ਇੰਗਲੈਂਡ ਜਾਣ ਵਾਲੇ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ ਸਰਕਾਰ ਨੇ ਦਿੱਤੀ ਵੱਡੀ ਰਾਹਤ ਦੇਖੋ ਪੂਰੀ ਖਬਰ

ਯੂਕੇ ‘ਚ ਅੰਗਰੇਜ਼ੀ ਭਾਸ਼ਾ ਦੇ ਟੈਸਟ ਵਿੱਚ ਕਥਿਤ ਧਾਂਦਲੀ ਦੇ ਇਲਜ਼ਾਮ ‘ਚ ਘਿਰਨ ਵਾਲੇ ਡਿਪੋਰਟ ਕੀਤੇ ਗਏ ਭਾਰਤੀ ਵਿਦਿਆਰਥੀਆਂ ਲਈ ਕੁਝ ਰਾਹਤ ਦੀ ਖ਼ਬਰ ਜਲਦ ਆ ਸਕਦੀ ਹੈ। ਇੱਕ ਸੰਸਥਾ ਨੇ ਮੰਗ ਕੀਤੀ ਹੈ ਕਿ ਇਸ ਟੈਸਟ ਧਾਂਦਲੀ ਵਿੱਚ ਸਜ਼ਾ ਪਾਉਣ ਵਾਲੇ ਨਿਰਦੋਸ਼ ਵਿਦਿਆਰਥੀਆਂ ਨੂੰ ਮੁੜ ਇਮਤਿਹਾਨ ਵਿੱਚ ਹਿੱਸਾ ਲੈਣ ਦੀ ਸਹੂਲਤ ਤੇ ਯੋਗ ਮੁਆਵਜ਼ਾ ਮਿਲਣਾ ਚਾਹੀਦਾ ਹੈ।

ਦਰਅਸਲ, ਸਾਲ 2014 ਵਿੱਚ ਬੀਬੀਸੀ ਵੱਲੋਂ ਪੇਸ਼ ਕੀਤੀ ਖੋਜ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਦੇਸ਼ ਵਿੱਚ ਟੈਸਟ ਆਫ ਇੰਗਲਿਸ਼ ਫਾਰ ਇੰਟਰਨੈਸ਼ਨਲ ਕਮਿਊਨੀਕੇਸ਼ਨ (TOEIC) ਵਿੱਚ ਵੱਡੇ ਪੱਧਰ ‘ਤੇ ਧਾਂਦਲੀ ਹੋ ਰਹੀ ਸੀ। ਖੁਲਾਸੇ ਮਗਰੋਂ ਨੈਸ਼ਨਲ ਆਡਿਟ ਆਫਿਸ (NAO) ਨੇ ਜਾਂਚ ਕੀਤੀ ਤਾਂ ਪਾਇਆ ਗਿਆ ਕਿ ਟੈਸਟ ਦੇਣ ਵਾਲੇ ਬਹੁਤ ਸਾਰੇ ਵਿਦਿਆਰਥੀ ਸਪੀਕਿੰਗ ਟੈਸਟ ਵਿੱਚ ਆਪਣੀ ਥਾਂ ਕਿਸੇ ਹੋਰ ਤੋਂ ਟੈਸਟ ਦਿਵਾ ਦਿੰਦੇ ਸਨ ਤੇ ਇਹ ਟੀਓਈਆਈਸੀ ਦੀ ਕਥਿਤ ਮਿਲੀਭੁਗਤ ਨਾਲ ਚੱਲਦਾ ਸੀ।

ਇਸ ਮਗਰੋਂ ਮਾਰਚ 2019 ਤਕ ਕੁੱਲ 11,000 ਵਿਦਿਆਰਥੀਆਂ ਨੂੰ ਯੂਕੇ ਛੱਡਣਾ ਪਿਆ। ਇਨ੍ਹਾਂ ਵਿੱਚੋਂ 7,200 ਆਪੇ ਛੱਡ ਗਏ ਤੇ 2,500 ਨੂੰ ਧੱਕੇ ਨਾਲ ਕੱਢਿਆ ਗਿਆ। ਉੱਥੇ ਹੀ 400 ਤੋਂ ਵੱਧ ਵਿਦਿਆਰਥੀਆਂ ਨੂੰ ਮੁੜ ਤੋਂ ਯੂਕੇ ਵਿੱਚ ਦਾਖਲ ਵੀ ਨਹੀਂ ਹੋਣ ਦਿੱਤਾ ਗਿਆ ਪਰ ਇਹ ਸਾਹਮਣੇ ਆਇਆ ਕਿ ਇਸ ਕਾਰਵਾਈ ਵਿੱਚ ਵੱਡੀ ਗਿਣਤੀ ਵਿੱਚ ਨਿਰਦੋਸ਼ ਵਿਦਿਆਰਥੀ ਵੀ ਰਗੜੇ ਗਏ ਸਨ। ਨਿਰਦੋਸ਼ ਵਿਦਿਆਰਥੀਆਂ ਲਈ ਆਵਾਜ਼ ਬੁਲੰਦ ਕਰਨ ਵਾਲੀ ਸੰਸਥਾ ਮਾਈਗ੍ਰੈਂਟ ਵੌਇਸ ਦੇ ਨਿਰਦੇਸ਼ ਨਾਜ਼ਿਕ ਰਮਦਾਨ ਅਤੇ ਸਾਜਿਦ ਜਾਵੇਦ ਨੇ ਕਿਹਾ ਕਿ ਨਿਰਦੋਸ਼ਾਂ ਦੇ ਮੁੜ ਵਸੇਬੇ ਲਈ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ, ਜਿਸ ਬਾਰੇ ਸਰਕਾਰ ਨੇ ਕਦੇ ਨਹੀਂ ਸੋਚਿਆ।

ਉਨ੍ਹਾਂ ਦੱਸਿਆ ਕਿ ਇੰਗਲਿਸ਼ ਟੈਸਟ ਧਾਂਦਲੀ ਦਾ ਸ਼ਿਕਾਰ ਹੋਣ ਵਾਲੇ ਕਈ ਵਿਦਿਆਰਥੀਆਂ ਨੇ ਤਾਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਮਾਮਲੇ ਵਿੱਚ ਦੋਸ਼ੀ ਪਾਏ ਗਏ 25 ਵਿਅਕਤੀਆਂ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਹਨ। ਪਰ ਹੁਣ ਮੰਗ ਉੱਠੀ ਹੈ ਕਿ ਗ਼ਲਤ ਤਰੀਕੇ ਨਾਲ ਦੋਸ਼ੀ ਐਲਾਨੇ ਗਏ ਵਿਦਿਆਰਥੀਆਂ ਨੂੰ ਮੁੜ ਤੋਂ ਟੈਸਟ ਦੇਣ ਜਾਂ ਮੁਆਵਜ਼ੇ ਦੀ ਮੰਗ ਦੀ ਪਹੁੰਚ ਦੇਣੀ ਚਾਹੀਦੀ ਹੈ।

ਇੰਗਲੈਂਡ ਜਾ ਰਹੇ ਪੰਜਾਬੀ ਨੇ ਜ਼ਹਾਜ ਚ ਸੁੱਤੀ ਪਈ ਮਹਿਲਾ ਨਾਲ ਜ਼ਹਾਜ ਚ ਕੀਤਾ ਸ਼ਰਮਨਾਕ ਕਾਰਾ ਹੁਣ ਖਾਵੇਗਾ ਜੇਲ ਦੀਆਂ ਰੋਟੀਆਂ

ਇੱਕ ਪੰਜਾਬੀ ਸੈਲਾਨੀ ਨੂੰ ਇੰਗਲੈਂਡ ‘ਚ 12 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ‘ਤੇ ਇਲਜ਼ਾਮ ਹੈ ਕਿ ਉਸ ਨੇ ਇੱਕ ਔਰਤ ਨਾਲ ਫਲਾਈਟ ‘ਚ ਸਰੀਰਕ ਸ਼ੋਸ਼ਣ ਕੀਤਾ ਹੈ। ਮੁਲਜ਼ਮ ਦਾ ਨਾਂ ਹਰਦੀਪ ਸਿੰਘ ਹੈ ਜਿਸ ਨੇ ਆਪਣੇ ਨਾਲ ਬੈਠੀ ਮਹਿਲਾਂ ਨੂੰ ਆਪਣਾ ਸ਼ਿਕਾਰ ਬਣਾਇਆ।

ਇਸ ਤੋਂ ਪਹਿਲਾਂ ਉਸ ਨੇ ਪੀੜਤਾ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਹਰਦੀਪ ਨੇ ਇਸ ਘਿਨਾਉਣੀ ਹਰਕਤ ਨੂੰ ਉਸ ਸਮੇਂ ਅੰਜ਼ਾਮ ਦਿੱਤਾ ਜਦੋਂ ਫਲਾਈਟ ਦੀ ਲਾਈਟਾਂ ਬੰਦ ਹੋਣ ਤੋਂ ਬਾਅਦ ਸਾਰੇ ਯਾਤਰੀ ਸੌਂ ਗਏ ਸੀ।

ਪੀੜਤਾ ਨੂੰ ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਅਚਾਨਕ ਉਸ ਦੀ ਅੱਖ ਖੁੱਲ੍ਹੀ। ਪੀੜਤਾ ਨੇ ਇਸ ਦੀ ਜਾਣਕਾਰੀ ਫਲਾਈਟ ਕਰੂ ਨੂੰ ਦਿੱਤੀ ਜਿਨ੍ਹਾਂ ਨੇ ਇਸ ਬਾਰੇ ਮੈਨਚੈਸਰ ਪੁਲਿਸ ਨੂੰ ਸੂਚਿਤ ਕੀਤਾ। 35 ਸਾਲਾ ਹਰਦੀਪ 6 ਮਹੀਨਿਆਂ ਦੇ ਟੂਰੀਸਟ ਵੀਜ਼ਾ ‘ਤੇ ਹੋਸ਼ਿਆਰਪੁਰ ਤੋਂ ਇੰਗਲੈਂਡ ਜਾ ਰਿਹਾ ਸੀ। ਇਹ ਮਾਮਲਾ 2019 ਫਰਵਰੀ ਦਾ ਹੈ।

ਮੈਨਚੈਸਟਰ ਪੁਲਿਸ ਨੇ ਹਰਦੀਪ ਨੂੰ ਫਲਾਈਟ ਲੈਂਡ ਹੋਣ ਤੋਂ ਬਾਅਦ ਏਅਰਪੋਰਟ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਦੋਸ਼ੀ ਪਾਏ ਜਾਣ ਤੋਂ ਬਾਅਦ ਹਰਦੀਪ ਨੂੰ ਮਿਨਸ਼ੂਲ ਕ੍ਰਾਊਨ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਹੈ ਜਿਸ ਤੋਂ ਬਾਅਦ ਉਸ ਨੂੰ ਭਾਰਤ ਭੇਜ ਦਿੱਤਾ ਜਾਵੇਗਾ।

ਬ੍ਰਿਟੇਨ ਨੂੰ ਜ਼ਲਿਆ ਵਾਲੇ ਬਾਗ ਚ ਹੋਏ ਖੂਨੀ ਸਾਕੇ ਲਈ ਪਛਤਾਵਾ, ਪਰ ਕੀਤਾ ਮੁਆਫੀ ਮੰਗਣ ਤੋਂ ਸਾਫ ਇਨਕਾਰ

13 ਅਪਰੈਲ, 1919 ਨੂੰ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ਼ ਵਿੱਚ ਵਾਪਰੇ ਖ਼ੂਨੀ ਸਾਕੇ ਲਈ ਬ੍ਰਿਟੇਨ ਦੀ ਮੌਜੂਦਾ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਪਛਤਾਵਾ ਪ੍ਰਗਟਾਇਆ ਹੈ। ਬਰਤਾਨਵੀ ਪੀਐਮ ਨੇ ਸੰਸਦ ਨੂੰ ਸੰਬੋਧਨ ਕਰਦਿਆਂ ਇਹ ਬਿਆਨ ਦਿੱਤਾ। ਉਨਾਂ ਕਿਹਾ ਕਿ ਜੋ ਵੀ ਹੋਇਆ ਤੇ ਇਸ ਦੇ ਸਿੱਟਿਆਂ ‘ਤੇ ਸਾਨੂੰ ਬੇਹੱਦ ਪਛਤਾਵਾ ਹੈ। ਘਟਨਾ ਦੇ 100 ਸਾਲ ਪੂਰੇ ਹੋਣ ਤੋਂ ਪਹਿਲਾਂ ਜਦੋਂ ਬ੍ਰਿਟੇਨ ਸਰਕਾਰ ਵੱਲੋਂ ਮੁਆਫ਼ੀ ਮੰਗਣ ਦੇ ਪ੍ਰਸਤਾਵ ‘ਤੇ ਬ੍ਰਿਟਿਸ਼ ਸੰਸਦ ਵਿੱਚ ਬਹਿਸ ਹੋਈ ਸੀ ਤਾਂ ਲਗਪਗ ਸਾਰੇ ਦਲਾਂ ਦੇ ਸੰਸਦ ਮੈਂਬਰਾਂ ਨੇ ਇਸ ਪ੍ਰਸਤਾਵ ‘ਤੇ ਸਹਿਮਤੀ ਜਤਾਈ ਸੀ। ਹਾਲਾਂਕਿ ਬਹਿਸ ਦੇ ਜਵਾਬ ਵਿੱਚ ਬ੍ਰਿਟੇਨ ਸਰਕਾਰ ਦੇ ਏਸ਼ੀਆ-ਪ੍ਰਸ਼ਾਂਤ ਖੇਤਰ ਮਾਮਲਿਆਂ ਦੇ ਮੰਤਰੀ ਮਾਰਕ ਫੀਲਡ ਨੇ

ਇਸ 100 ਸਾਲ ਪਹਿਲਾਂ ਹੋਈ ਘਟਨਾ ‘ਤੇ ਅਫ਼ਸੋਸ ਤਾਂ ਜਤਾਇਆ ਪਰ ਮੁਆਫੀ ਮੰਗਣ ਤੋਂ ਕਿਨਾਰਾ ਕਰ ਲਿਆ। ਹੈਰੋ ਈਸਟ ਦੇ ਸੰਸਦ ਮੈਂਬਰ ਬਾਬ ਬਲੈਕਮੈਨ ਨੇ ਇਸ ਸਬੰਧੀ ਪ੍ਰਸਤਾਵ ਰੱਖਿਆ ਸੀ ਜਿਸ ‘ਤੇ ਵੈਸਟਮਿੰਸਟਰ ਹਾਲ ਡਿਬੇਟ ਦਾ ਜਵਾਬ ਦਿੰਦਿਆਂ ਮੰਤਰੀ ਮਾਰਕ ਫੀਲਡ ਨੇ ਕਿਹਾ ਕਿ ਅਤੀਤ ਵਿੱਚ ਹੋਈਆਂ ਘਟਨਾਵਾਂ ‘ਤੇ ਮੁਆਫੀ ਮੰਗਣ ਲਈ ਮੇਰਾ ਰਵੱਈਆ ਥੋੜ੍ਹਾ ਰਵਾਇਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰ ਦੇ ਪੁਰਾਣੀਆਂ ਘਟਨਾਵਾਂ ਉਤੇ ਮੁਆਫੀ ਮੰਗਣ ਦੇ ਵਿੱਤੀ ਪਹਿਲੂ ਵੀ ਹੁੰਦੇ ਹਨ। ਇਸ ਨਾਲ ਹੀ ਇੱਕ ਘਟਨਾ ਦੇ ਮੁਆਫ਼ੀ ਮੰਗਣ ਨਾਲ ਹੋਰ ਘਟਨਾਵਾਂ ਲਈ ਵੀ ਅਜਿਹਾ ਕਰਨ ਦੀ ਮੰਗ ਵਧੇਗੀ।

ਹਾਲਾਂਕਿ, ਮੰਤਰੀ ਮਾਰਕ ਫੀਲਡ ਨੇ ਸਦਨ ਵਿੱਚ ਉੱਠੀ ਇਸ ਮੰਗ ਨਾਲ ਹਮਦਰਦੀ ਜਤਾਈ ਕਿ ਬ੍ਰਿਟੇਨ ਸਰਕਾਰ ਨੂੰ ਜੱਲ੍ਹਿਆਂਵਾਲਾ ਬਾਗ ਕਤਲੇਆਮ ‘ਤੇ ਹੁਣ ਤਕ ਜਤਾਏ ਅਫਸੋਸ ਤੋਂ ਅੱਗ ਵਧਣਾ ਚਾਹੀਦਾ ਹੈ। ਕਰੀਬ ਇੱਕ ਦਰਜਨ ਸਾਂਸਦਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 13 ਅਪਰੈਲ,1919 ਨੂੰ ਨਿਹੱਥੇ ਭਾਰਤੀਆਂ ‘ਤੇ ਗੋਲ਼ੀ ਚਲਾਉਣ ਲਈ ਮੁਆਫੀ ਮੰਗਣਾ ਬ੍ਰਿਟੇਨ ਸਰਕਾਰ ਤੇ ਦੱਖਣੀ ਏਸ਼ੀਆ ਦੇ ਰਿਸ਼ਤਿਆਂ ਨੂੰ ਮਜ਼ਬੂਤੀ ਹੀ ਦਏਗਾ। ਬਲੈਕਮੈਨ ਨੇ ਕਿਹਾ ਕਿ ਅਜਿਹਾ ਕਰਨ ਨਾਲ ਇਤਿਹਾਸ ਤਾਂ ਨਹੀਂ ਬਦਲਿਆ ਜਾ ਸਕੇਗਾ ਪਰ ਇੱਕ ਪੰਨਾ ਜ਼ਰੂਰ ਪਲਟਿਆ ਜਾ ਸਕਦਾ ਹੈ।

ਪੰਜਾਬਣ ਦੇ ਲਈ ਤਲਾਕ ਤੋ ਬਾਅਦ ਹੁਣ ਦੂਜਾ ਵਿਆਹ ਕਰਵਾਉਣਾ ਬਣ ਗਿਆ ਵੱਡੀ ਚੁਣੌਤੀ

27 ਸਾਲ ਦੀ ਉਮਰ ਵਿਚ ਮਿਨਰੀਤ ਦਾ ਵਿਆਹ ਪੱਛਮੀ ਲੰਡਨ ਦੇ ਇਕ ਗੁਰਦੁਆਰੇ ਜ਼ਰੀਏ ਹੋਇਆ ਸੀ। ਪਰ ਉਸਦਾ ਇਹ ਵਿਆਹ ਇਕ ਸਾਲ ਦੇ ਵਿਚ ਹੀ ਉਸ ਲਈ ਮੁਸੀਬਤ ਬਣ ਗਿਆ। ਹੁਣ ਉਹ ਦਸ ਸਾਲਾਂ ਤੋਂ ਦੂਜਾ ਪਤੀ ਲੱਭ ਰਹੀ ਹੈ ਪਰ ਦੂਜੇ ਪਤੀ ਦੀ ਭਾਲ ਦੌਰਾਨ ਉਹ ਇਸ ਨਤੀਜੇ ‘ਤੇ ਪਹੁੰਚੀ ਹੈ ਕਿ ਜ਼ਿਆਦਾਤਰ ਸਿੱਖ ਤਲਾਕਸ਼ੁਦਾ ਔਰਤ ਨਾਲ ਵਿਆਹ ਨਹੀਂ ਕਰਨਾ ਚਾਹੁੰਦੇ। ਉਸਦਾ ਕਹਿਣਾ ਹੈ ਕਿ ਉਸਦੇ ਪਤੀ ਨੇ ਤਲਾਕ ਤੋਂ ਪਹਿਲਾਂ ਉਸ ਨੂੰ ਕਿਹਾ ਸੀ ਕਿ ਜੇਕਰ ਉਹ ਉਸ ਨੂੰ ਤਲਾਕ ਦਿੰਦੀ ਹੈ ਤਾਂ ਉਸ ਦਾ ਦੂਜਾ ਵਿਆਹ ਨਹੀਂ ਹੋਵੇਗਾ। ਇਸ ਨਾਲ ਉਸ ਨੂੰ ਦੁੱਖ ਹੋਇਆ ਸੀ ਪਰ ਉਹ ਜਾਣਦਾ ਸੀ ਕਿ ਸੱਚ ਹੋਵੇਗਾ। ਮਿਨਰੀਤ ਦਾ ਕਹਿਣਾ ਹੈ ਕਿ ਸਿੱਖ ਭਾਈਚਾਰੇ ਵਿਚ ਤਲਾਕ ਨੂੰ ਸ਼ਰਮਨਾਕ ਮੰਨਿਆ ਜਾਂਦਾ ਹੈ, ਖਾਸਕਰ ਔਰਤਾਂ ਲਈ।

ਉਸਦਾ ਕਹਿਣਾ ਹੈ ਕਿ ਤਲਾਕ ਤੋਂ ਬਾਅਦ ਉਸ ਨੂੰ ਸ਼ਰਮ ਮਹਿਸੂਸ ਹੁੰਦੀ ਸੀ। ਉਹ ਆਪਣੇ ਆਪ ਨੂੰ ਵਰਤੀ ਹੋਈ ਚੀਜ਼ ਸਮਝ ਰਹੀ ਸੀ। ਕਈ ਲੋਕ ਇਸ ਭਾਵਨਾਂ ਨੂੰ ਹੋਰ ਮਜ਼ਬੂਤ ਬਣਾਉਂਦੇ ਸੀ। ਉਸਦਾ ਕਹਿਣਾ ਹੈ ਕਿ ਉਸਦੀ ਦਾਦੀ ਨੇ ਲੰਡਨ ਵਿਚ ਉਸ ਨੂੰ ਕਿਹਾ ਸੀ ਕਿ ਉਸ ਨੂੰ ਆਪਣੇ ਇਸ ਰਿਸ਼ਤੇ ਨੂੰ ਬਚਾਉਣਾ ਚਾਹੀਦਾ ਹੈ ਹਾਲਾਂਕਿ ਉਹ ਜਾਣਦੀ ਸੀ ਕਿ ਉਹ ਕਿਸ ਦੌਰ ਵਿਚੋਂ ਗੁਜ਼ਰ ਰਹੀ ਹੈ। ਉਸਨੇ ਕਿਹਾ, ‘ਮੇਰੇ ਮਾਤਾ-ਪਿਤਾ ਨੇ ਮੇਰਾ 100 ਫੀਸਦੀ ਸਮਰਥਨ ਕੀਤਾ ਪਰ ਮੈਨੂੰ ਲੱਗਿਆ ਕਿ ਮੈਂ ਉਹਨਾਂ ਦੀ ਬੇਇਜ਼ਤੀ ਕਰਵਾਈ ਹੈ। ਤਲਾਕ ਤੋਂ ਪੰਜ ਸਾਲ ਬਾਅਦ ਉਸ ਨੇ ਨਵੇਂ ਜੀਵਨ ਸਾਥੀ ਦੀ ਭਾਲ ਸ਼ੁਰੂ ਕੀਤੀ। ਉਸਦਾ ਕਹਿਣਾ ਹੈ ਕਿ ਜਦੋਂ ਲੋਕ ਉਸ ਨੂੰ ਦੇਖਣ ਆਉਂਦੇ ਤਾਂ ਤਲਾਕ ਬਾਰੇ ਪਤਾ ਲੱਗਣ ਤੋਂ ਬਾਅਦ ਉਹਨਾਂ ਦੇ ਹਾਵ ਭਾਵ ਬਦਲ ਜਾਂਦੇ ਸੀ।

ਉਹ ਸਿਰਫ ਇਹ ਕਹਿ ਕਿ ਚਲੇ ਜਾਂਦੇ ਸਨ ਕਿ ਸੋਚ ਕੇ ਦੱਸਾਂਗੇ। ਮਿਨਰੀਤ ਨੇ ਦੱਸਿਆ ਕਿ ਮੇਰੀ ਸੈਮੀ-ਅਰੇਂਜ ਮੈਰਿਜ ਸੀ। ਲੋਕ ਇਹ ਕੇ ਉਸ ‘ਤੇ ਵਿਆਹ ਲਈ ਦਬਾਅ ਪਾਉਂਦੇ ਸਨ ਕਿ ਉਸਦੀ ਉਮਰ ਹੋ ਰਹੀ ਹੈ। ਉਸ ਤੋਂ ਬਾਅਦ ਉਸ ਨੇ ਗੁਰਦੁਆਰੇ ਵਿਚ ਜਾ ਕੇ ਰਿਸ਼ਤੇ ਬਾਰੇ ਪਤਾ ਕੀਤਾ ਸੀ। ਤਲਾਕ ਤੋਂ ਬਾਅਦ ਜਦੋਂ ਉਸ ਨੇ ਨਵੇਂ ਪਤੀ ਦੀ ਤਲਾਸ਼ ਕਰਨੀ ਸ਼ੁਰੂ ਕੀਤੀ ਤਾਂ ਉਸ ਨੇ ਉੱਤਰੀ ਪੱਛਮੀ ਲੰਡਨ ਦੇ ਗੁਦਰਆਰੇ ਜਾ ਕੇ ਮੈਟਰੀਮੋਨੀਅਲ ਸਰਵਿਸ ਵਿਚ ਆਪਣਾ ਨਾਂ ਰਜਿਸਟਰ ਕਰਵਾਇਆ। ਪਰ ਮੈਂ ਨਹੀਂ ਜਾਣਦੀ ਸੀ ਕਿ ਮੇਰੇ ਤਲਾਕਸ਼ੁਦਾ ਹੋਣ ਕਰਕੇ ਉਹ ਮੈਨੂੰ ਤਲਾਕਸ਼ੁਦਾ ਮਰਦਾਂ ਨਾਲ ਹੀ ਮਿਲਵਾਉਣਗੇ। ਉਸਨੇ ਕਿਹਾ ਕਿ ਮੇਰੇ ਵੱਲੋਂ ਭਰੇ ਫਾਰਮ ਨੂੰ ਦੇਖ ਕੇ ਉਨ੍ਹਾਂ ਵਿੱਚੋਂ ਇਕ ਵਲੰਟੀਅਰ ਨੇ ਕਿਹਾ, ”ਇੱਥੇ ਦੋ ਤਲਾਕਸ਼ੁਦਾ ਆਦਮੀ ਹਨ ਜਿਹੜੇ ਤੁਹਾਡੇ ਨਾਲ ਮੇਲ ਖਾਂਦੇ ਹਨ।”

ਉਸਨੇ ਕਿਹਾ ਕਿ ਮੈਂ ਘੱਟੋ-ਘੱਟ ਦੋ ਗੁਰਦੁਆਰੇ ਅਜਿਹੇ ਦੇਖੇ ਜਿੱਥੇ ਤਲਾਕਸ਼ੁਦਾ ਮਰਦਾ ਨੂੰ ਅਜਿਹੀਆਂ ਔਰਤਾਂ ਨਾਲ ਮਿਲਵਾਇਆ ਗਿਆ ਜੋ ਕੁਆਰੀਆਂ ਸਨ । ਉਸਨੇ ਕਿਹਾ ਕਿ ਤਲਾਕਸ਼ੁਦਾ ਔਰਤ ਨੂੰ ਕਿਉਂ ਅਜਿਹਾ ਵਰ ਨਹੀਂ ਦਿਖਾਇਆ ਜਾ ਸਕਦਾ ਜਿਸਦਾ ਪਹਿਲਾ ਵਿਆਹ ਨਾ ਹੋਇਆ ਹੋਵੇ? ਇਸ ਦਾ ਮਤਲਬ ਤਾਂ ਇਹ ਹੋਇਆ ਕਿ ਮਰਦ ਕਦੇ ਵੀ ਤਲਾਕ ਲਈ ਜ਼ਿੰਮੇਵਾਰ ਨਹੀਂ ਹੋ ਸਕਦਾ, ਸਿਰਫ਼ ਔਰਤ ਹੀ ਹੋ ਸਕਦੀ ਹੈ। ਉਸਨੇ ਗੁਰਦੁਆਰੇ ਦੇ ਇੰਚਾਰਜ ਗਰੇਵਾਲ ਨੂੰ ਪੁੱਛਿਆ ਕਿ ਔਰਤਾਂ ਬਾਰੇ ਇਸ ਰਵੱਈਏ ਪਿੱਛੇ ਕਾਰਨ ਕੀ ਹੈ, ਤਾਂ ਉੁਨ੍ਹਾਂ ਕਿਹਾ,”ਉਹ ਤਲਾਕ ਨੂੰ ਸਵੀਕਾਰ ਕਰਨ ਵਾਲੇ ਨਹੀਂ ਹਨ, ਸਿੱਖ ਭਾਈਚਾਰੇ ਵਿਚ ਇਹ ਨਹੀਂ ਹੋਣਾ ਚਾਹੀਦਾ ਜੇਕਰ ਸਾਡੀ ਸਿੱਖ ਧਰਮ ਵਿਚ ਮਾਨਤਾ ਹੈ।” ਪਰ ਦੂਜਿਆਂ ਦੀ ਤਰ੍ਹਾਂ ਸਿੱਖਾਂ ਵਿਚ ਵੀ ਤਲਾਕ ਹੁੰਦੇ ਹਨ।

2018 ਦੀ ਬ੍ਰਿਟਿਸ਼ ਸਿੱਖ ਰਿਪੋਰਟ ਮੁਤਾਬਕ ਸਿੱਖਾਂ ਵਿਚ 4 ਫ਼ੀਸਦੀ ਮਾਮਲੇ ਤਲਾਕ ਦੇ ਹਨ ਅਤੇ 1 ਫ਼ੀਸਦੀ ਵੱਖ ਹੋਣ ਦੇ ਹਨ। ਇੰਚਾਰਜ ਨੇ ਕਿਹਾ ਕਿ ਨੌਜਵਾਨ ਕਹਿੰਦੇ ਹਨ ਉਨ੍ਹਾਂ ਲਈ ਇਹ ਕੋਈ ਵੱਡਾ ਮੁੱਦਾ ਨਹੀਂ ਹੈ ਪਰ ਮੇਰੇ ਵਰਗ ਦੇ ਲੋਕ ਭਾਵੇਂ ਕਿ ਉਨ੍ਹਾਂ ਦੇ ਘਰ ਆਪਣੀਆਂ ਭੈਣਾਂ ਜਾਂ ਧੀਆਂ ਦਾ ਤਲਾਕ ਹੋਇਆ ਹੋਵੇ ਪਰ ਉਹ ਦੂਜੀ ਤਲਾਕਸ਼ੁਦਾ ਔਰਤ ਬਾਰੇ ਰਾਇ ਜ਼ਰੂਰ ਬਣਾ ਲੈਂਦੇ ਹਨ। ਉਸਨੇ ਕਿਹਾ ਕਿ ਉਹ ਸਿਰਫ ਪੱਗ ਵਾਲੇ ਸਿੱਖ ਦੀ ਭਾਲ ਕਰ ਰਹੀ ਹੈ। ਉਸਨੇ ਕਿਹਾ ਕਿ ਉੱਤਰ ਪੱਛਮੀ ਲੰਡਨ ਵਿਚ 22000 ਸਿੱਖ ਰਹਿੰਦੇ ਹਨ, ਉਹਨਾਂ ਵਿਚੋਂ ਕਰੀਬ 11000 ਮਰਦ ਹਨ। ਉਨ੍ਹਾਂ ਵਿੱਚੋਂ ਬਹੁਤ ਛੋਟਾ ਅੰਕੜਾ ਸਹੀ ਉਮਰ ਵਰਗ ਦੇ ਕੁਆਰੇ ਮਰਦਾਂ ਵਾਲਾ ਹੈ। ਪਰ ਉਨ੍ਹਾਂ ਵਿੱਚੋਂ ਬਹੁਤ ਸਾਰੇ ਪੱਗ ਨਹੀਂ ਬਣਦੇ ਹਨ।

ਉਸ ਨੇ ਕਿਹਾ ਕਿ ਚਾਹੇ ਮੇਰੇ ਲਈ ਪੱਗ ਅਤੇ ਧਰਮ ਜਰੂਰੀ ਹੈ ਪਰ ਸਿੱਖੀ ਮਾਨਤਾ ਮੁਤਾਬਕ ਆਦਮੀ ਅਤੇ ਔਰਤ ਦੋਵੇਂ ਬਰਾਬਰ ਹਨ। ਸਾਨੂੰ ਇਕ ਦੂਜੇ ਲਈ ਰਾਇ ਨਹੀਂ ਬਣਾਉਣੀ ਚਾਹੀਦੀ ।ਉਸਦਾ ਕਹਿਣਾ ਹੈ ਕਿ ਮੈਂ ਅਜਿਹਾ ਸ਼ਖਸ ਚਾਹੁੰਦੀ ਹਾਂ ਜਿਸ ਨੂੰ ਇਕ ਸਾਥੀ ਦੋਸਤੀ ਲਈ ਚਾਹੀਦਾ ਹੋਵੇ। ਉਸਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਵਿਚ ਕਰੀਬ 40 ਵੱਖ-ਵੱਖ ਮਰਦਾਂ ਨੂੰ ਮਿਲਣ ਤੋਂ ਬਾਅਦ, ਪਿਛਲੇ ਕੁਝ ਮਹੀਨੇ ਹਨ ਜਿਨ੍ਹਾਂ ਵਿਚ ਉਸ ਨੇ ਗੈਰ-ਦਸਤਾਰਧਾਰੀ ਬਾਰੇ ਸੋਚਣਾ ਸ਼ੁਰੂ ਕੀਤਾ ਹੈ। ਇੱਥੋਂ ਤੱਕ ਕਿ ਗੈਰ-ਸਿੱਖ ਬਾਰੇ ਵੀ। ਉਸਦਾ ਕਹਿਣਾ ਹੈ ਕਿ ਉਸਦੇ ਕਈ ਦੋਸਤ ਵੀ ਇਹ ਕਦਮ ਉਠਾ ਚੁੱਕੇ ਸਨ ਉਸਨੇ ਕਿਹਾ ਕਿ ਆਪਣੀ ਕਹਾਣੀ ਜ਼ਰੀਏ ਇਹ ਉਮੀਦ ਕਰਦੀ ਹਾਂ ਕਿ ਤਲਾਕਸ਼ੁਦਾ ਔਰਤਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਵਿਚ ਮਦਦ ਕਰ ਸਕਾਂ ਤੇ ਹੋ ਸਕਦਾ ਹੈ ਕਿ ਔਰਤਾਂ ਬੋਲਣ ਲਈ ਪ੍ਰੇਰਿਤ ਹੋਣ। ਮਿਨਰੀਤ ਕੌਰ ਮਹਿੰਦੀ ਕਲਾਕਾਰ ਹਨ ਅਤੇ ਇਕ ਫਰੀਲਾਂਸ ਪੱਤਰਕਾਰ ਵਜੋਂ ਕੰਮ ਕਰਦੇ ਹਨ

ਲੰਡਨ ਚ ਸ਼ੁਰੂ ਕੀਤਾ ਭਾਰਤ ਤੋਂ ਭਗੌੜਾ ਹੋਏ ਨੀਰਵ ਮੋਦੀ ਨੇ ਨਵਾਂ ਕਾਰੋਬਾਰ!

ਪੀਐਨਬੀ ਘੋਟਾਲੇ ਮਾਮਲੇ ‘ਚ ਮੁਲਜ਼ਮ ਨੀਰਵ ਮੋਦੀ ਨੇ ਲੰਦਨ ‘ਚ ਦੂਜੇ ਨਾਂਅ ਨਾਲ ਨਵੀਂ ਕੰਪਨੀ ਬਣਾ ਲਈ ਹੈ। ਸੂਤਰਾਂ ਮੁਤਾਬਕ ਕੰਪਨੀ ‘ਚ ਨੀਰਵ ਮੋਦੀ ਆਪਣੇ ਕਰੀਬੀਆਂ ਨੂੰ ਡਾਇਰੈਕਟਰ ਬਣਾਇਆ ਹੋਇਆ ਹੈ। ਪਿਛਲੇ ਦਿਨਾਂ ਦੌਰਾਨ ਹੋਈ ਜਾਂਚ ‘ਚ ਮੋਦੀ ਦੇ ਨਾਂਅ ‘ਤੇ ਇੱਕ ਬੈਂਕ ਖਾਤੇ ਦਾ ਪਤਾ ਲੱਗਿਆ ਸੀ। ਭਗੌੜੇ ਨੀਰਵ ਨੇ ਲੰਦਨ ‘ਚ ਵਿਜੈ ਮਾਲਿਆ ਨਾਲ ਵੀ ਮੁਲਾਕਾਤ ਕੀਤੀ ਹੈ। ਦੋਵੇਂ 10 ਮਹੀਨੇ ‘ਚ ਕਈ ਵਾਰ ਇੱਕ ਦੂਜੇ ਨੂੰ ਮਿਲ ਚੁੱਕੇ ਹਨ।

ਵਿਜੈ ਨੇ ਹੀ ਨੀਰਵ ਨੂੰ ਡਿਪੋਰਟ ਤੋਂ ਬਚਣ ਲਈ ਵਕੀਲਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ। ਹਾਲ ਹੀ ‘ਚ ਨੀਰਵ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਉਹ ਆਪਣੇ ਬਦਲੇ ਅੰਦਾਜ਼ ‘ਚ ਨਜ਼ਰ ਆ ਰਿਹਾ ਹੈ ਅਤੇ ਇੱਕ ਪੱਤਰਕਾਰ ਵੱਲੋਂ ਪੁੱਛੇ ਜਾਣ ‘ਤੇ ਉਹ ਨੋ ਕੁਮੈਂਟ ਕਹਿੰਦੇ ਨਜ਼ਰ ਆ ਰਹੇ ਹਨ।

ਇੰਨਾ ਹੀ ਨਹੀਂ ਨੀਰਵ ਨੇ ਲੰਦਨ ‘ਚ ਹੀਰੇ ਦਾ ਵਪਾਰ ਸ਼ੁਰੂ ਕੀਤਾ ਹੈ ਅਤੇ ਕਰੋੜਾਂ ਦਾ ਬੰਗਲਾ ਖਰੀਦਿਆ ਹੋਇਆ ਹੈ। ਇਸ ਦੇ ਨਾਲ ਹੀ ਵੀਡੀਓ ‘ਚ ਉਨ੍ਹਾਂ ਨੇ ਜੋ ਜੈਕੇਟ ਪਾਈ ਹੈ ਉਸ ਦੀ ਕੀਮਤ 9 ਲੱਖ ਰੁਪਏ ਦੱਸੀ ਜਾ ਰਹੀ ਹੈ।

ਦੂਸਰੀ ਵਾਰ ਲੰਡਨ ਚ HIV ਪੀੜਤ ਮਰੀਜ਼ ਹੋਇਆ ਠੀਕ ਕੀ ਹੁਣ ਏਡਜ਼ ਦਾ ਵੀ ਹੋ ਸਕੇਗਾ ਇਲਾਜ਼!

ਕੀ ਹੁਣ HIV ਦਾ ਹੋ ਸਕੇਗਾ ਇਲਾਜ਼, ਲੰਦਨ ਚ ਦੂਜੀ ਵਾਰ HIV ਪੀੜਤ ਮਰੀਜ਼ ਹੋਇਆ ਠੀਕ ਦੁਨੀਆਂ ਭਰ ਵਿੱਚ ਐਚਆਈਵੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।ਇਹ ਵੀ ਕਿਹਾ ਜਾਂਦਾ ਹੈ ਕਿ ਐਚਆਈਵੀ ਦਾ ਦੁਨੀਆ ਭਰ ਵਿੱਚ ਕਿਤੇ ਕੋਈ ਇਲਾਜ਼ ਨਹੀਂ ਹੈ।ਪਰ ਲੰਦਨ ਵਿੱਚ ਡਾਕਟਰਾਂ ਵੱਲੋਂ ਐਚਆਈਵੀ/ਏਡਜ਼ ਵਰਗੀ ਭਿਆਨਕ ਬਿਮਾਰੀ ਨੂੰ ਖ਼ਤਮ ਕਰਨ ਲਈ ਪੁਰਜ਼ੋਰ ਉਪਰਾਲੇ ਕੀਤੇ ਜਾ ਰਹੇ ਹਨ।ਇਸ ਸਬੰਧੀ ਲੰਦਨ ਦੇ ਡਾਕਟਰਾਂ ਨੇ ਕਿਹਾ ਹੈ ਕਿ ਇੱਕ ਸਟੈਮ ਸੈੱਲ ਟ੍ਰਾਂਸਪਲਾਂਟ ਕਰਨ ਤੋਂ ਬਾਅਦ ਲੰਦਨ ਵਿਚ ਐਚਆਈਵੀ ਤੋਂ ਪੀੜਤ ਇੱਕ ਹੋਰ ਮਰੀਜ਼ ਤੰਦਰੁਸਤ ਹੋ ਗਿਆ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਇਸ ਲਈ ਮਰੀਜ਼ ਦਾ ਬੋਨ ਮੈਰੋ ਟਰਾਂਸਪਲਾਂਟ ਕੀਤਾ ਗਿਆ। ਇਹ ਬੋਨ ਮੈਰੋ ਸਟੈਮ ਸੈੱਲਜ਼ ਜਿਸ ਨੇ ਦਾਨ ਕੀਤੇ ਹਨ, ਉਸ ਨੂੰ ਦੁਰਲੱਭ ਜੈਨੇਟਿਕ mutation CCR5 ਡੈਲਟਾ 32 ਹੈ, ਜੋ ਐੱਚ.ਆਈ.ਵੀ. ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ। ਇਸ ਦੇ 3 ਸਾਲ ਬਾਅਦ ਅਤੇ ਐਂਟੀਰੇਟ੍ਰੋਵਾਇਰਲ ਡਰੱਗਜ਼ ਦੇ ਬੰਦ ਹੋਣ ਦੇ 18 ਮਹੀਨੇ ਤੋਂ ਵੱਧ ਸਮੇਂ ਦੇ ਬਾਅਦ ਕਈ ਜਾਂਚ ਕੀਤੀਆਂ ਗਈਆਂ। ਜਿਸ ਵਿਚ ਮਰੀਜ਼ ਅੰਦਰ ਐੱਚ.ਆਈ.ਵੀ. ਇਨਫੈਕਸ਼ਨ ਨਹੀਂ ਪਾਈ ਗਈ।

ਮਰੀਜ਼ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੀ ਟੀਮ ਦੇ ਮੈਂਬਰ ਰਵਿੰਦਰ ਗੁਪਤਾ ਦਾ ਕਹਿਣਾ ਹੈ,ਕੋਈ ਵਾਇਰਸ ਨਹੀਂ ਹੈ, ਅਸੀਂ ਕੁਝ ਵੀ ਪਤਾ ਲਗਾ ਸਕਦੇ ਹਾਂ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਇਹ ਸਾਬਤ ਹੁੰਦਾ ਹੈ ਡਾਕਟਰ ਇਕ ਦਿਨ ਏਡਜ਼ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਯੋਗ ਹੋ ਜਾਣਗੇ।

ਇੰਗਲੈਂਡ ਚ ਪੜਾਈ ਕਰਨ ਗਈ ਪੰਜਾਬਣ ਨੇ ਗੱਡਿਆ ਝੰਡਾ

ਸੰਗਰੂਰ ਦੀ ਜੰਮਪਲ ਚਾਹਤ ਸੇਖੋਂ ਯੂਕੇ ਵਿੱਚ ਸਿਵਲ ਸਰਵਿਸਿਜ਼ ਲਈ ਚੁਣੀ ਗਈ ਹੈ। ਉਸ ਨੇ ਬਤੌਰ ਸਿਵਲ ਅਫ਼ਸਰ ਜੁਆਇਨ ਕਰ ਲਿਆ ਹੈ। ਉਸ ਦੀ ਨਿਯੁਕਤੀ ਸਕੌਟਿਸ਼ ਸਰਕਾਰ ਯੂਕੇ ਦੇ ਵਿੱਤ ਵਿਭਾਗ ਵਿੱਚ ਬਤੌਰ ਅਰਥ ਸ਼ਾਸਤਰੀ ਹੋਈ ਹੈ। ਚਾਹਤ ਸੇਖੋਂ ਸੰਗਰੂਰ ਦੇ ਐਡਵੋਕੇਟ ਕਿਰਨਜੀਤ ਸਿੰਘ ਸੇਖੋਂ ਤੇ ਡਾ. ਰਾਜ ਬਾਲਾ ਸੇਖੋਂ ਦੀ ਬੇਟੀ ਹੈ। ਉਸ ਨੇ ਯੂਨੀਵਰਸਿਟੀ ਆਫ਼ ਐਡਨਬਰਗ ਸਕਾਟਲੈਂਡ ਤੋਂ 2018 ਵਿੱਚ ਅਰਥ ਸ਼ਾਸਤਰ ਤੇ ਫਾਇਨਾਂਸ ਦੀ ਐਮਐਸਸੀ ਦੀ ਡਿਗਰੀ ਪ੍ਰਾਪਤ ਕੀਤੀ ਸੀ।

ਚਾਹਤ ਨੇ ਨਰਸਰੀ ਤੋਂ ਲੈ ਕੇ ਦਸਵੀਂ ਤੱਕ ਦੀ ਪੜ੍ਹਾਈ ਸੰਗਰੂਰ ਤੇ ਬਾਰ੍ਹਵੀਂ ਦੀ ਪ੍ਰੀਖਿਆ ‘ਲਾਰੈਂਸ ਸਕੂਲ ਸਨਾਵਰ’ ਤੋਂ ਪਾਸ ਕੀਤੀ। ਉਸ ਨੇ ਗਰੈਜੂਏਸ਼ਨ ਦੀ ਡਿਗਰੀ (ਆਨਰਜ਼ ਇਨ ਇਕਨਾਮਿਕਸ) ਸਰਕਾਰੀ ਕਾਲਜ ਲੜਕੀਆਂ ਸੈਕਟਰ 11 ਚੰਡੀਗੜ੍ਹ ਤੋਂ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮਏ ਫਸਟ ਡਵੀਜ਼ਨ ਵਿੱਚ ਕੀਤੀ।

ਸਾਲ 2017 ਵਿੱਚ ਉਸ ਨੇ ਅਰਥ ਸ਼ਾਸਤਰ ਦੇ ਵਿਸ਼ੇ ਵਿੱਚ ਉੱਚ ਵਿਦਿਆ ਹਾਸਲ ਕਰਨ ਲਈ ਯੂਨੀਵਰਸਿਟੀ ਆਫ਼ ਐਡਨਬਰਗ ਸਕਾਟਲੈਂਡ (ਯੂਕੇ) ਵਿੱਚ ਦਾਖ਼ਲਾ ਲੈ ਕੇ ਐਮਐਸਸੀ ਇਨ ਇਕਨਾਮਿਕਸ ਤੇ ਫਾਇਨਾਂਸ ਦੀ ਡਿਗਰੀ ਪ੍ਰਾਪਤ ਕੀਤੀ। ਇਸ ਦੇ ਨਾਲ ਯੂਕੇ ਸਰਕਾਰ ਦੇ ਸਿਵਲ ਸਰਵਿਸਿਜ਼ ਇਮਤਿਹਾਨ ਦੀ ਲਿਖਤੀ ਪ੍ਰੀਖਿਆ ਤੇ ਇੰਟਰਵਿਊ ਸਫ਼ਲਤਾਪੂਰਵਕ ਪਾਸ ਕਰਕੇ ਫਾਇਨਾਂਸ ਵਿਭਾਗ ਵਿੱਚ ਸਿਵਲ ਅਫ਼ਸਰ ਜੁਆਇਨ ਕਰ ਲਿਆ ਹੈ।

ਪੱਗ ਦਾ ਕੀਤਾ ਅੰਗਰੇਜ਼ ਨੇ ਅਪਮਾਨ ਤਾਂ ਸਿੱਖ ਨੇ ਇਸ ਤਰੀਕੇ ਸਿਖਾਇਆ ਸਬਕ

ਲੰਦਨ ਦੇ ਸਿੱਖ ਕਾਰੋਬਾਰੀ ਰੂਬੇਨ ਸਿੰਘ ਨੇ 50 ਕਰੋੜ ਰੁਪਏ ਖ਼ਰਚ ਕਰਕੇ 6 ਰੌਲਸ ਰਾਇਸ ਕਾਰਾਂ ਖ਼ਰੀਦੀਆਂ ਹਨ। ਹੁਣ ਉਨ੍ਹਾਂ ਕੋਲ ਕੁੱਲ 20 ਰੌਲਸ ਰਾਇਸ ਕਾਰਾਂ ਹੋ ਚੁੱਕੀਆਂ ਹਨ। ਇਸ ਸਭ ਉਹ ਆਪਣੀ ਪੱਗ ਦੀ ਇੱਜ਼ਤ ਤੇ ਮਾਣ ਲਈ ਕਰ ਰਹੇ ਹਨ। ਦਰਅਸਲ 2017 ਵਿੱਚ ਕਿਸੇ ਅੰਗਰੇਜ਼ ਨੇ ਰੂਬੇਨ ਸਿੰਘ ਦੀ ਦਸਤਾਰ ਬਾਰੇ ਉਸ ਦਾ ਅਪਮਾਨ ਕੀਤਾ ਸੀ।

ਦਸਤਾਰ ਦੀ ਤਾਕਤ ਤੇ ਸ਼ਾਨ ਦਿਖਾਉਣ ਲਈ ਰੂਬੇਨ ਸਿੰਘ ਨੇ ਆਪਣੀ ਹਰ ਦਸਤਾਰ ਦੇ ਰੰਗ ਦੀ ਰੌਲਸ ਰਾਇਸ ਕਾਰ ਖਰੀਦਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਕੁਲੈਕਸ਼ਨ ਵਿੱਚ ਫੈਂਟਮ, ਕਲਿਨਨ ਤੇ ਹੋਰ ਕਾਰਾਂ ਵੀ ਸ਼ਾਮਲ ਹਨ। ਅੰਗਰੇਜ਼ ਰੌਲਸ ਰਾਇਸ ਨੂੰ ਰਾਜਸ਼ਾਹੀ ਸਵਾਰੀ ਮੰਨਦੇ ਹਨ। ਰੂਬੇਨ ਸਿੰਘ ਨੇ ਇਨ੍ਹਾਂ ਕਾਰਾਂ ਨੂੰ ਖਰੀਦ ਕੇ ਸਾਬਤ ਕਰ ਦਿੱਤਾ ਕਿ ਸਿੱਖ ਵੀ ਕਿਸੇ ਤੋਂ ਘੱਟ ਨਹੀਂ।

ਦੱਸਿਆ ਜਾਂਦਾ ਹੈ ਕਿ ਆਪਣੇ ਪੱਕੇ ਗਾਹਕ ਦਾ ਸਨਮਾਨ ਕਰਨ ਲਈ ਰੌਲਸ ਰਾਇਸ ਦੇ ਸੀਈਓ ਟਾਟਰਸਟਨ ਖ਼ੁਦ ਰੂਬੇਨ ਨੂੰ ਕਾਰਾਂ ਦੇ ਡਿਲੀਵਰੀ ਕਰਨ ਲਈ ਪਹੁੰਚੇ

ਬ੍ਰਿਟਿਸ਼ ਸਰਕਾਰ ਨੇ 9000 ਕਰੋੜੀ ਧੋਖਾਧੜੀ ਦੇ ਕੇਸ ਵਿਚ ਘਿਰੇ ਹੋਏ ਵਿਜੇ ਮਾਲਿਆ ਨੂੰ ਦਿੱਤਾ ਵੱਡਾ ਝਟਕਾ

9000 ਕਰੋੜ ਰੁਪਏ ਦੀ ਧੋਖਾਧੜੀ ਕਰਕੇ ਬ੍ਰਿਟੇਨ ਬੈਠੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਆਖਰ ਬ੍ਰਿਟੇਨ ਸਰਕਾਰ ਨੇ ਮਾਲਿਆ ਨੂੰ ਭਾਰਤ ਭੇਜਣ ਦਾ ਹੁਕਮ ਦਿੱਤਾ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵੀਦ ਨੇ ਦੱਸਿਆ ਕਿ ਧੋਖਾਧੜੀ ਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਦੋਸ਼ਾਂ ਹੇਠ ਬ੍ਰਿਟਿਸ਼ ਸਰਕਾਰ ਨੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ ਦਿੱਤੇ ਹਨ। ਲੰਡਨ ਦੀ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਨੇ 10 ਦਸੰਬਰ 2018 ਨੂੰ ਕਿਹਾ ਸੀ ਕਿ 63 ਸਾਲਾ ਕਾਰੋਬਾਰੀ ਮਾਲਿਆ ਨੂੰ ਭਾਰਤੀ ਅਦਾਲਤਾਂ ਦੇ ਸਾਹਮਣੇ ਜਵਾਬ ਦੇਣਾ ਪਏਗਾ।

ਬਰਤਾਨੀਆ ਵਿੱਚ ਪਾਕਿਸਤਾਨੀ ਮੂਲ ਦੇ ਸਭ ਤੋਂ ਸੀਨੀਅਰ ਮੰਤਰੀ ਜਾਵੀਦ ਦੇ ਦਫ਼ਤਰ ਨੇ ਸੋਮਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਾਰੇ ਪੱਖਾਂ ’ਤੇ ਵਿਚਾਰ ਕਰਨ ਤੋਂ ਬਾਅਦ ਮੰਤਰੀ ਨੇ ਐਤਵਾਰ ਨੂੰ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮਾਂ ’ਤੇ ਸਹੀ ਪਾਈ ਹੈ। ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਰੇ ਨੁਕਤਿਆਂ ’ਤੇ ਵਿਚਾਰ ਕਰਨ ਤੋਂ ਬਾਅਦ 3 ਫਰਵਰੀ ਨੂੰ ਮੰਤਰੀ ਨੇ ਵਿਜੇ ਮਾਲਿਆ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ ਦਿੱਤੇ ਹਨ। ਅਪਰੈਲ 2017 ਵਿੱਚ ਸਕੌਟਲੈਂਡ ਯਾਰਡ ਨੂੰ ਭੇਜੇ ਗਏ ਵਾਰੰਟ ਤੋਂ ਬਾਅਦ ਮਾਲਿਆ ਜ਼ਮਾਨਤ ’ਤੇ ਹੈ। ਇਹ ਵਾਰੰਟ ਉਸ ਵੇਲੇ ਕੱਢੇ ਗਏ ਸਨ ਜਦੋਂ ਭਾਰਤੀ ਅਧਿਕਾਰੀਆਂ ਨੇ ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਮੁਖੀ ਮਾਲਿਆ ਨੂੰ 9000 ਕਰੋੜ ਰੁਪਏ ਦੀ ਧੋਖਾਧੜੀ ’ਤੇ ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ।

ਮਾਲਿਆ ਕੋਲ ਹੁਣ ਬ੍ਰਿਟਿਸ਼ ਹਾਈਕੋਰਟ ’ਚ ਅਪੀਲ ਦੀ ਇਜਾਜ਼ਤ ਵਾਸਤੇ ਅਰਜ਼ੀ ਦੇਣ ਲਈ 4 ਫਰਵਰੀ ਤੋਂ ਬਾਅਦ 14 ਦਿਨਾਂ ਦਾ ਸਮਾਂ ਹੈ। ਹੁਕਮਾਂ ਤੋਂ ਬਾਅਦ ਮਾਲਿਆ ਨੇ ਕਿਹਾ ਕਿ ਉਹ ਅਪੀਲ ਸਬੰਧੀ ਕਾਰਵਾਈ ਜਲਦੀ ਸ਼ੁਰੂ ਕਰਨਗੇ। ਭਾਰਤ ਸਰਕਾਰ ਨੇ ਬ੍ਰਿਟੇਨ ਸਰਕਾਰ ਦੇ ਹੁਕਮਾਂ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਕਾਨੂੰਨੀ ਕਾਰਵਾਈ ਜਲਦੀ ਪੂਰੀ ਹੋਣ ਦੀ ਉਡੀਕ ਹੈ।

ਖਿੱਚ ਲਵੋ ਤਿਆਰੀ ਇੰਗਲੈਂਡ ਨੇ ਕੱਢਿਆ ਨਵਾਂ ਕਨੂੰਨ ਆਈ ਵੱਡੀ ਖੁਸ਼ਖਬਰੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਬਰਤਾਨੀਆ ਸਰਕਾਰ ਵਲੋਂ ਹਰ ਸਾਲ 2500 ਕਿਸਾਨਾਂ ਨੂੰ ਬਾਹਰੋਂ ਮੰਗਵਾਉਣ ਲਈ ਨਵਾਂ ਕਿਸਾਨ ਵੀਜ਼ਾ ਸ਼ੁਰੂ ਕੀਤਾ ਜਾ ਰਿਹਾ ਹੈ | ਇਹ ਕਿਸਾਨ ਫਲ ਅਤੇ ਸਬਜ਼ੀਆਂ ਦੇ ਖੇਤਾਂ ‘ਚ 6 ਮਹੀਨੇ ਰਹਿ ਕੇ ਕੰਮ ਕਰ ਸਕਣਗੇ | ਬ੍ਰੈਗਜ਼ੈਟ ਤੋਂ ਬਾਅਦ ਬਰਤਾਨੀਆ ਸਰਕਾਰ ਦੀ ਨਵੀਂ ਰਣਨੀਤੀ ਅਨੁਸਾਰ 2500 ਗੈਰ-ਯੂਰਪੀਅਨ ਕਾਮਿਆਂ ਨੂੰ ਮੰਗਵਾਉਣ ਲਈ ਬਰਤਾਨੀਆ ਦੇ ਕਿਸਾਨਾਂ ਨੂੰ ਆਗਿਆ ਦਿੱਤੀ ਗਈ ਹੈ ਤਾਂ ਕਿ ਖੇਤਾਂ ‘ਚ ਕੰਮ ਕਰਨ ਵਾਲੇ ਕਾਮਿਆਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ |

ਰਾਸ਼ਟਰੀ ਕਿਸਾਨ ਯੂਨੀਅਨ ਨੇ ਖੇਤਾਂ ‘ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਘਾਟ ਹੋਣ ਕਾਰਨ ਥੋੜੇ ਸਮੇਂ ਲਈ ਬਾਹਰੋਂ ਕਾਮੇ ਮੰਗਵਾਉਣ ਦੀ ਮੰਗ ਕੀਤੀ ਸੀ | ਨਵੀਂ ਸਕੀਮ ਜੋ ਅਗਲੀਆਂ ਗਰਮੀਆਂ ਤੋਂ ਦੋ ਸਾਲ ਲਈ ਹੋਵੇਗੀ, ਜਿਸ ‘ਚ ਗੈਰ-ਯੂਰਪੀਅਨ ਲੋਕ ਜੋ ਬਰਤਾਨੀਆ ‘ਚ ਕੰਮ ਕਰਨ ਲਈ ਆਉਂਦੇ ਹਨ, ਉਹ ਫਲਾਂ ਅਤੇ ਸਬਜ਼ੀਆਂ ਦੇ ਖੇਤਾਂ ‘ਚ ਕੰਮ ਕਰਨ ਲਈ 6 ਮਹੀਨੇ ਠਹਿਰ ਸਕਦੇ ਹਨ | ਇੰਡਸਟਰੀ ਅਨੁਸਾਰ ਖੇਤੀਬਾੜੀ ਸੈਕਟਰ ‘ਚ ਬਰਤਾਨੀਆ ‘ਚ 75000 ਆਰਜ਼ੀ ਕਾਮਿਆਂ ਦੀ ਲੋੜ ਹੈ |

ਗ੍ਰਹਿ ਮੰਤਰੀ ਸਾਜਿਦ ਜਾਵੇਦ ਨੇ ਕਿਹਾ ਹੈ ਕਿ ਬਰਤਾਨਵੀ ਕਿਸਾਨਾਂ ਦਾ ਬਰਤਾਨੀਆ ਦੀ ਆਰਥਿਕਤਾ ‘ਚ ਵੱਡਾ ਯੋਗਦਾਨ ਹੈ ਅਤੇ ਸਰਕਾਰ ਵਲੋਂ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ | ਇਸ ਨਵੀਂ ਸਕੀਮ ਨਾਲ ਕਿਸਾਨਾਂ ਨੂੰ ਰੁੱਤ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ‘ਚ ਮਦਦ ਮਿਲੇਗੀ | ਇਮੀਗੇ੍ਰਸ਼ਨ ਦੇ ਮਾਹਿਰ ਵਕੀਲ ਗੁਰਪਾਲ ਸਿੰਘ ਉੱਪਲ ਨੇ ਕਿਹਾ ਕਿ ਇਸ ਸਕੀਮ ਦਾ ਭਾਰਤੀ ਅਤੇ ਖ਼ਾਸ ਤੌਰ ‘ਤੇ ਪੰਜਾਬੀਆਂ ਨੂੰ ਵੀ ਲਾਭ ਹੋਵੇਗਾ, ਕਿਉਂਕਿ ਪੰਜਾਬੀ ਖੇਤਾਂ ‘ਚ ਕੰਮ ਕਰਨ ਦੇ ਮਾਹਿਰ ਹਨ।