ਇਹ ਸਰਦਾਰ ਦੁੱਬਈ ਦੇ ਵਿਚ ਹੁਣ ਤੱਕ ਬਚਾ ਚੁੱਕਾ ਹੈ 93 ਜ਼ਿੰਦਗੀਆਂ

ਖਾਸਤੌਰ ‘ਤੇ ਯੂ.ਏ.ਈ ਵਿੱਚ ਉਸਨੂੰ ਬਚਾਉਣ ਵਾਲਾ ਕੋਈ ਨਹੀਂ ਹੁੰਦਾ ਜੇ ਕੋਈ ਵਿਦੇਸ਼ ਵਿੱਚ ਰਹਿ ਰਿਹਾ ਹੋਵੇ ਅਤੇ ਉਸ ਨੂੰ ਫਾਂਸੀ ਜਾਂ ਉਮਰ ਕੈਦ ਹੋ ਜਾਏ ਤਾਂ। ਪਰ ਜੋ ਆਪਣੀ ਜੇਬ ਤੋਂ ਪੈਸੇ ਖਰਚ ਕੇ ਉਨ੍ਹਾਂ ਲੋਕਾਂ ਦੀ ਸਜ਼ਾ ਮੁਆਫ਼ ਕਰਵਾਉਂਦਾ ਹੈ ਦੁਬਈ ਵਿੱਚ ਇੱਕ ਅਜਿਹਾ ਭਾਰਤੀ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰਵਾ ਕੇ ਆਪਣੇ ਮੁਲਕ ਵਾਪਸ ਭੇਜਦਾ ਹੈ। ਐੱਸ.ਪੀ ਓਬਰਾਏ ਬਾਰੇ ਛਪਿਆ ਇੱਕ ਲੇਖ” ਇਸ ਸ਼ਖਸ ਦਾ ਨਾਂ ਐੱਸ.ਪੀ ਸਿੰਘ ਓਬਰਾਏ ਹੈ। ਭਾਰਤੀ ਪੰਜਾਬ ਤੋਂ ਓਬਰਾਏ ਦੁਬਈ ਆ ਕੇ ਵੱਸੇ।

ਯੂ.ਏ.ਈ ਵਿੱਚ ਜਿੰਨ੍ਹਾਂ ਨੂੰ ਜਾਂ ਤਾਂ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਜਾਂ ਉਮਰ ਕੈਦ ਦੀ ਉਨ੍ਹਾਂ ਅਪਰਾਧੀਆਂ ਨੂੰ ਜੇਲ੍ਹ ਤੋਂ ਛੁਡਾਉਂਦੇ ਹਨ। ਓਬਰਾਏ ਇਨ੍ਹਾਂ ਅਪਰਾਧੀਆਂ ਦਾ ਮੁਕੱਦਮਾ ਖੁਦ ਲੜਦੇ ਹਨ। 93 ਅਪਰਾਧੀਆਂ ਦੀ ਜਾਨਾਂ ਉਹ ਪਿਛਲੇ 7 ਸਾਲਾਂ ਵਿੱਚ ਬਚਾ ਚੁੱਕੇ ਹਨ ਜਿੰਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਹਨ। ਖਾਸ ਗੱਲ ਤਾਂ ਇਹ ਕਿ ਉਨ੍ਹਾਂ ਵਿੱਚ 13 ਪਾਕਿਸਤਾਨੀ ਤੇ ਪੰਜ ਬੰਗਲਾਦੇਸ਼ੀ ਵੀ ਸ਼ਾਮਲ ਹਨ। ਐੱਸ.ਪੀ ਓਬਰਾਏ ਦਾ ਕਹਿਣਾ ਹੈ ਕਿ ਉਹ ਦੇਸ ਵੇਖ ਕੇ ਲੋਕਾਂ ਨੂੰ ਨਹੀਂ ਬਚਾਉਂਦੇ। ਉਹ ਕਹਿੰਦੇ ਹਨ, “ਮੈਂ ਇਹ ਨਹੀਂ ਦੇਖਦਾ ਕਿ ਉਹ ਭਾਰਤੀ ਹਨ, ਪਾਕਿਸਤਾਨੀ ਹਨ ਜਾਂ ਬੰਗਲਾਦੇਸ਼ੀ। ਮੈਂ ਇਨਸਾਨਾਂ ਨੂੰ ਹੀ ਬਚਾਉਂਦਾ ਹਾਂ ਇੰਨ੍ਹਾਂ ਸਾਰਿਆਂ ਨੂੰ ਇਨਸਾਨਾਂ ਵਜੋਂ ਦੇਖਦਾ ਹਾਂ। ਅਮੀਰਾਤ ਵਿੱਚ ਇਸਲਾਮੀ ਸ਼ਰੀਆ ਕਾਨੂੰਨ ਚੱਲਦਾ ਹੈ।

ਜਿਸ ਦੇ ਤਹਿਤ ਮਾਰੇ ਗਏ ਸ਼ਖਸ ਦੇ ਪਰਿਵਾਰ ਵਾਲਿਆਂ ਨੂੰ ਬਲੱਡ ਮਨੀ ਦੇ ਕੇ ਅਪਰਾਧੀਆਂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਵਾਈ ਜਾ ਸਕਦੀ ਹੈ। ਪਰ ਪੈਸੇ ਦੀ ਪੇਸ਼ਕਸ਼ ਕਰਨਾ ਅਜਿਹੇ ਪਰਿਵਾਰ ਦੇ ਸਾਹਮਣੇ ਕਿੰਨਾ ਮੁਸ਼ਕਿਲ ਹੈ? ਓਬਰਾਏ ਕਹਿੰਦੇ ਹਨ ਕਿ ਇਹ ਇੱਕ ਪੇਚੀਦਾ ਮਸਲਾ ਹੁੰਦਾ ਹੈ। ਓਬਰਾਏ ਕਹਿੰਦੇ ਹਨ, “ਮੈਨੂੰ ਸਕੂਨ ਮਿਲਦਾ ਹੈ। ”ਦੁਬਈ ਦੀ ਇੱਕ ਅਦਾਲਤ ”ਓਬਰਾਏ ਮੁਤਾਬਕ, “ਕਿਸੇ ਦਾ ਪੁੱਤਰ ਮਾਰਿਆ ਗਿਆ ਹੈ ਅਤੇ ਤੁਸੀਂ ਉਸ ਨੂੰ ਪੈਸਿਆਂ ਦੀ ਪੇਸ਼ਕਸ਼ ਕਰੋ ਤਾਂ ਬਹੁਤ ਅਜੀਬ ਲੱਗਦਾ ਹੈ ਪਰ ਕੁਝ ਮਹੀਨਿਆਂ ਦੀ ਕੋਸ਼ਿਸ਼ ਤੋਂ ਬਾਅਦ ਇਹ ਮਸਲਾ ਹੱਲ ਹੋ ਜਾਂਦਾ ਹੈ। ਕਿਸੇ ਬੱਚੇ ਨੂੰ ਉਸਦਾ ਪਿਓ ਦਿੰਦਾ ਹਾਂ, ਕਿਸੇ ਮਾਂ ਨੂੰ ਉਸ ਦਾ ਪੁੱਤਰ ਦਿੰਦਾ ਹਾਂ ਜਾਂ ਕਿਸੇ ਭੈਣ ਨੂੰ ਉਸਦਾ ਭਰਾ ਦਿੰਦਾ ਹਾਂ, ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ।

ਹੈਰਾਨ ਰਹਿ ਜਾਵੋਗੇ ਦੁੱਬਈ ਦੇ ਸਭ ਤੋਂ ਅਮੀਰ ਘਰ ਦੀ ਕੁੜੀ ਦੇ ਤੁਸੀਂ ਸ਼ੌਂਕ ਦੇਖਕੇ

ਅਸੀਂ ਤੁਹਾਡੇ ਨਾਲ ਲਾਨਾ ਦੀ ਜ਼ਿੰਦਗੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਨ ਜਾ ਰਹੇ ਹਾਂ ਜੋ ਕਿ ਤੁਸੀਂ ਨੀਚੇ ਦੇਖ ਸਕਦੇ ਹੋ ਯੂ-ਟਿਊਬ ਅਤੇ ਸੋਸ਼ਲ ਮੀਡੀਆ ਉੱਪਰ ਛਾਏ ਰਹਿਣ ਵਾਲੀ ਇਸ ਲੜਕੀ ਦਾ ਨਾਮ “ਲਾਨਾ ਰੋਜ” ਹੈ । ਆਮ ਤੌਰ ਤੇ ਲੋਕ ਇਸ ਨੂੰ ਇੰਟਰਨੈੱਟ ਦੀ ਇੱਕ ਮਸ਼ਹੂਰ ਪ੍ਰਸਨੈਲਿਟੀ ਦੇ ਤੌਰ ਤੇ ਜਾਣਦੇ ਹਨ ਅਤੇ ਬਹੁਤ ਸਾਰੇ ਲੋਕ ਜੋ ਕਿ ਯੂ ਟਿਊਬ ਨਾਲ ਜੁੜੇ ਹੋਏ ਹਨ

ਉਹ ਇਸ ਲੜਕੀ ਨੂੰ ਇੱਕ ਬਹੁਤ ਹੀ ਮਸ਼ਹੂਰ ਯੂਟਿਊਬਰ “MO ਵਲੋਗਸ” ਭੈਣ ਹੋਣ ਦੇ ਕਾਰਨ ਵੀ ਜਾਣਦੇ ਹਨ । ਲਾਣਾ ਰੋਜ ਦਾ ਖੁਦ ਦਾ ਵੀ ਇੰਸਟਾਗ੍ਰਾਮ ਅਤੇ ਯੂ ਟਿਊਬ ਉੱਪਰ ਆਪਣਾ ਅਕਾਊਂਟ ਹੈ ।

ਪ੍ਰੰਤੂ ਹਾਲੇ ਤੱਕ ਉਹ ਏਨੀ ਸਫਲ ਨਹੀਂ ਹੋਈ ਜਿੰਨ੍ਹਾਂ ਤੇ ਉਸਦਾ ਭਰਾ ਸਫਲ ਹੋ ਚੁੱਕਾ ਹੈ । ਫਿਰ ਵੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਦੇ ਕਾਰਨ ਉਹ ਸੋਸ਼ਲ ਮੀਡੀਆ ਤੇ ਚਰਚਾ ਵਿਚ ਰਹਿੰਦੀ ਹੈ ।

ਇਕ ਅਨੁਮਾਨ ਮੁਤਾਬਿਕ ਦੱਸਿਆ ਜਾ ਰਿਹਾ ਹੈ 2016 ਦੀ ਉਸਦੀ ਕੁੱਲ ਆਮਦਨੀ ਲੱਗਭੱਗ ਦੋ ਲੱਖ ਅਮਰੀਕੀ ਡਾਲਰ ਦੇ ਕਰੀਬ ਹੈ ਹਾਲਾਂਕਿ ਇਹ ਥੋੜ੍ਹੀ ਬਹੁਤ ਵੱਧ ਜਾਂ ਘੱਟ ਵੀ ਹੋ ਸਕਦੀ ਹੈ ਕਰਨ ਤੋਂ ਉਸ ਦੇ ਪਰਿਵਾਰ ਦਾ ਨਾਮ ਵੀ ਦੁਬਈ ਦੇ ਅਮੀਰ ਲੋਕਾਂ ਵਿੱਚ ਆਉਂਦਾ ਹੈ ।ਲਾਨਾ ਆਪਣੇ ਸੋਸ਼ਲ ਮੀਡੀਆ ਉੱਪਰ ਅਤੇ ਜੂਨ ਉੱਪਰ ਆਪਣੇ ਵਲਾਗਸ ਅਪਡੇਟ ਕਰਦੀ ਰਹਿੰਦੀ ਹੈ।

ਉਹ ਕਾਰਾਂ ਦੀ ਕਾਫ਼ੀ ਸ਼ੌਕੀਨ ਹੈ ਅਤੇ ਉਸਦੀ ਵੀਡੀਓ ਵਿੱਚ ਵੀ ਅਕਸਰ ਹੀ ਕਾਰਾਂ ਦੀ ਰੇਸ ਜਾਂ ਫਿਰ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਦੇਖਣ ਨੂੰ ਮਿਲਦੀਆਂ ਹਨ ।

10 ਪਹੀਏ ਲਗਾਕੇ ਦੁਨੀਆਂ ਦੀ ਸਭ ਤੋੰ ਵੱਡੀ SUV ਬਣਾਈ ਦੁੱਬਈ ਦੇ ਸ਼ੇਖ ਨੇ

ਦੁਬਈ ਦੇ ਸ਼ੇਖ ਹਮੇਸ਼ਾ ਤੋਂ ਆਪਣੀ ਅਨੌਖੀ ਲਗਜਰੀ ਲਾਇਫਸਟਾਇਲ ਲਈ ਜਾਣੇ ਜਾਂਦੇ ਹਨ । ਦੁਬਈ ਦੇ ਸ਼ਾਹੀ ਘਰਾਣੇ ਦੇ ਸ਼ੇਖ ਹਮਾਦ ਬਿਨਾਂ ਹਮਦਾਨ ਅਲ ਨਾਹਯਾਨ ਨੇ ਦੁਨੀਆ ਦੀ ਸਭ ਤੋਂ ਵੱਡੀ ਏਸਿਊਵੀ ਨੂੰ ਬਣਵਾਇਆ ਹੈ । ਇਸ ਏਸਿਊਵੀ ਨੂੰ ‘Dhabiyan’ ਨਾਮ ਦਿੱਤਾ ਗਿਆ ਹੈ । ਇਸ ਏਸਿਊਵੀ ਦੀ ਲੰਮਾਈ 35 ਫੁੱਟ ਹੈ ਅਤੇ ਇਸਦਾ ਕੁਲ ਭਾਰ ਤਕਰੀਬਨ 24 ਟਨ ਹੈ ।ਇਸ ਏਸਿਊਵੀ ਵਿੱਚ 10 ਪਹੀਆ ਦਾ ਇਸਤੇਮਾਲ ਕੀਤਾ ਗਿਆ ਹੈ । ਦੇਖਣ ਵਿੱਚ ਇਹ ਏਸਿਊਵੀ ਕਿਸੇ ਟਰੱਕ ਦੀ ਤਰ੍ਹਾਂ ਵਿੱਖਦੀ ਹੈ । ਇਸਨ੍ਹੂੰ ਬਣਾਉਣ ਵਿੱਚ ਦੋ ਵੱਖ ਵੱਖ ਵਾਹਨਾਂ ਦੇ ਪਾਰਟ ਦਾ ਇਸਤੇਮਾਲ ਕੀਤਾ ਗਿਆ ਹੈ ।

ਇਸ ਏਸਿਊਵੀ ਵਿੱਚ ਓਸ਼ਕੋ ਮੀਲਿਟਰੀ ਟਰੱਕ ਦੀ ਬਾਡੀ ਅਤੇ ਇੰਜਨ ਲਗਾਇਆ ਗਿਆ ਹੈ ਉਥੇ ਹੀ ਇਸਦੇ ਡਰਾਇਵਿੰਗ ਹਿੱਸੇ ਵਿੱਚ ਅਮੇਰਿਕਨ ਵਾਹਨ ਨਿਰਮਾਤਾ ਕੰਪਨੀ ਜੀਪ ਦੇ ਰੈਂਗਲਰ ਏਸਿਊਵੀ ਨੂੰ ਸ਼ਾਮਿਲ ਕੀਤਾ ਗਿਆ ਹੈ । ਸ਼ੇਖ ਹਮਾਦ ਆਪਣੀਆਂ ਕਾਰਾਂ ਦੇ ਪ੍ਰਤੀ ਅਜੀਬੋ ਗਰੀਬ ਸ਼ੌਕ ਲਈ ਮਸ਼ਹੂਰ ਹਨ । ਉਹਨਾਂ ਨੂੰ ‘ਰੇਂਬੋ ਸ਼ੇਖ’ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ।

ਇਸ ਏਸਿਊਵੀ ਦੇ ਰੂਪ ਉੱਤੇ ਗੌਰ ਕਰੀਏ ਤਾਂ ਇਸਦੀ ਲੰਮਾਈ 10 . 8 ਮੀਟਰ ਯਾਨੀ ਕਿ 35 ਫਿਟ , ਉਂਚਾਈ 3 . 2 ਮੀਟਰ ਅਤੇ ਚੋੜਾਈ 2 . 5 ਮੀਟਰ ਹੈ । ਇਸ ਏਸਿਊਵੀ ਵਿੱਚ ਫੋਰਡ ਸੁਪਰ ਡਿਊਟੀ ਟਰੱਕ ਦੇ ਲਾਇਟਿੰਗ ਸੇਟਅਪ ਨੂੰ ਲਗਾਇਆ ਗਿਆ ਹੈ । ਇਹ ਏਸਿਊਵੀ ਦੇਖਣ ਵਿੱਚ ਜਿੰਨੀ ਦਮਦਾਰ ਹੈ ਇਸਦਾ ਇੰਜਨ ਵੀ ਓਨਾ ਹੀ ਪਾਵਰਫੁਲ ਹੈ । ਇਸ ਏਸਿਊਵੀ ਵਿੱਚ 15 . 2 ਲਿਟਰ ਦੀ ਸਮਰੱਥਾ ਦਾ 6 ਸਿਲੇਂਡਰ ਯੁਕਤ ਇੰਜਨ ਪ੍ਰਯੋਗ ਕੀਤਾ ਗਿਆ ਹੈ । ਜੋ ਕਿ ਏਸਿਊਵੀ ਨੂੰ 600 ਬੀਏਚਪੀ ਦੀ ਪਾਵਰ ਦਿੰਦਾ ਹੈ । ਪਾਵਰ ਦੇ ਮਾਮਲੇ ਵਿੱਚ ਵੀ ਇਹ ਏਸਿਊਵੀ ਦੁਨੀਆ ਵਿੱਚ ਸਭ ਤੋਂ ਪਾਵਰਫੁਲ ਹੈ । ਇਸ ਏਸਿਊਵੀ ਦੀਆਂ ਤਸਵੀਰਾਂ ਨੂੰ ਸ਼ੇਖ ਹਮਾਦ ਨੇ ਇੰਸਟਾਗਰਾਮ ਉੱਤੇ ਸਾਂਝਾ ਕੀਤਾ ਗਿਆ ਹੈ ।

ਪੁਲਵਾਮਾ ਦੇ ਸ਼ਹੀਦਾਂ ਨੂੰ ਇਹ 2 ਦੁਬਈ ਚ ਰਹਿੰਦੇ ਭਾਰਤੀਆਂ ਨੇ 5 ਲੱਖ ਦਿਰਹਾਮ ਦੀ ਮਦਦ ਦੇਣ ਦਾ ਕੀਤਾ ਐਲਾਨ!

ਦੁਬਈ ਚ ਭਾਰਤੀ ਮੂਲ ਦੇ ਦੋ ਭਰਾਵਾਂ ਨੇ ਪੁਲਵਾਮਾ ਅੱਤਵਾਦੀ ਹਮਲੇ ਚ ਸ਼ਹੀਦ ਸੀ.ਆਰ.ਪੀ.ਐੱਫ. ਦੇ 40 ਜਵਾਨਾਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਪਾਕਿਸਤਾਨ ਸਥਿਤ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਇਕ ਬਿਆਨ ਮੁਤਾਬਕ ਦੁਬਈ ਸਥਿਤ ਰੀਅਲ ਅਸਟੇਟ ਕੰਪਨੀ ਜੇਮਿਨੀ ਗਰੁੱਪ ਦੇ ਸੁਧਾਕਰ ਰਾਵ ਤੇ ਪ੍ਰਭਾਕਰ ਰਾਵ ਨੇ ਭਾਰਤ ਸਰਕਾਰ ਰਾਹੀਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 5 ਲੱਖ ਦਿਰਹਮ ਦੇਣ ਦਾ ਐਲਾਨ ਕੀਤਾ ਹੈ।

ਭਰਾਵਾਂ ਨੇ ਕਿਹਾ ਕਿਹਾ ਕਿ ਉਹ ਆਪਣੇ ਸੰਗਠਨ ਦੇ ਆਰਥਿਕ ਸੰਸਥਾਨਾਂ ਦੇ ਇਕ ਹਿੱਸੇ ਨੂੰ ਸ਼ਹੀਦ ਦੇ ਪਰਿਵਾਰਾਂ ਦੀ ਭਲਾਈ ਲਈ ਸਮਰਪਿਤ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਹਿਨਸ਼ੀਲਤਾ ਦੇ ਇਸ ਸਾਲ ਚ ਆਓ ਅਸੀਂ ਦੁਨੀਆਭਰ ਚ ਸ਼ਾਂਤੀ ਤੇ ਭਾਈਚਾਰੇ ਦੀ ਪ੍ਰਾਰਥਨਾ ਕਰੀਏ ਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਚ ਮਦਦ ਕਰੀਏ ਤਾਂ ਕਿ ਕਿਸੇ ਫੌਜੀ ਤੇ ਹਮਲਾ ਨਾ ਹੋਵੇ ਤੇ ਕਿਸੇ ਵੀ ਬੱਚੇ ਦੇ ਸਿਰ ਤੋਂ ਪਿਤਾ ਦਾ ਸਾਇਆ ਨਾ ਉੱਠੇ।

ਭਾਰਤ ਦੇ ਵਣਜ ਦੂਤ ਵਿਪੁਲ ਨੇ ਕਾਰੋਬਾਰੀ ਭਰਾਵਾਂ ਦੀ ਪਹਿਲ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸੁਰੱਖਿਆ ਬਲ ਸਾਨੂੰ ਸੁਰੱਖਿਅਤ ਤੇ ਮਹਿਫੂਜ਼ ਰੱਖਦੇ ਹਨ ਅਤੇ ਸਾਡੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਹਰ ਮੁਮਕਿਨ ਤਰੀਕੇ ਨਾਲ ਉਨ੍ਹਾਂ ਦੀ ਮਦਦ ਕਰੀਏ।

97 ਸਾਲਾਂ ਦੇ ਬਜ਼ੁਰਗ ਬਾਬੇ ਨੇ ਬਣਾਇਆ ਦੁੱਬਈ ਦੇ ਵਿਚ ਇੱਕ ਵੱਖਰਾ ਰਿਕਾਰਡ

ਸੰਯੁਕਤ ਅਰਬ ਅਮੀਰਾਤ ‘ਚ ਭਾਰਤੀ ਮੂਲ ਦੇ 97 ਸਾਲਾ ਵਿਅਕਤੀ ਨੇ ਚਾਰ ਸਾਲ ਲਈ ਆਪਣੇ ਡ੍ਰਾਈਵਿੰਗ ਲਾਇਸੰਸ ਨੂੰ ਰਿਨਿਊ ਕਰਵਾਇਆ ਹੈ। ਭਾਰਤੀ ਮੂਲ ਦੇ ਟੀ.ਐੱਚ.ਮਹਿਤਾ ਦਾ ਜਨਮ 1922 ‘ਚ ਹੋਇਆ ਸੀ। ਉਹ ਦੁਬਈ ਦੀਆਂ ਸੜਕਾਂ ‘ਤੇ ਗੱਡੀ ਚਲਾਉਣ ਵਾਲੇ 90 ਸਾਲ ਤੋਂ ਜ਼ਿਆਦਾ ਉਮਰ ਦੇ ਪਹਿਲੇ ਵਿਅਕਤੀ ਹਨ। ਗਲਫ ਨਿਊਜ਼ ਨੇ ਸ਼ਨੀਵਾਰ ਨੂੰ ਖਬਰ ਦਿੱਤੀ ਕਿ ਉਨ੍ਹਾਂ ਦਾ ਲਾਇਸੰਸ ਅਕਤੂਬਰ 2023 ਤੱਕ ਵੈਲਿਡ ਹੈ।

ਇਹ ਦਿਲਚਸਪ ਹੈ ਕਿ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੈੱਥ ਦੇ 97 ਸਾਲਾ ਪਤੀ ਪ੍ਰਿੰਸ ਫਿਲਿਪ ਨੇ ਆਪਣੀ ਮਰਜ਼ੀ ਨਾਲ ਲਾਇਸੰਸ ਵਾਪਸ ਕਰ ਦਿੱਤਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਉਹ ਹਾਦਸੇ ‘ਚ ਵਾਲ-ਵਾਲ ਬਚੇ ਸਨ। ਇਸ ਹਾਦਸੇ ‘ਚ ਦੋ ਔਰਤਾਂ ਜ਼ਖਮੀ ਹੋ ਗਈਆਂ ਸਨ। ਭਾਰਤੀ ਮੂਲ ਦੇ ਮਹਿਤਾ ਇਕੱਲੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਗੱਡੀ ਚਲਾਉਣ ਦੀ ਕੋਈ ਜਲਦੀ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਾਰਾਂ ਲੋਕਾਂ ਨੂੰ ਆਲਸੀ ਬਣਾ ਦਿੰਦੀਆਂ ਹਨ। ਉਨ੍ਹਾਂ ਨੇ ਪੈਦਲ ਤੁਰਨਾ ਪਸੰਦ ਹੈ ਤੇ ਕਈ ਵਾਰ ਤਾਂ ਉਹ ਚਾਰ ਘੰਟੇ ਤੱਕ ਪੈਦਲ ਤੁਰਦੇ ਹਨ।

ਲੰਬੇ ਅਰਸੇ ਤੋਂ ਦੁਬਈ ‘ਚ ਰਹਿ ਰਹੇ ਮਹਿਤਾ ਕੁਆਰੇ ਹਨ ਤੇ ਉਨ੍ਹਾਂ ਨੇ ਪਿਛਲੀ ਵਾਰ 2004 ‘ਚ ਗੱਡੀ ਚਲਾਈ ਸੀ। ਉਹ ਸਫਰ ਕਰਨ ਲਈ ਜਨਤਕ ਵਾਹਨ ਚੁਣਦੇ ਹਨ ਜਾਂ ਪੈਦਲ ਯਾਤਰਾ ਕਰਦੇ ਹਨ। ਮਹਿਤਾ ਨੇ ਹਾਸੇ ‘ਚ ਕਿਹਾ ਕਿ ਕਿਸੇ ਨੂੰ ਦੱਸਣਾ ਨਹੀਂ, ਇਹ ਮੇਰੀ ਤੰਦਰੁਸਤੀ ਤੇ ਲੰਬੀ ਉਮਰ ਦਾ ਰਾਜ਼ ਹੈ। ਮੈਂ ਨਾ ਸਿਗਰਟ ਪੀਂਦਾ ਹਾਂ ਤੇ ਨਾ ਹੀ ਸ਼ਰਾਬ ਨੂੰ ਹੱਥ ਲਾਉਂਦਾ ਹਾਂ। ਮਹਿਤਾ 1980 ‘ਚ ਦੁਬਈ ਆਏ ਤੇ ਇਕ ਹੋਟਲ ‘ਚ ਨੌਕਰੀ ਕਰਨ ਲੱਗੇ। ਇਸ ਹੋਟਲ ‘ਚ ਉਨ੍ਹਾਂ ਨੇ 2002 ਤੱਕ ਕੰਮ ਕੀਤਾ। ਉਸ ਸਾਲ ਕਰਮਚਾਰੀਆਂ ਦੀ ਜਾਂਚ ਹੋਈ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਉਮਰ ਕਾਰਨ ਅਸਤੀਫਾ ਦੇਣ ਲਈ ਕਹਿ ਦਿੱਤਾ ਗਿਆ।

ਹਿੰਦੀ ਭਾਸ਼ਾ ਨੂੰ ਆਬੂਧਾਬੀ ਦੇ ਵਿਚ ਮਿਲਿਆ ਵੱਡਾ ਮਾਣ ਸਤਿਕਾਰ ਦਿੱਤਾ ਅਧਿਕਾਰਤ ਭਾਸ਼ਾ ਦਾ ਦਰਜਾ

ਇਤਿਹਾਸਕ ਫੈਸਲੇ ਵਿੱਚ ਆਬੂਧਾਬੀ ‘ਚ ਹਿੰਦੀ ਨੂੰ ਅਦਾਲਤ ‘ਚ ਤੀਜੀ ਅਧਿਕਾਰਤ ਭਾਸ਼ਾ ਦਾ ਦਰਜਾ ਹਾਸਲ ਹੋ ਗਿਆ ਹੈ। ਇੱਥੋਂ ਦੀ ਅਦਾਲਤ ਵਿੱਚ ਅਰਬੀ ਤੇ ਅੰਗਰੇਜ਼ੀ ਦੇ ਨਾਲ ਹੁਣ ਹਿੰਦੀ ਵਿੱਚ ਵੀ ਕੰਮਕਾਜ ਹੋ ਸਕੇਗਾ। ਨਿਆਂਪਾਲਕਾ ਨੇ ਇਹ ਫੈਸਲਾ ਨਿਆਂ ਦਾ ਦਾਇਰਾ ਵਿਸ਼ਾਲ ਕਰਨ ਲਈ ਕੀਤਾ ਹੈ। ਆਬੂਧਾਬੀ ਦੇ ਨਿਆਂਇਕ ਵਿਭਾਗ ਨੇ ਸ਼ਨੀਵਾਰ ਨੂੰ ਦੱਸਿਆ ਕਿ ਪ੍ਰਵਾਸੀ ਕਾਮਿਆਂ ਨਾਲ ਜੁੜੇ ਵਿਵਾਦਾਂ ਦੇ ਹੱਲ ਲਈ ਅਸੀਂ ਅਰਬੀ ਤੇ ਅੰਗਰੇਜ਼ ਦੇ ਇਲਾਵਾ ਹਿੰਦੀ ਵਿੱਚ ਬਿਆਨ, ਦਾਅਵੇ ਤੇ ਅਪੀਲ ਦਾਇਰ ਕਰਨ ਦੀ ਸ਼ੁਰੂਆਤ ਕੀਤੀ ਹੈ।

ਵਿਭਾਗ ਨੇ ਕਿਹਾ ਕਿ ਸਾਡਾ ਟੀਚਾ ਹਿੰਦੀ ਭਾਸ਼ਾਈ ਲੋਕਾਂ ਲਈ ਮੁਕੱਦਮਿਆਂ ਦੀ ਪ੍ਰਕਿਰਿਆ ਸੁਖਾਲੀ ਬਣਾਉਣ ਵਿੱਚ ਮਦਦ ਕਰਨਾ ਹੈ। ਅੰਕੜਿਆਂ ਮੁਤਾਬਕ ਯੂਏਈ ਵਿੱਚ ਭਾਰਤੀ ਲੋਕ ਜਨਸੰਖਿਆ ਦਾ ਤਕਰੀਬਨ 30% ਹਿੱਸਾ ਹੈ। ਉੱਥੇ ਵੱਸਦੇ 26 ਲੱਖ ਲੋਕਾਂ ਲਈ ਇਹ ਰਾਹਤ ਵਾਲਾ ਐਲਾਨ ਹੈ। ਆਬੂਧਾਬੀ ਨਿਆਂਇਕ ਵਿਭਾਗ ਦੇ ਸਕੱਤਰ ਯੂਸੁਫ਼ ਸਈਦ ਅਲ ਆਬਰੀ ਨੇ ਦੱਸਿਆ ਕਿ

ਦੁਭਾਸ਼ੀ ਕਾਨੂੰਨੀ ਵਿਵਸਥਾ ਦਾ ਪਹਿਲਾ ਪੜਾਅ ਨਵੰਬਰ 2018 ‘ਚ ਜਾਰੀ ਕੀਤਾ ਗਿਆ ਸੀ, ਜਿਸ ਤਹਿਤ ਕੇਸਾਂ ਨਾਲ ਜੁੜੇ ਅਹਿਮ ਦਸਤਾਵੇਜ਼ਾਂ ਦਾ ਅਨੁਵਾਦ ਅੰਗਰੇਜ਼ੀ ਵਿੱਚ ਹੁੰਦਾ ਸੀ। ਹੁਣ ਇਸੇ ਪ੍ਰੋਗਰਾਮ ਤਹਿਤ ਹਿੰਦੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਭਾਰਤੀ ਵਿਅਕਤੀ ਦੀ ਕਿਸਮਤ ਨੇ ਮਾਰੀ ਆਬੂਧਾਬੀ ਚ ਪਲਟੀ! ਨਿਕਲੀ ਇੱਕ ਕਰੋੜ ਦਰਾਮ ਦੀ ਲਾਟਰੀ

ਇੱਕ ਪ੍ਰਵਾਸੀ ਭਾਰਤੀ ਨੇ ਆਬੂਧਾਬੀ ਵਿੱਚ ਐਤਵਾਰ ਨੂੰ ਲਾਟਰੀ ਵਿੱਚ ਇੱਕ ਕਰੋੜ ਦੇਰਾਮ (27 ਲੱਖ ਡਾਲਰ, 19,35,49,500 ਰੁਪਏ) ਦੀ ਰਕਮ ਜਿੱਤੀ। ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਪ੍ਰਸ਼ਾਂਤ ਪੰਡਾਰਾਥਿਲ ਨੇ 4 ਜਨਵਰੀ ਨੂੰ ਆਨਲਾਈਨ ਟਿਕਟ ਖਰੀਦੀ ਸੀ। ਇਸੇ ਲਾਟਰੀ ਵਿੱਚ ਇੱਕ ਹੋਰ ਭਾਰਤੀ ਨੇ ਵੀ 100,000 ਦੇਰਾਮ ਦਾ ਦੂਜਾ ਇਨਾਮ ਜਿੱਤਿਆ।

ਟੌਪ 10 ਜੇਤੂਆਂ ਦੀ ਲਿਸਟ ਵਿੱਚ ਛੇ ਭਾਰਤੀ ਸ਼ਾਮਲ ਹਨ। ਬੀਤੇ ਮਹੀਨੇ ਸ਼ਾਰਜਾਹ ਸਥਿਤ ਇੱਕ ਭਾਰਤੀ ਪ੍ਰਵਾਸੀ ਅਭਿਸ਼ੇਕ ਕਾਥੇਲ ਨੇ ਦੁਬਈ ਦੀ ਡਿਊਟੀ ਫ੍ਰੀ ਲਾਟਰੀ ਵਿੱਚ 10 ਲੱਖ ਡਾਲਰ ਦੀ ਰਕਮ ਜਿੱਤੀ ਸੀ। ਬੀਤੇ ਮਹੀਨੇ ਇੱਕ ਹੋਰ ਲੱਕੀ ਡ੍ਰਾਅ ਵਿੱਚ ਦੁਬਈ ਸਥਿਤ ਸਰਥ ਪੁਰਸ਼ੋਤਮ ਨੂੰ ਆਬੂਧਾਬੀ ਇੰਟਰਨੈਸ਼ਨਲ ’ਤੇ 1,5 ਕਰੋੜ ਦੇਰਾਮ ਦਾ ਜੇਤੂ ਐਲਾਨਿਆ ਗਿਆ ਸੀ।

ਇਸ ਦੇ ਨਾਲ ਹੀ ਗਲਫ ਨਿਊਜ਼ ਦੀ ਇੱਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ 45 ਸਾਲ ਦੇ ਭਾਰਤੀ ਪ੍ਰਵਾਸੀ ਨੇ ਇੱਥੇ ਪਿਛਲੇ ਸਾਲ ਦੁਬਈ ਡਿਊਟੀ ਫ੍ਰੀ ਮਿਲੇਨੀਅਮ ਮਿਲੇਨੀਅਰ ਡ੍ਰਾਅ ਵਿੱਚ 10 ਲੱਖ ਡਾਲਰ (36 ਲੱਖ ਧੀਰਮ ਯਾਨੀ 7,31,65,000 ਰੁਪਏ) ਦਾ ਜੈਕਪਾਟ ਜਿੱਤਿਆ ਸੀ। ਸੌਰਭ ਡੇ ਨੇ ਪਹਿਲੀ ਵਾਰ ਲਾਟਰੀ ਦੀ ਟਿਕਟ ਖ੍ਰੀਦੀ ਸੀ।

ਦੁੱਬਈ ਵਿਚ 93 ਜ਼ਿੰਦਗੀਆਂ ਬਚਾਉਣ ਵਾਲਾ ਇਹ ਸਰਦਾਰ ਕਮਾਈ ਦਾ 98% ਹਿੱਸਾ ਕਰਦਾ ਹੈ ਦਾਨ, ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਜੇ ਕੋਈ ਵਿਦੇਸ਼ ਵਿੱਚ ਰਹਿ ਰਿਹਾ ਹੋਵੇ ਅਤੇ ਉਸ ਨੂੰ ਫਾਂਸੀ ਜਾਂ ਉਮਰ ਕੈਦ ਹੋ ਜਾਏ ਤਾਂ ਉਸਨੂੰ ਬਚਾਉਣ ਵਾਲਾ ਕੋਈ ਨਹੀਂ ਹੁੰਦਾ ਖਾਸਤੌਰ ‘ਤੇ ਯੂ.ਏ.ਈ ਵਿੱਚ।ਪਰ ਦੁਬਈ ਵਿੱਚ ਇੱਕ ਅਜਿਹਾ ਭਾਰਤੀ ਰਹਿੰਦਾ ਹੈ ਜੋ ਆਪਣੀ ਜੇਬ ਤੋਂ ਪੈਸੇ ਖਰਚ ਕੇ ਉਨ੍ਹਾਂ ਲੋਕਾਂ ਦੀ ਸਜ਼ਾ ਮੁਆਫ਼ ਕਰਵਾਉਂਦਾ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰਵਾ ਕੇ ਆਪਣੇ ਮੁਲਕ ਵਾਪਸ ਭੇਜਦਾ ਹੈ।

ਐੱਸ.ਪੀ ਓਬਰਾਏ ਬਾਰੇ ਛਪਿਆ ਇੱਕ ਲੇਖ” ਇਸ ਸ਼ਖਸ ਦਾ ਨਾਂ ਐੱਸ.ਪੀ ਸਿੰਘ ਓਬਰਾਏ ਹੈ।

ਭਾਰਤੀ ਪੰਜਾਬ ਤੋਂ ਦੁਬਈ ਆ ਕੇ ਵੱਸੇ ਓਬਰਾਏ ਯੂ.ਏ.ਈ ਵਿੱਚ ਉਨ੍ਹਾਂ ਅਪਰਾਧੀਆਂ ਨੂੰ ਜੇਲ੍ਹ ਤੋਂ ਛੁਡਾਉਂਦੇ ਹਨ ਜਿੰਨ੍ਹਾਂ ਨੂੰ ਜਾਂ ਤਾਂ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਜਾਂ ਉਮਰ ਕੈਦ ਦੀ।ਓਬਰਾਏ ਇਨ੍ਹਾਂ ਅਪਰਾਧੀਆਂ ਦਾ ਮੁਕੱਦਮਾ ਖੁਦ ਲੜਦੇ ਹਨ। ਉਹ ਪਿਛਲੇ 7 ਸਾਲਾਂ ਵਿੱਚ 93 ਅਪਰਾਧੀਆਂ ਦੀ ਜਾਨਾਂ ਬਚਾ ਚੁੱਕੇ ਹਨ ਜਿੰਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਹਨ।ਖਾਸ ਗੱਲ ਤਾਂ ਇਹ ਕਿ ਉਨ੍ਹਾਂ ਵਿੱਚ 13 ਪਾਕਿਸਤਾਨੀ ਤੇ ਪੰਜ ਬੰਗਲਾਦੇਸ਼ੀ ਵੀ ਸ਼ਾਮਲ ਹਨ।ਐੱਸ.ਪੀ ਓਬਰਾਏ ਦਾ ਕਹਿਣਾ ਹੈ ਕਿ ਉਹ ਦੇਸ ਵੇਖ ਕੇ ਲੋਕਾਂ ਨੂੰ ਨਹੀਂ ਬਚਾਉਂਦੇ।

ਉਹ ਕਹਿੰਦੇ ਹਨ, “ਮੈਂ ਇਹ ਨਹੀਂ ਦੇਖਦਾ ਕਿ ਉਹ ਭਾਰਤੀ ਹਨ, ਪਾਕਿਸਤਾਨੀ ਹਨ ਜਾਂ ਬੰਗਲਾਦੇਸ਼ੀ। ਮੈਂ ਇੰਨ੍ਹਾਂ ਸਾਰਿਆਂ ਨੂੰ ਇਨਸਾਨਾਂ ਵਜੋਂ ਦੇਖਦਾ ਹਾਂ ਤੇ ਇਨਸਾਨਾਂ ਨੂੰ ਹੀ ਬਚਾਉਂਦਾ ਹਾਂ।”ਅਮੀਰਾਤ ਵਿੱਚ ਇਸਲਾਮੀ ਸ਼ਰੀਆ ਕਾਨੂੰਨ ਚੱਲਦਾ ਹੈ ਜਿਸ ਦੇ ਤਹਿਤ ਮਾਰੇ ਗਏ ਸ਼ਖਸ ਦੇ ਪਰਿਵਾਰ ਵਾਲਿਆਂ ਨੂੰ ਬਲੱਡ ਮਨੀ ਦੇ ਕੇ ਅਪਰਾਧੀਆਂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਵਾਈ ਜਾ ਸਕਦੀ ਹੈ।ਪਰ ਅਜਿਹੇ ਪਰਿਵਾਰ ਦੇ ਸਾਹਮਣੇ ਪੈਸੇ ਦੀ ਪੇਸ਼ਕਸ਼ ਕਰਨਾ ਕਿੰਨਾ ਮੁਸ਼ਕਿਲ ਹੈ? ਓਬਰਾਏ ਕਹਿੰਦੇ ਹਨ ਕਿ ਇਹ ਇੱਕ ਪੇਚੀਦਾ ਮਸਲਾ ਹੁੰਦਾ ਹੈ।

”ਦੁਬਈ ਦੀ ਇੱਕ ਅਦਾਲਤ”ਓਬਰਾਏ ਮੁਤਾਬਕ, “ਕਿਸੇ ਦਾ ਪੁੱਤਰ ਮਾਰਿਆ ਗਿਆ ਹੈ ਅਤੇ ਤੁਸੀਂ ਉਸ ਨੂੰ ਪੈਸਿਆਂ ਦੀ ਪੇਸ਼ਕਸ਼ ਕਰੋ ਤਾਂ ਬਹੁਤ ਅਜੀਬ ਲੱਗਦਾ ਹੈ ਪਰ ਕੁਝ ਮਹੀਨਿਆਂ ਦੀ ਕੋਸ਼ਿਸ਼ ਤੋਂ ਬਾਅਦ ਇਹ ਮਸਲਾ ਹੱਲ ਹੋ ਜਾਂਦਾ ਹੈ।”ਓਬਰਾਏ ਕਹਿੰਦੇ ਹਨ, “ਮੈਨੂੰ ਸਕੂਨ ਮਿਲਦਾ ਹੈ। ਕਿਸੇ ਭੈਣ ਨੂੰ ਉਸਦਾ ਭਰਾ ਦਿੰਦਾ ਹਾਂ, ਕਿਸੇ ਬੱਚੇ ਨੂੰ ਉਸਦਾ ਪਿਓ ਦਿੰਦਾ ਹਾਂ, ਜਾਂ ਕਿਸੇ ਮਾਂ ਨੂੰ ਉਸ ਦਾ ਪੁੱਤਰ ਦਿੰਦਾ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ।”

ਦੁੱਬਈ ਗਏ ਰਾਹੁਲ ਗਾਂਧੀ ਦਾ ਭਾਰਤੀ ਕਾਮੇ ਨੂੰ ਸੁਨੇਹਾ, ਮਿਲ ਕੇ ਜਾਂਵੀ ਦਿੱਲੀ ਜਦੋਂ ਗਿਆ ਪਿੰਡ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੋ ਦਿਨਾਂ ਲਈ ਦੁਬਈ ਗਏ ਹੋਏ ਹਨ। ਇੱਥੇ ਉਨ੍ਹਾਂ ਭਾਰਤੀ ਕਾਮਿਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ 2019 ਦੀਆਂ ਚੋਣਾਂ ਲਈ ਮੈਨੀਫੈਸਟੋ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਵੀ ਆਪਣੇ ਮੈਨੀਫੈਸਟੋ ਵਿੱਚ ਸ਼ਾਮਲ ਕਰਨਗੇ। ਇਸ ਦੌਰਾਨ ਉਹ ਉੱਤਰ ਪ੍ਰਦੇਸ਼ ਤੋਂ ਇੱਕ ਕਾਮੇ ਦੀ ਸਮੱਸਿਆ ਸੁਣ ਉਸ ਦੇ ਸਵਾਲ ਦਾ ਜਵਾਬ ਦੇ ਰਹੇ ਸਨ।

ਇਸ ਤੋਂ ਬਾਅਦ ਰਾਹੁਲ ਨੇ ਕਾਮੇ ਨੂੰ ਕਿਹਾ ਕਿ ਜਦੋਂ ਉਹ ਦਿੱਲੀ ਤੋਂ ਹੋ ਕੇ ਆਪਣੇ ਪਿੰਡ ਵਾਪਸ ਜਾਣ ਤਾਂ ਉਨ੍ਹਾਂ ਨੂੰ ਮਿਲ ਕੇ ਜਾਣ। ਉਨ੍ਹਾਂ ਦੇ ਦਰਵਾਜ਼ੇ ਤੇ ਦਿਲ ਹਮੇਸ਼ਾ ਉਨ੍ਹਾਂ (ਕਾਮਿਆਂ) ਲਈ ਖੁੱਲ੍ਹੇ ਹਨ। ਜਿੱਥੇ ਵੀ ਉਨ੍ਹਾਂ ਨੂੰ ਮਦਦ ਚਾਹੀਦੀ ਹੋਏਗੀ, ਉਹ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੇ। 2019 ਦੀਆਂ ਚੋਣਾਂ ਸਬੰਧੀ ਰਾਹੁਲ ਨੇ ਕਿਹਾ ਕਿ ਲੜਾਈ ਚਾਲੂ ਹੈ ਤੇ ਉਹ ਜਿੱਤਣਗੇ।

ਇੱਥੇ ਵੀ ਮੋਦੀ ’ਤੇ ਵਾਰ ਕਰਦਿਆਂ ਉਨ੍ਹਾਂ ਕਾਮਿਆਂ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਉਹ ਕਾਮਿਆਂ ਨੂੰ ਆਪਣੇ ‘ਮਨ ਕੀ ਬਾਤ’ ਕਹਿਣ ਨਹੀਂ, ਬਲਕਿ ਉਨ੍ਹਾਂ ਦੇ ਮਨ ਕੀ ਬਾਤ ਸੁਣਨ ਆਏ ਹਨ। ਜ਼ਿਕਰਯੋਗ ਹੈ ਕਿ ਦੁਬਈ ਹਵਾਈ ਅੱਡੇ ਪੁੱਜਣ ’ਤੇ ਪ੍ਰਵਾਸੀ ਭਾਰਤੀਆਂ ਨੇ ਰਾਹੁਲ ਗਾਂਧੀ ਦਾ ਨਿੱਘਾ ਸਵਾਗਤ ਕੀਤਾ।

ਜੇ ਸੋਚ ਰਹੇ ਹੋ ਡੁੱਬਈ ਘੁੰਮਣ ਜਾਣ ਬਾਰੇ ਤਾਂ ਸਰਕਾਰ ਦੇ ਰਹੀ 5 ਦਿਨਾਂ ਦਾ ਟੂਰ ਪੈਕਜ

ਦੁਬਈ ਘੁੰਮਣ ਦੀ ਯੋਜਨਾ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਤੁਹਾਡੇ ਵਿਦੇਸ਼ ਘੁੰਮਣ ਦਾ ਸੁਪਨਾ ਪੂਰਾ ਕਰਨ ਲਈ ਸਰਕਾਰੀ ਕੰਪਨੀ ਆਈ. ਆਰ. ਸੀ. ਟੀ. ਸੀ. ਦੁਬਈ ਟੂਰ ਪੈਕੇਜ ਦੇ ਰਹੀ ਹੈ। 5 ਦਿਨ ਅਤੇ 4 ਰਾਤ ਦੇ ਇਸ ਪੈਕੇਜ ‘ਚ ਕਾਫੀ ਕੁਝ ਸ਼ਾਮਲ ਹੈ। ਇਸ ਟੂਰ ਪੈਕੇਜ ਦੀ ਸ਼ੁਰੂਆਤ ਮੁੰਬਈ ਤੋਂ ਹੋਵੇਗੀ। ਇਸ ਪੈਕੇਜ ‘ਚ ਹੋਟਲ ‘ਚ ਠਹਿਰਣ, ਨਾਰਮਲ ਦੁਬਈ ਵੀਜ਼ਾ ਫੀਸ, 5 ਦਿਨ ਦਾ ਨਾਸ਼ਤਾ ਤੇ ਡਿਨਰ, ਏ. ਸੀ. ਬੱਸ ‘ਚ ਘੁੰਮਣ-ਫਿਰਨ, ਟਰੈਵਲ ਇੰਸ਼ੋਰੈਂਸ ਤੇ ਸਾਰੇ ਤਰ੍ਹਾਂ ਦੇ ਟੈਕਸ ਵੀ ਸ਼ਾਮਲ ਹਨ। ਦੁਬਈ ‘ਚ 5 ਦਿਨ ਤੇ 4 ਰਾਤਾਂ ਦਾ ਇਹ ਪੈਕੇਜ 50 ਹਜ਼ਾਰ ਰੁਪਏ ਦਾ ਹੈ। ਇਸ ਪੈਕੇਜ ‘ਚ ਯਾਤਰਾ ਦੀ ਸ਼ੁਰੂਆਤ 19 ਜਨਵਰੀ 2019, 14 ਫਰਵਰੀ 2019 ਤੇ 30 ਮਾਰਚ 2019 ਨੂੰ ਹੋਵੇਗੀ ਅਤੇ ਇਸ ‘ਚ ਕੁੱਲ 41 ਸੀਟਾਂ ਹਨ। ਲਿਹਾਜਾ ਤੁਹਾਡੇ ਕੋਲ ਇਸ ਪੈਕੇਜ ਦਾ ਫਾਇਦਾ ਉਠਾਉਣ ਲਈ ਬਹੁਤ ਘੱਟ ਸਮਾਂ ਬਚਿਆ ਹੈ।

ਇਨ੍ਹਾਂ ਥਾਵਾਂ ਦੀ ਕਰ ਸਕੋਗੇ ਸੈਰ : ਇਸ ਟੂਰ ਪੈਕੇਜ ‘ਚ ਤੁਸੀਂ ਦੁਬਈ ਦੀਆਂ ਮਸ਼ਹੂਰ ਥਾਵਾਂ ਜਿਵੇਂ- ਦੁਬਈ ਮਾਲ, ਬੁਰਜ ਖਲੀਫਾ, ਮਿਰੈਕਲ ਗਾਰਡਨ, ਕਰੂਜ਼, ਦੁਬਈ ਮਿਊਜ਼ਿਮ ਤੇ ਰੇਗਿਸਤਾਨ ਸਫਾਰੀ ਦਾ ਮਜ਼ਾ ਲੈ ਸਕਦੇ ਹੋ, ਨਾਲ ਹੀ ਅਬੂਧਾਬੀ ‘ਚ ਸ਼ੇਖ ਜਾਇਦ ਮਸਜਿਦ, ਫੇਰਾਰੀ ਵਰਲਡ, ਅਮੀਰਾਤ ਮਾਲ, ਸਭ ਤੋਂ ਵੱਡੇ ਥੀਮ ਪਾਰਕਸ ਤੇ ਸਨੋ ਪਾਰਕ ਵਗੀਆਂ ਥਾਵਾਂ ‘ਤੇ ਘੁੰਮਣ-ਫਿਰਨਾ ਵੀ ਸ਼ਾਮਲ ਹੈ। ਦੁਬਈ ਘੁੰਮਣ ਲਈ ਅਕਤੂਬਰ ਤੋਂ ਲੈ ਕੇ ਮਾਰਚ ਤਕ ਦਾ ਸਮਾਂ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ ਕਿਉਂਕਿ ਉਦੋਂ ਬਹੁਤ ਜ਼ਿਆਦਾ ਗਰਮੀ ਨਹੀਂ ਹੁੰਦੀ। ਜਨਵਰੀ-ਫਰਵਰੀ-ਮਾਰਚ ਲਈ ਬਣਾ ਸਕਦੇ ਹੋ ਪਲਾਨ :

ਖਾਣ-ਪੀਣ ਤੇ ਸੈਰ ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਦਾ ਦੁਬਈ ਟੂਰ ਪੈਕੇਜ ਜਨਵਰੀ, ਫਰਵਰੀ ਅਤੇ ਮਾਰਚ ਲਈ ਹੈ। ਜੇਕਰ ਤੁਸੀਂ ਹੋਟਲ ‘ਚ ਦੋ ਜਾਣੇ ਜਾਂ ਤਿੰਨ ਜਾਣੇ ਇਕ ਕਮਰਾ ਸਾਂਝਾ ਕਰ ਸਕਦੇ ਹੋ ਤਾਂ 19 ਜਨਵਰੀ ਦੇ ਟੂਰ ਪੈਕੇਜ ਦੀ ਕੀਮਤ 49 ਹਜ਼ਾਰ 990 ਰੁਪਏ ਯਾਨੀ 50 ਹਜ਼ਾਰ ਰੁਪਏ ਹੈ, ਜਦੋਂ ਕਿ ਸਿੰਗਲ ਲਈ ਕੀਮਤ 62 ਹਜ਼ਾਰ 690 ਰੁਪਏ ਹੈ।

ਇਸ ਤਰ੍ਹਾਂ 14 ਫਰਵਰੀ 2019 ਲਈ ਇਸ ਪੈਕੇਜ ਦੀ ਕੀਮਤ 48 ਹਜ਼ਾਰ 190 ਰੁਪਏ ਤੇ ਸਿੰਗਲ ਵਾਲੇ ਲਈ 59 ਹਜ਼ਾਰ ਰੁਪਏ ਹੈ। ਉੱਥੇ ਹੀ 30 ਮਾਰਚ ਨੂੰ ਸ਼ੁਰੂ ਹੋਣ ਵਾਲੇ ਟੂਰ ਪੈਕੇਜ ਦੀ ਕੀਮਤ 47 ਹਜ਼ਾਰ 590 ਰੁਪਏ ਤੇ ਸਿੰਗਲ ਵਾਲੇ ਲਈ 58 ਹਜ਼ਾਰ 590 ਰੁਪਏ ਹੈ। ਇਸ ਪੈਕੇਜ ਦੀ ਬੁਕਿੰਗ ਤੁਸੀਂ ਆਈ. ਆਰ. ਸੀ. ਟੀ. ਟੂਰਿਜ਼ਮ ਦੀ ਵੈੱਬਸਾਈਟ ‘ਤੇ ਜਾ ਕੇ ਕਰ ਸਕਦੇ ਹੋ। ਇਸ ਪੈਕੇਜ ਦਾ ਨਾਂ Dazzling Dubai Ex-Mumbai ਹੈ, ਜਿਸ ਦਾ ਕੋਡ WMO020 ਹੈ।