ਅਮਰੀਕਾ ਦੀ ਸ਼ਰਨ ਲੈਣ ਦੀ ਜਿਦ ਤੇ ਅੜੇ ਭਾਰਤੀਆਂ ਨਾਲ ਕੀਤੀ ਗਈ ਜ਼ਬਰਦਸਤੀ!

ਅਮਰੀਕਾ ‘ਚ ਸ਼ਰਨ ਲਈ ਭੁੱਖ ਹੜਤਾਲ ‘ਤੇ ਡਟੇ ਭਾਰਤੀਆਂ ਨੂੰ ਜ਼ਬਰੀ ਡ੍ਰਿਪਸ ਚੜ੍ਹਾਈਆਂ ਗਈਆਂ ਹਨ। ਉਹ ਪਿਛਲੇ ਦੋ ਹਫਤਿਆਂ ਤੋਂ ਭੁੱਖ ਹੜਤਾਲ ‘ਤੇ ਸੀ। ਉਨ੍ਹਾਂ ਦੀ ਹਾਲਤ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਇਹ ਕਦਮ ਉਠਾਇਆ। ਇਹ ਭਾਰਤੀ ਸ਼ਰਨ ਲੈਣ ਦੀ ਤਲਾਸ਼ ਵਿੱਚ ਅਮਰੀਕਾ ਪੁੱਜੇ ਸੀ। ਇਸ ਵੇਲੇ ਇਹ ਟੈਕਸਸ ਦੇ ਐਲ ਪਾਸੋ ਵਿੱਚ ਬਣੇ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਕੇਂਦਰ ਵਿੱਚ ਬੰਦ ਹਨ।

ਇਸ ਬਾਰੇ ਵਕੀਲ ਨੇ ਦੱਸਿਆ ਕਿ ਇਹ ਤਿੰਨੇ ਭਾਰਤੀ 9 ਜੁਲਾਈ ਤੋਂ ਆਈਸੀਈ ਹਿਰਾਸਤ ਕੇਂਦਰ ਵਿੱਚ ਹੜਤਾਲ ’ਤੇ ਬੈਠ ਗਏ ਸਨ। ਇਨ੍ਹਾਂ ਦੀ ਮੰਗ ਹੈ ਕਿ ਜਦ ਤੱਕ ਉਨ੍ਹਾਂ ਦੀ ਅਰਜ਼ੀ ’ਤੇ ਵਿਚਾਰ ਚੱਲ ਰਿਹਾ ਹੈ, ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਵਕੀਲ ਲਿੰਡਾ ਕੋਰਚਾਡੋ ਨੇ ਦੱਸਿਆ ਕਿ ਇਨ੍ਹਾਂ ਅਮਰੀਕਾ ਵਿੱਚ ਸ਼ਰਨ ਮੰਗੀ ਸੀ ਤੇ ਇਹ ਅਰਜ਼ੀ ਠੁਕਰਾ ਦਿੱਤੀ ਗਈ ਸੀ। ਇਸ ਤੋਂ ਬਾਅਦ ਇਨ੍ਹਾਂ ਅਰਜ਼ੀ ’ਤੇ ਮੁੜ ਵਿਚਾਰ ਦੀ ਮੰਗ ਕੀਤੀ ਸੀ।

ਮੀਡੀਆ ਰਿਪੋਰਟ ਮੁਤਾਬਕ ਇਹ ਕਈ ਮਹੀਨਿਆਂ ਤੋਂ ਇੱਥੇ ਬੰਦੀ ਹਨ ਜਦਕਿ ਇੱਕ ਨੂੰ ਤਾਂ ਸਾਲ ਹੋ ਚੱਲਿਆ ਹੈ। ਨਿਆਂ ਮੰਤਰਾਲੇ ਨੇ ਪਿਛਲੇ ਹਫ਼ਤੇ ਸੰਘੀ ਅਦਾਲਤ ਅੱਗੇ ਅਰਜ਼ੀ ਦਾਇਰ ਕਰਕੇ ਤਿੰਨਾਂ ਦੀ ਸਹਿਮਤੀ ਬਗੈਰ ਖਾਣਾ ਖਿਲਾਉਣ ਜਾਂ ਪਾਣੀ ਚੜ੍ਹਾਉਣ ਦੀ ਮੰਗ ਕੀਤੀ ਸੀ। ਵਕੀਲਾਂ ਤੇ ਮਨੁੱਖੀ ਹੱਕ ਕਾਰਕੁਨਾਂ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਫ਼ਿਕਰਮੰਦ ਹਨ ਕਿ ਅਗਲੇ ਕਦਮ ਤਹਿਤ ਇਨ੍ਹਾਂ ਨੂੰ ਜ਼ਬਰੀ ਖਾਣਾ ਖਿਲਾਇਆ ਜਾਵੇਗਾ।

ਅਮਰੀਕਾ ਨੇ ਦਿੱਤੀ PR ਲੈਣ ਵਾਲੇ ਭਾਰਤੀਆਂ ਨੂੰ ਵੱਡੀ ਖੁਸ਼ਖਬਰੀ, ਲੱਗਣਗੀਆਂ ਮੌਜਾਂ

ਭਾਰਤ ਦੇ ਆਈਟੀ ਪੇਸ਼ੇਵਰਾਂ ਲਈ ਅਮਰੀਕਾ ਤੋਂ ਚੰਗੀ ਖ਼ਬਰ ਆਈ ਹੈ। ਇੱਥੇ ਪ੍ਰਤੀਨਿਧੀ ਸਭਾ ਨੇ ਗਰੀਨ ਕਾਰਡ ‘ਤੇ ਹਰ ਦੇਸ਼ ਲਈ ਤੈਅ ਵੱਧ ਤੋਂ ਵੱਧ ਹੱਦ ਦਾ ਨਿਯਮ ਹਟਾ ਦਿੱਤਾ ਹੈ। ਮੌਜੂਦਾ ਹਰ ਸਾਲ ਗਰੀਨ ਕਾਰਡ ਦੀ ਕੁੱਲ ਗਿਣਤੀ ਵਿੱਚੋਂ ਇੱਕ ਦੇਸ਼ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ 7 ਫੀਸਦੀ ਗਰੀਨ ਕਾਰਡ ਮਿਲਦਾ ਹੈ।ਹੁਣ ਪਰਿਵਾਰ ਆਧਾਰਿਤ ਇਮੀਗਰੈਂਟ ਵੀਜ਼ਾ ‘ਤੇ ਇਸ ਸੀਮਾ ਨੂੰ 7 ਤੋਂ ਵਧਾ ਕੇ 15 ਫੀਸਦੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰੁਜ਼ਗਾਰ ਆਧਾਰਿਤ ਇਮੀਗਰੈਂਟ ਵੀਜ਼ਾ ਲਈ ਇਸ ਹੱਦ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ।

ਇਸ ਬਦਲਾਅ ਨਾਲ ਉੱਥੇ ਕੰਮ ਕਰ ਰਹੇ ਕੁਸ਼ਲ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਫਾਇਦਾ ਮਿਲਣ ਦੀ ਉਮੀਦ ਹੈ।ਦੱਸ ਦੇਈਏ ਗਰੀਨ ਕਾਰਡ ਗੈਰ-ਅਮਰੀਕੀ ਨਾਗਰਿਕਾਂ ਨੂੰ ਉੱਥੇ ਸਥਾਈ ਤੌਰ ‘ਤੇ ਰਹਿਣ ਤੇ ਕੰਮ ਕਰਨ ਦੀ ਮਨਜ਼ੂਰੀ ਦਿੰਦਾ ਹੈ। ਐਚ-1ਬੀ ਵੀਜ਼ਾ ‘ਤੇ ਅਮਰੀਕਾ ਜਾਣ ਵਾਲੇ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਗਰੀਨ ਕਾਰਡ ‘ਤੇ ਲੱਗੀ ਹੱਦ ਕਰਕੇ ਸਭ ਤੋਂ ਜ਼ਿਆਦਾ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਹੱਦ ਕਰਕੇ ਭਾਰਤੀ ਪੇਸ਼ੇਵਰਾਂ ਨੂੰ ਗਰੀਨ ਕਾਰਡ ਲਈ 10 ਸਾਲ ਤਕ ਉਡੀਕ ਕਰਨੀ ਪੈ ਜਾਂਦੀ ਹੈ। ਕੁਝ ਮਾਮਲਿਆਂ ਵਿੱਚ ਇਹ ਉਡੀਕ 50 ਸਾਲ ਤੋਂ ਵੀ ਜ਼ਿਆਦਾ ਦੀ ਹੋ ਜਾਂਦੀ ਹੈ।ਭਾਰਤੀ ਪੇਸ਼ੇਵਰਾਂ ਨੇ ਇਸ ਵਿਧੇਇਕ ਦਾ ਸਵਾਗਤ ਕੀਤਾ ਹੈ। ਅਮਰੀਕਾ ਵਿੱਚ ਕਈ ਵੱਡੀਆਂ ਆਈਟੀ ਕੰਪਨੀਆਂ ਨੇ ਵੀ ਖ਼ੁਸ਼ੀ ਜਤਾਈ ਹੈ। ਉਨ੍ਹਾਂ ਸੈਨੇਟ ਨੂੰ ਅਪੀਲ ਕੀਤੀ ਹੈ ਕਿ ਇਸ ਵਿਧੇਇਕ ਨੂੰ ਜਲਦੀ ਪਾਸ ਕੀਤਾ ਜਾਏ, ਜਿਸ ਨਾਲ ਇਸ ਨੂੰ ਕਾਨੂੰਨ ਵਜੋਂ ਲਾਗੂ ਕੀਤਾ ਜਾ ਸਕੇ। ਹਾਲੇ ਇਸ ਸਬੰਧੀ ਵਿਧੇਇਕ ਹੀ ਪੇਸ਼ ਹੋਇਆ ਹੈ, ਇਸ ਨੂੰ ਕਾਨੂੰਨ ਬਣਾਉਣਾ ਅਜੇ ਬਾਕੀ ਹੈ।

ਪੰਜਾਬੀ ਵਿਅਕਤੀ ਨੇ ਅਮਰੀਕਾ ਦੇ ਵਿਚ ਕਰਤਾ ਵੱਡਾ ਕਾਰਾ!

ਪੰਜਾਬੀ ਮੂਲ ਦੇ ਅਮਰੀਕੀ ਵਿਅਕਤੀ ਨੂੰ ਆਪਣੀ ਬੰਦੂਕ ਨਾਲ ਸਮਲਿੰਗੀ ਭਾਈਚਾਰੇ ਦੇ ਲੋਕਾਂ ਨੂੰ ਡਰਾਉਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਲੋਕ ਵਿੱਚ ਆਪਣੇ ਭਾਈਚਾਰੇ ਦੇ ਹੱਕਾਂ ਦੀ ਰਾਖੀ ਲਈ ਪਰੇਡ ਕੱਢ ਰਹੇ ਸਨ। ਇਸੇ ਦੌਰਾਨ 38 ਸਾਲਾ ਆਫ਼ਤਾਬਜੀਤ ਸਿੰਘ ਨੇ ਆਪਣੀ ਬੰਦੂਕ ਕੱਢ ਲਈ। ਦਰਅਸਲ, ਉਹ ਕਿਸੇ ਹੋਰ ਵਿਅਕਤੀ ਨੂੰ ਧਮਕਾਉਣਾ ਚਾਹੁੰਦਾ ਸੀ ਪਰ ਇਹ ਭੁੱਲ ਗਿਆ ਕਿ ਉੱਥੇ ਹੋਰ ਵੀ ਲੋਕ ਮੌਜੂਦ ਹਨ।

ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਉੱਥੇ ਗੋਲ਼ੀਆਂ ਚੱਲਣ ਦੇ ਕਾਫੀ ਖੜਾਕ ਸੁਣੇ ਪਰ ਪੁਲਿਸ ਨੇ ਅਜਿਹੀ ਘਟਨਾ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਰੈਲੀ ਵਿੱਚ ਮੌਜੂਦ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ, ਜਿਸ ਦੌਰਾਨ ਕਈਆਂ ਦੇ ਫੱਟੜ ਹੋਣ ਦੀ ਵੀ ਖ਼ਬਰ ਹੈ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਆਫ਼ਤਾਬਜੀਤ ਕੋਲੋਂ ਬੀਬੀ ਗੰਨ ਬਰਾਮਦ ਕੀਤੀ ਹੈ, ਜੋ ਹਵਾ ਵਿੱਚ ਧਾਤੂ ਦੇ ਟੁਕੜਿਆਂ ‘ਤੇ ਨਿਸ਼ਾਨੇ ਲਾਉਣ ਲਈ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ। ਉਸ ਕੋਲ ਇਸ ਬੰਦੂਕ ਨੂੰ ਰੱਖਣ ਲਈ ਕੋਈ ਅਧਿਕਾਰਤ ਦਸਤਾਵੇਜ਼ ਜਾਂ ਲਾਈਸੰਸ ਆਦਿ ਵੀ ਮੌਜੂਦ ਨਹੀਂ ਸੀ। ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਸਿੱਖ ਜਗਤ ਵਾਸਤੇ ਵੱਡੀ ਖੁਸ਼ਖਬਰੀ ਅਮਰੀਕਾ ਨੇ ਦਿੱਤੀ ਵੱਡੀ ਰਾਹਤ

ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ ਪਹਿਲਾ ਸਿੱਖ ਜਵਾਨ ਹੈ ਜਿਸ ਨੂੰ ਅਮਰੀਕਾ ਵਿੱਚ ਹਵਾਈ ਫੌਜ ਨੇ ਦਾੜੀ ਤੇ ਪੱਗ ਨਾਲ ਡਿਊਟੀ ‘ਇਜਾਜ਼ਤ ਦਿੱਤੀ ਹੈ। ਇਸ ‘ਤੇ ਖ਼ੁਸ਼ੀ ਜ਼ਾਹਰ ਕਰਦਿਆਂ ਬਾਜਵਾ ਨੇ ਕਿਹਾ ਹੈ ਅੱਜ ਉਸ ਨੂੰ ਮਹਿਸੂਸ ਹੋ ਰਿਹਾ ਹੈ ਕਿ ਦੇਸ਼ ਨੇ ਸਿੱਖ ਪਰੰਪਰਾ ਨੂੰ ਸਨਮਾਣ ਦਿੱਤਾ ਹੈ ਤੇ ਉਹ ਇਸ ਲਈ ਹਮੇਸ਼ਾ ਧੰਨਵਾਦੀ ਰਹੇਗਾ।

ਦੇਸ਼ ਦੀ ਏਅਰਫੋਰਸ ਵਿੱਚ ਧਰਮ ਦੇ ਆਧਾਰ ‘ਤੇ ਇਹ ਇਸ ਤਰ੍ਹਾਂ ਦੀ ਛੂਟ ਦਾ ਪਹਿਲਾ ਮਾਮਲਾ ਮੰਨਿਆ ਜਾ ਰਿਹਾ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ 2017 ਵਿੱਚ ਅਮਰੀਕੀ ਏਅਰਫੋਰਸ ਵਿੱਚ ਭਰਤੀ ਹੋਇਆ ਸੀ ਪਰ ਫੌਜ ਸ਼ਾਖਾ ਵੱਲੋਂ ਉਸ ਨੂੰ ਗਰੂਮਿੰਗ ਤੇ ਡ੍ਰੈਸ ਕੋਡ ਸਬੰਧੀ ਬਣਾਏ ਗਏ ਨਿਯਮ ਦੀ ਵਜ੍ਹਾ ਕਰਕੇ ਉਹ ਆਪਣੇ ਧਾਰਮਿਕ ਸਿਧਾਂਤ ਦਾ ਪਾਲਣ ਨਹੀਂ ਕਰ ਪਾ ਰਿਹਾ ਸੀ।

ਅਮਰੀਕੀ ਹਵਾਈ ਫੌਜ ਨੇ ਸਿੱਖ ਅਮਰੀਕਨ ਵੈਟੇਰਨਜ਼ ਅਲਾਇੰਸ ਤੇ ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ (ਏਸੀਐਲਯੂ) ਤੋਂ ਰਿਪੋਰਟ ਮਿਲਣ ਬਾਅਦ ਹਰਪ੍ਰੀਤਇੰਦਰ ਸਿੰਘ ਬਾਜਵਾ ਨੂੰ ਛੋਟ ਦੇ ਦਿੱਤੀ।

ਅਮਰੀਕਾ ਵਿਚ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਸਿੱਖਾਂ ਦੀ ਅਲਗ ਪਛਾਣ ਬਣੀ ਖਿੱਚ ਦਾ ਕੇਂਦਰ

ਵਿਸ਼ਵ ਜੰਗ ਦੇ ਸ਼ਹੀਦ ਫੌਜੀਆਂ ਨੂੰ ਯਾਦ ਕਰਨ ਲਈ ਅਮਰੀਕਾ ਵਿੱਚ ਹਰ ਸਾਲ ਮੈਮੋਰੀਅਲ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਕੌਮੀ ਛੁੱਟੀ ਹੁੰਦੀ ਹੈ। ਅਮਰੀਕਾ ਦੇ ਹੋਰਨਾਂ ਸ਼ਹਿਰਾਂ ਵਾਂਗ ਓਹਾਇਹੋ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿੱਚ ਵੀ ਮੈਮੋਰੀਅਲ ਡੇਅ ਮਨਾਇਆ ਗਿਆ। ਵੱਖ-ਵੱਖ ਵਿਭਾਗ, ਜਥੇਬੰਦੀਆਂ, ਵਿਦਿਅਕ ਤੇ ਧਾਰਮਿਕ ਅਦਾਰਿਆਂ ਦੀਆਂ ਝਲਕੀਆਂ ਪਰੇਡ ਦੀ ਵਿਸ਼ੇਸ਼ ਖਿੱਚ ਸਨ। ਇਸ ਪਰੇਡ ਵਿੱਚ ਇੱਥੋਂ ਦੇ ਸ਼ਹੀਦਾਂ ਦੀਆਂ ਤਸਵੀਰਾਂ ਨੂੰ ਪੋਸਟਰਾਂ ‘ਤੇ ਲਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ।

ਪਰੇਡ ਵਿੱਚ ਅਮਰੀਕੀ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜਾਏ ਗਏ ਸਿਖ ਫਲੋਟ ਵਿੱਚ ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਏ ਸਿਖ ਫੌਜੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਹ ਫਲੋਟ ‘ਚ ਅਮਰੀਕੀ ਸਿੱਖਾਂ ਵੱਲੋਂ ਮੈਮੋਰੀਅਲ ਡੇਅ ‘ਤੇ ਸ਼ੁਭ ਕਾਮਨਾਵਾਂ ਭੇਟ ਕੀਤੀਆਂ ਗਈਆਂ ਸਨ। ਜਦੋਂ ਪਰੇਡ ਬਾਜ਼ਾਰਾਂ ਵਿੱਚੋਂ ਲੰਘੀ ਤਾਂ ਨਿਵੇਕਲੀ ਪਛਾਣ ਕਰਕੇ ਸੜਕ ਕੰਢੇ ਖੜ੍ਹੇ ਲੋਕਾਂ ਨੇ ਉਨ੍ਹਾਂ ਦਾ ਹੱਥ ਹਿਲਾ ਕੇ ਨਿੱਘਾ ਸੁਆਗਤ ਕੀਤਾ। ਕਈ ਲੋਕਾਂ ਨੇ ਸਿੱਖਾਂ ਨੂੰ “ਮਿਸਟਰ ਸਿੰਘ, ਹੈਪੀ ਮੈਮੋਰੀਅਲ ਡੇਅ” ਕਹਿ ਕੇ ਵਧਾਈ ਵੀ ਦਿੱਤੀ।

ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ 1999 ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੂੰ ਇਸ ਕਮਿਉਨਟੀ ਦਾ ਹਿੱਸਾ ਹੋਣ ਤੇ ਮਾਣ ਹੈ। ਅਮਰੀਕਾ ‘ਚ ਸਤੰਬਰ 2001 ਦੇ ਹਮਲੇ ਤੋਂ ਬਾਅਦ ਸਿੱਖਾਂ ਨੂੰ ਬਹੁਤ ਸਾਰੇ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸ ਲਈ ਇਹ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਇਨ੍ਹਾਂ ਪ੍ਰੋਗਰਾਮਾਂ ‘ਚ ਹਿੱਸਾ ਲਈਏ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸਿੱਖਾਂ ਬਾਰੇ ਪਤਾ ਲੱਗ ਸਕੇ।

ਇਹ ਪਰੇਡ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਪਰੇਡਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਸ ਵਿਚ ਤਕਰੀਬਨ 2500 ਲੋਕ, 300 ਗੱਡੀਆਂ ਤੇ 120 ਸਥਾਨਕ ਸੰਸਥਾਵਾਂ ਹਿੱਸਾ ਲੈਂਦੀਆਂ ਹਨ।

ਟਰੰਪ ਨੇ ਔਖੇ ਕੀਤੇ ਅਮਰੀਕਾ ਦੇ ਵੀਜ਼ੇ ਲੱਗਣੇ, 2018 ਚ ਆਈ ਇੰਨੇ % ਕਮੀ

ਅਮਰੀਕਾ ਪਿਛਲੇ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਨੀਤੀਆਂ ਨੂੰ ਮੁਸ਼ਕਲ ਬਣਾਉਣ ਦੀਆਂ ਯੋਜਨਾਵਾਂ ਬਣਾ ਰਿਹਾ ਹੈ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਏਸੀਆਈਐਸ) ਦੀ ਸਾਲਾਨਾ ਰਿਪੋਰਟ ਮੁਤਾਬਕ 2018 ਵਿੱਚ ਸਰਕਾਰ ਨੇ 2017 ਤੋਂ 10 ਫੀਸਦ ਘੱਟ H-1B ਵੀਜ਼ਾ ਜਾਰੀ ਕੀਤੇ। ਪਿਛਲੇ ਸਾਲ 3,35,000 ਐਚ-1ਬੀ ਵੀਜ਼ਾ ਮਨਜ਼ੂਰ ਕੀਤੇ ਗਏ ਸਨ, ਜਦਕਿ 2017 ਵਿੱਚ ਇਹ ਗਿਣਤੀ 3,73,400 ਸੀ। ਜ਼ਿਆਦਾਤਰ ਭਾਰਤੀ ਹੀ ਐਚ-1ਬੀ ਵੀਜ਼ੇ ਲਈ ਅਰਜ਼ੀਆਂ ਦਿੰਦੇ ਹਨ। ਦੂਜੇ ਪਾਸੇ ਟਰੰਪ ਪ੍ਰਸ਼ਾਸਨ ਨੇ ਨਾਗਰਿਕਤਾ ਦੇਣ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ।

ਮੁਕਾਬਲੇ ਪਿਛਲੇ ਸਾਲ ਲਗਪਗ 8,50,000 ਲੋਕਾਂ ਨੂੰ ਯੂਐਸ ਦੀ ਨਾਗਰਿਕਤਾ ਦਿੱਤੀ ਗਈ ਜਦਕਿ 2017 ਵਿੱਚ ਇਹ 7,07,265 ਸੀ। ਇਹ ਪੰਜ ਸਾਲਾਂ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਕਰੀਬ 11 ਲੱਖ ਗਰੀਨ ਕਾਰਡ ਵੀ ਜਾਰੀ ਕੀਤੇ ਗਏ ਹਨ। ਅਮਰੀਕਾ ਵਿੱਚ ਕੰਮ ਕਰਨ ਲਈ ਭਾਰਤ ਤੇ ਚੀਨ ਸਮੇਤ ਭਾਰਤ ਵਿੱਚ ਹੁਨਰਮੰਦ ਵਰਕਰਾਂ ਵਿੱਚ ਐਚ-1ਬੀ ਵੀਜ਼ੇ ਦੀ ਕਾਫੀ ਮੰਗ ਹੁੰਦੀ ਹੈ, ਪਰ 2017 ਵਿੱਚ ਇਸ ਵਿੱਚ ਤਕਰੀਬਨ 93 ਫੀਸਦ ਦੀ ਮਨਜ਼ੂਰੀ ਦਰ ਸੀ, ਜਦਕਿ 2018 ਵਿੱਚ ਇਹ ਡਿੱਗ ਕੇ 85 ਤੋਂ ਰਹਿ ਗਈ ਸੀ।

ਯਾਨੀ ਦੋ ਸਾਲ ਪਹਿਲਾਂ ਜਿੱਥੇ 100 ਵੀਜ਼ਾ ਅਰਜ਼ੀਆਂ ‘ਚੋਂ 93 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ, ਪਿਛਲੇ ਸਾਲ 85 ਅਰਜ਼ੀਆਂ ਨੂੰ ਮਨਜ਼ੂਰੀ ਮਿਲੀ। ਇਸ ਦੇ ਨਾਲ ਹੀ ਟਰੰਪ ਪ੍ਰਸ਼ਾਸਨ ਨੇ ਐਚ-1ਬੀ ਵੀਜ਼ਾ ਦੀ ਅਰਜ਼ੀ ਫੀਸ ਨੂੰ ਵਧਾਉਣ ਦਾ ਪ੍ਰਸਤਾਵ ਕੀਤਾ ਹੈ। ਜੁਲਾਈ 2017 ਦੀ ਇੱਕ ਰਿਪੋਰਟ ਮੁਤਾਬਕ ਜ਼ਿਆਦਾਤਰ ਭਾਰਤੀ ਐਚ-1ਬੀ ਵੀਜ਼ਾ ਲਈ ਅਰਜ਼ੀ ਦਿੰਦੇ ਹਨ। ਇਮੀਗ੍ਰੇਸ਼ਨ ਵਿਭਾਗ ਮੁਤਾਬਕ 2007 ਤੇ 2017 ਦੇ ਵਿਚਕਾਰ, 22 ਲੱਖ ਭਾਰਤੀਆਂ ਨੇ ਐਚ-1ਬੀ ਵੀਜ਼ਿਆਂ ਲਈ ਅਰਜ਼ੀ ਦਿੱਤੀ।

ਅਮਰੀਕਾ ਚ ਪੰਜਾਬੀ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ ਸੜਕ ਹਾਦਸੇ ਚ ਦੋ ਭਰਾਵਾਂ ਦੀ ਹੋਈ ਮੌਤ

ਅਮਰੀਕੀ ਸੂਬੇ ਇੰਡਿਆਨਾ ਵਿੱਚ ਸੜਕ ਹਾਦਸੇ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਦਵਨੀਤ ਸਿੰਘ ਚਹਿਲ (22) ਤੇ ਵਰੁਨਦੀਪ ਸਿੰਘ ਬੜਿੰਗ (19) ਵਜੋਂ ਹੋਈ ਹੈ। ਦੋਵੇਂ ਜਣੇ ਫਿਸ਼ਰਜ਼ ਸ਼ਹਿਰ ਦੇ ਰਹਿਣ ਵਾਲੇ ਸਨ ਅਤੇ ਮਮੇਰੇ ਭਰਾ ਸਨ। ਪੁਲਿਸ ਦੇ ਦੱਸਣ ਮੁਤਾਬਕ ਇਹ ਹਾਦਸਾ ਬੁੱਧਵਾਰ ਨੂੰ ਦੇਰ ਰਾਤ ਢਾਈ ਵਜੇ ਵਾਪਰਿਆ,

ਜਦ ਉਹ ਤਿੰਨ ਜਣੇ 2017 ਮਾਡਲ ਮਰਸਿਡੀਜ਼ ਬੈਂਜ਼ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਉਨ੍ਹਾਂ ਦੀ ਕਾਰ ਦਰੱਖ਼ਤ ਵਿੱਚ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਨੌਜਵਾਨ ਕਾਰ ਵਿੱਚੋਂ ਬਾਹਰ ਡਿੱਗ ਪਏ ਤੇ ਮੌਕੇ ‘ਤੇ ਹੀ ਮੌਤ ਹੋ ਗਈ।

ਕਾਰ ਵਿੱਚ 20 ਸਾਲਾ ਗੁਰਜੋਤ ਸਿੰਘ ਸੰਧੂ ਵੀ ਮੌਜੂਦ ਸੀ, ਜੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ। ਘਟਨਾ ਮਗਰੋਂ ਫਿਸ਼ਰਜ਼ ਵੱਸਦੇ ਸਿੱਖ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।

ਭਾਰਤੀਆਂ ਲਈ ਖੁੱਲਣ ਜਾ ਰਹੇ ਨੇ ਪੱਕੇ ਹੋਣ ਦੇ ਰਾਹ, ਅਮਰੀਕਾ ਜਾਣ ਵਾਲੇ ਪੰਜਾਬੀਆਂ ਨੂੰ ਟਰੰਪ ਨੇ ਦਿੱਤੀ ਵੱਡੀ ਖੁਸ਼ਖਬਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਦੇਸ਼ ਦੀ ਪ੍ਰਵਾਸ ਨੀਤੀ ਦੀ ਕਾਇਆ ਕਲਪ ਕਰਨ ਲਈ ਮੈਰਿਟ ਆਧਾਰਤ ਇੰਮੀਗ੍ਰੇਸ਼ਨ ਲਾਗੂ ਕਰਨ ਦੀ ਸਲਾਹ ਦੇ ਸਕਦੇ ਹਨ। ਟਰੰਪ ਮੁਤਾਬਕ ਪਰਿਵਾਰਕ ਰਿਸ਼ਤਿਆਂ ਨੂੰ ਮਿਲਣ ਵਾਲੀ ਪਹਿਲ ਦੀ ਥਾਂ ਯੋਗਤਾ ਆਧਾਰਤ ਅੰਕ ਪ੍ਰਣਾਲੀ ਲਾਗੂ ਕੀਤੀ ਜਾਵੇ।

ਜੇਕਰ ਅਜਿਹਾ ਹੁੰਦਾ ਹੈ ਤਾਂ ਲੱਖਾਂ ਦੀ ਗਿਣਤੀ ਵਿੱਚ ਆਪਣੇ ਗਰੀਨ ਕਾਰਡ ਉਡੀਕ ਰਹੇ ਭਾਰਤੀਆਂ ਨੂੰ ਲਾਭ ਮਿਲ ਸਕਦਾ ਹੈ। ਟਰੰਪ ਇਸ ਬਾਰੇ ਐਲਾਨ ਵੀਰਵਾਰ ਨੂੰ ਕਰ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸੁਝਾਅ ਟਰੰਪ ਦੇ ਜਵਾਈ ਤੇ ਰਾਸ਼ਟਰਪਤੀ ਦੇ ਸਲਾਹਕਾਰ ਜੇਰਡ ਕੁਸ਼ਨਰ ਦੇ ਦਿਮਾਗ ਦੀ ਉਪਜ ਹੈ।

ਕੁਸ਼ਨਰ ਨੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਦੇਸ਼ ਵਿੱਚ ਉਨ੍ਹਾਂ ਪ੍ਰਵਾਸੀਆਂ ਨੂੰ ਪਹਿਲ ਦੇਣ ਦੀ ਤਜਵੀਜ਼ ਰੱਖੀ ਹੈ ਜੋ ਉਚੇਰੀ ਵਿੱਦਿਆ ਹਾਸਲ ਤੇ ਹੁਨਰ ਰੱਖਦੇ ਹੋਣ।ਇਸ ਸਮੇਂ ਅਮਰੀਕਾ ਵਿੱਚ ਤਕਰੀਬਨ 66% ਗਰੀਨ ਕਾਰਡ ਪਰਿਵਾਰਕ ਰਿਸ਼ਤਿਆਂ ਨੂੰ ਮਿਲਦੀ ਪਹਿਲ ਦੇ ਆਧਾਰ ‘ਤੇ ਹੀ ਦਿੱਤੇ ਜਾਂਦੇ ਹਨ ਤੇ ਸਿਰਫ 12% ਲੋਕ ਯੋਗਤਾ ਤੇ ਹੁਨਰ ਦੇ ਹਿਸਾਬ ‘ਤੇ ਅਮਰੀਕਾ ਦੇ ਸਥਾਈ ਨਾਗਰਿਕ ਬਣਦੇ ਹਨ।

ਬੇਸ਼ੱਕ, ਅਮਰੀਕੀ ਰਾਸ਼ਟਰਪਤੀ ਮੈਰਿਟ ਆਧਾਰਤ ਇਸ ਇੰਮੀਗ੍ਰੇਸ਼ਨ ਤਜਵੀਜ਼ ਨੂੰ ਪਾਸ ਕਰਨ ਲਈ ਉਹ ਆਪਣੇ ਸਾਥੀ ਰੀਪਬਲੀਕਨਜ਼ ਨੂੰ ਮਨਾ ਲੈਣ ਵਿੱਚ ਕਾਮਯਾਬ ਹੋ ਜਾਂਦੇ ਹਨ, ਪਰ ਉਨ੍ਹਾਂ ਸਾਹਮਣੇ ਡੈਮੋਕ੍ਰੈਟਸ ਨੇਤਾਵਾਂ ਦੀ ਪ੍ਰਧਾਨ ਨੈਨਸੀ ਪੇਲੋਸੀ, ਸਪੀਕਰ, ਸੈਨੇਟ ‘ਚ ਘੱਟ ਗਿਣਤੀਆਂ ਦੇ ਲੀਡਰ ਚੱਕ ਸ਼ੂਮਰ ਆਦਿ ਖੜ੍ਹੇ ਹਨ, ਜੋ ਇਸ ਦੇ ਬਿਲਕੁਲ ਖ਼ਿਲਾਫ਼ ਹਨ।

ਮਾਂ ਦਾ ਦਰਦਨਾਕ ਕਾਰਾ, ਆਪਣੀ 9 ਸਾਲਾਂ ਦੀ ਮਾਸੂਮ ਧੀ ਦਾ ਗਲਾ ਘੁੱਟਕੇ ਕੀਤਾ ਕਤਲ

ਮਾਂ ਆਪਣੇ ਬੱਚੇ ਨੂੰ ਹਰ ਮੁਸੀਬਤ ਤੋਂ ਬਚਾਉਂਦੀ ਹੈ ਪਰ ਇੱਕ ਕਲਯੁੱਗੀ ਮਾਂ ਨੇ ਆਪਣੇ ਹੀ ਬੱਚੀ ਦਾ ਗਲਾ ਘੋਟ ਕੇ ਮਾਰ ਦਿੱਤਾ । ਇਹ ਦਿਲ ਦਹਿਲਾਉਣ ਵਾਲੀ ਘਟਨਾ ਅਮਰੀਕਾ ਦੀ ਹੈ ਜਿੱਥੇ ਇੱਕ ਭਾਰਤੀ ਮੂਲ ਦੀ ਔਰਤ ਵਲੋਂ ਨੌ ਸਾਲ ਦੀ ਮਤਰੱਈ ਧੀ ਦਾ ਕਤਲ ਕਰ ਦਿੱਤਾ । ਦੱਸ ਦੇਈਏ ਕਿ ਦੋਸ਼ੀ ਨੂੰ ਸਜ਼ਾ 3 ਜੂਨ ਨੂੰ ਸੁਣਾਈ ਜਾਵੇਗੀ । ਕੋਰਟ ਵਲੋਂ ਦੋਸ਼ੀ ਨੂੰ 25 ਸਾਲ ਤੱਕ ਦੀ ਕੈਦ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਘਟਨਾ ਦੀ ਗੱਲ ਕਰੀਏ ਤਾਂ 2016‘ਚ 55 ਸਾਲਾ ਦੀ ਸ਼ਾਮਦਈ ਅਰਜੁਨ ਵਲੋਂ ਆਪਣੀ ਧੀ ਅਸਦੀਪ ਕੌਰ ਦਾ ਕਤਲ ਕੀਤਾ ਗਿਆ ਸੀ।

ਕਾਰਜਕਾਰੀ ਡਿਸਟ੍ਰਿਕਟ ਅਟਾਰਨੀ ਜੌਨ ਰਿਆਨ ਵੱਲੋਂ ਫੈਸਲਾ ਸੁਣਾਉਂਦੇ ਹੋਏ ਕਿਹਾ ਗਿਆ ਕਿ “ਬੇਵੱਸ ਬੱਚੀ ਨਾਲ ਹੋਇਆ ਇਹ ਦਿਲ ਦਹਿਲਾਉਣ ਵਾਲਾ ਮਾਮਲਾ ਹੈ। ਉਸ ਦੀ ਦੇਖਭਾਲ ਮਤਰੱਈ ਮਾਂ ਨੇ ਕਰਨੀ ਸੀ, ਪਰ ਉਸ ਨੇ ਹੀ ਗੱਲ ਘੁੱਟ ਦਿੱਤਾ।” ਜਿਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇਗੀ।

ਚਸ਼ਮਦੀਦ ਦੀ ਮੰਨੀਏ ਤਾਂ 19 ਅਗਸਤ, 2016 ਦੀ ਸ਼ਾਮ ਸ਼ਾਮਦਈ ਨੂੰ ਸਾਬਕਾ ਪਤੀ ਰੇਮੰਡ ਨਾਰਾਇਣ ਅਤੇ 3 ਤੇ 5 ਸਾਲਾ ਦੇ ਦੋ ਬੱਚਿਆਂ ਨਾਲ ਕੁਈਨਜ਼ ਦੇ ਕੋਲ ਇੱਕ ਅਪਾਰਮੈਂਟ ‘ਚੋਂ ਨਿਕਲਦੇ ਦੇਖਿਆ ਸੀ। ਜਿਸ ਤੋਂ ਬਾਅਦ ਸ਼ੱਕ ਹੋਣ ‘ਤੇ ਚਸ਼ਮਦੀਦ ਵਲੋਂ ਅਸਦੀਪ ਬਾਰੇ ਪੁੱਛਿਆ ਗਿਆ ਤਾਂ ਸ਼ਾਮਦਈ ਵਲੋਂ ਬਹੁਤ ਬੇਫਿਕਰੀ ਨਾਲ ਜਵਾਬ ਦਿੱਤਾ ਗਿਆ ਕਿ ਉਹ ਬਾਥਰੂਮ ‘ਚ ਹੈ ਅਤੇ ਆਪਣੇ ਪਿਤਾ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਉਹਨਾਂ ਨਾਲ ਹੀ ਆਵੇਗੀ ।

ਬਾਅਦ ‘ਚ ਕਈ ਘੰਟਿਆਂ ਤੱਕ ਬਾਥਰੂਮ ਦੀ ਲਾਈਟ ਚੱਲਦੀ ਰਹੀ ਅਤੇ ਉਸਨੂੰ ਸ਼ੱਕ ਹੋਣ ਲੱਗਾ ਤਾਂ ਉਸ ਨੇ ਬੱਚੀ ਦੇ ਪਿਓ ਸੁਖਜਿੰਦਰ ਨੂੰ ਫੋਨ ਕੀਤਾ। ਬਾਥਰੂਮ ਦਾ ਦਰਵਾਜ਼ਾ ਤੋੜਨ ਤੋਂ ਬਾਅਦ ਦੇਖਿਆ ਅਸਦੀਪ ਦੀ ਲਾਸ਼ ਬਾਥ ਟੱਬ ‘ਚ ਸੀ ਅਤੇ ਪੂਰੇ ਸਰੀਰ ‘ਤੇ ਸੱਟਾਂ ਹੀ ਸੱਟਾਂ ਸਨ ।

ਅਮਰੀਕਾ ਦੀ ਅਦਾਲਤ ਨੇ ਸੁਣਾਇਆ ਵੱਡਾ ਫੈਸਲਾ, ਵੀਜ਼ਾ ਮਿਆਦ ਖਤਮ ਹੋਣ ਤੇ ਵੀ ਨਹੀਂ ਕੀਤਾ ਜਾਵੇਗਾ ਵਿਦਿਆਰਥੀਆਂ ਨੂੰ ਡਿਪੋਰਟ

ਅਮਰੀਕੀ ਫੈਡਰਲ ਜੱਜ ਨੇ ਟਰੰਪ ਸਰਕਾਰ ਦੇ ਵੀਜ਼ਾ ਮਿਆਦ ਪੁੱਗ ਚੁੱਕੇ ਕੌਮਾਂਤਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮੂਲ ਦੇਸ਼ ਵਾਪਸ ਭੇਜਣ ਦੇ ਫੈਸਲੇ ‘ਤੇ ਰੋਕ ਲਾ ਦਿੱਤੀ ਹੈ। ਜੱਜ ਲੌਰੇਟਾ ਸੀ. ਬਿਗਸ ਨੇ ਅਮਰੀਕਾ ਦੀ ਪ੍ਰਵਾਸ ਏਜੰਸੀ ਯੂਐਸਸੀਆਈਐਸ ਨੂੰ ਘੱਟੋ-ਘੱਟ 10 ਸਾਲ ਤਕ ਉਡੀਕ ਕਰਨ ਲਈ ਕਿਹਾ ਹੈ ਤਾਂ ਜੋ ਪ੍ਰਕਿਰਿਆ ਵਿੱਚ ਲੋੜੀਂਦੇ ਬਦਲਾਅ ਕੀਤੇ ਜਾ ਸਕਣ।

ਜੱਜ ਬਿਗਸ ਨੇ ਕਿਹਾ ਕਿ ਵਿਦਿਆਰਥੀ ਕੁਝ ਮਾਸੂਮ ਕਾਰਨਾਂ ਕਰਕੇ ਵੀ ਆਪਣੀ ਵੀਜ਼ਾ ਮਿਆਦ ਦੀ ਉਲੰਘਣਾ ਕਰ ਜਾਂਦੇ ਹਨ। ਇਸ ਲਈ ਸਾਰੇ ਵਿਦਿਆਰਥੀਆਂ ਉੱਪਰ ਅਜਿਹੀ ਸਖ਼ਤੀ ਲਾਗੂ ਨਹੀਂ ਕੀਤੀ ਜਾ ਸਕਦੀ। ਅਮਰੀਕੀ ਅਦਾਲਤ ਦੇ ਇਸ ਫੈਸਲਾ ਦਾ ਸਭ ਤੋਂ ਵੱਧ ਸਕਾਰਾਤਮਕ ਅਸਰ ਭਾਰਤੀ ਵਿਦਿਆਰਥੀਆਂ ‘ਤੇ ਪਵੇਗਾ।

ਜ਼ਿਕਰਯੋਗ ਹੈ ਕਿ ਟਰੰਪ ਸਰਕਾਰ ਨੇ ਪਿਛਲੇ ਅਗਸਤ ਵਿੱਚ ਫੈਸਲਾ ਲਿਆ ਸੀ ਕਿ ਜਿਹੜੇ ਕੌਮਾਂਤਰੀ ਵਿਦਿਆਰਥੀ ਆਪਣਾ ਵੀਜ਼ਾ ਪੂਰਾ ਹੋਣ ਤੋਂ 180 ਦਿਨਾਂ ਦੇ ਬਾਅਦ ਵੀ ਅਮਰੀਕਾ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਤੁਰੰਤ ਉਨ੍ਹਾਂ ਦੇ ਮੂਲ ਦੇਸ਼ ਭੇਜਿਆ ਜਾਵੇ ਭਾਵ ਡਿਪੋਰਟ ਕੀਤਾ ਜਾਵੇਗਾ। ਪਰ ਹੁਣ ਅਜਿਹਾ ਨਹੀਂ ਹੋਣ ਜਾ ਰਿਹਾ, ਜੋ ਭਾਰਤੀ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਹੈ।