ਇਸ ਵਡੇ ਅਕਾਲੀ ਲੀਡਰ ਦੀ ਹੋਈ ਮੌਤ

ਗੁਰਦਾਸਪੁਰ :ਪਿੰਡ ਢਿੱਲਵਾਂ ‘ਚ ਅਕਾਲੀ ਆਗੂ ਦਲਬੀਰ ਸਿੰਘ ਢਿੱਲਵਾਂ ਨੂੰ ਗੋ ਲੀ ਆਂ ਮਾ ਰ ਕੇ ਖਤਮ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਜਦੋਂ ਦਲਬੀਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਰੋਟੀ ਖਾ ਕੇ ਆਪਣੇ ਭਰਾ ਅਤੇ ਪੁੱਤਰ ਸਮੇਤ ਘਰ ਦੇ ਬਾਹਰ ਸੈਰ ਕਰ ਰਹੇ ਸਨ ਤਾਂ ਉਨ੍ਹਾਂ ‘ਤੇ ਕੁਝ ਵਿਅਕਤੀਆਂ ਨੇ ਹ ਥਿਆ ਰਾਂ ਨਾਲ ਹ ਮ ਲਾ ਕਰਦਿਆਂ ਗੋ ਲੀ ਆਂ ਵੀ ਮਾ ਰੀ ਆਂ ਗਈਆਂ, ਜਿਸ ਨੂੰ ਬਾਅਦ ‘ਚ ਪਰਿਵਾਰਕ ਮੈਂਬਰਾਂ ਵੱਲੋਂ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਦੱਸਣਯੋਗ ਹੈ ਕਿ ਦਲਬੀਰ ਸਿੰਘ ਢਿਲਵਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ‘ਤੇ ਰਹਿ ਚੁੱਕੇ ਸਨ। ਇਸ ਤੋਂ ਇਲਾਵਾ ਦਲਬੀਰ ਸਿੰਘ ਹਲਕਾ ਡੇਰਾ ਬਾਬਾ ਨਾਨਕ ‘ਚ ਸ਼੍ਰੋਮਣੀ ਅਕਾਲੀ ਦਲ ਦਾ ਸਰਗਰਮ ਆਗੂ ਸੀ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਮਿਲੀ ਜਾਣਕਾਰੀ ਮੁਤਾਬਕ ਦਲਬੀਰ ਸਿੰਘ ਦੀ ਲੋਥ ਬਟਾਲਾ ਦੇ ਸਿਵਲ ਹਸਪਤਾਲ ਲਿਆਂਦੀ ਜਾ ਰਹੀ ਹੈ। ਉਹਨਾਂ ਦੀ ਮੌਤ ਤੇ ਸਮੂਹ ਅਕਾਲੀ ਲੀਡਰਾਂ ਨੇ ਸੋਗ ਪ੍ਰਗਟ ਕੀਤਾ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ

ਮੁੰਡੇ ਕੁੜੀ ਨੇ ਆਪਣੇ ਵਿਆਹ ਤੇ ਕਰਤਾ ਇਹ ਕੰਮ

ਖਰਚੀਲੇ ਵਿਆਹ ਤਾਂ ਬਹੁਤ ਹੁੰਦੇ ਹਨ, ਜਿਨ੍ਹਾਂ ‘ਚ ਸ਼ਰਾਬਾਂ, ਡਾਂਸ ਤੇ ਕਈ ਤਰ੍ਹਾਂ ਦੇ ਪਕਵਾਨਾਂ ‘ਤੇ ਪੈਸੇ ਉਡਾ ਦਿੱਤੇ ਜਾਂਦੇ ਹਨ ਤੇ ਸਿਰ ਚੜ੍ਹ ਜਾਂਦਾ ਹੈ ਕਰਜ਼ੇ ਦਾ ਬੋਝ। ਅਜਿਹੇ ਵਿਆਹਾਂ ਦਾ ਨਤੀਜਾ ਵੀ ਸਿਫਰ ਰਹਿੰਦਾ ਹੈ ਪਰ ਤੁਹਾਨੂੰ ਅੱਜ ਇਕ ਅਜਿਹੇ ਵਿਆਹ ‘ਚ ਲੈ ਚੱਲਦੇ ਹਾਂ ਜੋ ਸਮਾਜ ਨੂੰ ਇਕ ਸੇਧ ਦੇ ਗਿਆ ਤੇ ਆਉਣ ਵਾਲੇ ਸਮੇਂ ‘ਚ ਇਸਦੇ ਨਤੀਜੇ ਵੀ ਸਾਹਮਣੇ ਆਉਣਗੇ। ਦਰਅਸਲ ਫਤਿਹਗੜ੍ਹ ਸਾਹਿਬ ਦੇ ਪਿੰਡ ਭਗੜਾਨਾ ਵਿਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀਆਂ ਇਨ੍ਹਾਂ ਜੋੜੀਆਂ ਨੇ ਜਿਥੇ ਸਾਦੇ ਵਿਆਹ ਦਾ ਸੁਨੇਹਾ ਦਿੱਤਾ, ਉਥੇ ਹੀ ਨੇਤਰਦਾਨ ਕਰਨ ਦਾ ਨੇਕ ਉਪਰਾਲਾ ਵੀ ਕੀਤਾ।

ਇਤਿਹਾਸਿਕ ਗੁਰਦੁਆਰਾ ਸਾਹਿਬ ਭਗੜਾਨਾ ‘ਚ ਸਾਦੇ ਤਰੀਕੇ ਨਾਲ ਪੰਜੋਲੀ ਕਲਾਂ ਦੇ ਦੋ ਭਰਾਵਾਂ ਜਗਜੀਤ ਸਿੰਘ ਅਤੇ ਪਰਮਿੰਦਰ ਸਿੰਘ ਦਾ ਵਿਆਹ ਹੋਇਆ। ਇਨ੍ਹਾਂ ਨਿਵੇਕਲੇ ਕਿਸਮ ਦੀ ਸ਼ੁਰੂਆਤ ਕੀਤੀ ਹੈ। ਸਿਰਫ ਵਿਆਹ ਨੂੰ ਇਨ੍ਹਾਂ ਨੇ ਸਾਦੇ ਤਰੀਕੇ ਨਾਲ ਹੀ ਨਹੀਂ ਕੀਤਾ, ਸਗੋਂ ਜ਼ਿੰਦਗੀ ਦੀ ਨਵੀਂ ਸ਼ੁਰੂਆਤ ‘ਤੇ ਨੇਤਰਦਾਨ ਕਰਨ ਦੇ ਫਾਰਮ ਵੀ ਭਰੇ। ਬਰਾਤੀਆਂ ਦੀਆਂ ਮਿਲਣੀਆਂ ਦੀ ਰਸਮ ਵੀ ਸਿਰੋਪਾਓ ਭੇਟ ਕਰਕੇ ਨਿਭਾਈ ਗਈ। ਇਨ੍ਹਾਂ ਨੇ ਇਕੱਠੇ ਹੋ ਕੇ ਸਾਦੇ ਵਿਆਹ ਦਾ ਫੈਸਲਾ ਕੀਤਾ ਤੇ ਆਪਣੇ ਪਰਿਵਾਰਾਂ ਨੂੰ ਦੱਸਿਆ। ਪਰਿਵਾਰ ਆਪਣੇ ਬੱਚਿਆਂ ਦਾ ਇਹ ਨੇਕ ਉਪਰਾਲਾ ਸੁਣ ਖੁਸ਼ ਹੋਏ ਤੇ ਉਨ੍ਹਾਂ ਆਪਣੇ ਬੱਚਿਆਂ ਦਾ ਪੂਰਾ ਸਾਥ ਦਿੱਤਾ।

ਨਵੀਆਂ ਵਿਆਹੀਆਂ ਦਵਿੰਦਰ ਕੌਰ ਤੇ ਪਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਇਕੱਠੇ ਸਲਾਹ ਕਰਕੇ ਇਹ ਫੈਸਲਾ ਲਿਆ ਸੀ ਕਿ ਵਿਆਹ ਗੁਰੂ ਮਰਿਆਦਾ ਅਨੁਸਾਰ ਸਾਦੇ ਤਰੀਕੇ ਨਾਲ ਕਰਵਾਉਣਗੀਆਂ ਜਿਸ ਨਾਲ ਉਨ੍ਹਾਂ ਦੇ ਪਰਿਵਾਰ ‘ਤੇ ਖਰਚੇ ਦਾ ਕੋਈ ਬੋਝ ਨਾ ਪਵੇ। ਅਸੀਂ ਅੱਜ ਇਕੱਠੇ ਹੀ ਆਪਣੇ ਵਿਆਹ ਦੀ ਖੁਸ਼ੀ ਵਿਚ ਅੱਖਾਂ ਵੀ ਦਾਨ ਕੀਤੀਆਂ ਹਨ। ਪ੍ਮਤਮਾ ਇਨ੍ਹਾਂ ਜੋੜੀਆਂ ਦੀ ਉਮਰ ਲੰਬੀ ਕਰੇ ਤੇ ਇਹ ਜੋੜੀਆਂ ਹਮੇਸ਼ਾ ਖੁਸ਼ ਰਹਿਣ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਨੇਕ ਉਪਰਾਲੇ ਨਾਲ ਕੀਤੀ। ਵਿਆਹ ਹਰ ਇਕ ਦੀ ਜ਼ਿੰਦਗੀ ਦਾ ਖਾਸ ਦਿਨ ਹੁੰਦਾ ਹੈ। ਆਪਣੇ ਇਸ ਖਾਸ ਦਿਨ ਨੂੰ ਇਨ੍ਹਾਂ ਜੋੜੀਆਂ ਨੇ ਇਸ ਕਦਰ ਖਾਸ ਬਣਾ ਦਿੱਤਾ ਹੈ ਕਿ ਇਨ੍ਹਾਂ ਦੀ ਤਾਰੀਫ ਕੀਤੇ ਬਿਨ੍ਹਾਂ ਕੋਈ ਵੀ ਨਹੀਂ ਰਹੇਗਾ।

ਕਰਤਾਰਪੁਰ ਸਾਹਿਬ ਲਾਂਘੇ ਦੇ ਪੁਲ ਹੇਠ ਆਈ ਜਮੀਨ ਦੇ ਮਲਿਕ ਦਾ ਵੱਡਾ ਬਿਆਨ

ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਰਤਾਰਪੁਰ ਸਾਹਿਬ ਲਾਘੇ ਦੀ ਸੁਰੂਆਤ ਹੋ ਗਈ ਹੈ ਜਿਸ ਨਾਲ ਹਰ ਪਾਸੇ ਖੁਸੀ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਉੱਥੇ ਇੱਕ ਕਿਸਾਨ ਵੀਰ ਨੇ ਇੱਕ ਵੱਡਾ ਫੈਸਲਾ ਲਿਆ ਹੈ ਜੋ ਕਿ ਬਹੁਤ ਸਲਾਘਾਯੋਗ ਹੈ ਇਸ ਕਿਸਾਨ ਦੀ ਹਰ ਪਾਸੇ ਚਰਚਾ ਬਣੀ ਹੋਈ ਹੈ। ਇਸ ਵੀਰ ਨੇ ਆਪਣੇ ਇੱਕ ਸੱਚੇ ਸਿੱਖ

ਹੋਣ ਦਾ ਸਬੂਤ ਦਿੱਤਾ ਹੈ ਕਰਤਾਰਪੁਰ ਸਾਹਿਬ ਲਾਂਘੇ ਲਈ ਜੋ ਭਾਰਤ ਸਰਕਾਰ ਵਲੋਂ ਜ਼ੀਰੋ ਲਾਈਨ ਕੰਡਿਆਲੀ ਤਾਰ ਨੇੜੇ ਪੱਕਾ ਪੁਲ ਤਿਆਰ ਕਰਵਾਇਆ ਹੈ ਉਸ ਜ਼ਮੀਨ ਦੇ ਮਾਲਕ ਵਲੋਂ ਜ਼ਮੀਨ ਦਾ ਕੋਈ ਮੁੱਲ ਲੈਣ ਤੋਂ ਇਨਕਾਰ ਕੀਤਾ ਹੈ ਉਹਨਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ ਹੈ। ਉਹਨਾ ਤੇ ਉਹਨਾਂ ਦੇ ਪਰਿਵਾਰ ਨੇ ਇਹ ਫ਼ੈਸਲਾ ਕੀਤਾ ਕਿ ਉਹ

ਇਸ ਜ਼ਮੀਨ ਦਾ ਕੋਈ ਪੈਸਾ ਨਹੀਂ ਲੈਣਗੇ ਕਿਸਾਨ ਅਤਿੰਦਰਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਅਜਿਹਾ ਕਰਨ ਨਾਲ ਉਹਨਾਂ ਦਾ ਮਨ ਬਹੁਤ ਸੰਤੁਸ਼ਟ ਹੋਇਆ ਹੈ। ਉਹਨਾ ਕਿਹਾ ਕਿ ਸਭ ਕੁਝ ਵਾਹਿਗੁਰੂ ਜੀ ਨੇ ਹੀ ਦਿੱਤਾ ਹੈ ਤੇ ਸਾਨੂੰ ਬਹੁਤ ਖੁਸੀ ਹੈ ਕਿ ਬਾਬਾ ਜੀ ਨੇ ਸਾਨੂੰ ਬਖਸੀ ਚੀਜ਼ ਨੂੰ ਖੁਦ ਵਰਤ ਲਿਆ ਹੈ। ਅਸੀ ਗੁਰੂ ਨਾਨਕ ਸਾਹਿਬ ਜੀ ਪੱਕੇ ਸਿੱਖ ਹਾਂ ਅਸੀ ਗੁਰੂ ਸਾਹਿਬ ਜੀ ਲਈ ਕੋਈ ਵੀ ਚੀਜ ਵੀ ਛੱਡ ਸਕਦੇ ਹਾਂ ਫਿਰ ਜਮੀਨ ਕੀ ਚੀਜ ਹੈ।

ਨਹੀਂ ਟਲਿਆ ਦਿਲਪ੍ਰੀਤ , ਹੁਣ ਜੇਲ੍ਹ ਵਿੱਚ ਕਰ ਦਿੱਤਾ ਵੱਡਾ ਕਾਰਾ

ਰੋਪੜ ਜੇਲ ਵਿਚ ਬੰਦ ਦਿਲਪ੍ਰੀਤ ਬਾਬਾ ਤੇ ਉਸਦੇ ਸਾਥੀ ਰੰਮੀ ਨੇ ਅੰਕੁਰ ਨਾਂ ਦੇ ਕੈਦੀ ਉਤੇ ਹ ਮਲਾ ਕਰ ਦਿੱਤਾ। ਜ਼ਖਮੀ ਕੈਦੀ ਅੰਕੁਰ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਤੋਂ ਚੰਡੀਗੜ੍ਹ ਦੇ ਸੈਕਟਰ 32 ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਹੈ। ਜ਼ਖਮੀ ਅੰਕੁਰ ਨੇ ਦੱਸਿਆ ਕਿ ਉਹ ਦਿਲਪ੍ਰੀਤ ਅਤੇ ਉਸਦੇ ਸਾਥੀ ਰੰਮੀ ਨੂੰ ਜੇਲ ਵਿਚ ਨ ਸ਼ਾ ਕਰਨ ਤੋਂ ਰੋਕਦਾ ਸੀ, ਇਸੇ ਸਾਜਿਸ਼ ਤਹਿਤ ਰੰਮੀ ਨੇ ਤਿੱਖੇ ਸੂਏ ਨਾਲ ਮੇਰੇ ਉਤੇ ਹ ਮਲਾ ਕਰ ਦਿੱਤਾ। ਜੇਲ ਪ੍ਰਸ਼ਾਸਨ ਨੇ ਦੱਸਿਆ ਕਿ ਅੱਜ ਦਿਲਪ੍ਰੀਤ ਬਾਬਾ ਦੀ ਵੀਡੀਓ ਕਾਨਫਰੈਸਿੰਗ ਰਾਹੀਂ ਪੇਸ਼ੀ ਸੀ ਅਤੇ ਪੇਸ਼ੀ ਉਤੇ ਜਾਂਦੇ ਸਮੇਂ ਦਿਲਪ੍ਰੀਤ ਬਾਬਾ ਅਤੇ ਉਸ ਦੇ ਸਾਥੀ ਆਪਸ ਵਿਚ ਉਲਝ ਪਏ।

ਜੇਲ ਪ੍ਰਸ਼ਾਸਨ ਨੇ ਜ਼ਖਮੀ ਅੰਕੁਰ ਨੂੰ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਹੈ। ਹੁਣ ਤਿੰਨਾਂ ਕੈਦੀਆਂ ਨੂੰ ਵੱਖ-ਵੱਖ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਪੜ ਦੇ ਸਰਕਾਰੀ ਹਸਪਤਾਲ ਵਿਚ ਡਿਊਟੀ ਡਾਕਟਰ ਨੇ ਦੱਸਿਆ ਕਿ ਅੰਕੁਰ ਨੂੰ ਗੰਭੀਰ ਸੱਟ ਨਹੀਂ ਲੱਗੀ। ਪਰ ਉਸਦੇ ਢਿੱਡ ਵਿਚ ਤਿੱ ਖੀ ਚੀਜ਼ ਨਾਲ ਹਮ ਲਾ ਕੀਤਾ ਹੈ ਇਸ ਲਈ ਉਸ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਰੈਫਰ ਕੀਤਾ ਹੈ।

ਜ਼ਿਕਰਯੋਗ ਹੈ ਦਿਲਪ੍ਰੀਤ ਬਾਬਾ ਅਲੱਗ ਅਲੱਗ ਮਾਮਲਿਆ ਚ ਪੁਲਿਸ ਨੂੰ ਲੋੜੀਂਦਾ ਸੀ ਤੇ ਪਰਮੀਸ਼ ਵਰਮਾ ਹਮਲੇ ਦਾ ਮੁੱਖ ਦੋਸ਼ੀ ਸੀ ਜਿਸਨੂੰ ਪੰਜਾਬ ਪੁਲਿਸ ਨੇ ਕਾਫੀ ਜ਼ਿਆਦਾ ਮੁਸ਼ੱਕਤ ਤੋੰ ਬਾਅਦ ਚੰਡੀਗੜ ਤੋਂ ਗ੍ਰਿਫਤਾਰ ਕੀਤਾ ਸੀ ਤੇ ਉਸ ਨਾਲ ਦੋ ਕੁੜੀਆਂ ਦੀ ਵੀ ਗ੍ਰਿਫਤਾਰੀ ਕੀਤੀ ਸੀ ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

ਹੋ ਜਾਓ ਤਿਆਰ ਇਸ ਦਿਨ ਪੈ ਸਕਦਾ ਹੈ ਭਾਰੀ ਮੀਂਹ ਮੌਸਮ ਵਿਭਾਗ ਨੇ ਦਿੱਤੀ ਤਾਜ਼ਾ ਜਾਣਕਾਰੀ,ਦੇਖੋ ਪੂਰੀ ਖ਼ਬਰ

ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਕਿਸਾਨ ਵਰਗ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰੂ ਹਰ ਸਹਾਏ ਇਲਾਕੇ ਵਿਚ ਅੱਜ ਸਵੇਰ ਤੋਂ ਹਲਕਾ ਮੀਂਹ ਪੈ ਰਿਹਾ ਹੈ, ਜਿਸ ਨਾਲ ਕਿਸਾਨਾਂ ਵਲੋਂ ਬੀਜੀ ਕਣਕ ਕਰੰਡ ਹੋਣ ਦਾ ਡਰ ਸਤਾਉਣ ਲੱਗ ਪਿਆ ਹੈ। ਕਿਸਾਨਾਂ ਦੀ ਪਹਿਲਾ ਹੀ ਕਣਕ ਮੀਂਹ ਕਾਰਨ ਕਰੰਡ ਹੋ ਚੁੱਕੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ

ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

ਅਸਮਾਨੋਂ ਡਿਗੀ ਬਿਜਲੀ ਨੇ ਨੇ ਮਚਾਇਆ ਕੇਹਰ ਅਹਿਣੇ ਲੋਕਾਂ ਦੀ ਹੋਈ ਮੌਤ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਆਸਮਾਨ ਤੋਂ ਆਈ ਮੌਤ ਨੇ 20 ਲੋਕਾਂ ਦੀ ਕੀਮਤੀ ਜਾਂ ਲੈ ਲਈ ਹੈ ਅਤੇ ਕਈ ਜਖਮੀ ਅਤੇ ਲਾਪਤਾ ਹੋ ਗਏ ਹਨ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ ਤੇਜ਼ ਮੀਂਹ ਤੋਂ ਬਾਅਦ ਦਿਹਾਤੀ ਇਲਾਕਿਆਂ ਵਿਚ

ਆਸਮਾਨੀ ਬਿਜਲੀ ਡਿੱਗਣ ਨਾਲ 20 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਕਈ ਲੋਕ ਅਜੇ ਵੀ ਲਾਪਤਾ ਹਨ। ਹਾਲਤ ਇਹ ਹੈ ਕਿ ਹਪਸਤਾਲਾਂ ਵਿਚ ਅਗਲੇ 24 ਘੰਟੇ ਲਈ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੈਂਕੜੇ ਜਾਨਵਰਾਂ ਦੀ ਵੀ ਮੌਤ ਹੋਈ ਹੈ।ਪਾਕਿਸਤਾਨ ਦੇ ਮੌਸਮ

ਵਿਭਾਗ ਮੁਤਾਬਕ ਤੇਜ਼ ਮੀਂਹ ਕਾਰਨ ਹੇਠਲੇ ਇਲਾਕਿਆਂ ਵਿਚ ਅਜੇ ਹੋਰ ਮੀਂਹ ਪੈ ਸਕਦਾ ਹੈ, ਜਿਸ ਨਾਲ ਹਾਲਾਤ ਵਿਗੜ ਸਕਦੇ ਹਨ। ਦੱਸ ਦੇਈਏ ਕਿ ਪਾਕਿਸਤਾਨ ਦੇ ਕਈ ਜ਼ਿਲਿਆਂ ਵਿਚ ਪਿਛਲੇ 48 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ।

ਅਫੀਮ ਨਹੀਂ ਇਹ ਆਮ ਚੀਜ ਮਿਲੀ ਸੀ ਪਾਕਿਸਤਾਨ ਤੋਂ ਆਏ ਸ਼ਰਧਾਲੂਆਂ ਕੋਲੋਂ

ਅੰਮ੍ਰਿਤਸਰ : ਪਾਕਿਸਤਾਨ ਤੋਂ ਆਏ ਦੋ ਸ਼ਰਧਾਲੂਆਂ ਤੋਂ 600 ਅਫੀਮ ਨਹੀਂ ਸਗੋਂ ਸ਼ਿਲਾਜੀਤ ਬਰਾਮਦ ਕੀਤੀ ਗਈ ਹੈ। ਜੀ ਹਾਂ ਪਾਕਿਸਤਾਨ ਤੋਂ ਵਾਪਸ ਪਰਤੇ ਦੋ ਭਾਰਤੀ ਸਿੱਖ ਸ਼ਰਧਾਲੂਆਂ ਕੋਲੋਂ ਬੀ.ਐੱਸ.ਐੱਫ. ਅਤੇ ਕਸਟਮ ਵਿਭਾਗ ਨੇ ਅਫੀਮ ਸਮਝ ਕੇ 600 ਗ੍ਰਾਮ ਸ਼ਿਲਾਜੀਤ ਬ ਰਾ ਮ ਦ ਕੀਤੀ ਹੈ, ਜਿਸ ਦੀ ਪੁਸ਼ਟੀ ਕਸਟਮ ਵਿਭਾਗ ਵਲੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ

ਸ਼ਰਧਾਲੂਆਂ ਦੀ ਪਛਾਣ ਬਲਦੇਵ ਸਿੰਘ ਅਤੇ ਜਰਨੈਲ ਸਿੰਘ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ। ਇਹ ਦੋਵੇਂ ਸਿੱਖ ਸ਼ਰਧਾਲੂ ਅਟਾਰੀ ਸਰਹੱਦ ਰਾਹੀਂ ਭਾਰਤ ‘ਚ ਦਾਖਲ ਹੋਏ ਸਨ ਅਤੇ ਇਨ੍ਹਾਂ ਦੇ ਵੀਜ਼ੇ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਫਿਰੋਜ਼ਪੁਰ ਵਲੋਂ ਲਗਾਏ ਗਏ ਹਨ।ਇਥੇ ਦੱਸ ਦੇਈਏ ਕਿ ਪਹਿਲਾਂ ਮੀਡੀਆਂ ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ

ਸੀ ਕਿ ਉਕ ਦੋਵੇਂ ਸ਼ਰਧਾਲੂਆਂ ਤੋਂ 600 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ ਜਦਕਿ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ ਹੈ।

ਕਰੋ ਦਰਸ਼ਨ ਪਹਿਲੀ ਪਾਤਸ਼ਾਹੀ ਦੇ ਹੱਥ ਨਾਲ ਲਿਖਿਆ ਇਹ ਸ੍ਰੀ ਗੁਰੂ ਗਰੰਥ ਸਾਹਿਬ

ਹੋਸ਼ੰਗਾਬਾਦ—ਦੇਸ਼ ਭਰ ‘ਚ ਅੱਜ ਸਿੱਖ ਧਰਮ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਪੁਰਬ ਕਾਫੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਇਲਾਕੇ ‘ਚ ਵੀ ਗੁਰੂ ਜੀ ਦਾ ਪ੍ਰਕਾਸ਼ ਪੁਰਬ ਕਾਫੀ ਖਾਸ ਮੰਨਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਪ੍ਰਾਚੀਨ ਕਾਲ ‘ਚ ਸੁਨਹਿਰੀ ਸਿਆਹੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀ ਗਈ ਅਮਰ ਗੁਰਮੁਖੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ‘ਚ ਦਰਜ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨਰਮਦਾ ਕਿਨਾਰੇ ਸਥਿਤ ਗੁਰੂ ਸਿੰਘ ਸਭਾ ਗੁਰਦੁਆਰਾ ‘ਚ ਅੱਜ ਵੀ ਮੌਜੂਦ ਹੈ।

ਦੱਸਣਯੋਗ ਹੈ ਕਿ ਲਗਭਗ 350 ਸਾਲ ਪਹਿਲਾਂ ਧਰਮ ਪ੍ਰਚਾਰ ਕਰਦੇ ਹੋਏ ਹੋਸ਼ੰਗਾਬਾਦ ‘ਚ ਆਏ ਗੁਰੂ ਨਾਨਕ ਦੇਵ ਜੀ ਨੇ ਨਰਮਦਾ ਕਿਨਾਰੇ ਮੰਗਵਾਰਾ ਘਾਟ ‘ਤੇ ਰਾਜਾ ਹੁਸ਼ੰਗਾਬਾਗ ਦੇ ਬਗੀਚੇ ‘ਚ ਕਾਫੀ ਸਮਾਂ ਬਿਤਾਇਆ ਸੀ। ਇਸ ਦੌਰਾਨ ਗੁਰੂਬਾਣੀ ‘ਚ ਮਿਲੇ ਮੰਤਰਾਂ ਨੂੰ ਪੰਜਾਬ ਦੇ ਕੀਰਤਪੁਰ ਸਾਹਿਬ ਦੇ ਗ੍ਰੰਥ ਸਾਹਿਬ ‘ਚ ਅੰਕਿਤ ਕੀਤਾ ਗਿਆ ਸੀ। ਇਹ ਸਿੱਖ ਭਾਈਚਾਰੇ ਦਾ ਦੂਜਾ ਹੱਥ ਨਾਲ ਲਿਖਿਆ ਗ੍ਰੰਥ ਹੈ, ਜਿਸ ‘ਚ ਅਮਿੱਟ ਸੁਨਹਿਰੀ ਸਿਆਹੀ ਬਣਾਉਣ ਦਾ ਰਹੱਸ ਵੀ ਮੌਜੂਦ ਹੈ।ਗੁਰਦੁਆਰਾ ਸੇਵਕ ਰਾਜਪਾਲ ਚੱਡਾ ਨੇ ਦੱਸਿਆ ਹੈ ਕਿ 1718 ‘ਚ ਇਸ ਗ੍ਰੰਥ ਦਾ ਨਿਰਮਾਣ ਹੋਇਆ।

ਇਸ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦੱਸੇ ਗਏ ਮੰਤਰ ਪੰਜਾਬੀ ਲਿਪੀ ‘ਚ ਦਰਜ ਹਨ। ਮਾਹਰਾਂ ਮੁਤਾਬਕ ਇਹ ਸਥਾਨ ਪਾਕਿਸਤਾਨ ਦੇ ਕਰਤਾਰਪੁਰ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ। ਇੱਥੇ 1430 ਪੰਨਿਆਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਖਰੀ ਪੰਨਿਆਂ ‘ਚ ਸੁਨਹਿਰੀ ਸਿਆਹੀ ਬਣਾਉਣ ਦਾ ਰਹੱਸ ਵੀ ਦੱਸਿਆ ਗਿਆ ਹੈ। ਇਸ ‘ਚ ਲਿਖਿਆ ਗਿਆ ਹੈ ਕਿ ਸੁਨਹਿਰੀ ਸਿਆਹੀ ਬਣਾਉਣ ਲਈ ਵਿਜੈ ਸਾਰ ਦੀ ਲੱਕੜੀ ਦਾ ਪਾਣੀ, ਦੂਜੇ ਪਾਸੇ ਹੋਸ਼ੰਗਾਬਾਦ ਦੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਜੋ ਯਤਨ ਉਨ੍ਹਾਂ ਨੇ ਕਰਤਾਰਪੁਰ ਲਾਂਘਾ ਖੋਲਣ ਲਈ ਕੀਤੇ ਗਏ ਹਨ, ਉਸੇ ਤਰ੍ਹਾਂ ਯਤਨ ਹੋਸ਼ੰਗਾਬਾਦ ਚ ਇਤਿਹਾਸਿਕ ਸ਼ਾਨਦਾਰ ਗੁਰਦੁਆਰਾ ਖੋਲਣ ਲਈ ਵੀ ਕੀਤੇ ਜਾਣ।

ਸੁਲਤਾਨਪੁਰ ਵਿਖੇ ਨਤਮਸਤਕ ਹੋਏ ਕਪਿਲ ਸ਼ਰਮਾ

ਜਲੰਧਰ — ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਰੌਣਕਾਂ ਪੂਰੇ ਦੇਸ਼ ਭਰ ‘ਚ ਦੇਖਣ ਨੂੰ ਮਿਲ ਰਹੀਆਂ ਹਨ। ਇਸ ਖਾਸ ਮੌਕੇ ‘ਤੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਗੁਰਦੁਆਰਾ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ‘ਚ ਮੱਥਾ ਟੇਕਿਆ ਤੇ ਕੀਰਤਨ ਦਰਬਾਰ ਦਾ ਆਨੰਦ ਲਿਆ। ਇਸ ਤੋਂ ਇਲਾਵਾ ਕਪਿਲ ਸ਼ਰਮਾ ਨੇ ਅੱਜ ਸਵੇਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਫੈਨਜ਼ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਕਪਿਲ ਸ਼ਰਮਾ ਨੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਸੀ।

ਕਪਿਲ ਸ਼ਰਮਾ ਦੇ ਨਾਲ ਸੁਲਤਾਨਪੁਰ ਲੋਧੀ 'ਚ ਖਾਸ ਗੱਲਬਾਤ

ਕਪਿਲ ਸ਼ਰਮਾ ਦੇ ਨਾਲ ਸੁਲਤਾਨਪੁਰ ਲੋਧੀ 'ਚ ਖਾਸ ਗੱਲਬਾਤSubscribe To Prime Asia TV :- https://goo.gl/TYnf9uFollow Us On Instagram :- https://bit.ly/2FL6ca0Follow Us On Twitter :- https://bit.ly/2nvhDgGFollow Us On Facebook :-https://bit.ly/2lkNqjzPrimeAsiaTV :-https://www.youtube.com/channel/UCztSIZEGBfWfC3Mq63QXnsA@2019 C&P all rights reserved with Prime Asia TV Canada

Posted by Prime Asia TV on Tuesday, November 12, 2019

ਦੱਸਣਯੋਗ ਹੈ ਕਿ ਕਪਿਲ ਸ਼ਰਮਾ ਜਲਦ ਹੀ ਪਿਤਾ ਬਣਨ ਜਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ, ਜੋ ਇੰਟਰਨੈੱਟ ‘ਤੇ ਖੂਬ ਵਾਇਰਲ ਹੋਈਆਂ ਸਨ। ਇੰਨ੍ਹੀਂ ਦਿਨੀਂ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਦਾ ਪੂਰਾ ਖਿਆਲ ਰੱਖ ਰਹੇ ਹਨ।

ਖਬਰਾਂ ਇਹ ਵੀ ਆ ਰਹੀਆਂ ਹਨ ਕਿ ਉਹ ਦਸੰਬਰ ਤੋਂ ਆਪਣੇ ਸ਼ੋਅ ਤੋਂ ਛੁੱਟੀ ਲੈਣ ਜਾ ਰਹੇ ਹਨ ਅਤੇ ਉਨ੍ਹਾਂ ਨੇ 11 ਦਸੰਬਰ ਤੋਂ ਚੈਨਲ ਤੋਂ ਛੁੱਟੀ ਮੰਗੀ ਹੈ। ਇਸ ਦੌਰਾਨ ਉਹ ਨਵੇਂ ਸਾਲ ਦੀ ਆਮਦ ‘ਤੇ ਵੀ ਕਿਸੇ ਨਾਲ ਕੋਈ ਪ੍ਰੋਫੈਸ਼ਨਲੀ ਕਮਿਟਮੈਂਟ ਨਹੀਂ ਕਰ ਰਹੇ ਅਤੇ ਆਪਣਾ ਪੂਰਾ ਸਮਾਂ ਆਪਣੀ ਪਤਨੀ ਅਤੇ ਨਿੱਜੀ ਜ਼ਿੰਦਗੀ ‘ਤੇ ਦੇਣਾ ਚਾਹੁੰਦੇ ਹਨ।

ਪੰਜਾਬ ਚ ਸਰਕਾਰ ਨੇ 3 ਦਿਨਾਂ ਲਈ ਇੰਟਰਨੇਟ ਕੀਤਾ ਬੰਦ

ਸੁਪਰੀਮ ਕੋਰਟ ਨੇ ਅਯੁੱਧਿਆ ਵਿਵਾਦ ‘ਤੇ ਆਪਣਾ ਫੈਸਲਾ ਸੁਣਾਇਆ ਹੈ। ਜਿਸ ਦੌਰਾਨ ਪੰਜਾਬ ਦੇ ਮਲੇਰਕੋਟਲਾ ਸ਼ਹਿਰ ‘ਚ ਇੰਟਰਨੈੱਟ ਸੇਵਾ ਨੂੰ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ‘ਚ ਸੁਰੱਖਿਆ ਵਧਾਈ ਹੈ ਤੇ ਉਹਨਾਂ ਨੇ ਫਲੈਗ ਮਾਰਚ ਵੀ ਕੱਢਿਆ। ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਅਯੁੱਧਿਆ ਵਿਵਾਦ ‘ਤੇ ਆਪਣਾ ਫੈਸਲਾ ਸੁਣਾਇਆ ਹੈ।

ਇਸ ਫੈਸਲੇ ਨਾਲ ਅਯੁੱਧਿਆ ‘ਚ ਰਾਮ ਮੰਦਰ ਦੀ ਉਸਾਰੀ ਦਾ ਰਸਤਾ ਸਾਫ਼ ਹੋ ਗਿਆ।ਅਦਾਲਤ ਨੇ ਵਿਵਾਦਿਤ ਜ਼ਮੀਨ ਰਾਮਲਲਾ ਵਿਰਾਜਮਾਨ ਨੂੰ ਦੇਣ ਦਾ ਫੈਸਲਾ ਕੀਤਾ ਹੈ। ਉਥੇ ਹੀ ਸਰਕਾਰ ਨੂੰ ਮੰਦਿਰ ਬਣਾਉਣ ਲਈ ਇਕ ਟਰੱਸਟ ਬਣਾਉਣ ਦਾ ਆਦੇਸ਼ ਦਿੱਤਾ ਗਿਆ ਹੈ।ਅਯੁੱਧਿਆ ‘ਚ ਹੀ ਮੁਸਲਿਮ ਪੱਖ ਨੂੰ 5 ਏਕੜ ਜ਼ਮੀਨ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਅਦਾਲਤ ਨੇ ਸ਼ੀਆ ਵਕਫ਼ ਬੋਰਡ ਅਤੇ ਨਿਰਮੋਹੀ ਅਖਾੜੇ

ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ।