ਕਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ, ਕਨੇਡਾ ਸਰਕਾਰ ਨੇ ਕੀਤਾ ਵੱਡਾ ਐਲਾਨ

ਕੈਨੇਡਾ ਸਰਕਾਰ ਨੇ ਪ੍ਰਵਾਸ ਦੇ ਖੇਤਰ ਵਿੱਚ ਲੋਕਾਂ ਨੂੰ ਥੋਖਾਧੜੀ ਤੋਂ ਬਚਾਉਣ ਲਈ ਵੱਡਾ ਐਲਾਨ ਕੀਤਾ ਹੈ। ਕੈਨੇਡਾ ਸਰਕਾਰ ਦੇ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਧੋਖੇਬਾਜ਼ ਏਜੰਟਾਂ ਅਤੇ ਫ਼ਰੇਬੀ ਇੰਮੀਗ੍ਰੇਸ਼ਨ ਵਕੀਲਾਂ ਤੋਂ ਬੱਚਣ ਲਈ ਇੰਮੀਗ੍ਰੇਸ਼ਨ ਕਾਲਜ਼ ਸ਼ੁਰੂ ਕਰਨ ਫੈਸਲਾ ਲਿਆ। ਇਹ ਕਾਲਜ ਅੰਤਰਰਾਸ਼ਟਰੀ ਵਿਦਿਆਰਥੀਆਂ, ਰਿਫ਼ਿਊਜੀਆਂ, ਸ਼ਰਨਾਰਥੀਆਂ, ਪਨਾਹਗਰਾਂ ਅਤੇ ਕੈਨੇਡਾ ਵਿੱਚ ਆਉਣ ਵਾਲੇ ਪ੍ਰਵਾਸੀਆਂ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦੇ ਹਨ। ਮੰਤਰੀ ਹੁਸੈਨ ਨੇ ਕਿਹਾ ਕਿ 2019 ਦੇ ਬੱਜਟ ਵਿਚ 5 ਸਾਲਾਂ ਲਈ 51.9 ਮਿਲੀਅਨ ਡਾਲਰ ਇਸ ਪ੍ਰਾਜੈਕਟ ਲਈ ਰੱਖੇ ਹਨ ਜੋ ਕਿ ਹਰ ਸਾਲ 10.1 ਮਿਲੀਅਨ ਡਾਲਰ ਦੇ ਹਿਸਾਬ ਨਾਲ ਖਰਚ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਇਹ ਕਾਲਜ ਇੰਮੀਗ੍ਰੇਸ਼ਨ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨਗੇ। ਨਾਲ ਹੀ ਪੂਰੇ ਕੈਨੇਡਾ ਵਿੱਚ ਏਜੰਟਾਂ ‘ਤੇ ਤਿੱਖੀ ਨਜ਼ਰ ਰੱਖਣਗੇ। ਉਨ੍ਹਾਂ ਕਿਹਾ ਕਿ ਕੈਨੇਡਾ ਪ੍ਰਵਾਸੀਆਂ ਦਾ ਦੇਸ਼ ਹੈ ਪਿਛਲੇ ਲੰਬੇ ਸਮੇ ਤੋਂ ਧੋਖੇਬਾਜ਼ ਏਜੇਂਟਾਂ ਦੀਆਂ ਸ਼ਕਾਇਤਾਂ ਅਤੇ ਇੰਮੀਗ੍ਰੇਸ਼ਨ ਨਾਲ ਜੁੜੀਆਂ ਮੁਸ਼ਕਿਲਾਂ ਦੀਆਂ ਰਿਪੋਰਟਾਂ ਮਿਲ ਰਹੀਆਂ ਸਨ, ਇਸ ਨੂੰ ਮੁੱਖ ਰੱਖ ਦੀਆਂ ਉਨ੍ਹਾਂ ਦੀ ਸਰਕਾਰ ਇਮੀਗ੍ਰੇਸ਼ਨ ਕਾਲਜ ਸ਼ੁਰੂ ਕਰਨ ਜਾ ਰਹੀ ਹੈ।

ਇਸ ਤਹਿਤ ਇੰਮੀਗ੍ਰੇਸ਼ਨ ਕਾਨੂੰਨਾਂ ਦੀ ਪੜ੍ਹਾਈ ਵੀ ਕਾਰਵਾਈ ਜਾਵੇਗੀ ਅਤੇ ਬਹੁਤ ਹੀ ਘੱਟ ਰੇਟਾਂ ਤੇ ਸਰਕਾਰ ਵਲੋਂ ਮਾਨਤਾ ਪ੍ਰਾਪਤ ਇੰਮੀਗ੍ਰੇਸ਼ਨ ਦੇ ਮਾਹਿਰ ਲੋਕਾਂ ਦੀ ਹਰ ਤਰ੍ਹਾਂ ਨਾਲ ਮੱਦਦ ਕਰਨਗੇ। ਉਨ੍ਹਾਂ ਇਹ ਕਿਹਾ ਕਿ ਕੈਨੇਡਾ ਵਿੱਚ ਅਕਸਰ ਦੂਸਰੇ ਦੇਸ਼ਾਂ ਤੋਂ ਆਏ ਲੋਕਾਂ ਨੂੰ ਅੰਗਰੇਜ਼ੀ ਵਿੱਚ ਪ੍ਰੇਸ਼ਾਨੀ ਆਉਂਦੀ ਹੈ, ਇਸ ਕਾਲਜ ਵਿੱਚ ਟ੍ਰਾਂਸਲੇਟਰ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਸ ਮੌਕੇ ਬਰੈਂਪਟਨ ਸ਼ਹਿਰ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਸੋਨੀਆ ਸਿੱਧੂ ਅਤੇ ਰਮੇਸ਼ ਸੰਘਾ ਵੀ ਹਾਜ਼ਰ ਸਨ।

ਕਨੇਡਾ ਅਬਾਦੀ ਦੇ ਮਾਮਲੇ ਚ ਜਲਦ ਚੀਨ ਦੀ ਕਰ ਸਕਦੈ ਬਰਾਬਰੀ

ਆਬਾਦੀ ‘ਤੇ ਕੀਤੀ ਇੱਕ ਨਵੀਂ ਸਟਡੀ ਦੇ ਮੁਤਾਬਕ ਕੈਨੇਡਾ ਦੇ ਕੁਝ ਸੂਬਿਆਂ ਦੀ ਆਬਾਦੀ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸਟਡੀ ਮੁਤਾਬਕ ਕੀਤੀ ਪੁਸ਼ਟੀ ‘ਚ ਹੁਣ ਕੈਨੇਡਾ ਵੀ ਆਬਾਦੀ ਦੇ ਮਾਮਲੇ ‘ਚ ਚੀਨ ਦੀ ਬਰਾਬਰੀ ‘ਤੇ ਆ ਜਾਵੇਗਾ। ਕੈਨੇਡਾ ਦੇ ਤਿੰਨ ਮੈਰੀਟਾਈਮਸ ਸੂਬਿਆਂ ਦੀ ਆਬਾਦੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਤਿੰਨ ਦਹਾਕਿਆਂ ਤੋਂ ਇਨ੍ਹਾਂ ਮੈਰੀਟਾਈਮ ਇਲਾਕਿਆਂ ਪੀ. ਈ. ਆਈ., ਨੋਵਾ ਸਕੋਡੀਆ, ਨਿਊਫ਼ਾਊਂਡਲੈਂਡ ਅਤੇ ਲੇਬਰਾਡੋਰ ‘ਚ ਜਨਸੰਖਿਆ ਸਥਿਰ ਸੀ।

ਮੈਰੀਟਾਈਮਸ ਸੂਬਿਆਂ ਦੀ ਆਬਾਦੀ ‘ਚ ਲੰਬੇ ਸਮੇਂ ਤੋਂ ਸਮੇਂ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵਾਧਾ ਜਾਂ ਕੋਈ ਘਾਟਾ ਨਹੀਂ ਦੇਖਣ ਨੂੰ ਮਿਲ ਰਿਹਾ ਪਰ ਦਹਾਕਿਆਂ ਮਗਰੋਂ ਇਨ੍ਹਾਂ ਇਲਾਕਿਆਂ ਦੀ ਵਸੋਂ ‘ਚ ਤੇਜ਼ੀ ਨਾਲ ਵਾਧਾ ਪਾਇਆ ਗਿਆ ਹੈ। ਇਨ੍ਹਾ ਇਲਾਕਿਆਂ ‘ਚ ਆਬਾਦੀ ਦੇ ਵਾਧੇ ਦਾ ਮੁੱਖ ਕਾਰਨ ਇਮੀਗਰੇਸ਼ਨ ਨੂੰ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿਚ ਇੱਥੇ ਵਸਣ ਵਾਲਿਆਂ ਵਲੋਂ ਅਲਬਰਟਾ ਜਾਣ ਦੇ ਰੁਝਾਣ ‘ਚ ਵੀ ਲਗਾਤਾਰ ਕਮੀ ਆਈ ਹੈ। ਭਾਵੇਂ ਅਟਲਾਂਟਿਕ ਪ੍ਰੋਵੀਨੈਂਸ ਇਕਨੋਮਿਕ ਕਾਊਂਸਿਲ ਅਨੁਸਾਰ ਆਰਥਿਕ ਪੱਖੋਂ ਚੁਣੌਤੀ ਵਾਲੇ ਸੂਬੇ ਨਿਊਫ਼ਾਊਂਡਲੈਂਡ ਅਤੇ ਲੈਬਰਾਡੋਰ ਵਿੱਚ ਸੱਤ ਸਾਲਾਂ ਤੱਕ ਆਬਾਦੀ ਦੇ ਵਾਧਾ ਉਪਰੰਤ ਕੁਝ ਗਿਰਾਵਟ ਜ਼ਰੂਰ ਆਈ ਹੈ।

ਸਟੱਡੀ ਵਿਚ ਪ੍ਰਿੰਸ ਐਡਵਾਰਡ ਆਈਲੈਂਡ ਦੀ ਜਨਸੰਖਿਆ ਵਿੱਚ ਸਾਲ ਦਰ ਸਾਲ ਦੋ ਫ਼ੀਸਦੀ ਵਾਧਾ ਦਰਸਾਇਆ ਗਿਆ ਹੈ। ਇਹ ਆਈਲੈਂਡ ਆਪਣੀ ਆਰਥਿਕ ਸਥਿਤੀ ਪੱਖੋਂ ਅਮੀਰ ਜਾਣਿਆ ਜਾਂਦਾ ਹੈ ਅਤੇ ਇਸ ਇਲਾਕੇ ਵਿੱਚ ਵਸੋਂ ਦੀ ਗਿਣਤੀ ‘ਚ ਸਭ ਤੋਂ ਵੱਧ ਵਾਧਾ ਹੋਇਆ ਹੈ।

ਹਾਲਾਂਕਿ ਵੱਧਦੀ ਹੋਈ ਜਨਸੰਖਿਆਂ ਦੇ ਨਾਲ ਮੌਤਾਂ ਦੀ ਸੰਖਿਆ ਹੁਣ ਪੂਰੇ ਖੇਤਰ ‘ਚ ਜਨਮ ਤੋਂ ਜ਼ਿਆਦਾ ਹੈ। ਅਟਲਾਂਟਿਕ ਕੈਨੇਡਾ ਦੀ ਜਨਸੰਖਿਆ ਕੈਨੇਡਾ ਦੇ ਬਾਕੀ ਹਿੱਸਿਆਂ ਦੀ ਤੁਲਨਾ ‘ਚ ਔਸਤਨ ਬਜ਼ੁਰਗ ਆਬਾਦੀ ਹੈ ਤੇ ਜ਼ਿਆਦਾ ਤੇਜੀ ਨਾਲ ਵੱਧ ਰਹੀ ਹੈ। ਬੱਚਿਆਂ ਤੇ ਨੌਜਵਾਨਾਂ ਦੇ ਮੁਕਾਬਲੇ ਹੁਣ ਸੀਨੀਅਰ ਸਿਟੀਜ਼ਨ ਜ਼ਿਆਦਾ ਹਨ।

ਨੌਜਵਾਨ ਨੇ 25 ਲੱਖ ਲਾਕੇ ਕਨੇਡਾ ਚ ਪੜਾਇਆ ਘਰਵਾਲੀ ਨੂੰ, ਪੱਕੀ ਹੁੰਦਿਆਂ ਹੀ ਕੁੜੀ ਨੇ ਕਰਤਾ ਵੱਡਾ ਕਾਰਾ

ਅਖ਼ਬਾਰਾਂ ‘ਚ ਰੋਜਾਨਾ ਵਿਦੇਸ਼ ਜਾਣ ਦਾ ਝਾਂਸਾ ਦੇ ਕੇ ਲੁੱਟ ਦਾ ਸ਼ਿਕਾਰ ਹੋਏ ਪੰਜਾਬੀ ਮੁੰਡੇ- ਕੁੜੀਆਂ ਦੀ ਕਹਾਣੀਆ ਅਕਸਰ ਹੀ ਪੜ੍ਹਨ ਨੂੰ ਮਿਲਦੀਆ ਹਨ । ਸਾਡੇ ਦੇਸ਼ ਦੇ ਵਿਹਲੇ ਨੌਜਵਾਨ ਸਾਡੀਆਂ ਜ਼ਾਲਿਮ ਸਰਕਾਰਾਂ ਦੀ ਬੇਰੁਖ਼ੀ ਦੇ ਸਤਾਏ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ ਜਾਣਾ ਚਾਹੁੰਦੇ ਹਨ ,ਇਹ ਭੋਲੇ- ਭਾਲੇ ਨੌਜਵਾਨ ਝਾਂਸੇ ‘ਚ ਆ ਜਾਂਦੇ ਹਨ ਤੇ ਵਿਦੇਸ਼ੀ ਧਰਤੀ ਦੇ ਸੁਪਨੇ ਦਿਨ- ਰਾਤ ਦੇਖਣ ਲੱਗ ਪੈਂਦੇ ਹਨ। ਅਜਿਹਾ ਹੀ ਮਾਮਲਾ ਮੋਗਾ ਜ਼ਿਲ੍ਹੇ ਦੇ ਨੌਜਵਾਨ ਨੂੰ ਵਿਦੇਸ਼ ਵੱਸਣ ਦੀ ਚਾਹ ਨੇ ਬੁਰਾ ਫਸਾ ਦਿੱਤਾ। ਨੌਜਵਾਨ ਨੇ ਆਪਣੀ ਪਤਨੀ ਨੂੰ ਕੈਨੇਡਾ ਭੇਜਿਆ, ਪੜ੍ਹਾਈ ਦਾ ਸਾਰਾ ਖਰਚਾ ਝੱਲਿਆ ਤਾਂ ਜੋ ਉਹ ਪੱਕੀ ਹੋ ਕੇ ਉਸ ਨੂੰ ਵੀ ਸੱਦ ਲਵੇ ਪਰ ਪਤਨੀ ਨੇ ਪੀਆਰ ਲੈ ਲਈ ਤੇ ਫਿਰ ਕਿਸੇ ਹੋਰ ਨਾਲ ਨਵਾਂ ਘਰ ਵਸਾ ਲਿਆ ਤੇ ਕੈਨੇਡਾ ਵਿੱਚ ਵੱਸ ਗਈ।

ਜਾਣਕਾਰੀ ਮੁਤਾਬਕ ਪਿੰਡ ਡਰੋਲੀ ਭਾਈ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਦੱਸਿਆ ਕਿ ਸਾਲ 2011 ਵਿੱਚ ਉਸ ਦਾ ਵਿਆਹ ਪਿੰਡ ਬੋਹਣਾ ਦੀ ਇੱਕ ਕੁੜੀ ਨਾਲ ਹੋਇਆ ਸੀ ਵਿਆਹ ਸਮੇਂ ਇਹ ਤੈਅ ਹੋਇਆ ਸੀ ਕਿ ਮੁੰਡੇ ਵਾਲੇ ਖਰਚਾ ਕਰ ਕੁੜੀ ਨੂੰ ਕੈਨੇਡਾ ਪੜ੍ਹਨ ਭੇਜਣਗੇ ਤੇ ਫਿਰ ਪੱਕੀ ਹੋ ਕੇ ਉਹ ਆਪਣੇ ਪਤੀ ਨੂੰ ਵੀ ਉੱਥੇ ਸੱਦ ਲਵੇਗੀ। ਉਸ ਦੇ ਪਰਿਵਾਰ ਨੇ ਕੁੜੀ ‘ਤੇ ਤਕਰੀਬਨ 25 ਲੱਖ ਤੇ 70 ਹਜ਼ਾਰ ਰੁਪਏ ਦਾ ਖਰਚਾ ਕੀਤਾ।

ਨੌਜਵਾਨ ਨੇ ਦੱਸਿਆ ਕਿ ਸਾਲ 2015 ਵਿੱਚ ਉਸ ਦੀ ਪਤਨੀ ਪੱਕੀ ਹੋ ਗਈ, ਪਰ ਨਵੰਬਰ 2015 ਵਿੱਚ ਉਸ ਨੇ ਲੁਧਿਆਣਾ ਦੇ ਹੋਟਲ ਵਿੱਚ ਪਿੰਡ ਰਾਮਪੁਰ ਦੇ ਨੌਜਵਾਨ ਨਾਲ ਵਿਆਹ ਕਰ ਲਿਆ ਤੇ ਦੋਵੇਂ ਜਣੇ ਕੈਨੇਡਾ ਚਲੇ ਗਏ। ਲੜਕੇ ਵਾਲਿਆਂ ਨੂੰ ਜਦ ਇਸ ਬਾਰੇ ਪਤਾ ਲੱਗਾ ਤਾਂ ਕੁੜੀ ਵਾਲਿਆਂ ਨੂੰ ਉਨ੍ਹਾਂ ਦੇ 25.70 ਲੱਖ ਰੁਪਏ ਵਾਪਸ ਕਰਨ ਜਾਂ ਮੁੰਡੇ ਨੂੰ ਕੈਨੇਡਾ ਭੇਜਣ ਦੀ ਗੱਲ ਕਹੀ ਪਰ ਕੋਈ ਹੱਲ ਨਾ ਨਿਕਲਿਆ। ਉਸ ਨੇ ਇਹ ਵੀ ਕਿਹਾ ਕਿ ਲੜਕੀ ਨੇ ਬਗ਼ੈਰ ਉਸ ਨੂੰ ਤਲਾਕ ਦਿੱਤੇ ਇਹ ਕਦਮ ਚੁੱਕਿਆ।

ਅੱਕ ਕੇ ਡਰੋਲੀ ਭਾਈ ਦੇ ਨੌਜਵਾਨ ਨੇ ਆਪਣੀ ਪਤਨੀ ਤੇ ਸਹੁਰਾ ਪਰਿਵਾਰ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ। ਪੁਲਿਸ ਨੇ ਕਈ ਮਹੀਨੇ ਜਾਂਚ ਕੀਤੀ ਅਤੇ ਮੋਗਾ ਦੇ ਉਪ ਪੁਲਿਸ ਕਪਤਾਨ (ਸ਼ਹਿਰੀ) ਵੱਲੋਂ ਕੀਤੀ ਪੜਤਾਲ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ। ਇਸ ਮਗਰੋਂ ਪੁਲਿਸ ਨੇ ਲਾੜੀ ਦੇ ਪਿਤਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ ਅਤੇ ਹੋਰਨਾਂ ਦੀ ਗ੍ਰਿਫ਼ਤਾਰੀ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਪੁਲਿਸ ਨੇ ਕੇਸ ਵਿੱਚ ਵੀਜ਼ਾ ਐਕਟ ਦੀਆਂ ਵੀ ਧਾਰਾਵਾਂ ਲਾਈਆਂ ਹਨ ਅਤੇ ਜਾਂਚ ਜਾਰੀ ਹੈ।

ਇਸ ਤਰੀਕੇ ਨਾਲ ਤੁਸੀਂ ਵੀ ਲੈ ਸਕਦੇ ਹੋ ਕਨੇਡਾ ਦੀ ਨਾਗਰਿਕਤਾ, ਦੇਖੋ ਪੂਰੀ ਜਾਣਕਾਰੀ

ਕੈਨੇਡਾ ਜਾਨ ਦੀ ਅਜਕਲ ਦੀ ਪੀੜ੍ਹੀ ਵਿਚ ਇਕ ਦੌਰ ਝੀ ਲੱਗੀ ਹੋਈ ਹੈ ਹਰ ਕੋਈ ਚਾਹੁੰਦਾ ਹੈ ,ਉਹ ਵਿਦੇਸ਼ ਜਾ ਕੇ ਸੈੱਟ ਹੋ ਜਾਵੇ ਤੇ ਵਿਦੇਸ਼ ਜਾਨ ਲਈ ਸਬ ਤੋਂ ਜ਼ਿਆਦਾ ਪਹਿਲ ਤਾ ਕਨੇਡਾ ਨੂੰ ਹੀ ਦਿੱਤੀ ਜਾਂਦੀ ਹੈ ਇਹ ਸਬ ਤਾ ਤੁਸੀਂ ਜਾਣਦੇ ਹੀ ਹੋ | ਪੰਜਾਬ ਦੀ ਨਵੀ ਪੀੜੀ ਦਾ ਰੁਝਾਨ ਵਿਦੇਸ਼ ਵਿਚ ਬਹੁਤ ਜ਼ਿਆਦਾ ਵੱਧ ਚੁਕਾ ਹੈ | ਹੁਣ ਗੱਲ ਆ ਕੇ ਮੁਕਦੀ ਹੈ ਕਿ ਇਥੋਂ ਤਾ ਸਾਰੇ ਸਟੱਡੀ ਵੀਜੇ ਤੇ ਬਾਹਰ ਚੱਲ ਜਾਣਦੇ ਹਨ ਪਰ ਕਿ ਸਾਰੇ ਹੀ ਸਟੂਡੈਂਟ ਪੱਕੇ ਹੋ ਜਾਣਦੇ ਹਨ ? ਕਿ ਕਨੇਡਾ ਦੀ ਨਾਗਰਿਕਤਾ ਸਾਰੇ ਹੀ ਸਟੂਡੈਂਟਸ ਨੂੰ ਮਿਲ ਜਾਂਦੀ ਹੈ |

ਜੇ ਮਿਲਦੀ ਹੈ ਤਾ ਕਿਵੇਂ ਕਨੇਡਾ ਦੀ ਪੱਕੀ ਨਾਗਰਿਕਤਾ ਮਿਲਦੀ ਹੈ |ਕਿਹੜਾ ਕੋਰਸ ਕਰਕੇ ਤੁਸੀਂ ਕਨੇਡਾ ਦੀ ਨਾਗਰਿਕਤਾ ਪਾ ਸਕਦੇ ਹੋ | ਵੈਸੇ ਤਾ ਕਨੇਡਾ ਵਿਚ ਬਹੁਗਿਣਤੀ ਵਿਚ ਪੰਜਾਬੀ ਤੇ ਭਾਰਤੀ ਵਸਦੇ ਹਨ | ਬਹੁਤ ਸਾਰੇ ਪੰਜਾਬੀ ਤੇ ਭਾਰਤੀ ਇਥੋਂ ਦੇ ਪੱਕੇ ਵਸਨੀਕ ਵੀ ਬਣ ਚੁੱਕੇ ਹਨ | ਪਰ ਜੋ ਨੌਜਵਾਨ ਮੁੰਡੇ ਕੁੜੀਆਂ ਹੁਣ ਸਟੱਡੀ ਵੀਜੇ ਤੇ ਕਨੇਡਾ ਜਾ ਰਹੇ ਹਨ ਓਹਨਾ ਲਈ ਇਹ ਕੁਸ਼ ਮਹੱਤਵਪੂਰਨ ਜਾਣਕਾਰੀਆਂ ਹੈ ਜੇ ਤੁਸੀਂ ਕਨੇਡਾ ਜਾਣਾ ਹੈ ਤਾ ਕਿਹੜਾ ਕੋਰਸ ਲੈ ਕੇ ਜਾਓ,

ਜਿਸ ਨਾਲ ਭਵਿੱਖ ਵਿਚ ਤੁਹਾਨੂੰ ਕਨੇਡਾ ਦੀ ਨਾਗਰਿਕਤਾ ਲੈਣ ਵਿਚ ਕਿਸੇ ਤਰਾਂ ਦੀ ਮੁਸ਼ਕਿਲ ਨਾ ਆਵੇ| ਕੋਰਸ ਦੀ ਚੋਣ ਕਰਨਾ ਕਨੇਡਾ ਦੀ ਵੀਜ਼ਾ ਪ੍ਰਾਪਤ ਕਰਣ ਲਯੀ ਬਹੁਤ ਈ ਇਕ ਅਹਿਮ ਹੁੰਦਾ ਹੈ | ਜੋ ਵੀ ਸਟੱਡੀ ਤੁਸੀਂ ਪਹਿਲਾ ਕੀਤੀ ਹੈ ਕੋਰਸ ਵੀ ਉਸ ਦੇ ਹਿਸਾਬ ਨਾਲ ਹੀ ਅਗੇ ਚੁਣੋ, ਜੇ ਤੁਸੀਂ ਏਦਾਂ ਨਹੀਂ ਕਰਦੇ ਤਾ ਇਸ ਨਾਲ ਵੀ ਤੁਹਾਨੂੰ ਵੀਜ਼ਾ ਨਹੀਂ ਮਿਲਦਾ ਤੇ ਕੈਨੇਡਾ ਦੀ ਅੰਬੈਸੀ ਤੁਹਾਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੰਦੀ ਹੈ |

ਮਾਤਾ ਜਾਂ ਪਿਤਾ ਚੋਂ ਇੱਕ ਜਾਣਾ ਜਾ ਸਕਦਾ ਨਾਲ ਕਨੇਡਾ ਦੇ ਰਿਹਾ 7 ਤੋਂ 17 ਸਾਲ ਦੇ ਬੱਚੇ ਨੂੰ TR ਵੀਜ਼ਾ

ਦੋਸਤੋ ਜੇਕਰ ਤੁਸੀਂ ਕੈਨੇਡਾ ਜਾਣ ਦੇ ਚਾਹਵਾਨ ਹੋ ਤੁਹਾਡੇ ਲਈ ਇੱਕ ਚੰਗੀ ਖਬਰ ਹੈ ,ਕੈਨੇਡਾ ਜਾਣ ਦਾ ਸੁਪਨਾ ਬਹੁਤ ਸਾਰੇ ਪੰਜਾਬੀਆਂ ਦਾ ਹੁੰਦਾ ਹੈ ਪਰੰਤੂ ਕਈ ਲੋਕ ਅਜਿਹਾ ਸੋਚਦੇ ਹਨ ਕਿ ਕੈਨੇਡਾ ਸਿਰਫ ਸਟੂਡੈਂਟ ਬੇਸ ਤੇ ਹੀ ਜਾਇਆ ਜਾ ਸਕਦਾ ਹੈ ਜਾਂ ਫਿਰ ਕੋਈ ਫੈਮਿਲੀ ਮੈਂਬਰ ਜੇਕਰ ਕੈਨੇਡਾ ਹੈ ਤਾਂ ਤਾਂ ਹੀ ਤੁਸੀਂ ਕੈਨੇਡਾ ਜਾ ਸਕਦੇ ਹੋ ਪ੍ਰੰਤੂ ਅਜਿਹਾ ਨਹੀਂ ਹੈ । ਸ਼ਾਇਦ ਤੁਹਾਨੂੰ ਇਸ ਬਾਰੇ ਪਹਿਲਾਂ ਹੀ ਪਤਾ ਹੋਵੇ ਪ੍ਰੰਤੂ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਕਿ ਉਹ ਆਪਣੇ ਬੱਚੇ ਦੀ ਪੜ੍ਹਾਈ ਲਈ ਵੀ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਸਕਦੇ ਹਨ ।

ਅੱਜ ਅਸੀਂ ਤੁਹਾਨੂੰ ਇਸੇ ਬਾਰੇ ਹੀ ਦੱਸਾਂਗੇ ਕਿ ਕਿਵੇਂ ਤੁਸੀਂ ਕੈਨੇਡਾ ਆਪਣੇ ਬੱਚੇ ਦੀ ਪੜ੍ਹਾਈ ਲਈ ਸਕੂਲਿੰਗ ਵੀਜ਼ਾ ਅਪਲਾਈ ਕਰ ਸਕਦੇ ਹੋ ਅਤੇ ਖੁਦ ਵੀ ਉਨ੍ਹਾਂ ਦੇ ਨਾਲ ਜਾ ਸਕਦੇ ਹੋ । ਤੁਹਾਨੁੰ ਦਸ ਦੇਈਏ ਕਿ ਮੁਹਾਲੀ ਸਥਿਤ ਪੁਰਾਣੀ ਤੇ ਪ੍ਰਸਿੱਧ ਇਮੀਗੇ੍ਰਸ਼ਨ ਕੰਪਨੀ ਬਿ੍ਲੀਐਾਟ ਕੰਸਲਟੈਂਟ ਹੈ ਦੇ ਅਧਿਕਾਰੀ ਨੇ ਦੱਸਿਆ ਕਿ 7 ਤੋਂ 17 ਸਾਲ ਦੇ ਉਮਰ ਦੇ ਬੱਚੇ ਜੋ ਇੱਥੇ ਸਕੂਲ ‘ਚ ਰੈਗੂਲਰ ਪੜ੍ਹਾਈ ਕਰਦੇ ਹਨ ਉਹ ਕੇਨੈਡਾ ਟੀ.ਆਰ. ਵੀਜ਼ੇ ‘ਤੇ ਜਾ ਸਕਦੇ ਹਨ |

ਇਹ ਵੀਜ਼ਾ ਸੱਦਾ ਪੱਤਰ ਦੇ ਆਧਾਰ ‘ਤੇ ਲੱਗਦਾ ਹੈ ਅਤੇ ਮਾਤਾ ਜਾਂ ਪਿਤਾ ‘ਚੋਂ ਇਕ ਨਾਲ ਜਾ ਸਕਦਾ ਹੈ ਜਾਂ ਕੰਪਨੀ ਦਾ ਨੁਮਾਇੰਦਾ ਬੱਚੇ ਨੂੰ ਕੇਨੈਡਾ ਲੈ ਕੇ ਜਾਂਦਾ ਹੈ | ਇਸ ਵੀਜ਼ੇ ਦੀ ਮਿਆਦ ਪਾਸਪੋਰਟ ਦੀ ਮਿਆਦ ਦੇ ਬਰਾਬਰ ਹੁੰਦੀ ਹੈ ਅਤੇ ਕੈਨੇਡਾ ਪਹੁੰਚ ਕੇ ਵਿਦਿਆਰਥੀ ਉੱਥੇ ਦਾਖਲਾ ਲੈ ਕੇ ਅੱਗੇ ਪੜ੍ਹਾਈ ਕਰ ਸਕਦੇ ਹਨ ,ਕੰਪਨੀ ਦੇ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਹ ਵੀਜ਼ਾ ਅਪਲਾਈ ਕਰਨ ਲਈ ਸਕੂਲ ਤੋਂ ਛੁੱਟੀ ਸਬੰਧੀ ਸਰਟੀਫਿਕੇਟ ਚਾਹੀਦਾ ਹੁੰਦਾ ਹੈ |

ਕਨੇਡਾ ਚ 19 ਸਾਲਾਂ ਦੀ ਕਿਰਨ ਢੇਸੀ ਦੇ ਕਤਲ ਮਾਮਲੇ ਚ ਹੋਇਆ ਵੱਡਾ ਖੁਲਾਸਾ

ਕੈਨੇਡਾ ਦੇ ਸਰੀ ‘ਚ ਕਿਰਨ ਢੇਸੀ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਕਰੀਬ ਦੋ ਸਾਲ ਬਾਅਦ ਮਾਮਲੇ ‘ਚ ਇੱਕ ਸ਼ਖ਼ਸ ‘ਤੇ ਕਤਲ ਦੇ ਇਲਜ਼ਾਮ ਲੱਗੇ ਹਨ। ਸਰੀ ‘ਚ ਇੱਕ ਅੱਗ ਲੱਗੀ ਗੱਡੀ ‘ਚ 19 ਸਾਲਾ ਕਿਰਨ ਮ੍ਰਿਤਕ ਮਿਲੀ ਸੀ। ਇਸ ਬਾਰੇ ਹੋਮੀਸਾਈਡ ਟੀਮ ਨੇ ਕਈ ਖੁਲਾਸੇ ਕੀਤੇ। ਇਹ ਮਾਮਲਾ 2017 ਦਾ ਹੈ। ਇਸ ‘ਚ ਹੁਣ ਹਰਜੋਤ ਸਿੰਘ ਦਿਓ ਨਾਂ ਦੇ ਸ਼ਖਸ ‘ਤੇ ਕਤਲ ਦੇ ਇਲਜ਼ਾਮ ਲੱਗੇ ਹਨ। ਇਸ ਵਿਅਕਤੀ ਦੀ ਸ਼ਨੀਵਾਰ ਨੂੰ ਪਹਿਲੀ ਪੇਸ਼ੀ ਹੋਈ ਤੇ ਅਗਲੀ ਪੇਸ਼ੀ 27 ਮਈ ਨੂੰ ਹੋਣੀ ਹੈ।

ਹੋਮੀਸਾਈਡ ਟੀਮ ਦਾ ਕਹਿਣਾ ਹੈ ਕਿ ਕਿਰਨ ਦੀ ਮੌਤ ਦੇ ਮਾਮਲੇ ‘ਚ ਕੁਝ ਅਹਿਮ ਖੁਲਾਸੇ ਹੋਏ। ਇਸ ‘ਚ ਅਹਿਮ ਹੈ ਕਿ ਕਿਰਨ ਨੇ ਮੌਤ ਤੋਂ ਸਿਰਫ ਛੇ ਮਹੀਨੇ ਪਹਿਲਾਂ ਹੀ ਕਿਡਨੀ ਟ੍ਰਾਂਸਪਲਾਂਟ ਕਰਵਾਈ ਸੀ ਜੋ ਕਾਮਯਾਬ ਰਹੀ ਸੀ।

ਪੀੜਤ ਮਹਿਲਾ ਨੂੰ ਘਟਨਾ ਵਾਲੀ ਰਾਤ ਆਖਰੀ ਵਾਰ ਆਪਣੇ ਘਰ ਤੋਂ ਨਿਕਲਦੇ ਦੇਖਿਆ ਗਿਆ ਸੀ। ਮਾਮਲੇ ‘ਚ ਦੋ ਸਾਲ ਤੋਂ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਦੇ ਨਾਲ ਹੀ ਟੀਮ ਨੇ ਮ੍ਰਿਤਕਾ ਦੇ ਘਰਦਿਆਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਮਿਲੇ ਤਾਂ ਉਨ੍ਹਾਂ ਨਾਲ ਸ਼ੇਅਰ ਕੀਤੀ ਜਾਵੇ ਤਾਂ ਜੋ ਇਸ ਕਤਲ ਮਾਮਲੇ ਨੂੰ ਸੁਲਝਾਇਆ ਜਾ ਸਕੇ

ਜਿਹੜੇ ਵਿਦਿਆਰਥੀ ਜਾਣਾ ਚਾਹੁੰਦੇ ਆਇਲਟਸ ਕਰਕੇ ਕਨੇਡਾ ਉਹਨਾਂ ਵਾਸਤੇ ਆਈ ਬਹੁਤ ਮਾੜੀ ਖਬਰ

ਪੰਜਾਬ ਦੇ ਬਹੁਤ ਨੌਜਵਾਨ ਲੜਕੇ ਲੜਕੀਆਂ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਜਾ ਰਹੇ ਹਨ, ਪਰ ਹੁਣ ਕੈਨੇਡਾ ਦੇ Niagara College ਤੋਂ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਆਈਲਟਸ ਸਕੋਰ ‘ਚ ਸ਼ੱਕ ਪੈਦਾ ਹੋਣ ‘ਤੇ ਓਂਟਾਰੀਓ (ਕੈਨੇਡਾ) ਦੇ ਇੱਕ ਕਾਲਜ ਨੇ 400 ਬੱਚਿਆਂ ਨੂੰ ਦੁਬਾਰਾ ਟੈਸਟ ਦੇ ਕੇ ਸਕੋਰ ਲੈਣ ਲਈ ਕਿਹਾ ਹੈ। ਪੰਜਾਬ ਤੋਂ ਆਉਣ ਵਾਲੇ ਬੱਚਿਆਂ ਨੂੰ ਅਪੀਲ ਹੈ ਕਿ ਭਰੋਸੇਯੋਗ ਅਦਾਰੇ ਤੋਂ ਪੜ੍ਹ ਕੇ ਆਈਲੈਟਸ ਕਰੋ, ਫਿਰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਤੇ ਭਵਿੱਖ ‘ਚ ਆਉਣ ਵਾਲਿਆਂ ਦਾ ਰਾਹ ਵੀ ਖੁੱਲ੍ਹਾ ਰਹੇਗਾ।

ਓਂਟਾਰੀਓ ਦੇ Niagara College ਨੇ ਭਾਸ਼ਾ ਦੀ ਪ੍ਰਵੀਨਤਾ ਵਿਚ “ਅਸੰਗਤਾ” ਲੱਭਣ ਤੋਂ ਬਾਅਦ ਭਾਰਤ ਤੋਂ ਲਾਗੂ ਕਰਨ ਵਾਲੇ ਵਿਦਿਆਰਥੀਆਂ ਦੁਆਰਾ ਜਮ੍ਹਾਂ ਕਰਵਾਏ ਗਏ ਇਕ ਪ੍ਰਸਿੱਧ ਅੰਤਰਰਾਸ਼ਟਰੀ ਪ੍ਰਮਾਣ-ਪੱਤਰ ਦੀ ਪ੍ਰੀਖਿਆ ਦੇ ਸਕੋਰ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ,

Niagara College ‘ਚ ਜਨਵਰੀ 2019 ਪ੍ਰੋਗਰਾਮਾਂ ਵਿੱਚ ਦਾਖਲ ਹੋਏ 400 ਤੋਂ ਵੱਧ ਵਿਦਿਆਰਥੀਆਂ ਜਿਹਨਾਂ ਨੇ ਭਾਰਤ ਦੇ ਸਥਾਨਾਂ ‘ਤੇ ਆਈਲੈਟਸ ਟੈਸਟ ਪਾਸ ਕੀਤਾ ਹੈ ਉਨ੍ਹਾਂ ਦਾ ਦੁਬਾਰਾ ਟੈਸਟ ਲੈਣ ਦੀ ਗੱਲ ਕਹੀ ਹੈ, ਤੇ ਜੇਕਰ ਉਹ ਇਹ ਟੈਸਟ ਪਾਸ ਨਹੀ ਕਰ ਸਕੇ ਤਾਂ ਉਨ੍ਹਾਂ ਦੀ ਦਾਖਲਾ ਪੇਸ਼ਕਸ਼ ਨੂੰ ਖਾਰਜ ਕੀਤਾ ਜਾ ਸਕਦਾ ਹੈ।

ਜੇਕਰ ਨਹੀਂ ਕਰ ਸਕਦੇ IELTS ਤਾਂ ਹੁਣ ਇਹ ਅਸਾਨ ਟੈਸਟ ਦੇਕੇ ਜਾਓ ਕਨੇਡਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਕੌਰ ਮੀਡੀਆ ਪੇਜ ਨੂੰ ਲਾਈਕ ਕਰੋ |ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕੈਨੇਡੀਅਨ ਸਰਕਾਰ ਨੇ ਇਕ ਹੋਰ ਇੰਗਲਿਸ਼ ਟੈਸਟ ਸ਼ੁਰੂ ਕੀਤਾ,ਜੇ ਤੁਸੀਂ ਵਿਦੇਸ਼ਾਂ ਨੂੰ ਸੈਟਲ ਕਰਨਾ ਚਾਹੁੰਦੇ ਹੋ ਤਾਂ ਅੰਗ੍ਰੇਜ਼ੀ ਮੁੱਖ ਭਾਸ਼ਾ ਹੈ |ਤੁਹਾਨੂੰ ਉਨ੍ਹਾਂ ਦਾ ਅਧਿਐਨ ਕਰਨ ਲਈ ਕੁਝ ਟੈਸਟਾਂ ਨੂੰ ਸਾਫ਼ ਕਰਨਾ ਹੋਵੇਗਾ |

ਮੈਨੂੰ ਆਸ ਹੈ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ ਕਿਉਂਕਿ ਇਹ ਪਾਸ ਕਰਨਾ ਬਹੁਤ ਸੌਖਾ ਹੈ |ਬਾਕੀ ਦੀ ਪੂਰੀ ਜਾਣਕਾਰੀ ਥੱਲੇ ਦਿਤੀ ਵੀਡੀਓ ਦੇਖ ਕੇ ਲੈ ਸਕਦੇ ਹੋ |

ਵੀਡੀਓ ਦੇਖਣ ਤੋਂ ਬਾਦ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾ ਜੋ ਸਭ ਨੂੰ ਇਸ ਬਾਰੇ ਪਤਾ ਲਗ ਸਕੇ ਸੋ ਇਸੇ ਪੋਸਟ ਦੇ ਅਖੀਰ ਵਿਚ ਜਾ ਕੇ ਵੀਡੀਓ ਦੇਖੋ ਤੇ ਜਿਆਦਾ ਤੋਂ ਇਸ ਨੂੰ ਸ਼ੇਅਰ ਕਰੋ ਧੰਨਵਾਦ

ਵੱਡੀ ਖੁਸ਼ਖਬਰੀ ਇਸ ਤਰਾਂ ਹੁਣ ਅਸਾਨੀ ਨਾਲ ਲੈ ਸਕਦੇ ਹੋ ਕਨੇਡਾ ਦਾ ਓਪਨ ਵਰਕ ਪਰਮਿਟ?

ਹੁਣ ਬਹੁਤ ਲੋਕ ਕਹਿਣਗੇ ਕਿ ਇਸ ਤਰਾਂ ਨਹੀਂ ਹੁੰਦਾ ਪਰ ਇਸ ਇਹ ਸੰਭਵ ਹੈ 100% ਅਤੇ ਕਾਨੂੰਨੀ ਤਰੀਕੇ ਨਾਲ ਕਿ ਅਸੀਂ ਕੈਨੇਡਾ ਦੇ ਟੂਰਿਸਟ ਵੀਜ਼ਾ ਨੂੰ ਵਰਕ ਵੀਜ਼ਾ ਵਿੱਚ ਕਿਵੇਂ ਤਬਦੀਲ ਕਰਨਾ ਹੈ। ਬਸ ਇਸਦੀਆ ਕੁਝ ਸ਼ਰਤਾਂ ਹਨ ਜੋ ਸਾਨੂੰ ਮੰਨਣੀਆਂ ਪੈਣਗੀਆ। ਸ਼ਰਤਾਂ ਨੂੰ ਪੂਰਾ ਕਰਕੇ ਤੁਸੀਂ 100% ਵਰਕ ਵੀਜ਼ਾ ਪਾ ਸਕਦੇ ਹੋ ਤੇ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤਾਂ ਕੈਨੇਡਾ ਦੀ ਵੈਬਸਾਈਟ ਤੇ ਇਸ ਵੀਜ਼ੇ ਦੀ ਤਬਦੀਲੀ ਬਾਰੇ ਲਿਖਿਆ ਹੋਇਆ ਹੈ ਜਿਸਤੋ ਤੁਸੀਂ ਸਕਰੀਨ ਸ਼ਾੱਟ ਵੀ ਲੈ ਸਕਦੇ ਹੋ । ਬਸ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਕੈਨੇਡਾ ਟੂਰਿਸਟ ਵੀਜ਼ੇ ਤੇ ਪਹੁੰਚਦੇ ਹੋ ਤਾਂ ਤੁਹਾਡੇ ਵੀਜ਼ਾ ਅਫਸਰਾ ਨੂੰ ਇਹ ਪਤਾ ਨਹੀਂ ਲੱਗਣਾ ਚਾਹੀਦਾ ਕਿ ਤੁਸੀਂ ਇੱਥੇ ਕਿਓਂ ਆਏ ਹੋ ਭਾਵ ਤੁਸੀ ਵੀਜ਼ਾ ਤਬਦੀਲੀ ਕਰਕੇ ਵਰਕ ਵੀਜ਼ਾ ਲੈਣਾ।

ਤੁਸੀਂ ਉਹਨਾਂ ਨੂੰ ਇਹੀ ਕਹਿਣਾ ਕਿ ਮੈਂ ਘੁੰਮਣ ਫਿਰਨ ਆਇਆ/ਆਈ ਹਾਂ । ਕੈਨੇਡਾ ਜਾਂਦੇ ਸਮੇਂ ਤੁਸੀਂ ਗੱਲਾਂ ਧਿਆਨ ਵਿੱਚ ਰੱਖਣੀਆਂ ਹਨ ਜਿਵੇਂ ਆਪਣੇ ਬੈਗ ਵਿੱਚ ਕੋਈ ਵੀ ਪੜਾਈ ਸੰਬੰਧਿਤ ਡਾਕੂਮੈਂਟ ਨਾ ਹੋਵੇ ਕਿਉਂਕਿ ਤੁਸੀਂ ਸਟੱਡੀ ਵੀਜ਼ਾ ਲਈ ਨਹੀਂ ਜਾ ਰਹੇ ਹੋ। ਇਹ ਲੋੜੀਦੀਆ ਚੀਜ਼ਾਂ(ਹੋਰ ਡਾਕੂਮੈਂਟ) ਤੁਸੀਂ ਪਾਰਸਲ ਕਰਕੇ ਬਾਅਦ ਵਿੱਚ ਮੰਗਵਾ ਸਕਦੇ ਹੋ। ਕੈਨੇਡਾ ਪਹੁੰਚ ਕੇ ਤੁਸੀਂ ਇਹ ਯਤਨ ਕਰਨੇ ਹਨ ਕਿ ਤੁਸੀਂ ਆਨਾਲਾਈਨ ਨੌਕਰੀ ਲੱਭ ਰਹੇ ਹੋ ਅਤੇ ਤੁਸੀਂ “ ਸੋਫਟਵੇਅਰ ਇੰਜੀਨੀਅਰ ਜਾ ਵੈਬਸਾਈਟ ਡਿਵੈਲਪਰ ਹੋ ਤੇ ਤੁਸੀਂ ਇੰਟਰਵਿਊ ਦੇਣੀ ਹੋਵੇਗੀ। ਜੇਕਰ ਕਿਸਮਤ ਨਾਲ ਤੁਸੀਂ ਉੱਥੇ ਨੌਕਰੀ ਲਈ ਸਲੈਕਟ ਹੋ ਗਏ ਤਾਂ ਤੁਹਾਨੂੰ ਨੌਕਰੀ ਦੀ ਆੱਫਰ ਮਿਲੇਗੀ

ਜਿਸ ਲਈ ਤੁਹਾਨੂੰ LMIA APPROVAL PROCESS ਲੈ ਕੇ ਦੇਣੀ ਹੁੰਦੀ ਹੈ। ਫਿਰ ਕਰਮਚਾਰੀ ਨੂੰ ਅਖਬਾਰ ਅਤੇ ਰੇਡੀਓ ਤੇ ਐਡਵਰਟਾਈਜਮੈਂਟ ਦੇਣੀ ਪੈਂਦੀ ਹੈ ਤੇ ਕੈਨੇਡਾ ਸਰਕਾਰ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਇਸਤੋ ਵਧੀਆ ਕੋਈ employ ਨਹੀਂ ਮਿਲਿਆ ਹੈ। ਇਸ ਲਈ employ ਨੂੰ ਨੌਕਰੀ ਤੇ ਰੱਖਣਾ ਹੈ। ਫਿਰ LMIA APPROVAL ਮਿਲਣ ਤੇ ਤੁਹਾਨੂੰ ਬਾਰਡਰ ਤੇ ਜਾ ਕੇ ਇੱਕ ਇੰਟਰਵਿਊ ਦੇਣੀ

ਹੁੰਦੀ ਹੈ ਤੇ ਇਸਦੀ ਫ਼ੀਸ $150 ਦੇਣੀ ਹੋਵੇਗੀ ਤੇ ਆਖਿਰ ਤੁਹਾਨੂੰ ਵਰਕ ਪਰਮਿਟ ਮਿਲ ਜਾਵੇਗਾ। ਇਸਤੋ ਬਾਅਦ ਤੁਸੀਂ ਆਪਣੀ ਪਤਨੀ ਤੇ ਬੱਚਿਆ ਨੂੰ ਵੀ ਕੈਨੇਡਾ ਬੁਲਾ ਸਕਦੇ ਹੋ ਕੈਨੇਡਾ ਪਹੁੰਚਦੇ ਹੀ ਤੁਹਾਡੀ ਪਤਨੀ ਨੂੰ ਓਪਨ ਵਰਕ ਪਰਮਿਟ ਮਿਲ ਜਾਵੇਗਾ । ਜਿਸਦਾ ਫ਼ਾਇਦਾ ਇਹ ਹੋਵੇਗਾ ਕਿ ਉਹ ਕਿਤੇ ਵੀ ਕੰਮ ਕਰ ਸਕਦੀ ਹੈ ਅਤੇ ਤੁਹਾਡੇ ਬੱਚਿਆ ਨੂੰ ਮੈਡੀਕਲ ਤੇ ਸਕੂਲ ਦੀਆ ਸਹੂਲਤਾਂ ਬਿਲਕੁਲ ਫ੍ਰੀ ਮਿਲ ਜਾਂਦੀਆਂ ਹਨ। ਬਸ ਸ਼ਰਤਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ।

ਲਓ ਜੀ ਪੈ ਗਿਆ ਪੰਗਾ! ਕਨੇਡਾ ਜਾਣ ਵਾਲਿਆਂ ਲਈ ਆਈ ਅੱਤ ਦੀ ਮਾੜੀ ਖਬਰ

IELTS ਕਰਕੇ ਕੈਨੇਡਾ ਜਾਣ ਵਾਲਿਅਾਂ ਦੀਅਾਂ ਵਧਿਅਾਂ ਮੁਸ਼ਕਿਲਾਂ, 400 ਸਟੂਡੈਂਟਾਂ ਦਾ ਦੁਬਾਰਾ ਟੈਸਟ ਲੈਣ ਲੲੀ ਕਿਹਾ… ਪੰਜਾਬ ਦੇ ਬਹੁਤ ਨੌਜਵਾਨ ਲੜਕੇ ਲੜਕੀਅਾਂ ਸਟੂਡੈਂਟ ਵੀਜ਼ੇ ਤੇ ਕੈਨੇਡਾ ਚੱਲ ਜਾਦੇਂ ਸੀ, ਪਰ ਹੁਣ ਕੈਨੇਡਾ ਦੇ Niagara College ਤੋਂ ੲਿੱਕ ਅਹਿਮ ਖਬਰ ਸਾਹਮਣੇ ਅਾ ਰਹੀ ਹੈ ਕਿ ਆਈਲਟਸ ਸਕੋਰ ‘ਚ ਸ਼ੱਕ ਪੈਦਾ ਹੋਣ ‘ਤੇ ਓਂਟਾਰੀਓ (ਕੈਨੇਡਾ) ਦੇ ਇੱਕ ਕਾਲਜ ਨੇ ਚਾਰ ਸੌ ਬੱਚਿਆਂ ਨੂੰ ਦੁਬਾਰਾ ਟੈਸਟ ਦੇ ਕੇ ਸਕੋਰ ਲੈਣ ਲਈ ਕਿਹਾ ਹੈ। ਪੰਜਾਬ ਤੋਂ ਆਉਣ ਵਾਲੇ ਬੱਚਿਆਂ ਨੂੰ ਅਪੀਲ ਹੈ ਕਿ ਭਰੋਸੇਯੋਗ ਅਦਾਰੇ ਤੋਂ ਪੜ੍ਹ ਕੇ ਆਈਲੈਟਸ ਕਰੋ, ਫਿਰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਤੇ ਭਵਿੱਖ ‘ਚ ਆਉਣ ਵਾਲਿਆਂ ਦਾ

ਰਾਹ ਵੀ ਖੁੱਲ੍ਹਾ ਰਹੇਗਾ।ਓਨਟਾਰੀਓ ਦੇ Niagara College ਕਾਲਜ ਨੇ ਭਾਸ਼ਾ ਦੀ ਪ੍ਰਵੀਨਤਾ ਵਿਚ “ਅਸੰਗਤਾ” ਲੱਭਣ ਤੋਂ ਬਾਅਦ ਭਾਰਤ ਤੋਂ ਲਾਗੂ ਕਰਨ ਵਾਲੇ ਵਿਦਿਆਰਥੀਆਂ ਦੁਆਰਾ ਜਮ੍ਹਾਂ ਕਰਵਾਏ ਗਏ ਇਕ ਪ੍ਰਸਿੱਧ ਅੰਤਰਰਾਸ਼ਟਰੀ ਪ੍ਰਮਾਣ-ਪੱਤਰ ਦੀ ਪ੍ਰੀਖਿਆ ਦੀ ਸਕੋਰ ਦੀ ਪ੍ਰਮਾਣਿਕਤਾ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ, Niagara College ‘ਚ ਜਨਵਰੀ 2019 ਪ੍ਰੋਗਰਾਮਾਂ ਵਿੱਚ ਦਾਖਲ ਹੋਏ 400 ਤੋਂ ਵੱਧ ਵਿਦਿਆਰਥੀਆਂ ਜਿਹਨਾਂ ਨੇ ਭਾਰਤ ਦੇ ਸਥਾਨਾਂ ‘ਤੇ ਆਈਲੈਟਸ ਟੈਸਟ ਪਾਸ ਕੀਤਾ ਹੈ

ੳੁਹਨਾਂ ਦਾ ਦੁਬਾਰਾ ਟੈਸਟ ਲੈਣ ਦੀ ਗੱਲ ਅਾਖੀ ਹੈ, ਤੇ ਜੇਕਰ ੳੁਹ ,,ੲਿਹ ਟੈਸਟ ਪਾਸ ਨਹੀ ਕਰ ਸਕੇ ਤਾਂ ੳੁਹਨਾਂ ਦੀ ਦਾਖਲਾ ਪੇਸ਼ਕਸ਼ ਨੂੰ ਖਾਰਜ ਕੀਤਾ ਜਾ ਸਕਦਾ ਹੈ, IELTS ਕਰਕੇ ਕੈਨੇਡਾ ਜਾਣ ਵਾਲਿਅਾਂ ਦੀਅਾਂ ਵਧਿਅਾਂ ਮੁਸ਼ਕਿਲਾਂ, 400 ਸਟੂਡੈਂਟਾਂ ਦਾ ਦੁਬਾਰਾ ਟੈਸਟ ਲੈਣ ਲੲੀ ਕਿਹਾ…