ਟੁੱਟੀ ਸੜਕ ਕਰਕੇ ਗਰਭਵਤੀ ਦੀ ਖਤਰੇ ਚ ਪਈ ਜਾਨ, ਦੇਖਲੋ ਪੰਜਾਬ ਦੇ ਹਲਾਤ ਸੜਕ ਤੇ ਦੇਣਾ ਪਿਆ ਬੱਚੀ ਨੂੰ ਜਨਮ

ਪੰਜਾਬ ਵਿੱਚ ਵੱਡੇ ਪੱਧਰ ‘ਤੇ ਮਹਿੰਗੇ ਟੋਲ ਵਾਲੀਆਂ ਸੜਕਾਂ ਦਾ ਜਾਲ ਤਾਂ ਵਿਛਿਆ ਹੋਇਆ ਹੈ, ਪਰ ਛੋਟੇ ਸ਼ਹਿਰ ਕਸਬਿਆਂ ਤੇ ਪਿੰਡਾਂ ਦੀਆਂ ਸੜਕਾਂ ਦਾ ਹਾਲ ਮੰਦਾ ਹੈ। ਅਜਿਹਾ ਹੀ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਔਰਤ ਨੂੰ ਸੜਕ ਦੀ ਮੰਦੀ ਹਾਲਤ ਕਰਕੇ ਸੜਕ ‘ਤੇ ਹੀ ਬੱਚਾ ਪੈਦਾ ਕਰਨਾ ਪਿਆ। ਆਪਣੇ ਜਣੇਪੇ ਲਈ ਅਮਲੋਹ ਤੋਂ ਖੰਨਾ ਜਾ ਰਹੀ ਮਮਤਾ ਨਾਂਅ ਦੀ ਔਰਤ ਆਪਣੇ ਜਣੇਪੇ ਲਈ ਆਟੋ ਰਿਕਸ਼ਾ ‘ਤੇ ਹਸਪਤਾਲ ਜਾ ਰਹੀ ਸੀ।

ਪਰ ਸੜਕ ਵਿੱਚ ਇੰਨੇ ਟੋਏ ਸੀ ਕਿ ਰਸਤੇ ਵਿੱਚ ਹੀ ਉਸ ਦੇ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ। ਇੰਨਾ ਹੀ ਨਹੀਂ ਮਾਂ ਦੇ ਜਣਨ ਅੰਗ ਵਿੱਚੋਂ ਬੱਚੇ ਦਾ ਸਿਰ ਵੀ ਬਾਹਰ ਆ ਗਿਆ ਸੀ। ਮਮਤਾ ਨੂੰ ਸੜਕ ਕੰਢੇ ਹੀ ਲਿਟਾ ਕੇ ਉਸ ਦਾ ਜਣੇਪਾ ਕਰਨਾ ਪਿਆ। ਮਮਤਾ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਹਾਲਾਂਕਿ, ਸੜਕ ਤੋਂ ਲੰਘਦੇ ਲੋਕਾਂ ਨੇ ਮਹਿਲਾ ਦੀ ਹਾਲਤ ਦੇਖਦੇ ਹੋਏ 108 ਐਂਬੂਲੈਂਸ ਨੂੰ ਫ਼ੋਨ ਕਰ ਦਿੱਤਾ। ਐਂਬੂਲੈਂਸ ਕੁਝ ਹੀ ਸਮੇਂ ਵਿੱਚ ਪਹੁੰਚ ਗਈ ਅਤੇ ਉਸ ਨੂੰ ਖੰਨਾ ਦੇ ਹਸਪਤਾਲ ਲਿਜਾਇਆ ਗਿਆ।

ਬੱਚੇ ਦੀ ਹਾਲਤ ਨਾਜ਼ੁਕ ਦੇਖਦਿਆਂ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਲੋਕ ਜਿੱਥੇ ਮੰਦੀਆਂ ਸੜਕਾਂ ਤੋਂ ਪ੍ਰੇਸ਼ਾਨ ਹਨ, ਉੱਥੇ ਹੀ ਉਨ੍ਹਾਂ ਵੱਡੀਆਂ ਸਰਕਾਰੀ ਹਸਪਤਾਲ ‘ਤੇ ਵੀ ਸਵਾਲ ਚੁੱਕੇ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਮਰੀਜ਼ ਨੂੰ ਦੂਜੇ ਸ਼ਹਿਰ ਰੈਫਰ ਕਰਨਾ ਹੀ ਹੁੰਦਾ ਹੈ ਤਾਂ ਇੰਨੀਆਂ ਵੱਡੀਆਂ ਇਮਾਰਤਾਂ ਉਸਾਰਨ ਦਾ ਕੀ ਫਾਇਦਾ।