ਹੁਣੇ-ਹੁਣੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਬਾਰੇ ਅੱਜ ਫ਼ਿਰ ਹੋ ਗਿਆ ਇਹ ਵੱਡਾ ਐਲਾਨ,ਦੇਖ ਲਵੋ ਪੂਰੀ ਖ਼ਬਰ

ਸਾਊਦੀ ਅਰਬ ਦੀ ਸਰਕਾਰ ਤੇਲ ਕੰਪਨੀ ਅਰਾਮਕੋ ਦੇ ਦੋ ਵੱਡੇ ਟਿਕਾਣਿਆਂ ‘ਤੇ ਸ਼ਨਿਚਰਵਾਰ ਸਵੇਰੇ ਡਰੋਨ ਹਮਲੇ ਤੋਂ ਬਾਅਦ ਕੰਪਨੀ ਨੇ ਉੱਥੇ ਉਤਪਾਦਨ ਠੱਪ ਕਰ ਦਿੱਤਾ ਹੈ। ਇਸ ਕਾਰਨ ਸਾਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਤੇ ਗੈਸ ਕੰਪਨੀ ਦੇ ਉਤਪਾਦਨ ‘ਚ 50 ਫ਼ੀਸਦੀ ਤਕ ਦੀ ਘਾਟ ਆਈ ਹੈ। ਸਮਾਚਾਰ ਏਜੰਸੀ ਰਾਇਟਰਸ ਤੇ ਵਾਲ ਸਟ੍ਰੀਜ਼ ਜਰਨਲ ਅਨੁਸਾਰ ਸਾਊਦੀ ਅਰਬ ਦੇ ਊਰਜਾ ਮੰਤਰੀ ਪ੍ਰਿਸ ਅਬਦੁਲਾਜਿਜ਼ ਬਿਨ ਸਲਮਾਨ ਨੇ ਸ਼ਨਿਚਰਵਾਰ ਨੂੰ ਜਾਣਕਾਰੀ ਦਿੱਤੀ ਸੀ।

ਡਰੋਨ ਹਮਲਿਆਂ ਕਾਰਨ 57 ਲੱਖ ਬੈਰਲ ਪ੍ਰਤੀਦਿਨ ਕੱਚੇ ਤੇਲ ਦਾ ਉਤਪਾਦਨ ਪ੍ਰਭਾਵਿਤ ਹੋਇਆ ਹੈ, ਜੋ ਕੰਪਨੀ ਦੇ ਕੁੱਲ ਉਤਪਾਦਨ ਦਾ ਲਗਪਗ ਅੱਧਾ ਹੈ। ਇਸ ਦਾ ਅਸਰ ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ਾਂ ‘ਤੇ ਵੀ ਦੇਖਣ ਨੂੰ ਮਿਲ ਸਕਦਾ ਹੈ।ਊਰਜਾ ਮੰਤਰੀ ਪ੍ਰਿੰਸ ਅਬਦੁਲਾਜਿਜ਼ ਨੇ ਸ਼ਨਿਚਰਵਾਰ ਨੂੰ ਬਿਆਨ ਜਾਰੀ ਕਰ ਜਾਣਕਾਰੀ ਦਿੱਤੀ ਸੀ ਕਿ ਡਰੋਨ ਹਮਲੇ ਕਾਰਨ ਅਰਾਮਕੋ ਦੇ ਅਬਕੈਕ ਤੇ ਖੁਰੈਸ ਪਲਾਂਟਾਂ ‘ਚ ਉਤਪਾਦਨ ਠੱਪ ਹੈ। ਦੋਵਾਂ ਪਲਾਂਟਾਂ ‘ਚ ਭਿਆਨਕ ਅੱਗ ਨਾਲ ਕਾਫ਼ੀ ਨੁਕਸਾਨ ਹੋਇਆ ਹੈ।

ਕੰਪਨੀ ਜਲਦ ਦੁਬਾਰਾ ਉਤਪਾਦਨ ਸ਼ੁਰੂ ਕਰ ਦੀ ਦਿਸ਼ਾ ‘ਚ ਕੰਮ ਕਰ ਰਹੀ ਹੈ ਪਰ ਇਸ ‘ਚ ਸਮਾਂ ਲੱਗ ਸਕਦਾ ਹੈ। ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਤੇਲ ਉਤਪਾਦਨ ‘ਚ ਹੋਈ ਕਟੌਤੀ ਦੀ ਭਰਪਾਈ ਕੰਪਨੀ ਤੇਲ ਭੰਡਾਰਾਂ ਤੋਂ ਕਰੇਗੀ। ਇਸ ਹਮਲੇ ਦੀ ਜ਼ਿੰਮੇਵਾਰੀ ਯਮਨ ‘ਚ ਇਰਾਨ ਨਾਲ ਸਬੰਧਤ ਹੂਤੀ ਵਿਦਰੋਹੀਆਂ ਨੇ ਲਈ ਹੈ। ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਭਵਿੱਖ ‘ਚ ਸਾਊਦੀ ‘ਤੇ ਹਮਲਿਆਂ ਦੀ ਉਨ੍ਹਾਂ ਦੀ ਮੁਹਿੰਮ ‘ਚ ਤੇਜ਼ੀ ਆ ਸਕਦੀ ਹੈ।

ਸੋਨੀਆ ਗਾਂਧੀ ਕੋਲ ਕੈਪਟਨ ਅਮਰਿੰਦਰ ਨੇ ਕੀਤਾ ਵੱਡਾ ਦਾਅਵਾ, ਅੱਗੋਂ ਸੋਨੀਆ ਦੇ ਸਵਾਲ ਨੇ ਕਾਂਗਰਸੀ ਪਾਏ ਸੋਚੀ

ਕਾਂਗਰਸ ਦੀ ਕਮਾਨ ਸੰਭਾਲਣ ਮਗਰੋਂ ਸੋਨੀਆ ਗਾਂਧੀ ਨੇ ਕਾਂਗਰਸ ਦੀਆਂ ਸਰਕਾਰਾਂ ਵਾਲੇ ਰਾਜਾਂ ਨੂੰ ਲੋਕਾਂ ਦੀਆਂ ਉਮੀਦਾਂ ਉੱਤੇ ਖਰੇ ਉੱਤਰਣ ਦੀਆਂ ਹਦਾਇਤਾਂ ਦਿੱਤੀਆਂ ਹਨ। ਦਿਲਚਸਪ ਗੱਲ ਹੈ ਕਿ ਕਾਂਗਰਸ ਦੇ ਮੁੱਖ ਮੰਤਰੀਆਂ ਨੇ ਕਿਹਾ ਕਿ ਸੂਬਾ ਸਰਕਾਰਾਂ ਵਧੀਆ ਕੰਮ ਕਰ ਰਹੀਆਂ ਹਨ। ਇਸ ‘ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਵਾਲ ਕੀਤਾ ਕਿ ਜੇਕਰ ਸੂਬਾ ਸਰਕਾਰਾਂ ਸਹੀ ਕੰਮ ਕਰ ਰਹੀਆਂ ਹਨ ਤਾਂ ਫਿਰ ਲੋਕ ਸਭਾ ਚੋਣਾਂ ਵਿੱਚ ਹਾਰ ਕਿਉਂ ਹੋਈ? ਸੋਨੀਆ ਗਾਂਧੀ ਵੱਲੋਂ ਸ਼ੁੱਕਰਵਾਰ ਨੂੰ ਕਾਂਗਰਸ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ,

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਾਘੇਲ ਤੇ ਪੁੱਡੂਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਾਸਾਮੀ ਹਾਜ਼ਰ ਸਨ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਕੋਲ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ 161 ਵਾਅਦਿਆਂ ਵਿੱਚੋਂ 140 ਪਹਿਲਾਂ ਹੀ ਪੂਰੇ ਕਰ ਦਿੱਤੇ ਗਏ ਹਨ। ਬਾਕੀਆਂ ਨੂੰ ਪੂਰੇ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧਾਂ ਵਿਚਾਲੇ ਬਿਹਤਰ ਤਾਲਮੇਲ ਬਣਾਇਆ ਜਾ ਰਿਹਾ ਹੈ। ਉਹ ਲਗਾਤਾਰ ਵਿਧਾਇਕਾਂ ਤੇ ਹੋਰ ਪ੍ਰਤੀਨਿਧਾਂ ਕੋਲੋਂ ਰਿਪੋਰਟਾਂ ਹਾਸਲ ਕਰਦੇ ਰਹਿੰਦੇ ਹਨ ਤੇ ਚੋਣਾਂ ਦੌਰਾਨ ਕੀਤੇ ਵਾਅਦੇ ਲਾਗੂ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਸੂਬੇ ਦੇ 42 ਲੱਖ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਤਹਿਤ ਲਿਆਂਦਾ ਗਿਆ ਹੈ। ਮੁੱਖ ਮੰਤਰੀਆਂ ਦੇ ਦਾਅਵੇ ਸੁਣ ਕੇ ਸੋਨੀਆ ਗਾਂਧੀ ਨੇ ਪੁੱਛਿਆ ਕਿ ਫਿਰ ਲੋਕ ਸਭਾ ਚੋਣਾਂ ਵਿੱਚ ਹਾਰ ਕਿਵੇਂ ਹੋਈ? ਉਨ੍ਹਾਂ ਕਿਹਾ, ‘‘ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਪੁੱਡੂਚੇਰੀ ਵਰਗੇ ਜਿਨ੍ਹਾਂ ਰਾਜਾਂ ਵਿੱਚ ਅਸੀਂ ਸੱਤਾ ਵਿੱਚ ਹਨ, ਉੱਥੇ ਸਾਡੀ ਵਿਸ਼ੇਸ਼ ਜ਼ਿੰਮੇਵਾਰੀ ਹੈ। ਇਹ ਰਾਜ ਸੰਵੇਦਨਸ਼ੀਲ ਤੇ ਜਵਾਬਦੇਹ ਪ੍ਰਬੰਧ, ਜ਼ਿੰਮੇਵਾਰੀ ਤੇ ਪਾਰਦਰਸ਼ੀ ਪ੍ਰਸ਼ਾਸਨ ਦੀ ਉਦਹਾਰਨ ਬਣਨੇ ਚਾਹੀਦੇ ਹਨ।’’

ਮੋਗੇ ਦਾ ਵਿਅਕਤੀ ਹਾਂਗਕਾਂਗ ਤੋਂ 89 ਸਾਲਾਂ ਦੇ ਵਿਅਕਤੀ ਦੇ ਪਾਸਪੋਰਟ ਤੇ ਚੜਿਆ ਜਹਾਜ਼ੇ

ਦਿੱਲੀ ਏਅਰਪੋਰਟ ‘ਤੇ ਹਾਂਗਕਾਂਗ ਤੋਂ ਆ ਰਹੇ ਇੱਕ 68 ਸਾਲਾ ਵਿਅਕਤੀ ਨੂੰ ਧੋਖਾਧੜੀ ਕਰਕੇ 89 ਸਾਲਾ ਬਾਪੂ ਦਾ ਭੇਸ ਅਪਣਾਉਣ ਤੇ ਫਰਜ਼ੀ ਪਾਸਪੋਰਟ ਰੱਖਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ, ਜੋ ਕਿ ਪੰਜਾਬ ਦੇ ਮੋਗਾ ਦਾ ਰਹਿਣ ਵਾਲਾ ਹੈ, ਨੇ ਹਾਂਗਕਾਂਗ ਵਿੱਚ ਸਥਾਈ ਨਿਵਾਸ ਆਈਡੀ ਹਾਸਲ ਕਰਨ ਲਈ ਇੱਕ ਜਾਅਲੀ ਪਾਸਪੋਰਟ ਤੇ ਜਾਅਲੀ ਨਾਂ- ਕਰਨੈਲ ਸਿੰਘ ਦੀ ਵਰਤੋਂ ਕੀਤੀ।

ਯਾਦ ਰਹੇ 32 ਸਾਲਾ ਨੌਜਵਾਨ ਨੂੰ 81 ਸਾਲਾ ਵਿਅਕਤੀ ਦਾ ਅਪਣਾਉਣ ਲਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੇ ਆਪਣੇ ਵਾਲਾਂ ਅਤੇ ਦਾੜ੍ਹੀ ਨੂੰ ਚਿੱਟਾ ਰੰਗ ਕੀਤਾ ਹੋਇਆ ਸੀ ਤੇ ਐਤਵਾਰ ਨੂੰ ਉਹ ਨਿਊਯਾਰਕ ਦੀ ਉਡਾਣ ਫੜਨ ਲਈ ਵ੍ਹੀਲਚੇਅਰ ‘ਤੇ ਬੈਠ ਕੇ ਹਵਾਈ ਅੱਡੇ ਪੁੱਜਾ ਸੀ। ਇਮੀਗ੍ਰੇਸ਼ਨ ਅਧਿਕਾਰੀ ਨੇ ਪੁਲਿਸ ਨੂੰ ਦੱਸਿਆ ਕਿ ਗੁਰਦੀਪ ਸਿੰਘ ਫਲਾਈਟ ਨੰਬਰ ਐਸਜੀ-32 ਨਾਲ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਿਆ। ਉਸ ਨੇ ਕਰਨੈਲ ਸਿੰਘ ਨਾਂ ਦਾ ਪਾਸਪੋਰਟ ਦਿੱਤਾ।

ਜਾਂਚ ਅਧਿਕਾਰੀ ਨੇ ਪਾਇਆ ਕਿ ਪਾਸਪੋਰਟ ‘ਤੇ ਜਨਮ ਤਰੀਕ 20 ਅਕਤੂਬਰ 1930 ਹੈ, ਜਦੋਂ ਕਿ ਵਿਅਕਤੀ ਇਸ ਤੋਂ ਛੋਟਾ ਦਿਖਾਈ ਦਿੰਦਾ ਸੀ। ਉਨ੍ਹਾਂ ਕਿਹਾ ਕਿ ਇਕ ਵਿਸਥਾਰਤ ਜਾਂਚ ਤੋਂ ਬਾਅਦ ਉਕਤ ਵਿਅਕਤੀ ਦੀ ਅਸਲ ਪਛਾਣ ਗੁਰਦੀਪ ਸਿੰਘ ਵਜੋਂ ਸਾਹਮਣੇ ਆਈ ਤੇ ਉਸ ਦੀ ਅਸਲ ਜਨਮ ਤਰੀਕ 16 ਮਾਰਚ, 1951 ਨਿਕਲੀ। ਡਿਪਟੀ ਕਮਿਸ਼ਨਰ ਪੁਲਿਸ (ਏਅਰਪੋਰਟ) ਸੰਜੇ ਭਾਟੀਆ ਨੇ ਕਿਹਾ ਕਿ ਉਸ ਦੇ ਖਿਲਾਫ ਭਾਰਤੀ ਇਮੀਗ੍ਰੇਸ਼ਨ ਵਿਭਾਗ ਨੂੰ ਧੋਖਾ ਦੇਣ ਤੇ ਨਕਲੀ ਪਾਸਪੋਰਟਾਂ ‘ਤੇ ਯਾਤਰਾ ਕਰਨ ਦੇ ਇਲਜ਼ਾਮ ਹੇਠ ਕੇਸ ਦਰਜ ਕੀਤਾ ਗਿਆ ਹੈ।

ਚਾਲਾਨ ਕੱਟਣ ਦੇ ਟੁੱਟੇ ਸਾਰੇ ਰਿਕਾਰਡ,ਪੁਲਿਸ ਨੇ ਕੱਟਿਆ ਏਨੇ ਲੱਖ ਦਾ ਚਾਲਾਨ ਕਿ ਦੇਖ ਕੇ ਹੋ ਜਾਣਗੇ ਰੌਗਟੇ ਖੜ੍ਹੇ,ਦੇਖੋ ਪੂਰੀ ਖ਼ਬਰ

ਨਵਾਂ ਮੋਟਰ ਵਹੀਕਲ ਐਕਟ (New Motor Vehicles Act) ਆਉਣ ਤੋਂ ਬਾਅਦ ਵਾਹਨਾਂ ਦੇ ਮੋਟੇ ਚਲਾਨ ਕੱਟਣ ਦਾ ਸਿਲਸਿਲਾ ਜਾਰੀ ਹੈ। ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਏ ਦਿਨ ਇਕ ਤੋਂ ਵਧ ਕੇ ਇਕ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤਾਜ਼ਾ ਮਾਮਲਾ ਓਡੀਸ਼ਾ ਦੇ ਸੰਬਲਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਟ੍ਰੈਫਿਕ ਨਿਯਮ ਤੋੜਨ ‘ਤੇ ਨਾਗਾਲੈਂਡ ਦੇ ਇਕ ਟਰੱਕ ਮਾਲਿਕ ਨੂੰ 6,53,100 ਰੁਪਏ ਜੁਰਮਾਨਾ ਠੋਕਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਨਵੇਂ ਮੋਟਰ ਵਹੀਕਲ ਐਕਟ ਦੇ ਆਉਣ ਮਗਰੋਂ ਕੀਤੀ ਗਈ ਇਸ ਕਾਰਵਾਈ ਨੇ ਮੋਟੇ ਚਲਾਨ ਕੱਟਣ ਦੇ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਟਰੱਕ ਮਾਲਕ ਦੀ ਪਛਾਣ ਨਾਗਾਲੈਂਡ ਦੇ ਫ਼ੇਕ ਟਾਊਨ ਦੀ ਬੈਥੇਲ ਕਾਲੋਨੀ ਦੇ ਨਿਵਾਸੀ ਸ਼ੈਲੇਸ਼ ਸ਼ੰਕਰ ਲਾਲ ਗੁਪਤਾ ਵਜੋਂ ਹੋਈ ਹੈ। ਚਾਲਾਨ ਕੱਟੇ ਜਾਣ ਸਮੇਂ ਡਰਾਇਵਰ ਦਿਲੀਪ ਕਰਤਾ ਸੀ; ਜੋ ਝਾਰਸੁਗੁੜਾ ਦਾ ਰਹਿਣ ਵਾਲਾ ਹੈ। ਸੁਤਰਾਂ ਮੁਤਾਬਕ RTO ਨੇ ਉਸ ਉੱਤੇ ਬਿਨਾ ਰੋਡ–ਟੈਕਸ ਵਾਹਨ ਚਲਾਉਣਾ, ਬਿਨਾ ਵਾਹਨ ਬੀਮਾ, ਵਾਯੂ ਤੇ ਆਵਾਜ਼ ਪ੍ਰਦੂਸ਼ਣ ਦੀ ਉਲੰਘਣਾ ਕਰਨ ਤੇ ਮਾਲਵਾਹਕ ਟਰੱਕ ਉੱਤੇ ਯਾਤਰੀ ਲਿਜਾਣ ਦੇ ਨਿਯਮਾਂ ਦੀ ਉਲੰਘਣਾ ਅਧੀਨ ਚਾਲਾਨ ਕੱਟਿਆ ਹੈ। ਇਸ ਤੋਂ ਇਲਾਵਾ ਟਰੱਕ ਲਈ ਪਰਮਿਟ ਸ਼ਰਤਾਂ ਦੀ ਉਲੰਘਣਾ ਵੀ ਕੀਤੀ ਗਈ ਸੀ।

ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਫੋਲੋ ਕਰੋ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ | ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਲਓ ਹੁਣੇ-ਹੁਣੇ ਸਰਕਾਰ ਨੇ ਸਿੱਧਾ ਏਨੇ ਰੁਪਏ ਮਹਿੰਗਾ ਕਰ ਦਿੱਤਾ ਪੈਟਰੋਲ ਤੇ ਡੀਜਲ,ਦੇਖੋ ਪੂਰੀ ਖ਼ਬਰ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਜਾਰੀ ਰਿਹਾ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਅੱਠ ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵਿਚ ਦਿੱਲੀ ਅਤੇ ਕੋਲਕਾਤਾ ਵਿਚ 9 ਪੈਸੇ ਦਾ ਵਾਧਾ ਹੋਇਆ ਹੈ, ਜਦਕਿ ਮੁੰਬਈ ਅਤੇ ਚੇਨਈ ਵਿਚ 10 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਸ ਹਫਤੇ ਹੁਣ ਤੱਕ ਚਾਰ ਵਾਰ ਵਧਾਈਆਂ ਗਈਆਂ ਹਨ,

ਜਿਸ ਨਾਲ ਦਿੱਲੀ ਦੇ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਪੈਟਰੋਲ 26 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 28 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਪੈਟਰੋਲ ਦੀਆਂ ਕੀਮਤਾਂ ਲੜੀਵਾਰ 71.97 ਰੁਪਏ 77.65 ਰੁਪਏ, 74.78 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ। ਚਾਰਾਂ ਮਹਾਂਨਗਰਾਂ ਵਿਚ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 65.37 ਰੁਪਏ, 67.78 ਰੁਪਏ, 68.56 ਰੁਪਏ ਅਤੇ 69.09 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ। ਦੂਜੇ ਪਾਸੇ, ਅੰਤਰਰਾਸ਼ਟਰੀ ਬਾਜ਼ਾਰ ਵਿਚ, ਇਸ ਹਫਤੇ ਕੱਚੇ ਤੇਲ ਦੀ ਕੀਮਤ ਨਰਮ ਰਹੀ।

ਊਰਜਾ ਮਾਹਰਾਂ ਦਾ ਕਹਿਣਾ ਹੈ ਕਿ ਪਿਛਲੇ 15 ਦਿਨਾਂ ਦੌਰਾਨ ਕੱਚੇ ਤੇਲ ਦੀ ਕੀਮਤ ਲਗਭਗ ਸਥਿਰ ਰਹੀ ਹੈ ਜਿਸ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਨਹੀਂ ਹੈ। ਅੰਤਰਰਾਸ਼ਟਰੀ ਫਿਊਚਰਜ਼ ਮਾਰਕੀਟ ਇੰਟਰਕੌਂਟੀਨੈਂਟਲ ਐਕਸਚੇਂਜ ਭਾਵ ਆਈ.ਸੀ.ਈ. ਦਾ ਬੈਂਚਮਾਰਕ ਕੱਚਾ ਤੇਲ ਦਾ ਨਵੰਬਰ ਡਿਲਿਵਰੀ ਸਮਝੌਤਾ ਸ਼ੁੱਕਰਵਾਰ ਨੂੰ 0.45 ਫ਼ੀਸਦੀ ਡਿੱਗ ਕੇ 60.11 ਡਾਲਰ ਪ੍ਰਤੀ ਬੈਰਲ ‘ਤੇ ਬੰਦ ਹੋਇਆ।

ਨਿਊਯਾਰਕ ਮਾਰਕਨਟਾਈਲ ਐਕਸਚੇਂਜ ਜਾਂ ਨਾਈਮੈਕਸ ‘ਤੇ ਅਮਰੀਕੀ ਲਾਈਟ ਕਰੂਡ ਡਬਲਯੂਟੀਆਈ ਦਾ ਅਕਤੂਬਰ ਡਲਿਵਰੀ ਸਮਝੌਤਾ 0.38 ਫ਼ੀਸਦੀ ਦੀ ਗਿਰਾਵਟ ਦੇ ਨਾਲ 54.84 ਡਾਲਰ ਪ੍ਰਤੀ ਬੈਰਲ’ ਤੇ ਬੰਦ ਹੋਇਆ। ਪਿਛਲੇ ਚਾਰ ਦਿਨਾਂ ਤੋਂ ਜਾਰੀ ਕੀਤੀ ਗਈ ਨਰਮੀ ਕਾਰਨ ਬ੍ਰੈਂਟ ਕਰੂਡ ਦੀਆਂ ਕੀਮਤਾਂ ਵਿਚ ਪ੍ਰਤੀ ਡੇਢ ਡਾਲਰ ਦੀ ਗਿਰਾਵਟ ਆਈ ਹੈ।

ਹੁਣ ਅਗਲਾ ਏਜੰਡਾ ‘ਇੱਕ ਦੇਸ਼-ਇੱਕ ਭਾਸ਼ਾ’, ਹਿੰਦੀ ਭਾਸ਼ਾ ਦੀ ਵਰਤੋਂ ਵਧਾਉਣ ‘ਤੇ ਜ਼ੋਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਹਿੰਦੀ ਦਿਵਸ ਮੌਕੇ ਦੇਸ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਹਿੰਦੀ ਦੀ ਵੱਧ ਤੋਂ ਵੱਧ ਵਰਤੋਂ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਸਰਦਾਰ ਵੱਲਭਭਾਈ ਪਟੇਲ ਦੇ ਸੁਪਨੇ ‘ਏਕ ਦੇਸ਼ ਇੱਕ ਭਾਸ਼ਾ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨੂੰ ਸੱਚ ਕਰਨ ਲਈ ਹਿੰਦੀ ਦੀ ਵਰਤੋਂ ਵਿੱਚ ਵਾਧਾ ਕਰਨਾ ਪਏਗਾ।

ਉਨ੍ਹਾਂ ਟਵੀਟ ਕਰ ਕੇ ਕਿਹਾ, ‘ਭਾਰਤ ਵੱਖ-ਵੱਖ ਭਾਸ਼ਾਵਾਂ ਦਾ ਦੇਸ਼ ਹੈ ਤੇ ਹਰ ਭਾਸ਼ਾ ਦਾ ਆਪਣਾ ਮਹੱਤਵ ਹੈ ਪਰ ਪੂਰੇ ਦੇਸ਼ ਦੀ ਇੱਕ ਭਾਸ਼ਾ ਹੋਣੀ ਅਤਿਅੰਤ ਜ਼ਰੂਰੀ ਹੈ ਜੋ ਵਿਸ਼ਵ ਵਿੱਚ ਭਾਰਤ ਦੀ ਪਛਾਣ ਬਣੇ। ਅੱਜ ਜੇ ਕੋਈ ਭਾਸ਼ਾ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਣ ਦਾ ਕੰਮ ਕਰ ਸਕਦੀ ਹੈ ਤਾਂ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਹਿੰਦੀ ਭਾਸ਼ਾ ਹੀ ਹੈ।’

ਇਸ ਤੋਂ ਇਲਾਵਾ ਇੱਕ ਹੋਰ ਟਵੀਟ ਵਿੱਚ, ਉਨ੍ਹਾਂ ਕਿਹਾ, ‘ਅੱਜ ਹਿੰਦੀ ਦਿਵਸ ਦੇ ਅਵਸਰ ‘ਤੇ ਮੈਂ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਆਪਣੀ-ਆਪਣੀ ਮਾਂ ਬੋਲੀ ਦੀ ਵਰਤੋਂ ਵਧਾਈਏ ਤੇ ਨਾਲ ਹੀ ਹਿੰਦੀ ਭਾਸ਼ਾ ਦਾ ਵੀ ਇਸਤੇਮਾਲ ਕਰਕੇ ਦੇਸ਼ ਦੀ ਇੱਕ ਭਾਸ਼ਾ ਦੇ ਸਤਿਕਾਰਤ ਬਾਪੂ ਤੇ ਲੋਹ ਪੁਰਸ਼ ਸਰਦਾਰ ਪਟੇਲ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਯੋਗਦਾਨ ਦੇਈਏ।’

ਟੁੱਟੇ ਸਾਰੇ ਰਿਕਾਰਡ! ਟਰੱਕ ਦਾ ਕੱਟਿਆ ਗਿਆ 6.53 ਲੱਖ ਦਾ ਚਲਾਨ

ਅੱਜ–ਕੱਲ੍ਹ ਭਾਰਤ ਵਿੱਚ ਵੱਧ ਤੋਂ ਵੱਧ ਰਕਮ ਦੇ ਚਾਲਾਨ ਕੱਟਣ ਤੇ ਇਸ ਸਬੰਧੀ ਨਵੇਂ ਰਿਕਾਰਡ ਕਾਇਮ ਕਰਨ ਦੀ ਜਿਵੇਂ ਦੌੜ ਜਿਹੀ ਲੱਗੀ ਹੋਈ ਹੈ। ਹੁਣ ਸੱਚਮੁੱਚ ਚਾਲਾਨ ਦਾ ਇਹ ਨਵਾਂ ਰਿਕਾਰਡ ਉੜੀਸਾ ’ਚ ਕਾਇਮ ਹੋਇਆ ਹੈ; ਜਿੱਥੇ ਇੱਕ ਟਰੱਕ ਦਾ ਚਾਲਾਨ 6 ਲੱਖ 53 ਹਜ਼ਾਰ ਰੁਪਏ ਦਾ ਕੱਟਿਆ ਗਿਆ ਹੈ। ਇਹ ਚਾਲਾਨ ਬੀਤੀ 10 ਅਗਸਤ ਨੂੰ ਸੰਬਲਪੁਰ ਰੀਜਨਲ ਟਰਾਂਸਪੋਰਟ ਦਫ਼ਤਰ ਵੱਲੋਂ ਕੱਟਿਆ ਗਿਆ ਹੈ। ਇਹ ਜੁਰਮਾਨਾ ਪੁਰਾਣੇ ਟ੍ਰੈਫ਼ਿਕ ਨਿਯਮਾਂ ਦੇ ਆਧਾਰ ਉੱਤੇ ਹੀ ਲਾਇਆ ਗਿਆ ਹੈ।

ਦਰਅਸਲ ਨਾਗਾਲੈਂਡ ਦੇ ਨੰਬਰ ਵਾਲੇ ਇਸ ਟਰੱਕ ਦੇ ਮਾਲਕ ਨੇ ਕਈ ਉਲੰਘਣਾਵਾਂ ਕੀਤੀਆਂ ਹੋਈਆਂ ਸਨ। ਟਰੱਕ ਮਾਲਕ ਦੀ ਪਛਾਣ ਨਾਗਾਲੈਂਡ ਦੇ ਫ਼ੇਕ ਟਾਊਨ ਦੀ ਬੈਥੇਲ ਕਾਲੋਨੀ ਦੇ ਨਿਵਾਸੀ ਸ਼ੈਲੇਸ਼ ਸ਼ੰਕਰ ਲਾਲ ਗੁਪਤਾ ਵਜੋਂ ਹੋਈ ਹੈ। ਚਾਲਾਨ ਕੱਟੇ ਜਾਣ ਸਮੇਂ ਡਰਾਇਵਰ ਦਿਲੀਪ ਕਰਤਾ ਸੀ; ਜੋ ਝਾਰਸੁਗੁੜਾ ਦਾ ਰਹਿਣ ਵਾਲਾ ਹੈ। ਸੁਤਰਾਂ ਮੁਤਾਬਕ RTO ਨੇ ਉਸ ਉੱਤੇ ਬਿਨਾ ਰੋਡ–ਟੈਕਸ ਵਾਹਨ ਚਲਾਉਣਾ, ਬਿਨਾ ਵਾਹਨ ਬੀਮਾ, ਵਾਯੂ ਤੇ ਆਵਾਜ਼ ਪ੍ਰਦੂਸ਼ਣ ਦੀ ਉਲੰਘਣਾ ਕਰਨ ਤੇ ਮਾਲਵਾਹਕ ਟਰੱਕ ਉੱਤੇ ਯਾਤਰੀ ਲਿਜਾਣ ਦੇ

ਨਿਯਮਾਂ ਦੀ ਉਲੰਘਣਾ ਅਧੀਨ ਚਾਲਾਨ ਕੱਟਿਆ ਹੈ। ਇਸ ਤੋਂ ਇਲਾਵਾ ਟਰੱਕ ਲਈ ਪਰਮਿਟ ਸ਼ਰਤਾਂ ਦੀ ਉਲੰਘਣਾ ਵੀ ਕੀਤੀ ਗਈ ਸੀ। ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਕਰੋ ਤੇ ਨਾਲ ਹੀ ਫੋਲੋ ਕਰੋ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਮੰਦੀ ਦਾ ਅਸਰ! ਮਹਿੰਦਰਾ ਨੇ ਕੀਤੇ ਕਾਰਖ਼ਾਨੇ ਬੰਦ

ਮਹਿੰਦਰਾ ਐਂਡ ਮਹਿੰਦਰਾ ਨੇ ਮੌਜੂਦਾ ਤਿਮਾਹੀ ਵਿੱਚ ਆਪਣੀਆਂ ਆਟੋ ਫੈਕਟਰੀਆਂ ਵਿੱਚ 8 ਤੋਂ 17 ਦਿਨਾਂ ਲਈ ਉਤਪਾਦਨ ਬੰਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਵਿਕਰੀ ਦੇ ਨਾਲ ਉਤਪਾਦਨ ਦਾ ਤਾਲਮੇਲ ਬਿਠਾਉਣ ਲਈ ਇਹ ਕਦਮ ਚੁੱਕ ਰਹੀ ਹੈ। ਯਾਦ ਰਹੇ ਇਸ ਤੋਂ ਪਹਿਲਾਂ ਅਗਸਤ ਵਿੱਚ ਕੰਪਨੀ ਨੇ ਕਿਹਾ ਸੀ ਕਿ ਉਹ ਜੁਲਾਈ ਤੋਂ ਸਤੰਬਰ ਤਿਮਾਹੀ ਦੌਰਾਨ 8 ਤੋਂ ਆਪਣੀਆਂ ਵੱਖ-ਵੱਖ ਫੈਕਟਰੀਆਂ ਵਿੱਚ 8 ਤੋਂ 14 ਦਿਨਾਂ ਲਈ ਉਤਪਾਦਨ ਠੱਪ ਰੱਖੇਗੀ।

ਸ਼ੇਅਰ ਬਾਜਾਰਾਂ ਨੂੰ ਭੇਜੀ ਸੂਚਨਾ ਵਿੱਚ ਕੰਪਨੀ ਨੇ ਕਿਹਾ ਕਿ ਉਸ ਨੇ ਇਸ ਤਿਮਾਹੀ ਦੌਰਾਨ ਵਾਧੂ ਉਤਪਾਦਨ ਨੂੰ ਤਿੰਨ ਦਿਨਾਂ ਲਈ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ 9 ਅਗਸਤ, 2019 ਨੂੰ ਕੰਪਨੀ ਨੇ ਵੱਖ-ਵੱਖ ਕਾਰਖ਼ਾਨਿਆਂ ਵਿੱਚ 14 ਦਿਨਾਂ ਲਈ ਉਤਪਾਦਨ ਬੰਦ ਕਰਨ ਦਾ ਐਲਾਨ ਕੀਤਾ ਸੀ। ਘਰੇਲੂ ਆਟੋ ਕੰਪਨੀ ਨੇ ਇਹ ਵੀ ਕਿਹਾ ਕਿ ਉਹ ਇਸ ਮਹੀਨੇ ਦੇ ਅੰਤ ਤੱਕ ਖੇਤੀ ਉਪਕਰਣਾਂ ਦੇ ਖੇਤਰ ਵਿੱਚ ਇੱਕ ਤੋਂ ਤਿੰਨ ਦਿਨਾਂ ਤੱਕ ਉਤਪਾਦਨ ਬੰਦ ਕਰੇਗੀ। ਕੰਪਨੀ ਨੇ ਕਿਹਾ,

‘ਵਾਹਨਾਂ ਦਾ ਢੁਕਵਾਂ ਭੰਡਾਰ ਹੋਣ ਦੀ ਵਜ੍ਹਾ ਕਰਕੇ ਪ੍ਰਬੰਧਣ ਨੂੰ ਅਜਿਹਾ ਨਹੀਂ ਲੱਗਦਾ ਕਿ ਇਸ ਨਾਲ ਬਾਜ਼ਾਰਾਂ ਵਿੱਚ ਉਸ ਦੇ ਵਾਹਨਾਂ ਦੀ ਉਪਲੱਬਧਾ ‘ਤੇ ਅਸਰ ਪਏਗਾ।’ ਇਸ ਤੋਂ ਪਹਿਲਾਂ ਇਸੇ ਹਫਤੇ ਦੇ ਸ਼ੁਰੂ ਵਿੱਚ ਹਿੰਦੂਜਾ ਸਮੂਹ ਦੀ ਮੁੱਖ ਕੰਪਨੀ ਅਸ਼ੋਕ ਲੇਲੈਂਡ ਨੇ ਕਮਜ਼ੋਰ ਮੰਗ ਕਾਰਨ ਆਪਣੀਆਂ ਵੱਖ-ਵੱਖ ਨਿਰਮਾਣ ਫੈਕਟਰੀਆਂ ਵਿੱਚ 16 ਦਿਨਾਂ ਤਕ ਉਤਪਾਦਨ ਦਾ ਕੰਮ ਬੰਦ ਰੱਖਣ ਦਾ ਐਲਾਨ ਕੀਤਾ ਸੀ।

ਹੁਣੇ-ਹੁਣੇ ਡਰਾਈਵਿੰਗ ਲਾਇਸੈਂਸ ਬਾਰੇ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ,1 ਅਕਤੂਬਰ ਤੋਂ….. ਦੇਖੋ ਪੂਰੀ ਖ਼ਬਰ

ਡਰਾਈਵਿੰਗ ਲਾਇਸੈਂਸ (Driving License) ਸਬੰਧੀ ਪੂਰੇ ਦੇਸ਼ ਭਰ ‘ਚ ਨਿਯਮ ਬਦਲਣ ਵਾਲੇ ਹਨ। ਅਜਿਹੇ ਵਿਚ ਅੱਜ ਸਾਡੀ ਇਹ ਖ਼ਬਰ ਤੁਹਾਡੇ ਬੜੀ ਕੰਮ ਆਉਣ ਵਾਲੀ ਹੈ ਕਿਉਂਕਿ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ ਕਿ ਨਵੇਂ ਡਰਾਈਵਿੰਗ ਲਾਇਸੈਂਸ (Driving License) ‘ਚ ਕੀ ਨਵਾਂ ਹੋਵੇਗਾ ਅਤੇ ਇਸ ਸਬੰਧੀ ਸਰਕਾਰ ਦੀ ਸਭ ਤੋਂ ਵੱਡੀ ਚੁਣੌਤੀ ਕੀ ਸੀ? ਅਸਲ ਵਿਚ PM Narendra Modi ਦੀ ਅਗਵਾਈ ਵਾਲੀ Modi 2.0 ‘ਚ ਟ੍ਰੈਫਿਕ ਨਿਯਮਾਂ ਸਬੰਧੀ ਕਾਫ਼ੀ ਸਖ਼ਤੀ ਵਰਤੀ ਜਾ ਰਹੀ ਹੈ।

ਇਸੇ ਲੜੀ ਤਹਿਤ ਹਾਲ ਹੀ ‘ਚ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ (Nitin Gadkari) ਨੇ Motor Vehicles Amendment Bill ਨੂੰ ਲੋਕ ਸਭਾ ਅਤੇ ਰਾਜ ਸਭਾ ‘ਚ ਪੇਸ਼ ਕੀਤਾ ਸੀ ਜਿਸ ਤੋਂ ਬਾਅਦ ਬਹੁਮਤ ਨਾਲ ਇਹ ਬਿੱਲ ਦੋਵਾਂ ਸਦਨਾਂ ‘ਚ ਪਾਸ ਹੋ ਗਿਆ ਤੇ 1 ਸਤੰਬਰ ਤੋਂ ਪੂਰੇ ਦੇਸ਼ ‘ਚ ਲਾਗੂ ਵੀ ਹੋ ਗਿਆ ਹੈ। ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਟ੍ਰੈਫਿਕ ਨਿਯਮਾਂ ਨੂੰ ਤੋੜਨ ‘ਤੇ ਤੁਹਾਨੂੰ 10 ਗੁਣਾ ਜ਼ਿਆਦਾ ਚਲਾਨ ਭਰਨਾ ਪਵੇਗਾ।
ਇੱਕੋ ਜਿਹਾ ਹੋਵੇਗਾ ਡਰਾਈਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਨਵੇਂ ਨਿਯਮਾਂ ਤੋਂ ਬਾਅਦ ਹੁਣ ਜਲਦ ਡਰਾਈਵਿੰਗ ਲਾਇਸੈਂਸ (DL) ਤੇ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਦਾ ਫਾਰਮੈਟ ਬਦਲ ਜਾਵੇਗਾ।

ਅਸਲ ਵਿਚ ਹੁਣ ਤਕ ਹਰ ਸੂਬੇ ‘ਚ ਡਰਾਈਵਿੰਗ ਲਾਇਸੈਂਸ ਅਤੇ RC ਦਾ ਫਾਰਮੈਟ ਅਲੱਗ-ਅਲੱਗ ਹੈ। ਅਜਿਹੇ ਵਿਚ ਸੂਬਿਆਂ ਮੁਤਾਬਿਕ ਇਨ੍ਹਾਂ ਦੇ ਨਿਯਮਾਂ ‘ਚ ਵੀ ਬਦਲਾਅ ਦੇਖਣ ਨੂੰ ਮਿਲਦਾ ਹੈ। ਇਸ ਸਬੰਧੀ ਕੇਂਦਰ ਸਰਕਾਰ ਡਰਾਈਵਿੰਗ ਲਾਇਸੈਂਸ (DL) ਦੇ ਨਿਯਮਾਂ ‘ਚ ਬਦਲਾਅ ਕਰਨ ਜਾ ਰਹੀ ਹੈ। ਇਸ ਵਿਚ ਹੁਣ DL ਅਤੇ RC ਦੋਨੋਂ ਹੀ ਇੱਕੋ ਜਿਹੇ ਹੋਣਗੇ। ਸਿੱਧੀ ਭਾਸ਼ਾ ‘ਚ ਸਮਝੀਏ ਤਾਂ ਹੁਣ ਹਰ ਸੂਬੇ ‘ਚ ਡਰਾਈਵਿੰਗ ਲਾਇਸੈਂਸ ਅਤੇ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਦਾ ਰੰਗ ਇੱਕੋ ਜਿਹਾ ਹੋਵੇਗਾ। ਇਕ ਅਕਤੂਬਰ ਤੋਂ ਲਾਗੂ ਹੋਵੇਗਾ ਨਿਯਮ ਨਵੇਂ ਡਰਾਈਵਿੰਗ ਲਾਇਸੈਂਸ ਵਾਲਾ ਇਹ ਨਿਯਮ 1 ਅਕਤੂਬਰ 2019 ਤੋਂ ਲਾਗੂ ਹੋ ਜਾਵੇਗਾ। ਇਸ ਸਬੰਧੀ ਕੇਂਦਰ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਕੀ ਹੋਵੇਗਾ ਬਦਲਾਅ – ZEE Business ਦੀ ਰਿਪੋਰਟ ਮੁਤਾਬਿਕ ਨਵੇਂ ਨਿਯਮਾਂ ਤੋਂ ਬਾਅਦ ਹੁਣ ਤੁਹਾਡੇ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ‘ਤੇ ਇੱਕੋ ਜਿਹੀਆਂ ਹੀ ਜਾਣਕਾਰੀਆਂ ਹੋਣਗੀਆਂ। ਖਾਸ ਗੱਲ ਇਹ ਹੈ ਕਿ ਸਾਰੀ ਜਾਣਕਾਰੀ ਇੱਕੋ ਜਗ੍ਹਾ ‘ਤੇ ਹੋਵੇਗੀ। ਯਾਨੀ DL ਅਤੇ RC ਦਾ ਡਿਜ਼ਾਈਨ ਜਾਂ ਫਾਰਮੈਟ ਇੱਕੋ ਜਿਹਾ ਹੋਵੇਗਾ।ਸਕਿੰਟਾਂ ‘ਚ ਮਿਲੇਗੀ ਪੂਰੀ ਜਾਣਕਾਰੀ ਨਵੇਂ ਨਿਯਮਾਂ ਤੋਂ ਬਾਅਦ DL ਅਤੇ RC ‘ਚ Microchip ਅਤੇ QR Code ਦਿੱਤੇ ਜਾਣਗੇ, ਜਿਸ ਨਾਲ ਮਿੰਟਾਂ-ਸਕਿੰਟਾਂ ‘ਚ ਪੁਰਾਣੇ ਸਾਰੇ ਰਿਕਾਰਡ ਸਾਹਮਣੇ ਆ ਜਾਵੇਗਾ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਸ਼ਮੀਰ ਬਾਰੇ ਕੀਤਾ ਵੱਡਾ ਐਲਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਖਤ ਐਲਾਨ ਮਗਰੋਂ ਭਾਰਤ ਦੇ ਗੁਆਂਢੀ ਮੁਲਕ ਨਾਲ ਰਿਸ਼ਤੇ ਹੋਰ ਵਿਗੜ ਸਕਦੇ ਹਨ। ਇਮਰਾਨ ਖ਼ਾਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ ਦੀ ਹਰ ਹਿਮਾਕਤ ਦਾ ਪਾਕਿਸਤਾਨ ਵੱਲੋਂ ਤਿੱਖਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ, ‘‘ਜੇਕਰ ਭਾਰਤ ਇੱਟ ਸੁੱਟੇਗਾ, ਤਾਂ ਅਸੀਂ ਪੱਥਰ ਨਾਲ ਜਵਾਬ ਦੇਵਾਂਗੇ।’’ ਦਰਅਸਲ ਜਦੋਂ ਦੇ ਇਮਰਾਨ ਖਾਨ ਪ੍ਰਧਾਨ ਮੰਤਰੀ ਬਣੇ ਹਨ, ਉਨ੍ਹਾਂ ਨੇ ਹਮੇਸ਼ਾਂ ਭਾਰਤ ਨਾਲ ਚੰਗੇ ਰਿਸ਼ਤੇ ਦੀ ਪੈਰਵਾਈ ਕੀਤੀ ਹੈ। ਪੁਲਵਾਮਾ ਹਮਲੇ ਮਗਰੋਂ ਭਾਰਤ ਵੱਲੋਂ ਕਈ ਸਖਤ ਕਦਮ ਉਠਾਏ ਜਾਣ ਦੇ ਬਾਵਜੂਦ ਪਾਕਿਸਤਾਨ ਨੇ ਕੋਈ ਤਿੱਖਾ ਬਿਆਨ ਨਹੀਂ ਦਿੱਤਾ।

ਇਮਰਾਨ ਖਾਨ ਨੇ ਹਮੇਸ਼ਾਂ ਖਿੱਤੇ ਵਿੱਚ ਸ਼ਾਂਤੀ ਦੀ ਗੱਲ਼ ਕੀਤੀ ਸੀ ਪਰ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਮਗਰੋਂ ਪਾਕਿਸਤਾਨ ਦੇ ਤੇਵਰ ਵਿਗੜ ਗਏ ਹਨ। ਹੁਣ ਉਹ ਸਿੱਧਾ ਧਮਕੀਆਂ ਦੇਣ ‘ਤੇ ਆ ਗਿਆ ਹੈ। ਇਮਰਾਨ ਖਾਨ ਨੇ ਕਿਸੇ ਦੀ ਪਰਵਾਹ ਨਾ ਕਰਦਿਆਂ ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ਵਿੱਚ ਕਸ਼ਮੀਰ ਦੇ ਲੋਕਾਂ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕਰਨ ਲਈ ਰੈਲੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਕਸ਼ਮੀਰੀਆਂ ਨੂੰ ਨਿਰਾਸ਼ ਨਹੀਂ ਕਰਨਗੇ। ਉਹ ਉਨ੍ਹਾਂ ਦੀ ਦੁਰਦਸ਼ਾ ਨੂੰ ਹਰ ਕੌਮਾਂਤਰੀ ਮੰਚ ’ਤੇ ਬਿਆਨ ਕਰਨਗੇ।

ਉਨ੍ਹਾਂ ਕਿਹਾ ਕਿ ਕਸ਼ਮੀਰ ਦਾ ਮੁੱਦਾ ਕੌਮਾਂਤਰੀ ਪੱਧਰ ’ਤੇ ਚਰਚਾ ਵਿੱਚ ਹੈ, ਇੱਥੋਂ ਤੱਕ ਕਿ ਯੂਰਪੀ ਸੰਘ ਤੇ ਬਰਤਾਨਵੀ ਸੰਸਦ ਵਿੱਚ ਵੀ ਇਸ ਮੁੱਦੇ ’ਤੇ ਚਰਚਾ ਹੋਈ ਹੈ। ਭਾਰਤ ਵੱਲੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਮਗਰੋਂ ਇਮਰਾਨ ਖ਼ਾਨ ਵਲੋਂ ਮੁਜ਼ੱਫਰਾਬਾਦ ਦੇ ਕੀਤੇ ਗਏ ਦੂਜੇ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ 50 ਸਾਲਾਂ ਵਿੱਚ ਪਹਿਲੀ ਵਾਰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਲੋਂ ਕਸ਼ਮੀਰ ਮੁੱਦੇ ’ਤੇ ਗੰਭੀਰਤਾ ਨਾਲ ਗੱਲਬਾਤ ਕੀਤੀ ਗਈ ਹੈ। ਖ਼ਾਨ ਨੇ ਕਿਹਾ ‘‘ਯੂਰਪੀ ਸੰਘ ਨੇ ਪਹਿਲੀ ਵਾਰ ਕਿਹਾ ਹੈ ਕਿ ਕਸ਼ਮੀਰ ਮੁੱਦੇ ਦਾ ਹੱਲ ਸੰਯੁਕਤ ਰਾਸ਼ਟਰ ਦੇ ਨੇਮਾਂ ਅਨੁਸਾਰ ਹੋਣਾ ਚਾਹੀਦਾ ਹੈ।

ਕਸ਼ਮੀਰ ਮੁੱਦੇ ’ਤੇ ਓਆਈਸੀ (ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋਪਰੇਸ਼ਨ) ਤੇ 58 ਮੁਲਕਾਂ ਵੱਲੋਂ ਪਾਕਿਸਤਾਨ ਦਾ ਸਮਰਥਨ ਕਰਦਿਆਂ ਕਸ਼ਮੀਰ ’ਚੋਂ ਕਰਫਿਊ ਹਟਾਏ ਜਾਣ ਲਈ ਆਖਿਆ ਗਿਆ ਹੈ।’’ ਪ੍ਰਧਾਨ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਭਾਰਤ ਦੀ ਕਾਰਵਾਈ ਨਾਲ ਕਸ਼ਮੀਰ ਵਿੱਚ ਅਤਿਵਾਦ ਸਿਰ ਚੁੱਕੇਗਾ। ਉਨ੍ਹਾਂ ਕਿਹਾ, ‘‘ਮੈਂ ਭਾਰਤ ਨੂੰ ਚਿਤਾਵਨੀ ਦਿੰਦਾ ਹਾਂ ਕਿ ਕਸ਼ਮੀਰ ਵਿੱਚ ਲੋਕਾਂ ਨੂੰ ਦਬਾਏ ਜਾਣ ’ਤੇ ਅਤਿਵਾਦ ਸਿਰ ਚੁੱਕੇਗਾ। ਜਦੋਂ ਲੋਕ ਅੱਕ ਜਾਣਗੇ ਤਾਂ ਉਹ ਇਹ ਫ਼ੈਸਲਾ ਕਰਨਗੇ ਕਿ ਜ਼ਲਾਲਤ ਝੱਲਣ ਨਾਲੋਂ ਤਾਂ ਮਰਨਾ ਚੰਗਾ ਹੈ।’’ ਖਾਨ ਨੇ ਕਿਹਾ, ‘‘ਜੇਕਰ ਮੈਨੂੰ ਵੀ ਅਜਿਹੇ ਹਾਲਾਤ ਝੱਲਣੇ ਪੈਣ ਤਾਂ

ਮੈਂ ਵੀ ਲੜਾਂਗਾ ਕਿਉਂਕਿ ਜ਼ਲਾਲਤ ਨਾਲੋਂ ਮੌਤ ਬਿਹਤਰ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ 14 ਫਰਵਰੀ ਦਾ ਪੁਲਵਾਮਾ ਹਮਲਾ ਅਜਿਹੇ ਨੌਜਵਾਨ ਵੱਲੋਂ ਕੀਤਾ ਗਿਆ ਸੀ, ਜੋ ਕਸ਼ਮੀਰੀਆਂ ਨਾਲ ਕੀਤੇ ਜਾ ਰਹੇ ਮਾੜੇ ਵਿਹਾਰ ਤੋਂ ਅੱਕ ਚੁੱਕਿਆ ਸੀ। ਕਸ਼ਮੀਰ ਮੁੱਦੇ ’ਤੇ ਭਾਰਤ ਉਪਰ ਹਮਲੇ ਜਾਰੀ ਰੱਖਦਿਆਂ ਖਾਨ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ‘ਫਾਸ਼ੀਵਾਦੀ’ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਇਸ ਨਾਲ ਪਾਕਿਸਤਾਨ ਨੂੰ ਖ਼ਤਰਾ ਪੈਦਾ ਹੋਣ ਦੇ ਨਾਲ-ਨਾਲ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਵੀ ਖ਼ਤਰਾ ਹੈ। ਉਨ੍ਹਾਂ ਕਿਹਾ, ‘‘ਮੈਂ ਮੋਦੀ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਹਾਂ… ਜ਼ੁਲਮ ਕਰਨ ਦੇ ਬਾਵਜੂਦ ਤੁਸੀਂ ਕਦੇ ਸਫ਼ਲ ਨਹੀਂ ਹੋਵੋਗੇ ਕਿਉਂਕਿ ਕਸ਼ਮੀਰ ਦੇ ਲੋਕ ਮੌਤ ਤੋਂ ਨਹੀਂ ਡਰਦੇ। ਇਸ ਕਰ ਕੇ ਤੁਸੀਂ ਉਨ੍ਹਾਂ ਨੂੰ ਹਰਾ ਨਹੀਂ ਸਕਦੇ, ਭਾਵੇਂ ਤੁਸੀਂ ਕੁਝ ਵੀ ਕਰ ਲਵੋ।’’

ਭਾਰਤੀ ਹਵਾਈ ਸੈਨਾ ਵੱਲੋਂ ਬਾਲਾਕੋਟ ’ਤੇ ਕੀਤੇ ਹਮਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਸਦਭਾਵਨਾ ਵਜੋਂ ਭਾਰਤੀ ਪਾਇਲਟ ਨੂੰ ਵਾਪਸ ਭੇਜਿਆ ਸੀ ਕਿਉਂਕਿ ਇਸਲਾਮਾਬਾਦ ਸਾਰੇ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਕਰਨਾ ਚਾਹੁੰਦਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਇਸ ਕਦਮ ਨੂੰ ਕਮਜ਼ੋਰੀ ਸਮਝਿਆ ਗਿਆ। ਉਨ੍ਹਾਂ ਕਿਹਾ, ‘‘ਅਸੀਂ ਮੌਤ ਵਰਗੀ ਕਿਸੇ ਸ਼ੈਅ ਤੋਂ ਨਹੀਂ ਡਰਦੇ। ਅਸੀਂ ਇਸ ਕਰਕੇ ਪਾਇਲਟ ਛੱਡਿਆ ਸੀ ਕਿਉਂਕਿ ਅਸੀਂ ਸ਼ਾਂਤੀ ਚਾਹੁੰਦੇ ਸੀ।’’ ਖਾਨ ਨੇ ਲੋਕਾਂ ਨੂੰ ਕੰਟਰੋਲ ਰੇਖਾ ਵੱਲ ਨਾ ਜਾਣ ਦੀ ਅਪੀਲ ਕਰਦਿਆਂ ਕਿਹਾ, ‘‘ਕੰਟਰੋਲ ਰੇਖਾ ਵੱਲ ਨਾ ਵਧਿਓ, ਮੈਂ ਤੁਹਾਨੂੰ ਦੱਸਾਂਗਾ ਤੁਸੀਂ ਕਦੋਂ ਉਸ ਪਾਸੇ ਜਾਣਾ ਹੈ। ਪਹਿਲਾਂ ਮੈਨੂੰ ਦੁਨੀਆਂ ਨੂੰ ਦੱਸ ਲੈਣ ਦੇਵੋ ਕਿ ਜੇਕਰ ਕਸ਼ਮੀਰ ਮਸਲਾ ਹੱਲ ਨਾ ਹੋਇਆ, ਤਾਂ ਸਾਰੀ ਦੁਨੀਆਂ ਨੂੰ ਇਸ ਦਾ ਅਸਰ ਝੱਲਣਾ ਪਊ।’