ਬਲਬੀਰ ਸਿੰਘ ਸੀਚੇਵਾਲ ਦੀ ਰਿਪੋਰਟ ਵਿਚ ਵੱਡਾ ਖੁਲਾਸਾ! ਪੰਜਾਬ ਦੇ ਗੰਧਲੇ ਦਰਿਆਵਾਂ ਦਾ ਪਾਣੀ ਲੰਘਿਆ ਸਿਰੋਂ ਹਲਾਤ ਖਰਾਬ

ਪੰਜਾਬ ਦੇ ਪਾਣੀਆਂ ਨੂੰ ਪਲੀਤ ਕਰਨ ਦੇ ਮਾਮਲੇ ‘ਤੇ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੇ ਆਪਣੀ ਰਿਪੋਰਟ ਕੌਮੀ ਗਰੀਨ ਟ੍ਰਿਬਿਊਨਲ ਨੂੰ ਸੌਂਪ ਦਿੱਤੀ ਹੈ। ਸੀਚੇਵਾਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹਾਲਾਤ ਬੇਹੱਦ ਖਰਾਬ ਹਨ। ਹਾਲਾਂਕਿ, ਅੱਜ ਐਨਜੀਟੀ ਵਿੱਚ ਇਸ ਮਾਮਲੇ ‘ਤੇ ਸੁਣਵਾਈ ਨਹੀਂ ਹੋ ਸਕੀ, ਪਰ ਸੀਚੇਵਾਲ ਨੇ ਆਪਣੀ ਰਿਪੋਰਟ ਬਾਰੇ ਜਾਣਕਾਰੀ ਜ਼ਰੂਰ ਦੇ ਦਿੱਤੀ। ਸੀਚੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਹਾਲਤ ਬੇਹੱਦ ਖ਼ਰਾਬ ਹਨ। ਉਨ੍ਹਾਂ ਮੁਤਾਬਕ ਜਿਹੜੇ ਲੋਕ ਦਰਿਆਵਾਂ ਦੇ ਕੰਢੇ ‘ਤੇ ਰਹਿੰਦੇ ਹਨ,

ਉਨ੍ਹਾਂ ‘ਤੇ ਬੇਹੱਦ ਮਾੜਾ ਅਸਰ ਪੈ ਰਿਹਾ ਹੈ। ਸੀਚੇਵਾਲ ਮੁਤਾਬਕ ਸਰਕਾਰਾਂ ਨੇ ਇਸ ਮਾਮਲੇ ਵੱਲ ਧਿਆਨ ਨਹੀਂ ਦਿੱਤਾ, ਇਸ ਲਈ ਹਾਲਾਤ ਇੰਨੇ ਖ਼ਰਾਬ ਹੋਏ ਹਨ। ਸਰਕਾਰ, ਵਾਤਾਵਰਣ ਰੱਖਿਆ ਬੋਰਡ ਦੇ ਮੈਂਬਰਾਂ ਦੀ ਗੱਲ ਹੀ ਨਹੀਂ ਸੁਣ ਰਹੀ। ਸੀਚੇਵਾਲ ਮੁਤਾਬਕ ਲੋਕ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਧਰਤੀ ਵਿੱਚੋਂ ਪਾਣੀ ਕੱਢ ਰਹੇ ਹਨ,

ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਘੱਟ ਰਿਹਾ ਹੈ। ਐਨਜੀਟੀ ਕੋਲ ਇਸ ਮਾਮਲੇ ‘ਤੇ ਸੁਣਵਾਈ 26 ਫਰਵਰੀ ਨੂੰ ਹੋਵੇਗੀ।