ਪੰਜਾਬ ਚ ਵਾਪਰਿਆ ਦਰਦਨਾਕ ਹਾਦਸਾ ਦੋ ਕਾਰਾਂ ਤੇ ਮੋਟਰਸਾਈਕਲ ਦੀ ਟੱਕਰ ਚ ਪਤੀ ਪਤਨੀ ਦੀ ਮੌਤ

ਅਬੋਹਰ-ਗੰਗਾਨਗਰ ਰੋਡ ਉੱਤੇ ਪਿੰਡ ਖੁਈਆਂ ਸਰਵਰ ਤੇ ਪੰਚਕੋਸ਼ੀ ਵਿੱਚ ਦੋ ਕਾਰਾਂ ਤੇ ਇੱਕ ਮੋਟਰਸਾਈਕਲ ਵਿੱਚ ਜ਼ਬਰਦਸਤ ਟੱਕਰ ਹੋ ਗਈ। ਇਸ ਘਟਨਾ ਵਿੱਚ ਗੰਗਾਨਗਰ ਨਿਵਾਸੀ ਰਾਜਕੁਮਾਰ ਤੇ ਉਸ ਦੀ ਪਤਨੀ ਰਾਣੀ ਦੀ ਮੌਤ ਹੋ ਗਈ। ਖੁਈਆਂ ਸਰਵਰ ਦੀ ਪੁਲਿਸ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਲਿਆਕੇ ਪੋਸਟਮਾਰਟਮ ਕਰਵਾਇਆ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਕਾਰਵਾਈ ਕਰ ਰਹੀ ਹੈ। ਕਾਰ ਚਾਲਕ ਰਾਏ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਨੂੰ ਪਿੱਛੇ ਇੱਕ ਹੋਰ ਕਾਰ ਨੇ ਟੱਕਰ ਮਾਰੀ,

ਜਿਸ ਦੇ ਨਾਲ ਪਿਛਲੀ ਕਾਰ ਦਿਸ਼ਾ ਬਦਲ ਕੇ ਸਾਹਮਣੇ ਆਉਂਦੇ ਇੱਕ ਮੋਟਰਸਾਈਕਲ ਨਾਲ ਜਾ ਟਕਰਾਈ। ਮੋਟਰਸਾਈਕਲ ‘ਤੇ ਸਵਾਰ ਪਤੀ-ਪਤਨੀ ਵਿੱਚੋਂ ਰਾਣੀ ਦੀ ਮੌਕੇ ਉੱਤੇ ਮੌਤ ਹੋ ਗਈ ਜਦਕਿ ਜਖ਼ਮੀ ਰਾਜਕੁਮਾਰ ਦੀ ਹਸਪਤਾਲ ਜਾਂਦਿਆਂ ਰਸਤੇ ਵਿੱਚ ਮੌਤ ਹੋ ਗਈ। ਮ੍ਰਿਤਕਾ ਰਾਣੀ ਦੇ ਭਰਾ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਗੰਗਾਨਗਰ ਤੋਂ ਫਾਜ਼ਿਲਕਾ ਦੇ ਪਿੰਡ ਬਾਂਦੀਵਾਲਾ ਵਿੱਚ ਆਪਣੇ ਰਿਸ਼ਤੇਦਾਰਾ ਨੂੰ ਮਿਲਣ ਜਾ ਰਹੇ ਸੀ। ਰਾਹ ਵਿੱਚ ਉਨ੍ਹਾਂ ਦਾ ਐਕਸੀਡੇਂਟ ਹੋ ਗਿਆ ਜਿਸ ਵਿੱਚ ਉਸ ਦੀ ਭੈਣ ਤੇ ਜੀਜੇ ਦੀ ਮੌਤ ਹੋ ਗਈ।

ਉਸ ਨੇ ਦੱਸਿਆ ਕਿ ਇਨ੍ਹਾਂ ਦੇ ਦੋ ਛੋਟੇ ਬੱਚੇ ਵੀ ਹਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਦੋ ਕਾਰਾਂ ਤੇ ਬਾਈਕ ਦੀ ਟੱਕਰ ਵਿੱਚ ਦੋਵਾਂ ਪਤੀ-ਪਤਨੀ ਦੀ ਮੌਤ ਹੋ ਗਈ। ਕਾਰ ਡ੍ਰਾਈਵਰ ਉੱਤੇ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ਾਂ ਦਾ ਪੋਸਟ ਮਾਰਟਮ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਏਗੀ।

ਕਾਂਗਰਸੀ ਲੀਡਰ ਤੇ ਹੀ ਕਰਵਾਈ ਰਾਜਾ ਵੜਿੰਗ ਨੇ FIR ਦਰਜ

ਕਾਂਗਰਸ ਦੇ ਗਿੱਦੜਬਾਹਾ ਤੋ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਅਕਸਰ ਹੀ ਚਰਚਾ ਵਿੱਚ ਰਹਿੰਦੇ ਹਨ। ਹੁਣ ਉਨ੍ਹਾਂ ਨਾਲ ਸਬੰਧਿਤ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਰਾਜਾ ਵੜਿੰਗ ਨੇ ਆਪਣੀ ਹੀ ਪਾਰਟੀ ਦੇ ਆਗੂ ‘ਤੇ ਐਫਆਈਆਰ ਦਰਜ ਕਰਵਾ ਦਿੱਤੀ ਹੈ। ਜ਼ਿਲ੍ਹਾ ਮੁਕਤਸਰ ਦੇ ਕਾਂਗਰਸ ਕਿਸਾਨ ਸੈਲ ਦੇ ਆਗੂ ਸ਼ਰਨਜੀਤ ਸੰਧੂ ਦੇ ਉੱਪਰ ਰਾਜਾ ਵੜਿੰਗ ਨੇ ਮਾਣਹਾਨੀ ਦਾ ਮਾਮਲਾ ਦਰਜ ਕਰਾਇਆ ਹੈ।

ਜਾਣਕਾਰੀ ਮੁਤਾਬਕ ਕਾਂਗਰਸ ਆਗੂ ਨੇ ਫੇਸਬੁਕ ‘ਤੇ ਪੋਸਟ ਪਾ ਕੇ ਵੜਿੰਗ ਖ਼ਿਲਾਫ਼ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ, ਜਿਸ ਤੋ ਬਾਅਦ ਵਿਧਾਇਕ ਨੇ ਆਪਣੀ ਹੀ ਪਾਰਟੀ ਦੇ ਲੀਡਰ ‘ਤੇ ਪਰਚਾ ਦਰਜ ਕਰਵਾ ਦਿੱਤਾ। ਪੁਲਿਸ ਨੇ ਦੱਸਿਆ ਕਿ ਕਾਂਗਰਸ ਕਿਸਾਨ ਸੈਲ ਦੇ ਆਗੂ ਸ਼ਰਨਜੀਤ ਸੰਧੂ ਦੇ ਖਿਲਾਫ ਭਾਰਤੀ ਸੰਵਿਧਾਨ ਦੀ ਧਾਰਾ 469 ,499, 500, 120, 67 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ।

ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਫੋਲੋ ਕਰੋ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ | ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਰੰਮੀ ਰੰਧਾਵਾ ਤੇ ਐਲੀ ਮਾਂਗਟ ਦੇ ਮਾਮਲੇ ਚ’ ਹੁਣੇ-ਹੁਣੇ ਹੋਇਆ ਇਹ ਵੱਡਾ ਖੁਲਾਸਾ,ਦੇਖੋ ਪੂਰੀ ਖ਼ਬਰ

ਪੰਜਾਬ ‘ਚ ਕਿਸੇ ਸਮੇਂ ਦਹਿਸ਼ਤ ਦਾ ਦੂਜਾ ਨਾਂ ਮੰਨਿਆ ਜਾਂਦਾ ਬਦਮਾਸ਼ ਵਿੱਕੀ ਗੌਡਰ ਦੇ ਗਰੁੱਪ ਨੇ ਗਾਇਕ ਰੰਮੀ ਰੰਧਾਵਾ ਤੇ ਐਲੀ ਮਾਂਗਟ ਦੀ ਲੜਾਈ ‘ਚ ਐਂਟਰੀ ਕੀਤੀ ਹੈ। ਬਾਦਮਾਸ਼ ਗਰੁੱਪ ‘ਸ਼ੇਰਾ ਖੁੱਬਣ ਆਲੇ’ ਪੇਜ ‘ਤੇ ਇਕ ਪੋਸਟ ਪਾਈ ਗਈ ਹੈ, ਜਿਸ ‘ਚ ਲਿਖਿਆ ਗਿਆ ਹੈ ਕਿ ਪੰਗਾ ਰੰਧਾਵਾ ਬ੍ਰਦਰਜ਼ ਨੇ ਲਿਆ ਹੈ, ਐਲੀ ਮਾਂਗਟ ਨੂੰ ਪੁੱਠਾ-ਸਿੱਧਾ ਬੋਲ ਉਕਸਾਉਂਦੇ ਰਹੇ। ਐਲੀ ਕਾਫੀ ਫੇਮਸ ਹੈ, ਉਸ ਦੀ ਵੀ ਸੈਲਫ ਰਿਸਪੈਕਟ ਹੈ, ਉਹ ਵੀ ਕਿੰਨਾ ਕੁ ਬਰਦਾਸ਼ਤ ਕਰਦਾ ਪਰ ਅੱਜ ਦੇ ਦੌਰ ‘ਚ ਕੋਈ ਵੀ ਇਹ ਸਭ ਬਰਦਾਸ਼ਤ ਨਹੀਂ ਕਰਦਾ।

ਇਸੇ ਕਰਕੇ ਐਲੀ ਮਾਂਗਟ ਨੂੰ ਰੰਧਾਵਾ ਬ੍ਰਦਰਜ਼ ਦਾ ਇਹ ਚੈਲੰਜ ਸਵੀਕਾਰ ਕਰਕੇ ਇੰਡੀਆ ਆਉਣਾ ਪਿਆ ਪਰ ਉਸ ਨੂੰ ਪੰਜਾਬ ਦੇ ਮਾੜੇ ਹਾਲਾਤ ਬਾਰੇ ਅੰਦਾਜ਼ਾ ਨਹੀਂ ਸੀ।ਗਲਤੀ ਰੰਮੀ ਮੋਟੇ ਦੀ ਪਰ ਉਸ ਨੂੰ ਇਕ ਦਿਨ ‘ਚ ਛੱਡ ਦਿੱਤਾ ਗਿਆ ਜਦਕਿ ਪੰਜਾਬ ਪੁਲਸ ਐਲੀ ਮਾਂਗਟ ਦੀ ਜ਼ਿੰਦਗੀ ਖਰਾਬ ਕਰਨ ‘ਤੇ ਲੱਗੀ ਹੋਈ ਹੈ। ‘ਸ਼ੇਰਾ ਖੁੱਬਣ ਆਲੇ’ ਪੇਜ ‘ਤੇ ਇਹ ਵੀ ਲਿਖਿਆ ਗਿਆ ਹੈ ਕਿ ਇਸ ਦੌਰਾਨ ਕੋਈ ਗੋਲੀ ਨਹੀਂ ਚੱਲੀ, ਸਾਰਿਆਂ ਨੇ ਲਾਈਵ ਦੇਖਿਆ ਹੈ। ਨਾ ਹੀ ਐਲੀ ਮਾਂਗਟ ਨੇ ਸਿੱਖ ਧਰਮ ਦਾ ਅਪਮਾਨ ਕੀਤਾ।

ਫਿਰ ਵੀ ਉਸ ਨਾਲ ਧੱਕਾ ਕਿਉਂ? ਰੰਮੀ ਨੂੰ ਕਿਉਂ ਛੱਡਿਆ ਗਿਆ ਉਹ ਹੀ ਤਾਂ ਇਸ ਸਿਆਪੇ ਦੀ ਜੜ੍ਹ ਆ, ਉਸ ਨੂੰ ਕਿਉਂ ਨਹੀਂ ਸਜ਼ਾ ਮਿਲੀ? ਕੀ ਐਲੀ ਮਾਂਗਟ ਨੂੰ ਬਦਮਾਸ਼ ਬਣਨ ਲਈ ਮਜਬੂਰ ਕੀਤਾ ਜਾ ਰਿਹਾ ਹੈ? ਮੇਰੀ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਇੰਨਾ ਧੱਕਾ ਨਾ ਕਰੋ ਕਿਸੇ ਨਾਲ ਵੀ ਕਿ ਉਸ ਦੀ ਜ਼ਿੰਦਗੀ ਖਰਾਬ ਹੋ ਜਾਵੇ।

ਇਥੇ ਇਹ ਵੀ ਦੱਸਣਯੋਗ ਹੈ ਕਿ ਬਾਅਦ ਵਿਚ ‘ਸ਼ੇਰਾ ਖੁੱਬਣ ਆਲੇ’ ਪੇਜ ਤੋਂ ਇਹ ਪੋਸਟ ਡਿਲੀਟ ਕਰ ਦਿੱਤੀ ਗਈ। ਫਿਲਹਾਲ ਇਹ ਪੋਸਟਾਂ ਕਿਸ ਵਲੋਂ ਪਾਈਆਂ ਗਈਆਂ ਹਨ ਅਤੇ ਇਸ ਪੇਜ ਨੂੰ ਕੌਣ ਚਲਾ ਰਿਹਾ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇਨ੍ਹਾਂ ਪੋਸਟਾਂ ਨੇ ਐਲੀ ਮਾਂਗਟ ਤੇ ਰੰਮੀ ਰੰਧਾਵਾ ਦੀ ਲੜਾਈ ਦੇ ਨਾਲ-ਨਾਲ ਪੁਲਸ ਪ੍ਰਸ਼ਾਸਨ ਲਈ ਵੀ ਨਵੀਂ ਮੁਸੀਬਤ ਜ਼ਰੂਰ ਖੜੀ ਕਰ ਦਿੱਤੀ ਹੈ।

ਮੌਸਮ ਵਿਭਾਗ ਨੇ ਹੁਣੇ-ਹੁਣੇ ਦਿੱਤੀ ਤਾਜ਼ਾ ਜਾਣਕਾਰੀ,ਇਹਨਾਂ 36 ਜ਼ਿਲ੍ਹਿਆਂ ਚ’…. ਦੇਖੋ ਪੂਰੀ ਖ਼ਬਰ

ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਨੂੰ ਫਿਲਹਾਲ ਹੁੰਮਸ ਭਰੀ ਗਰਮੀ ਤੋਂ ਨਿਜਾਤ ਨਹੀਂ ਮਿਲਣ ਵਾਲੀ ਹੈ, ਕਿਉਂਕਿ ਮੌਨਸੂਨ ਅਜੇ ਵੀ ਸਰਗਰਮ ਹੈ। ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਆਈਐੱਮਡੀ ਦੇ ਅੰਕੜਿਆਂ ਮੁਤਾਬਕ, ਇਸ ਸਾਲ ਹੁਣ ਤਕ ਦੇਸ਼ ਵਿਚ ਆਮ ਤੋਂ ਚਾਰ ਫ਼ੀਸਦੀ ਜ਼ਿਆਦਾ ਬਾਰਿਸ਼ ਹੋਈ ਹੈ।ਆਮ ਤੌਰ ‘ਤੇ ਪਹਿਲੀ ਸਤੰਬਰ ਤੋਂ ਬਾਅਦ ਤੋਂ ਪੱਛਮੀ ਰਾਜਸਥਾਨ ਦੇ ਇਲਾਕਿਆਂ ਵਿਚ ਮੌਨਸੂਨ ਦੀ ਸਰਗਰਮੀ ਘੱਟ ਹੋਣ ਲੱਗਦੀ ਹੈ।

15 ਸਤੰਬਰ ਤਕ ਰਾਜਸਥਾਨ ਦੇ ਕੁਝ ਹੋਰਨਾਂ ਇਲਾਕਿਆਂ, ਗੁਜਰਾਤ ਦੇ ਕੱਛ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਵੀ ਮੌਨਸੂਨ ਦੀ ਬਾਰਿਸ਼ ਬੰਦ ਹੋ ਜਾਂਦੀ ਹੈ ਪਰ ਇਸ ਸਾਲ ਪੱਛਮੀ ਰਾਜਸਥਾਨ ਵਿਚ ਅਜੇ ਵੀ ਮੌਨਸੂਨ ਸਰਗਰਮ ਹੈ।ਰਾਸ਼ਟਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੀ ਮੁਖੀ ਕੇ ਸਤੀ ਦੇਵੀ ਮੁਤਾਬਕ, ਮੌਜੂਦਾ ਸਮੇਂ ਵਿਚ ਉੱਤਰ-ਪੱਛਮੀ ਮੱਧ ਪ੍ਰਦੇਸ਼ ਵਿਚ ਘੱਟ ਦਬਾਅ ਦਾ ਖੇਤਰ ਬਣਿਆ ਹੋਇਆ ਹੈ, ਜਿਸ ਨਾਲ ਚੰਗੀ ਬਾਰਿਸ਼ ਹੋ ਰਹੀ ਹੈ।

ਇਸ ਕਾਰਨ ਹਵਾ ਵਿਚ ਨਮੀ ਬਣੀ ਹੋਈ ਹੈ। ਉੱਤਰ ਭਾਰਤ ਦੇ ਕਈ ਮੈਦਾਨੀ ਇਲਾਕਿਆਂ ਵਿਚ ਬਹੁਤ ਜ਼ਿਆਦਾ ਹੁੰਮਸ ਬਣੀ ਹੋਈ ਹੈ ਜਿਹੜੀ ਸਤੰਬਰ ਦੇ ਮਹੀਨੇ ਵਿਚ ਆਮ ਦੇਖਣ ਨੂੰ ਨਹੀਂ ਮਿਲਦੀ। ਘੱਟ ਦਬਾਅ ਖੇਤਰ ਦੇ ਚੱਲਦੇ ਹਵਾ ਵਿਚ ਨਮੀ ਹੈ ਜਿਹੜੀ ਤਾਪਮਾਨ ਨਾਲ ਮਿਲ ਕੇ ਹੁੰਮਸ ਪੈਦਾ ਕਰ ਰਹੀ ਹੈ।ਆਈਐੱਮਡੀ ਦੇ ਡਾਇਰੈਕਟਰ ਜਨਰਲ ਮਨੋਜ ਮਹਾਪਾਤਰਾ ਨੇ ਕਿਹਾ ਕਿ ਵੈਸੇ ਤਾਂ ਘੱਟ ਦਬਾਅ ਦੀ ਤੀਬਰਤਾ ‘ਚ ਸੋਮਵਾਰ ਤਕ ਕਮੀ ਆਉਣ ਲੱਗੇਗੀ, ਪਰ ਉਸ ਦਾ ਪ੍ਰਭਾਵ ਅਗਲੇ ਪੰਜ ਦਿਨਾਂ ਤਕ ਬਣਿਆ ਰਹੇਗਾ। ਉਸ ਤੋਂ ਬਾਅਦ ਹੀ ਮੌਨਸੂਨ ਦੇ ਖ਼ਤਮ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ।

ਹਾਲੇ ਤਕ ਦੇਸ਼ ਵਿਚ ਆਮ ਤੋਂ ਚਾਰ ਫ਼ੀਸਦੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ। ਦੱਖਣੀ ਖੇਤਰ ਵਿਚ ਇਹ 10 ਫ਼ੀਸਦੀ ਜ਼ਿਆਦਾ ਹੈ, ਜਦਕਿ ਮੱਧ ਭਾਰਤ ਵਿਚ 23 ਫ਼ੀਸਦੀ ਜ਼ਿਆਦਾ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਪੂਰਬੀ ਅਤੇ ਉੱਤਰੀ ਭਾਰਤ ਵਿਚ ਕ੍ਰਮਵਾਰ 18 ਅਤੇ ਅੱਠ ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਵੈਸੇ ਦੇਸ਼ ਦੇ ਮੌਸਮ ਸਬੰਧੀ 36 ਉਪ ਖੇਤਰਾਂ ਵਿਚੋਂ ਦੋ-ਤਿਹਾਈ ਤੋਂ ਜ਼ਿਆਦਾ ਖੇਤਰਾਂ ਵਿਚ ਆਮ ਜਾਂ ਉਸ ਤੋਂ ਜ਼ਿਆਦਾ ਬਾਰਿਸ਼ ਹੋਈ ਹੈ। ਇਨ੍ਹਾਂ ਵਿਚੋਂ 16 ਉਪ ਖੇਤਰਾਂ ਵਿਚ ਆਮ ਅਤੇ 11 ਉਪ ਖੇਤਰਾਂ ਵਿਚ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ।

ਦੋ ਦਿਨ ਦੀ ਨਵਜੰਮੀ ਬੱਚੀ ਮਿਲੀ ਸਿਵਲ ਹਸਪਤਾਲ ਚੋਂ ਲਵਾਰਿਸ ਹਾਲਤ ਚ

ਅਬੋਹਰ ਦੇ ਸਿਵਲ ਹਸਪਤਾਲ ‘ਚ ਲੱਗੇ ਪਾਲਣੇ ‘ਚ ਅੱਜ ਸਵੇਰੇ ਕੋਈ ਦੋ ਦਿਨ ਦੀ ਨਵਜਨਮੀ ਬੱਚੀ ਛੱਡ ਕੇ ਚਲਾ ਗਿਆ ਜਿਸ ਦਾ ਪ੍ਰਸ਼ਾਸਨ ਨੂੰ ਪਤਾ ਲੱਗਦੇ ਹੀ ਅਬੋਹਰ ਦੀ ਐਸਡੀਐਮ ਪੂਨਮ ਸਿੰਘ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਬੱਚੀ ਨੂੰ ਹਸਪਤਾਲ ‘ਚ ਡਾਕਟਰਾਂ ਨੇ ਚੈੱਕ ਕੀਤਾ ਅਤੇ ਉਨ੍ਹਾਂ ਨੇ ਬੱਚੀ ਨੂੰ ਬਿਕਲੁਕ ਸਿਹਤਮੰਦ ਦੱਸਿਆ।

ਅਬੋਹਰ ਇਲਾਕੇ ‘ਚ ਨਵ ਜਨਮੀ ਬੱਚੀਆਂ ਦੇ ਭਰੂਣ ਕਾਫੀ ਲੰਬੇ ਸਮੇਂ ਤੋਂ ਮਿਲ ਰਹੇ ਸੀ ਜਿਸ ਦੇ ਚਲਦਿਆਂ ਪ੍ਰਸ਼ਾਸ਼ਨ ਨੇ ਕਈ ਇੱਕ ਸਾਲ ਪਹਿਲਾਂ ਅਬੋਹਰ ਦੇ ਸਿਵਲ ਹਸਪਤਾਲ ‘ਚ ਇੱਕ ਸਮਾਜ ਸੇਵੀ ਸੰਸਥਾ ਦੇ ਨਾਲ ਮਿਲਕੇ ਪਾਲਣਾ ਲਗਾਇਆ ਸੀ ਤਾਂ ਜੋ ਲੋਕ ਬੱਚਿਆਂ ਦਾ ਕਤਲ ਕਰਨ ਦੀ ਥਾਂ ਉਨ੍ਹਾਂ ਨੇ ਪ੍ਰਸ਼ਾਸਨ ਹਵਾਲੇ ਕਰ ਦੇਣ। ਇਸ ਦੇ ਚਲਦਿਆਂ ਅੱਜ ਕੋਈ ਸਵੇਰੇ ਬੱਚੀ ਨੂੰ ਇਸ ਪਾਲਣੇ ‘ਚ ਛੱਡ ਕੇ ਚਲਾ ਗਿਆ।

ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕੱਤ ‘ਚ ਆਇਆ। ਪ੍ਰਸ਼ਾਸਨ ਨੇ ਬੱਚੀ ਦਾ ਚੈਕਅਪ ਕਰਨ ਤੋਂ ਬਾਅਦ ਇਸ ਦਾ ਨਾਂ ਮੰਜੀਰਾ ਰਖਿਆ ਹੈ। ਜਿਸ ਦੀ ਹੁਣ ਦੇਖਭਾਲ ਕੀਤੀ ਜਾ ਰਹੀ ਹੈ।

ਹੁਣੇ ਹੁਣੇ ਪੰਜਾਬ ਤੋਂ ਆਈ ਵੱਡੀ ਖਬਰ – ਪ੍ਰੇਮ ਵਿਆਹ ਵਾਲਿਆਂ ਦਾ ਦੇਖੋ ਕੀ ਹਾਲ ਕਰਤਾ

ਸਰਾਏ ਅਮਾਨਤ ਖਾ:ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਵਿਖੇ ਪ੍ਰੇਮ ਵਿਆਹ ਕਰਾਉਣ ‘ਤੇ ਕੁੜੀ-ਮੁੰਡੇ ਦੀ ਗੋਲੀਆਂ ਨਾਲ ਜੀਵਨ ਲੀਲ੍ਹਾ ਖਤਮ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਸ ਨੇ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਪਿੰਡ ਨੋਸ਼ਿਹਰਾ ਢਾਲਾ ਦੇ ਅਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਪਿੰਡ ਗਹਿਰੀ ਦੀ ਕੁੜੀ ਅਮਨਪ੍ਰੀਤ ਕੌਰ ਨਾਲ ਇਕ ਸਾਲ ਪਹਿਲਾ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਪਿੰਡ ਨੋਸ਼ਿਹਰਾ ਵਿਖੇ ਹੀ ਰਹਿ ਰਹੇ ਸਨ। ਅੱਜ ਸਵੇਰੇ ਜਦੋਂ ਦੋਵੇਂ ਮੋਟਰਸਾਈਕਲ ‘ਤੇ ਪਿੰਡ ਵੱਲ ਆ ਰਹੇ ਸਨ ਤਾਂ ਇਕ ਸਵਿੱਫਟ ਕਾਰ ‘ਚ ਆਏ ਕੁਝ ਵਿਆਕਤੀਆਂ ਨੇ ਉਨ੍ਹਾਂ ਨੂੰ ਰੋਕ ਕੇ ਦੋਵਾਂ ‘ਨਾਲ ਇਸ ਤਰਾਂ ਕਰ ਦਿੱਤਾ ,

ਜਿਸ ਨਾਲ ਕਾਰਨ ਅਮਨਦੀਪ ਸਿੰਘ ਦੀ ਮੌਤ ਹੋ ਗਈ ਜਦਕਿ ਅਮਨਪ੍ਰੀਤ ਕੌਰ ਦੀ ਵੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਕੰਮਲਜੀਤ ਸਿੰਘ ਅਨੁਸਾਰ ਲੜਕੇ ਦੇ ਵਾਰਸਾ ਦੇ ਬਿਆਨ ਲੈ ਕੇ ਪੁਲਸ ਜਾਂਚ ਕਰ ਰਹੀ ਹੈ ਜਲਦ ਹੀ ਫੜ ਲਿਆ ਜਾਵੇਗਾ।

ਪੰਜਾਬੀਓ ਹੁਣ ਤੋਂ ਸੰਭਲ ਕੇ ਕਿਉਂਕਿ ਹੁਣ ਵਿਆਹ ਸ਼ਾਦੀਆਂ ਚ’ ਨਹੀਂ ਹੋਵੇਗਾ ਇਹ ਕੰਮ ਸਰਕਾਰ ਨੇ ਕਰਤਾ ਐਲਾਨ,ਦੇਖੋ ਪੂਰੀ ਖ਼ਬਰ

ਸ਼ਹਿਰ ‘ਚ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਕ ਵਾਰ ਫਿਰ ਤੋਂ ਦੇਰ ਰਾਤ ਚੱਲਣ ਵਾਲੇ ਰੈਸਟੋਰੈਂਟ ਤੇ ਪੱਬ ਬਾਰ ਦੀ ਸਮਾਂ ਸਾਰਣੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਜਾਰੀ ਹੈ। ਡੀ. ਸੀ. ਵਲੋਂ ਜਾਰੀ ਆਦੇਸ਼ਾਂ ਮੁਤਾਬਕ ਡੀ. ਜੇ. ਜਾਂ ਤੇਜ਼ ਆਵਾਜ਼ ਵਾਲਾ ਮਿਊਜ਼ਿਕ ਸਿਸਟਮ ਹਰ ਹਾਲ ‘ਚ 10 ਵਜੇ ਤਕ ਬੰਦ ਕਰਨਾ ਹੋਵੇਗਾ।

ਇਹ ਹੀ ਨਹੀਂ ਰਾਤ 12 ਵੱਜਦੇ ਹੀ ਅਜਿਹੇ ਤਮਾਮ ਰੈਸਟੋਰੈਂਟਸ, ਕਲੱਬ, ਬਾਰ ਆਦਿ ਦਾ ਸ਼ਟਰ ਡਾਊਨ ਕਰਨਾ ਹੋਵੇਗਾ। ਜ਼ਿਲਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਆਦੇਸ਼ 16 ਸਤੰਬਰ ਤੋਂ ਲੈ ਕੇ 15 ਨਵੰਬਰ ਤਕ ਲਾਗੂ ਰਹਿਣਗੇ |ਦੱਸਿਆ ਜਾ ਰਿਹਾ ਹੈ ਕਿ ਪੁਲਸ ਰਾਤ ‘ਚ ਇਸ ਆਦੇਸ਼ ਨੂੰ ਸਖ਼ਤੀ ਨਾਲ ਲਾਗੂ ਕਰਨ ‘ਤੇ ਨਜ਼ਰ ਰੱਖੇਗੀ।

ਪੀ. ਸੀ. ਆਰ. ਦੇ ਬਾਈਕ ਦਸਤੇ ਤੇ ਕਾਰ ਸਵਾਰ ਟੀਮ ਲਗਾਤਾਰ ਆਪਣੇ ਏਰੀਏ ‘ਚ ਚੱਲ ਰਹੇ ਰੈਸਟੋਰੈਂਟਸ, ਕਲੱਬ, ਬਾਰ ਤੇ ਪੱਬ ਆਦਿ ਦੀ ਚੈਕਿੰਗ ਕਰਦੇ ਰਹਿਣਗੇ। ਇਸ ਦੌਰਾਨ ਕਿਤੇ ਪਾਬੰਦੀ ਦੇ ਆਦੇਸ਼ਾਂ ਦਾ ਉਲੰਘਣ ਹੋਵੇਗਾ ਤਾਂ ਉਹ ਪਹਿਲਾਂ ਮਾਲਿਕ ਨੂੰ ਸਾਵਧਾਨ ਕਰਨਗੇ। ਕਹਿਣਾ ਨਾ ਮੰਨਣ ‘ਤੇ ਸੰਬੰਧਿਤ ਥਾਣੇ ਨੂੰ ਸੂਚਿਤ ਕੀਤਾ ਜਾਵੇਗਾ ਤੇ ਤੁਰੰਤ ਪੁਲਸ ਟੀਮ ਉਥੇ ਪਹੁੰਚ ਕੇ ਕਾਰਵਾਈ ਕਰੇਗੀ।

ਅਕਾਲੀ ਦਲ ਤੇ ਬੀਜੇਪੀ ਵਿਚਾਲੇ ਬਾਦਲ ਨੇ ਲਾਇਆ ਫੈਵੀਕੋਲ ਦਾ ਪੱਕਾ ਜੋੜ

ਦੇਸ਼ ਭਰ ਵਿੱਚ ਵੱਡੀ ਜਿੱਤ ਹਾਸਲ ਕਰਨ ਮਗਰੋਂ ਬੀਜੇਪੀ ਪੰਜਾਬ ਵਿੱਚ ਵੀ ਹੱਥ-ਪੈਰ ਮਾਰ ਰਹੀ ਹੈ। ਚਰਚਾ ਹੈ ਕਿ ਬੀਜੇਪੀ ਅਗਲੀਆਂ ਵਿਧਾਨ ਸਭਾ ਇਕੱਲੇ ਤੌਰ ‘ਤੇ ਲੜ ਸਕਦੀ ਹੈ। ਪੰਜਾਬ ਬੀਜੇਪੀ ਜਾਂ ਤਾਂ ਅਕਾਲੀ ਦਲ ਤੋਂ ਬਰਾਬਰ ਸੀਟਾਂ ਲੈਣ ਜਾਂ ਫਿਰ ਇਕੱਲੇ ਮੈਦਾਨ ਵਿੱਚ ਨਿੱਤਰਣ ਲਈ ਪਰ ਤੋਲ ਰਹੀ ਹੈ। ਇਸ ਤੋਂ ਕੁਝ ਅਕਾਲੀ ਲੀਡਰ ਔਖੇ ਵੀ ਹਨ। ਮੀਡੀਆ ਵਿੱਚ ਚਰਚਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਥਾਨਕ ਲੀਡਰਾਂ ਦੀ ਬਿਆਨਬਾਜ਼ੀ ਮਗਰੋਂ ਅਮਿਤ ਸ਼ਾਹ ਨੂੰ ਮਿਲਣਗੇ।

ਦੂਜੇ ਪਾਸੇ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਉਹ ਕਿਸੇ ਵੀ ਸੂਰਤ ਵਿੱਚ ਬੀਜੇਪੀ ਦਾ ਸਾਥ ਨਹੀਂ ਛੱਡਣਗੇ। ਉਨ੍ਹਾਂ ਆਖਿਆ ਹੈ ਕਿ ਭਾਵੇਂ ਉਨ੍ਹਾਂ ਨੂੰ ਫਾਇਦਾ ਹੋਵੇ ਜਾਂ ਨੁਕਸਾਨ ਪਰ ਉਹ ਇਹ ਸਾਥ ਨਹੀਂ ਛੱਡਣਗੇ। ਹਰਿਆਣਾ ਚੋਣਾਂ ਬਾਰੇ ਉਨ੍ਹਾਂ ਆਖਿਆ ਕਿ ਇਹ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਕਰਨਾ ਹੈ ਤੇ ਪ੍ਰਧਾਨ ਨੇ ਮਸ਼ਵਰਾ ਕਰਕੇ ਫ਼ੈਸਲਾ ਲੈਣਾ ਹੈ। ਉਨ੍ਹਾਂ ਦੀ ਨਿੱਜੀ ਰਾਏ ਬੀਜੇਪੀ ਦੇ ਸਾਥ ਦੀ ਹੈ।

ਦਰਅਸਲ ਅਕਾਲੀ ਦਲ ਤੇ ਬੀਜੇਪੀ ਵਿਚਾਲੇ ਰਿਸ਼ਤੇ ਨੂੰ ਜੋੜ ਕੇ ਰੱਖਣ ਵਾਲੇ ਪ੍ਰਕਾਸ਼ ਸਿੰਘ ਬਾਦਲ ਹੀ ਹਨ। ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਉਨ੍ਹਾਂ ਦਾ ਕਾਫੀ ਸਤਿਕਾਰ ਕਰਦੀ ਹੈ। ਇਸ ਲਈ ਜਦੋਂ ਵੀ ਪੰਜਾਬ ਦੀ ਲੀਡਰਸ਼ਿਪ ਵਿਚਾਲੇ ਤਰੇੜਾਂ ਆਉਂਦੀਆਂ ਹਨ ਤਾਂ ਬਾਦਲ ਸਿੱਧੇ ਹਾਈਕਮਾਨ ਨੂੰ ਮਿਲ ਕੇ ਸਭ ਠੀਕ ਲੈਂਦੇ ਹਨ। ਇਸ ਲਈ ਅਕਸਰ ਕਿਹਾ ਜਾਂਦਾ ਹੈ ਕਿ ਬਾਦਲ ਦੇ ਹੁੰਦਿਆਂ ਬੀਜੇਪੀ-ਅਕਾਲੀ ਦਲ ਦੇ ਗੱਠਜੋੜ ਨੂੰ ਕੋਈ ਖ਼ਤਰਾ ਨਹੀਂ।

ਵਿਦਿਆਰਥੀ ਜਥੇਬੰਦੀ ਸੋਨੂੰ ਦੇ ਪ੍ਰਧਾਨ ਦਾ ਕੀਤਾ ਗਿਆ ਕਤਲ!

ਵਿਦਿਆਰਥੀ ਜਥੇਬੰਦੀ ਸੋਪੂ ਦੇ ਪ੍ਰਧਾਨ ਸ਼ਿਵ ਧਾਲੀਵਾਲ (20) ਉਰਫ਼ ਸ਼ਿਵਾ ਦਾ ਤਿੰਨ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਹ ਵਾਰਦਾਤ ਸ਼ਹਿਰ ਦੇ ਇੱਛੇ ਵਾਲਾ ਰੋਡ ਉੱਤੇ ਵਾਪਰੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਬੁਲੇਟ ਮੋਟਰਸਾਈਕਲ ਉੱਤੇ ਫ਼ਰਾਰ ਹੋ ਗਏ। ਘਟਨਾ ਵੇਲੇ ਸ਼ਿਵਾ ਦੇ ਨਾਲ ਉਸ ਦਾ ਇੱਕ ਦੋਸਤ ਸਾਹਿਲ ਵੀ ਸੀ, ਜਿਸ ਪਾਸੋਂ ਪੁਲੀਸ ਪੁੱਛਗਿਛ ਕਰ ਰਹੀ ਹੈ। ਸਾਹਿਲ ਦਾ ਕਹਿਣਾ ਹੈ ਕਿ ਵਾਰਦਾਤ ਵੇਲੇ ਉਹ ਕਿਸੇ ਤਰ੍ਹਾਂ ਉੱਥੋਂ ਮੋਟਰਸਾਈਕਲ ਉੱਤੇ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ।

ਸ਼ਿਵਾ 12ਵੀਂ ਵਿੱਚ ਪੜ੍ਹਦਾ ਸੀ ਤੇ ਆਪਣੀ ਮਾਂ ਤੇ ਵੱਡੀ ਭੈਣ ਨਾਲ ਸਿਵਲ ਹਸਪਤਾਲ ’ਚ ਦਰਜਾ ਚਾਰ ਕਰਮਚਾਰੀਆਂ ਲਈ ਬਣੇ ਸਰਕਾਰੀ ਕੁਆਰਟਰ ਵਿੱਚ ਰਹਿੰਦਾ ਸੀ। ਸ਼ੁੱਕਰਵਾਰ ਰਾਤ ਉਹ ਆਪਣੇ ਦੋਸਤ ਸਾਹਿਲ ਨਾਲ ਘਰੋਂ ਨਿਕਲਿਆ ਸੀ। ਸ਼ਿਵਾ ਦੀ ਮਾਂ ਸਿਵਲ ਹਸਪਤਾਲ ਵਿੱਚ ਦਰਜਾ ਚਾਰ ਕਰਮਚਾਰੀ ਹੈ ਤੇ ਉਸ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ। ਸ਼ਿਵਾ ਦੀ ਮਾਂ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚੋਂ ਡਿਊਟੀ ਖ਼ਤਮ ਕਰ ਕੇ ਵਾਪਸ ਘਰ ਜਾਣ ਲੱਗੀ ਸੀ ਕਿ ਉਸ ਨੂੰ ਉਸ ਦੇ ਪੁੱਤਰ ਦੇ ਜ਼ਖ਼ਮੀ ਹੋਣ ਬਾਰੇ ਪਤਾ ਲੱਗਿਆ।

ਕੋਈ ਰਾਹਗੀਰ ਸ਼ਿਵਾ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲੈ ਕੇ ਆਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਿਵਾ ਦੇ ਪੇਟ ਵਿੱਚ ਤੇਜ਼ਧਾਰ ਹਥਿਆਰ ਨਾਲ ਚਾਰ ਵਾਰ ਕੀਤੇ ਗਏ ਤੇ ਕਰੀਬ ਛੇ ਵਾਰ ਹੋਰ ਉਸ ਦੇ ਸ਼ਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਏ ਗਏ।

ਕੈਪਟਨ ਦੇ ਮੰਤਰੀ ਨੂੰ ਖੇਤਾਂ ਚ ਭੱਜਕੇ ਬਚਾਉਣੀ ਪਈ ਆਪਣੀ ਜਾਨ!

ਕੈਪਟਨ ਸਰਕਾਰ ਖਿਲਾਫ ਜਨਤਾ ਦਾ ਗੁੱਸਾ ਵਧਦਾ ਜਾ ਰਿਹਾ ਹੈ। ਹੁਣ ਲੋਕ ਆਰਪਾਰ ਦੀ ਲੜਾਈ ਲੜਨ ਲਈ ਤਿਆਰ ਹਨ। ਇਸ ਦੀ ਮਿਸਾਲ ਸ਼ਨੀਵਾਰ ਨੂੰ ਸੰਗਰੂਰ ਵਿੱਚ ਵੇਖਣ ਨੂੰ ਮਿਲੀ ਜਿੱਥੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਖੇਤਾਂ ਰਾਹੀਂ ਭੱਜ ਕੇ ਮੁਜ਼ਾਹਰਾਕਾਰੀਆਂ ਤੋਂ ਖਹਿੜਾ ਛੁਡਾਉਣਾ ਪਿਆ। ਇਸ ਮੌਕੇ ਹਾਲਾਤ ਕਾਫੀ ਤਣਾਅ ਵਾਲੇ ਬਣ ਗਏ। ਦਰਅਸਲ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਸ਼ਨੀਵਾਰ ਦੁਪਹਿਰ ਪ੍ਰਦਰਸ਼ਨਕਾਰੀ ਈਜੀਐਸ ਅਧਿਆਪਕਾਂ ਵੱਲੋਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਘੇਰ ਲਿਆ ਗਿਆ।

ਪ੍ਰਦਰਸ਼ਨਕਾਰੀ ਮਹਿਲਾ ਅਧਿਆਪਕਾਂ ਵੱਲੋਂ ਖੇਡ ਮੰਤਰੀ ਵੱਲ ਆਪਣੀਆਂ ਚੂੜੀਆਂ ਲਾਹ ਕੇ ਸੁੱਟੀਆਂ ਗਈਆਂ। ਅਧਿਆਪਕਾਂ ਰੁਜ਼ਗਾਰ ਦੀ ਮੰਗ ਕਰਦਿਆਂ ਮੰਤਰੀ ਅੱਗੇ ਲੇਟ ਗਈਆਂ ਜਿਸ ਕਰਕੇ ਹਾਲਾਤ ਤਣਾਅ ਵਾਲੇ ਬਣ ਗਏ ਪ੍ਰਦਰਸ਼ਨਕਾਰੀਆਂ ’ਚ ਕਸੂਤੇ ਫਸੇ ਖੇਡ ਮੰਤਰੀ ਨੂੰ ਨਿਕਲਣ ਲਈ ਕੋਈ ਰਾਹ ਨਹੀਂ ਲੱਭਿਆ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਮੰਤਰੀ ਤੋਂ ਲਾਂਭੇ ਕਰਨ ਲਈ ਕਾਫੀ ਕੋਸ਼ਿਸ਼ ਕੀਤੀ ਪਰ ਆਖਰ ਬੇਵੱਸ ਨਜ਼ਰ ਆਈ। ਪੁਲਿਸ ਨਾਲ ਖਿੱਚ ਧੂਹ ਦੌਰਾਨ ਕਈ ਪ੍ਰਦਰਸ਼ਨਕਾਰੀ ਬੇਹੋਸ਼ ਵੀ ਹੋ ਗਏ। ਆਖ਼ਰ ਪੁਲਿਸ ਖੇਡ ਮੰਤਰੀ ਨੂੰ ਵਾਪਸ ਸਿੰਗਲਾ ਦੀ ਕੋਠੀ ’ਚ ਲੈ ਗਈ। ਇਸ ਮਗਰੋਂ ਅਧਿਆਪਕਾਂ ਨੂੰ ਚਕਮਾ ਦੇ ਕੇ ਮੰਤਰੀ ਨੂੰ ਕੋਠੀ ਦੇ ਪਿਛਲੇ ਪਾਸੇ ਖੇਤਾਂ ਵਿੱਚੋਂ ਦੀ ਕੱਢਣਾ ਪਿਆ।

ਦਰਅਸਲ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਇੱਥੇ ਖੇਡਾਂ ਦਾ ਉਦਘਾਟਨ ਕਰਨ ਪੁੱਜੇ ਸਨ। ਇਸ ਮਗਰੋਂ ਦੁਪਹਿਰ ਕਰੀਬ 12 ਵਜੇ ਉਹ ਸਿੱਖਿਆ ਮੰਤਰੀ ਸਿੰਗਲਾ ਦੀ ਕੋਠੀ ਪਹੁੰਚ ਗਏ। ਪ੍ਰਦਰਸ਼ਨਕਾਰੀ ਅਧਿਆਪਕਾਂ ਵੱਲੋਂ ਖੇਡ ਮੰਤਰੀ ਨੂੰ ਸਿੰਗਲਾ ਦੀ ਕੋਠੀ ਵੱਲ ਤਾਂ ਜਾਣ ਦਿੱਤਾ ਗਿਆ ਪਰ ਜਦੋਂ ਕਰੀਬ ਘੰਟੇ ਮਗਰੋਂ ਉਹ ਵਾਪਸ ਜਾਣ ਲੱਗੇ ਤਾਂ ਪ੍ਰਦਰਸ਼ਨਕਾਰੀ ਅਧਿਆਪਕ ਉਨ੍ਹਾਂ ਦੀ ਗੱਡੀ ਅੱਗੇ ਲੰਮੇ ਪੈ ਗਏ।

ਪੁਲਿਸ ਵਲੋਂ ਅਧਿਆਪਕਾਂ ਨੂੰ ਗੱਡੀ ਅੱਗਿਓਂ ਹਟਾਉਣ ਲਈ ਹਰ ਸੰਭਵ ਯਤਨ ਕੀਤੇ ਪਰ ਅਧਿਆਪਕ ਟੱਸ ਤੋਂ ਮੱਸ ਨਾ ਹੋਏ। ਜਦੋਂ ਖੇਡ ਮੰਤਰੀ ਰਾਣਾ ਸੋਢੀ ਗੱਡੀ ’ਚੋਂ ਉਤਰ ਕੇ ਪੈਦਲ ਜਾਣ ਲੱਗੇ ਤਾਂ ਅਧਿਆਪਕਾਂ ਨੂੰ ਫਿਰ ਘੇਰ ਲਿਆ। ਇਸੇ ਦੌਰਾਨ ਮਹਿਲਾ ਅਧਿਆਪਕਾਂ ਨੇ ਖੇਡ ਮੰਤਰੀ ਵੱਲ ਚੂੜੀਆਂ ਸੁੱਟੀਆਂ ਤੇ ਰੁਜ਼ਗਾਰ ਮੰਗਣ ਲਈ ਮੰਤਰੀ ਅੱਗੇ ਡਿੱਗ ਪਈਆਂ।

ਮਾਹੌਲ ਤਣਾਅਪੂਰਨ ਹੋਣ ’ਤੇ ਪੁਲਿਸ ਖੇਡ ਮੰਤਰੀ ਨੂੰ ਸੁਰੱਖਿਅਤ ਵਾਪਸ ਸਿੰਗਲਾ ਦੀ ਕੋਠੀ ’ਚ ਲੈ ਗਈ। ਕਰੀਬ ਅੱਧੇ ਘੰਟੇ ਬਾਅਦ ਖੇਡ ਮੰਤਰੀ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਚਕਮਾ ਦਿੰਦਿਆਂ ਪੁਲਿਸ ਦੀ ਮਦਦ ਨਾਲ ਖੇਤਾਂ ਦੇ ਰਸਤੇ ਪੈਦਲ ਨਿਕਲ ਗਏ। ਰੋਹ ਵਿੱਚ ਆਏ ਈਜੀਐਸ ਅਧਿਆਪਕਾਂ ਵੱਲੋਂ ਯੂਨੀਅਨ ਆਗੂ ਮੱਖਣ ਤੋਲਾਵਾਲ ਤੇ ਦਵਿੰਦਰ ਮੁਕਤਸਰ ਦੀ ਅਗਵਾਈ ਹੇਠ ਸੰਗਰੂਰ-ਲੁਧਿਆਣਾ ਮੁੱਖ ਮਾਰਗ ’ਤੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਲਾ ਦਿੱਤਾ।

ਗੱਲ ਨਾ ਸੁਣੇ ਜਾਣ ’ਤੇ ਸੈਂਕੜੇ ਅਧਿਆਪਕ ਲੁਧਿਆਣਾ ਰੋਡ ’ਤੇ ਬਣੇ ਰੇਲਵੇ ਓਵਰਬਰਿੱਜ ’ਤੇ ਜਾ ਪੁੱਜੇ ਤੇ ਰੇਲ ਗੱਡੀ ਅੱਗੇ ਛਾਲਾਂ ਮਾਰਨ ਦਾ ਐਲਾਨ ਕਰ ਦਿੱਤਾ। ਇਸ ਐਲਾਨ ਤੋਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਵੱਡੀ ਤਾਦਾਦ ’ਚ ਪੁਲਿਸ ਤਾਇਨਾਤ ਕਰ ਦਿੱਤੀ ਗਈ। ਸ਼ਾਮ ਕਰੀਬ ਸਾਢੇ ਛੇ ਵਜੇ ਪ੍ਰਸ਼ਾਸਨ ਵੱਲੋਂ ਡਿਊਟੀ ਮੈਜਿਸਟ੍ਰੇਟ ਸ਼ਵਿੰਦਰ ਸਿੰਘ ਤੇ ਡੀਐਸਪੀ ਸੱਤਪਾਲ ਸ਼ਰਮਾ ਓਵਰਬਰਿੱਜ ’ਤੇ ਪੁੱਜੇ ਤੇ 15 ਸਤੰਬਰ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਮੀਟਿੰਗ ਕਰਵਾਉਣ ਤੇ ਸੋਮਵਾਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਸਮਾਂ ਲੈ ਕੇ ਦੇਣ ਦਾ ਭਰੋਸਾ ਦਿਵਾਇਆ ਗਿਆ ਜਿਸ ਮਗਰੋਂ ਅਧਿਆਪਕਾਂ ਨੇ ਧਰਨਾ ਸਮਾਪਤ ਕੀਤਾ।