹੈਰਾਨ ਹੋ ਜਾਓਗੇ, ਇਹਨਾਂ ਬੱਚਿਆਂ ਨੇ ਆਪਣੇ ਪਰਿਵਾਰ ਨੂੰ ਕਰੋਨਾ ਤੋਂ ਬਚਾਉਣ ਲਈ ਘਰ ਚ ਕਈ ਤਰਾਂ ਦੇ ਕੰਮ ਕੀਤੇ ਜਿਵੇਂ ਕਿ ਬਾਹਰੋੰ ਆਉਣ ਸਮੇਂ ਸਭ ਤੋਂ ਪਹਿਲਾਂ ਹੱਥ ਧੋਏ ਜਾਂਦੇ ਹਨ ਤਾਂ ਇਹਨਾਂ ਨੇ ਟੂਟੀ ਤੋਂ ਵਾਇਰਸ ਨਾ ਫੈਲੇ ਇਸ ਵਾਸਤੇ ਘਰ ਵਿਚ ਲੱਗੀ

ਟੂਟੀ ਨੂੰ ਅਜਿਹਾ ਬਣਾ ਦਿੱਤਾ ਕਿ ਜਦੋੰ ਟੂਟੀ ਹੇਠਾਂ ਹੱਥ ਕਰੋ ਤਾਂ ਪਾਣੀ ਆਪਣੇ ਆਪ ਆਉਣ ਲੱਗ ਪੈੰਦਾ ਹੈ ਤੇ ਆਪਣੇ ਆਪ ਬੰਦ ਹੋ ਜਾਂਦਾ ਹੈ ਫਿਰ ਇਹਨਾਂ ਨੇ ਬਾਥਰੂਮ ਦੇ ਵਿਚ ਲਾਈਟ ਜਗਾਉਣ ਵਾਸਤੇ ਸਵਿੱਚ ਨੂੰ ਟੱਚ ਕਰਨ ਦੀ ਜਰੂਰਤ ਨਹੀਂ ਪੈਂਦੀ ਜਦੋਂ ਬਾਥਰੂਮ ਦੇ ਅੰਦਰ ਜਾਂਦੇ ਹਾਂ ਤਾਂ ਲਾਈਟ ਜਗ ਜਾਂਦੀ ਹੈ ਅਤੇ ਜਦੋਂ ਬਾਹਰ ਆਉੰਦੇ ਹਾਂ ਤਾਂ ਬੰਦ ਹੋ ਜਾਂਦੀ ਹੈ ਇਸੇ ਤਰਾਂ ਉਹਨਾਂ ਨੇ ਆਪਣੀ ਮਾਂ ਵਾਸਤੇ ਸੈੰਸਰ ਵਾਲਾ ਡਸਟਬੀਨ ਤਿਆਰ ਕੀਤਾ,

ਜਿਸ ਵਿਚ ਅਜਿਹਾ ਸੈਂਸਰ ਲਗਾਇਆ ਜਦੋੰ ਉਸ ਡਸਟਬੀਨ ਦੇ ਕੋਲ ਜਾਓ ਤਾਂ ਉਸਦਾ ਢੱਕਣ ਆਪਣੇ ਆਪ ਉੱਪਰ ਉੱਠ ਜਾਂਦਾ ਹੈ ਤੇ ਡਸਟਬੀਨ ਨੂੰ ਟੱਚ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਬਾਕੀ ਵੀਡੀਓ ਚ ਦੇਖੋ ਹੋਰ ਕੀ ਕੀ ਤਿਆਰ ਕੀਤਾ ਬੱਚਿਆਂ ਨੇ ਤੇ ਕਿੱਥੋਂ ਜਾਣਕਾਰੀ ਲੈਕੇ ਉਹ ਇਹ ਤਿਆਰ ਕਰ ਰਹੇ ਹਨ ਉਸ ਵਾਸਤੇ ਪੋਸਟ ਚ ਦਿੱਤੀ ਵੀਡੀਓ ਦੇਖੋ