ਦੁੱਬਈ ਦੀ ਸਕੂਲ ਬੱਸ ਚ ਬੰਦ ਰਹਿ ਗਿਆ ਬੱਚਾ, ਹੋਈ ਕਈ ਘੰਟਿਆਂ ਬਾਅਦ ਮੌਤ

ਦੁਬਈ ਕਈ ਘੰਟਿਆਂ ਤਕ ਬੱਸ ਵਿੱਚ ਬੰਦ ਰਹਿਣ ਕਰਕੇ ਛੇ ਸਾਲਾ ਬੱਚੇ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦੇ ਕੇਰਲ ਦਾ ਕਹਿਣ ਵਾਲਾ ਬੱਚਾ ਮੁਹੰਮਦ ਫਰਹਾਨ ਫੈਜ਼ਲ ਅਲ ਕੋਜ ਵਿੱਚ ਇਸਲਾਮਿਕ ਕੇਂਦਰ ਵਿੱਚ ਵਿਦਿਆਰਥੀ ਸੀ। ਸੂਤਰਾਂ ਮੁਤਾਬਕ ਉਹ ਕਰਮਾ ਤੋਂ ਬੱਸ ਵਿੱਚ ਬੈਠਾ ਸੀ ਤੇ ਬੱਸ ਚੱਲਣ ਬਾਅਦ ਸੌਂ ਗਿਆ। ਸ਼ਨੀਵਾਰ ਨੂੰ ਸਵੇਰੇ 8 ਵਜੇ ਇਸਲਾਮਿਕ ਕੇਂਦਰ ‘ਤੇ ਸਾਰੇ ਵਿਦਿਆਰਥੀਆਂ ਦੇ ਉਤਰਨ ਬਾਅਦ ਉਹ ਬੱਸ ਵਿੱਚ ਇਕੱਲਾ ਰਹਿ ਗਿਆ।

ਦੁਬਈ ਪੁਲਿਸ ਨੇ ਖਲੀਜ ਟਾਈਮਜ਼ ਨੂੰ ਦੱਸਿਆ ਕਿ ਉਨ੍ਹਾਂ ਦੁਪਹਿਰ ਤਿੰਨ ਵਜੇ ਇਸ ਘਟਨਾ ਦੀ ਜਾਣਕਾਰੀ ਮਿਲੀ ਸੀ। ਇਸਲਾਮਿਕ ਕੇਂਦਰ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੱਸ ਚਾਲਕ ਜਦੋਂ ਬੱਚਿਆਂ ਨੂੰ ਦੁਬਾਰਾ ਕੇਂਦਰ ਤੋਂ ਘਰ ਲੈ ਕੇ ਜਾਣ ਲਈ ਬੱਸ ਨੂੰ ਬਾਹਰ ਕੱਢ ਰਿਹਾ ਸੀ ਤਾਂ ਉਸ ਨੇ ਬੱਚੇ ਨੂੰ ਵੇਖਿਆ।

ਫਿਲਹਾਲ ਬੱਚੇ ਦੀ ਮੌਤ ਦੇ ਆਸਲ ਕਾਰਨਾਂ ਦਾ ਪਤਾ ਨਹੀਂ ਲੱਗਾ। ਸੰਯੁਕਤ ਅਰਬ ਅਮੀਰਾਤ ਵਿੱਚ ਅਜਿਹੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ। ਇਸ ਤੋਂ ਪਹਿਲਾਂ 2014 ਵਿੱਚ ਆਬੂਧਾਬੀ ਦੇ ਅਲ ਵਰੂਦ ਅਕੈਡਮੀ ਪ੍ਰਾਈਵੇਟ ਸਕੂਲ ਵਿੱਚ ਕੇਜੀ1 ਦਾ ਇੱਕ ਵਿਦਿਆਰਥੀ ਵੀ ਬੱਸ ਵਿੱਚ ਛੁੱਟ ਗਿਆ ਸੀ। ਇਸ ਤੋਂ ਬਾਅਦ ਮੁੱਖ ਅਧਿਆਪਕ, ਬੱਸ ਚਾਲਕ ਤੇ ਸੁਪਰਵਾਈਜ਼ਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਪੀੜਤ ਪਰਿਵਾਰ ਨੂੰ ਮੁਆਵਜ਼ੇ ਵਜੋਂ ਇੱਕ ਲੱਖ ਦੀਰਾਮ ਦੇਣ ਦਾ ਨਿਰਦੇਸ਼ ਹੋਇਆ ਸੀ।

ਕ੍ਰਿਕੇਟ ਵਰਲੱਡ ਕੱਪ ਚ ਮੀਂਹ ਬਣਿਆ ਵਿਲੇਨ, ਦੇਖੋ ਭਾਰਤ ਪਾਕਿ ਮੈਚ ਵਾਲੇ ਦਿਨ ਮੌਸਮ ਰਹੇਗਾ ਕਿਵੇਂ ਦਾ

ਐਤਵਾਰ 16 ਜੂਨ ਨੂੰ ਭਾਰਤ-ਪਾਕਿ ਮੈਚ ਨੂੰ ਦੇਖਣ ਦਾ ਇੰਤਜ਼ਾਰ ਕਰ ਰਹੇ ਕ੍ਰਿਕਟ ਪ੍ਰੇਮੀਆਂ ਲਈ ਮੌਸਮ ਦੇ ਲਿਹਾਜ਼ ਨਾਲ ਫਿਰ ਤੋਂ ਨਿਰਾਸ਼ ਕਰਨ ਵਾਲੀ ਖਬਰ ਹੈ। ਬੀ.ਬੀ.ਸੀ. ਨੇ ਆਪਣੀ ਵੈਦਰ ਰਿਪੋਰਟ ਚ ਕਿਹਾ ਹੈ ਕਿ ਐਤਵਾਰ ਨੂੰ ਭਾਰਤ-ਪਾਕਿ ਮੈਚ ਦੇ ਦੌਰਾਨ ਮੀਂਹ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ 13 ਜੂਨ ਨੂੰ ਲਗਭਗ ਸਾਰਾ ਦਿਨ ਮੈਨਚੈਸਟਰ ਚ ਮੀਂਹ ਪੈਂਦਾ ਰਿਹਾ ਹੈ ਅਤੇ ਇਸ ਦਾ ਭਾਰਤ ਅਤੇ ਨਿਊਜ਼ੀਲੈਂਡ ਦਾ ਮੈਚ ਵੀ ਅਸਰ ਹੋਇਆ। ਮੀਂਹ ਕਾਰਨ ਟਾਸ ਨਹੀਂ ਹੋ ਸਕਿਆ ਅਤੇ ਮੈਚ ਨੂੰ ਰੱਦ ਕਰਨਾ ਪਿਆ। 12ਵੇਂ ਵਰਲਡ ਕੱਪ ਚ ਇਹ ਚੌਥਾ ਮੈਚ ਸੀ ਜਿਸ ਚ ਮੀਂਹ ਨੇ ਵਿਘਨ ਪਾਇਆ ਅਤੇ ਮੈਚ ਨਹੀਂ ਖੇਡਿਆ ਜਾ ਸਕਿਆ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦਾ ਇੰਤਜ਼ਾਰ ਕਰੋੜਾਂ ਕ੍ਰਿਕਟ ਪ੍ਰਸ਼ੰਸਕਾਂ ਨੂੰ ਹੈ। ਟੀਮ ਇੰਡੀਆ ਨੂੰ ਪਾਕਿ ਦੇ ਮੁਕਾਬਲੇ ਕਾਫੀ ਮਜ਼ਬੂਤ ਟੀਮ ਮੰਨਿਆ ਜਾ ਰਿਹਾ ਹੈ ਪਰ ਦੋਹਾਂ ਦੇਸ਼ਾਂ ਵਿਚਾਲੇ ਜਦੋਂ ਮੁਕਾਬਲਾ ਹੁੰਦਾ ਹੈ ਤਾਂ ਕੁਝ ਵੀ ਸੰਭਵ ਹੈ। ਇਹ ਮੈਚ ਓਲਡ ਟ੍ਰੈਫਰਡ, ਮੈਨਚੈਸਟਰ ਚ ਖੇਡਿਆ ਜਾਣਾ ਹੈ। ਬੀ.ਬੀ.ਸੀ. ਨੇ ਮੌਸਮ ਦੀ ਭਵਿੱਖਬਾਣੀ ਚ ਕਿਹਾ ਹੈ ਕਿ ਐਤਵਾਰ ਨੂੰ ਹਲਕੇ ਮੀਂਹ ਦੇ ਨਾਲ ਹੀ ਕੁਝ ਤੇਜ਼ ਹਵਾਵਾਂ ਵੀ ਚਲ ਸਕਦੀਆਂ ਹਨ। ਇਸ ਵਿਚਾਲੇ ਕਦੇ-ਕਦੇ ਧੁੱਪ ਵੀ ਨਿਕਲਦੀ ਰਹੇਗੀ। ਜਦਕਿ ਬ੍ਰਿਟੇਨ ਦੇ ਮੌਸਮ ਵਿਭਾਗ ਨੇ ਵੀ ਇਸੇ ਤਰ੍ਹਾਂ ਦੀ ਭਵਿੱਖਬਾਣੀ ਕੀਤੀ ਹੈ। ਇਕ ਹੋਰ ਵੈਦਰ ਵੈੱਬਸਾਈਟ ਦੇ ਮੁਤਾਬਕ ਸਵੇਰੇ ਹਲਕਾ ਮੀਂਹ ਪਵੇਗਾ। ਇਹ ਦੁਪਹਿਰ ਅਤੇ ਇਸ ਤੋਂ ਬਾਅਦ ਰਾਤ ਤਕ ਜਾਰੀ ਰਹਿ ਸਕਦਾ ਹੈ।

ਵੀਰਵਾਰ ਨੂੰ ਵਰਲਡ ਕੱਪ ਦਾ 18ਵਾਂ ਮੁਕਾਬਲਾ ਭਾਰਤ-ਨਿਊਜ਼ੀਲੈਂਡ ਵਿਚਾਲੇ ਨਾਟਿੰਘਮ ਚ ਹੋਣਾ ਸੀ। ਇਹ ਮੈਚ ਵੀ ਮੀਂਹ ਕਾਰਨ ਰੱਦ ਹੋ ਗਿਆ। ਵਰਲਡ ਕੱਪ ਇਤਿਹਾਸ ਚ ਪਹਿਲੀ ਵਾਰ ਟੀਮ ਇੰਡੀਆ ਦੇ ਕਿਸੇ ਮੁਕਾਬਲੇ ਨੂੰ ਇਕ ਵੀ ਗੇਂਦ ਸੁੱਟੇ ਬਿਨਾ ਹੀ ਰੱਦ ਐਲਾਨਿਆ ਗਿਆ। ਇਸ ਤੋਂ ਪਹਿਲਾਂ 1992 ਚ ਵਰਲਡ ਕੱਪ ਚ ਭਾਰਤ-ਸ਼੍ਰੀਲੰਕਾ ਮੈਚ ਰੱਦ ਹੋਇਆ ਸੀ। ਉਸ ਮੈਚ ਚ ਸਿਰਫ ਦੋ ਗੇਂਦਾਂ ਹੀ ਸੁੱਟੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਭਾਰਤ ਦੇ ਮੌਜੂਦਾ ਵਰਲਡ ਕੱਪ ਚ ਤਿੰਨ ਮੈਚਾਂ ਚ ਹੁਣ ਪੰਜ ਅੰਕ ਹੋ ਗਏ ਹਨ

ਵਿਦੇਸ਼ ਜਾਣ ਦੀ ਚਾਹਤ ਵਿਚ ਗਵਾ ਲਈ ਜਾਨ, ਅਮਰੀਕਾ ਮੈਕਸੀਕੋ ਦੀ ਸਰਹੱਦ ਤੇ ਮਿਲੀ ਭਾਰਤੀ ਬੱਚੀ ਦੀ ਲਾਸ਼

ਅਮਰੀਕੀ ਕਸਟਮ ਤੇ ਬਾਰਡਰ ਸੁਰੱਖਿਆ (ਸੀਬੀਪੀ) ਅਧਿਕਾਰੀਆਂ ਨੂੰ ਮੈਕਸੀਕੋ ਦੀ ਸਰਹੱਦ ਨੇੜਿਓਂ ਸੱਤ ਸਾਲਾ ਬੱਚੀ ਦੀ ਲਾਸ਼ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਬੱਚੀ ਭਾਰਤੀ ਮੂਲ ਦੀ ਸੀ। ਅਧਿਕਾਰੀ ਇਸ ਨੂੰ ਅਮਰੀਕਾ ‘ਚ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਕਰਨ ਨਾਲ ਜੁੜਿਆ ਮਾਮਲਾ ਮੰਨ ਕੇ ਜਾਂਚ-ਪੜਤਾਲ ‘ਚ ਜੁਟੇ ਹੋਏ ਹਨ। ਸੀਬੀਪੀ ਏਜੰਸੀ ਅਨੁਸਾਰ ਐਰੀਜ਼ੋਨਾ ਸੂਬੇ ਦੇ ਲਿਊਕਵਿਲੇ ਸ਼ਹਿਰ ਤੋਂ 27 ਕਿਲੋਮੀਟਰ ਦੂਰ ਇਹ ਲਾਸ਼ ਮਿਲੀ ਹੈ। ਏਜੰਸੀ ਦੇ ਗਸ਼ਤੀ ਦਲ ਦੇ ਮੁਖੀ ਰੌਏ ਵਿੱਲੇਰੀਅਲ ਨੇ ਮ੍ਰਿਤਕ ਕੁੜੀ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਮੌਤ ਉਨ੍ਹਾਂ ਗਰੋਹਾਂ ਕਾਰਨ ਹੋਈ ਜਾਪਦੀ ਹੈ,

ਜੋ ਆਪਣੇ ਫ਼ਾਇਦੇ ਲਈ ਦੂਜਿਆਂ ਦੀ ਜਾਨ ਜ਼ੋਖ਼ਮ ‘ਚ ਪਾ ਰਹੇ ਹਨ। ਪਤਾ ਲੱਗਾ ਹੈ ਕਿ ਮ੍ਰਿਤਕ ਕੁੜੀ ਚਾਰ ਵਿਅਕਤੀਆਂ ਨਾਲ ਯਾਤਰਾ ਕਰ ਰਹੀ ਸੀ। ਮਨੁੱਖੀ ਤਸਕਰਾਂ ਨੇ ਉਸ ਨੂੰ ਸਰਹੱਦ ‘ਤੇ ਛੱਡ ਦਿੱਤਾ ਸੀ ਅਤੇ ਕਿਸੇ ਖ਼ਤਰਨਾਕ ਜਗ੍ਹਾ ਤੋਂ ਅਮਰੀਕਾ ‘ਚ ਦਾਖ਼ਲ ਹੋਣ ਲਈ ਕਿਹਾ ਸੀ। ਗਸ਼ਤ ਕਰ ਰਹੇ ਅਧਿਕਾਰੀਆਂ ਨੂੰ ਭਾਰਤ ਦੀਆਂ ਦੋ ਔਰਤਾਂ ਤੋਂ ਪੁੱਛਗਿੱਛ ‘ਚ ਇਹ ਜਾਣਕਾਰੀ ਮਿਲੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਉਹ ਅਮਰੀਕਾ ‘ਚ ਕਿਵੇਂ ਦਾਖ਼ਲ ਹੋਈ ਤੇ ਕਿਸ ਤਰ੍ਹਾਂ ਇੱਕ ਔਰਤ ਤੇ ਦੋ ਬੱਚੇ ਉਸ ਤੋਂ ਵਿਛੜ ਗਏ। ਅਧਿਕਾਰੀਆਂ ਨੇ ਦੋਵੇਂ ਔਰਤਾਂ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਲਾਪਤਾ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਕੁਝ ਘੰਟੇ ਬਾਅਦ ਹੀ ਕੁੜੀ ਦੀ ਲਾਸ਼ ਬਰਾਮਦ ਕਰ ਲਈ ਗਈ। ਬਾਕੀ ਲੋਕਾਂ ਦੀ ਭਾਲ ‘ਚ ਹੈਲੀਕਾਪਟਰ ਵੀ ਲਾਏ ਗਏ ਹਨ। ਇਸ ਦੌਰਾਨ ਸੀਬੀਪੀ ਦੇ ਅਧਿਕਾਰੀਆਂ ਨੂੰ ਦੋ ਵਿਅਕਤੀਆਂ ਦੇ ਪੈਰਾਂ ਦੇ ਨਿਸ਼ਾਨ ਮਿਲੇ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਇਸ ਸਮੂਹ ਦੇ ਬਾਕੀ ਦੋ ਵਿਅਕਤੀ ਵਾਪਸ ਮੈਕਸੀਕੋ ਦੀ ਸਰਹੱਦ ‘ਚ ਚਲੇ ਗਏ। ਸੀਬੀਪੀ ਤੇ ਮੈਕਸੀਕੋ ਦੇ ਅਧਿਕਾਰੀ ਉਨ੍ਹਾਂ ਦੀ ਭਾਲ ‘ਚ ਜੁਟੇ ਹੋਏ ਹਨ।

ਇੰਗਲੈਂਡ ਦੇ ਸਿੱਖ ਪਾਕਿਸਤਾਨ ਨੂੰ ਦੇਣਗੇ 44,03,09,97,000 ਰੁਪਏ, ਖੁਫ਼ੀਆ ਏਜੰਸੀਆਂ ਦੇ ਕੰਨ ਹੋਏ ਖੜ੍ਹੇ

ਲੰਡਨ ਦਾ ਸਿੱਖ ਭਾਈਚਾਰਾ ਪੀਟਰ ਵਿਰਦੀ ਫਾਊਂਡੇਸ਼ਨ ਦੀ ਮਦਦ ਨਾਲ ਪਾਕਿਸਤਾਨ ਨੂੰ 500 ਮਿਲੀਅਨ ਪੌਂਡ ਯਾਨੀ ਤਕਰੀਬਨ 44,03,09,97,000 ਰੁਪਏ ਦਾ ਨਿਵੇਸ਼ ਕਰਨ ਲਈ ਤਿਆਰ ਹਨ। ਇਹ ਨਿਵੇਸ਼ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਕੌਰੀਡੋਰ ਲਈ ਕੀਤਾ ਜਾਵੇਗਾ। ਇੰਨੀ ਵੱਡੀ ਰਾਸ਼ੀ ਦਾ ਲੈਣ-ਦੇਣ ਸਾਹਮਣੇ ਆਉਂਦੇ ਹੀ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ।

ਯੂਕੇ ਦੇ ਸਿੱਖਾਂ ਨੇ ਇਹ ਕਰਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ ਤੇ ਪਾਕਿਸਤਾਨ ਸੈਰ ਸਪਾਟਾ ਬੋਰਡ ਦੇ ਚੇਅਰਮੈਨ ਸਈਅਦ ਜ਼ੁਲਫੀਕਾਰ ਬੁਖ਼ਾਰੀ ਨਾਲ ਲੰਡਨ ਵਿੱਚ 10 ਜੂਨ ਨੂੰ ਹੋਈ ਬੈਠਕ ਵਿੱਚ ਕੀਤਾ ਗਿਆ। ਸਿੱਖ ਫੈਡਰੇਸ਼ਨ ਦੇ ਸਕੱਤਰ ਗੁਰਜੀਤ ਵੱਲੋਂ ਪ੍ਰੈੱਸ ਨੂੰ ਜਾਰੀ ਬਿਆਨ ਮੁਤਾਬਕ ਸੈਂਟਰਲ ਗੁਰਦੁਆਰਾ (ਖ਼ਾਲਸਾ ਜੱਥਾ), ਲੰਡਨ, ਪੀਟਰ ਵਿਰਦੀ ਫਾਊਂਡੇਸ਼ਨ ਦੇ ਸਮਰਥਕ ਤੇ ਹੋਰਾਂ ਨੇ ਇਸ ਵਿੱਚ ਸਹਿਯੋਗ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਸਿੱਖਾਂ ਨੇ ਇਸ ਪੈਸੇ ਨਾਲ ਕਰਤਾਰਪੁਰ ਸਾਹਿਬ ਕੌਰੀਡੋਰ ਦੇ ਨਾਲ-ਨਾਲ ਪਾਕਿਸਤਾਨ ਸਥਿਤ ਹੋਰ ਗੁਰਧਾਮਾਂ ਤਕ ਸ਼ਰਧਾਲੂਆਂ ਦੀ ਪਹੁੰਚ ਸੌਖੀ ਬਣਾਉਣ ਲਈ ਅਤਿ-ਆਧੁਨਿਕ ਬੱਸਾਂ ਨੂੰ ਨਿਸ਼ਕਾਮ ਸੇਵਾ ਹਿਤ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ‘ਤੇ ਭਾਰਤੀ ਖ਼ੁਫ਼ੀਆ ਏਜੰਸੀਆਂ ਵੀ ਚੌਕਸ ਹੋ ਗਈਆਂ ਕਿ ਕਿਤੇ ਇੰਨੀ ਵੱਡੀ ਰਕਮ ਗ਼ਲਤ ਲੋਕਾਂ ਦੇ ਹੱਥਾਂ ਵਿੱਚ ਚਲੀ ਜਾਵੇ। ਗਲਿਆਰਾ ਪ੍ਰਾਜੈਕਟ ਲਈ ਹਾਲੇ ਤਕ ਭਾਰਤ ਵਾਲੇ ਪਾਸੇ ਜਾਰੀ ਪ੍ਰਾਜੈਕਟਾਂ ਲਈ ਕਿਸੇ ਵੀ ਵਿਦੇਸ਼ੀ ਸੰਸਥਾ ਜਾਂ ਵਿਅਕਤੀ ਨੇ ਅਜਿਹੀ ਰੁਚੀ ਨਹੀਂ ਦਿਖਾਈ ਹੈ।

ਸੌਣ ਤੋਂ ਬਾਅਦ ਸਵੇਰੇ 4 ਤੋਂ 6 ਵਜੇ ਦੇ ਵਿਚਕਾਰ ਕਰੋ ਸੰਭੋਗ ਹੁੰਦੇ ਨੇ ਇਹ ਵੱਡੇ ਫਾਇਦੇ

ਸੰਭੋਗ ਜਾਂ ਯੌਨ ਸੰਬੰਧ ਮਨੁੱਖੀ ਜੀਵਨ ਦਾ ਇੱਕ ਪ੍ਰਕਿਰਤਿਕ ਹਿੱਸਾ ਹੈ |ਪੁਰਸ਼ ਅਤੇ ਇਸਤਰੀ ਦੋਨੋਂ ਨੂੰ ਯੌਨ ਸੰਬੰਧ ਬਣਾਉਣ ਦੀ ਇੱਛਾ ਹੁੰਦੀ ਹੈ |ਵੈਸੇ ਤਾਂ ਜਿਆਦਾਤਰ ਲੋਕ ਰਾਤ ਦੇ ਸਮੇਂ ਹੀ ਸੈਕਸ ਕਰਦੇ ਹਨ ,ਪਰ ਸਵੇਰ ਦੇ ਸਮੇਂ ਸੈਕਸ ਕਰਨ ਨਾਲ ਸਾਨੂੰ ਬਹੁਤ ਸਾਰੇ ਸਿਹਤ ਸੰਬੰਧੀ ਵੀ ਫਾਇਦੇ ਹੁੰਦੇ ਹਨ | ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਵੇਰ ਦੇ ਸਮੇਂ ਸੈਕਸ ਕਰਨ ਦੇ ਕੀ ਫਾਇਦੇ ਹੁੰਦੇ ਹਨ ਆਰਾਮ ਮਿਲਦਾ ਹੈ… ਦਿਨ ਭਰ ਦੇ ਕੰਮ ,ਆੱਫਿਸ ਅਤੇ ਯਾਤਰਾ ਦੇ ਬਾਅਦ ਸ਼ਾਮ ਤੱਕ ਤੁਸੀਂ ਥੱਕ ਜਾਂਦੇ ਹੋ ਅਤੇ ਤੁਹਾਡੀ ਯੌਨ ਇੱਛਾ ਵੀ ਘੱਟ ਹੋ ਜਾਂਦੀ ਹੈ |ਜਦ ਤੁਸੀਂ ਸਰੀਰਕ ਅਤੇ ਮਾਨਸਿਕ ਰੂਪ ਤੋਂ ਥੱਕੇ ਹੁੰਦੇ ਹੋ ਣ ਤੁਸੀਂ ਬਸ ਚੰਗੀ ਨੀਂਦ ਲੈਣਾ ਚਾਹੁੰਦੇ ਹੋ ,ਪਰ ਸਵੇਰੇ ਅਜਿਹਾ ਨਹੀਂ ਹੁੰਦਾ |

ਰਾਤ ਭਰ ਦੀ ਚੰਗੀ ਨੀਂਦ ਦੇ ਬਾਅਦ ਤੁਸੀਂ ਤਰੋ-ਤਾਜ਼ਾ ਹੁੰਦੇ ਹੋ ਅਤੇ ਮੂਡ ਵੀ ਚੰਗਾ ਹੁੰਦਾ ਹੈ |ਇਹ ਸਮਾਂ ਸੰਭੋਗ ਦੇ ਲਈ ਉੱਤਮ ਹੁੰਦਾ ਹੈ |ਇਸ ਤੋਂ ਸਾਰਾ ਦਿਨ ਮੂਡ ਚੰਗਾ ਰਹਿੰਦਾ ਹੈ ਅਤੇ ਤੁਸੀਂ ਤਣਾਵ ਤੋਂ ਦੂਰ ਰਹਿੰਦੇ ਹੋ| ਰਿਸ਼ਤੇ ਮਜਬੂਤ ਹੁੰਦੇ ਹਨ… ਫ੍ਰੈਸ਼ ਮੂਡ ਨਾਲ ਸੰਭੋਗ ਕਰਨ ਤੇ ਜਿਆਦਾ ਅਨੰਦ ਆਉਂਦਾ ਹੈ |ਸੰਭੋਗ ਦੇ ਸਮੇਂ ਅਤੇ ਬਾਅਦ ਵਿਚ ਕੁੱਝ ਅਜਿਹੇ ਹਾਰਮੋਨ ਪੈਦਾ ਹੁੰਦੇ ਹਨ ਜਿੰਨਾਂ ਨਾਲ ਮਨੋਦਸ਼ਾ ਚੰਗੋ ਹੋ ਜਾਂਦੀ ਹੈ |ਇਸ ਨਾਲ ਤੁਹਾਡੇ ਆਪਸੀ ਰਿਸ਼ਤੇ ਬੇਹਤਰ ਅਤੇ ਮਜਬੂਤ ਹੁੰਦੇ ਹਨ |

ਇਰੇਕਟਾਇਲ ਡਿਸਫੰਕਸ਼ਨ ਵਿਚ ਮੱਦਦ ਹੁੰਦੀ ਹੈ… ਜਿੰਨਾਂ ਪੁਰਸ਼ਾਂ ਨੂੰ ਇਰੇਕਟਾਇਲ ਡਿਸਫੰਕਸ਼ਨ ਦੀ ਸਮੱਸਿਆ ਹੁੰਦੀ ਹੈ ਉਹਨਾਂ ਦੇ ਸਰੀਰ ਵਿਚ ਟੇਸਟੋਰੋਨ ਹਾਰਮੋਨ ਦੀ ਕਮੀ ਹੁੰਦੀ ਹੈ |ਸਵੇਰ ਦੇ ਸਮੇਂ ਪੁਰਸ਼ਾਂ ਵਿਚ ਟੇਸਟੋਸਿਟਰੋਨ ਦਾ ਸਤਰ ਜਿਆਦਾ ਹੁੰਦਾ ਹੈ |ਇਸ ਲਈ ਸਵੇਰ ਦੇ ਸਮੇਂ ਸੰਭੋਗ ਕਰਨ ਨਾਲ ਤੁਹਾਨੂੰ ਘੱਟ ਪਰੇਸ਼ਾਨੀ ਹੁੰਦੀ ਹੈ |

ਹਫਤੇ ਵਿਚ ਪੀਓ 2 ਵਾਰ ਬੀਅਰ ਇਹਨਾਂ ਬਿਮਾਰੀਆਂ ਦੇ ਹੋਵੇਗਾ ਜੜ ਤੋਂ ਖਾਤਮਾ

ਕੀ ਤੁਸੀਂ ਜਾਣਦੇ ਹੋ ਬੀਅਰ ਤੁਹਾਡੇ ਲਈ ਕਿੰਨੀ ਫ਼ਾਇਦੇਮੰਦ ਹੈ ਅਤੇ ਕਈ ਬਿਮਾਰੀਆਂ ਨੂੰ ਦੂਰ ਕਰ ਸਕਦੀ ਹੈ. ਜ਼ਿਆਦਾਤਰ ਲੋਕ ਬੀਅਰ ਨੂੰ ਸ਼ਰਾਬ ਦਾ ਹੀ ਰੂਪ ਮੰਨਦੇ ਹਨ. ਕਈ ਲੋਕਾਂ ਦਾ ਮੰਨਣਾ ਹੈ ਕਿ ਬੀਅਰ ਪੀਣ ਨਾਲ ਮੋਟਾਪਾ ਵੱਧਦਾ ਹੈ, ਪਰ ਬੀਅਰ ਪੀਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਸ਼ਾਇਦ ਹੀ ਕਿਸੇ ਨੂੰ ਨਹੀਂ ਪਤਾ ਹੋਵੇ. ਬੀਅਰ ‘ਚ ਅਲਕੋਹਲ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ. ਇਸ ਤੋਂ ਇਲਾਵਾ ਹਫ਼ਤੇ ਵਿੱਚ ਸਿਰਫ਼ 2 ਵਾਰ ਬੀਅਰ ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕਦੈ.

ਮਾਹਿਰਾਂ ਦੀ ਮੰਨੀਏ ਤਾਂ ਜਿਨ੍ਹਾਂ ਲੋਕਾਂ ਨੂੰ ਕੋਲੈਸਟਰੋਲ ਦੀ ਸਮੱਸਿਆ ਹੈ, ਉਨ੍ਹਾਂ ਲਈ ਬੀਅਰ ਕਾਫੀ ਲਾਭਦਾਇਕ ਸਾਬਤ ਹੋ ਸਕਦੀ ਹੈ। ਇੱਕ ਰਿਪੋਰਟ ਮੁਤਾਬਕ ਰੋਜ਼ਾਨਾ ਤਿੰਨ ਪੈੱਗ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ 24 ਫੀਸਦੀ ਤੱਕ ਘਟਾਇਆ ਜਾ ਸਕਦਾ ਹੈ. ਹਫਤੇ ਵਿਚ ਘੱਟ ਤੋਂ ਘੱਟ 1 ਵਾਰ ਬੀਅਰ ਦਾ ਸੇਵਨ ਜਰੂਰ ਕਰੋ. ਇਸ ਦਾ ਸੇਵਨ ਸਰੀਰ ‘ਚ ਸ਼ੂਗਰ ਪੱਧਰ ਨੂੰ ਸੰਤੁਲਿਤ ਰੱਖਦਾ ਹੈ, ਜਿਸ ਦੇ ਨਾਲ ਸ਼ੂਗਰ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ.

ਬੀਅਰ ਵਿਚ ਸਿਲੀਕਾਨ ਨਾਮਕ ਤੱਤ ਹੁੰਦਾ ਹੈ, ਜਿਸ ਦੇ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ. ਇਸ ਲਈ ਤੁਸੀਂ ਹਫਤੇ ਵਿਚ 2 ਵਾਰ ਬੀਅਰ ਦਾ ਸੇਵਨ ਜਰੂਰ ਕਰੋ. ਬੀਅਰ ਦੀ ਵਰਤੋਂ ਨਾਲ ਵਾਲਾਂ ਦੀ ਗਰੋਥ ਵੱਧਦੀ ਹੈ ਅਤੇ ਵਾਲਾਂ ‘ਚ ਚਮਕ ਵੀ ਆਉਂਦੀ ਹੈ. ਵਾਲਾਂ ‘ਚ ਬੀਅਰ ਦੀ ਵਰਤੋਂ ਕਰਨ ਨਾਲ ਵਾਲਾਂ ਦੀ ਗੰਦਗੀ ਸਾਫ਼ ਹੁੰਦੀ ਹੈ ਬੀਅਰ ਤੁਹਾਡੇ ਵਾਲਾਂ ‘ਚ ਕੰਡੀਸ਼ਨਰ ਦਾ ਕੰਮ ਕਰਦੀ ਹੈ.

ਠੀਕ ਮਾਤਰਾ ਵਿਚ ਬੀਅਰ ਦਾ ਸੇਵਨ ਕਰਨ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ. ਸੰਤੁਲਿਤ ਮਾਤਰਾ ਵਿਚ ਬੀਅਰ ਦਾ ਸੇਵਨ ਕਰਨ ਵਾਲਿਆਂ ਨੂੰ ਹਾਰਟ ਅਟੈਕ ਅਤੇ ਦਿਲ ਦੇ ਰੋਗਾਂ ਦਾ ਖਤਰਾ 31% ਤੱਕ ਘੱਟ ਰਹਿੰਦਾ ਹੈ. ਹਫਤੇ ਵਿਚ 2 ਵਾਰ ਡਾਰਕ ਬੀਅਰ ਦਾ ਸੇਵਨ ਸਰੀਰ ਵਿਚ ਬਲੱਡ ਸਰਕੂਲੇਸ਼ਨ ਠੀਕ ਰੱਖਦਾ ਹੈ, ਜਿਸ ਦੇ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ. ਇਸ ਤੋਂ ਇਲਾਵਾ ਬੀਅਰ ਦਾ ਸੇਵਨ ਰੋਗ ਰੋਕਣ ਦੀ ਸਮਰੱਥਾ ਵੀ ਵਧਾਉਂਦਾ ਹੈ. ਜੇਕਰ ਤੁਹਾਡੇ ਗੁਰਦੇ ਵਿਚ ਪੱਥਰੀ ਹੈ ਤਾਂ ਹਫਤੇ ਵਿਚ 1 ਵਾਰ ਬੀਅਰ ਪੀਓ. ਇਸ ਨਾਲ ਤੁਹਾਡੇ ਗੁਰਦੇ ਵਿਚ ਮੌਜੂਦ ਵੱਡੀ ਤੋਂ ਵੱਡੀ ਪਥਰੀ ਵੀ ਪਿਘਲ ਕੇ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਵੇਗੀ.

ਦੁਨੀਆਂ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਚ ਸ਼ਾਮਿਲ ਹੋਇਆ ਵਿਰਾਟ ਕੋਹਲੀ, ਨੰਬਰ ਇੱਕ ਤੇ ਮੈਸੀ

ਵਿਰਾਟ ਕੋਹਲੀ ਇਕਲੌਤੇ ਅਜਿਹੇ ਕ੍ਰਿਕਟਰ ਹਨ ਜੋ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਦੁਨੀਆ ਦੇ ਟਾਪ ਖਿਡਾਰੀਆਂ ਦੀ ਫੋਰਬਸ ਲਿਸਟ ‘ਚ 100 ਵੇਂ ਨੰਬਰ ‘ਤੇ ਹਨ। ਕੋਹਲੀ ਨੇ ਲਗਾਤਾਰ ਤਿੰਨ ਸਾਲਾਂ ਤੋਂ ਫੋਰਬਸ ਲਿਸਟ ‘ਚ ਥਾਂ ਬਣਾਈ ਹੋਈ ਹੈ। ਕੋਹਲੀ 2017 ‘ਚ 141 ਕਰੋੜ ਰੁਪਏ ਦੀ ਜਾਇਦਾਦ ਨਾਲ 89ਵੇਂ ਤੇ 2018 ‘ਚ 160 ਕਰੋੜ ਰੁਪਏ ਦੀ ਜਾਇਦਾਦ ਨਾਲ 83ਵੇਂ ਨੰਬਰ ‘ਤੇ ਸੀ। ਜੂਨ 2019 ‘ਚ ਉਨ੍ਹਾਂ ਦੀ ਆਮਦਨ ‘ਚ ਬੇਸ਼ੱਕ 7 ਕਰੋੜ ਰੁਪਏ ਦਾ ਇਜ਼ਾਫਾ ਹੋਇਆ ਪਰ ਇਸ ਨਾਲ ਉਹ ਲਿਸਟ ‘ਚ 100ਵੇਂ ਸਥਾਨ ‘ਤੇ ਹਨ।

ਇਸ ਲਿਸਟ ‘ਚ ਪਹਿਲੀ ਵਾਰ ਫੁਟਬਾਲਰ ਲਿਓਨੇਲ ਮੈਸੀ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਨੂੰ ਪਿੱਛੇ ਛੱਡ ਕੇ ਟਾਪ ‘ਤੇ ਪਹੁੰਚੇ ਹਨ। ਰੋਨਾਲਡੋ ਨੇ ਇਸ ਦੌਰਾਨ ਆਪਣੀ ਕਮਾਈ 10.9 ਕਰੋੜ ਡਾਲਰ ਵਧਾ ਲਈ ਹੈ। ਫੋਰਬਸ ਲਿਸਟ ਦੇ ਪਹਿਲੇ ਨੰਬਰ ਦੇ ਪਲੇਅਰ ਰੋਨਾਲਡੋ ਤੇ ਆਖਰੀ ਖਿਡਾਰੀ ਕੋਹਲੀ ਦੀ ਕਮਾਈ ‘ਚ ਪੰਜ ਗੁਣਾ ਦਾ ਫਰਕ ਹੈ।

ਇਸ ਲਿਸਟ ‘ਚ ਮਹਿਲਾਵਾਂ ਵਿੱਚੋਂ ਟੈਨਿਸ ਪਲੇਅਰ ਸੈਰੇਨਾ ਵਿਲੀਅਮਸ ਟਾਪ-100 ‘ਚ ਸ਼ਾਮਲ ਹੋਣ ਵਾਲੀ ਇਕਲੌਤੀ ਖਿਡਾਰਣ ਹੈ। ਇਸ ਦੇ ਨਾਲ ਸਭ ਤੋਂ ਜ਼ਿਆਦਾ ਕਮਾਈ ਦੇ ਮਾਮਲੇ ‘ਚ ਲਿਸਟ ‘ਚ 25 ਐਥਲੀਟ ਵੀ ਸ਼ਾਮਲ ਹਨ, ਜੋ ਪਿਛਲੇ ਵਾਰ 22 ਸੀ। ਇਸ ਲਿਸਟ ਦੀ ਖਾਸ ਗੱਲ ਹੈ ਕਿ ਇਸ ‘ਚ ਪਹਿਲੀ ਵਾਰ ਪਹਿਲੇ ਤਿੰਨ ਨੰਬਰਾਂ ‘ਤੇ ਫੁਟਬਾਲਰ ਖਿਡਾਰੀਆਂ ਦਾ ਕਬਜ਼ਾ ਹੈ।

ਦੋ ਭੈਣਾਂ ਗਈਆਂ ਸੀ ਟੂਰਿਸਟ ਵੀਜ਼ੇ ਤੇ ਦੁੱਬਈ ਬਣਾਈਆਂ ਗਈਆਂ ਬੰਧਕ, ਕੀਤਾ ਕਲੱਬਾਂ ਚ ਨੱਚਣ ਲਈ ਮਜ਼ਬੂਰ

ਵੀਜ਼ੇ ‘ਤੇ ਦੁਬਈ ਗਈਆਂ ਸਥਾਨਕ ਪਰਸਰਾਮ ਨਗਰ ਦੀਆਂ ਦੋ ਭੈਣਾਂ ਨੂੰ ਬੰਧਕ ਬਣਾ ਲਿਆ ਗਿਆ ਹੈ। ਇਨ੍ਹਾਂ ਨੇ ਹੋਟਲਾਂ ਵਿੱਚ ਨੱਚਣ ਤੋਂ ਇਨਕਾਰ ਕੀਤਾ ਤਾਂ ਇਨ੍ਹਾਂ ਨੂੰ ਬੰਧਕ ਬਣਾ ਲਿਆ। ਦਰਅਸਲ ਟ੍ਰੈਵਲ ਏਜੰਟ ਨੇ ਟੂਰਿਸਟ ਵੀਜ਼ੇ ਰਾਹੀਂ ਦੋਵਾਂ ਭੈਣਾਂ ਨੂੰ ਦੁਬਈ ਭੇਜਿਆ ਸੀ। 3 ਦਿਨ ਪਹਿਲਾਂ ਹੀ ਦੋਵੇਂ ਦੁਬਈ ਪਹੁੰਚੀਆਂ ਤਾਂ ਹੋਟਲ ਮਾਲਕ ਨੇ ਇਨ੍ਹਾਂ ਨੂੰ ਕਲੱਬਾਂ ਵਿੱਚ ਨੱਚਣ ਲਈ ਕਿਹਾ। ਇਨਕਾਰ ਕਰਨ ‘ਤੇ ਹੋਟਲ ਮਾਲਕ ਨੇ ਦੋਵਾਂ ਦੇ ਪਾਸਪੋਰਟ ਜ਼ਬਤ ਕਰ ਲਏ ਤੇ ਬੰਧਕ ਬਣਾ ਲਿਆ। ਇਨ੍ਹਾਂ ਵਿੱਚੋਂ ਇੱਕ ਨੇ ਵਾਇਸ ਮੈਸੇਜ ਜ਼ਰੀਏ ਆਪਣੇ ਪਤੀ ਨੂੰ ਸਾਰੀ ਘਟਨਾ ਦੱਸੀ। ਪਤੀ ਨੇ ਬਠਿੰਡਾ ਦੇ ਥਾਣੇ ਵਿੱਚ ਇਸ ਦੀ ਸ਼ਿਕਾਇਤ ਕੀਤੀ ਹੈ।

3 ਜਣਿਆਂ ‘ਤੇ ਕੇਸ ਦਰਜ ਕਰਕੇ 2 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਸੁਖਦੇਵ ਸਿੰਘ ਤੇ ਜੋਬਨਪ੍ਰੀਤ ਸਿੰਘ ਵਜੋਂ ਹੋਈ ਹੈ। ਤੀਜੇ ਮੁਲਜ਼ਮ ਸਲਮਾਨ ਖ਼ਾਨ ਦੀ ਭਾਲ ਕੀਤੀ ਜਾ ਰਹੀ ਹੈ। ਜਸਵੰਤ ਸਿੰਘ ਵਾਸੀ ਪਰਸਰਾਮ ਨਗਰ ਬਠਿੰਡਾ ਨੇ ਦੱਸਿਆ ਕਿ ਉਸ ਦੀ ਪਤਨੀ ਪ੍ਰਿਆ ਨੇ ਦੱਸਿਆ ਕਿ ਉਸ ਦੇ ਪਿਤਾ ਤੇ ਉਸ ਨੂੰ ਤੇ ਉਸ ਦੀ ਭੈਣ ਪ੍ਰੀਤੀ ਨੂੰ ਟੂਰਿਸਟ ਵੀਜ਼ੇ ‘ਤੇ ਦੁਬਈ ਭੇਜ ਰਹੇ ਹਨ। ਇਸ ਦੇ ਲਈ ਸੁਖਦੇਵ ਸਿੰਘ, ਜੋਬਨਪ੍ਰੀਤ ਸਿੰਘ ਤੇ ਸਲਮਾਨ ਖ਼ਾਨ ਨਾਲ ਗੱਲ ਕੀਤੀ ਗਈ ਸੀ।

7 ਜੂਨ ਨੂੰ ਉਸ ਦੀ ਪਤਨੀ ਪ੍ਰਿਆ ਆਪਣੀ ਭੈਣ ਪ੍ਰੀਤੀ ਨਾਲ ਦਿੱਲੀ ਹਵਾਈ ਅੱਡੇ ਤੋਂ ਦੁਬਈ ਰਵਾਨਾ ਹੋਈਆਂ ਤੇ 8 ਜੂਨ ਨੂੰ ਸਵੇਰੇ 12 ਵਜੇ ਦੁਬਈ ਪਹੁੰਚ ਗਈਆਂ। ਦੁਬਈ ਵਿੱਚ ਦੁਪਹਿਰ ਇੱਕ ਵਜੇ ਦੇ ਕਰੀਬ ਜਸਵੰਤ ਸਿੰਘ ਨੂੰ ਵਾਇਸ ਮੈਸੇਜ ਆਇਆ ਕਿ ਉਹ ਦੋਵੇਂ ਜਣੀਆਂ ਦੁਬਈ ਵਿੱਚ ਫਸ ਗਈਆਂ ਹਨ। ਜਿਸ ਹੋਟਲ ਵਿੱਚ ਉਹ ਠਹਿਰੀਆਂ ਹਨ, ਉਸ ਦੇ ਮਾਲਕ ਨੇ ਦੋਵਾਂ ਦੇ ਪਾਸਪੋਰਟ ਜ਼ਬਤ ਕਰਕੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਹੈ। ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਦੁਬਈ ਦੇ ਹੋਟਲ ਮੈਨੇਜਰ ਨਾਲ ਗੱਲ ਕਰਕੇ ਲੜਕੀਆਂ ਦੇ ਪਾਸਪੋਰਟ ਵਾਪਸ ਕਰਵਾ ਦਿੱਤੇ ਹਨ। ਕੁੜੀਆਂ ਜਲਦ ਵਾਪਸ ਆ ਜਾਣਗੀਆਂ।

ਜਹਾਜ਼ ਚ ਬੀਬੀ ਦਾ ਕਾਰਨਾਮਾ ਟੌਇਲਟ ਸਮਝ ਕੇ ਪਾ ਲਿਆ ਜਹਾਜ਼ ਦੀ ਤਾਕੀ ਨੂੰ ਹੱਥ ਤੇ ਫਿਰ

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਦੀ ਉਡਾਣ ਵਿੱਚ ਸਵਾਰ ਮਹਿਲਾ ਮੁਸਾਫਰ ਨੇ ਭੁਲੇਖੇ ਨਾਲ ਐਮਰਜੈਂਸੀ ਡੋਰ ਨੂੰ ਬਾਥਰੂਮ ਦਾ ਦਰਵਾਜ਼ਾ ਸਮਝ ਕੇ ਖੋਲ੍ਹ ਦਿੱਤਾ। ਇਸ ਨਾਲ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਪਰ ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਉਸ ਸਮੇਂ ਹਵਾਈ ਪੱਟੀ ‘ਤੇ ਹੀ ਮੌਜੂਦ ਸੀ।

ਪੀਆਈਏ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੀ ਮਨਚੈਸਟਰ ਨੂੰ ਜਾਣ ਵਾਲੀ ਉਡਾਣ PK-702 ਇਸ ਘਟਨਾ ਕਰਕੇ ਸੱਤ ਘੰਟੇ ਦੇਰ ਨਾਲ ਉੱਡੀ। ਜਹਾਜ਼ ਨੇ ਸ਼ੁੱਕਰਵਾਰ ਰਾਤ ਨੂੰ ਉਡਾਣ ਭਰਨੀ ਸੀ ਪਰ ਮੁਸਾਫਰ ਨੇ ਭੁਲੇਖੇ ਨਾਲ ਐਮਰਜੈਂਸੀ ਗੇਟ ਖੋਲ੍ਹ ਦਿੱਤਾ। ਘਟਨਾ ਮਗਰੋਂ ਜਹਾਜ਼ ਦੇ ਅਮਲੇ ਨੇ 40 ਮੁਸਾਫਰਾਂ ਨੂੰ ਸਮਾਨ ਸਮੇਤ ਹੇਠਾਂ ਉਤਾਰ ਦਿੱਤਾ।

ਇਸ ਮਗਰੋਂ ਜਹਾਜ਼ ਦੀ ਜਾਂਚ ਹੋਈ ਤੇ ਮੁਸਾਫਰਾਂ ਨੂੰ ਹੋਟਲ ਵਿੱਚ ਠਹਿਰਾਇਆ ਗਿਆ। ਪੀਏਆਈ ਦੇ ਮੁੱਖ ਕਾਰਜਕਾਰੀ ਏਅਰ ਮਾਰਸ਼ਲ ਅਰਸ਼ਦ ਮਲਿਕ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਪਾਕਿਸਤਾਨ ਦੀ ਕੌਮੀ ਉਡਾਨ ਕੰਪਨੀ ਕਈ ਸਾਲਾਂ ਤੋਂ ਘਾਟੇ ਵਿੱਚ ਚੱਲ ਰਹੀ ਹੈ ਤੇ ਸਰਕਾਰ ਇਸ ਦੀ ਹਾਲਤ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ।

ਅਮਰੀਕਾ ਤੋ ਵਾਪਿਸ ਆ ਰਹੇ ਪੰਜਾਬੀ ਦੀ ਜਹਾਜ਼ ਵਿਚ ਹੋਈ ਮੌਤ, ਪੂਰੇ ਇਲਾਕੇ ਚ ਸੋਗ ਦੀ ਲਹਿਰ

ਨਡਾਲਾ, 7 ਜੂਨ ਪਿੰਡ ਲੱਖਣ ਕੇ ਪੱਡਾ ( ਕਪੂਰਥਲਾ) ਦੇ 60 ਸਾਲਾ ਬਜ਼ੁਰਗ ਪੁਪਿੰਦਰਪਾਲ ਸਿੰਘ ਪੱਡਾ ਪੁੱਤਰ ਪੂਰਨ ਸਿੰਘ ਪੱਡਾ ਦੀ ਅਮਰੀਕਾ ਤੋ ਭਾਰਤ ਵਾਪਸ ਪਰਤ ਰਹੇ ਜਹਾਜ਼ ਵਿੱਚ ਦਿਲ ਦਾ ਦੌਰਾ ਪੈ ਜਾਣ ਨਾਲ ਮੋਤ ਹੋ ਗਈ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਪੁਪਿੰਦਰਪਾਲ ਦੇ ਛੋਟੇ ਬੇਟੇ ਬ੍ਹਹਮਜੋਤ ਸਿੰਘ ਪੱਡਾ ਨੇ ਦੱਸਿਆ ਕਿ ਮੇਰੇ ਪਿਤਾ ਤੇ ਮਾਤਾ ਪ੍ਭਦੀਪ ਕੋਰ ਬੀਤੀ 29 ਮਈ ਨੂੰ ਅਮਰੀਕਾ ਗਏ ਸਨ ਤੇ ਉਥੇ ਵਾਸ਼ਿੰਗਟਨ ਮੇਰੀ ਭੂਆ ਕੋਲ ਠਹਿਰੇ ਹੋਏ ਸਨ ਕੁਝ ਦਿਨ ਰਹਿਣ ਪਿੱਛੋ 4 ਜੂਨ ਨੂੰ ਉਹਨਾ ਭਾਰਤ ਵਾਪਤ ਪਰਤਣ ਲਈ ਏਅਰ ਇੰਡੀਆ ਦੀ ਫਲਾਈਟ ਭਰੀ ਤਾਂ

5 ਕੁ ਘੰਟੇ ਬਾਅਦ ਉਹਨਾ ਨੂੰ ਬੇਚੈਨੀ ਤੇ ਛਾਤੀ ਵਿੱਚ ਦਰਦ ਉਠਿਆ। ਇਸ ਦੋਰਾਨ ਜਹਾਜ਼ ਅਮਲੇ ਨੇ ਤੁਰੰਤ ਡਾਕਟਰੀ ਇਲਾਜ਼ ਰਾਹੀ ਆਕਸੀਜਨ ਲਗਾ ਕੇ ਦਵਾਈ ਦਿੱਤੀ ਇਸ ਦੋਰਾਨ ਉਹਨਾ ਕੁਝ ਰਾਹਤ ਮਹਿਸੂਸ ਕੀਤੀ ਜਹਾਜ਼ ਅਮਲੇ ਨੇ ਉਹਨਾਂ ਨੁੰ ਇੰਗਲੈਡ ਉਤਰਣ ਦੀ ਪੇਸ਼ਕਸ਼ ਵੀ ਦਿੱਤੀ ਪਰ ਉਹਨਾ ਕਿਹਾ ਕਿ ਮੈ ਹੁਣ ਠੀਕ ਹਾਂ ਦਿੱਲੀ ਹੀ ਉਤਰਾਂਗੇ । ਪਰ 2 ਘੰਟੇ ਬਾਅਦ ਜਦ ਦਿੱਲੀ ਅਜੇ 6 ਘੰਟੇ ਦੂਰ ਸੀ ਤਾਂ ਅਚਾਨਕ ਫਿਰ ਤਕਲੀਫ ਸ਼ੁਰੂ ਹੋਈ ਤੁਰੰਤ ਫਿਰ ਡਾਕਟਰੀ ਟੀਮ ਕਾਫੀ ਕੋਸ਼ਿਸ਼ ਕੀਤੀ

ਪਰ ਉਹਨਾਂ ਦੀ ਮੌਤ ਹੋ ਗਈ । ਇਸ ਦੋਰਾਨ ਜਹਾਜ਼ ਵਿੱਚੋ ਇਸ ਦੀ ਘਟਨਾ ਦੀ ਜਾਣਕਾਰੀ ਦਿੱਲੀ ਏਅਰਪੋਰਟ ਦਿੱਤੀ ਅਤੇ ਉਹਨਾ ਅਧਿਕਾਰੀਆ ਨੇ ਇਸ ਘਟਨਾ ਦੀ ਜਾਣਕਾਰੀ ਸਾਨੂੰ ਦਿੱਤੀ । ਪੁਪਿੰਦਰਪਾਲ ਸਿੰਘ ਪੱਡਾ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੱਲ 8 ਜੂਨ ਦੁਪਿਹਰ 12 ਵਜੇ ਪਿੰਡ ਲੱਖਣ ਕੇ ਪੱਡਾ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿਤਾ ਜਾਵੇਗਾ ।