ਕੀਤੀ ਗਈ ਵੱਡੀ ਰਿਸਰਚ! ਹੁਣ ਇਸ ਤਕਨੀਨ ਨਾਲ ਲੱਗੇਗਾ ਪਤਾ ਤੁਹਾਡੀ ਜ਼ਿੰਦਗੀ ਕਿੰਨੇ ਸਾਲ ਦੀ

ਅੱਜਕੱਲ੍ਹ ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਅਜਿਹੀ ਕਈ ਐਪ ਚੱਲ ਰਹੀ ਹੈ ਜਿਸ ਵਿੱਚ ਤੁਹਾਡੇ ਮਰਨ ਦੀ ਤਰੀਕ ਦੇ ਨਾਲ-ਨਾਲ ਹੋਰ ਕਈ ਅਨੁਮਾਨ ਲਗਾਏ ਜਾਂਦੇ ਹਨ ਅਤੇ ਆਮਤੌਰ ‘ਤੇ ਲੋਕਾਂ ਦੀ ਇਸ ਵਿੱਚ ਦਿਲਚਸਪੀ ਵੀ ਰਹਿੰਦੀ ਹੈ। ਇਸ ਦੀ ਦਿਸ਼ਾ ਵਿੱਚ ਵਿਗਿਆਨੀਆਂ ਨੇ ਇੱਕ ਜਾਂਚ ਕੀਤੀ ਹੈ।

ਜਾਂਚ ਦੇ ਅਨੁਸਾਰ, ਡੀਐਨਏ ਦਾ ਵਿਸ਼ਲੇਸ਼ਣ ਕਰਨ ਨਾਲ ਇਹ ਅਨੁਮਾਨ ਲਗਾਉਣ ‘ਚ ਮਦਦ ਮਿਲ ਸਕਦੀ ਹੈ ਕਿ ਕੋਈ ਵਿਅਕਤੀ ਕਿੰਨੀ ਲੰਬੀ ਜ਼ਿੰਦਗੀ ਜੀਵੇਗਾ ਜਾਂ ਕਿੰਨੀ ਜਲਦੀ ਮਰ ਜਾਵੇਗਾ। ਬਰਤਾਨੀਆ ‘ਚ ਏਡਿਨਬਰਗ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਜੀਵਨਕਾਲ ਨੂੰ ਪ੍ਰਭਾਵਿਤ ਕਰਨ ਵਾਲੇ ਜੈਨੇਟਿਕ ਪਰਿਵਰਤਨਾਂ ਦੇ ਸੰਯੁਕਤ ਅਸਰ ਦੀ ਖੋਜ ਕਰਕੇ ਇੱਕ ਸਕੋਰਿੰਗ ਸਿਸਟਮ ਵਿਕਸਿਤ ਕੀਤਾ ਇਹ ਜਾਂਚ ਪਤ੍ਰਿਕਾ ਲਾਈਫ ‘ਚ ਪ੍ਰਕਾਸ਼ਿਤ ਹੋਇਆ ਹੈ।

ਏਡਿਨਬਰਗ ਯੂਨੀਵਰਸਿਟੀ ਦੇ ਅਸ਼ਰ ਇੰਸਟੀਟਿਊਟ ਦੇ ਪੀਟਰ ਜੋਸ਼ੀ ਨੇ ਸਕੋਰਿੰਗ ਸਿਸਟਮ ਦੇ ਆਧਾਰ ਉੱਤੇ ਕਿਹਾ , ‘‘ਜੇਕਰ ਅਸੀ ਜਨਮ ਦੇ ਸਮੇਂ ਜਾਂ ਬਾਅਦ ਵਿੱਚ 100 ਲੋਕਾਂ ਨੂੰ ਚੁਣਦੇ ਹਾਂ ਤੇ ਆਪਣੇ ਜੀਵਨਕਾਲ ਸਕੋਰ ਦਾ ਇਸਤੇਮਾਲ ਕਰਦੇ ਹਾਂ ਉਨ੍ਹਾਂ ਨੂੰ ਦਸ ਸਮੂਹਾਂ ਵਿੱਚ ਵੰਢਦੇ ਹਾਂ ਤਾਂ ਸਭ ਤੋਂ ਹੇਠਾਂ ਆਉਣ ਵਾਲੇ ਸਮੂਹ ਦੇ ਮੁਕਾਬਲੇ ਸਿਖਰ ਸਮੂਹ ਦੇ ਲੋਕਾਂ ਦੀ ਜ਼ਿੰਦਗੀ ਪੰਜ ਸਾਲ ਜ਼ਿਆਦਾ ਹੋਵੇਗੀ।

ਇੰਗਲੈਂਡ ਦੇ ਵਿਚ 3 ਭਾਰਤੀਆਂ ਸਮੇਤ ਪੰਜ ਲੋਕਾਂ ਨੂੰ ਤੇਲ ਪਾਕੇ ਸਾੜਨ ਵਾਲਿਆਂ ਨੂੰ ਅਦਾਲਤ ਨੇ ਦਿੱਤਾ ਦੋਸ਼ੀ ਕਰਾਰ

ਬ੍ਰਿਟੇਨ ਦੇ ਲਿਚੈਸਟਰ ਵਿੱਚ ਦੁਕਾਨ ਵਿੱਚ ਧਮਾਕਾ ਕਰਨ ਦੇ ਮਾਮਲੇ ‘ਚ ਸ਼ੁੱਕਰਵਾਰ ਨੂੰ ਤਿੰਨ ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਧਮਾਕੇ ਵਿੱਚ ਭਾਰਤੀ ਮੂਲ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ ਸੀ। 25 ਫਰਵਰੀ ਦੀ ਸ਼ਾਮ ਨੂੰ ਹੋਏ ਧਮਾਕੇ ਵਿੱਚ ਜਾਬਕਾ ਪੋਲਿਸ ਮਿੰਨੀ ਸੁਪਰ ਮਾਰਕਿਟ ਤੇ ਉਸ ਦੇ ਉੱਪਰ ਦਾ ਇੱਕ ਫਲੈਟ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਫਲੈਟ ਵਿੱਚ ਰਹਿਣ ਵਾਲੇ ਰਘੂਵੀਰ ਦੇ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ। 18 ਜਨਵਰੀ, 2019 ਨੂੰ ਤਿੰਨਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਏਗੀ।

ਰਘੂਵੀਰ ਦਾ ਪਰਿਵਾਰ ਮੌਰਿਸ਼ਸ ਤੋਂ ਬ੍ਰਿਟੇਨ ਜਾ ਕੇ ਵੱਸ ਗਿਆ ਸੀ। ਉਸ ਦੇ ਪਰਿਵਾਰ ਦੇ ਮੈਂਬਰ ਮੈਰੀ (46), ਸ਼ੇਨ (18) ਅਤੇ ਸ਼ੇਨ (17) ਧਮਾਕੇ ਵਿੱਚ ਮਾਰੇ ਗਏ ਸੀ। ਸ਼ੇਨ ਦੀ ਪ੍ਰੇਮਿਕਾ ਲੀਹ ਬੈਥ ਰੀਕ (18) ਅਤੇ ਦੁਕਾਨ ਵਿੱਚ ਕੰਮ ਕਰਨ ਵਾਲੀ 22 ਸਾਲਾ ਵਿਕਟੋਰੀਆ ਜੇਨਲਵਾ ਵੀ ਧਮਾਕੇ ਵਿੱਚ ਮਾਰੀਆਂ ਗਈਆਂ ਸੀ।

ਲਿਚੈਸਟਰ ਦੀ ਕ੍ਰਾਊਨ ਅਦਾਲਤ ਸੁਣਵਾਈ ਮਗਰੋਂ ਇਸ ਨਤੀਜੇ ’ਤੇ ਪੁੱਜੀ ਕਿ ਦੁਕਾਨਦਾਰ ਅਰਾਮ ਕੁਰਦ (34) ਨੇ ਆਪਣੇ ਦੋਸਤਾਂ ਅਰਕਾਨ ਅਲੀ (37) ਤੇ ਹਾਕਰ ਹਸਨ (33) ਨਾਲ ਮਿਲ ਕੇ ਸਾਜ਼ਿਸ਼ ਘੜੀ। ਉਨ੍ਹਾਂ 3 ਲੱਖ ਪੌਂਡ ਦੇ ਬੀਮੇ ’ਤੇ ਦਾਅਵਾ ਕਰਨ ਲਈ ਦੁਕਾਨ ਤਬਾਹ ਕਰਨ ਦੀ ਸਾਜ਼ਿਸ਼ ਘੜੀ ਸੀ। ਦੁਕਾਨ ਅੰਦਰ ਧਮਾਕਾ ਕਰਨ ਲਈ ਉਨ੍ਹਾਂ ਬੇਸਮੈਂਟ ਵਿੱਚ ਕਰੀਬ 26 ਲੀਟਰ ਪੈਟਰੋਲ ਨੂੰ ਅੱਗ ਲਾ ਦਿੱਤੀ ਸੀ। ਦਰਅਸਲ, ਦੋਸ਼ੀਆਂ ਦੀ ਦੁਕਾਨ ਦਾ ਵਪਾਰ ਖ਼ਤਮ ਹੋ ਰਿਹਾ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਅਲੀ ਦੀ ਦੋਸਤ ਤੇ ਦੁਕਾਨ ਵਿੱਕ ਕੰਮ ਕਰਨ ਵਾਲੀ ਵਿਕਟੋਰੀਆ ਜੇਨਲਵਾ ਨੂੰ ਅੱਗ ਵਿੱਚ ਮਰਨ ਲਈ ਛੱਡ ਦਿੱਤਾ ਗਿਆ ਕਿਉਂਕਿ ਉਹ ਇਸ ਸਾਜ਼ਿਸ਼ ਬਾਰੇ ਸਭ ਜਾਣ ਚੁੱਕੀਆਂ ਸੀ।

ਬਾਲੀਵੁੱਡ ਦੀ ਮਸ਼ਹੂਰ ਹਸਤੀ ਕਾਦਰ ਖਾਨ ਦੀ ਹਾਲਤ ਬੇਹੱਦ ਨਾਜ਼ੁਕ ਦਿਮਾਗ ਨੇ ਕੰਮ ਕਰਨਾ ਕੀਤਾ ਬੰਦ!

ਵਰਸੈਟਾਈਲ ਐਕਟਰ ਅਤੇ ਸ਼ਾਨਦਾਰ ਡਾਈਲੌਗ ਲੇਖਰ ਕਾਦਰ ਖ਼ਾਨ ਦੀ ਹਾਲਤ ਕਾਫੀ ਕ੍ਰਿਟੀਕਲ ਹੈ। 81 ਸਾਲਾ ਦੀ ਉਮਰ ‘ਚ ਪ੍ਰੋਗ੍ਰੇਸੀਵ ਸੁਪ੍ਰਾਂਯੂਕਲੀਅਰ ਪਾਲਸੀ ਡਿਸਆਡਰ ਦੇ ਕਾਰਨ ਉਨ੍ਹਾਂ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਜਿਸ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖੀਆ ਗਿਆ ਹੈ।

ਕਾਦਰ ਖ਼ਾਨ ਕਈ ਸਾਲਾਂ ਤੋਂ ਆਪਣੇ ਬੇਟੇ ਸਰਫਰਾਜ਼ ਅਤੇ ਨੂੰਹ ਸ਼ਾਈਸਤਾ ਨਾਲ ਕੈਨੇਡਾ ‘ਚ ਰਹਿ ਰਹੇ ਹਨ। 43 ਸਾਲ ਦੇ ਲੰਬੇ ਫ਼ਿਲਮੀ ਕਰੀਅਰ ‘ਚ ਉਨ੍ਹਾਂ ਨੇ 300 ਫ਼ਿਲਮਾਂ ‘ਚ ਐਕਟਿੰਗ ਅਤੇ 250 ਫ਼ਿਲਮਾਂ ਦੇ ਡਾਈਲੌਗ ਲਿੱਕੇ ਹਨ। ਕਾਦਰ ਦਾ ਇਲਾਜ ਕੈਨੇਡਾ ‘ਚ ਹੀ ਹੋ ਰਿਹਾ ਹੈ। ਜਿੱਥੇ ਉਨ੍ਹਾਂ ਨੂੰ ਸਾਹ ਲੈਣ ‘ਚ ਦਿੱਕਤ ਆ ਰਹੀ ਹੈ ਤਾਂ ਡਾਕਰਟਾਂ ਨੇ ਉਨ੍ਹਾਂ ਨੂੰ ਬਾਈਪੇਪ ਵੇਂਟੀਲੇਟਰ ‘ਤੇ ਰੱਖੀਆ ਹੈ।

2017 ‘ਚ ਕਾਦਰ ਦੇ ਗੋਡੇ ਦੀ ਵੀ ਸਰਜਰੀ ਹੋਈ ਸੀ। ਉਨ੍ਹਾਂ ਦੀ ਸਹਿਤ ‘ਚ ਲੰਬੇ ਸਮੇਂ ਤੋਂ ਗਿਰਾਵਟ ਆ ਰਹੀ ਹੈ।

ਡਰੋਨਾਂ ਨੇ ਲਿਆਂਦਾ ਅਜਿਹਾ ਭੂਚਲ ਰੱਦ ਕਰਨੀਆਂ ਪਈਆਂ 760 ਫਲਾਈਟਾਂ ਫਸੇ ਇੱਕ ਲੱਖ ਤੋਂ ਵੱਧ ਯਾਤਰੀ

ਬ੍ਰਿਟੇਨ ਦੇ ਗੈਟਵਿਕ ਏਅਰਪੋਰਟ ਦੇ ਹਵਾਈ ਖੇਤਰ ਵਿੱਚ ਦੋ ਡਰੋਨ ਦੇਖੇ ਗਏ ਜਿਸ ਤੋਂ ਬਾਅਦ ਵੀਰਵਾਰ ਨੂੰ ਇਸ ਕਾਰਨ 760 ਫਲਾਈਟਾਂ ਰੱਦ ਕਰਨੀਆਂ ਪਈਆਂ। ਇਸ ਕਾਰਨ ਕਰੀਬ 1.10 ਲੱਖ ਯਾਰਤੀ ਸਫਰ ਨਹੀਂ ਕਰ ਪਾਏ। ਡ੍ਰੋਨ ਦੇਖੇ ਜਾਣ ਤੋਂ ਬਾਅਦ ਰਨਵੇ ਵੀ ਬੰਦ ਰੱਖਿਆ ਗਿਆ। ਜਾਂਚ ਤੋਂ ਬਾਅਦ ਹੀ ਹਵਾਈ ਅੱਡਾ ਖੋਲ੍ਹਿਆ ਗਿਆ।

ਏਅਰਪੋਰਟ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਹਰੀ ਝੰਡੀ ਮਿਲਣ ਤੋਂ ਰਨਵੇ ਖੋਲ੍ਹਿਆ ਗਿਆ। ਛੁੱਟੀਆਂ ਦੇ ਸੀਜ਼ਨ ‘ਚ ਆਪਣੇ ਰਿਸ਼ਤੇਦਾਰਾਂ ਤੇ ਪਰਿਵਰਕ ਮੈਂਬਰਾਂ ਨੂੰ ਮਿਲਣ ਜਾਣ ਲਈ ਗੈਟਵਿਕ ਜਾਣ ਵਾਲੇ ਲੋਕਾਂ ਨੂੰ ਆਪਣੇ ਫਲਾਈਟਾਂ ਦੀਆਂ ਸੇਵਾਵਾਂ ਦਾ ਸਟੇਟਸ ਦੇਖਣ ਦੀ ਸਲਾਹ ਦਿੱਤੀ ਗਈ। ਕਈ ਫਲਾਈਟਾਂ ਦਾ ਰਸਤਾ ਵੀ ਬਦਲਿਆ ਗਿਆ।

ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਲੰਡਨ, ਹੀਰਥੋ, ਲੁਟੋਨ, ਮੈਨਚੇਸਟਰ ਤੇ ਹੋਰ ਬ੍ਰਿਟਿਸ਼ ਹਵਾਈ ਅੱਡਿਆਂ ‘ਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਬੁੱਧਵਾਰ ਦੀ ਰਾਤ ਕਰੀਬ 9 ਵਜੇ ਏਅਰਪੋਰਟ ਦੇ ਉੱਤੇ ਡ੍ਰੋਨ ਉੱਡਦੇ ਦੇਖੇ ਗਏ। ਇਸ ਤੋਂ ਬਾਅਦ ਏਅਰਪੋਰਟ ‘ਤੇ ਆਵਾਜਾਈ ਨੂੰ ਰੋਕ ਲਾ ਦਿੱਤੀ ਗਈ ਸੀ। ਹੁਣ ਆਵਾਜਾਈ ਫੇਰ ਸ਼ੁਰੂ ਹੋ ਗਈ ਹੈ।

ਤੋਤੇ ਨੇ ਆਪਣੀ ਮਾਲਕਣ ਦੀ ਅਵਾਜ਼ ਕੱਢਕੇ ਕਰ ਦਿੱਤੇ ਇੰਨੇ ਆਨਲਾਈਨ ਆਡਰ ਲੱਗ ਗਏ ਢੇਰ

ਚੰਡੀਗੜ੍ਹ: ਇੰਗਲੈਂਡ ਵਿੱਚ ਇੱਕ ਤੋਤੇ ਨੇ ਆਪਣੀ ਮਾਲਕਣ ਨੂੰ ਜ਼ੋਰਦਾਰ ਝਟਕਾ ਦਿੱਤਾ। ਦਰਅਸਲ ਅਫ਼ਰੀਕੀ ਮੂਲ ਦੇ ਤੋਤੇ ਰੈਕੋ ਨੇ ਆਪਣੀ ਮਾਲਕਣ ਦੀ ਅਮੇਜ਼ਨ ਅਲੈਕਸਾ ਦਾ ਇਸਤੇਮਾਲ ਕਰਕੇ ਖ਼ੁਦ ਲਈ ਚੀਜ਼ਾਂ ਮੰਗਵਾ ਲਈਆਂ। ਮਾਲਕਣ ਨੂੰ ਅਹਿਸਾਸ ਹੋਇਆ ਕਿ ਕ੍ਰਿਸਮਸ ਮੌਕੇ ਤੋਤਾ ਖ਼ੁਦ ਨੂੰ ਖ਼ੁਦ ਹੀ ਤੋਹਫੇ ਦੇ ਰਿਹਾ ਹੈ।

ਰਿਪੋਰਟ ਮੁਤਾਬਕ ਰੈਕੋ ਨੇ ਆਪਣੇ ਪਸੰਦੀਦਾ ਸਨੈਕਸ ਤੋਂ ਇਲਾਵਾ ਤਰਬੂਜ਼, ਕਿਸ਼ਮਸ, ਬ੍ਰੋਕਲੀ ਤੇ ਆਈਸਕ੍ਰੀਮ ਦੇ ਨਾਲ-ਨਾਲ ਇੱਕ ਬਲਬ ਤੇ ਪਤੰਗ ਤਕ ਦਾ ਆਰਡਰ ਦੇ ਦਿੱਤਾ। ਅਫ਼ਰੀਕਾ ਦੇ ਇਹ ਭੂਰੇ ਤੋਤੇ ਇਨਸਾਨਾਂ ਦੀ ਆਵਾਜ਼ ਦੀ ਜ਼ਬਰਦਸਤ ਨਕਲ ਕਰਨ ਲਈ ਜਾਣੇ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਰੈਕੋ ਲਗਾਤਾਰ ਆਪਣੇ ਲਈ ਚੀਜ਼ਾਂ ਆਰਡਰ ਕਰ ਰਿਹਾ ਹੈ ਤੇ ਇਹ ਉਸ ਦੀ ਆਦਤ ਬਣ ਗਈ ਹੈ।

ਇਸ ਸਬੰਧੀ ਤੋਤੇ ਦੀ ਮਾਲਕਣ ਨੇ ਕਿਹਾ ਕਿ ਤੋਤੇ ਦੀ ਇਸ ਹਰਕਤ ਤੋਂ ਉਸ ਨੂੰ ਕਾਫੀ ਝਟਕਾ ਲੱਗਾ। ਜਦੋਂ ਉਹ ਦਫ਼ਤਰੋਂ ਆਉਂਦੀ ਹੈ ਤਾਂ ਉਸ ਨੂੰ ਸਾਰੇ ਆਰਡਰਾਂ ਦੀ ਲਿਸਟ ਵੇਖਣੀ ਪੈਂਦੀ ਹੈ ਤੇ ਫਾਲਤੂ ਆਰਡਰ ਰੱਦ ਕਰਨੇ ਪੈਂਦੇ ਹਨ। ਭਾਵੇਂ ਰੈਕੋ ਸ਼ੈਤਾਨੀ ਕਰਦਾ ਹੈ ਫਿਰ ਵੀ ਮਾਲਕਣ ਕਹਿੰਦੀ ਹੈ ਕਿ ਉਹ ਬੇਹੱਦ ਪਿਆਰਾ ਹੈ। ਜਦੋਂ ਉਹ ਘਰ ਆਉਂਦੀ ਹੈ ਤਾਂ ਉਹ ਪਹਿਲਾਂ ਹੀ ਉਸ ਲਈ ਰੋਮਾਂਟਿਕ ਗਾਣੇ ਵਜਾ ਕੇ ਰੱਖਦਾ ਹੈ।

ਇੰਗਲੈਂਡ ਦੇ ਵਿਚ ਅੜੇ ਸਿੱਖ ਵੱਖਰੀ ਕੌਮ ਦਾ ਦਰਜ਼ਾ ਲੈਣ ਵਾਸਤੇ

ਯੂਕੇ ਵਿੱਚ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਦਿਵਾਉਣ ਲਈ ਮੁਹਿੰਮ ਵਿੱਢੀ ਗਈ ਹੈ। ਇਹ ਮੁਹਿੰਮ ਬ੍ਰਿਟਿਸ਼ ਸੰਸਦ ਮੈਂਬਰਾਂ ਦੇ ਸਮੂਹ ਨੇ ਸ਼ੁਰੂ ਕੀਤੀ ਹੈ ਜੋ ਸਾਲ ਭਰ ਚੱਲੇਗੀ। ਇਸ ਦਾ ਮਕਸਦ ਯੂਕੇ ਵਿੱਚ 2021 ’ਚ ਹੋਣ ਵਾਲੀ ਮਰਦਮਸ਼ੁਮਾਰੀ ਮੌਕੇ ਸਿੱਖ ਧਰਮ ਲਈ ਜਨਗਣਨਾ ਫਾਰਮ ਵਿੱਚ ਵੱਖਰਾ ਕਾਲਮ ਸ਼ਾਮਲ ਕਰਾਉਣ ਲਈ ਹਮਾਇਤ ਜੁਟਾਉਣਾ ਹੈ। ਦਰਅਸਲ ਯੂਕੇ ਦਾ ਅੰਕੜਾ ਵਿਭਾਗ ਸਿੱਖਾਂ ਦੀ ਇਸ ਮੰਗ ‘ਲੋੜ ਨਹੀਂ’ ਦੱਸ ਕੇ ਖਾਰਜ ਕਰ ਚੁੱਕਾ ਹੈ। ਇਸ ਕਰਕੇ ਮੁਹਿੰਮ ਨੂੰ ਭਖਾਉਣ ਦੀ ਲੋੜ ਪਈ ਹੈ। ਬਰਤਾਨਵੀ ਸਿੱਖਾਂ ਦੇ ਸਰਬ ਪਾਰਟੀ ਸੰਸਦੀ ਸਮੂਹ (ਏਪੀਪੀਜੀ) ਨੇ ਕੌਮੀ ਅੰਕੜਾ ਦਫ਼ਤਰ (ਓਐਨਐਸ) ’ਤੇ ਇਲਜ਼ਾਮ ਲਾਇਆ ਹੈ ਕਿ ਸਿੱਖ ਭਾਈਚਾਰੇ ਵੱਲੋਂ ਵਧੀਕ ਸ਼੍ਰੇਣੀ ਦੀ ਮੰਗ ਲਈ ਜੁਟਾਈ ਹਮਾਇਤ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।

ਸਮੂਹ ਨੇ ਕਿਹਾ ਕਿ ਜਨਗਣਨਾ ਫਾਰਮ ਵਿੱਚ ਸਿੱਖ ਧਰਮ ਲਈ ਵੱਖਰੇ ਕਾਲਮ ਦੀ ਮੰਗ ਕੀਤੇ ਜਾਣ ਪਿੱਛੇ ਮੁੱਖ ਆਸਾ ਬਰਤਾਨਵੀ ਸਿੱਖਾਂ ਨਾਲ ਨਿਰਪੱਖ ਵਤੀਰਾ ਯਕੀਨੀ ਬਣਾਉਣ ਦੇ ਨਾਲ ਭਾਈਚਾਰੇ ਨੂੰ ਦਰਪੇਸ਼ ਨਸਲੀ ਵਿਤਕਰੇ ਦੀਆਂ ਘਟਨਾਵਾਂ ਨੂੰ ਮੁਖਾਤਬ ਹੋਣਾ ਹੈ। ਲੇਬਰ ਪਾਰਟੀ ਦੀ ਐਮਪੀ ਤੇ ਏਪੀਪੀਜੀ ਦੀ ਮੁਖੀ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਓਐਨਐਸ ਨੇ ਸਫ਼ੇਦ ਪੇਪਰ ’ਤੇ ਜਿਹੜੀ ਸੱਜਰੀ ਤਜਵੀਜ਼ ਰੱਖੀ ਹੈ, ਉਸ ਨਾਲ ਦਫ਼ਤਰ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਰਾਹ ਖੁੱਲ੍ਹ ਗਿਆ ਹੈ ਤੇ ਇਹ ਸਿੱਖਾਂ ਖ਼ਿਲਾਫ਼ ਸੰਸਥਾਗਤ ਵਿਤਕਰੇ ਦੇ ਦਾਅਵੇ ਦੀ ਵੀ ਪੁਸ਼ਟੀ ਕਰਦਾ ਹੈ। ਗਿੱਲ ਨੇ ਕਿਹਾ ਕਿ ਐਮਪੀ’ਜ਼ ਨੇ ਗੁਰਦੁਆਰਿਆਂ, ਸਿੱਖ ਜਥੇਬੰਦੀਆਂ ਤੇ ਭਾਈਚਾਰੇ ਦੀ ਹਮਾਇਤ ਨਾਲ ਸਾਲ ਭਰ ਚੱਲਣ ਵਾਲੀ ਕੌਮੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਮਰਦਮਸ਼ੁਮਾਰੀ ਆਡਰਡ 2019 ਨੂੰ ਹਾਊਸ ਆਫ਼ ਕਾਮਨਜ਼ ਵਿੱਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਸਿੱਖ ਧਰਮ ਬਾਰੇ ਵੱਖਰਾ ਕਾਲਮ ਜਨਗਣਨਾ ਫਾਰਮ ਵਿੱਚ ਸ਼ਾਮਲ ਕੀਤਾ ਜਾ ਸਕੇ।

ਹਾਲ ਹੀ ਵਿੱਚ ਰਿਲੀਜ਼ ਕੀਤੇ ਸਫ਼ੇਦ ਪੇਪਰ, ਜਿਸ ਦਾ ਟਾਈਟਲ ‘ਹੈਲਪ ਸ਼ੇਪ ਆਵਰ ਫਿਊਚਰ: ਦਿ 2021 ਸੈਂਸਸ ਆਫ਼ ਪਾਪੂਲੇਸ਼ਨ ਐਂਡ ਹਾਊਸਿੰਗ ਇਨ ਇੰਗਲੈਂਡ ਐਂਡ ਵੇਲਜ਼’ ਵਿੱਚ ਓਐਨਐਸ ਨੇ ਕਿਹਾ ਸੀ ਕਿ ਸਿੱਖਾਂ ਦੀ ਗਿਣਤੀ ਦਾ ਅੰਦਾਜ਼ਾ ਸਿੱਖ ਧਰਮ ਬਾਰੇ ਪੁੱਛੇ ਪ੍ਰਸ਼ਨ ਦੇ ਰਿਸਪੌਂਸ ਬਦਲ ਦੇ ਅੰਕੜਿਆਂ ਤੋਂ ਲਾਇਆ ਜਾ ਸਕਦਾ ਹੈ

ਬ੍ਰੇਨ ਕੈਂਸਰ ਦਾ ਇਸ ਕੁੜੀ ਨੇ ਸਿੱਖਿਆ ਗੂਗਲ ਤੋ ਨਾਟਕ ਤੇ ਪਤੀ ਤੇ ਪਰਿਵਾਰ ਤੋਂ ਮਾਰੀ ਯੂਕੇ ਰਹਿੰਦੀ ਨੇ ਕਰੋੜਾਂ ਦੀ ਠੱਗੀ

ਯੂਕੇ ‘ਚ ਇੱਕ 36 ਭਾਰਤੀ ਮਹਿਲਾ ਵੱਲੋਂ ਬ੍ਰੇਨ ਕੈਂਸਰ ਦਾ ਨਾਟਕ ਕਰਕੇ ਆਪਣੇ ਪਰਿਵਾਰ ਤੇ ਦੋਸਤਾਂ ਤੋਂ ਸਵਾ ਦੋ ਕਰੋੜ ਰੁਪਏ ਤੋਂ ਵੀ ਵੱਧ ਰਕਮ ਠੱਗਣ ਦਾ ਮਾਮਲਾ ਸਾਹਮਣੇ ਆਇਆ। ਜੈਸਮੀਨ ਮਿਸਤ੍ਰੀ ਨਾਂ ਦੀ ਔਰਤ ਨੂੰ ਇਸ ਦੋਸ਼ ‘ਚ ਯੂਕੇ ਕੋਰਟ ਨੇ ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਸਾਲ 2013 ‘ਚ ਜੈਸਮੀਨ ਨੇ ਆਪਣੇ ਪਤੀ ਵਿਜੇ ਕਟੇਚਿਆ ਨੂੰ ਦੱਸਿਆ ਕਿ ਉਸ ਨੂੰ ਕੈਂਸਰ ਹੈ ਤੇ ਨਾਲ ਹੀ ਉਸ ਨੇ ਕੁਝ ਵ੍ਹੱਸਟਐਪ ਸੁਨੇਹੇ ਦਿਖਾਏ ਤੇ ਕਿਹਾ ਕਿ ਇਹ ਡਾਕਟਰ ਵੱਲੋਂ ਭੇਜੇ ਮੈਸੇਜ ਹਨ। ਉਨ੍ਹਾਂ ਸੁਨੇਹਿਆਂ ਵਿੱਚ ਉਸ ਦੇ ਕੈਂਸਰ ਪੀੜਤ ਹੋਣ ਦੀ ਗੱਲ ਕਹੀ ਗਈ ਸੀ।

ਉਸ ਨੇ ਦੱਸਿਆ ਕਿ ਅਮਰੀਕਾ ਵਿੱਚ ਦਿਮਾਗ ਦੇ ਕੈਂਸਰ ਦਾ ਇਲਾਜ 4,51,02,855 ਰੁਪਏ ਵਿੱਚ ਹੋ ਸਕਦਾ ਹੈ, ਜਿਸ ਤੋਂ ਬਾਅਦ ਜੈਸਮੀਨ ਦੇ ਪਤੀ ਕਟੇਚਿਆ ਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਪੈਸੇ ਇਕੱਠੇ ਕਰਕੇ ਉਸ ਨੂੰ ਇਲਾਜ ਲਈ ਦਿੱਤੇ। ਸਾਲ 2015 ਤੋਂ 2017 ਤਕ ਪੈਸੇ ਇਕੱਠੇ ਕਰਨ ਦੀ ਮੁਹਿੰਮ ਚੱਲਦੀ ਰਹੀ।

ਇਸ ਦੌਰਾਨ ਕਟੇਚਿਆ ਦੇ ਦੋਸਤ ਨੇ ਜੈਸਮੀਨ ਦੇ ਬ੍ਰੇਨ ਕੈਂਸਰ ਦਾ ਸਕੈਨ ਦੇਖਿਆ ਤਾਂ ਪਤਾ ਲੱਗਾ ਕਿ ਉਸ ਨੇ ਇਹ ਸਕੈਨ ਗੂਗਲ ਤੋਂ ਡਾਊਨਲੋਡ ਕੀਤਾ ਹੈ। ਇਸ ਤੋਂ ਬਾਅਦ ਉਹ ਸਿਮ ਕਾਰਡ ਵੀ ਬਰਾਮਦ ਕੀਤੇ ਗਏ ਜਿਨ੍ਹਾਂ ਤੋਂ ਜੈਸਮੀਨ ਮੈਸੇਜ ਭੇਜ ਰਹੀ ਸੀ। ਇਹ ਵੀ ਪਤਾ ਲੱਗਾ ਕਿ ਜੈਸਮੀਨ ਨੇ ਦੂਜਾ ਸਿਮ ਕਾਰਡ ਵਰਤ ਕੇ ਆਪਣੇ ਆਪ ਨੂੰ ਖ਼ੁਦ ਹੀ ਇਹ ਮੈਸੇਜ ਭੇਜੇ ਸਨ। ਇਸ ਤੋਂ ਬਾਅਦ ਜੈਸਮੀਨ ਨੂੰ ਸਵੀਕਾਰ ਕਰਨਾ ਪਿਆ ਕਿ ਉਹ ਝੂਠ ਬੋਲ ਰਹੀ ਸੀ ਤੇ ਹੁਣ ਉਹ ਚਾਰ ਸਾਲਾਂ ਤਕ ਜੇਲ੍ਹ ਵਿੱਚ ਰਹੇਗੀ

ਪੰਜਾਬੀ ਬਜ਼ੁਰਗ ਨੇ ਦਿਖਾਈ ਦਲੇਰੀ ਇੰਗਲੈਂਡ ਚ ਚੋਰਾਂ ਨੂੰ ਪਾਈਆਂ ਭਾਜੜਾਂ

ੲਿੰਗਲੈਂਡ ‘ਚ ਪੰਜਾਬੀ ਬਜ਼ੁਰਗ ਨੇ ਪਾੲਿਅਾਂ ਚੋਰਾਂ ਨੂੰ ਭਾਜੜਾਂ.. ੲਿੰਗਲੈਂਡ ‘ਚ ੲਿੱਕ ਪੰਜਾਬੀ ਬਜ਼ੁਰਗ ਨੇ ਅਾਪਣੀ ਦਲੇਰੀ ਨਾਲ ਦੁਕਾਨ ਲੁੱਟਣ ਅਾੲੇ ਲੁਟੇਰੇ ਨੂੰ ੳੁਹਨਾਂ ਨੂੰ ਭਾਜੜਾਂ ਪਾ ਦਿੱਤੀਆਂ। ਇੱਥੋਂ ਦੇ ਵੇਲਜ਼ ਦੇ ਇਲਾਕੇ ਰੀਲ੍ਹ ਦੀ ਵਲਿੰਗਟਨ ਰੋਡ ‘ਤੇ ਸਥਿਤ ਦੁਕਾਨ ਚਲਾ ਰਹੇ ਪੰਜਾਬੀ ਬਾਬੇ ਨੇ ਦੱਸਿਆ ਕਿ ਬੀਤੇ ਦਿਨੀਂ ਇਕ ਬੰਦੂਕਧਾਰੀ ਵਿਅਕਤੀ ਉਨ੍ਹਾਂ ਦੀ ਦੁਕਾਨ ‘ਤੇ ਆਇਆ ਅਤੇ ਉਨ੍ਹਾਂ ਨੂੰ ਧਮਕਾ ਕੇ ਨਕਦੀ ਦੀ ਮੰਗ ਕਰਨ ਲੱਗਾ। ਬਜ਼ੁਰਗ ਸੰਤੋਖ ਸਿੰਘ ਨੇ ਸਮਝਦਾਰੀ ਵਰਤਦਿਆਂ ਡੱਬਿਆਂ ਨਾਲ ਹੀ ਲੁਟੇਰੇ ‘ਤੇ ਹਮਲਾ ਕਰਨਾ ਸ਼ੁਰੂ ਕੀਤਾ ਅਤੇ ਉਹ ਲੁਟੇਰੇ ਨੂੰ ਸੜਕ ‘ਤੇ ਲੈ ਆਇਆ।

ਸੜਕ ‘ਤੇ ਆ ਕੇ ਬਾਬੇ ਨੇ ਆਪਣੇ ਨਾਲ ਦੇ ਦੁਕਾਨਦਾਰ ਨੂੰ ਪੁਲਸ ਨੂੰ ਫੋਨ ਕਰਨ ਲਈ ਕਿਹਾ ਅਤੇ ਪੁਲਸ ਦੇ ਆਉਣ ਦੀ ਗੱਲ ਸੁਣਦਿਆਂ ਹੀ ਲੁਟੇਰਾ ਭੱਜ ਗਿਆ। ਉਸ ਸਮੇਂ ਉਨ੍ਹਾਂ ਦਾ ਪੁੱਤ ਵੀ ਦੁਕਾਨ ‘ਤੇ ਹੀ ਸੀ ਅਤੇ ਬਜ਼ੁਰਗ ਨੇ ਬਿਨਾਂ ਕਿਸੇ ਹਥਿਆਰ ਦੇ ਲੁਟੇਰੇ ਨੂੰ ਸਬਕ ਸਿਖਾਇਆ ਸੀ। ਇਸ ਮਗਰੋਂ ਉਨ੍ਹਾਂ ਦੀ ਕਾਫੀ ਚਰਚਾ ਹੋਈ ਸੀ। ਇੱਥੇ ਰਹਿੰਦੇ ਪੰਜਾਬੀਆਂ ਦਾ ਕਹਿਣਾਹੈ ਕਿ ਇਕ ਵਾਰ ਫਿਰ ਬਜ਼ੁਰਗ ਬਾਬੇ ਨੇ ਲੁਟੇਰੇ ਨੂੰ ਭਾਜੜਾਂ ਪਾ ਦਿੱਤੀਆਂ ਅਤੇ ਆਪਣੀ ਦਲੇਰੀ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾਅ ਲਿਆ।

ਪਹਿਲੀ ਘਟਨਾ 10 ਮਾਰਚ , 2018 ਨੂੰ ਵਾਪਰੀ ਸੀ ਜਦ ਬਜ਼ੁਰਗ ਨੂੰ ਪਿਸਤੌਲ ਦੀ ਨੋਕ ‘ਤੇ ਇਕ ਲੁਟੇਰੇ ਨੇ ਧਮਕਾਇਆ ਸੀ ਅਤੇ ਪੈਸੇ ਦੇਣ ਦੀ ਮੰਗ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਇੱਥੇ ਲੁੱਟ-ਖੋਹ ਵਰਗੇ ਕਾਫੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਨੂੰ ਰੋਕਣ ਲਈ ਪੁਲਸ ਕੋਸ਼ਿਸ਼ਾਂ ਕਰ ਰਹੀ ਹੈ

ਲਗਾਤਾਰ 17 ਘੰਟੇ ਤੋਂ ਹੱਸ ਰਿਹਾ ਸੀ ਬੱਚਾ ਪਰ ਜਦੋਂ ਪਤਾ ਲੱਗੀ ਮਾਂ ਬਾਪ ਨੂੰ ਸੱਚਾਈ ਉੱਡੇ ਹੋਸ਼

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਇੰਗਲੈਂਡ ਦੇ ਸਮਰਸੇਟ ਵਿੱਚ ਰਹਿਣ ਵਾਲਾ ਇੱਕ ਕਪਲ ਤੱਦ ਹੈਰਾਨ ਰਹਿ ਗਿਆ ਜਦੋਂ ਅਚਾਨਕ ਉਨ੍ਹਾਂ ਦੇ ਬੱਚੇ ਦੀ ਹਾਸਾ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸੀ । 42 ਸਾਲ ਦੇ ਏਡ ਅਤੇ ਉਨ੍ਹਾਂ ਦੀ 32 ਸਾਲ ਦੀ ਵਾਇਫ ਜੇਮਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜੈਕ ਦਿਨ ਭਰ ਹਸਦਾ ਰਹਿੰਦਾ ਸੀ । ਸ਼ੁਰੁਆਤ ਵਿੱਚ ਉਨ੍ਹਾਂਨੂੰ ਲੱਗਦਾ ਸੀ ਕਿ ਇਹ ਉਸਦਾ ਨੇਚਰ ਹੈ ਅਤੇ ਉਹ ਵੀ ਉਸਦੀ ਹੰਸੀ ਦਾ ਮਜਾ ਲੈਂਦੇ ਸਨ । ਪਰ ਇੱਕ ਦਿਨ ਕਰੀਬ 17 ਘੰਟੇ ਤੱਕ ਉਸਦੀ ਹੰਸੀ ਨਾ ਰੁਕੀ ,ਜਿਸਦੇ ਬਾਅਦ ਉਨ੍ਹਾਂਨੂੰ ਸੱਮਝ ਆ ਗਿਆ ਕਿ ਜਰੂਰ ਕੁੱਝ ਗੜਬੜ ਹੈ ।

ਜਦੋਂ ਡਾਕਟਰ ਨੇ ਬੱਚੀ ਦਾ ਸੀਟੀ ਸਕੈਨ ਕੀਤਾ ਤਾਂ ਪਾਇਆ ਕਿ ਬੱਚੇ ਦੀ ਹੰਸੀ ਦੇ ਪਿੱਛੇ ਦਾ ਕਾਰਨ ਇੱਕ ਬਰੇਨ ਟਿਊਮਰ ਸੀ , ਜੋ ਦਿਮਾਗ ਵਿੱਚ ਹਲਚਲ ਪੈਦਾ ਕਰ ਰਿਹਾ ਸੀ । ਇਸਤੋਂ ਬੱਚੇ ਨੂੰ epileptic seizures ਯਾਨੀ ਹੰਸੀ ਦੇ ਦੌਰੇ ਆ ਰਹੇ ਸਨ । ਡਾਕਟਰ ਨੇ ਦਸਿਆ ਕਿ ਜੇਕਰ ਉਸ ਟਿਊਮਰ ਨੂੰ ਤੱਤਕਾਲ ਨਹੀਂ ਹਟਾਇਆ ਜਾਂਦਾ , ਤਾਂ ਬੱਚੇ ਦੀ ਕਦੇ ਵੀ ਮੌਤ ਹੋ ਸਕਦੀ ਸੀ । ਬੱਚੇ ਦੇ ਦਿਮਾਗ ਵਿੱਚ ਟਿਊਮਰ ਸ਼ੁਰੁਆਤੀ ਸਟੇਜ ਵਿੱਚ ਸੀ ,ਜਿਸਨੂੰ ਹਟਾਓਣ ਲਈ ਆਪਰੇਸ਼ਨ ਸ਼ੁਰੂ ਕੀਤਾ ਗਿਆ । ਡਾਕਟਰਾ ਦੀ ਟੀਮ ਨੇ ਮਿਲਕੇ ਸਰਜਰੀ ਕੀਤੀ ਅਤੇ ਕਰੀਬ 10 ਘੰਟੇ ਬਾਅਦ ਟਿਊਮਰ ਨੂੰ ਬਾਹਰ ਕੱਢ ਲਿਆ ਗਿਆ । ਚਮਤਕਾਰਿਕ ਰੁਪ ਨਾਲ ਬੱਚੇ ਨੂੰ ਆਉਣ ਵਾਲੀ ਹੰਸੀ ਦੇ ਦੌਰੇ ਆਪਰੇਸ਼ਨ ਦੇ ਬਾਅਦ ਬੰਦ ਹੋ ਗਏ ।
ਹਜਾਰ ਵਿੱਚੋਂ ਇੱਕ ਬੱਚੇ ਨੂੰ ਹੋ ਸਕਦਾ ਹੈ ਇਹ ਰੋਗ

ਡਾਕਟਰ ਨੇ ਦੱਸਿਆ ਕਿ ਇਹ ਅਜਿਹਾ ਰੋਗ ਹੈ ,ਜੋ ਕਿ ਹਜਾਰ ਵਿੱਚੋਂ ਇੱਕ ਬੱਚੇ ਨੂੰ ਹੁੰਦਾ ਹੈ । ਇਸ ਵਿੱਚ ਦਿਮਾਗ ਦੀ ਵਜ੍ਹਾ ਨਾਲ ਸਰੀਰ ਵਿੱਚ ਅਚਾਨਕ ਊਰਜਾ ਦਾ ਵਹਾਅ ਹੁੰਦਾ ਹੈ , ਜੋ ਅਚਾਨਕ ਹੰਸੀ ਜਾਂ ਹੰਝੂਆਂ ਦੇ ਰੂਪ ਵਿੱਚ ਨਿਕਲਦੀ ਹੈ । 2 ਸਾਲ ਦੇ ਜੈਕ ਦੀ ਮਾਂ ਨੇ ਕਿਹਾ , ਸਾਨੂੰ ਸ਼ੁਰੁਆਤ ਵਿੱਚ ਲੱਗਦਾ ਸੀ ਕਿ ਸਾਡਾ ਬੱਚਾ ਕਾਫ਼ੀ ਹੰਸਮੁਖ ਹੈ । ਸਾਨੂੰ ਬਾਅਦ ਵਿੱਚ ਬਹੁਤ ਦੁੱਖ ਹੋਇਆ ,ਕਿਉਂਕਿ ਜਿਸਨੂੰ ਅਸੀ ਆਪਣੀ ਹਾਸਾ ਸੱਮਝ ਰਹੇ ਸੀ ਉਹ ਉਸਦੀ ਤਕਲੀਫ ਸੀ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ