ਅਸਟ੍ਰੇਲੀਆ ਜਾਕੇ ਪੰਜਾਬੀ ਪਤੀ ਪਤਨੀ …..

ਤੜਕੇ ਦੇ ਚਾਰ ਵੱਜ ਰਹੇ ਸਨ। ਦਿਨ ਚੜ੍ਹਨ ਤੋਂ ਪਹਿਲਾਂ ਹਨ੍ਹੇਰਾ ਹੋਰ ਸੰਘਣਾ ਹੋ ਗਿਆ ਸੀ।ਮੇਰੇ ਹੱਥੀਂ ਲਾਲ ਚੂੜਾ ਸੀ। ਜਿਨ੍ਹਾਂ ਦਿਨਾਂ ਵਿੱਚ ਨਵ-ਵਿਅ੍ਹਾਂਦੜ ਨੂੰ ਲੋਕੀਂ ਚੁੱਲ੍ਹਾ-ਚੌਂਕਾ ਨਹੀਂ ਕਰਨ ਦਿੰਦੇ, ਉਨ੍ਹੀ ਦਿਨੀਂ ਮੈ ਆਪਣੇ ਪਤੀ ਹਰਮਨ ਨਾਲ ਆਸਟ੍ਰੇਲੀਆ ਦੇ ਇੱਕ ਫਾਰਮ ਅੱਗੇ ਮਜ਼ਦੂਰੀ ਦਾ ਕੰਮ ਮੰਗਣ ਲਈ ਖੜ੍ਹੀ ਸੀ।ਸਾਡਾ ਦਾ ਇੱਕ ਰਿਸ਼ਤੇਦਾਰ ਸਾਨੂੰ ਆਪਣੀ ਡਿਊਟੀ ਜਾਂਦੇ ਸਮੇਂ ਮੈਲਬਰਨ ਤੋਂ ਬਾਹਰ ਫਾਰਮਾਂ ਅੱਗੇ ਛੱਡ ਗਿਆ ਸੀ।ਅਸੀਂ ਦੋ ਘੰਟੇ ਸੂਰਜ ਚੜ੍ਹਨ ਦੀ ਉਡੀਕ ਕਰਦੇ ਰਹੇ। ਦਿਨ ਦੇ ਚੜ੍ਹਾਅ ਨਾਲ ਅਸੀਂ ਇੱਕ ਫ਼ਾਰਮ ਤੋਂ ਦੂਜੇ ਤੱਕ ਕੰਮ ਮੰਗਣ ਜਾਂਦੇ ਰਹੇ।ਭੁੱਖਣ-ਭਾਣਿਆਂ ਦੀ 6 ਘੰਟੇ ਲੰਬੀ ਜੱਦੋ-ਜਹਿਦ ਦੇ ਬਾਵਜੂਦ ਸਾਨੂੰ ਕਿਸੇ ਨੇ ਕੰਮ ਨਹੀਂ ਦਿੱਤਾ।

ਆਖਰ ਥੱਕ ਹਾਰ ਕੇ ਅਸੀਂ ਮੁੜਨ ਦਾ ਫ਼ੈਸਲਾ ਲਿਆ। ਸਾਨੂੰ ਨਹੀਂ ਪਤਾ ਸੀ ਕਿ ਘਰ ਵਾਪਸ ਕਿਵੇਂ ਜਾਣਾ ਹੈ।ਰੇਲਵੇ ਸਟੇਸ਼ਨ ਕਿੱਥੇ ਹੈ? ਨਾ ਸਾਡੇ ਕੋਲ ਟਿਕਟ ਦੇ ਪੈਸੇ ਸਨ ਤੇ ਨਾ ਦੀ ਸਾਨੂੰ ਰਾਹ ਪਤਾ ਸੀ।ਅਸੀਂ ਅੰਦਾਜ਼ੇ ਨਾਲ ਹਾਈਵੇਅ ਉੱਤੇ ਪੈਦਲ ਤੁਰਨ ਲੱਗੇ। ਭਾਵੇਂ ਕਿ ਇੱਥੇ ਹਾਈਵੇਅ ਉੱਤੇ ਕੋਈ ਪੈਦਲ ਨਹੀਂ ਤੁਰਦਾ।ਇਕ ਗੋਰੀ ਨੇ ਕਾਰ ਵਿੱਚੋਂ ਸਾਨੂੰ ਦੋਵਾਂ ਨੂੰ ਤੁਰਦਿਆਂ ਦੇਖਿਆ। ਉਹ ਘੰਟੇ ਡੇਢ-ਘੰਟੇ ਬਾਅਦ ਆਪਣਾ ਕੰਮ ਕਾਰ ਕਰਕੇ ਵਾਪਸ ਮੁੜੀ ਤਾਂ ਉਸ ਨੇ ਸਾਨੂੰ ਮੁੜ ਹਾਈਵੇਅ ਉੱਤੇ ਤੁਰਦਿਆਂ ਦੇਖ ਕੇ ਗੱਡੀ ਰੋਕ ਲਈ । ਉਸ ਗੋਰੀ ਨੇ ਕਾਰ ਰੋਕੀ ਅਤੇ ਸਾਨੂੰ ਪੈਦਲ ਤੁਰਨ ਦਾ ਕਾਰਨ ਪੁੱਛਿਆ ਅਤੇ ਸਾਡੀ ਵਿਥਿਆ ਸੁਣ ਕੇ ਲਿਫਟ ਦੇ ਕੇ ਘਰ ਪਹੁੰਚਾਇਆ।ਪੰਜਾਬ ਤੋਂ ਵਿਦੇਸ਼ ਲਈ ਸਭ ਤੋਂ ਵੱਧ ਪਰਵਾਸ ਕਰਨ ਵਾਲੇ ਦੁਆਬੇ ਦੇ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਤੋਂ ਅਸੀਂ ਨਵੇਂ-ਨਵੇਂ ਮਈ 2009 ਵਿੱਚ ਆਸਟ੍ਰੇਲੀਆ ਆਏ ਸੀ।ਮੈਂ ਸੱਜਦੇ ਪੁੱਜਦੇ ਜ਼ਿੰਮੀਦਾਰ ਪਰਿਵਾਰ ਦੀ ਧੀ ਸੀ, ਹਰਮਨ ਵੀ ਚੰਗੇ ਘਰ ਦਾ ਮੁੰਡਾ ਹੈ।ਅਸੀਂ ਦੋਵੇਂ ਵਿਦੇਸ਼ੀਂ ਵੱਸਦੇ ਆਪਣੇ ਰਿਸ਼ਤੇਦਾਰਾਂ ਵਾਂਗ ਵਿਦੇਸ਼ ਜਾਣ ਲਈ ਕਰੇਜ਼ੀ ਸੀ।ਹਰਮਨ ਦੀ ਤਿੰਨ ਵਾਰ ਇੰਗਲੈਂਡ ਜਾਣ ਲਈ ਵੀਜ਼ਾ ਅਰਜ਼ੀ ਰੱਦ ਹੋ ਚੁੱਕੀ ਸੀ।ਉਸ ਕੋਲ ਵਿਦੇਸ਼ ਪਹੁੰਚਣ ਦਾ ਇੱਕ ਤਰੀਕਾ ਇਹੀ ਬਚਦਾ ਸੀ ਕਿ ਉਸਦਾ ਵਿਆਹ ਇੱਕ ਅਜਿਹੀ ਕੁੜੀ ਨਾਲ ਹੋ ਜਾਵੇ ਜੋ ਆਇਲੈੱਟਸ ਪਾਸ ਕਰਕੇ ਸਟੱਡੀ ਵੀਜ਼ੇ ਉੱਤੇ ਵਿਦੇਸ਼ ਜਾਵੇ ਅਤੇ ਉਸ ਦੇ ਪਤੀ ਵਜੋਂ ਉਹ ਵੀ ਨਾਲ ਚਲਾ ਜਾਵੇ।ਹਰਮਨ ਦਾ ਜੀਜਾ ਮੇਰੇ ਪਾਪਾ ਨੂੰ ਇੱਕ ਦਿਨ ਸਬੱਬ ਨਾਲ ਦੋਵਾਂ ਦੇ ਸਾਂਝੇ ਦੋਸਤ ਦੀ ਦੁਕਾਨ ਉੱਤੇ ਮਿਲ ਗਿਆ।

ਉਸ ਨੇ ਆਪਣੇ ਸਾਲ਼ੇ ਲਈ ਆਈਲੈੱਟਸ ਪਾਸ ਕੁੜੀ ਦੀ ਆਪਣੀ ਭਾਲ ਦੀ ਗੱਲ ਸਾਂਝੀ ਕੀਤੀ ਤਾਂ ਉੱਥੇ ਪਾਪਾ ਦੇ ਮੌਜੂਦ ਹੋਣ ਕਾਰਨ ਮੇਰੇ ਵਲੋਂ ਉਨ੍ਹੀ ਦਿਨੀਂ ਆਈਲੈੱਟਸ ਪਾਸ ਕਰਨ ਦੀ ਗੱਲ ਹੋ ਗਈ । ਬਸ! ਫੇਰ ਕੀ ਸੀ.. ਰਿਸ਼ਤੇ ਦੀ ਗੱਲ ਤੁਰੀ ਪਈ ਅਤੇ ਮੇਰਾ ਤੇ ਹਰਮਨ ਦਾ ਰਿਸ਼ਤਾ ਤੈਅ ਹੋ ਗਿਆ।ਮੇਰੀ ਉਮਰ ਅਜੇ 18 ਸਾਲ ਪੂਰੀ ਨਹੀਂ ਸੀ ਹੋਈ। ਇਸ ਲਈ ਜਿਵੇਂ ਹੀ ਮੈਂ 14 ਜਨਵਰੀ 2009 ਨੂੰ 18 ਸਾਲ ਦੀ ਹੋਈ ਤਾਂ ਸਾਡਾ ਫਰਵਰੀ ਮਹੀਨੇ ਵਿੱਚ ਵਿਆਹ ਹੋ ਗਿਆ।ਹਰਮਨ ਦੇ ਪਰਿਵਾਰ ਵਾਲਿਆਂ ਨੇ ਨਾ ਸਾਥੋਂ ਦਾਜ ਲਿਆ ਅਤੇ ਨਾ ਕੋਈ ਮੰਗ ਪੂਰੀ ਕਰਵਾਈ। ਉਲਟਾ ਮੇਰੀ ਪੜ੍ਹਾਈ ਸਣੇ ਦੋਵਾਂ ਦੇ ਆਸਟ੍ਰੇਲੀਆ ਜਾਣ ਦੇ ਖ਼ਰਚੇ ਦਾ ਅੱਠ ਲੱਖ ਰੁਪਏ ਵੀ ਅਦਾ ਕੀਤੇ।ਅਸੀਂ ਦੋਵਾਂ ਨੇ ਆਸਟ੍ਰੇਲੀਆ ਆ ਕੇ ਪਿਛਲੇ ਨੌਂ ਸਾਲਾਂ ਵਿੱਚ ਲੱਖਾਂ ਡਾਲਰ ਕਮਾਏ ਪਰ ਖੂਹ ਦੀ ਮਿੱਟੀ ਖੂਹ ਨੂੰ ਲੱਗਦੀ ਰਹੀ।ਅਸੀਂ ਦੋਵਾਂ ਨੇ ਦਿਨ-ਰਾਤ ਇੱਕ ਕਰਕੇ ਮਿਹਨਤ ਮਜ਼ਦੂਰੀ ਕੀਤੀ ਪਰ ਅੱਜ ਵੀ ਸਾਡੇ ਪੱਲੇ ਕੱਖ ਨਹੀਂ ਹੈ।ਜਦੋਂ ਅਸੀਂ ਆਸਟ੍ਰੇਲੀਆ ਆਏ ਸੀ ਤਾਂ ਨਵੇਂ ਮੁਲਕ ਵਿੱਚ ਆ ਕੇ ਸਾਨੂੰ ਆਪਣੇ ਸੁਪਨੇ ਸਾਕਾਰ ਹੋਣ ਦੀ ਆਸ ਸੀ।ਇਹ ਸੁਪਨੇ ਇੰਨੇ ਦੁੱਖ ਅਤੇ ਮਿਹਨਤ ਨਾਲ ਪੂਰੇ ਹੋਣੇ ਸਨ, ਇਸਦਾ ਅੰਦਾਜ਼ਾ ਨਹੀਂ ਸੀ। ਨੌਂ ਸਾਲ ਬਾਅਦ ਵੀ ਸਾਨੂੰ ਪੀਆਰ ਨਹੀਂ ਮਿਲ ਸਕੀ ਕਿਉਂਕਿ ਇਮੀਗਰੇਸ਼ਨ ਦੇ ਕਾਨੂੰਨ ਬਦਲਣ ਨਾਲ ਮੇਰੇ ਆਈਲੈੱਟਸ ਦੇ ਬੈਂਡ ਨਹੀਂ ਆ ਰਹੇ ਸਨ।ਮੈਂ ਨੌਂ ਸਾਲਾਂ ਵਿੱਚ 6 ਵਾਰ ਆਈਲੈੱਟਸ ਦਾ ਪੇਪਰ ਦਿੱਤਾ,

ਤਿੰਨ ਵਾਰ ਭਾਰਤ ਮੈਂ ਸਿਰਫ਼ ਇਹ ਪੇਪਰ ਦੇਣ ਲਈ ਹੀ ਗਈ।ਤੁਸੀਂ ਸੋਚ ਨਹੀਂ ਸਕਦੇ ਕਿ ਜਦੋਂ ਤੁਹਾਡੀ ਜ਼ਿੰਦਗੀ ਆਈਲੈੱਟਸ ਦੇ ਬੈਂਡਜ਼ ਉੱਤੇ ਹੀ ਨਿਰਭਰ ਕਰਦੀ ਹੋਵੇ ਤਾਂ ਉਸਨੂੰ ਹਾਸਲ ਕਰਨ ਲਈ ਇੱਕ ਵਿਦੇਸ਼ ਆਈ ਕੁੜੀ ‘ਤੇ ਕਿੰਨਾ ਦਬਾਅ ਹੁੰਦਾ ਹੈ।ਮੇਰੇ ਉੱਤੇ ਵੀ ਮੇਰੇ ਪਤੀ ਹਰਮਨ ਦਾ ਬਹੁਤ ਦਬਾਅ ਸੀ ਪਰ ਉਹ ਮੇਰਾ ਹੌਸਲਾ ਵੀ ਬਹੁਤ ਵਧਾਉਂਦਾ ਸੀ। ਮੈਨੂੰ ਉਸਦੀ ਹਾਲਤ ਉੱਤੇ ਕਈ ਵਾਰ ਤਰਸ ਆਉਂਦਾ ਹੈ। ਉਹ ਚੰਗੇ ਘਰ ਦਾ ਮੁੰਡਾ ਹੈ ਪਰ ਇੱਥੇ ਆ ਕੇ ਉਸਨੂੰ 50 ਡਾਲਰ ਦੀ ਦਿਹਾੜੀ ਉੱਤੇ ਕਾਰਾਂ ਧੋਣ ਦੀ 12 ਘੰਟੇ ਲੰਬੀ ਸ਼ਿਫਟ ਕਰਨੀ ਪਈ। ਉਸਦੀ ਮਜਬੂਰੀ ਦਾ ਕਾਰ ਵਾਸ਼ਿੰਗ ਸੈਂਟਰ ਦੇ ਭਾਰਤੀ ਮਾਲਕ ਨੇ ਫ਼ਾਇਦਾ ਚੁੱਕਿਆ ਅਤੇ ਪੈਸੇ ਵੀ ਤਰਲੇ ਕਢਵਾ ਕੇ ਦਿੰਦਾ ਰਿਹਾ। ਤੁਸੀਂ ਸੋਚੋ ਕਿ ਮੈਂ ਵੀ ਸੱਜਦੇ ਪੁੱਜਦੇ ਜਿਮੀਂਦਾਰਾਂ ਦੀ ਕੁੜੀ ਹਾਂ ਤੇ ਇੱਥੇ ਆ ਕੇ ਜਦੋਂ ਕੰਮ ਨਹੀਂ ਮਿਲ ਰਿਹਾ ਸੀ ਤਾਂ ਮੈਨੂੰ ਪਹਿਲੇ ਦਿਨ ਜਦੋਂ ਕਿਸੇ ਦੇ ਘਰ ਸਫ਼ਾਈ ਕਰਨ ਲਈ ਕਾਲ ਆਈ ਤਾਂ ਮੈਂ ਕਿੰਨੀ ਖੁਸ਼ ਹੋਈ ਸੀ।ਜਦੋਂ ਅਸੀਂ ਆਸਟ੍ਰੇਲੀਆ ਆਏ ਸੀ ਤਾਂ ਸਾਨੂੰ ਪਤਾ ਨਹੀਂ ਸੀ ਕਿ ਕਿਸ ਤਰ੍ਹਾਂ ਦੇ ਕੋਰਸ ਨਾਲ ਪੀਆਰ ਛੇਤੀ ਮਿਲ ਜਾਂਦੀ ਹੈ। ਜਿਨ੍ਹਾਂ ਰਿਸ਼ਤੇਦਾਰਾਂ ਦੇ ਦਮ ‘ਤੇ ਸਾਡੇ ਘਰਦਿਆਂ ਨੇ ਸਾਨੂੰ ਭੇਜਿਆ ਸੀ ਉਨ੍ਹਾਂ ਮਹੀਨੇ ਬਾਅਦ ਹੀ ਪਾਸਾ ਵੱਟ ਲਿਆ ਸੀ।ਉਹ ਫ਼ੋਨ ਉੱਤੇ ਹੀ ਆਸਟ੍ਰੇਲੀਆਂ ਤੋਂ ਸਾਡੇ ਪਰਿਵਾਰਾਂ ਨੂੰ ਸ਼ਿਕਾਇਤਾਂ ਲਗਾ ਕੇ ਸਾਡੇ ਉੱਤੇ ਮਾਨਸਿਕ ਦਬਾਅ ਪੁਆ ਦਿੰਦੇ ਸਨ। ਅਸੀਂ ਪੰਜਾਬ ਤੋਂ ਆ ਤਾਂ ਗਏ ਸੀ ਪਰ ਨਾ ਸਾਨੂੰ ਕੰਮ ਮਿਲ ਰਿਹਾ ਸੀ ਅਤੇ

ਨਾ ਕੋਈ ਸਾਡੀ ਮਦਦ ਕਰ ਰਿਹਾ ਸੀ।ਦੋ ਵਾਰ ਘਰਦਿਆਂ ਤੋਂ ਦੋ-ਦੋ ਹਜ਼ਾਰ ਡਾਲਰ ਖ਼ਰਚ ਲਈ ਮੰਗਵਾਉਣੇ ਪਏ।ਜਿੰਨਾ ਮਰਜ਼ੀ ਕਮਾਈ ਜਾਓ ਜਦੋਂ ਤੱਕ ਤੁਸੀਂ ਪੱਕੇ ਨਹੀਂ ਹੁੰਦੇ ਉਦੋਂ ਤੱਕ ਸਾਰੀ ਕਮਾਈ ਕਾਗਜ਼-ਪੱਤਰ ਪੂਰੇ ਕਰਨ ਵਿੱਚ ਲੱਗ ਜਾਂਦੀ ਹੈ।ਅਸੀਂ ਵੀ ਪੜ੍ਹਾਈ ਦੇ ਕੋਰਸਾਂ ਵਿੱਚ ਵਾਰ-ਵਾਰ ਦਾਖ਼ਲੇ ਲਏ ਅਤੇ ਤਿੰਨ ਵਾਰ ਵੀਜ਼ਾ ਦੀ ਮਿਆਦ ਵਧਾਈ।ਇੱਕ ਵਾਰ ਵੀਜ਼ੇ ਦੀ ਮਿਆਦ ਵਧਾਉਣ ਲਈ 12 ਹਜ਼ਾਰ ਡਾਲਰ ਖ਼ਰਚਾ ਆਉਂਦਾ ਹੈ।ਤਿੰਨ ਵਾਰ ਵੀਜ਼ਾ ਵਧਾਉਣ ਲਈ ਖ਼ਰਚੀ ਇਹ ਰਕਮ 18 ਲੱਖ ਰੁਪਏ ਬਣਦੀ ਹੈ। ਇੰਨੇ ਹੀ ਪੈਸੇ ਵੱਖ ਵੱਖ ਕੋਰਸਾਂ ਵਿੱਚ ਦਾਖਲਾ ਲੈਣ ਲਈ ਦੇਣੇ ਪਏ। ਆਈਲੈੱਟਸ ਪਾਸ ਨਾ ਹੋਣ ਅਤੇ ਪੀਆਰ ਨਾ ਮਿਲਣ ਕਾਰਨ ਅਸੀਂ 36 ਲੱਖ ਰੁਪਏ ਇੰਝ ਹੀ ਗੁਆ ਲਏ।ਹੁਣ ਵੀ ਵੀਜ਼ਾ ਖ਼ਤਮ ਹੋਣ ਵਾਲਾ ਹੈ। ਪਰ ਹੁਣ ਮੇਰੇ ਆਈਲੈੱਟਸ ਦੇ 6.5 ਬੈਂਡ ਆ ਗਏ ਹਨ ਤੇ ਅਸੀਂ ਇਸੇ ਮਹੀਨੇ ਪੀਆਰ ਲਈ ਅਰਜ਼ੀ ਪਾ ਰਹੇ ਹਾਂ।ਇਹ ਹਾਲਤ ਇਕੱਲੀ ਮੇਰੀ ਨਹੀਂ ਹੈ, ਮੈਂ ਬਹੁਤ ਸਾਰੀਆਂ ਕੁੜੀਆਂ ਅਤੇ ਮੁੰਡਿਆਂ ਨੂੰ ਆਪਣੇ ਵਾਲੇ ਹਾਲਾਤ ਨਾਲ ਦੋ-ਚਾਰ ਹੁੰਦੇ ਦੇਖਦੀ ਹਾਂ।ਪਿਛਲੀ ਵਾਰ ਜਦੋਂ ਮੈਂ ਚੰਡੀਗੜ੍ਹ ਆਈਲੈੱਟਸ ਦਾ ਪੇਪਰ ਦੇਣ ਗਈ ਸੀ ਤਾਂ ਉੱਥੇ ਇੱਕ ਕੁੜੀ ਮਿਲੀ, ਜੋ ਪੰਜਵੀਂ ਵਾਰ ਆਈਲੈੱਟਸ ਦਾ ਪੇਪਰ ਦੇਣ ਆਈ ਸੀ। ਉਸਦੀਆਂ ਅੱਖਾਂ ਅਤੇ ਬੁਲ੍ਹਾਂ ‘ਤੇ ਸੱਟਾਂ ਦੇ ਨਿਸ਼ਾਨ ਵੀ ਸਨ। ਮੈਨੂੰ ਉਸ ਉੱਤੇ ਪ੍ਰੀਖਿਆ ਪਾਸ ਕਰਨ ਲਈ ਪੈ ਰਹੇ ਦਬਾਅ ਦੇ ਚਿੰਨ੍ਹ ਜਾਪੇ।

ਆਖ਼ਰ ਇੱਕੋ ਹਾਲਾਤ ਵਿੱਚ ਜਿਉਣ ਵਾਲਾ ਬੰਦਾ ਹੀ ਦੂਜੇ ਨੂੰ ਸਮਝ ਸਕਦਾ ਹੈ।ਭਾਵੇਂ ਹੁਣ ਜ਼ਿੰਦਗੀ ਪੈਰਾਂ ਸਿਰ ਹੋ ਗਈ ਹੈ ਪਰ ਕਦੇ ਕਦੇ ਮੈਂ ਸੋਚਦੀ ਹਾਂ ਕਿ ਜ਼ਿੰਦਗੀ ਬੈਂਡਾਂ ਵਿੱਚ ਹੀ ਉਲਝ ਕੇ ਰਹਿ ਗਈ ਹੈ।ਨੌਕਰੀ ਕਰੋ, ਕਾਲਜ ਜਾਓ, ਘਰ ਸੰਭਾਲੋ, ਬੱਚੇ ਦੀ ਦੇਖ-ਭਾਲ ਕਰੋ ਤੇ ਉੱਤੋਂ ਬੈਂਡਾਂ ਦਾ ਸਿਆਪਾ।ਇਹੀ ਕਹਾਣੀ ਹੈ ਆਈਲੈੱਟਸ ਦੇ ਆਧਾਰ ‘ਤੇ ਵਿਆਹ ਕਰਵਾ ਕੇ ਆਈਆਂ ਜ਼ਿਆਦਾਤਰ ਕੁੜੀਆਂ ਦੀ ਅਤੇ ਪਤਨੀਆਂ ਨੂੰ ਪੜ੍ਹਾਈ ਕਰਵਾਉਣ ਵਾਲੇ ਜ਼ਿਆਦਾਤਰ ਪਤੀਆਂ ਦੀ।ਆਪਣਾ ਮੁਲਕ ਚੰਗਾ ਹੈ, ਕਿਸੇ ਨੂੰ ਦੱਸੀਏ ਕਿ ਬਾਹਰਲੇ ਮੁਲਕਾਂ ਵਿੱਚ ਜ਼ਿੰਦਗੀ ਔਖੀ ਹੈ ਤਾਂ ਅਗਲਾ ਅੱਗੋਂ ਕਹਿੰਦਾ ਹੈ ਖ਼ੁਦ ਬੁੱਲੇ ਲੁੱਟੀ ਜਾਂਦੇ ਤੇ ਸਾਨੂੰ ਆਉਣ ਤੋਂ ਵਰਜਦੇ ਹਨ। ਇਸ ਲਈ ਕਿਸੇ ਨੂੰ ਸਲਾਹ ਦੇਣੀ ਵੀ ਔਖੀ ਹੈ।

ਜੋ ਨਹੀਂ ਪਾਉਦਾ ਅਸਟ੍ਰੇਲੀਆ ਵਿਚ ਵੋਟ ਆਉਂਦੀ ਹੈ ਉਸਦੀ ਸ਼ਾਮਤ, ਇਸੇ ਲਈ 91% ਤੋਂ ਉੱਪਰ ਹੁੰਦੀ ਹੈ ਵੋਟਿੰਗ

ਆਸਟ੍ਰੇਲੀਆ ‘ਚ ਸ਼ਨੀਵਾਰ ਨੂੰ ਆਮ ਚੋਣਾਂ ਹੋਣੀਆਂ ਹਨ। ਆਸਟ੍ਰੇਲੀਆ ਸਮੇਤ 23 ਦੇਸ਼ਾ ‘ਚ ਵੋਟਿੰਗ ਕਰਨੀ ਸਭ ਲਈ ਜ਼ਰੂਰੀ ਹੈ। ਜੇਕਰ ਕੋਈ ਵੋਟਿੰਗ ਨਹੀਂ ਕਰਦਾ ਤਾਂ ਉਸ ਨੂੰ ਜ਼ੁਰਮਾਨਾ ਲਾਇਆ ਜਾਂਦਾ ਹੈ। ਆਸਟ੍ਰੇਲੀਆ ‘ਚ 1924 ‘ਚ ਪਹਿਲੀ ਵਾਰ ਵੋਟ ਕਰਨਾ ਲਾਜ਼ਮੀ ਕੀਤਾ ਗਿਆ ਸੀ। ਇਸ ਨਿਯਮ ਤੋਂ ਬਾਅਦ ਹੀ ਆਮ ਲੋਕਾਂ ਨੇ ਰਾਜਨੀਤੀ ‘ਚ ਵੱਧ ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕੀਤਾ। ਹੁਣ ਤਕ ਕਦੇ ਵੀ ਦੇਸ਼ ‘ਚ 91 ਫੀਸਦ ਤੋਂ ਘੱਟ ਵੋਟਿੰਗ ਨਹੀਂ ਹੋਈ ਹੈ।

ਆਸਟ੍ਰੇਲੀਆ ‘ਚ ਵੋਟਿੰਗ ਲਈ ਰਜਿਸਟ੍ਰੇਸ਼ਨ ਤੇ ਵੋਟਿੰਗ ਦੋਵੇਂ ਕਾਨੂੰਨੀ ਨਿਯਮਾਂ ‘ਚ ਸ਼ਾਮਲ ਹੈ। ਇਸ ਦਾ ਮਤਲਬ 18 ਸਾਲ ਤੋਂ ਉਪਰ ਕਿਸੇ ਵੀ ਵਿਅਕਤੀ ਨੂੰ ਵੋਟ ਕਰਨਾ ਜ਼ਰੂਰੀ ਹੈ। ਵੋਟ ਨਾ ਕਰਨ ‘ਤੇ ਸਰਕਾਰ ਜਵਾਬ ਮੰਗ ਸਕਦੀ ਹੈ। ਜਵਾਬ ਤੋਂ ਸੰਤੁਸ਼ਟ ਨਾ ਹੋਣ ‘ਤੇ 20 ਆਸਟ੍ਰੇਲੀਅਨ ਡਾਲਰ ਯਾਨੀ ਕਰੀਬ 1000 ਰੁਪਏ ਦਾ ਜ਼ੁਰਮਾਨਾ ਲਾਇਆ ਜਾ ਸਕਦਾ ਹੈ ਤੇ ਕੋਰਟ ਦੇ ਚੱਕਰ ਵੀ ਕੱਟਣੇ ਪੈ ਸਕਦੇ ਹਨ।

ਇਸ ਸਿਸਟਮ ਦੇ ਸਮਰੱਥਕਾਂ ਦਾ ਕਹਿਣਾ ਹੈ ਕਿ ਇਸ ਨਾਲ ਨਾਗਰਿਕਾਂ ਨੂੰ ਦੇਸ਼ ਦੀ ਸਿਆਸੀ ਹਾਲਤ ਬਾਰੇ ਪਤਾ ਰਹਿੰਦਾ ਹੈ ਤੇ ਸਰਕਾਰ ਚੁਣਨ ‘ਚ ਜਨਤਾ ਦੀ ਭਾਗੀਦਾਰੀ ਅਹਿਮ ਹੁੰਦੀ ਹੈ। ਇਸ ਦੇ ਚੱਲਦਿਆਂ ਪਿਛਲੇ 95 ਸਾਲਾਂ ਦੇ ਇਤਿਹਾਸ ‘ਚ ਆਸਟ੍ਰੇਲੀਆ ‘ਚ ਵੋਟ ਫੀਸਦੀ ਕਦੇ 91% ਤੋਂ ਹੇਠ ਨਹੀਂ ਆਇਆ।

ਆਸਟ੍ਰੇਲੀਆ ਦੇ ਮੈਲਬੌਰਨ ਵਿਚ ਹੋਣ ਜਾ ਰਹੇ ਕਬੱਡੀ ਕੱਪ ਚ ਖੁਸ਼ਕਿਸਮਤ ਦਰਸ਼ਕ ਨੂੰ ਮਿਲੇਗੀ ਫੋਰਡ ਮਸਟੈਂਗ

ਖੱਖ ਪ੍ਰੋਡਕਸ਼ਨਜ਼ ਅਤੇ ਸਹਿਯੋਗੀਆਂ ਵੱਲੋਂ 5 ਮਈ ਦਿਨ ਐਤਵਾਰ ਨੂੰ ਮੈਲਬੌਰਨ ਦੇ ਸਨਸ਼ਾਈਨ ਇਲਾਕੇ ਵਿੱਚ ਸਥਿਤ ਨਾਈਟਜ਼ ਸਟੇਡੀਅਮ ਵਿੱਚ ਕਬੱਡੀ ਦਾ ਮਹਾਂਕੁੰਭ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਮੁੱਖ ਪ੍ਰਬੰਧਕ ਲਵ ਖੱਖ, ਅਰਸ਼ ਖੱਖ, ਪਿੰਦਾ ਖਹਿਰਾ, ਪਰਵਿੰਦਰ ਸਿੰਘ ਸਾਬੀ ,ਪਾਲ ਭੰਗੂ, ਗਿੰਦੀ ਹੰਸਰਾ,ਜਮਾਲ ਖਾਨ,ਦਲਜੀਤ ਸਿੱਧੂ, ਧੀਰਾ ਮੰਡ, ਇੰਦਰ ਮਾਂਗਟ, ਬਲਜੀਤ ਸੇਖਾ ਨੇ ਦੱਸਿਆ ਕਿ ਇਸ ਵਿਸ਼ਵ ਕੱਪ ਦੀਆਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕਬੱਡੀ ਕੱਪ ਵਿੱਚ ਭਾਰਤ, ਆਸਟ੍ਰੇਲ਼ੀਆ, ਨਿਊਜ਼ੀਲੈਂਡ, ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।

ਪਹਿਲਾ ਇਨਾਮ 21 ਹਜ਼ਾਰ ਡਾਲਰ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 15 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਕਬੱਡੀ ਕੱਪ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਜਾਫੀ ਅਤੇ ਧਾਵੀ ਨੂੰ ਹਾਰਲੇ ਡੇਵਿਡਸਨ ਮੋਟਰਸਾਈਕਲ ਨਾਲ ਨਿਵਾਜਿਆ ਜਾਵੇਗਾ। ਇਸ ਟੂਰਨਾਮੈਂਟ ਦੀ ਖਾਸ ਗੱਲ ਇਹ ਹੈ ਕਿ ਮੈਚ ਵੇਖਣ ਵਾਲੇ ਦਰਸ਼ਕਾਂ ਵਿਚਕਾਰ ਇੱਕ ਖਾਸ ਲੱਕੀ ਡਰਾਅ ਕੱਢਿਆ ਜਾਵੇਗਾ ਤੇ ਖੁਸ਼ਕਿਸਮਤ ਦਰਸ਼ਕ ਨੂੰ ਫੋਰਡ ਮਸਟੈਂਗ ਕਾਰ ਇਨਾਮ ਵਜੋਂ ਮਿਲੇਗੀ, ਜਿਸ ਦੀ ਕੀਮਤ ਭਾਰਤੀ ਕਰੰਸੀ ਅਨੁਸਾਰ 75 ਲੱਖ ਬਣਦੀ ਹੈ। ਆਸਟ੍ਰੇਲੀਆ ਦੇ ਕਬੱਡੀ ਇਤਿਹਾਸ ਵਿੱਚ ਇਹ ਖਿਤਾਬ ਸਭ ਤੋਂ ਮਹਿੰਗਾ ਅਤੇ ਨਿਵੇਕਲਾ ਗਿਣਿਆ ਜਾਵੇਗਾ।

ਇਸ ਤੋਂ ਇਲਾਵਾ ਕੁਝ ਹੋਰ ਇਨਾਮ ਵੀ ਦਰਸ਼ਕਾਂ ਦੀ ਝੋਲੀ ਪੈਣਗੇ। ਕਬੱਡੀ ਕੱਪ ਦੀ ਟਿਕਟ 25, 55 ਅਤੇ 100 ਡਾਲਰ ਰੱਖੀ ਗਈ ਹੈ। ਇਸ ਮੌਕੇ ਪੁਰਾਤਨ ਖਾਲਸਾ ਰਾਜ ਅਤੇ ਪੇਂਡੂ ਸੱਭਿਆਚਾਰ ਨੂੰ ਰੂਪਮਾਨ ਕਰਦੀ ਪ੍ਰਦਰਸ਼ਨੀ ਤੋਂ ਇਲਾਵਾ ਗਿੱਧੇ-ਭੰਗੜਾ ਖਾਸ ਆਕਰਸ਼ਣ ਹੋਣਗੇ। ਇਸ ਤੋਂ ਇਲਾਵਾ ਆਸਟ੍ਰੇਲ਼ੀਆ ਦੇ ਰਾਜਨੀਤਕ ਆਗੂ ਇਸ ਕਬੱਡੀ ਵਿਸ਼ਵ ਕੱਪ ਵਿੱਚ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕਰਨਗੇ। ਪ੍ਰਬੰਧਕਾਂ ਵੱਲੋਂ ਔਰਤਾਂ ਅਤੇ ਪਰਿਵਾਰਾਂ ਦੇ ਬੈਠਣ ਦਾ ਖਾਸ ਇੰਤਜ਼ਾਮ ਕੀਤਾ ਗਿਆ ਹੈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ।ਪ੍ਰਬੰਧਕਾਂ ਨੇ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਕਬੱਡੀ ਮਹਾਂਕੁੰਭ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ।

ਚੇਤਕ ਸਕੂਟਰ ਤੇ ਸਰਦਾਰ ਸਾਹਿਬ ਪਹੁੰਚੇ ਪੰਜਾਬ ਤੋਂ ਆਸਟ੍ਰੇਲੀਆ

ਸਿੱਖਾਂ ਨੇ ਪੂਰੀ ਦੁਨੀਆ ਵਿਚ ਆਪਣੀ ਬਹਾਦਰੀ ਦੇ ਝੰਡੇ ਗੱਡੇ ਨੇ | ਉਹ ਭਾਵੇ ਜੰਗ ਦਾ ਮੈਦਾਨ ਹੋਵੇ ਜਾ ਫੇਰ ਲੋਕਾ ਦੀ ਹੈਲਪ ਦੀ ਗੱਲ ਹੋਵੇ ,ਸਿੱਖ ਕੌਮ ਹਮੇਸ਼ਾ ਹੀ ਅੱਗੇ ਅੱਗੇ ਰਹੀ ਹੈ | ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਸਿੱਖ ਨੌਜਵਾਨਾਂ ਦੀ ਉਹ ਉਪਲਬਦੀ ਦੀ ਜਿਸ ਬਾਰੇ ਬਹੁਤ ਘੱਟ ਲੋਕਾ ਨੂੰ ਪਤਾ ਹੋਵੇਗਾ| ਜੀ ਹੈ ਉਹ ਹੈ ਸਿੱਖ ਵੀਰਾ ਵੱਲੋ ਆਸਟ੍ਰੇਲੀਆ ਦਾ ਟੂਰ ਉਹ ਵੀ ਸਕੂਟਰ ਉਤੇ ਗੱਲ ਕੁਝ ਹਜ਼ਮ ਨਹੀਂ ਹੋਈ ਲੱਗਦੀ ਪਰ ਇਹ ਗੱਲ ਸੱਚ ਹੈ ਆਓ ਤੁਹਾਨੂੰ ਦਸੀਏ ਕਿਵੇਂ ਸਿੱਖ ਵੀਰਾ ਨੇ ਸਕੂਟਰ ਤੇ ਆਸਟ੍ਰੇਲੀਆ ਦਾ ਸਫ਼ਰ ਕੀਤਾ |

ਇਹ ਗੱਲ 4 ਜੂਨ 1996 ਦੀ ਹੈ ਜਦੋ ਜਦੋ ਉਹ ਲੁਧਿਆਣੇ ਤੋਂ ਰਵਾਨਾ ਹੌਏ ਸੀ , ਉਸ ਤੋਂ ਕੁਝ ਦਿਨ ਪਹਿਲਾ ਓਹਨਾ ਨੇ ਨਾਲ ਜਾਣ ਦਾ ਸਮਾਨ ਜਿਵੇ ਹਵਾ ਭਰਨ ਵਾਲਾ ਪੰਪ, ਟਾਇਰ ਦੀਆ ਟਿਊਬਾਂ, ਸਮਾਂ ਰੱਖਣਾ ਲਈ ਸਕੂਟਰਾਂ ਤੇ ਐਂਗਲ ਲਗਵਾਏ ,ਤੇ ਹੋਰ ਸਾਮਾਨ ਜੋ ਓਹਨਾ ਨੂੰ ਚਾਹੀਦਾ ਸੀ ਨਾਲ ਲਿਆ ਤੇ 4 ਜੂਨ 1996 ਵਿਚ ਜਾਂ ਦੀ ਤਿਆਰੀ ਕਰ ਲਈ | ਕੁਝ ਲੋਕਾ ਨੇ ਕਿਹਾ ਕਿ ਸਕੂਟਰ ਤੇ ਤਾ ਲੁਧਿਆਣੇ ਤੋਂ ਅਮ੍ਰਿਤਸਰ ਜਾਣਾ ਅਉਖਾ ਹੈ ਤੇ ਤੁਸੀ ਆਸਟ੍ਰੇਲੀਆ ਕਿਵੇਂ ਪਹੁੰਚ ਜਾਵੋਗੇ | ਪਰ ਓਹਨਾ ਤੇ ਤਾ ਸੋਚ ਹੀ ਲਿਆ ਸੀ |

ਉਹ ਓਦੋ ਦਾ ਸੀ ਜਦੋ ਨਾ ਹੀ ਬਹੁਤੀਆਂ ਵਧਿਆ ਸੜਕਾਂ ਸੀ ਤੇ ਨਾ ਹੀ ਨਾ ਹੀ ਇੰਟਰਨੇਟ , ਕੋਈ ਨੇਵੀਗੈਸਨ ਤੇ ਨਾ ਹੀ ਗੂਗਲ ਮੈਪ ਸੀ | ਰਸਤੇ ਵਿਚ ਕਾਫੀ ਮੁਸ਼ਕਿਲ ਦਾ ਸਾਮਣਾ ਕਰਨਾ ਪਿਆ, ਬਹੁਤ ਵਾਰ ਹੌਸਲਾ ਟੁੱਟਾ ਵੀ , ਪਰ ਫੇਰ ਵੇ ਹਿੰਮਤ ਨਾਲ ਉਹ ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਵਿਚ ਲੱਗੇ ਸੀ | ਜਦੋ ਸੜਕ ਸਾਫ ਦਿਸਦੀ ਓਦੋ ਉਹ 400 -500 ਕਿਲੋਮੀਟਰ ਦਾ ਸਫ਼ਰ ਤਹਿ ਕਰ ਲੈਂਦੇ | ਰਸਤੇ ਕੇ ਵਾਰ ਐਕਸੀਡੈਂਟ ਹੋਣ ਤੋਂ ਵੀ ਵਾਲ ਵਾਲ ਬਚੇ |

ਪਰ ਹਿੰਮਤ ਨਾਲ ਓਹਨਾ ਨੇ ਮਲੇਸ਼ੀਆ , ਸਿੰਗਾਪੁਰ ਤੇ ਇੰਡੋਨੇਸ਼ੀਆ ਦਾ ਸਫ਼ਰ ਤਹਿ ਕਰਦੇ ਹੌਏ 4 ਸਿਤੰਬਰ 1996 ਨੂੰ ਆਸਟ੍ਰੇਲੀਆ ਦੀ ਧਰਤੀ ਤੇ ਪਹੁੰਚ ਕੇ ਆਪਣੇ ਝੰਡੇ ਗੱਡੇ | ਸੱਬ ਤੋਂ ਪਹਿਲਾ ਇਹ ਹੀ ਬੰਦਾ ਸੋਚਦਾ ਕਿ ਓਹਨਾ ਨੇ ਸਮੁੰਦਰ ਕਿਵੇਂ ਪਾਰ ਕੀਤਾ ਹੋਵੇਗਾ , ਇੱਥੇ ਅਸੀਂ ਦੱਸ ਦਈਏ ਓਹਨਾ ਨੇ ਸਮੁੰਦਰੀ ਜਹਾਜ ਤੇ ਸਕੂਟਰ ਸਮੇਤ ਓਥੇ ਪਹੁੰਚੇ ਤੇ ਓਥੇ ਓਹਨਾ ਦਾ 3 ਸਾਲ ਦਾ ਵੀਜ਼ਾ ਲੱਗਿਆ |ਓਥੇ ਪਹੁੰਚਦਿਆਂ -ਪਹੁੰਚਦਿਆਂ ਓਹਨਾ ਦੇ ਰੰਗ ਕਾਲੇ ਪੈ ਗਏ ਸੀ ਤੇ ਓਹਨਾ ਦਾ ਇਕੱਲੇ ਇਕੱਲੇ ਦਾ 10 -10 ਕਿੱਲੋ ਦਾ ਭਰ ਵੀ ਘੱਟ ਗਿਆ ਸੀ | ਪਰ ਓ ਕਹਿੰਦੇ ਆ ਕਿ ਜਦੋ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਮੇਹਰ ਹੋਵੇ ਤਾ ਕੋਈ ਵੀ ਕੁਝ ਵੀ ਕਰ ਸਕਦਾ ਹੈ

ਇਸ ਜਬਰਦਸਤ ਆਫਰ ਕਰਕੇ ਪਿਛਲੇ ਸਾਲ 1.1 ਲੱਖ ਭਾਰਤੀ ਵਿਦਿਆਰਥੀ ਗਏ ਆਸਟ੍ਰੇਲੀਆ

ਆਸਟ੍ਰੇਲੀਆ ਪੜ੍ਹਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ‘ਚ ਪਿਛਲੇ ਸਾਲ ਕਾਫੀ ਵਾਧਾ ਹੋਇਆ। ਭਾਰਤ ਦੇ ਇਕ ਲੱਖ ਤੋਂ ਵਧੇਰੇ ਵਿਦਿਆਰਥੀਆਂ ਨੇ ਸਾਲ 2018 ਦੌਰਾਨ ਆਸਟ੍ਰੇਲੀਆਈ ਸਿੱਖਿਅਕ ਸੰਸਥਾਵਾਂ ‘ਚ ਦਾਖਲਾ ਲਿਆ ਜੋ ਕਿ ਕੁੱਲ ਕੌਮਾਂਤਰੀ ਦਾਖਲੇ ਦਾ 12.4 ਫੀਸਦੀ ਰਿਹਾ। ਇਹ ਪਿਛਲੇ ਸਾਲ ਦੀ ਤੁਲਨਾ ‘ਚ 24.5 ਫੀਸਦੀ ਵਧੇਰੇ ਹੈ। ਚੀਨ ਤੋਂ ਆਏ ਵਿਦਿਆਰਥੀਆਂ ਦੀ ਗਿਣਤੀ ਭਾਰਤੀਆਂ ਨਾਲੋਂ ਵਧੇਰੇ ਰਹੀ ਹੈ। ਇੱਥੋਂ 2.6 ਲੱਖ ਵਿਦਿਆਰਥੀਆਂ ਭਾਵ 29 ਫੀਸਦੀ ਨੇ ਦਾਖਲੇ ਲਏ ਇਹ ਹੈ ਕਾਰਨ— ਆਸਟ੍ਰੇਲੀਆ ਨੇ ‘ਐਡੀਸ਼ਨਲ ਟੈਂਪਰੇਰੀ ਗ੍ਰੈਜੂਏਟ’ ਵੀਜ਼ੇ ਦੀ ਘੋਸ਼ਣਾ ਕੀਤੀ ਸੀ।

ਇਸ ਤਹਿਤ ਕਿਸੇ ਖੇਤਰੀ ਕੈਂਪਸ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਪੜ੍ਹਾਈ ਮਗਰੋਂ ਆਸਟ੍ਰੇਲੀਆ ‘ਚ ਇਕ ਸਾਲ ਹੋਰ ਕੰਮ ਕਰਨ ਦਾ ਅਧਿਕਾਰ ਮਿਲਦਾ ਹੈ। ਵਰਤਮਾਨ ਸਮੇਂ ਜੋ ਨਿਯਮ ਹੈ ਉਸ ਮੁਤਾਬਕ ਜਿਹੜੇ ਵਿਦਿਆਰਥੀ ਆਸਟ੍ਰੇਲੀਆ ‘ਚ ਮਾਸਟਰਜ਼ ਜਾਂ ਗ੍ਰੈਜੂਏਸ਼ਨ ਦੀ ਡਿਗਰੀ (2-3 ਸਾਲ) ਕਰ ਰਹੇ ਹਨ, ਉਨ੍ਹਾਂ ਨੂੰ ਪੜ੍ਹਾਈ ਮਗਰੋਂ ਦੋ ਸਾਲਾਂ ਤਕ ਕੰਮ ਕਰਨ ਲਈ ਵੀਜ਼ਾ ਮਿਲਦਾ ਹੈ ਪਰ ਨਵੇਂ ਨਿਯਮਾਂ ਮੁਤਾਬਕ ਹੁਣ ਉਨ੍ਹਾਂ ਨੂੰ 3 ਸਾਲਾਂ ਦਾ ਵੀਜ਼ਾ ਮਿਲੇਗਾ। ਆਸਟ੍ਰੇਲੀਆ ਨੂੰ ਹੋਵੇਗਾ ਇਹ ਲਾਭ— ਇਸ ਦਾ ਫਾਇਦਾ ਆਸਟ੍ਰੇਲੀਆ ਨੂੰ ਵੀ ਦੁੱਗਣਾ ਹੋਵੇਗਾ। ਇਸ ਵੀਜ਼ੇ ਨਾਲ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਜਿਵੇਂ ਸਿਡਨੀ, ਮੈਲਬੌਰਨ, ਪਰਥ, ਬ੍ਰਿਸਬੇਨ ਅਤੇ ਗੋਲਡ ਕੋਸਟ ‘ਚ ਵਧ ਰਹੀ ਭੀੜ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕੇਗਾ

ਕਿਉਂਕਿ ਵਿਦਿਆਰਥੀਆਂ ਨੂੰ ਇਨ੍ਹਾਂ ਸ਼ਹਿਰਾਂ ‘ਚ ਨਹੀਂ ਸਗੋਂ ਖੇਤਰੀ ਇਲਾਕਿਆਂ ‘ਚ ਰਹਿ ਕੇ ਪੜ੍ਹਾਈ ਅਤੇ ਕੰਮ ਕਰਨ ਦਾ ਮੌਕਾ ਮਿਲੇਗਾ। ਇਨ੍ਹਾਂ ਸ਼ਹਿਰਾਂ ‘ਚ ਵੱਡੀ ਗਿਣਤੀ ‘ਚ ਕੌਮਾਂਤਰੀ ਵਿਦਿਆਰਥੀ ਖਿੱਚੇ ਆਉਂਦੇ ਸਨ ਤੇ ਇਸ ਕਾਰਨ ਸ਼ਹਿਰਾਂ ‘ਚ ਭੀੜ ਬਹੁਤ ਵਧ ਗਈ ਸੀ। ਇਸੇ ਲਈ ਸਰਕਾਰ ਵਲੋਂ ਇਹ ਵੱਡਾ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ ਹੋਰ ਵੀ ਕੌਮਾਂਤਰੀ ਵਿਦਿਆਰਥੀ ਆਸਟ੍ਰੇਲੀਆ ਵੱਲ ਖਿੱਚੇ ਆਉਣਗੇ ਕਿਉਂਕਿ ਹੁਣ ਉਨ੍ਹਾਂ ਨੂੰ 3 ਸਾਲਾਂ ਤਕ ਕੰਮ ਕਰਨ ਦਾ ਵੀਜ਼ਾ ਮਿਲੇਗਾ।

ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਦੇ ਵਿਭਾਗ ਵਲੋਂ ਜਾਰੀ ਸਟੇਟਮੈਂਟ ‘ਚ ਦੱਸਿਆ ਗਿਆ ਹੈ ਕਿ 2021 ਤੋਂ ਯੋਗ ਵਿਦਿਆਰਥੀਆਂ ਨੂੰ ਇਹ ਵੀਜ਼ਾ ਜਾਰੀ ਕੀਤਾ ਜਾਵੇਗਾ। ਇਸ ਤਹਿਤ ਵਿਦਿਆਰਥੀਆਂ ਨੂੰ ਖੇਤਰੀ ਕੈਂਪਸ ‘ਚ ਗ੍ਰੈਜੂਏਸ਼ਨ ਕਰਕੇ ਇੱਥੇ 2 ਸਾਲਾਂ ਤਕ ਰਹਿਣਾ ਪਵੇਗਾ।
20 ਮਾਰਚ ਨੂੰ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਕ ਨਵੀਂ ਸਕਾਲਰਸ਼ਿਪ ਸਕੀਮ ਦੀ ਘੋਸ਼ਣਾ ਕੀਤੀ ਸੀ। ਇਹ ਸਕੀਮ ਆਸਟ੍ਰੇਲੀਆ ਦੇ ਹੋਰ ਖੇਤਰਾਂ ‘ਚ ਪੜ੍ਹਾਈ ਕਰਨ ਲਈ ਆਸਟ੍ਰੇਲੀਆਈ ਅਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਖਿੱਚਣ ਲਈ ਸੀ। ਇਸ ਤਹਿਤ ਹਰ ਸਾਲ ਸਥਾਨਕ ਅਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਤਕਰੀਬਨ 15000 ਆਸਟ੍ਰੇਲੀਆਈ ਡਾਲਰ (ਤਕਰੀਬਨ 7 ਲੱਖ ਰੁਪਏ) ਮਿਲਣਗੇ।

ਵਿਦਿਆਰਥੀਆਂ ਨੂੰ ਵੱਡਾ ਝਟਕਾ ਆਸਟ੍ਰੇਲੀਆ ਨੇ ਵੀਜ਼ਾ ਨੀਤੀ ਚ ਕੀਤੀ ਸਖਤੀ

ਆਸਟਰੇਲੀਆ ਨੇ ਪਹਿਲਾਂ ਤੋਂ ਚੱਲ ਰਹੀ ਸਖ਼ਤ ਪ੍ਰਵਾਸ ਨੀਤੀ ਨੂੰ ਹੋਰ ਸਖ਼ਤ ਬਣਾ ਦਿੱਤਾ ਹੈ। ਇਸ ਐਲਾਨ ਨਾਲ ਮੁਲਕ ’ਚ ਮਹਿੰਗੇ ਭਾਅ ਦੀਆਂ ਡਿਗਰੀਆਂ ਤੇ ਡਿਪਲੋਮੇ ਪੂਰੇ ਕਰ ਚੁੱਕੇ ਕੌਮਾਂਤਰੀ ਵਿਦਿਆਰਥੀਆਂ ’ਤੇ ਸਿੱਧਾ ਪ੍ਰਭਾਵ ਪਵੇਗਾ। ਪ੍ਰਵਾਸ ਵਿਭਾਗ ਵੱਲੋਂ ਪੇਂਡੂ ਖੇਤਰਾਂ ’ਚ ਰਹਿ ਕੇ ਤਿੰਨ ਸਾਲ ਕੰਮ ਕਰਨ ਵਾਲਿਆਂ ਦੀਆਂ ਅਰਜ਼ੀਆਂ ਨੂੰ ਵੀ ਪਹਿਲ ਦਿੱਤੀ ਜਾਵੇਗੀ ਅਤੇ ਸਰਕਾਰ ਨੇ ਪੇਂਡੂ ਵਿਦਿਅਕ ਅਦਾਰਿਆਂ ’ਚ ਆਉਣ ਵਾਲੇ ਘਰੇਲੂ ਅਤੇ ਕੌਮਾਂਤਰੀ ਪਾੜ੍ਹਿਆਂ ਲਈ ਸਕਾਲਰਸ਼ਿਪ ਦੇਣ ਦਾ ਐਲਾਨ ਵੀ ਕੀਤਾ ਹੈ। ਸ਼ਹਿਰੀ ਨਾਲੋਂ ਦਿਹਾਤੀ ਖੇਤਰ ਵਿੱਚ ਸੈਟਲ ਹੋਣ ਦਾ ਰੁਝਾਨ ਪ੍ਰਵਾਸੀ ਵਿਦਿਆਰਥੀਆਂ ਲਈ ਚੰਗਾ ਵਿਕਲਪ ਹੋ ਸਕਦਾ ਹੈ।

ਮੈਲਬਰਨ ਸਮੇਤ ਵੱਡੇ ਸ਼ਹਿਰਾਂ ’ਚੋਂ ਭੀੜ ਘਟਾਉਣ ਲਈ ਕਾਹਲੀ ਲਿਬਰਲ ਸਰਕਾਰ ਇਸ ਨੂੰ ‘ਲੋੜੀਂਦੀ ਆਬਾਦੀ ਵੰਡ’ ਨੀਤੀ ਦੱਸ ਰਹੀ ਹੈ। ਉਂਜ ਪੇਂਡੂ ਖੇਤਰਾਂ ’ਚ ਕੰਮ-ਕਾਰ ਅਤੇ ਨੌਕਰੀਆਂ ’ਤੇ ਵਿਰੋਧੀ ਧਿਰ ਨੇ ਸਵਾਲ ਉਠਾਏ ਹਨ। ਮੁਲਕ ਦੀ ਮੁੱਖ ਵਸੋਂ ਤੋਂ ਦੂਰ ਦੀਆਂ ਕੌਂਸਲਾਂ ਨੇ ਪ੍ਰਧਾਨ ਮੰਤਰੀ ਅੱਗੇ ਉਨ੍ਹਾਂ ਇਲਾਕਿਆਂ ’ਚ ਆਬਾਦੀ ਲਿਆਉਣ ਦੀ ਲੰਮੇ ਸਮੇਂ ਤੋਂ ਕਈ ਵਾਰ ਅਪੀਲ ਕੀਤੀ ਸੀ ਜਿਸ ਨੂੰ ਸਰਕਾਰ ਨੇ ਸੰਜੀਦਗੀ ਨਾਲ ਲਿਆ ਹੈ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਰਾਜਧਾਨੀ ਕੈਨਬਰਾ ’ਚ ਸਾਲਾਨਾ ਪੱਕੇ ਵੀਜ਼ਿਆਂ ਦੀ ਗਿਣਤੀ ’ਚ ਕਟੌਤੀ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਹੁਣ ਇੱਕ ਲੱਖ 90 ਹਜ਼ਾਰ ਪੱਕੇ ਵੀਜ਼ਿਆਂ ਦੀ ਥਾਂ ਇੱਕ ਲੱਖ 60 ਹਜ਼ਾਰ ਵੀਜ਼ੇ ਹੀ ਜਾਰੀ ਕੀਤੇ ਜਾਣਗੇ। ਇਸ ਗਿਣਤੀ ਨੂੰ ਵੀ ਵੱਖ ਵੱਖ ਸ਼੍ਰੇਣੀਆਂ ’ਚ ਰੱਖਿਆ ਗਿਆ ਹੈ। ਹਾਲਾਂਕਿ, ਕਾਗਜ਼ੀ ਗਿਣਤੀ ਜ਼ਿਆਦਾ ਹੋਣ ਦੇ ਬਾਵਜੂਦ ਬੀਤੇ ਵਿੱਤੀ ਸਾਲ ’ਚ 1 ਲੱਖ 63 ਹਜ਼ਾਰ ਵੀਜ਼ੇ ਹੀ ਸਰਕਾਰ ਨੇ ਦਿੱਤੇ ਸਨ।

ਆਸਟ੍ਰੇਲੀਆ ਦੀ ਸਰਕਾਰ ਨੇ ਉੱਥੇ ਪੱਕੇ ਹੋਣ ਦੀ ਉਮੀਦ ਲਾਕੇ ਬੈਠੇ ਲੋਕਾਂ ਨੂੰ ਦਿੱਤਾ ਵੱਡਾ ਝਟਕਾ

ਆਸਟ੍ਰੇਲੀਆ ਨੇ ਬੁੱਧਵਾਰ ਨੂੰ ਪ੍ਰਵਾਸੀਆਂ ਦੀ ਆਮਦ ‘ਤੇ ਰੋਕ ਲਾਉਣ ਦਾ ਐਲਾਨ ਕਰ ਦਿੱਤਾ ਹੈ। ਇਹ ਰੋਕ 15% ਤੋਂ ਲੈ ਕੇ 100% ਫ਼ੀਸਦ ਤਕ ਹੈ। ਯਾਨੀ ਕਿ ਆਸਟ੍ਰੇਲੀਆ ਨੇ ਆਪਣੇ ਪ੍ਰਵਾਸੀਆਂ ਦੀ ਆਮਦ ਨੂੰ ਕਈ ਵੱਡੇ ਸ਼ਹਿਰਾਂ ਵਿੱਚ ਤਿੰਨ ਸਾਲ ਲਈ ਰੋਕ ਦਿੱਤਾ ਹੈ ਤੇ ਹੋਰਨਾਂ ਥਾਵਾਂ ‘ਤੇ 15% ਘੱਟ ਕਰ ਦਿੱਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵੱਲੋਂ ਕੀਤਾ ਗਿਆ ਇਹ ਫੈਸਲਾ ਆਉਂਦੀਆਂ ਚੋਣਾਂ ਮੌਕੇ ਵੋਟਰਾਂ ਦਾ ਗੁੱਸਾ ਸ਼ਾਂਤ ਕਰਨ ਲਈ ਲਿਆ ਹੋ ਸਕਦਾ ਹੈ, ਕਿਉਂਕਿ ਆਸਟ੍ਰੇਲੀਆ ਵਿੱਚ ਆਬਾਦੀ ਵੱਡੇ ਪੱਧਰ ‘ਤੇ ਵੱਧ ਰਹੀ ਹੈ ਤੇ ਪ੍ਰਵਾਸੀ ਇਸ ਵਿੱਚ ਜ਼ਿਕਰਯੋਗ ਯੋਗਦਾਨ ਪਾ ਰਹੇ ਹਨ।

ਦੂਜੇ ਪਾਸੇ ਨਿਊਜ਼ਲੈਂਡ ਦੇ ਕ੍ਰਾਇਸਟਚਰਚ ਵਿੱਚਅੱਤਵਾਦੀ ਵੱਲੋਂ ਕੀਤੀ ਗੋਲ਼ੀਬਾਰੀ ‘ਚ 50 ਲੋਕਾਂ ਦੀਆਂ ਜਾਨਾਂ ਜਾਣ ਮਗਰੋਂ ਪ੍ਰਵਾਸੀਆਂ ਪ੍ਰਤੀ ਆਸਟ੍ਰੇਲੀਆ ਦਾ ਨਜ਼ਰੀਆ ਵੀ ਬਦਲਿਆ ਜਾਪਦਾ ਹੈ। ਹਾਲਾਂਕਿ, ਹਮਲਾਵਰ ਖ਼ੁਦ ਆਸਟ੍ਰੇਲੀਆਈ ਮੂਲ ਦਾ 28 ਸਾਲ ਦਾ ਨੌਜਵਾਨ ਬ੍ਰੈਂਟਨ ਟੈਰੰਟ ਸੀ ਤੇ ਨਿਊਜ਼ੀਲੈਂਡ ਲਈ ਪ੍ਰਵਾਸੀ ਸੀ। ਮੌਰੀਸਨ ਨੇ ਦੱਸਿਆ ਕਿ ਰਾਜਧਾਨੀ ਕੈਨਬਰਾ ਵਿੱਚ ਜਿੱਥੇ 1,190,000 ਲੋਕਾਂ ਨੂੰ ਪ੍ਰਵਾਸ ਦੀ ਖੁੱਲ੍ਹ ਸੀ, ਜੋ ਹੁਣ ਘਟਾ ਕੇ 1,60,000 ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਦਲਾਅ ਤਹਿਤ 23,000 ਲੋਕ ਨਵੇਂ ਹੁਨਰਮੰਦ ਵੀਜ਼ਾ ਪਾ ਕੇ ਆਸਟ੍ਰੇਲੀਆ ਦੇ ਸ਼ਹਿਰਾਂ ਵਿੱਚ ਵੱਸ ਸਕਦੇ ਹਨ।

ਅਜਿਹੇ ਲੋਕ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਤੋਂ ਬਾਹਰ ਤਿੰਨ ਸਾਲ ਤਕ ਰਹਿਣ ਮਗਰੋਂ ਪੱਕੀ ਰਿਹਾਇਸ਼ ਯਾਨੀ ਪੀਆਰ ਪਾ ਸਕਦੇ ਹਨ। ਪ੍ਰਵਾਸ ਮੰਤਰੀ ਡੇਵਿਡ ਕੋਲਮੈਨ ਨੇ ਦੱਸਿਆ ਕਿ ਹੁਣ ਤੋਂ ਮੈਲਬਰਨ, ਪਰਥ, ਸਿਡਨੀ ਅਤੇ ਗੋਲਡ ਕੋਸਟ ਵਿੱਚ ਪ੍ਰਵਾਸੀਆਂ ਦੀ ਆਮਦ ਰੋਕ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਸ਼ਹਿਰਾਂ ਵਿੱਚ ਬੁਨਿਆਦੀ ਢਾਂਚੇ ‘ਤੇ ਹੱਦੋਂ ਵੱਧ ਬੋਝ ਪੈ ਚੁੱਕਿਆ ਸੀ, ਇਸ ਲਈ ਇੱਥੇ ਰਹਿਣ ਦੀ ਇੱਛਾ ਰੱਖਣ ਵਾਲੇ ਹੁਣ ਪੀਆਰ ਨਹੀਂ ਪਾ ਸਕਦੇ। ਪੀਆਰ ਦੀਆਂ ਅਰਜ਼ੀਆਂ ਪਾਉਣ ਵਾਲਿਆਂ ਨੂੰ ਹੁਣ ਆਪਣੇ ਰਿਹਾਇਸ਼ ਅਤੇ ਕੰਮਕਾਜ ਸਬੰਧੀ ਸਬੂਤ ਦੇਣੇ ਪੈਣਗੇ ਤੇ ਉਸੇ ਆਧਾਰ ‘ਤੇ ਹੀ ਫੈਸਲਾ ਲਿਆ ਜਾਵੇਗਾ।

ਇੱਕ ਲੱਖ ਡਾਲਰ ਦੀ ਧੋਖਾਧੜੀ ਦੇ ਦੋਸ਼ ਹੇਠ ਆਸਟ੍ਰੇਲੀਆ ਚ ਭਾਰਤੀ ਗ੍ਰਿਫਤਾਰ

ਆਸਟ੍ਰੇਲੀਆ ਚ ਭਾਰਤੀ ਤੇ ਲੱਗਾ ੧ ਲੱਖ ਡਾਲਰ ਦੀ ਧੋਖਾਧੜੀ ਦੇ ਦੋਸ਼ ਚ ਗ੍ਰਿਫਤਾਰ, ਸਿਡਨੀ ਪੁਲਿਸ ਨੇ ਇਕ ਲੱਖ ਡਾਲਰ ਦੀ ਚੋਰੀ ਦੇ ਦੋਸ਼ ਹੇਠ ਭਾਰਤੀ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਸ਼ਾਲਿਨ ਪਟੇਲ (22 ਸਾਲ) ਜਿਸ ਉੱਪਰ ਦੋਸ਼ ਲਗਾਏ ਗਏ ਹਨ ਕਿ ਉਸ ਨੇ ਮੋਬਾਈਲ ਫ਼ੋਨ, ਇਲੈਕਟ੍ਰੋਨਿਕ ਉਪਰਕਨ, ਲੈਪਟਾਪ ਆਦਿ ਕਿਸੇ ਹੋਰ ਦੇ ਨਾਂਅ ਤੇ ਖਰੀਦੇ ਹਨ | ਉਸ ਦੇ ਘਰ ਚੋਂ ਪੁਲਿਸ ਵਲੋਂ ਬਹੁਤ ਹੀ ਮਹਿੰਗੀਆਂ ਘੜੀਆਂ, ਲਗਜ਼ਰੀ ਸਾਮਾਨ ਨੂੰ ਵੀ ਜ਼ਬਤ ਕੀਤਾ ਗਿਆ ਹੈ

ਨਿਊ ਸਾਊਥ ਵੇਲਸ ਪੁਲਿਸ ਅਨੁਸਾਰ ਪਟੇਲ ਇਕ ਗੈਂਗ ਦਾ ਹਿੱਸਾ ਸੀ, ਜੋ ਪਿਛਲੇ ਸਾਲ ਫਰਵਰੀ ਤੋਂ ਸਤੰਬਰ ਤੱਕ 70 ਮੋਬਾਈਲ ਫ਼ੋਨ ਅਤੇ ਇਕ ਲੱਖ ਡਾਲਰ ਦੀ ਹੋਰਨਾਂ ਲੋਕਾਂ ਦੇ ਨਾਵਾਂ ਤੇ ਖਰੀਦਦਾਰੀ ਕਰ ਚੁੱਕਾ ਹੈ | ਉਸ ਦੇ ਉੱਪਰ ਚਾਰ ਤਰ੍ਹਾਂ ਦੇ ਦੋਸ਼ ਲਗਾਏ ਹਨ, ਜਿਸ ਚ ਧੋਖਾਧੜੀ, ਅਪਰਾਧ ਕਰਨਾ, ਗਲਤ ਪਛਾਣ ਦੇਣਾ ਆਦਿ ਸ਼ਾਮਿਲ ਹਨ | ਉਸ ਨੂੰ 11 ਅਪ੍ਰੈਲ ਨੂੰ ਬਲੈਕਟਾਊਨ ਅਦਾਲਤ ਚ ਸਖ਼ਤ ਸ਼ਰਤਾਂ ਲਗਾ ਕੇ ਜ਼ਮਾਨਤ ਦਿੱਤੀ ਗਈ ਹੈ | ਉਸ ਵਲੋਂ ਵਿਦੇਸ਼ਾਂ ਚ ਵੀ ਸਾਮਾਨ ਖਰੀਦਣ ਅਤੇ ਲੋਕਾਂ ਦੇ ਬੈਂਕ ਖਾਤਿਆਂ ਚੋਂ ਭੁਗਤਾਨ ਕੀਤਾ ਗਿਆ ਸੀ

ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਗਿ੍ਫ਼ਤਾਰੀਆਂ ਦੀ ਉਮੀਦ ਕੀਤੀ ਜਾ ਰਹੀ ਹੈ | ਜਾਂਚ ਕਰ ਰਹੇ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਬਾਰਾਂ ਮਹੀਨਿਆਂ ਚ ਅਜਿਹੀਆਂ ਕਈ ਤਰ੍ਹਾਂ ਦੀਆਂ ਠੱਗੀਆਂ ਲੋਕਾਂ ਨਾਲ ਹੋ ਚੁੱਕੀਆਂ ਹਨ

ਡਾਕਟਰ ਵੀ ਸੱਚ ਜਾਣਕੇ ਹੋਏ ਹੈਰਾਨ ਆਖਿਰ 11 ਸਾਲ ਦੀ ਬੱਚੀ ਕਿਵੇਂ ਹੋ ਗਈ ਪ੍ਰੈਗਨਟ!

11 ਸਾਲ ਦੀ ਬੱਚੀ ਆਖਿਰ ਕਿਵੇਂ ਹੋ ਗੲੀ ਪ੍ਰੈਗਨੈਂਟ – ਸੱਚ ਆਇਆ ਸਾਹਮਣੇ ਤਾਂ ਡਾਕਟਰ ਵੀ ਹੋ ਗਏ ਹੈਰਾਨ दुनिया का नियम है पहले शादी और फिर शादी के बाद बच्चे। लेकिन जब लड़की प्रग्नेंट शादी से ही पहले हो जाये तो आप सोचोगे की किसी के साथ पक्का अफ़ेयर रहा होगा। लेकिन जब प्रग्नेंट 11 साल की छोटी बच्ची हो तो क्या होगा। ऑस्ट्रेलिया के क्विसलैंड शहर में एक बहुत ही अजीब सा मामला सामने आया है। जहाँ 11 साल की एक छोटी लडक़ी ही प्रग्नेंट हो गयी। जिसका कारण किसी को भी समझ नही आ रहा है।

आपको बता दे उस छोटी लड़की का नाम चेरिश रोज है। जो सिर्फ अभी 11 साल की है। दरअसल, एक दिन स्कूल में अचानक चेरिश रोज के पेट में बहुत तेज दर्द हुआ जिसके कारण उसको हॉस्पिटल ले जाया गया।
स्कूल वालो ने बच्ची के पेट दर्द की सुचना बच्ची के माँ बाप को दी। लेकिन जब लड़की के माँ बाप ने लड़की के पेट में दर्द का कारण पूछा तो डॉक्टर ने वो उत्तर दिया जिसे सुनकर सब हैरान हो गए, की आखिर ऐसे कैसे हो सकता है। डॉक्टर ने जांच ने बाद बताया की लड़की प्रग्नेंट है।परन्तु इस बात को खुद डॉक्टर ही नहीं समझ पा रहे थे की, आखिर एक 11 वर्षीय छोटी लड़की प्रग्नेंट कैसे हो सकती है। इस बात से चेरिश रोज के माता पिता बहुत परेशान थे। आखिर ऐसा कैसा हो सकता है।

मामला दिन प्रतिदिन बढ़ता जा रहा था। ऑस्ट्रेलिया के न्यूज़ चैनल और न्यूज़ पेपरों में यह बड़ी सुर्खिया बन गयी, की जो लड़की अफ़ेयर और प्रग्नेंट का मतलब भी ना जाने वो आखिर एक छोटी सी जान प्रग्नेंट कैसे हो सकती है। मामले का पता जब चला जब लड़की का पेट एक सीमा में रह गया और ज्यादा ना बढ़ा। डॉक्टर ने चेरिश रोज का चेकअप दुबारा किया और अच्छी तरह जांच की, तो वो निकला जिसके बारे में किसी ने सोचा भी नहीं होगा। दुबारा डॉक्टर की रिपोर्ट के अनुसार पता चला की लड़की प्रेग्नेंट नहीं बल्कि लड़की के पेट में कैंसर है। लड़की के पेट में जर्म सेल नाम का एक खरतनाक कैंसर हैं।

दरअसल, डॉक्टर ने पहले गलती से गलत रिपोर्ट बना दी थी। जिसमे लड़की के प्रग्नेंट होने की बात थी। लेकिन जब दुबारा जांच की गयी तो रिपोर्ट में आया की लड़की के पेट में जर्म सेल नाम का एक खरतनाक कैंसर हैं।जिसकी वजह से लड़की के पेट में दर्द और फूल गया है। अपनी गलती को मानते हुए डॉक्टरों ने चेरिश रोज का इलाज किया है। चेरिश रोज का एक अच्छे हॉस्पिटल में कीमोथैरिपी के ज़रिए इलाज किया गया। इस समय चेरिश रोज एक स्वस्थ लड़की हो गयी है। अब वो छोटी जान अपने माता पिता के साथ खुशी से रहती है।

ਅਸਟ੍ਰੇਲੀਆ ਦੀ ਧਰਤੀ ਤੇ ਚੰਡੀਗੜ ਦੀ ਮੁਟਿਆਰ ਨੇ ਗੱਡੇ ਝੰਡੇ

ਇੱਥੋਂ ਦੀ ਰਹਿਣ ਵਾਲੀ ਪੂਨਮ ਗਰਹਾ ਰੌਇਲ ਆਸਟ੍ਰੇਲੀਅਨ ਏਅਰਫੋਰਸ ਵਿੱਚ ਸ਼ਾਮਲ ਹੋਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਬਣ ਗਈ ਹੈ। ਉਸ ਨੇ ਕਿਹਾ ਕਿ ਆਸਟ੍ਰੇਲੀਅਨ ਫੌਜ ਵਿੱਚ ਮਹਿਲਾ-ਪੁਰਸ਼ ਵਰਗਾ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਤੁਸੀਂ ਪੜ੍ਹੋ ਤੇ ਸਿਖਲਾਈ ਦੇ ਪੱਧਰ ਪਾਰ ਕਰਦੇ ਜਾਓ, ਤਰੱਕ ਤੁਹਾਡੇ ਰਾਹ ਵਿੱਚ ਹੈ। ਹਾਲ ਹੀ ਵਿੱਚ ਪੂਨਮ ਨੇ ਰੌਇਲ ਆਸਟ੍ਰੇਲੀਅਨ ਏਅਰਫੋਰਸ ਦੀ ਟਰ੍ਰੇਨਿੰਗ ਮੁਕੰਮਲ ਕੀਤੀ ਹੈ। ਉਹ ਫਲਾਇੰਗ ਨਾਲ ਜੁੜੀਆਂ ਅਹਿਮ ਜ਼ਿੰਮੇਦਾਰੀਆਂ ਨਿਭਾਏਗੀ। ਉਸ ਦਾ ਦਾਅਵਾ ਹੈ ਕਿ ਉਹ ਚੰਡੀਗੜ੍ਹ ਦੀ ਪਹਿਲੀ ਮਹਿਲਾ ਹੈ, ਜਿਸ ਨੇ ਹਵਾਈ ਫੌਜ ਜੁਆਇਨ ਕੀਤੀ ਹੈ।

ਇਸ ਤੋਂ ਪਹਿਲਾਂ ਵੀ ਭਾਰਤ ਦੀਆਂ ਕੁਝ ਮਹਿਲਾਵਾਂ ਰੌਇਲ ਆਸਟ੍ਰੇਲੀਅਨ ਏਅਰਫੋਰਸ ਵਿੱਚ ਗਰਾਊਂਡ ਡਿਊਟੀ ’ਤੇ ਤਾਇਨਾਤ ਹਨ। ਪੂਨਮ ਦੀ 15 ਸਾਲ ਦੀ ਧੀ ਨੇ ਵੀ ਕੈਡੇਟ ਵਜੋਂ ਹਵਾਈ ਫੌਜ ਜੁਆਇਨ ਕਰ ਲਈ ਹੈ। ਪੂਨਮ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਹੈ। ਉਸ ਦੇ ਪਿਤਾ ਹਰਿਆਣਾ ਸਕੱਤਰੇਤ ਵਿੱਚ ਨੌਕਰੀ ਕਰਦੇ ਸਨ। ਪੰਜਾਬ ਯੂਨੀਵਰਸਿਟੀ ਤੋਂ ਫਿਜ਼ਿਕਸ ਐਜੁਕੇਸ਼ਨ ਮਾਸਟਰ ਡਿਗਰੀ ਲੈਣ ਬਾਅਦ ਪਬਲਿਕ ਸਕੂਲ ਵਿੱਚ ਸਪੋਰਟਸ ਟੀਚਰ ਵੀ ਰਹਿ ਚੁੱਕੀ ਹੈ। 2001 ਵਿੱਚ ਉਹ ਗੁਰਦਾਸਪੁਰ ਦੇ ਕੁਲਵੰਤ ਸਿੰਘ ਗਰਹਾ ਨਾਲ ਵਿਆਹ ਕਰਵਾ ਕੇ 2008 ਵਿੱਚ ਆਸਟ੍ਰੇਲੀਆ ਸ਼ਿਫਟ ਹੋ ਗਈ ਸੀ।

ਪਹਿਲਾਂ ਉਹ ਬ੍ਰਿਸਬੇਨ ਏਅਰਪੋਰਟ ’ਤੇ ਏਵੀਏਸ਼ਨ ਪ੍ਰੋਟੈਕਸ਼ਨ ਅਫ਼ਸਰ ਸੀ। ਪਤੀ ਤੇ ਸਹੁਰਾ ਪੰਜਾਬ ਪੁਲਿਸ ਵਿੱਚ ਰਹੇ ਹਨ। ਪਹਿਲਾਂ ਉਹ ਆਪਣੇ ਸਹੁਰੇ ਵਾਂਗ ਪੁਲਿਸ ਦੀ ਸਕਿਉਰਟੀ ਫੋਰਸ ’ਚ ਜਾਣਾ ਚਾਹੁੰਦੀ ਸੀ ਪਰ ਸਫਲ ਨਹੀਂ ਹੋਈ। ਇਸ ਪਿੱਛੋਂ ਉਸ ਨੇ ਆਸਟ੍ਰੇਲੀਅਨ ਏਅਰਫੋਰਸ ਲਈ ਕੋਸ਼ਿਸ਼ ਕੀਤੀ।