ਪੰਜਾਬ ਵਿਚ ਚੜਦੀ ਸਵੇਰ ਵਾਪਰਿਆ ਕਹਿਰ ਹੋਈਆਂ ਮੌਕੇ ਤੇ ਮੌਤਾਂ

ਸ਼ਹਿਰ ‘ਚ ਉਸ ਵਕਤ ਮਾਤਮ ਛਾ ਗਿਆ, ਜਦ ਸ਼ਹਿਰ ਦੇ 2 ਨੌਜਵਾਨਾਂ ਦੀ ਬਠਿੰਡਾ ਜ਼ਿਲੇ ‘ਚ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਵਿੰਦਰ ਸ਼ਰਮਾ ਪੁੱਤਰ ਤੀਰਥ ਲਾਲ ਸ਼ਰਮਾ ਮਸੀਤ ਵਾਲੀ ਗਲੀ ਜ਼ੀਰਾ, ਸੁਖਵਿੰਦਰ ਬੇਰੀ ਪੁੱਤਰ ਸੁੱਖਾ ਐੱਫ. ਸੀ. ਆਈ. ਲੇਬਰ ਜ਼ੀਰਾ ਅਤੇ

ਵਿਸ਼ਾਲ ਟੰਡਨ ਤਿੰਨੇ ਆਪਣੀ ਆਈ. ਟਵੰਟੀ ਗੱਡੀ ‘ਤੇ ਸਵਾਰ ਹੋ ਕੇ ਬਠਿੰਡਾ ਨੂੰ ਕਿਸੇ ਕੰਮ ਲਈ ਜਾ ਰਹੇ ਸਨ ਕਿ ਰਸਤੇ ‘ਚ ਗੋਨਿਆਣਾ ਨਜ਼ਦੀਕ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਭਿਆਨਕ ਟੱਕਰ ਹੋ ਗਈ, ਜੋ ਇੰਨੀ ਜ਼ਬਰਦਸਤ ਸੀ ਕਿ ਮੌਕੇ ‘ਤੇ ਹੀ ਦਵਿੰਦਰ ਸ਼ਰਮਾ ਅਤੇ ਸੁਖਵਿੰਦਰ ਬੇਰੀ ਦੀ ਮੌਤ ਹੋ ਗਈ।

ਮੌਕੇ ‘ਤੇ ਇਕੱਤਰ ਹਏ ਲੋਕਾਂ ਨੇ ਹਾਦਸਾਗ੍ਰਸਤ ਵਿਅਕਤੀਆਂ ਨੂੰ ਕਾਰ ‘ਚੋਂ ਕੱਢ ਕੇ ਉਨ੍ਹਾਂ ਦੇ ਫੋਨਾਂ ਤੋਂ ਉਨ੍ਹਾਂ ਦਾ ਟਿਕਾਣਾ ਪਤਾ ਲਾਇਆ ਅਤੇ ਜਦ ਪਰਿਵਾਰਕ ਮੈਂਬਰਾਂ ਨਾਲ ਇਸ ਸਬੰਧੀ ਸੰਪਰਕ ਹੋਇਆ ਤਾਂ ਸ਼ਹਿਰ ‘ਚ ਮਾਹੌਲ ਗਮਗੀਨ ਹੋ ਗਿਆ। ਤੀਸਰੇ ਸਾਥੀ ਵਿਸ਼ਾਲ ਟੰਡਨ ਦੀ ਹਾਲਤ ਗੰਭੀਰ ਹੋਣ ਕਾਰਣ ਉਸ ਨੂੰ ਚੰਡੀਗੜ੍ਹ ਦੇ ਇਕ ਹਸਪਤਾਲ ‘ਚ ਇਲਾਜ ਲਈ ਭੇਜ ਦਿੱਤਾ ਗਿਆ ਹੈ।