ਤਾਜ਼ਾ ਵੱਡੀ ਖ਼ਬਰ: ਦਿੱਲੀ ਤੋਂ ਕੈਨੇਡਾ ਤੋਂ ਸਫ਼ਰ ਕਰਨ ਵਾਲਿਆਂ ਨੂੰ ਲੱਗੇਗਾ ਵੱਡਾ ਝੱਟਕਾ,ਦੇਖ ਲਵੋ ਪੂਰੀ ਖ਼ਬਰ

ਇਸ ਮਹੀਨੇ ਦਿੱਲੀ ਤੋਂ ਵੈਨਕੂਵਰ ਜਾਂ ਟੋਰਾਂਟੋ ਲਈ ਉਡਾਣ ਭਰਨਾ ਤੁਹਾਡੀ ਜੇਬ ‘ਤੇ ਭਾਰੀ ਪੈ ਸਕਦਾ ਹੈ। ਮਤਲਬ ਇਹ ਸਧਾਰਨ ਕੀਮਤ ਨਾਲੋਂ ਲੱਗਭਗ ਦੁੱਗਣਾ ਹੋ ਸਕਦਾ ਹੈ। ਇਕ ਪਾਸੇ ਹਵਾਈ ਟਿਕਟ, ਜਿਸ ਦੀ ਔਸਤ ਲਾਗਤ 60,000-70,000 ਰੁਪਏ ਹੈ, ਇਸ ਸਮੇਂ 1.10 ਲੱਖ ਰੁਪਏ ਤੋਂ ਵੱਧ ਵਿਚ ਵਿਕ ਰਹੀ ਹੈ। ਟਿਕਟ ਏਜੰਟ ਆਸਮਾਨ ਛੂਹੰਦੀਆਂ ਕੀਮਤਾਂ ਦਾ ਕਾਰਨ ਕੈਨੇਡਾ ਵਿਚ ਵਿਦਿਆਰਥੀਆਂ ਵੱਲੋਂ ਗ੍ਰੈਜੁਏਟ ਅਤੇ ਪੋਸਟ ਗ੍ਰੈਜੁਏਟ ਕੋਰਸਾਂ ਦੀ ਚੋਣ ਕਰਨ ਤੋਂ ਇਲਾਵਾ, ਜੈੱਟ ਏਅਰਵੇਜ਼ ਅਤੇ ਏਸ਼ੀਆਨਾ ਦੀਆਂ ਫਲਾਈਟਾਂ ਨੂੰ ਮੁਅੱਤਲ ਕਰਨ ਅਤੇ ਪਾਕਿਸਤਾਨ ਵੱਲੋਂ ਹਵਾਈ ਕੋਰੀਡੋਰ ਬੰਦ ਕਰਨਾ ਦੱਸ ਰਹੇ ਹਨ।

ਕੈਨੇਡੀਅਨ ਕਾਲਜ ਅਤੇ ਯੂਨੀਵਰਸਿਟੀਆਂ ਦਾਖਲੇ ਲਈ ਤਿੰਨ ਕਾਰਕ ਦੱਸਦੀਆਂ ਹਨ, ਜਿਨ੍ਹਾਂ ਵਿਚ ਪਤਝੜ ਜਾਂ ਸਤੰਬਰ ਮਹੀਨੇ ਦੀ ਸ਼ੁਰੂਆਤ ਹੈ। ਭਾਰਤੀ ਵਿਦਿਆਰਥੀਆਂ ਵਿਚ ਸਭ ਤੋਂ ਵੱਧ ਲੋਕਪ੍ਰਿਅ ਸੀਜ਼ਨ ਸਰਦੀ ਦਾ ਮੌਸਮ (ਜਨਵਰੀ ਦੇ ਸ਼ੁਰੂ ਵਿਚ) ਹੈ ਅਤੇ ਗਰਮੀਆਂ ਵਿਚ ਆਮਤੌਰ ‘ਤੇ ਅਪ੍ਰੈਲ ਅਤੇ ਮਈ ਦੇ ਨੇੜੇ ਸ਼ੁਰੂ ਹੋਣ ਵਾਲਾ ਮੌਸਮ ਹੈ। ਸਤੰਬਰ ਵਿਚ ਦਾਖਲੇ ਲਈ ਬਹੁਤ ਸਾਰੇ ਇੰਸਟੀਚਿਊਟ ਸ਼ਾਮਲ ਹੁੰਦੇ ਹਨ, ਜੋ ਸਾਰੇ ਕੋਰਸਾਂ ਵਿਚ ਸਭ ਤੋਂ ਵੱਧ ਸੀਟਾਂ ਦੀ ਪੇਸ਼ਕਸ਼ ਕਰਦੇ ਹਨ, ਦੂਜੇ ਦੋ ਦੇ ਮੁਕਾਬਲੇ ਵਿਚ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ।

ਆਈ.ਵੀ. ਹੌਲੀਡੇਜ਼ ਦੇ ਸੀ.ਈ.ਓ.ਗਗਨ ਸੱਚਦੇਵਾ ਨੇ ਦੱਸਿਆ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਜਾ ਰਹੇ ਹਨ, ਜਿਸ ਨੇ ਜੁਲਾਈ ਅਤੇ ਅਗਸਤ ਵਿਚ ਹਵਾਈ ਕਿਰਾਏ ਵਿਚ ਵਾਧਾ ਕੀਤਾ ਹੈ। ਇਸ ਸਾਲ ਦਾ ਕਿਰਾਇਆ ਪਿਛਲੇ ਸਾਲ ਦੇ ਇਸ ਸਮੇਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਕਿਉਂਕਿ ਵਿਦਿਆਰਥੀਆਂ ਦੀ ਆਵਾਜਾਈ ਵਿਚ ਵਾਧਾ ਹੋਇਆ ਹੈ ਅਤੇ ਜੈੱਟ ਏਅਰਵੇਜ਼ ਦੀਆਂ ਉਡਾਣਾਂ ਮੁਅੱਤਲ ਹੋਈਆਂ ਹਨ।” ਅੰਕੜਿਆਂ ਮੁਤਾਬਕ ਕੈਨੇਡਾ ਦੇ ਅੰਤਰਰਾਸ਼ਟਰੀ ਸਿੱਖਿਆ ਖੇਤਰ ਵਿਚ ਭਾਰਤੀਆਂ ਦੀ ਗਿਣਤੀ ਜ਼ਿਆਦਾ ਹੈ।

ਸਾਲ 2018 ਵਿਚ ਭਾਰਤੀ ਵਿਦਿਆਰਥੀਅ ਦੀ ਗਿਣਤੀ ਵਿਚ 40 ਫੀਸਦੀ ਵਾਧਾ ਹੋਇਆ ਹੈ। ਕੈਨੇਡਾ ਦੇ ਹਾਈ ਕਮਿਸ਼ਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2018 ਵਿਚ 1.72 ਲੱਖ ਭਾਰਤੀ ਵਿਦਿਆਰਥੀਆਂ ਨੇ ਚੀਨ ਦੇ 1.42 ਲੱਖ ਦੀ ਤੁਲਨਾ ਵਿਚ ਕੈਨੇਡਾ ਵਿਚ ਅਧਿਐਨ ਕਰਨ ਦੀ ਇਜਾਜ਼ਤ ਪਾਈ।ਗਰੁੱਪ ਦੇ ਡਿਪਟੀ ਜਨਰਲ ਮੈਨੇਡਰ ਰਵਿੰਦਰਜੀਤ ਕੌਰ ਨੇ ਕਿਹਾ ਭਾਰਤੀ ਵਿਦਿਆਰਥੀਆਂ ਵੱਲੋਂ ਅਧਿਐਨ ਲਈ ਕੈਨੇਡਾ ਹਮੇਸ਼ਾ ਹੀ ਪਹਿਲੀ ਪਸੰਦ ਰਿਹਾ ਹੈ। ਖਾਸ ਕਰ ਕੇ ਜੂਨ 2019 ਵਿਚ SDS (Study Direct Stream) ਵੀਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਨਾਲ, ਕੈਨੇਡਾ ਲਈ ਵਿਦਿਆਰਥੀਆਂ ਵੀਜ਼ਾ ਦੀ ਐਪਲੀਕੇਸ਼ਨ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਮਹੱਵਤਪੂਰਣ ਵਾਧਾ ਹੋਇਆ ਹੈ।

6ਵੀਂ ਵਾਰ ਡਾਂ ਮਨਮੋਹਨ ਸਿੰਘ ਬਣੇ ਰਾਜ ਸਭਾ ਮੈਂਬਰ

ਸਾਬਕਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਹੈ। ਰਾਜ ਸਭਾ ਦੇ ਸਪੀਕਰ ਐਮ ਵੈਂਕਾਇਆ ਨਾਇਡੂ ਨੇ ਡਾ. ਸਿੰਘ ਨੂੰ ਉੱਚ ਸਦਨ ਦੀ ਮੈਂਬਰੀ ਦੀ ਸਹੁੰ ਚੁਕਾਈ। ਸਪੀਕਰ ਦੇ ਕੈਬਿਨ ‘ਚ ਸਿੰਘ ਨੇ ਸਹੁੰ ਚੁੱਕੇ ਜਾਣ ਸਮੇਂ ਸੋਨੀਆ ਗਾਂਧੀ, ਰਾਹੁਲ ਗਾਂਧੀ, ਗੁਲਾਮ ਨਬੀ ਆਜ਼ਾਦ, ਅਹਿਮਦ ਪਟੇਲ ਤੇ ਆਨੰਦ ਸ਼ਰਮਾ ਸਣੇ ਕਾਂਗਰਸ ਦੇ ਕਈ ਸੀਨੀਅਰ ਨੇਤਾ ਮੌਜੂਦ ਸੀ। ਇਸ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਕੁਝ ਬੀਜੇਪੀ ਨੇਤਾ ਵੀ ਉੱਥੇ ਮੌਜੂਦ ਸੀ।

ਡਾ. ਸਿੰਘ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਹਨ। ਉਹ ਬਗੈਰ ਕਿਸੇ ਵਿਰੋਧ ਤੋਂ ਚੁਣੇ ਗਏ ਮੈਂਬਰ ਹਨ ਕਿਉਂਕਿ ਬੀਜੇਪੀ ਨੇ ਉਨ੍ਹਾਂ ਖਿਲਾਫ ਕਿਸੇ ਨੂੰ ਖੜ੍ਹਾ ਨਹੀਂ ਕੀਤਾ ਸੀ। ਡਾ. ਸਿੰਘ ਦਾ ਉੱਤੇ ਵਾਲੀ ਸਦਨ ‘ਚ ਕਾਰਜ ਕਾਲ ਇਸ ਸਾਲ 14 ਜੂਨ ਨੂੰ ਖ਼ਤਮ ਹੋ ਗਿਆ ਸੀ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਜ ਸਭਾ ‘ਚ ਲੰਬੇ ਸਮੇਂ ਤਕ ਅਸਮ ਦੀ ਨੁਮਾਇੰਦਗੀ ਕੀਤੀ ਸੀ। ਰਾਜ ਸਭਾ ਮੈਂਬਰ ਲਈ ਹੋਈਆਂ ਜ਼ਿਮਨੀ ਚੋਣਾਂ ‘ਚ ਡਾ. ਮਨਮੋਹਨ ਸਿੰਘ ਦਾ ਚੁਣੇ ਜਾਣਾ ਪਹਿਲਾਂ ਹੀ ਤੈਅ ਸੀ। ਇਸ ਲਈ ਰਾਜਨੀਤੀ ਦਾ ਮੈਥਸ ਪੂਰੀ ਤਰ੍ਹਾਂ ਕਾਂਗਰਸ ਦੇ ਪੱਖ ‘ਚ ਸੀ। ਸੱਤਾਧਾਰੀ ਕਾਂਗਰਸ ਨੂੰ ਰਾਜਸਥਾਨ ‘ਚ 119 ਵਿਧਾਇਕਾਂ ਦਾ ਸਮਰਥਨ ਸੀ।

ਹੁਣੇ ਹੁਣੇ ਦਾਖਲ ਹੋਏ ਭਾਰਤ ਚ ਲਸ਼ਕਰ ਦੇ 6 ਅੱਤਵਾਦੀ ਕੀਤਾ ਗਿਆ ਹਾਈ ਅਲਰਟ ਜਾਰੀ

ਸੁਰੱਖਿਆ ਏਜੰਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅੱਤਵਾਦੀ ਸੰਗਠਨ ਲਸ਼ਕਰ-ਏ-ਤੌਇਬਾ ਦੇ ਲਗਪਗ ਅੱਧੀ ਦਰਜਨ ਅੱਤਵਾਦੀ ਸ੍ਰੀਲੰਕਾ ਦੇ ਰਾਹ ਤਾਮਿਲਨਾਡੂ ਦੇ ਕੋਇੰਬਟੂਰ ਅੰਦਰ ਦਾਖ਼ਲ ਹੋ ਗਏ ਹਨ। ਅੱਤਵਾਦੀਆਂ ਦੀ ਘੁਸਪੈਠ ਦੀ ਸੂਚਨਾ ਬਾਅਦ ਸੂਬੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਇਹ ਅੱਤਵਾਦੀ ਸ੍ਰੀਲੰਕਾ ਦੇ ਰਸਤੇ ਭਾਰਤ ਵਿੱਚ ਦਾਖਲ ਹੋਏ ਹਨ।

ਹਾਸਲ ਖੁਫੀਆ ਜਾਣਕਾਰੀ ਅਨੁਸਾਰ ਇੱਥੇ ਇੱਕ ਪਾਕਿਸਤਾਨੀ ਤੇ ਸ਼੍ਰੀਲੰਕਾ ਦਾ ਤਾਮਿਲ ਅੱਤਵਾਦੀ ਹੈ। ਇਹ ਸਾਰੇ ਅੱਤਵਾਦੀ ਮੁਸਲਮਾਨ ਹਨ, ਪਰ ਉਨ੍ਹਾਂ ਹਿੰਦੂਆਂ ਦਾ ਭੇਸ ਬਦਲਿਆ ਹੋਇਆ ਹੈ। ਲਸ਼ਕਰ ਦੇ ਅੱਤਵਾਦੀਆਂ ਨੇ ਤਿਲਕ ਤੇ ਭਬੂਤ ਲਾ ਕੇ ਰੱਖੀ ਹੈ। ਚੇਤਾਵਨੀ ਦੇ ਮੱਦੇਨਜ਼ਰ ਰਾਜਧਾਨੀ ਚੇਨੱਈ ਸਮੇਤ ਪੂਰੇ ਸੂਬੇ ਵਿੱਚ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ। ਪਤਾ ਲੱਗਿਆ ਹੈ ਕਿ ਇਨ੍ਹਾਂ ਅੱਤਵਾਦੀਆਂ ਵਿੱਚੋਂ ਇੱਕ ਪਾਕਿਸਤਾਨ ਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਸ਼੍ਰੀਲੰਕਾ ਦੇ ਕੁਝ ਲੋਕਾਂ ਨੇ ਲਸ਼ਕਰ ਦੇ ਅੱਤਵਾਦੀਆਂ ਨੂੰ ਭਾਰਤ ਵਿੱਚ ਦਾਖਲ ਹੋਣ ਵਿੱਚ ਮਦਦ ਕੀਤੀ ਹੈ। ਉੱਧਰ ਜੰਮੂ-ਕਸ਼ਮੀਰ ਵਿੱਚ ਵੀ ਅੱਤਵਾਦ ਵਿਰੋਧੀ ਅਭਿਆਨ ਤੇਜ਼ ਕਰ ਦਿੱਤਾ ਗਿਆ ਹੈ।

ਪੈਟਰੋਲ ਤੇ ਡੀਜਲ ਦੇ ਰੇਟਾਂ ਬਾਰੇ ਹੁਣੇ-ਹੁਣੇ ਹੋਇਆ ਇਹ ਵੱਡਾ ਐਲਾਨ,ਦੇਖੋ ਅੱਜ ਦੇ ਰੇਟ

ਅੰਤਰਰਾਸ਼ਟਰੀ ਸਤਰ ਤੇ ਕੱਚੇ ਤੇਲ ਦੀ ਕੀਮਤ ਵਿਚ ਚੱਲ ਰਹੀ ਕਮੀ ਦੇ ਵਿਚ ਘਰੇਲੂ ਬਾਜਾਰ ਵਿਚ ਸ਼ੁੱਕਰਵਾਰ ਨੂੰ ਵੀ ਪੈਟਰੋਲ ਅਤੇ ਡੀਜਲ ਦੇ ਰੇਟ ਵਿਚ ਕੋਈ ਬਦਲਾਵ ਨਹੀਂ ਹੋਇਆ |ਪੈਟਰੋਲ ਦੇ ਰੇਟ ਵਿਚ ਸ਼ੁੱਕਰਵਾਰ ਨੂੰ ਲਗਾਤਾਰ ਚੌਥੇ ਦਿਨ ਕੋਈ ਬਦਲਾਵ ਦੇਖਣ ਨੂੰ ਨਹੀਂ ਮਿਲਿਆ |ਇਸ ਤਰਾਂ ਡੀਜਲ ਦੇ ਰੇਟ ਵੀ ਲਗਾਤਾਰ ਤੀਸਰੇ ਦਿਨ ਪੁਰਾਣੇ ਸਤਰ ਤੇ ਹੀ ਕਾਇਮ ਰਹੇ |

ਇਸ ਤੋਂ ਪਹਿਲਾਂ ਲਗਾਤਾਰ ਚਾਰ ਦਿਨ ਡੀਜਲ ਦੇ ਰੇਟ ਵਿਚ 32 ਪੈਸੇ ਪ੍ਰਤੀ ਲੀਟਰ ਦੀ ਗਿਰਾਵਟ ਦਰਜ ਕੀਤੀ ਗਈ ਸੀ |ਦਿੱਲੀ ਵਿਚ ਸ਼ੁੱਕਰਵਾਰ ਨੂੰ ਪੈਟਰੋਲ ਪੁਰਾਣੇ ਸਤਰ 71.84 ਰੁਪਏ ਪ੍ਰਤੀ ਲੀਟਰ ਤੇ ਕਾਇਮ ਰਿਹਾ ਉੱਥੇ ਹੀ ਡੀਜਲ 65.11 ਰੁਪe ਪ੍ਰਤੀ ਲੀਟਰ ਤੇ ਦੇਖਿਆ ਗਿਆ |

ਸ਼ੁੱਕਰਵਾਰ ਨੂੰ ਸਵੇਰੇ ਕੋਲਕਾਤਾ,ਮੁੰਬਈ ਅਤੇ ਚੇਨੱਈ ਵਿਚ ਪੈਟਰੋਲ ਦੇ ਰੇਟ 74.54 ਰੁਪe,77.50 ਰੁਪਏ ਅਤੇ 74.63 ਰੁਪਏ ਪ੍ਰਤੀ ਲੀਟਰ ਦੇ ਸਤਰ ਤੇ ਕਾਇਮ ਰਹੇ |ਇਸ ਤਰਾਂ ਕੋਲਕਾਤਾ,ਮੁੰਬਈ ਅਤੇ ਚੇਨੱਈ ਵਿਚ ਡੀਜਲ ਦੀ ਕੀਮਤ 67.49 ਰੁਪਏ,68.26 ਰੁਪਏ ਅਤੇ 68.80 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹਾਈ |ਜਾਣਕਾਰਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੈਟਰੋਲ-ਡੀਜਲ ਦੇ ਰੇਟ ਵਿਚ ਹੋਰ ਵੀ ਗਿਰਾਵਟ ਆਵੇਗੀ |

ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਫੋਲੋ ਕਰੋ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਭਾਰਤ 70 ਸਾਲਾਂ ਚ ਸਭ ਤੋਂ ਖਰਾਬ ਦੌਰ ਚ, ਦੇਸ਼ ਚ ਹੋਈ ਕੈਸ਼ ਦੀ ਕਮੀ

ਦੇਸ਼ ਦੀ ਅਰਥਵਿਵਸਥਾ ਨੂੰ ਲੈ ਕੇ ਨੀਤੀ ਆਯੋਗ ਦੇ ਉੱਪ ਪ੍ਰਧਾਨ ਰਾਜੀਵ ਕੁਮਾਰ ਨੇ ਵੱਡਾ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ 70 ਸਾਲਾਂ ‘ਚ ਸਭ ਤੋਂ ਖ਼ਰਾਬ ਦੌਰ ‘ਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਸ਼ ‘ਚ ਭਾਰੀ ਕਮੀ ਦੀ ਗੱਲ ਕਹੀ ਹੈ ਅਤੇ ਇਸ ਦੇ ਲਈ ਨੋਟਬੰਦੀ ਅਤੇ ਜੀਐਸਟੀ ਨੂੰ ਜ਼ਿੰਮੇਦਾਰ ਦੱਸਿਆ ਹੈ। ਹੀਰੋ ਮਾਇੰਡ ਮਾਈਨ ਸਮਿਟ ‘ਚ ਰਾਜੀਵ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਕਈ ਕਦਮ ਚੁੱਕੇ ਹਨ ਪਰ ਗੰਭੀਰ ਅਰਥਿਕ ਸੰਕਟ ਨੂੰ ਦੇਖਦੇ ਹੋਏ ਹੋਰ ਕਦਮ ਚੁੱਕਣ ਦੀ ਲੋੜ ਹੈ।

ਕੈਸ਼ ਦੀ ਕਮੀ ਨੂੰ ਲੈ ਕੇ ਨੀਤੀ ਆਯੋਗ ਦੇ ਉੱਪ ਪ੍ਰਧਾਨ ਰਾਜੀਵ ਨੇ ਕਿਹਾ, “70 ਸਾਲਾਂ ‘ਚ ਦੇਸ਼ ਨੇ ਕਦੇ ਇਸ ਤਰ੍ਹਾਂ ਦੀ ਕੈਸ ਦੀ ਕਿਲੱਤ ਦਾ ਸਾਹਮਣਾ ਨਹੀ ਕੀਤਾ ਜਿਵੇਂ ਉਨ੍ਹਾਂ ਨੂੰ ਅੱਜ ਕਰਨਾ ਪੈ ਰਿਹਾ ਹੈ। ਪੂਰਾ ਵਿੱਤੀ ਸੈਕਟਰ ਉੱਥਲ-ਪੁੱਥਲ ਦੇ ਦੌਰ ਤੋਂ ਲੰਘ ਰਿਹਾ ਹੈ ਅੇਤ ਕੋਈ ਵੀ ਦੂਜੇ ‘ਤੇ ਯਕੀਨ ਨਹੀ ਕਰ ਰਿਹਾ। ਕੋਈ ਕਿਸੇ ਨੂੰ ਕਰਜ਼ ਦੇਣ ਨੂੰ ਤਿਆਰ ਨਹੀ, ਸਬ ਕੈਸ਼ ਦੱਬਾ ਕੇ ਬੈਠੇ ਹਨ”। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ, ਜੀਐਸਟੀ ਅਤੇ ਆਈਬੀਸੀ ਤੋਂ ਬਾਅਧ ਹਾਲਾਤ ਬਦਲ ਗਏ ਹਨ। ਪਹਿਲਾਂ ਕਰੀਬ 35 ਫੀਸਦ ਕੈਸ਼ ਉੱਪਲਬਧ ਹੁੰਦਾ ਸੀ

ਉਹ ਹੁਣ ਕਾਫੀ ਘੱਟ ਗਿਆ ਹੈ। ਨੌਕਰੀਆਂ ਦੀ ਕਮੀ ‘ਤੇ ਰਾਜੀਵ ਕੁਮਾਰ ਨੇ ਕਿਹਾ ਕਿ ਨਿਜੀ ਖੇਤਰ ‘ਚ ਕਈ ਤਰ੍ਹਾਂ ਦੇ ਸੰਕਟ ਫੈਲ ਰਹੀਆਂ ਹਨ, ਇਨ੍ਹਾਂ ਨੂੰ ਦੂਰ ਕਰਨ ਲਈ ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹਿਦੀ ਹੈ। ਆਰਥਿਕ ਮੰਦੀ ਦੀ ਖ਼ਬਰਾਂ ਦੌਰਾਨ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਨਮੂਰਤੀ ਸੁਬ੍ਰਮਣੀਅਨ ਨੇ ਨਿਜੀ ਕੰਪਨੀਆਂ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਪੈਰਾਂ ‘ਤੇ ਖੜ੍ਹੇ ਹੋ, ਸਰਕਾਰ ਤੋਂ ਰਾਹਤ ਪੈਕੇਜ ਦੀ ਉਮੀਦ ਨਾ ਕਰੋ।

ਜਦੋਂ ਸਲਾਮੀ ਦੇਣ ਲੱਗਿਆਂ ਨਾ ਚੱਲੀ 22 ਪੁਲਿਸ ਵਾਲਿਆਂ ਚੋੰ ਇੱਕ ਦੀ ਵੀ ਬੰਦੂਕ, ਵੀਡੀਓ ਹੋਈ ਵਾਇਰਲ

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨ ਨਾਥ ਮਿਸ਼ਰਾ ਦੀਆਂ ਅੰਤਿਮ ਰਸਮਾਂ ਬੇਸ਼ੱਕ ਸਰਕਾਰੀ ਸਨਮਾਨਾਂ ਨਾਲ ਕੀਤੀਆਂ ਗਈਆਂ ਪਰ ਇਸ ਦੌਰਾਨ ਬਿਹਾਰ ਪੁਲਿਸ ਨੂੰ ਬੇਹੱਦ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ। ਸਾਬਕਾ ਮੁੱਖ ਮੰਤਰੀ ਨੂੰ 22 ਬੰਦੂਕਾਂ ਦੀ ਸਲਾਮੀ ਦਿੱਤੀ ਜਾਣੀ ਸੀ ਪਰ ਐਨ ਮੌਕੇ ਇੱਕ ਵੀ ਬੰਦੂਕ ਨਹੀਂ ਚੱਲੀ। ਮਿਸ਼ਰਾ ਦਾ ਦਾਹ ਸੰਸਕਾਰ ਉਨ੍ਹਾਂ ਦੇ ਸੁਪਾਉਲ ਜ਼ਿਲ੍ਹੇ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਬਲੂਆ ਬਾਜ਼ਾਰ ਵਿੱਚ ਕੀਤਾ ਗਿਆ। ਇਸ ਦੌਰਾਨ ਪੁਲਿਸ ਦੀ ਇਹ ਨਿਮੋਸ਼ੀਜਨਕ ਹਰਕਤ ਸਾਹਮਣੇ ਆ ਗਈ।

ਇਸ ਤੋਂ ਬਾਅਦ ਸਥਾਨਕ ਟੈਲੀਵਿਜ਼ਨ ਚੈਨਲਾਂ ਨੇ ਪੁਲਿਸ ਦੀ ਇਸ ਨਾਅਹਿਲੀਅਤ ਦਾ ਪਰਦਾਫਾਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਵੀਡੀਓ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈ। ਸੁਪਾਉਲ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਨੇ ਇਸ ਨੂੰ ਵੱਡੀ ਭੁੱਲ ਮੰਨਦਿਆਂ ਕਿਹਾ ਕਿ ਭਵਿੱਖ ਵਿੱਚ ਅਜਿਹਾ ਨਾ ਹੋਵੇ, ਇਹ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬੇਹੱਦ ਗੰਭੀਰ ਗ਼ਲਤੀ ਸੀ।

ਪੁਲਿਸ ਦੀਆਂ ਬੰਦੂਕਾਂ ਚਾਲੂ ਹਾਲਾਤ ਵਿੱਚ ਹੋਣ ਤੇ ਉਨ੍ਹਾਂ ਵਿੱਚ ਪੈਣ ਵਾਲੇ ਰੌਂਦ ਵੀ ਸਹੀ ਹੋਣ, ਇਹ ਪਹਿਲਾਂ ਤੋਂ ਹੀ ਯਕੀਨੀ ਬਣਾਇਆ ਜਾਣਾ ਚਾਹੀਦਾ ਸੀ। ਉੱਚ ਅਧਿਕਾਰੀਆਂ ਨੇ ਇਸ ਘਟਨਾ ਬਾਰੇ ਸੁਪਾਉਲ ਦੇ ਪੁਲਿਸ ਮੁਖੀ ਤੋਂ ਜਵਾਬ ਤਲਬ ਕਰ ਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਜੇਕਰ ਪੁਲਿਸ ਮੁਲਾਜ਼ਮ ਇਨ੍ਹਾਂ ਬੇਕਾਰ ਹਥਿਆਰਾਂ ਨਾਲ ਕਿਸੇ ਵਾਰਦਾਤ ਨੂੰ ਕਾਬੂ ਕਰਨ ਤਾਂ ਉਨ੍ਹਾਂ ਦਾ ਕੀ ਹਾਲ ਹੋਵੇਗਾ।

ਹੁਣੇ-ਹੁਣੇ ਇਸ ਜ਼ਿਲ੍ਹੇ ਚ’ ਲੱਗੇ ਭੂਚਾਲ ਦੇ ਵੱਡੇ ਝੱਟਕੇ,ਲੋਕਾਂ ਨੂੰ ਪਈਆਂ ਭਾਜੜਾਂ,ਦੇਖੋ ਪੂਰੀ ਖ਼ਬਰ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਵੀਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਭੂਚਾਲ ਦੇ ਝਟਕੇ ਅੱਜ ਸਵੇਰੇ 4.51 ਵਜੇ ਮਹਿਸੂਸ ਕੀਤੇ ਗਏ ਹਨ ,ਜਿਸਦੀ ਤੀਵਰਤਾ ਰਿਕਟਰ ਪੈਮਾਨੇ ਉਤੇ 2.7 ਸੀ।ਭੂਚਾਲ ਦੇ ਝਟਕਿਆਂ ਕਰਕੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ।

ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ।ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਚੰਬਾ ਦੇ ਉਤਰ ਪੂਰਬ ਵਿਚ ਪੰਜ ਕਿਲੋਮੀਟਰ ਦੀ ਗਹਿਰਾਈ ਵਿਚ ਸੀ। ਇਸ ਦੇ ਆਸ-ਪਾਸ ਦੇ ਖੇਤਰ ਵਿਚ ਵੀ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ।

ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਫੋਲੋ ਕਰੋ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |

ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਇਥੇ ਹੈ ਭਾਰਤ ਦੀ ਸਭ ਤੋਂ ਸਸਤੀ ਕੱਪੜਾ ਮਾਰਕਿਟ,ਸਿਰਫ 30 ਰੁਪਏ ਵਿੱਚ ਟੀ-ਸ਼ਰਟ ਤੇ 46 ਰੁਪਏ ਵਿੱਚ ਖ਼ਰੀਦੋ ਸ਼ਰਟ,ਦੇਖੋ ਪੂਰੀ ਖ਼ਬਰ

ਭਾਰਤ ਦੇ ਕਈ ਸ਼ਹਿਰਾਂ ਵਿੱਚ ਕੱਪੜਿਆਂ ਦੀ ਹੋਲਸੇਲ ਮਾਰਕਿਟ ਹੈ । ਇਹਨਾਂ ਵਿੱਚ ਜਿਆਦਾਤਰ ਮਾਰਕਿਟ ਦਿੱਲੀ ਵਿੱਚ ਹੈ । ਇੱਥੇ ਸਰੋਜਨੀ ਮਾਰਕਿਟ , ਲਾਜਪਤ ,ਕਰੋਲ ਬਾਗ ,ਦਾਈ ,ਚਾਂਦਨੀ ਚੌਕ ਸਮੇਤ ਕਈ ਬਾਜ਼ਾਰ ਹਨ । ਇੱਥੇ ਇੱਕ ਹੋਰ ਮਾਰਕਿਟ ਜਿਸ ਦਾ ਨਾਮ ਹੈ ਗਾਂਧੀਨਗਰ ।ਇਹ ਸੀਲਮਪੁਰ ਮੇਟਰੋ ਸਟੇਸ਼ਨ ਦੇ ਕੋਲ ਆਉਂਦਾ ਹੈ, ਜੋ ਵੇਸਟ ਕਾਂਤੀਨਗਰ ਦੇ ਕੋਲ ਹੈ । ਇੱਥੇ ਜੀਂਸ, ਟੀ – ਸ਼ਰਟ, ਸ਼ਰਟ ਦੇ ਨਾਲ ਦੂਜੇ ਸਾਰੇ ਤਰ੍ਹਾਂ ਦੇ ਕੱਪੜੇ ਮਿਲਦੇ ਹਨ । ਮਾਰਕਿਟ ਵਿੱਚ ਬੱਚਿਆਂ ਦੇ ਕੱਪੜੇ ਬਹੁਤ ਸਸਤੇ ਮਿਲਦੇ ਹਨ ।

ਸਸਤੇ ਕੱਪੜੇ ਮਿਲਣ ਦੀ ਵਜ੍ਹਾ ਮਾਰਕਿਟ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਵਿੱਚ ਮਧਿਅਮ ਵਰਗ ਦੇ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕੱਪੜੇ ਬਣਾਏ ਜਾਂਦੇ ਹਨ।ਇਸਲਈ ਇਸ ਮਾਰਕਿੱਟ ਵਿੱਚ ਆਕੇ ਉਹ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਕੱਪੜੇ ਖਰੀਦ ਸਕਦਾ ਹੈ ।ਇਥੇ ਕੱਪੜੇ ਬਣਾਏ ਵੀ ਜਾਂਦੇ ਹਨ ਅਤੇ ਹੋਰ ਜਗ੍ਹਾਵਾਂ ਤੋਂ ਕੱਪੜੇ ਮੰਗਵਾਕੇ ਵੀ ਵੇਚੇ ਜਾਂਦੇ ਹਨ । ਇੱਥੇ ਟੀ – ਸ਼ਰਟ ਤੀਰੂਪੁਰ ਤੋਂ ਆਉਂਦੀਆ ਹਨ , ਉਥੇ ਹੀ ਲੇਡੀਜ ਟਾਪ ਅਤੇ ਸੂਟ ਲਖਨਊ ਤੋਂ । ਇੱਥੇ ਲਹਿੰਗੇ ਵੀ ਬਹੁਤ ਸਸਤੇ ਮਿਲ ਜਾਂਦੇ ਹਨ ।

46 ਰੁਪਏ ਵਿੱਚ ਮਿਲੇਗੀ ਸ਼ਰਟ ਤੁਸੀ ਤਿੰਨ ਸ਼ਰਟ ਦਾ ਸੇਟ 140 ਰੁਪਏ ਵਿੱਚ ਖਰੀਦ ਸਕਦੇ ਹੋ ਯਾਨੀ ਇੱਕ ਸ਼ਰਟ ਤੁਹਾਨੂੰ ਕਰੀਬ 46 ਰੁਪਏ ਦੀ ਪਵੇਗੀ । ਇਹ ਸ਼ਰਟ 15 ਸਾਲ ਦੇ ਬੱਚਿਆਂ ਲਈ ਹੈ । ਛੋਟੇ ਬੱਚਿਆਂ ਦੀ ਟੀ – ਸ਼ਰਟ ਵੀ ਤੁਹਾਨੂੰ 120 ਰੁਪਏ ਦੇ ਆਸਪਾਸ ਮਿਲ ਜਾਂਦੀ ਹੈ । ਮਾਰਕਿੱਟ ਵਿੱਚ S , L , XL , XLL ਸਾਇਜ ਟੀ – ਸ਼ਰਟ ਵੀ ਮਿਲ ਜਾਂਦੀਆਂ ਹਨ , ਜਿਸਦੀ ਕੀਮਤ ਕਰੀਬ 30 ਰੁਪਏ ਤੋਂ ਸ਼ੁਰੂ ਹੈ ।

140 ਰੁਪਏ ਵਿੱਚ ਜੀਂਸ ਤੁਹਾਨੂੰ ਫੁਲ ਸਾਇਜ ਜੀਂਸ 140 ਰੁਪਏ ਵਿੱਚ ਮਿਲ ਜਾਵੇਗੀ । ਇੱਥੇ ਤੁਹਾਨੂੰ 3 ਤੋਂ 4 ਪੀਸ ਲੈਣੇ ਹੋਣਗੇ । ਬੇਸਟ ਕਵਾਲਿਟੀ ਫੇਬਰਿਕ ਵਾਲਾ ਜੀਂਸ 350 ਰੁਪਏ ਵਿੱਚ ਮਿਲੇਗਾ । ਇੱਥੇ 22 – ਇੰਚ ਤੋਂ ਲੈ ਕੇ 40 – ਇੰਚ ਦੀ ਸਾਇਜ ਦੇ ਜੀਂਸ ਮਿਲ ਜਾਂਦੇ ਹਨ । ਇੱਕ ਸੇਟ ਵਿੱਚ ਇੱਕ ਕਲਰ ਦੇ ਹੀ ਜੀਂਸ ਤੁਹਾਨੂੰ ਮਿਲਣਗੇ ।

ਮੋਦੀ ਸਰਕਾਰ ਨੇ ਭਿਆਨਕ ਹੜ੍ਹ ਨਾਲ ਬਰਬਾਦ ਹੋਏ ਪੰਜਾਬ ਨੂੰ ਦਿੱਤਾ ਵੱਡਾ ਝੱਟਕਾ,ਦੇਖੋ ਪੂਰੀ ਖ਼ਬਰ

ਹੜ੍ਹ ਮਾਰੇ ਪੰਜਾਬ ਨਾਲ ਮੋਦੀ ਸਰਕਾਰ ਨੇ ਵਿਤਕਰਾ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਦਿੱਲੀ ਵਿੱਚ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਬਾਕੀ ਹੜ੍ਹ ਪ੍ਰਭਾਵਿਤ ਰਾਜਾਂ ਵਿੱਚ ਟੀਮਾਂ ਭੇਜਣ ਦਾ ਐਲਾਨ ਕੀਤਾ ਪਰ ਪੰਜਾਬ ਨੂੰ ਵਿਸਾਰ ਦਿੱਤਾ ਗਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ 1700 ਕਰੋੜ ਰੁਪਏ ਦੇ ਨੁਕਸਾਨ ਦੀ ਸੂਚੀ ਭੇਜਦਿਆਂ ਹੜ੍ਹ ਪ੍ਰਭਾਵਿਤ ਪੰਜਾਬ ਲਈ 1000 ਕਰੋੜ ਰੁਪਏ ਵਾਧੂ ਮੰਗੇ ਹਨ। ਇਸ ਬਾਰੇ ਕੈਪਟਨ ਨੇ ਕਿਹਾ ਹੈ ਕਿ ਕੇਂਦਰ ਮਦਦ ਕਰੇ ਚਾਹੇ ਨਾ ਪਰ ਉਹ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਕਿ ਸਰਕਾਰ ਰਾਹਤ ਕਾਰਜਾਂ ਵਿੱਚ ਜੁਟੀ ਹੋਈ ਹੈ।

ਕੇਂਦਰ ਸਰਕਾਰ ਦੇ ਰਵੱਈਏ ਨੂੰ ਵੇਖਦਿਆਂ ਲੱਗਦਾ ਹੈ ਕਿ ਪੰਜਾਬ ਨੂੰ ਹੜ੍ਹਾਂ ਨਾਲ ਨਜਿੱਠਣ ਲਈ ਕੇਂਦਰੀ ਫੰਡ ਮਿਲਣੇ ਔਖੇ ਹਨ। ਸੂਤਰਾਂ ਮੁਤਾਬਕ ਬੁੱਧਵਾਰ ਨੂੰ ਦੇਸ਼ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਦਿੱਲੀ ਵਿੱਚ ਉੱਚ ਪੱਧਰੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੰਜਾਬ ਨੂੰ ਛੱਡ ਆਸਾਮ, ਮੇਘਾਲਿਆ, ਤ੍ਰਿਪੁਰਾ, ਉੱਤਰਾਖੰਡ, ਬਿਹਾਰ, ਹਿਮਾਚਲ, ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਕਾਰਨਾਟਕਾ ਤੇ ਕੇਰਲਾ ਵਿੱਚ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਟੀਮਾਂ ਭੇਜਣ ਦੀ ਐਲਾਨ ਕੀਤਾ ਗਿਆ।

ਦਿਲਚਸਪ ਗੱਲ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੇਂਦਰ ਸਰਕਾਰ ਨੇ ਬਾਕੀ ਰਾਜਾਂ ਦੇ ਨਾਲ-ਨਾਲ ਪੰਜਾਬ ਵਿੱਚ ਬਚਾਅ ਤੇ ਰਾਹਤ ਸਹਾਇਤਾ ਭੇਜਣ ਦੇ ਆਦੇਸ਼ ਦਿੱਤੇ ਗਏ ਸੀ। ਇਸ ਤੋਂ ਇੱਕ ਦਿਨ ਬਾਅਦ ਪੰਜਾਬ ਨੂੰ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਨੇ ਹਿਮਾਚਲ ਪ੍ਰਦੇਸ਼, ਉਡੀਸ਼ਾ ਤੇ ਕਰਨਾਟਕ ਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ 4432 ਕਰੋੜ ਰੁਪਏ ਵੱਧ ਦੇਣ ਦਾ ਐਲਾਨ ਕੀਤਾ ਹੈ।

ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ 1000 ਕਰੋੜ ਰੁਪਏ ਦਾ ਵਿਸ਼ੇਸ਼ ਹੜ੍ਹ ਰਾਹਤ ਪੈਕੇਜ ਮੰਗਿਆ ਹੈ ਤਾਂ ਜੋ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਵੀ ਮੰਗ ਕੀਤੀ ਹੈ ਕਿ ਉਹ ਮੌਜੂਦਾ ਫ਼ਸਲੀ ਸੀਜ਼ਨ ਦੌਰਾਨ ਪ੍ਰਭਾਵਿਤ ਹੋਏ ਪਿੰਡਾਂ ਦੇ ਪੀੜਤ ਕਿਸਾਨਾਂ ਦੇ ਬੈਂਕਾਂ-ਵਿੱਤ ਸੰਸਥਾਵਾਂ ਤੋਂ ਲਏ ਫ਼ਸਲੀ ਕਰਜ਼ਿਆਂ ਨੂੰ ਮੁਆਫ਼ ਕਰਨ ਲਈ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਵੀ ਹਦਾਇਤਾਂ ਦੇਣ।

ਮੁੱਖ ਮੰਤਰੀ ਨੇ ਕਿਹਾ ਕਿ ਮੁੱਢਲੇ ਅੰਦਾਜ਼ੇ ਅਨੁਸਾਰ ਇਨ੍ਹਾਂ ਹੜ੍ਹਾਂ ਕਾਰਨ 1700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਪ੍ਰਭਾਵਿਤ ਖੇਤਰਾਂ ਵਿੱਚ ਕੁਦਰਤੀ ਆਫ਼ਤ ਐਲਾਨੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਕਈ ਥਾਵਾਂ ਖਾਸ ਕਰ ਕੇ ਰੋਪੜ, ਲੁਧਿਆਣਾ, ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ਦੇ 100 ਤੋਂ ਵੱਧ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਫ਼ਸਲਾਂ ਬਰਬਾਦ ਹੋਈਆਂ ਹਨ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਸੂਬਾ ਸਰਕਾਰ ਦੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਭਾਰਤ ਸਰਕਾਰ ਕੋਲੋਂ ਵਿਸ਼ੇਸ਼ ਪੈਕੇਜ ਲੈਣ ਲਈ ਮੈਮੋਰੰਡਮ ਤਿਆਰ ਕਰਨ। ਸਰਕਾਰੀ ਰਿਪੋਰਟ ਮੁਤਾਬਕ ਪੰਜਾਬ ਵਿੱਚ 326 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਤੇ ਪਾਣੀ ਵਿੱਚ ਡੁੱਬਣ ਕਾਰਨ 1.20 ਲੱਖ ਏਕੜ ਰਕਬੇ ਵਿੱਚ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ 5023 ਲੋਕਾਂ ਨੂੰ ਪ੍ਰਭਾਵਿਤ ਪਿੰਡਾਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਗਿਆ ਹੈ।

ਹੁਣੇ-ਹੁਣੇ ਆਹ ਦੇਖੋ ਪੰਜਾਬ ਚ’ ਕੀ ਹੋ ਗਿਆ,ਚੱਪੇ-ਚੱਪੇ ਤੇ ਹੋਈ ਫ਼ੌਜ ਤਾਇਨਾਤ,ਦੇਖੋ ਪੂਰੀ ਖ਼ਬਰ

ਜੰਮੂ-ਕਸ਼ਮੀਰ ‘ਚ ਧਾਰਾ 370 ਅਤੇ 35-ਏ ਖਤਮ ਕਰਨ ਤੋਂ ਬਾਅਦ ਹਾਲਾਤ ਨਾਲ ਨਜਿੱਠਣ ਲਈ ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਵਲੋਂ ਜਾਰੀ ਕੀਤੇ ਗਏ ਰੈੱਡ ਅਲਰਟ ‘ਚ ਸਰਹੱਦੀ ਰੇਂਜ ਅਨੁਸਾਰ ਆਉਂਦੇ 5 ਪੁਲਸ ਜ਼ਿਲਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਵਿਵਸਥਾ ਨੂੰ ਹੋਰ ਜ਼ਿਆਦਾ ਪੁਖਤਾ ਬਣਾਉਣ ਲਈ ਇਕ ਲੱਖ ਤੋਂ ਵੱਧ ਡੇਪੋ ਫੀਲਡ ‘ਚ ਤਾਇਨਾਤ ਕਰ ਦਿੱਤੇ ਗਏ ਹਨ। ਇਸ ਸਬੰਧੀ ਆਈ. ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ 5 ਪੁਲਸ ਜ਼ਿਲਿਆਂ ਜਿਨ੍ਹਾਂ ਦੀਆਂ ਸਰਹੱਦਾਂ ਲਗਭਗ 300 ਕਿਲੋਮੀਟਰ ਦੇ ਕਰੀਬ ਹਨ, ‘ਚ ਤਰਨਤਾਰਨ ਤੋਂ ਅੰਮ੍ਰਿਤਸਰ ਦਿਹਾਤੀ, ਬਟਾਲਾ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲੇ ਆਉਂਦੇ ਹਨ, ਜਿਥੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਰੈੱਡ ਅਲਰਟ ‘ਚ ਵੱਧਦੀਆਂ ਹਨ ਪੁਲਸ ਦੀਆਂ ਸਰਗਰਮੀਆਂ – ਆਮ ਅਲਰਟ ‘ਚ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ, ਬਾਹਰ ਦੇ ਰਾਜਾਂ ਨਾਲ ਇੰਟਰ-ਡਿਸਟ੍ਰਿਕਟ ਚੈਕਿੰਗ ਦੇ ਨਾਲ-ਨਾਲ ਆਮ ਤੌਰ ‘ਤੇ ਭੀੜ ਅਤੇ ਜ਼ਿਆਦਾ ਲੋਕਾਂ ਨੂੰ ਇਕੱਠੇ ਨਾ ਹੋਣ ਦੇਣ ਆਦਿ ਸ਼ਾਮਲ ਹੁੰਦੇ ਹਨ, ਉਥੇ ਰੈੱਡ ਅਲਰਟ ‘ਚ ਸਬੰਧਤ ਖੇਤਰਾਂ ਦੇ ਹੋਟਲ, ਰੈਸਟੋਰੈਂਟ, ਬਾਰ ਅਤੇ ਹੋਰ ਸਥਾਨਾਂ ਨੂੰ ਚੈੱਕ ਕੀਤਾ ਜਾਂਦਾ ਹੈ, ਜਿਥੇ ਕਿਸੇ ਲੁਕਣ ਦੇ ਟਿਕਾਣੇ ਬਣੇ ਹੋਣ। ਇਸ ਵਿਚ ਪੁਲਸ ਦੀਆਂ ਸਰਗਰਮੀਆਂ ਕਾਫੀ ਵੱਧ ਹੁੰਦੀਆਂ ਹਨ। ਇਸ ਉਪਰੰਤ ਰੈੱਡ ਅਲਰਟ ‘ਚ ਪੁਲਸ ਕੋਲ ਸਭ ਤੋਂ ਵੱਧ ਸ਼ਕਤੀਆਂ ਹੁੰਦੀਆਂ ਹਨ

1 ਲੱਖ ਤੋਂ ਵੱਧ ਡੇਪੋ ਕਰ ਰਹੇ ਹਨ ਬਾਰਡਰ ਰੇਂਜ ‘ਚ ਕੰਮ ਵਿਵਸਥਾ ਨੂੰ ਹੋਰ ਵੱਧ ਪੁਖਤਾ ਬਣਾਉਣ ਲਈ ਬਾਰਡਰ ਰੇਂਜ ਪੁਲਸ ਵਲੋਂ ਆਪਣੇ ਸਰਹੱਦੀ ਖੇਤਰਾਂ ‘ਚ ਆਉਂਦੇ 5 ਜ਼ਿਲਿਆਂ ਤੋਂ 1,05,694 ਡੇਪੋ ਕੰਮ ਕਰ ਰਹੇ ਹਨ। ਪੁਲਸ ਵਲੋਂ ਬਣਾਏ ਗਏ ਡਰੱਗ ਐਬਿਊਜ਼ ਪ੍ਰੀਵੈਂਸ਼ਨ ਆਫੀਸ਼ੀਅਲ (ਡੇਪੋ) ‘ਚ ਸਮਾਜ ਦੇ ਸਰਗਰਮ ਲੋਕ ਜਿਨ੍ਹਾਂ ‘ਚ ਡਾਕਟਰ, ਵਕੀਲ, ਸਮਾਜ ਸੇਵਕ, ਕਿਸਾਨ, ਸੇਵਾਮੁਕਤ ਫੌਜੀ ਅਤੇ ਪੁਲਸ ਅਧਿਕਾਰੀ ਹੁੰਦੇ ਹਨ, ਜੋ ਕਾਨੂੰਨ ਅਤੇ ਵਿਵਸਥਾ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਨਿਯੁਕਤ ਕੀਤੇ ਗਏ ਡੇਪੋ ਜ਼ਿਲਿਆਂ ਦੇ ਐੱਸ. ਐੱਸ. ਪੀ. ਦੀ ਸਿੱਧੀ ਪਹੁੰਚ ਅਤੇ ਨਿਗਰਾਨੀ ‘ਚ ਹੁੰਦੇ ਹਨ।

ਆਈ. ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਇਸ ਸਮੇਂ ਡੇਪੋ 5 ਜ਼ਿਲਿਆਂ ਦੇ ਐੱਸ. ਐੱਸ. ਪੀ. ਦੇ ਨਾਲ ਪੂਰੀ ਤਰ੍ਹਾਂ ਆਪਣਾ ਫਰਜ਼ ਨਿਭਾ ਰਹੇ ਹਨ, ਜਿਨ੍ਹਾਂ ‘ਚ ਅੰਮ੍ਰਿਤਸਰ ਦਿਹਾਤੀ ‘ਚ 40795 (ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ), ਤਰਨਤਾਰਨ ਪੁਲਸ ਜ਼ਿਲੇ ‘ਚ 2512 (ਐੱਸ. ਐੱਸ. ਪੀ. ਧਰੁਵ ਦਹੀਆ), ਬਟਾਲਾ ਪੁਲਸ ਜ਼ਿਲੇ ‘ਚ 14300 (ਐੱਸ. ਐੱਸ. ਪੀ. ਉਪਿੰਦਰਜੀਤ ਸਿੰਘ ਘੁੰਮਣ), ਪਠਾਨਕੋਟ ਪੁਲਸ ਜ਼ਿਲੇ ‘ਚ 12443 (ਐੱਸ. ਐੱਸ. ਪੀ. ਦੀਪਕ ਹਿਲੋਰੀ) ਅਤੇ ਗੁਰਦਾਸਪੁਰ ਜ਼ਿਲੇ ‘ਚ 13144 ਡੇਪੋ (ਐੱਸ. ਐੱਸ. ਪੀ. ਸਵਰਣਦੀਪ ਸਿੰਘ) ਸਰਗਰਮ ਹਨ, ਜਿਨ੍ਹਾਂ ਦੀ ਨਿਯੁਕਤੀ ਵੀ ਬਾਰਡਰ ਰੇਂਜ ਪੁਲਸ ਨੇ ਹੀ ਕੀਤੀ ਹੈ। ਵਰਣਨਯੋਗ ਹੈ ਕਿ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਮਜੀਠਾ ਪੁਲਸ ਜ਼ਿਲੇ ‘ਚ ਡੇਪੋ ਨੂੰ ਸਰਗਰਮ ਕਰਨ ‘ਚ ਤਤਕਾਲੀਨ ਐੱਸ. ਐੱਸ. ਪੀ. ਪਰਮਪਾਲ ਸਿੰਘ ਦੀ ਪ੍ਰਮੁੱਖ ਭੂਮਿਕਾ ਸੀ, ਜਿਸ ਕਾਰਣ ਇਨ੍ਹਾਂ ਖੇਤਰਾਂ ‘ਚ ਪੁਲਸ ਨੂੰ ਮੁਲਜ਼ਮਾਂ ਦੇ ਗੜ੍ਹ ਤੋੜਨ ‘ਚ ਕਾਫ਼ੀ ਮਦਦ ਮਿਲੀ ਸੀ।

ਦੂਜੇ ਸੂਬਿਆਂ ਤੋਂ ਆਉਣ-ਜਾਣ ਵਾਲੀਆਂ ਬੱਸਾਂ ਦੀ ਚੈਕਿੰਗ ਸਰਹੱਦੀ ਰੇਂਜ ਪੁਲਸ ਪੰਜਾਬ ਨਾਲ ਲੱਗਦੇ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਦੇ ਨਾਲ-ਨਾਲ ਵਿਸ਼ੇਸ਼ ਤੌਰ ‘ਤੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ‘ਚ ਆਉਣ-ਜਾਣ ਵਾਲੇ ਮਾਲ ਦੀ ਚੈਕਿੰਗ ਵੀ ਕਰੇਗੀ। ਹਾਲਾਂਕਿ ਬੱਸਾਂ ਆਦਿ ‘ਚ ਮਾਲ ਚੈੱਕ ਕਰਨ ਲਈ ਟੈਕਸੇਸ਼ਨ ਵਿਭਾਗ ਹੀ ਜ਼ਿਆਦਾ ਸਰਗਰਮ ਹੁੰਦਾ ਹੈ ਪਰ ਇਤਰਾਜ਼ਯੋਗ ਚੀਜ਼ਾਂ ਦੀ ਟੋਹ ਲੈਣ ਲਈ ਪੰਜਾਬ ਪੁਲਸ ਸਿੱਧਾ ਦਖਲ ਕਰੇਗੀ