ਹੁਣੇ ਹੁਣੇ ਕਨੇਡਾ ਚ ਇਕ ਹੋਰ ਪੰਜਾਬੀ ਨੌਜਵਾਨ ਨਾਲ ਹੋਇਆ ਇਹ ਕੰਮ

ਅਜਨਾਲਾ ਨੇੜਲੇ ਪਿੰਡ ਸੈਂਸਰਾ ਕਲਾਂ ਦੇ ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਮੌ ਤ ਹੋ ਗਈ। ਉਹ ਢਾਈ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ। ਬੀਤੇ ਦਿਨ ਇੱਕ ਸ ੜ ਕ ਹਾ ਦ ਸੇ ’ਚ ਉਸ ਦੀ ਮੌ ਤ ਹੋ ਗਈ ਪਰਿਵਾਰਕ ਮੈਂਬਰਾਂ ਮੁਤਾਬਕ ਸਿਦਕਪਾਲ ਸਿੰਘ ਰੰਧਾਵਾ (24) ਸਾਲ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸੈਂਸਰਾ ਕਲਾਂ ਤਹਿਸੀਲ ਅਜਨਾਲਾ (ਅੰਮ੍ਰਿਤਸਰ) ਢਾਈ ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਪੜ੍ਹਾਈ ਲਈ ਗਿਆ ਸੀ।

ਉਨ੍ਹਾਂ ਦੱਸਿਆ ਕਿ ਸਿਦਕਪਾਲ ਸਰੀ ਵੱਲੋਂ ਟਰਾਲਾ ਲੈ ਕੇ ਆ ਰਿਹਾ ਸੀ ਕਿ ਰਸਤੇ ਵਿੱਚ ਵਾ ਪ ਰੇ ਸੜਕ ਹਾ ਦ ਸੇ ਕਾਰਨ ਟਰਾਲੇ ਨੂੰ ਅੱ ਗ ਲੱਗ ਗਈ, ਜਿਸ ਦੌਰਾਨ ਉਸ ਦੀ ਮੌ ਤ ਹੋ ਗਈ। ਮ੍ਰਿ ਤ ਕ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਤੇ ਭਾਰਤ ਸਰਕਾਰ ਨੂੰ ਸਿਦਕਪਾਲ ਦੀ ਲਾ ਸ਼ ਭਾਰਤ ਲਿਆਉਣ ਦੇ ਯਤਨ ਕਰਨ ਦੀ ਅਪੀਲ ਕੀਤੀ ਹੈ।

ਮ੍ਰਿ ਤ ਕ ਨੌਜਵਾਨ ਸਿਦਕਪਾਲ ਸਿੰਘ ਦੇ ਚਾਚੇ ਤੇ ਪਿੰਡ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਨੇ ਦੱਸਿਆ ਕਿ 22 ਸਾਲਾ ਸਿਦਕਪਾਲ ਢਾਈ ਸਾਲ ਪਹਿਲਾਂ ਕੈਨੇਡਾ ਸਟੱਡੀ ਵੀਜੇ ਤੇ ਗਿਆ ਸੀ। ਦੋ ਮਹੀਨੇ ਪਹਿਲਾਂ ਹੀ ਉਸ ਦੀ ਪੜ੍ਹਾਈ ਪੂਰੀ ਹੋਈ ਸੀ। ਉਹ ਟਰੱਕ ਤੇ ਡਰਾਈਵਰੀ ਕਾਰਨ ਲੱਗ ਪਿਆ ਸੀ।

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

ਕੈਨੇਡਾ ਦੇ ਗੁਰੂਘਰਾਂ ਵੱਲੋਂ ਨਵੇਂ ਪੰਜਾਬੀ ਵਿਦਿਆਰਥੀਆਂ ਲਈ ਵੱਡਾ ਐਲਾਨ

ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਜਿਥੇ ਦੁਨੀਆਂ ਭਰ ਵਿਚ ਵਸਦੀਆਂ ਸਿੱਖਸੰਗਤਾਂ ਵਲੋਂ ਆਪੋ ਅਪਣੇ ਪੱਧਰ ‘ਤੇ ਧਾਰਮਕ ਸਮਾਗਮ ਜਾਂ ਧਾਰਮਕ ਕਾਰਜ ਕਰਵਾਏ ਜਾ ਰਹੇ ਹਨ, ਉਥੇ ਇਸ ਸਬੰਧ ਵਿਚ ਹੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਸਥਿਤ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੇ ਕੁੱਝ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਵੀ ਕੁੱਝ ਅਜਿਹੇ ਹੀ ਉਪਰਾਲੇ ਸ਼ੁਰੂ ਕੀਤੇ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪ੍ਰਾਪਤ ਵੇਰਵਿਆਂ ਮੁਤਾਬਕ ਇਸ ਸਬੰਧ ਵਿਚ ਜਿਥੇ

ਕਿ ਸਰੀ ਦੀ 120 ਸਟਰੀਟ ‘ਤੇ ਸਥਿਤ ਗੁਰਦਵਾਰਾ ਗੁਰੂ ਨਾਨਕ ਜੀ ਦੇ ਪ੍ਰਬੰਧਕਾਂ ਵਲੋਂ ਪੰਜਾਬ ਤੋਂ ਉਚੇਰੀ ਪੜ੍ਹਾਈ ਕਰਨ ਕੈਨੇਡਾ ਪੁੱਜੇ ਵਿਦਿਆਰਥੀਆਂ ਲਈ ਲੰਗਰ ਛਕਣ ਦੇ ਨਾਲ ਨਾਲ ਲੰਗਰ ਪੈਕ ਕਰਵਾ ਕੇ ਘਰ ਜਾਂ ਕੰਮ ‘ਤੇ ਲਿਜਾਣ ਦੇ ਸ਼ਲਾਘਾਯੋਗ ਫ਼ੈਸਲੇ ਦਾ ਐਲਾਨ ਕੀਤਾ ਗਿਆ ਹੈ।ਉਥੇ ਇਥੋਂ ਦੇ ਗੁਰਦਵਾਰਾ ਦੂਖ ਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਵਲੋਂ ਪੰਜਾਬ ਤੋਂ ਨਵੇਂ ਆ ਰਹੇ ਵਿਦਿਆਰਥੀ/ਵਿਦਿਆਰਥਣਾਂ ਸਮੇਤ ਬਾਕੀ ਕੌਮਾਂਤਰੀ ਵਿਦਿਆਰਥੀਆਂ ਲਈ ਹਰ ਸੋਮਵਾਰ ਨੂੰ ਮੁਫ਼ਤ ਬਿਸਤਰੇ ਵੰਡਣ ਦਾ ਸ਼ਲਾਘਾਯੋਗ ਉਪਰਾਲਾ ਵੀ ਵਿਢਿਆ ਗਿਆ ਹੈ

ਜਿਸ ਦਾ ਕਿ ਇਥੋਂ ਦੀਆਂ ਸੰਗਤਾਂ ਅਤੇ ਕੌਮਾਂਤਰੀ ਵਿਦਿਆਰਥੀਆਂ ਵਲੋਂ ਖ਼ੁਸ਼ੀ ਭਰੇ ਲਹਿਜੇ ਵਿਚ ਸਵਾਗਤ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ।ਸਿੱਖ ਧਰਮ ਚ ਲੰਗਰ ਦਾ ਖਾਸ ਮਹੱਤਵ ਹੈ ਜੀ ਜੋ ਪੂਰੀ ਦੁੁਨੀ ਵਿਚ ਚੱਲਦਾਾ ਹੈ ਜੀ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਨੇ ਲੰਗਰ ਦੀ ਪਰੰਪਰਾ ਸ਼ੁਰੂ ਕੀਤੀ ਜਦੋਂ ਗੁਰੂ ਨਾਨਕ ਦੇਵ ਜੀ ਚਾਰ ਉਦਾਸੀਆਂ ਮਗਰੋਂ ਕਰਤਾਰਪੁਰ ਆ ਕੇ ਰਹੇ ਸਨ ਤਾਂ ਸ਼ਰਧਾਲੂ ਆਪ ਜੀ ਦੇ ਦਰਸ਼ਨਾਂ ਲਈ ਆਉਣ ਲੱਗੇ।ਸ਼ਰਧਾਲੂਆਂ ਦੇ ਖਾਣ-ਪੀਣ ਅਤੇ ਠਹਿਰਣ ਦਾ ਪ੍ਰਬੰਧ ਕੀਤਾ ਜਾਣ ਲੱਗਿਆ। ਇਹੀ ਲੰਗਰ ਪ੍ਰਥਾ ਦੀ ਸ਼ੁਰੂਆਤ ਸੀ। ਗੁਰੂ ਨਾਨਕ ਦੇਵ ਜੀ ਖੇਤੀ ਦੀ ਉਪਜ ਲੰਗਰ ਵਿੱਚ ਪਾ ਦਿੰਦੇ ਸਨ।

ਕਨੇਡਾ ਚ ਪੰਜਾਬੀਆਂ ਦੀ ਹੋ ਗਈ ਬਲੇ ਬਲੇ ਏਨੇ ਪੰਜਾਬੀ ਬਣੇ ਮੰਤਰੀ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਾਹੀ ਹੈ ਜਿਥੇ ਕਨੇਡਾ ਦੀ ਨਵੀਂ ਕੈਬਨਿਟ ਚੁਣੀ ਗਈ ਹੈ। ਜਿਸ ਵਿਚ ਕਈ ਪੰਜਾਬੀ ਚਿਹਰੇ ਵੀ ਸ਼ਾਮਲ ਕੀਤੇ ਗਏ ਹਨ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਟਰੂਡੋ ਨੇ ਆਪਣੀ 36 ਮੈਂਬਰੀ ਨਵੀਂ ਕੈਬਿਨਟ ਚੁਣ ਲਈ ਹੈ, ਜਿਸ ਵਿੱਚ ਚਾਰ ਪੰਜਾਬੀ ਸ਼ਾਮਲ ਕੀਤੇ ਗਏ ਹਨ। ਮਰਦਾਂ ਅਤੇ ਔਰਤਾਂ ਨੂੰ ਬਰੋਬਰ ਨੁਮਾਇੰਦਗੀ ਦਿੱਤੀ ਗਈ ਹੈ। ਹਰਜੀਤ ਸਿੰਘ ਸੱਜਣ ਰੱਖਿਆ ਮੰਤਰੀ ਬਣੇ ਰਹਿਣਗੇ, ਨਵਦੀਪ ਸਿੰਘ ਬੈਂਸ ਨੂੰ ਵੀ ਪੁਰਾਣਾ Minister of Innovation, Science and Industry ਮਹਿਕਮਾ ਮਿਲਿਆ ਹੈ। ਅਨੀਤਾ ਅਨੰਦ ਨੂੰ Minister of Public Services and Procurement ਬਣਾਇਆ ਗਿਆ ਹੈ ਜਦਕਿ ਬਰਦੀਸ਼ ਕੌਰ ਚੱਘਰ ਨੂੰ Minister of Diversity, Inclusion and Youth ਬਣਾ ਦਿੱਤਾ ਹੈ।

ਇੰਮੀਗਰੇਸ਼ਨ ਮੰਤਰੀ ਨਵਾਂ ਲਾਇਆ ਗਿਆ ਹੈ, ਜਿਨ੍ਹਾਂ ਦਾ ਨਾਮ ਹੈ ਮਾਰਕੋ ਮੈਂਡੀਸੀਨੋ। ਉਹ ਓਂਟਾਰੀਓ ਸੂਬੇ ਦੇ ਇੱਕ ਅੰਦਰੂਨੀ ਹਲਕੇ ਇਗਲਿੰਟਨ-ਲਾਰੈਂਸ ਤੋਂ ਜਿੱਤੇ ਸਨ ਅਤੇ ਯੂਨੀਵਰਸਿਟੀ ਆਫ ਵਿੰਡਸਰ ਅਤੇ ਯੂਨੀਵਰਸਿਟੀ ਆਫ ਕਾਰਲਟਨ ਦੇ ਨਾਲ ਨਾਲ ਯੌਰਕ ਯੂਨੀਵਰਸਿਟੀ ਤੋਂ ਪੜ੍ਹੇ ਹਨ। ਦਸ ਸਾਲ ਉਨ੍ਹਾਂ ਸਰਕਾਰੀ ਵਕੀਲ ਵਜੋਂ ਸੇਵਾਵਾਂ ਨਿਭਾਈਆਂ ਹੋਈਆਂ ਹਨ। ਕਨੇਡਾ ਦੇ ਮੰਤਰੀਆਂ ਦੀ ਲਿਸਟ ਇਸ ਤਰਾਂ ਹੈ ਦੇਖੋ ਪੂਰੀ ਜਾਣਕਾਰੀ ਚੀਸਟਰੀ ਫ੍ਰੀਲੈਂਡ ਉਪ ਪ੍ਰਧਾਨ ਮੰਤਰੀ ਅਤੇ ਅੰਤਰ-ਸਰਕਾਰੀ ਮਾਮਲਿਆਂ ਦੇ ਮੰਤਰੀ ਬਣੇ। ਅਨੀਤਾ ਆਨੰਦ, ਮੰਤਰੀ ਮੰਡਲ ਵਿੱਚ ਨਵੀਂ ਐਂਟਰੀ, ਲੋਕ ਸੇਵਾ ਅਤੇ ਖਰੀਦ ਮੰਤਰੀ ਬਣ ਗਈ। -ਨਵਦੀਪ ਬੈਂਸ ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਬਣੇ। -ਕ੍ਰੋਲੀਨ ਬੇਨੇਟ ਕ੍ਰਾ -ਨ-ਸਵਦੇਸ਼ੀ ਸੰਬੰਧ ਮੰਤਰੀ ਹਨ। -ਮੈਰੀ-ਕਲਾਉਡ ਬਿਬੂ ਖੇਤੀਬਾੜੀ ਅਤੇ ਖੇਤੀ-ਭੋਜਨ ਮੰਤਰੀ ਹਨ. ਬਿਲ ਬਲੇਅਰ ਜਨਤਕ ਸੁਰੱਖਿਆ ਅਤੇ ਐਮਰਜੈਂਸੀ ਦੀ ਤਿਆਰੀ ਦਾ ਮੰਤਰੀ ਬਣੇ। ਬੈਰੀਸ਼ ਚੱਗਰ ਵਿਭਿੰਨਤਾ ਅਤੇ ਸ਼ਮੂਲੀਅਤ ਅਤੇ ਯੁਵਾ ਮੰਤਰੀ ਬਣੇ.-ਫ੍ਰਾਨੋਇਸ-ਫਿਲਿਪ ਸ਼ੈਂਪੇਨ ਵਿਦੇਸ਼ ਮੰਤਰੀ ਬਣੇ।-ਜੀਨੇ-ਯਵੇਸ ਡਕਸਸ ਟ੍ਰੈਜ਼ਰੀ ਬੋਰਡ ਦਾ ਚੇਅਰਮੈਨ ਬਣਿਆ।-ਮੋਨਾ ਫਾਰਟੀਅਰ, ਮੰਤਰੀ ਮੰਡਲ ਵਿਚ ਇਕ ਨਵਾਂ ਦਾਖਲਾ, ਮੱਧ ਵਰਗ ਦੀ ਖੁਸ਼ਹਾਲੀ ਅਤੇ ਵਿੱਤ ਮੰਤਰੀ ਬਣ ਗਿਆ.

-ਮਾਰਕ ਗਾਰਨੇਉ ਟਰਾਂਸਪੋਰਟ ਮੰਤਰੀ ਹਨ.-ਕ੍ਰੀਨਾ ਗੋਲਡ ਅੰਤਰਰਾਸ਼ਟਰੀ ਵਿਕਾਸ ਮੰਤਰੀ ਬਣ ਗਈ.E ਸੇਵਨ ਗਿਲਬਿਅਲਟ, ਮੰਤਰੀ ਮੰਡਲ ਵਿੱਚ ਇੱਕ ਨਵਾਂ ਦਾਖਲਾ, ਕੈਨੇਡੀਅਨ ਵਿਰਾਸਤ ਦਾ ਮੰਤਰੀ ਬਣਿਆ। ਪੱਟੀ ਹਾਜ਼ਦੂ ਸਿਹਤ ਮੰਤਰੀ ਬਣੇ। ਅਹਿਮਦ ਹੁਸੈਨ ਪਰਿਵਾਰ, ਬੱਚਿਆਂ ਅਤੇ ਸਮਾਜਿਕ ਵਿਕਾਸ ਮੰਤਰੀ ਬਣੇ। -ਮਲੇਨੀ ਜੋਲੀ ਆਰਥਿਕ ਵਿਕਾਸ ਅਤੇ ਸਰਕਾਰੀ ਭਾਸ਼ਾਵਾਂ ਲਈ ਮੰਤਰੀ ਬਣ ਗਈ। -ਬਰਨੇਡੇਟ ਜੋਰਡਨ ਫਿਸ਼ਰੀ, ਮਹਾਂਸਾਗਰ ਅਤੇ ਕੈਨੇਡੀਅਨ ਕੋਸਟ ਗਾਰਡ ਦੇ ਮੰਤਰੀ ਬਣੇ। -ਡੇਵਿਡ ਲਮੱਟੀ ਇਸ ਸਮੇਂ ਨਿਆਂ ਮੰਤਰੀ ਅਤੇ ਅਟਾਰਨੀ ਜਨਰਲ ਹਨ। – ਡੋਮਿਨਿਕ ਲੇਬਲੈਂਕ ਕਨੇਡਾ ਲਈ ਮਹਾਰਾਣੀ ਪ੍ਰੀਵੀ ਕੌਂਸਲ ਦਾ ਪ੍ਰਧਾਨ ਬਣ ਗਿਆ. – ਡਾਇਨ ਲੇਬੂਥੀਲੀਅਰ ਰਾਸ਼ਟਰੀ ਮਾਲ ਮੰਤਰੀ ਹਨ। ਲਵਰੇਂਸ ਮੈਕੌਲੇ ਵੈਟਰਨਜ਼ ਮਾਮਲਿਆਂ ਬਾਰੇ ਮੰਤਰੀ ਅਤੇ ਰਾਸ਼ਟਰੀ ਰੱਖਿਆ ਦੇ ਸਹਿਯੋਗੀ ਮੰਤਰੀ ਹਨ। ਕੈਥਰੀਨ ਮੈਕਕੇਨਾ ਬੁਨਿਆਦੀ andਾਂਚੇ ਅਤੇ ਕਮਿitiesਨਿਟੀਆਂ ਦੀ ਮੰਤਰੀ ਬਣੀ। -ਮਾਰਕੋ ਈ. ਐੱਲ. ਮੈਂਡਿਸਿਨੋ, ਇਕ ਨਵੀਂ ਐਂਟਰੀ ਦਾ ਮੰਤਰੀ ਮੰਡਲ, ਇਮੀਗ੍ਰੇਸ਼ਨ, ਰਫਿeਜੀ ਅਤੇ ਸਿਟੀਜ਼ਨਸ਼ਿਪ ਦਾ ਮੰਤਰੀ ਬਣ ਗਿਆ.-ਮਾਰਕ ਮਿਲਰ, ਕੈਬਨਿਟ ਵਿਚ ਨਵੀਂ ਐਂਟਰੀ, ਸਵਦੇਸ਼ੀ ਸੇਵਾਵਾਂ ਦੇ ਮੰਤਰੀ ਬਣੇ. -ਮਾਰੀਮ ਮੋਨਸੇਫ ਮਹਿਲਾ ਅਤੇ ਲਿੰਗ ਸਮਾਨਤਾ ਅਤੇ ਪੇਂਡੂ ਆਰਥਿਕ ਵਿਕਾਸ ਮੰਤਰੀ ਬਣੇ।

-ਬਿੱਲ ਮੋਰਨ ਇਸ ਸਮੇਂ ਵਿੱਤ ਮੰਤਰੀ ਹਨ। -ਜੌਏ ਮਰੇ ਡਿਜੀਟਲ ਸਰਕਾਰ ਦੇ ਮੰਤਰੀ ਬਣੇ ਮੈਰੀ ਨਾਗ ਛੋਟੇ ਕਾਰੋਬਾਰ, ਐਕਸਪੋਰਟ ਪ੍ਰੋਮੋਸ਼ਨ ਅਤੇ ਅੰਤਰਰਾਸ਼ਟਰੀ ਵਪਾਰ ਦੀ ਮੰਤਰੀ ਬਣੀ। -ਸਾਮਸ ਓ’ਰਗਨ ਕੁਦਰਤੀ ਸਰੋਤ ਮੰਤਰੀ ਬਣੇ. -ਕਰਲਾ ਕੁਆਲਟ੍ਰੋਜ਼ ਰੁਜ਼ਗਾਰ, ਵਰਕਫੋਰਸ ਡਿਵੈਲਪਮੈਂਟ ਅਤੇ ਡਿਸਏਬਿਲਿਟੀ ਇਨਕੁਲੇਸ਼ਨ ਦੇ ਮੰਤਰੀ ਬਣੇ.- ਪਬਲੋ ਰੋਡਰਿਗਜ਼ ਹਾ theਸ Commਫ ਕਾਮਨਜ਼ ਵਿੱਚ ਸਰਕਾਰ ਦਾ ਨੇਤਾ ਬਣ ਗਿਆ। ਹਰਜੀਤ ਸੱਜਣ ਰਾਸ਼ਟਰੀ ਰੱਖਿਆ ਮੰਤਰੀ ਹਨ।- ਡੈਬ ਸ਼ਾਲਟ, ਮੰਤਰੀ ਮੰਡਲ ਵਿਚ ਨਵੀਂ ਐਂਟਰੀ, ਸੀਨੀਅਰ ਮੰਤਰੀ ਬਣੇ.-ਫਿਲੋਮਾ ਤਾਸੀ ਲੇਬਰ ਮੰਤਰੀ ਬਣੀ।-ਡੈਨ ਵੈਂਡਲ, ਮੰਤਰੀ ਮੰਡਲ ਵਿਚ ਨਵਾਂ ਦਾਖਲਾ, ਉੱਤਰੀ ਮਾਮਲਿਆਂ ਦੇ ਮੰਤਰੀ ਬਣੇ.- ਜੋਨਾਥਨ ਵਿਲਕਿਨਸਨ ਵਾਤਾਵਰਣ ਅਤੇ ਮੌਸਮ ਤਬਦੀਲੀ ਦਾ ਮੰਤਰੀ ਬਣਿਆ। ਨਾਲ ਹੀ, ਜਿੰਮ ਕੈਰੀ ਪ੍ਰੈਰੀਜ ਲਈ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਪ੍ਰਤੀਨਿਧੀ ਵਜੋਂ ਸੇਵਾ ਨਿਭਾਏਗਾ.

ਹੁਣ ਕਰੋ ਇਹ ਕੰਮ ਤੇ ਆਸਾਨੀ ਨਾਲ ਮਿਲੇਗੀ ਕੈਨੇਡਾ ਦੀ PR,ਦੇਖੋ ਪੂਰੀ ਖ਼ਬਰ ਤੇ ਕੈਨੇਡਾ ਜਾਣ ਦੇ ਚਾਹਵਾਨਾਂ ਨੂੰ ਸ਼ੇਅਰ ਕਰੋ

ਇਮੀਗ੍ਰੇਸ਼ਨ, ਰਫਿਊਜੀ ਐਾਡ ਸਿਟੀਜ਼ਨਸ਼ਿਪ ਕੈਨੇਡਾ ਦੇ ਤਾਜ਼ਾ ਡਰਾਅ ‘ਚ 3600 ਉਮੀਦਵਾਰਾਂ ਦਾ ਡਰਾਅ ਨਿਕਲਿਆ ਹੈ ਜੋ ਐਕਸਪ੍ਰੈਸ ਐਂਟਰੀ ‘ਚ ਆਪਣਾ ਨਾਂਅ (ਪ੍ਰੋਫਾਇਲ) ਦਾਖਲ ਕਰਨ ਤੋਂ ਬਾਅਦ ਇੰਤਜ਼ਾਰ ਕਰ ਰਹੇ ਸਨ। ਜਿਨ੍ਹਾਂ ਦਾ ਡਰਾਅ ਨਿਕਲਿਆ ਹੈ ਉਨ੍ਹਾਂ ਨੂੰ ਲਿਖਤੀ ਤੌਰ ‘ਤੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਹੁਣ ਉਨ੍ਹਾਂ ਕੋਲ ਪਰਿਵਾਰਾਂ ਸਮੇਤ ਕੈਨੇਡਾ ਦਾ ਪੱਕਾ ਵੀਜ਼ਾ ਅਪਲਾਈ ਕਰਨ ਲਈ ਲਗਪਗ ਦੋ ਮਹੀਨਿਆਂ ਦਾ ਸਮਾਂ ਹੈ।

ਪਤਾ ਲੱਗਾ ਹੈ ਕਿ 457 ਤੋਂ ਉਪਰ ਸਕੋਰ ਵਾਲੇ ਹਰੇਕ ਉਸ ਵਿਅਕਤੀ ਨੂੰ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ ਜਿਸ ਨੇ 24 ਮਾਰਚ 2019 ਜਾਂ ਇਸ ਤਰੀਕ ਤੋਂ ਪਹਿਲਾਂ ਐਕਸਪ੍ਰੈਸ ਐਾਟਰੀ ਸਿਸਟਮ ਦੇ ਪੂਲ ‘ਚ ਆਪਣਾ ਨਾਂਅ ਦਾਖਲ ਕੀਤਾ ਸੀ।ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਵਾਸਤੇ ਐਕਸਪ੍ਰੈਸ ਐਾਟਰੀ ਸਿਸਟਮ ‘ਚ ਫੈਡਰਲ ਸਕਿੱਲਡ ਵਰਕਰਜ਼ ਕਲਾਸ, ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਫੈਡਰਲ ਸਕਿੱਲਡ ਟਰੇਡਜ਼ ਕਲਾਸ ਤਹਿਤ ਆਪਣੀ ਯੋਗਤਾ ਦੇ ਅਧਾਰ ‘ਤੇ ਅਪਲਾਈ ਕੀਤਾ ਜਾ ਸਕਦਾ ਹੈ। ਸਕੋਰ ਦੇ ਕੁਲ 1200 ਨੰਬਰ ਹੁੰਦੇ ਹਨ।

ਪੜ੍ਹਾਈ, ਉਮਰ, ਕੰਮ ਦਾ ਤਜ਼ਰਬਾ ਅਤੇ ਅੰਗਰੇਜ਼ੀ/ਫਰੈਂਚ ਦੇ ਗਿਆਨ ਦੇ ਅਧਾਰ ‘ਤੇ ਸਭ ਤੋਂ ਵੱਧ ਸਕੋਰ ਹਾਸਿਲ ਕੀਤਾ ਜਾ ਸਕਦਾ ਹੈ। 2019 ਦੇ ਬੀਤੇ ਅੱਠ ਮਹੀਨਿਆਂ ਦੌਰਾਨ ਕੁਲ 17 ਡਰਾਅ ਕੱਢੇ ਗਏ ਜਿਨ੍ਹਾਂ ਰਾਹੀਂ 52850 ਉਮੀਦਵਾਰਾਂ ਨੂੰ ਕੈਨੇਡਾ ਦਾ ਆਪਣਾ ਸੁਪਨਾ ਸੱਚ ਕਰਨ ਦਾ ਮੌਕਾ ਮਿਲਿਆ ਹੈ। ਬਿ੍ਟਿਸ਼ ਕੋਲੰਬੀਆ ਦੇ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮ (ਪੀ.ਐਨ.ਪੀ.) ਤਹਿਤ ਵੀ ਬੀਤੀ 20 ਅਗਸਤ ਨੂੰ 551 ਵਿਅਕਤੀਆਂ ਦਾ ਡਰਾਅ ਕੱਢਿਆ ਗਿਆ ਸੀ।

ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਕੌਰ ਮੀਡੀਆ ਅਤੇ ਘਰੇਲੂ ਨੁਸਖੇ ਲਾਇਕ ਕਰੋ ਤੇ ਨਾਲ ਹੀ ਫੋਲੋ ਕਰੋ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਤਾਜ਼ਾ ਦੁਖਦਾਈ ਖ਼ਬਰ: ਹੁਣੇ-ਹੁਣੇ ਕੈਨੇਡਾ ਚ’ ਪੰਜਾਬੀ ਨੌਜਵਾਨ ਦੀ ਤੜਫ਼-ਤੜਫ਼ ਕੇ ਹੋਈ ਮੌਤ,ਹਰ ਪਾਸੇ ਛਾਇਆ ਸੋਗ,ਦੇਖੋ ਪੂਰੀ ਖ਼ਬਰ

ਕੈਨੇਡਾ ਦੇ ਐਲਬਰਟਾ ਸੂਬੇ ਵਿਚ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਪਛਾਣ ਐਡਮਿੰਟਨ ਦੇ 21 ਸਾਲਾ ਪਲਵਿੰਦਰ ਸਿੰਘ ਵਜੋਂ ਕੀਤੀ ਗਈ ਹੈ ਜੋ ਬੁੱਧਵਾਰ ਨੂੰ ਝੀਲ ਵਿਚ ਡੁੱਬ ਗਿਆ ਅਤੇ ਵੀਰਵਾਰ ਸ਼ਾਮ ਉਸ ਦੀ ਲਾਸ਼ ਬਰਾਮਦ ਕੀਤੀ ਗਈ।ਪੁਲਿਸ ਨੇ ਦੱਸਿਆ ਕਿ ਸਿਲਵੈਨ ਝੀਲ ਵਿਚ ਨਹਾਉਂਦੇ ਸਮੇਂ ਪਲਵਿੰਦਰ ਸਿੰਘ ਡੂੰਘੇ ਪਾਣੀ ਵਿਚ ਚਲਾ ਗਿਆ ਅਤੇ ਅਚਾਨਕ ਆਈ ਇਕ ਛੱਲ ਉਸ ਨੂੰ ਰੋੜ ਕੇ ਲੈ ਗਈ।

ਆਰ.ਸੀ.ਐਮ.ਪੀ. ਮੁਤਾਬਕ ਪਲਵਿੰਦਰ ਸਿੰਘ ਨੇ ਨਾ ਲਾਈਫ਼ ਜੈਕਟ ਪਹਿਨੀ ਸੀ ਅਤੇ ਨਾ ਹੀ ਉਸ ਨੂੰ ਤੈਰਨਾ ਆਉਂਦਾ ਸੀ। ਪਲਵਿੰਦਰ ਦੇ ਨਜ਼ਦੀਕੀ ਦੋਸਤ ਮਨਿੰਦਰ ਕਲੋਟੀ ਨੇ ਕਿਹਾ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਹੁਣ ਉਹ ਕਦੇ ਵਾਪਸ ਨਹੀਂ ਆਵੇਗਾ।ਪੰਜਾਬ ਦੇ ਨਾਭਾ ਸ਼ਹਿਰ ਵਿਚ ਰਹਿੰਦੇ ਪਲਵਿੰਦਰ ਸਿੰਘ ਦੇ ਮਾਪਿਆਂ ਨੂੰ ਇਸ ਦੁਖਦ ਘਟਨਾ ਬਾਰੇ ਜਾਣੂ ਕਰਵਾ ਦਿਤਾ ਗਿਆ ਹੈ।

ਪਲਵਿੰਦਰ ਸਿੰਘ ਦੇ ਦੋਸਤਾਂ ਮੁਤਾਬਕ ਉਸ ਦੀ ਉਮਰ 21 ਸਾਲ ਸੀ ਜਦਕਿ ਪੁਲਿਸ 19 ਸਾਲ ਉਮਰ ਦੱਸ ਰਹੀ ਹੈ। ਪਲਵਿੰਦਰ ਸਿੰਘ ਪਿਛਲੇ ਸਾਲ ਨਵੰਬਰ ਵਿਚ ਕੈਨੇਡਾ ਆਇਆ ਸੀ ਅਤੇ ਪੜਾਈ ਦੇ ਨਾਲ ਪਾਰਟ ਟਾਈਮ ਕੰਮ ਵੀ ਕਰ ਰਿਹਾ ਸੀ। ਪਲਵਿੰਦਰ ਸਿੰਘ ਦੀ ਬੇਵਕਤੀ ਮੌਤ ਨਾਲ ਐਡਮਿੰਟਨ ਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ।

ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਕੌਰ ਮੀਡੀਆ ਅਤੇ ਘਰੇਲੂ ਨੁਸਖੇ ਲਾਇਕ ਕਰੋ ਤੇ ਨਾਲ ਹੀ ਫੋਲੋ ਕਰੋ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਕੈਨੇਡਾ ਸਰਕਾਰ ਦਾ ਨਵਾਂ ਐਲਾਨ ਸਿੱਧਾ ਮਿਲੇਗਾ ਵਰਕ ਪਰਮਿਟ

ਕੇਅਰਗਿਵਰਜ਼ ਭਾਵ ਨੈਨੀਜ਼ ਨੂੰ ਕੈਨੇਡਾ ਸਰਕਾਰ ਨੇ ਓਪਨ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਹੈ। ਓਪਨ ਵਰਕ ਪਰਮਿਟ ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਮਿਲੇਗਾ, ਜੋ ਇਸੇ ਸਾਲ 4 ਮਾਰਚ ਨੂੰ ਸ਼ੁਰੂ ਕੀਤੇ ਪਾਇਲਟ ਪ੍ਰੋਗਰਾਮ ਤਹਿਤ ਯੋਗ ਹੋਣਗੇ। 21 ਮਾਰਚ ਨੂੰ ਜਾਰੀ ਹਦਾਇਤਾਂ ਤਹਿਤ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਕੈਨੇਡਾ ਦੀ ਪੀ.ਆਰ. ਲਈ ਅਰਜ਼ੀ ਦਾਖ਼ਲ ਕਰਨ ਵੇਲੇ ਨੈਨੀਜ਼ ਦੁਆਰਾ ਓਪਨ ਵਰਕ ਪਰਮਿਟ ਦੀ ਅਰਜ਼ੀ ਵੀ ਦਾਇਰ ਕੀਤੀ ਜਾ ਸਕੇਗੀ। ਓਪਨ ਵਰਕ ਪਰਮਿਟ ਲਈ ਜ਼ਰੂਰੀ ਸ਼ਰਤਾਂ ਅਧੀਨ ਉਮੀਦਵਾਰ ਕੈਨੇਡਾ ਵਿਚ ਕੰਮ ਕਰਨ ਵਾਸਤੇ ਅਧਿਕਾਰਤ ਹੋਣਾ ਚਾਹੀਦਾ ਹੈ।

ਇੰਮੀਗ੍ਰੇਸ਼ਨ ਵਿਭਾਗ ਨੇ ਅੱਗੇ ਕਿਹਾ ਕਿ ਵਰਕ ਪਰਮਿਟ ਵਾਲੀ ਅਰਜ਼ੀ ਦੀ ਪ੍ਰੋਸੈਸਿੰਗ ਉਸ ਵੇਲੇ ਹੀ ਸ਼ੁਰੂ ਕੀਤੀ ਜਾਵੇਗੀ, ਜਦੋਂ ਸਬੰਧਤ ਉਮੀਦਵਾਰ ਪੀ.ਆਰ. ਦੀ ਯੋਗਤਾ ਵਾਲੇ ਟੈਸਟ ਨੂੰ ਪਾਸ ਕਰ ਲੈਣਗੇ। ਵਰਕ ਪਰਮਿਟ ਨਵਿਆਉਣ ਲਈ ਅਰਜ਼ੀ ਦਾਖ਼ਲ ਕੀਤੀ ਹੋਣ ਦੀ ਸੂਰਤ ਵਿਚ ਉਹ ਬਗ਼ੈਰ ਵਰਕ ਪਰਮਿਟ ਤੋਂ ਕੰਮ ਕਰਨ ਲਈ ਅਧਿਕਾਰਤ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਨੈਨੀਜ਼ ਦੇ ਜੀਵਨ ਸਾਥੀਆਂ ਅਤੇ ਉਨ੍ਹਾਂ ਉਪਰ ਨਿਰਭਰ ਪਰਿਵਾਰਕ ਮੈਂਬਰ ਵੀ ਓਪਨ ਵਰਕ ਪਰਮਿਟ ਲਈ ਅਰਜ਼ੀ ਦਾਖ਼ਲ ਕਰ ਸਕਦੇ ਹਨ।

ਯਾਦ ਰਹੇ ਕਿ ਕੈਨੇਡਾ ਵਿਚ ਵਿਦੇਸ਼ੀ ਨੈਨੀਆਂ ਭਾਵ ਕੇਅਰਗਿਵਰਜ਼ ਦੀ ਤਰਸਯੋਗ ਹਾਲਤ ਨੂੰ ਵੇਖਦਿਆਂ ਫ਼ੈਡਰਲ ਸਰਕਾਰ ਨੇ ਬੀਤੀ 4 ਮਾਰਚ ਨੂੰ ਦੋ ਨਵੇਂ ਪਾਇਲਟ ਪ੍ਰੋਗਰਾਮ ਸ਼ੁਰੂ ਕੀਤੇ ਸਨ, ਜਿਨ੍ਹਾਂ ਤਹਿਤ ਕੇਅਰਗਿਵਰਜ਼ ਆਪਣੇ ਪਰਿਵਾਰ ਸਮੇਤ ਕੈਨੇਡਾ ਆ ਸਕਦੀਆਂ ਹਨ ਅਤੇ ਦੋ ਸਾਲ ਦੇ ਤਜ਼ਰਬੇ ਮਗਰੋਂ ਉਨ੍ਹਾਂ ਨੂੰ ਤੁਰੰਤ ਪੀ.ਆਰ. ਮਿਲ ਜਾਵੇਗੀ। ਜੋ ਘੱਟੋ-ਘੱਟ ਇਕ ਸਾਲ ਤੋਂ ਕੈਨੇਡਾ ਵਿਚ ਹਨ ਅਤੇ ਕਾਨੂੰਨੀ ਤੌਰ ‘ਤੇ ਕੰਮ ਕਰ ਰਹੀਆਂ ਹਨ। ਬਸ਼ਰਤੇ ਉਨ੍ਹਾਂ ਨੇ ਅੰਗਰੇਜ਼ੀ ਜਾਂ ਫ਼ਰੈਂਚ ਵਿਚ ਮੁਹਾਰਤ ਵਾਲਾ ਟੈਸਟ ਸਫ਼ਲਤਾ ਨਾਲ ਮੁਕੰਮਲ ਕੀਤਾ ਹੋਵੇ ਅਤੇ ਕੈਨੇਡੀਅਨ ਹਾਈ ਸਕੂਲ ਡਿਪਲੋਮਾ ਦੇ ਬਰਾਬਰ ਵਿੱਦਿਅਕ ਯੋਗਤਾ ਵੀ ਹੋਵੇ।

ਕੈਨੇਡਾ ਚ’ ਰਹਿੰਦੇ ਪੰਜਾਬੀਆਂ ਲਈ ਆਈ ਬਹੁਤ ਹੀ ਮਾੜੀ ਖ਼ਬਰ,ਕੈਨੇਡਾ ਜਾਣ ਦੇ ਸ਼ੌਕੀਨ ਇਹ ਖ਼ਬਰ ਜਰੂਰ ਦੇਖੋ

ਕੈਨੇਡਾ ‘ਚ ਬੇਘਰ ਲੋਕਾਂ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ ਪਰ ਤਾਜ਼ਾ ਅੰਕੜੇ ਹੈਰਾਨ ਕਰਨ ਵਾਲੇ ਹਨ ਜਿਨ੍ਹਾਂ ਮੁਤਾਬਕ ਕੈਨੇਡਾ ‘ਚ ਨਵੇਂ ਆਏ ਪਰਵਾਸੀ ਰਹਿਣ ਬਸੇਰਿਆਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਤੇ ਸੜਕਾਂ ‘ਤੇ ਰਾਤਾਂ ਕੱਟਣ ਲਈ ਮਜਬੂਰ ਹਨ। ਇੰਪਲਾਇਮੈਂਟ ਐਂਡ ਸੋਸ਼ਲ ਡਿਵਲਪਮੈਂਟ ਕੈਨੇਡਾ ਵਲੋਂ ਇਸ ਹਫਤੇ ਜਾਰੀ ਦੋ ਰਿਪੋਰਟਾਂ ‘ਚ ਬੇਘਰ ਲੋਕਾਂ ਦੀ ਸਮੱਸਿਆ ਬਾਰੇ ਵਿਸਥਾਰ ਨਾਲ ਅੰਕੜੇ ਪੇਸ਼ ਕੀਤੇ ਗਏ।ਨੈਸ਼ਨਲ ਸ਼ੈਲਟਰ ਸਟੱਡੀ ‘ਚ ਕਿਹਾ ਗਿਆ ਹੈ ਕਿ 2005 ਤੋਂ 2016 ਤੱਕ ਰਫਿਊਜੀਆਂ ਵਲੋਂ ਰਹਿਣ ਬਸੇਰਿਆਂ ਦੀ ਵਰਤੋਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ।

2016 ‘ਚ ਦੋ ਹਜ਼ਾਰ ਰਫਿਊਜ਼ੀ ਸ਼ੈਲਟਰਾਂ ‘ਚ ਰਾਤਾਂ ਕੱਟ ਰਹੇ ਸਨ ਜਦਕਿ 2014 ‘ਚ ਇਹ ਅੰਕੜਾ 1 ਹਜ਼ਾਰ ਸੀ। ਬੇਘਰਾਂ ਦੀ ਸਮੱਸਿਆ ਦੇ ਖਾਤਮੇ ਲਈ ਬਣੇ ਕੈਨੇਡੀਅਨ ਅਲਾਇੰਸ ਦੇ ਮੁਖੀ ਟਿਮ ਰਿਕਟਰ ਦਾ ਕਹਿਣਾ ਸੀ ਕਿ ਰਫਿਊਜੀਆਂ ਦੇ ਬੇਘਰ ਹੋਣ ਦੀ ਸੰਭਾਵਨਾ ਇਸ ਲਈ ਵੀ ਵਧ ਜਾਂਦੀ ਹੈ ਕਿਉਂਕਿ ਉਹ ਕਿਰਾਏ ਦੇ ਘਰ ਲੈਣ ‘ਚ ਸਮਰੱਥ ਨਹੀਂ ਹੁੰਦੇ, ਜਿਥੇ ਉਨ੍ਹਾਂ ਨੂੰ ਵਸਾਇਆ ਜਾਂਦਾ ਹੈ।ਟਿਮ ਨੇ ਕਿਹਾ ਕਿ ਜ਼ਿਆਦਾਤਰ ਰਫਿਊਜ਼ੀ ਟੋਰਾਂਟੋ ਤੇ ਕਿਊਬਿਕ ਵੱਲ ਜਾ ਰਹੇ ਹਨ ਤੇ ਟੋਰਾਂਟੋ ਦੇ ਮਕਾਨਾਂ ਦੇ ਕਿਰਾਏ ਬਾਰੇ ਅਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ।

ਉਨ੍ਹਾਂ ਕਿਹਾ ਕਿ ਇਹ ਸਮੱਸਿਆ ਰਹਿਣ ਬਸੇਰਿਆਂ ਦੀ ਉਪਲੱਬਧਤਾ ਤੇ ਕਿਰਾਏ ਦੇ ਮਕਾਨਾਂ ਨਾਲ ਜੁੜੀ ਹੋਈ ਹੈ। ਜਦੋਂ ਵੀ ਕੋਈ ਪਰਵਾਸੀ ਨਵਾਂ ਕੈਨੇਡਾ ਆਉਂਦਾ ਹੈ ਤਾਂ ਉਹ ਕੈਨੇਡਾ ‘ਚ ਘਰ ਖਰੀਦਣ ਬਾਰੇ ਤਾਂ ਸੋਚ ਹੀ ਨਹੀਂ ਸਕਦਾ। ਦੂਜਾ ਵੱਡਾ ਕਾਰਨ ਇਹ ਹੈ ਕਿ ਪਰਵਾਸੀਆਂ ਦਾ ਆਮਦਨ ਵੀ ਇੰਨੀ ਨਹੀਂ ਹੁੰਦੀ ਕਿ ਉਹ ਆਸਮਾਨ ਛੂੰਹਦੇ ਕਿਰਾਏ ਦੇ ਸਕਣ।ਦੂਜੀ ਰਿਪੋਰਟ ‘ਪੁਆਇੰਟ ਇਨ ਟਾਈਮ’ ਕੈਨੇਡਾ ‘ਚ ਵਸਦੇ 61 ਭਾਈਚਾਰਿਆਂ ‘ਤੇ ਆਧਾਰਿਤ ਹੈ ਤੇ ਇਸ ਮੁਤਾਬਕ ਸਾਲ 2018 ‘ਚ ਮੁਲਕ ਦੇ ਕੁੱਲ ਬੇਘਰਾਂ ‘ਚੋਂ 14 ਫੀਸਦੀ ਨਵੇਂ ਆਏ ਪਰਵਾਸੀ ਸਨ।

14 ਫੀਸਦੀ ਦੇ ਇਸ ਅੰਕੜੇ ਨੂੰ ਅੱਗੇ ਪਰਵਾਸੀਆਂ, ਰਫਿਊਜੀਆਂ ਤੇ ਰਫਿਊਜੀ ਵਜੋਂ ਦਾਅਵਾ ਪੇਸ਼ ਕਰਨ ਵਾਲਿਆਂ ਵਿਚਾਲੇ ਵੰਡਿਆ ਗਿਆ ਹੈ।ਰਿਪੋਰਟ ‘ਚ ਕਿਹਾ ਗਿਆ ਹੈ ਕਿ ਨਵੇਂ ਪਰਵਾਸੀ ਸੜਕਾਂ ‘ਤੇ ਰਾਤਾਂ ਕੱਟਣ ਲਈ ਮਜਬੂਰ ਹਨ। ਜਿਹੜੇ ਪਰਵਾਸੀ ਕਿਰਾਏ ਦਾ ਮਕਾਨ ਜਾਂ ਬੇਸਮੈਂਟ ਲੱਭਣ ‘ਚ ਸਫਲ ਨਹੀਂ ਹੁੰਦੇ ਉਨ੍ਹਾਂ ਲਈ ਹਾਲਾਤ ਬਹੁਤ ਖਰਾਬ ਹੋ ਜਾਂਦੇ ਹਨ। ਇਕੱਲੇ ਟੋਰਾਂਟੋ ‘ਚ ਸੜਕਾਂ ‘ਤੇ ਮਰਨ ਵਾਲਿਆਂ ਦਾ ਅੰਕੜਾ ਇਕ ਹਜ਼ਾਰ ਹੋ ਗਿਆ ਹੈ ਤੇ ਇਨ੍ਹਾਂ ‘ਚੋਂ ਜ਼ਿਆਦਾਤਰ ਦੀ ਪਛਾਣ ਤੱਕ ਨਹੀਂ ਹੁੰਦੀ।

ਕਨੇਡਾ ਸਰਕਾਰ ਨੇ ਦਿੱਤਾ ਵਿਦਿਆਰਥੀਆਂ ਨੂੰ ਵੱਡਾ ਝਟਕਾ ਲਗਾਇਆ 5 ਸਾਲ ਦਾ ਬੈਨ

ਵਿਦੇਸ਼ ਜਾਣ ਦੀ ਹੋੜ ‘ਚ ਲੱਗੇ ਵਿਦਿਆਰਥੀਆਂ ਵਲੋਂ ਅਕਸਰ ਏਜੇਂਟਾਂ ਦੇ ਚੁੰਗਲ ‘ਚ ਫੱਸ ਜਾਂਦੇ ਹਨ ਅਤੇ ਆਪਣਾ ਭਵਿੱਖ ਖਰਾਬ ਕਰ ਲੈਂਦੇ ਹਨ , ਅਜਿਹਾ ਹੀ ਵਾਪਰਿਆ ਮੋਗਾ ‘ਚ 150 ਵਿਦਿਆਰਥੀਆਂ ਨਾਲ ਜਿਨ੍ਹਾਂ ਨੇ ਲੱਖਾਂ ਰੁਪਏ ਲਾਏ ਆਪਣਾ ਭਵਿੱਖ ਸਵਾਰਨ ਲਈ ਪਰ ਕਨੇਡੀਅਨ ਐਮਬੈਸੀ ਵਲੋਂ ਉਹਨਾਂ ‘ਤੇ ਪੰਜ ਸਾਲ ਦੀ ਪਾਬੰਦੀ ਲਾ ਦਿੱਤੀ ਗਈ। ਵਿਦਿਆਰਥੀ ਆਪਣੀ ਸ਼ਿਕਾਇਤ ਲੈਕੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਕੋਲ ਪੁੱਜੇ ਅਤੇ ਉਹਨਾਂ ਨੇ ਦੱਸਿਆ ਕਿ ਕਥਿਤ ਵੀਜ਼ਾ ਇਮੀਗ੍ਰੇਸ਼ਨ ਵੱਲੋਂ ਲਾਏ ਗਏ ਵਿਦੇਸ਼ ਜਾਣ ਗਲਤ ਦਸਤਾਵੇਜ਼ ਭੇਜੇ ਗਏ ਜਿਸ ਕਾਰਨ ਓਹਨਾ ‘ਤੇ ਪੰਜ-ਪੰਜ ਸਾਲਾਂ ਦਾ ਬੈਨ ਲੱਗਾ ਹੈ।

ਜ਼ਿਲੇ ਦੇ ਪਿੰਡ ਰਣਸੀਹ ਖੁਰਦ ਦੇ ਇੱਕ ਨੌਜਵਾਨ ਹਰਿੰਦਰਪਾਲ ਸਿੰਘ ਨੇ ਦੱਸਿਆ ਆਈਲੈੱਟਸ ‘ਚੋਂ 6 ਬੈਂਡ ਹਾਸਲ ਕਰ ਕੇ ਇਹ ਆਸ ਲਾਈ ਸੀ ਕਿ ਉਹ ਜਲਦੀ ਹੀ ਕੈਨੇਡਾ ਜਾ ਕੇ ਆਪਣਾ ਭਵਿੱਖ ਬਣਾਉਣ ਜਾ ਸਕੇਗਾ ਪਰ ਟਰੈਵਲ ਸਲਾਹਕਾਰ ਨੇ ਗਲਤ ਦਸਤਾਵੇਜ਼ ਲਾ ਦਿੱਤੇ ਜਿਸ ਕਾਰਨ ਉਹਨਾਂ ‘ਤੇ ਪਾਬੰਦੀ ਲੱਗ ਗਈ। ਪੀੜ੍ਹਤ ਰਾਜਵੀਰ ਕੌਰ ਨੇ ਦੱਸਿਆ ਕਿ ਗ੍ਰੈਜੂਏਸ਼ਨ ਤੋਂ ਬਾਅਦ 6 ਬੈਂਡ ਲਏ ਸਨ ਪਰ ਜੀ. ਆਈ. ਸੀ. ਗਲਤ ਹੋਣ ਕਰ ਕੇ ਉਸ’ਤੇ ਵੀ ਪਾਬੰਦੀ ਲੱਗ ਗਈ ਬੈਨ ਲੱਗ ਗਿਆ ਹੈ।

ਉਹਨਾਂ ਨੇ ਮੰਗ ਕੀਤੀ ਕਿ ਜਲਦੀ ਹੀ ਇਮੀਗ੍ਰੇਸ਼ਨ ਸਲਾਹਕਾਰ ‘ਤੇ ਕਾਰਵਾਈ ਕਰ ਇਨਸਾਫ ਦਵਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਨੂੰ ਮਾਮਲੇ ਦੀ ਜਲਦ ਪੜਤਾਲ ਕਰ ਸਜ਼ਾ ਦਵਾਉਣ ਦਾ ਭਰੋਸਾ ਦਵਾਇਆ । ਦੂਜੇ ਪਾਸੇ ਜਦੋਂ ਸੰਸਥਾ ਦੇ ਡਾਇਰੈਕਟਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਨੌਜਵਾਨ ਆਪ ਆਪਣੇ ਕੇਸ ਨੂੰ ਖਰਾਬ ਕਰਨ ਦੇ ਜ਼ਿੰਮੇਵਾਰ ਹਨ। ਉਹਨਾਂ ਨੇ ਕਿਹਾ ਕਿ ਐਮਬੈਸੀ ਵੱਲੋਂ ਰੈਫੁਸਲ ਦੇ ਕਾਰਨ ਉਹਨਾਂ ਨੂੰ ਦੱਸੇ ਗਏ ਹਨ । ਉਹਨਾਂ ਨੇ ਸਾਫ ਕੀਤਾ ਕਿ ਸਾਡੇ ਰਾਹੀਂ ਕਈ ਕੇਸ ਸਫਲ ਹੋਏ ਹਨ , ਉਹਨਾਂ ਦੇ ਸਾਰੇ ਦੋਸ਼ ਝੂਠ ਹਨ ।

ਕਨੇਡਾ ਦਾ ਵੀਜ਼ਾ ਮਿਲ ਜਾਵੇਗਾ ਹੁਣ ਸਿਰਫ 100 ਡਾਲਰ ਵਿਚ ਬਸ ਅਪਲਾਈ ਕਰਨ ਸਮੇਂ ਰੱਖਿਓ ਇਹਨਾਂ ਗੱਲਾਂ ਦਾ ਧਿਆਨ

ਕੈਨੇਡਾ ਪੰਜਾਬੀ ਨੌਜਵਾਨਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਪੰਜਾਬ ਦਾ ਹਰ ਨੌਜਵਾਨ ਕੈਨੇਡਾ ਜਾਣਾ ਚਾਹੁੰਦਾ ਹੈ, ਚਾਹੇ ਆਪਣਾ ਸਭ ਕੁਝ ਕਿਉਂ ਨਾ ਵੇਚਣਾ ਪਵੇ । ਸੁਪਨਿਆਂ ਨੂੰ ਸਾਕਾਰ ਕਰਨ ਲਈ ਕਈ ਪੰਜਾਬੀ ਏਜੰਟਾਂ ਜਾਂ ਹੋਰਾਂ ਤਰੀਕਿਆਂ ਨਾਲ ਲੱਖਾਂ ਰੁਪਏ ਡੋਬ ਲੈਂਦੇ ਹਨ ।ਪਰ ਥੋੜੀ ਜਿਹੀ ਸਾਵਧਾਨੀ ਵਰਤ ਕੇ ਇਸ ਧੋਖਾਧੜੀ ਤੋਂ ਬਚਿਆ ਜਾ ਸਕਦਾ ਹੈ। ਜੇਕਰ ਤੁਸੀਂ ਵੀਜ਼ਾ ਅਪਲਾਈ ਕਰਨ ਸਮੇ ਕੁਝ੍ਹ ਗੱਲਾਂ ਦਾ ਧਿਆਨ ਰੱਖੋ ਤਾਂ ਸਿਰਫ਼ 100 ਡਾਲਰ ਵਿੱਚ ਹੀ ਕੈਨੇਡਾ ਦਾ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ, ਇਸ ਨਾਲ ਕੈਨੇਡਾ ਜਾਣ ਦੇ ਚਾਹਵਾਨਾਂ ਦਾ ਪੈਸਾ ਤੇ ਸਮਾਂ ਦੋਵੇਂ ਹੀ ਬਚਣਗੇ।

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਆਪਣੀ ਅਧਿਕਾਰਿਤ ਵੈੱਬਸਾਈਟ canada.ca/india-visa ਵੀ ਜਾਰੀ ਕੀਤੀ ਹੋਈ ਹੈ, ਜਿਸ ‘ਤੋਂ ਇਸ ਸਬੰਧੀ ਪੂਰੀ ਜਾਣਕਾਰੀ ਲਈ ਜਾ ਸਕਦੀ ਹੈ।ਕੈਨੇਡਾ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਪ੍ਰਵਾਸੀਆਂ ਸਬੰਧੀ ਇਕ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਸੀ, ਜਿਸ ‘ਚ ਇਮੀਗ੍ਰੇਸ਼ਨ ਤੇ ਠੱਗ ਟ੍ਰੈਵਲ ਏਜੰਟਾਂ ਦੀ ਪਛਾਣ ਬਾਰੇ ਦੱਸਿਆ ਸੀ ਤੇ ਲੋਕਾਂ ਨੂੰ ਆਨਲਾਈਨ ਵੀਜ਼ਾ ਅਪਲਾਈ ਕਰਨ ਦਾ ਸੁਨੇਹਾ ਦਿੱਤਾ ਸੀ।

ਉਨ੍ਹਾਂ ਦੱਸਿਆ ਕਿ ਕੈਨੇਡਾ ਦਾ ਵੀਜ਼ਾ ਸਿਰਫ 100 ਕੈਨੇਡੀਅਨ ਡਾਲਰ ‘ਚ ਅਪਲਾਈ ਕੀਤਾ ਜਾ ਸਕਦਾ ਹੈ, ਜੋ ਕਿ ਕਿਸੇ ਸਲਾਹਕਾਰ ਕੋਲ ਜਾਣ ਤੋਂ ਕਿਤੇ ਜ਼ਿਆਦਾ ਸਸਤਾ ਹੈ।ਜੇਕਰ ਤੁਹਾਡੀ ਫਾਈਲ ਕਿਸੇ ਕਾਰਨ ਰਫਿਊਜ਼ ਹੋ ਚੁੱਕੀ ਹੈ ਤਾਂ ਦੁਬਾਰਾ ਅਪਲਾਈ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ। ਦੁਬਾਰਾ ਅਪਲਾਈ ਤਾਂ ਹੀ ਕਰੋ ਜੇਕਰ ਪਹਿਲੀ ਰਫਿਊਜ਼ਲ ਤੋਂ ਬਾਅਦ ਦੱਸਿਆ ਜਾ ਸਕੇ ਕਿ ਪਹਿਲੀਆਂ ਕਮੀਆਂ ਦੂਰ ਕਰ ਲਈਆਂ ਗਈਆਂ ਹਨ।

ਜੇਕਰ ਇਕੋ ਜਾਣਕਾਰੀ ਨਾਲ ਵਾਰ-ਵਾਰ ਅਪਲਾਈ ਕੀਤਾ ਜਾ ਰਿਹਾ ਹੈ, ਤਾਂ ਇਸ ਨਾਲ ਸਿਰਫ ਸਮਾਂ ਤੇ ਪੈਸੇ ਹੀ ਬਰਬਾਦ ਹੋਣਗੇ। ਜੇਕਰ ਕੋਈ ਵੀ ਵਿਅਕਤੀ ਕੈਨੇਡਾ ਜਾਣ ਲਈ ਇਮੀਗ੍ਰੇਸ਼ਨ ਵਿਭਾਗ ਨੂੰ ਗਲਤ ਜਾਣਕਾਰੀ ਦਿੰਦਾ ਹੈ ਤਾਂ ਉਸ ਦੀ ਕੈਨੇਡਾ ਐਂਟਰੀ ‘ਤੇ ਪੰਜ ਸਾਲ ਦਾ ਬੈਨ ਲੱਗ ਸਕਦਾ ਹੈ। ਏਜੰਟਾਂ ਕੋਲ ਜਾਣ ਤੋਂ ਪਹਿਲਾ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਫਰਜ਼ੀ ਟ੍ਰੈਵਲ ਏਜੰਟਾਂ ਦੀ ਸੂਚੀ ‘ਤੇ ਝਾਤ ਮਾਰ ਲੈਣਾ ਬਹੁਤ ਜ਼ਰੂਰੀ ਹੈ ।

ਲੱਖਾਂ ਖਰਚਕੇ ਕਨੇਡਾ ਲਈ ਭੇਜੀ ਸੀ ਕੁੜੀ, ਹੁਣ ਸਾਰਾ ਕੰਮ ਹੋਣ ਤੋਂ ਬਾਅਦ ਮੁੱਕਰ ਗਈ

ਹੁਸ਼ਿਆਰਪੁਰ ਪੁਲਿਸ ਕੋਲ ਗੁਰਪ੍ਰੀਤ ਸਿੰਘ ਪੁੱਤਰ ਦਿਲਬਾਗ ਸਿੰਘ ਨੇ ਛਿਕਾਇਤ ਕੀਤੀ ਹੈ ਕਿ ਲੜਕੀ ਨਵਜੋਤ ਕੌਰ ਨੇ ਆਪਣੇ ਮਾਪਿਆਂ ਨਾਲ ਮਿਲ ਕੇ ਉਨ੍ਹਾਂ ਨਾਲ ਵਿਦੇਸ਼ ਲਿਜਾਣ ਦੇ ਨਾਮ ਤੇ ਠੱਗੀ ਮਾਰੀ ਹੈ। ਉਨ੍ਹਾਂ ਨੇ ਲੜਕੀ ਨਵਜੋਤ ਕੌਰ ਨੂੰ ਆਪਣੇ ਖਰਚੇ ਤੇ ਵਿਦੇਸ਼ ਪੜ੍ਹਨ ਭੇਜ ਦਿੱਤਾ ਅਤੇ ਲੜਕਾ ਲੜਕੀ ਦਾ ਵਿਆਹ ਕਰਵਾ ਦਿੱਤਾ। ਵਿਦੇਸ਼ ਜਾ ਕੇ ਲੜਕੀ ਨੇ ਲੜਕੇ ਨਾਲੋਂ ਸੰਪਰਕ ਤੋੜ ਦਿੱਤਾ।

ਕਿਸੇ ਦੇ ਕਹਿਣ ਤੇ ਲੜਕੀ ਵਾਪਿਸ ਪੰਜਾਬ ਵਾਪਸ ਆਉਣ ਲਈ ਇਸ ਸ਼ਰਤ ਤੇ ਮੰਨ ਗਈ ਕਿ ਉਸ ਦਾ ਖ਼ਰਚਾ ਕੀਤਾ ਜਾਵੇ। ਉਨ੍ਹਾਂ ਨੇ ਲੜਕੀ ਦੇ ਖਾਤੇ ਵਿੱਚ ਦੋ ਲੱਖ ਰੁਪਏ ਪਾ ਦਿੱਤੇ। ਹੁਣ ਵਾਪਿਸ ਆ ਕੇ ਲੜਕੀ ਪੰਜ ਲੱਖ ਰੁਪਏ ਹੋਰ ਮੰਗ ਰਹੀ ਹੈ। ਪੁਲੀਸ ਨੇ ਜਾਂਚ ਡੀ ਐੱਸ ਪੀ ਦੇ ਹਵਾਲੇ ਕਰ ਦਿੱਤੀ ਹੈ। ਲੜਕੇ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੜਕੇ ਨਾਲ ਵਿਆਹ ਕਰਵਾ ਕੇ ਲੜਕੀ ਵਿਦੇਸ਼ ਚਲੀ ਗਈ। ਸਾਰਾ ਖਰਚਾ ਲੜਕੇ ਵਾਲਿਆਂ ਨੇ ਕੀਤਾ ਵਿਦੇਸ਼ ਜਾ ਕੇ ਉਸ ਨੇ ਲੜਕੇ ਨੂੰ ਫੋਨ ਕਰਨਾ ਬੰਦ ਕਰ ਦਿੱਤਾ।

ਕਿਸੇ ਤਰ੍ਹਾਂ ਉਹ ਇਸ ਸ਼ਰਤ ਤੇ ਮੰਨ ਗਈ ਕਿ ਉਸ ਦਾ ਪੰਜਾਬ ਆਉਣ ਦਾ ਖਰਚਾ ਕੀਤਾ ਜਾਵੇ। ਉਨ੍ਹਾਂ ਨੇ ਦੋ ਲੱਖ ਰੁਪਏ ਲੜਕੀ ਦੇ ਖਾਤੇ ਵਿੱਚ ਪਾ ਦਿੱਤੇ। ਇੱਥੇ ਆ ਕੇ ਉਹ 5 ਲੱਖ ਰੁਪਏ ਮੰਗਣ ਲੱਗ ਗਈ। ਉਨ੍ਹਾਂ ਨੇ ਇਸ ਲਈ ਵਿਆਹ ਤੇ ਅਤੇ ਲੜਕੀ ਦੇ ਵਿਦੇਸ਼ ਭੇਜਣ ਤੇ ਖਰਚਾ ਕੀਤਾ ਸੀ ਤਾਂ ਕਿ ਉਹ ਉਨ੍ਹਾਂ ਦੇ ਲੜਕੇ ਨੂੰ ਵਿਦੇਸ਼ ਲੈ ਕੇ ਜਾਵੇਗੀ। ਉਨ੍ਹਾਂ ਦਾ 25 ਲੱਖ ਰੁਪਿਆ ਖਰਚ ਹੋ ਚੁੱਕਾ ਹੈ। ਵਿਆਹ ਸਮੇਂ ਉਨ੍ਹਾਂ ਨੇ ਕੋਈ ਫੋਟੋ ਨਹੀਂ ਖਿੱਚਣ ਦਿੱਤੀ। ਉਨ੍ਹਾਂ ਨਾਲ ਪੱਚੀ ਲੱਖ ਰੁਪਏ ਦੀ ਠੱਗੀ ਹੋਈ ਹੈ। ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਲੜਕੇ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਉਨ੍ਹਾਂ ਦੀ ਆਪਸ ਵਿੱਚ 13 ਲੱਖ 50 ਹਜ਼ਾਰ ਰੁਪਏ ਵਿਚ ਗੱਲ ਹੋਈ ਸੀ। ਉਨ੍ਹਾਂ ਨੇ ਕੋਈ ਫਾਲਤੂ ਪੈਸੇ ਨਹੀਂ ਲਏ। ਉਹ ਹੁਣ ਵੀ ਲੜਕੇ ਨੂੰ ਵਿਦੇਸ਼ ਲਿਜਾਣ ਦੇ ਆਪਣੇ ਵਾਅਦੇ ਤੇ ਕਾਇਮ ਹਨ।

ਜੇ ਲੜਕੇ ਵਾਲੇ ਚਾਹੁਣ ਤਾਂ ਪੈਸੇ ਵਾਪਸ ਲਏ ਜਾ ਸਕਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਛਿਕਾਇਤ ਵਿੱਚ ਲੜਕੇ ਵਾਲਿਆਂ ਨੇ ਲੜਕੀ ਵਾਲਿਆਂ ਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੇ ਧੋਖਾ ਕੀਤਾ ਹੈ। ਲੜਕੇ ਵਾਲੇ ਕਹਿੰਦੇ ਹਨ ਕਿ ਲੜਕੀ ਦਾ ਵਿਦੇਸ਼ ਜਾਣ ਦਾ ਸਾਰਾ ਖਰਚ ਉਨ੍ਹਾਂ ਨੇ ਕੀਤਾ ਹੈ। ਪੁਲੀਸ ਨੇ ਛਿਕਾਇਤ ਦਰਜ ਕਰ ਲਈ ਹੈ। ਇਸ ਦੀ ਜਾਂਚ ਡੀਐੱਸਪੀ ਗੁਰਪ੍ਰੀਤ ਸਿੰਘ ਕਰ ਰਹੇ ਹਨ।