ਨਵਜੋਤ ਸਿੰਘ ਸਿੱਧੂ ਦੀ ਇਹ ਮੰਗ ਕੈਪਟਨ ਲਈ ਬਣ ਗਈ ਸੀ ਮੁੱਛ ਦਾ ਸਵਾਲ

ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਨਹੀਂ ਰਹੇ, ਉਹ ਹੁਣ ਅੰਮ੍ਰਿਤਸਰ ਪੂਰਬੀ ਦੇ ਵਿਧਾਇਕ ਵਜੋਂ ਵਿਧਾਨ ਸਭਾ ਵਿੱਚ ਆਪਣੀ ਸ਼ਮੂਲੀਅਤ ਕਰਨਗੇ। ਸਿੱਧੂ ਵੱਲੋਂ ਦਿੱਤਾ ਅਸਤੀਫ਼ਾ ਆਖ਼ਰਕਾਰ ਅੱਜ ਕੈਪਟਨ ਨੇ ਪ੍ਰਵਾਨ ਕਰ ਲਿਆ ਹੈ। ਦੋਵਾਂ ਦਰਮਿਆਨ ਅਜਿਹੇ ਕਈ ਕਾਰਨ ਸਨ, ਜਿਨ੍ਹਾਂ ਕਰਕੇ ਸਿੱਧੂ ਨੂੰ ਅਸਤੀਫਾ ਦੇਣਾ ਪਿਆ।

ਕੈਪਟਨ ਅਤੇ ਸਿੱਧੂ ਦਰਮਿਆਨ ਖਿੱਚੋਤਾਣ ਲੰਮੇ ਸਮੇਂ ਤੋਂ ਜਾਰੀ ਸੀ। ਦੋਵਾਂ ਦੇ ਰਿਸ਼ਤਿਆਂ ਵਿੱਚ ਖਟਾਸ ਪਿਛਲੇ ਸਾਲ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਦੇ ਰਾਹੁਲ ਗਾਂਧੀ ਨੂੰ ਕੈਪਟਨ ਮੰਨਣ ਵਾਲੇ ਬਿਆਨ ਤੋਂ ਬਾਅਦ ਜੱਗ ਜ਼ਾਹਰ ਹੋਈ। ਇਸ ਤੋਂ ਬਾਅਦ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਦੋ ਅਹਿਮ ਸੀਟਾਂ ਬਠਿੰਡਾ ਤੇ ਗੁਰਦਾਸਪੁਰ ਹਾਰ ਜਾਣ ਮਗਰੋਂ ਕੈਪਟਨ ਤੇ ਸਿੱਧੂ ਆਹਮੋ-ਸਾਹਮਣੇ ਹੀ ਹੋ ਗਏ।

ਕੈਪਟਨ ਨੇ ਸਿੱਧੂ ‘ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਵਿਭਾਗ ਦੀ ਨਾਕਾਮੀ ਕਰਕੇ ਹੀ ਕਾਂਗਰਸ ਸ਼ਹਿਰੀ ਸੀਟਾਂ ‘ਤੇ ਹਾਰੀ ਹੈ। ਇਸ ਤੋਂ ਬਾਅਦ ਸਿੱਧੂ ਨੇ ਸਰਕਾਰ ਤੋਂ ਕਿਨਾਰਾ ਕਰ ਲਿਆ ਸੀ ਅਤੇ ਫਿਰ ਮੁੱਖ ਮੰਤਰੀ ਨੇ ਬੀਤੀ ਛੇ ਜੂਨ ਨੂੰ ਕੈਬਨਿਟ ਦੀ ਰੱਦੋ-ਬਦਲ ਕਰ ਦਿੱਤੀ ਜਿਸ ਵਿੱਚ ਸਿੱਧੂ ਤੋਂ ਉਨ੍ਹਾਂ ਦਾ ਪੁਰਾਣਾ ਵਿਭਾਗ ਖੋਹ ਕੇ ਬਿਜਲੀ ਮਹਿਕਮਾ ਸੌਂਪਿਆ ਗਿਆ ਸੀ।

ਕੈਪਟਨ ਦੀ ਇਸ ਕਾਰਵਾਈ ‘ਤੇ ਸਿੱਧੂ ਖਾਸੇ ਨਾਰਾਜ਼ ਹੋ ਗਏ ਅਤੇ ਬੀਤੀ 10 ਜੂਨ ਨੂੰ ਪਾਰਟੀ ਹਾਈਕਮਾਨ ਕੋਲ ਆਪਣੇ ਵਿਭਾਗ ਦੀ ਕਾਰਗੁਜ਼ਾਰੀ ਪੇਸ਼ ਕੀਤੀ ਸੀ ਅਤੇ ਨਾਲ ਹੀ ਆਪਣਾ ਅਸਤੀਫ਼ਾ ਵੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਸੀ। ਸਿੱਧੂ ਨੇ ਆਪਣੇ ਅਸਤੀਫ਼ੇ ਦਾ ਖੁਲਾਸਾ 14 ਜੁਲਾਈ ਨੂੰ ਖ਼ੁਦ ਆਪਣੇ ਸੋਸ਼ਲ ਮੀਡੀਆ ਰਾਹੀਂ ਕੀਤਾ ਸੀ। ਇਸ ਤੋਂ ਅਗਲੇ ਦਿਨ ਉਨ੍ਹਾਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਵੀ ਭਿਜਵਾ ਦਿੱਤਾ ਸੀ। ਇਸ ਦੌਰਾਨ ਸਿੱਧੂ ਨੇ ਆਪਣਾ ਨਵਾਂ ਵਿਭਾਗ ਨਹੀਂ ਸੰਭਾਲਿਆ ਜਿਸ ਕਾਰਨ ਮੁੱਖ ਮੰਤਰੀ ਦੇ ਖੇਮੇ ਵਿੱਚੋਂ ਉਨ੍ਹਾਂ ‘ਤੇ ਲਗਾਤਾਰ ਸ਼ਬਦੀ ਹਮਲੇ ਜਾਰੀ ਸਨ।

ਸਿੱਧੂ ਹਾਈਕਮਾਨ ਕੋਲ ਲਗਾਤਾਰ ਆਪਣਾ ਪੁਰਾਣਾ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈਣ ‘ਤੇ ਅੜੇ ਹੋਏ ਸਨ ਪਰ ਪਹਿਲਾਂ ਤੋਂ ਲਏ ਜਾ ਚੁੱਕੇ ਕੈਬਨਿਟ ਫੇਰਬਦਲ ਦੇ ਫੈਸਲੇ ਨੂੰ ਕੈਪਟਨ ਵੀ ਵਾਪਸ ਨਹੀਂ ਸੀ ਲੈ ਸਕਦੇ। ਕੈਪਟਨ ਨੇ ਦਿੱਲੀ ਗਏ ਹੋਏ ਸਨ ਅਤੇ ਵਾਪਸ ਪਤਰਣ ਮਗਰੋਂ 20 ਜੁਲਾਈ ਯਾਨੀ ਅੱਜ ਉਨ੍ਹਾਂ ਸਿੱਧੂ ਨੂੰ ਕੈਬਨਿਟ ਤੋਂ ਫਾਰਗ ਕਰ ਦਿੱਤਾ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਦੇ ਸਟਾਰ ਪ੍ਰਚਾਰਕ ਤੋਂ ਮੰਤਰੀ ਦਾ ਅਹੁਦਾ ਖੁੱਸਣ ਤੋਂ ਬਾਅਦ ਕੀ ਨਵਾਂ ਅਹੁਦਾ ਮਿਲਦਾ ਹੈ ਜਾਂ ਇਹ ਕੈਪਟਨ ਅਮਰਿੰਦਰ ਸਿੰਘ ਨਾਲ ਮੱਥਾ ਲਾਉਣ ਦੀ ਉਨ੍ਹਾਂ ਨੂੰ ਸਜ਼ਾ ਬਣ ਕੇ ਰਹਿ ਜਾਂਦਾ ਹੈ।

ਸੌ ਸਾਲਾਂ ਤੋਂ ਨਾ ਮਿਲੀ ਬਿਜਲੀ ਤੇ ਨਾ ਹੀ ਮਿਲਿਆ ਪਾਣੀ, ਇਹ ਤਸਵੀਰਾਂ ਦੇਖਕੇ ਤਾਂ ਰੱਬ ਵੀ ਫੁੱਟ ਫੁੱਟ ਰੋ ਪਵੇ

ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਸਾਰੇ ਦਾਅਵੇ ਉਸ ਸਮੇਂ ਖੋਖਲੇ ਨਜ਼ਰ ਆਏ। ਜਦੋਂ ਮੀਡੀਆ ਵਾਲਿਆਂ ਨੇ ਪਿੰਡ ਰਾਇਮਲ ਮਾਜਰੀ ਵਿੱਚ ਬਜ਼ੁਰਗ ਮਾਤਾ ਸੱਤਿਆ ਦੇਵੀ ਦੇ ਘਰ ਦੀ ਹਾਲਤ ਦੇਖੀ। ਇਸ ਮਾਤਾ ਦੀ ਉਮਰ ਲੱਗਭੱਗ 100 ਸਾਲ ਹੈ ਅਤੇ ਉਸ ਦੇ ਪੁੱਤਰ ਜਗਦੀਸ਼ ਕੁਮਾਰ ਦੀ ਉਮਰ 60 ਸਾਲ ਹੈ। ਇਸ ਪਰਿਵਾਰ ਦੇ ਇਹ ਦੋ ਹੀ ਮੈਂਬਰ ਹਨ। ਇਹ ਪਰਿਵਾਰ ਹੁਣ ਤੱਕ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਪਾਣੀ ਅਤੇ ਬਿਜਲੀ ਵੀ ਪ੍ਰਾਪਤ ਨਹੀਂ ਕਰ ਸਕਿਆ। ਸਰਕਾਰ ਗਰੀਬੀ ਹਟਾਉਣ ਅਤੇ ਮੁਲਕ ਨੂੰ ਡਿਜ਼ੀਟਲ ਬਣਾਉਣ ਦੀਆਂ ਗੱਲਾਂ ਕਰਦੀ ਹੈ।

ਪਿੰਡ ਰਾਇਮਲ ਮਾਜਰੀ ਦਾ ਇਹ ਪਰਿਵਾਰ ਬਿਨਾਂ ਬਿਜਲੀ ਤੋਂ ਗੁਜਾਰਾ ਕਰ ਰਿਹਾ ਹੈ। ਇਸ ਪਰਿਵਾਰ ਕੋਲ ਬਿਜਲੀ ਦਾ ਮੀਟਰ ਲਗਵਾਉਣ ਦੀ ਵੀ ਹੈਸੀਅਤ ਨਹੀਂ ਹੈ। ਇਸ ਤੋਂ ਬਿਨਾਂ ਇਨ੍ਹਾਂ ਨੂੰ ਹੁਣ ਤੱਕ ਜ਼ਿੰਦਗੀ ਦੀ ਮੁੱਢਲੀ ਜ਼ਰੂਰਤ ਪਾਣੀ ਦੀ ਵੀ ਸਹੂਲਤ ਨਹੀਂ ਮਿਲ ਸਕੀ। ਉਨ੍ਹਾਂ ਦੇ ਘਰ ਪਾਣੀ ਦੀ ਟੂਟੀ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਉਹ ਲੋਕਾਂ ਦੇ ਘਰ ਤੋਂ ਪਾਣੀ ਭਰ ਕੇ ਲਿਆਉਣ ਲਈ ਮਜਬੂਰ ਹਨ। ਇਸ ਬਜ਼ੁਰਗ ਮਾਤਾ ਨੇ ਬਿਜਲੀ ਤੋਂ ਬਿਨਾਂ 100 ਸਾਲ ਗੁਜ਼ਾਰ ਦਿੱਤੇ। ਉਹ ਦੱਸਦੀ ਹੈ ਕਿ ਗਰਮੀ ਕਾਰਨ ਉਹ ਹੱਥ ਵਾਲੀ ਪੱਖੀ ਨਾਲ ਝੱਲ ਮਾਰਦੀ ਰਹਿੰਦੀ ਹੈ।

ਉਹ ਇੰਨੇ ਗ਼ਰੀਬ ਹਨ ਕੇ ਪਾਣੀ ਅਤੇ ਬਿਜਲੀ ਦਾ ਪ੍ਰਬੰਧ ਨਹੀਂ ਕਰ ਸਕਦੇ। ਅੱਜ ਵੀ ਉਨ੍ਹਾਂ ਦੇ ਘਰ ਵਿੱਚ ਦੀਵਾ ਜਗਾਇਆ ਜਾਂਦਾ ਹੈ। ਉਹ ਦੀਵੇ ਦੀ ਰੌਸ਼ਨੀ ਨਾਲ ਹੀ ਕੰਮ ਚਲਾਉਂਦੇ ਹਨ। ਜਦ ਕਿ ਅੱਜ ਕੱਲ੍ਹ ਦੇ ਬੱਚੇ ਸ਼ਾਇਦ ਦੀਵਾ ਨਾਮ ਤੋਂ ਵੀ ਅਣਜਾਣ ਹੋਣ ਬਿਜਲੀ ਅਤੇ ਪਾਣੀ ਨਾ ਹੋਣ ਕਰਕੇ ਉਨ੍ਹਾਂ ਦੇ ਘਰ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ। ਪਿੰਡ ਦੇ ਸਰਪੰਚ ਨੇ ਮੀਡੀਆ ਨੂੰ ਦੱਸਿਆ ਹੈ ਕਿ ਸੱਚਮੁੱਚ ਹੀ ਇਹ ਪਰਿਵਾਰ ਬਹੁਤ ਗ਼ਰੀਬ ਹੈ।

ਉਹ ਆਪਣੇ ਵੱਲੋਂ ਇਨ੍ਹਾਂ ਨੂੰ ਮੀਟਰ ਲਗਵਾ ਕੇ ਦੇਣਗੇ ਅਤੇ ਬਿਜਲੀ ਦਾ ਬਿੱਲ ਭਰਦਿਆਂ ਕਰਨਗੇ। ਕਿਉਂਕਿ ਬਿੱਲ ਭਰਨ ਦੀ ਵਜ੍ਹਾ ਕਰਕੇ ਹੀ ਉਹ ਮੀਟਰ ਨਹੀਂ ਲਗਵਾ ਰਹੇ। ਪੰਜਾਬ ਵਿੱਚ ਬਿਜਲੀ ਆਈ ਨੂੰ ਵੀ ਲੱਗਭੱਗ 60 ਸਾਲ ਹੋ ਗਏ ਹਨ। ਇਸ ਪਰਿਵਾਰ ਨੂੰ ਅਜੇ ਤੱਕ ਕੋਈ ਬਿਜਲੀ ਦੀ ਸਹੂਲਤ ਨਹੀਂ ਮਿਲੀ। ਕਿੱਥੇ ਹਨ ਸਰਕਾਰ ਦੀ ਗਰੀਬੀ ਹਟਾਉਣ ਅਤੇ ਮੁਲਕ ਨੂੰ ਡਿਜੀਟਲ ਬਣਾਉਣ ਦੇ ਯਤਨ??

ਗੁਰੂਦਵਾਰਾ ਹਜੂਰ ਸਾਹਿਬ ਜੇ ਤੁਸੀਂ ਆਪਣੀ ਗੱਡੀ ਵਿਚ ਜਾਣਾ ਚੁਹੰਦੇ ਹੋ ਤਾਂ ਵੀਡੀਓ ਜਰੂਰ ਦੇਖੋ ਕਿੰਨੀ ਦੂਰ ਹੈ ਕਿਹੜੇ ਸ਼ਹਿਰ ਆਉਦੇ ਨੇ (ਸ਼ੇਅਰ ਕਰੋ ਜੀ)

ਗੁਰੂਦਵਾਰਾ ਹਜੂਰ ਸਾਹਿਬ ਜੇ ਤੁਸੀਂ ਆਪਣੀ ਗੱਡੀ ਵਿਚ ਜਾਣਾ ਚੁਹੰਦੇ ਹੋ ਤਾਂ ਵੀਡੀਓ ਜਰੂਰ ਦੇਖੋ ਕਿੰਨੀ ਦੂਰ ਹੈ ਕਿਹੜੇ ਸ਼ਹਿਰ ਆਉਦੇ ਨੇ (ਸ਼ੇਅਰ ਕਰੋ ਜੀ) ਆਉ ਦੇਖਦੇ ਹਾਂ ਵੀਡੀਓ ਕਿਸ ਤਰ੍ਹਾਂ ਆਪਣੀ ਗੱਡੀ ਚ ਜਾਇਆ ਜਾਂਦਾ ਹੈ ਗੁਰੂਘਰ ਹਜੂਰ ਸਾਹਿਬ ਤੁਹਾਨੂੰ ਦੱਸ ਦੇਈਏ ਕਿ 1900 ਕਿਲੋਮੀਟਰ ਦਾ ਹਜੂਰ ਸਾਹਿਬ ਦਾ ਰਸਤਾ ਜੇ ਤੁਸੀਂ ਆਪਣੀ ਗੱਡੀ ਵਿਚ ਜਾਣਾ ਚੁਹੰਦੇ ਹੋ ਤਾਂ ਇਸ ਵੀਡੀਓ ਵਿਚ ਜਾਣਕਾਰੀ ਦਿਤੀ ਗਈ ਹੈ ਕਿਸ ਤਰਾਂ ਪੋਹਚਣਾ ਹਜੂਰ ਸਾਹਿਬ ਪਹੁੰਚਦੇ ਸਮੇਂ ਇਹ ਸ਼ਹਿਰ ਕਸਬੇ ਜਰੂਰ ਆਉਦੇ ਧਨਤਨ ਸਾਹਿਬ, ਹਰਿਆਣਾ ਜੀਂਦ, ਹਰਿਆਣਾ ਭਿਵਾਨੀ, ਹਰਿਆਣਾ ਜੈਪੁਰ, ਰਾਜਸਥਾਨ ਕਿਸ਼ਨਗੜ੍ਹ, ਰਾਜਸਥਾਨ ਭਿਲਵਾੜਾ, ਰਾਜਸਥਾਨ ਨੀਮਚ, ਮੱਧ ਪ੍ਰਦੇਸ਼ ਇੰਦੌਰ, ਮੱਧ ਪ੍ਰਦੇਸ਼ ਬੁਰਹਾਨਪੁਰ, ਮੱਧ ਪ੍ਰਦੇਸ਼ ਵਾਸੀਮ, ਮਹਾਰਾਸ਼ਟਰ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਪੰਜਾਬ ਨੇ ਹਜ਼ੂਰ ਸਾਹਿਬ ਨੂੰ ਕਾਰ

(1900 ਕਿਲੋਮੀਟਰ) ਗੁਰਦੁਆਰਾ ਭਿਲਵਾੜਾ” ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਆਖਰੀ ਚੋਜ਼ਾਂ ਦੀ ਯਾਦ ਵਿਚ ਸੁਭਾਇਮਾਨ ਹੈ। ਪੰਥ ਪ੍ਰਕਾਸ਼ ਕਰਨ ਲਈ ਹਜ਼ੂਰ ਨੇ ਜਿਹੜਾ ਜੀਵਨ ਸਫ਼ਰ ਪੂਰਬ ਵਿੱਚ ਪਟਨੇ ਦੀ ਪਾਵਨ ਧਰਤ ਤੋਂ ਆਰੰਭ ਕੀਤਾ, ਫਿਰ ਪੰਜਾਬ ਜਿਸ ਦੀ ਕਰਮ ਭੂਮੀ ਰਿਹਾ, ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਉਸਦੀ ਹੀ ਸੰਪੂਰਨਤਾ ਸੀ। ਜਿਥੇ ‘ਸੂਰਜ ਕਿਰਣਿ ਮਿਲੇ- ਜਲ ਕਾ ਜਲੁ ਹੂਆ ਰਾਮ’ ਦੇ ਮਹਾਂਵਾਕ ਅਨੁਸਾਰ ਗੁਰੂ ਜੀ ਜੋਤੀ ਜੋਤਿ ਸਮਾ ਗਏ। ਇਥੇ ਹੀ ਹਰ ਮਨੁੱਖ ਨੂੰ ਹਰ ਸਮੇਂ ਸਤਿਗੁਰੂ ਦੀ ਅਗਵਾਈ ਦੀ ਲੋੜ ਤੇ ਜਾਚਨਾ ਦੀ ਪੂਰਤੀ ਲਈ ਜਾਗਤ ਜੋਤਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ-ਗੱਦੀ ‘ਤੇ ਬਿਰਾਜ਼ਮਾਨ ਕਰ ‘ਸ਼ਬਦ-ਗੁਰੂ’ ਦਾ ਪ੍ਰਕਾਸ਼ ਹਮੇਸ਼ਾ ਹਮੇਸ਼ਾ ਲਈ ਕਰ ਦਿੱਤਾ। ਜਿਸ ਦੀ ਰੋਸ਼ਨੀ ਵਿੱਚ ਸਰੀਰਾਂ, ਬੁੱਤਾਂ ਤੇ ਮੂਰਤੀਆਂ ਦੀ ਭਟਕਣਾ ਖ਼ਤਮ ਹੋਈ।

ਅਜ਼ਾਦੀ ਦੀ ਜਦੋ ਜਹਿਦ ਨੂੰ ਨਿਰੰਤਰ ਜਾਰੀ ਰੱਖਣ ਲਈ ਵਿਰੱਕਤ ਤੇ ਵੈਰਾਗੀ ਮਾਧੋ ਦਾਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾ ਜਬਰ/ਜ਼ੁਲਮ ਦੇ ਖਾਤਮੇ ਤੇ ਜ਼ਾਲਮਾਂ ਨੂੰ ਸੋਧਣ ਲਈ ਇਥੋਂ ਹੀ ਪੰਜਾਬ ਨੂੰ ਤੋਰਿਆ। ਗੁ: ਨਗੀਨਾ ਘਾਟ, ਗੁ: ਹੀਰਾ ਘਾਟ, ਗੁ: ਬੰਦਾ ਘਾਟ, ਗੁ: ਸ਼ਿਕਾਰ ਘਾਟ, ਗੁ: ਮਾਲ ਟੇਕਰੀ, ਗੁ: ਸੰਗਤ ਸਾਹਿਬ, ਗੁ: ਮਾਤਾ ਸਾਹਿਬ ਕੌਰ ਆਦਿ ਪਾਵਨ ਅਸਥਾਨ ਸਤਿਗੁਰੂ ਦੇ ਪਾਵਨ ਕਰਤਵਾਂ ਦੀ ਯਾਦ ਵਿੱਚ ਸੁਭਾਇਮਾਨ ਹਨ।

ਸ਼ੇਅਰ ਕਰੋ ਜੀ “99% ਲੋਕ ਨਹੀਂ ਜਾਣਦੇ ‘ਸਤਿ ਸ੍ਰੀ ਅਕਾਲ’ ਦਾ ਅਸਲੀ ਮਤਲਬ “ਜੈਕਾਰਾ ਕਿਉ ਲਾਇਆ ਜਾਂਦਾ ਹੈ (ਦੇਖੋ ਵੀਡੀਓ)

ਸ਼ੇਅਰ ਕਰੋ ਜੀ “99% ਲੋਕ ਨਹੀਂ ਜਾਣਦੇ ‘ਸਤਿ ਸ੍ਰੀ ਅਕਾਲ’ ਦਾ ਅਸਲੀ ਮਤਲਬ “ਜੈਕਾਰਾ ਕਿਉ ਲਾਇਆ ਜਾਂਦਾ ਹੈ (ਦੇਖੋ ਵੀਡੀਓ) ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦਾ ਜੈਕਾਰਾ,ਇਸਦਾ ਮਤਲਬ ਕੀ ਹੈ ? ਇਸਦਾ ਅਰਥ ਕੀ ਹੈ ? ਸਾਡੇ ਚੋਂ 99% ਲੋਕ ਜੈਕਾਰੇ ਦਾ ਅਰਥ ਨਹੀਂ ਸਮਝਦੇ ਤੇ ਕਰੀਬ 90% ਲੋਕ ਜੈਕਾਰੇ ਨੂੰ ਗਲਤ ਤਰੀਕੇ ਨਾਲ ਬੋਲਦੇ ਹਨ। ਅੱਜ ਅਸੀਂ ਦਸਾਂਗੇ ਕਿ ਸਹੀ ਅਰਥਾਂ ਵਿਚ ਸਿੱਖ ਜੈਕਾਰੇ ਦਾ ਮਤਲਬ ਕੀ ਹੈ ਅਤੇ ਇਸਦਾ ਸਹੀ ਉਚਾਰਨ ਕਿਵੇਂ ਕਰਨਾ ਹੈ ??

‘ਸਤਿ ਸ੍ਰੀ ਅਕਾਲ’ ਦਾ ਸਿੱਖ ਜੈਕਾਰਾ ਅਸਲ ਵਿਚ ਜਿੱਤ ਦਾ ਪ੍ਰਤੀਕ ਹੈ। ਪੁਰਾਤਨ ਸਮੇਂ ਵਿਚ ਜੰਗ ਸਮੇਂ ਜੈਕਾਰਾ ਲਾਇਆ ਜਾਂਦਾ ਸੀ। ਤੁਸੀਂ ਸੁਣਿਆ ਹੋਣਾ ਕਿ ਜੰਗਾਂ ਵਿਚ ਸਿੰਘ ਜਦੋਂ ਜੈਕਾਰਾ ਛੱਡਦੇ ਸੀ ਤਾਂ ਦੁਸ਼ਮਣ ਵਿਚ ਭਾਜੜ ਪੈ ਜਾਂਦੀ ਸੀ। ਇਹ ਜੈਕਾਰੇ ਦੀ ਤਾਕਤ ਸੀ। ਅੱਜ ਦੇ ਸਮੇਂ ਵਿਚ ਇਹ ਸਿੱਖ ਜਗਤ ਵਿਚ ਪ੍ਰਵਾਨਗੀ ਦੇਣ ਜਾਂ ਖੁਸ਼ੀ ਦੇ ਪਰਤੀਕ ਵਜੋਂ ਜਾਂ ਸਨਮਾਨ ਕਰਨ ਸਮੇਂ ਵੀ ਬੁਲਾਇਆ ਜਾਂਦਾ ਹੈ। ਸਾਡੇ ਚੋਂ ਬਹੁਤੇ ਲੋਕ ਸਤਿ ਸ੍ਰੀ ਅਕਾਲ ਨੂੰ ‘ਸਾਸਰੀਕਾਲ’ ‘ਸ਼ਸ਼ੀਕਾਲ’ ਵੀ ਕਹਿ ਦਿੰਦੇ ਹਨ। ਅਸਲ ਵਿਚ ਪੂਰਾ ਸ਼ਬਦ ਹੈ ‘ਬੋਲੇ ਸੋ ਨਿਹਾਲ ਸਤਿ ਸਰੀ ਅਕਾਲ।’ ਬਹੁਤ ਸਾਰੇ ਲੋਕ ਇਸ ਜੈਕਾਰੇ ਦੇ ਸ਼ੁਰੂ ਵਿਚ ‘ਜੋ’ ਸ਼ਬਦ ਲਾ ਕੇ ‘ਜੋ ਬੋਲੇ ਸੋ ਨਿਹਾਲ ਸਤਿ ਸਰੀ ਅਕਾਲ’ ਬੋਲ ਦਿੰਦੇ ਹਨ ਜੋ ਕਿ ਗਲਤ ਹੈ। ਇਹ ਜੋ ਸ਼ਬਦ ਜੈਕਾਰੇ ਵਿਚ ਨਹੀਂ ਲਗਦਾ। ਜੈਕਾਰੇ ਵਿਚ ਪਹਿਲਾਂ ਆਉਂਦਾ ਹੈ ‘ਬੋਲੇ ਸੋ ਨਿਹਾਲ’। ਨਿਹਾਲ ਦਾ ਮਤਲਬ ਹੁੰਦਾ ਹੈ ਕਿ ਜੋ ਹਰ ਤਰਾਂ ਨਾਲ ਰੱਜਿਆ ਹੋਵੇ,ਸੰਤੁਸ਼ਟ ਹੋਵੇ। ਭਾਵ ਉਹ ਮਨੁੱਖ ਸਮਾਜਿਕ,ਆਰਥਿਕ-ਅਧਿਆਤਮਿਕ ਤੌਰ ਤੇ ਨਿਹਾਲ ਹੋ

ਜਾਵੇਗਾ ਜੋ ਇਹ ਸ਼ਬਦ ਬੋਲੇਗਾ ਤੇ ਉਹ ਸ਼ਬਦ ਕੀ ਹੈ ‘ਸਤਿ ਸਰੀ ਅਕਾਲ’। ਸਤਿ ਸਰੀ ਅਕਾਲ ਵਿਚ ਪਹਿਲਾਂ ਆਉਂਦਾ ਹੈ ‘ਸਤਿ’ ਜਿਸਦਾ ਅਰਥ ਹੈ ‘ਸੱਚ’ ਤੇ ਸਰੀ ਅਕਾਲ ਭਾਵ ‘ਕਾਲ ਤੋਂ ਪਰੇ’ ਇੱਕ ਅਕਾਲ ਪੁਰਖ ਵਾਹਿਗੁਰੂ, ਪਰਮਾਤਮਾ ਪਰਮੇਸ਼ਰ,ਭਗਵਾਨ,ਅਲਾਹ। ਯਾਨੀ ਜੋ ਇਨਸਾਨ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸੱਚ ਮੰਨਦਾ ਹੈ ਕਿ ਇੱਕੋ ਇੱਕ ਅਕਾਲ ਪੁਰਖ ਹੀ ਹੈ ਜੋ ਸਭ ਸ੍ਰਿਸ਼ਟੀ ਦਾ ਰਚਨਹਾਰ ਹੈ,ਪਾਲਣਹਾਰ ਹੈ,ਮਾਰਨ ਵਾਲਾ ਹੈ। ਓਹੀ ਹੈ ਜੋ ਸਭ ਜੀਵਾਂ ਨੂੰ ਰੋਜ਼ੀ ਦਿੰਦਾ ਹੈ। ਓਹੀ ਹੈ ਜਿਸਦੇ ਹੱਥ ਇਸਕਾਇਨਾਤ ਦੀ ਡੋਰ ਹੈ। ਉਸਦੇ ਸਿਵਾ ਇਸ ਦੁਨੀਆ ਵਿਚ ਹੋਰ ਕੋਈ ਨਹੀਂ। ਉਸਦੇ ਬਰਾਬਰ ਇਸ ਦੁਨੀਆ ਵਿਚ ਕੋਈ ਨਹੀਂ। ਸਿਰਫ ਓਹੀ ਹੈ ਜੋ ਇੱਕੋ ਇੱਕ ਸੱਚ ਹੈ,ਬਾਕੀ ਸਭ ਵਰਤਾਰਾ ਝੂਠ ਹੈ। ਸਿਰਫ ਇੱਕ ਅਕਾਲ ਪੁਰਖ ਹੀ ਸੁਪਰੀਮ ਹੈ,ਉਸਨੂੰ ਹੀ ਤਰਜੀਹ ਹੈ ਤਾਂ ਜੋ ਇਸ ਸ਼ਬਦ ‘ਸਤਿ ਸਰੀ ਅਕਾਲ’ ਨੂੰ ਉਚਾਰਦਾ ਹੈ ਉਹ ਉਸਦੀ ਕਿਰਪਾ ਨਾਲ ਨਿਹਾਲ ਹੋ ਜਾਂਦਾ ਹੈ। ਭਾਵ ਕਿ ਸਿੱਖ ਜੈਕਾਰੇ ਵਿਚ ਇੱਕ ਅਕਾਲ ਪੁਰਖ ਦੀ ਸਦੀਵੀ ਹੋਂਦ ਨੂੰ ਸਭ ਤੋਂ ਉੱਪਰ ਤੇ ਉੱਤਮ ਮੰਨਿਆ ਗਿਆ ਹੈ ਜੋ ਅੰਤਿਮ ਸੱਚ ਹੈ। ਸੋ ਉਮੀਦ ਹੈ ਕਿ ਬੋਲੇ ਸੋ ਨਿਹਾਲ,ਸਤਿ ਸਰੀ ਅਕਾਲ ਦਾ ਅਰਥ ਤੁਹਾਡੀ ਪਕੜ ਵਿਚ ਜਰੂਰ ਆਇਆ ਹੋਵੇਗਾਨਾਲ ਹੀ ਅੱਗੇ ਤੋਂ ਕਦੇ ਵੀ ‘ਸਾਸਰੀਕਾਲ’ ਜਾਂ ‘ਸ਼ਾਸ਼ੀਕਾਲ’ ਲਫ਼ਜ਼ ਨਾ ਬੋਲਿਓ ਕਿਉਂਕਿ ਇਹ ਸ਼ਬਦ ਇੱਕ ਅਕਾਲ ਪੁਰਖ ਦੀ ਉਸਤਤ ਦਾ ਪ੍ਰੀਤਕ ਹੈ ਨਾ ਕਿ ਕਿਸੇ ਨੂੰ ਸਿਰਫ ਬੁਲਾਉਣ ਦਾ ਤਰੀਕਾ

ਹੋ ਜਾਓ ਤਿਆਰ ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ, ਹੁਣ ਆਉਣ ਵਾਲੇ ਇਨ੍ਹਾਂ ਦਿਨਾਂ ਵਿੱਚ ਫੇਰ ਪਵੇਗਾ ਮੀਂਹ

ਅਗਲੇ ਤਿੰਨ-ਚਾਰ ਦਿਨ ਸੂਬੇ ਚ ਮਾਨਸੁੂਨੀ ਟੁੱਟਵੀ ਬਰਸਾਤੀ ਕਾਰਵਾਈ ਜਾਰੀ ਰਹੇਗੀ ਖਾਸਕਰ ਕੱਲ੍ਹ, ਸੂਬੇ ਚ ਕਈੰ ਥਾਈ ਚੰਗੀ ਬਾਰਿਸ਼ ਦੀ ਆਸ ਹੈ।ਅੱਜ ਦੁਆਬੇ ਤੇ ਮਾਲਵੇ ਦੇ ਕਈ ਖੇਤਰਾਂ ਚ ਟੁੱਟਵੀਂ ਬਾਰਿਸ਼ ਪਈ। ਪਰ ਵੱਡੇ ਪੱਧਰ ਤੇ ਪੰਜਾਬ ਚ ਬਾਰਿਸ਼ਾ ਦਾ ਅਗਲਾ ਦੌਰ 23-24 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

ਦੇਰ ਪਰ ਦਰੁਸਤ ਆਈ ਮਾਨਸੂਨ ਸੂਬੇ ਦੇ ਕਈ ਹਿੱਸਿਆਂ ਚ ਮੁਸੀਬਤ ਬਣਕੇ ਆਈ ਹੈ। ਬਠਿੰਡਾ ਤੋਂ ਬਾਅਦ ਤਾਜ਼ਾ ਮਾਮਲਾ ਨਾਭਾ-ਮਾਲੇਰਕੋਟਲਾ ਰੋਡ ‘ਤੇ ਪੈਂਦੇ ਕਸਬੇ ਅਮਰਗੜ੍ਹ ਦਾ ਹੈ। ਜਿੱਥੇ ਅਮਰਗੜ੍ਹ ਤੇ ਨਾਲ ਲੱਗਦੇ 3-4 ਪਿੰਡਾਂ ਚ ਸਵੇਰੇ 7:30 ਤੋਂ 11:30 ਤੱਕ ਲਗਾਤਾਰ ਪਈ ਭਾਰੀ ਬਰਸਾਤ(200mm+) ਨਾਲ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਕਈ ਸੌ ਏਕੜ ਝੋਨਾ ਪਾਣੀ ਦੀ ਚਪੇਟ ਚ ਆ ਗਿਆ ਹੈ, ਪਾਣੀ ਜੀ.ਟੀ. ਰੋਡ ਉੱਪਰੋਂ ਵਗਦਾ ਦੇਖਿਆ ਗਿਆ।

ਪਹਿਲਾਂ ਦੱਸੇ ਮੁਤਾਬਿਕ ਜੁਲਾਈ ਦੇ ਆਖਰੀ ਹਫ਼ਤੇ ਮਾਨਸੂਨੀ ਬਾਰਿਸ਼ ਫਿਰ ਜੋਰਾਂ ‘ਤੇ ਰਹੇਗੀ। ਜੋਕਿ ਰਾਹਤ ਦੀ ਓੁਮੀਦ ਲਾਈ ਬੈਠੇ ਹੜ੍ਹ ਪ੍ਭਾਵਿਤ ਖੇਤਰਾਂ ਲਈ ਚੰਗੀ ਖਬਰ ਨਹੀਂ ਹੈ। ਇਹੀ ਨਹੀਂ, ਜੁਲਾਈ ਦੇ ਆਖਰੀ ਹਫਤੇ ਹੜ੍ਹ ਦੀ ਸਥਿਤੀ ਹੋਰ ਖਰਾਬ ਹੋਣ ਦੀ ਵੀ ਸੰਭਾਵਨਾ ਬਣੀ ਹੋਈ ਹੈ।

ਜਿਕਰਯੋਗ ਹੈ ਕਿ ਸੰਗਰੂਰ ਦੇ ਮੂਣਕ ਤੇ ਸਮਾਣਾ ਲਾਗੇ ਘੱਗਰ ਦਰਿਆ ਚ ਪਾੜ ਪੈਣ ਕਰਕੇ ਹੜ੍ਹ ਦੀ ਸਥਿਤੀ ਬਣ ਚੁੱਕੀ ਹੈ। ਘੱਗਰ ਵਿੱਚ ਦਰਿਆ ਚ ਪਾੜ ਪੈਣ ਕਾਰਨ ਕਿਸਾਨਾ ਦੀ ਹਜਾਰਾ ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਉੱਥੇ ਹੀ ਆਸਪਾਸ ਦੇ ਪਿੰਡ ਘੱਗਰ ਦੀ ਮਾਰ ਹੇਠ ਆ ਗਏ ਹਨ।

ਪੰਜਾਬ ਵਿੱਚ ਮਹਾਂਮਾਰੀ ਦੀ ਤਰ੍ਹਾਂ ਫੈਲ ਰਿਹਾ ਹੈ ਕੈਂਸਰ, ਜਾਣੋ ਕੁਝ ਅੰਕੜੇ ਜੋ ਤੁਹਾਡੇ ਰੌਂਗਟੇ ਖੜ੍ਹੇ ਕਰ ਦੇਣਗੇ

ਪੰਜਾਬ ਨਾਲ ਕੈਂਸਰ ਦੀ ਬਿਮਾਰੀ ਨੇ ਘੱਟ ਨਹੀਂ ਗੁਜ਼ਾਰੀ । ਨਾ ਨਿਆਣਾ ਬਚਿਆ ਤੇ ਨਾ ਕੋਈ ਸਿਆਣਾ। ਏਡਾ ਕਹਿਰ ਬਿਮਾਰੀ ਬਣੀ ਹੈ ਕਿ ਘਰਾਂ ’ਚ ਸੁੰਨ ਪਸਰ ਗਈ ਹੈ। ਪੰਜਾਬ ਦਾ ਘਰੇਲੂ ਅਰਥਚਾਰਾ ਬਿਮਾਰੀ ਦੇ ਇਲਾਜ ਨੇ ਹੂੰਝ ਦਿੱਤਾ ਹੈ । ਕੈਂਸਰ ਦਾ ‘ਰਿਪੋਰਟ ਕਾਰਡ’ ਦੇਖ ਕੇ ਕਾਂਬਾ ਛਿੜਦਾ ਹੈ। ਪੰਜਾਬ ’ਚੋਂ ਵੱਡਾ ਹਲੂਣਾ ਮਾਲਵੇ ਨੂੰ ਵੱਜਾ ਹੈ। ਸਿਹਤ ਮੰਤਰਾਲੇ ਦਾ ਇਕੱਲਾ ਅੰਕੜਾ ਨਹੀਂ, ਇਹੋ ਪੰਜਾਬ ਦਾ ਸੱਚ ਹੈ।

ਪੰਜਾਬ ਵਿਚ ਮੌਜੂਦਾ ਸਮੇਂ ਰੋਜ਼ਾਨਾ ਔਸਤਨ 48 ਮਰੀਜ਼ ਕੈਂਸਰ ਨਾਲ ਮਰ ਰਹੇ ਹਨ ਜਦੋਂਕਿ ਹਰ ਰੋਜ਼ 96 ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ।ਅੱਠ ਸਾਲ ਪਹਿਲਾਂ ਦੀ ਔਸਤਨ ਦੇਖੀਏ ਤਾਂ ਰੋਜ਼ਾਨਾ 28 ਮੌਤਾਂ ਕੈਂਸਰ ਕਾਰਨ ਹੁੰਦੀਆਂ ਸਨ ਜਦੋਂ ਕਿ 64 ਨਵੇਂ ਮਰੀਜ਼ ਕੈਂਸਰ ਦੀ ਗ੍ਰਿਫਤ ’ਚ ਆਉਂਦੇ ਸਨ।

ਪਹਿਲੀ ਜਨਵਰੀ 2011 ਤੋਂ 31 ਦਸੰਬਰ 2018 ਤੱਕ 2.34 ਲੱਖ ਕੈਂਸਰ ਦੇ ਮਰੀਜ਼ ਪੰਜਾਬ ਭਰ ’ਚੋਂ ਸਾਹਮਣੇ ਆਏ, ਜਦੋਂ ਕਿ ਇਸ ਸਮੇਂ ਦੌਰਾਨ 1.09 ਲੱਖ ਕੈਂਸਰ ਮਰੀਜ਼ ਜ਼ਿੰਦਗੀ ਨੂੰ ਅਲਵਿਦਾ ਆਖ ਗਏ। ਮਤਲਬ ਕਿ ਅੱਠ ਵਰ੍ਹਿਆਂ ਦੌਰਾਨ ਔਸਤਨ ਰੋਜ਼ਾਨਾ 37 ਘਰਾਂ ’ਚ ਸੱਥਰ ਵਿਛੇ।ਵੇਰਵਿਆਂ ਅਨੁਸਾਰ ਸਾਲ 2018 ਵਿਚ 35,137 ਕੈਂਸਰ ਦੇ ਨਵੇਂ ਮਰੀਜ਼ ਸਾਹਮਣੇ ਆਏ ਜਦੋਂ ਕਿ 17,771 ਮਰੀਜ਼ ਜਹਾਨੋਂ ਚਲੇ ਗਏ। ਸਾਲ 2017 ਵਿਚ 33,781 ਮਰੀਜ਼ ਕੈਂਸਰ ਦੇ ਲੱਭੇ ਸਨ ਅਤੇ 17,084 ਮਰੀਜ਼ ਮੌਤ ਦੇ ਮੂੰਹ ਜਾ ਪਏ।

ਪ੍ਰਤੀ ਮਰੀਜ਼ ਦਾ ਇਲਾਜ ’ਤੇ ਖਰਚਾ ਘੱਟੋ ਘੱਟ 1.50 ਲੱਖ ਰੁਪਏ ਵੀ ਮੰਨ ਲਈਏ ਤਾਂ ਲੰਘੇ ਅੱਠ ਵਰ੍ਹਿਆਂ ਵਿਚ ਇਕੱਲੇ ਇਲਾਜ ’ਤੇ ਪੰਜਾਬ ਦੇ ਲੋਕ 3600 ਕਰੋੜ ਰੁਪਏ ਖਰਚ ਕਰ ਚੁੱਕੇ ਹਨ। ਰੋਜ਼ਾਨਾ ਸਵਾ ਕਰੋੜ ਰੁਪਏ ਕੈਂਸਰ ਦੇ ਇਲਾਜ ਖਰਚ ਹੋ ਰਿਹਾ ਹੈ।ਪਿੰਡ ਜੈਦ ਦੀ ਇੱਕ 7 ਵਰ੍ਹਿਆਂ ਦੀ ਬੱਚੀ ਨੂੰ ਕੈਂਸਰ ਹੈ ਜਿਸ ਤੇ ਇਲਾਜ ਖਰਚਾ 6.25 ਲੱਖ ਰੁਪਏ ਦੱਸਿਆ ਗਿਆ ਹੈ।

ਇਵੇਂ ਫਰੀਦਕੋਟ ਦੇ ਮਰੀਜ਼ ਅਨੂਪ ਦੇ ਇਲਾਜ ਲਈ 4.60 ਲੱਖ ਰੁਪਏ ਦਾ ਅਨੁਮਾਨ ਹਸਪਤਾਲ ਨੇ ਲਗਾਇਆ ਹੈ।ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਤਹਿਤ 1.50 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਕੈਂਸਰ ਨੇ ਕੋਈ ਪਿੰਡ ਨਹੀਂ ਬਖਸ਼ਿਆ। ਦੱਸਣਯੋਗ ਹੈ ਕਿ ਕੈਂਸਰ ਦੇ ਇਲਾਜ ਦਾ ਵੀ ਵੱਡਾ ਕਾਰੋਬਾਰ ਖੜ੍ਹਾ ਹੋ ਗਿਆ ਹੈ।

ਪੰਜਾਬ ਸਰਕਾਰ ਵਲੋਂ ਫਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਦੇ ਹੁਕਮ,ਕਿਸਾਨਾਂ ਨੇ ਕੀਤੀ ਏਨੇ ਮੁਆਵਜੇ ਦੀ ਮੰਗ

ਸਰਕਾਰ ਨੇ ਸੂਬੇ ‘ਚ ਪੈ ਰਹੇ ਮੀਂਹ ਕਾਰਨ ਕਈ ਜ਼ਿਲਿਆਂ ‘ਚ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਇਸ ਦੀ ਪੁਸ਼ਟੀ ਕਰਦਿਆਂ ਰਾਜ ਦੇ ਮਾਲ ਅਤੇ ਕੁਦਰਤੀ ਆਫਤਾਂ ਸਬੰਧੀ ਵਿਭਾਗ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਤੋਂ ਇਲਾਵਾ ਐੱਸ. ਡੀ. ਐੱਮਜ਼ ਨੂੰ ਵੀ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਇਹ ਕੁਦਰਤ ਦੀ ਮਾਰ ਹੈ ਅਤੇ ਕਿਸਾਨਾਂ ਨੂੰ ਸਰਕਾਰ ਗਿਰਦਾਵਰੀ ਦੇ ਆਧਾਰ ‘ਤੇ ਨੁਕਸਾਨ ਦੀ ਭਰਪਾਈ ਕਰਨ ਦਾ ਯਤਨ ਕਰੇਗੀ। ਕਾਂਗੜ ਨੇ ਕਿਹਾ ਕਿ ਉਨ੍ਹਾਂ ਮੌਕੇ ਦਾ ਖੁਦ ਵੀ ਜਾਇਜ਼ਾ ਲਿਆ ਹੈ ਅਤੇ ਇਸ ਦਾ ਸਾਰੀ ਰਿਪੋਰਟ ਮੁੱਖ ਮੰਤਰੀ ਨੂੰ ਵੀ ਦੇ ਰਹੇ ਹਨ ਤਾਂ ਜੋ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਮਿਲ ਸਕੇ।

ਜ਼ਿਕਰਯੋਗ ਹੈ ਕਿ ਭਾਵੇਂ ਖੇਤੀ ਤੇ ਮਾਲ ਵਿਭਾਗ ਦੇ ਅਧਿਕਾਰੀ ਪੂਰਾ ਜਾਇਜ਼ਾ ਲੈਣਗੇ ਪਰ ਮੁੱਢਲੇ ਅੰਦਾਜ਼ੇ ਮੁਤਾਬਕ 50 ਹਜ਼ਾਰ ਏਕੜ ਤੋਂ ਵੱਧ ਫਸਲ ਦਾ ਨੁਕਸਾਨ ਹੋਇਆ ਹੈ।

ਕਿਸਾਨਾਂ ਵਲੋਂ ਭਾਰੀ ਖਰਚਾ ਕਰਕੇ ਲਾਇਆ ਝੋਨਾ ਬਰਬਾਦ ਹੋਇਆ ਹੈ ਤੇ ਉਹ ਨੁਕਸਾਨ ਦੀ ਭਰਪਾਈ ਲਈ ਸਰਕਾਰ ਤੋਂ 20 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਮੰਗ ਰਹੇ ਹਨ। ਕਿਸਾਨਾਂ ‘ਚ ਇਸ ਗੱਲ ਲਈ ਰੋਸ ਹੈ ਕਿ ਮੀਂਹ ਦੇ ਮੌਸਮ ਤੋਂ ਪਹਿਲਾਂ ਸਰਕਾਰ ਵਲੋਂ ਨਹਿਰਾਂ ਦੀ ਸਫਾਈ ਵੱਲ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਪਹਿਲੇ ਮੀਂਹ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ।

ਪਤਨੀ ਨੇ ਪਤੀ ਅਤੇ ਦੋਸਤਾਂ ਦੇ ਨਾਲ ਮਿਲ ਕੇ ਗੁਆਂਢਣ ਦੀ ਲੜਕੀ ਨਾਲ ਕਰਵਾਇਆ ਗੈਂਗਰੇਪ

ਹਵਸ ਦੇ ਭੁੱਖੇ ਭੇੜੀਏ ਜਿਥੇ ਵੱਖ-ਵੱਖ ਤਰੀਕਿਆਂ ਨਾਲ ਮਾਸੂਮ ਲੜਕੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਰਹਿੰਦੇ ਹਨ। ਉਥੇ ਹੀ ਥਾਣੇ ਅਧੀਨ ਆਉਂਦੀ ਪ੍ਰੇਮ ਨਗਰ, ਲੁਹਾਰਾ ਰੋਡ, ਸਾਹਨੇਵਾਲ ‘ਚ ਇਕ ਔਰਤ ਨੇ ਔਰਤ ਜਾਤੀ ਨੂੰ ਦਾਗਦਾਰ ਕਰਦੇ ਹੋਏ ਆਪਣੇ ਹਵਸੀ ਪਤੀ ਅਤੇ ਦੋ ਨੌਜਵਾਨਾਂ ਨਾਲ ਮਿਲ ਕੇ ਆਪਣੇ ਹੀ ਗੁਆਂਢੀ ਦੀ 19 ਸਾਲਾ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਉਂਦੇ ਹੋਏ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਨੇ ਦੋਵੇਂ ਪਤੀ-ਪਤਨੀ ਸਮੇਤ ਚਾਰਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਉਕਤ ਮੁਹੱਲੇ ਦੀ ਰਹਿਣ ਵਾਲੀ ਲੜਕੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਨੇ 10ਵੀਂ ਦੀ ਪੜ੍ਹਾਈ ਪਿਛਲੇ ਸਾਲ ਖਤਮ ਕੀਤੀ ਹੈ। ਹੁਣ ਘਰ ‘ਚ ਹੀ ਰਹਿੰਦੀ ਹੈ। ਬੀਤੀ 18 ਜੁਲਾਈ ਨੂੰ ਉਸ ਦੇ ਮਾਤਾ-ਪਿਤਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮਾਂ ‘ਤੇ ਚਲੇ ਗਏ ਅਤੇ ਉਹ ਘਰ ‘ਚ ਇਕੱਲੀ ਰਹਿ ਗਈ। ਇਸ ਤੋਂ ਬਾਅਦ ਉਨ੍ਹਾਂ ਦੇ ਗੁਆਂਢ ‘ਚ ਰਹਿਣ ਵਾਲੀ ਅਮਿਤਾ ਪਤਨੀ ਸੂਰਜਪਾਲ ਉਸ ਨੂੰ ਬਹਾਨੇ ਨਾਲ ਬੁਲਾ ਕੇ ਆਪਣੇ ਘਰ ਲੈ ਗਈ। ਜਿੱਥੇ ਅਮਿਤਾ ਨੇ ਉਸ ਨੂੰ ਇਕ ਟਮਾਟਰਾਂ ਵਾਲੀ ਟੋਕਰੀ ਅੰਦਰ ਬਣੇ ਹੋਏ ਕਮਰੇ ‘ਚ ਰੱਖ ਕੇ ਆਉਣ ਲਈ ਕਿਹਾ। ਜਦੋਂ ਉਹ ਟੋਕਰੀ ਲੈ ਕੇ ਕਮਰੇ ‘ਚ ਗਈ ਤਾਂ ਉਥੇ ਪਹਿਲਾਂ ਹੀ ਉਸ ਦਾ ਪਤੀ ਸੂਰਜਪਾਲ ਅਤੇ ਦੋ ਹੋਰ ਲੜਕੇ ਬੈਠੇ ਹੋਏ ਸੀ।

ਜਦੋਂ ਉਹ ਟੋਕਰੀ ਰੱਖ ਕੇ ਵਾਪਸ ਆਉਣ ਲੱਗੀ ਤਾਂ ਅਮਿਤਾ ਨੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ। ਜਿਸ ਤੋਂ ਬਾਅਦ ਸੂਰਜਪਾਲ ਅਤੇ ਉਕਤ ਦੋਵੇਂ ਲੜਕਿਆਂ ਨੇ ਜ਼ਬਰਦਸਤੀ ਉਸ ਨਾਲ ਗੈਂਗਰੇਪ ਕੀਤਾ। ਜੋ ਕਰੀਬ ਦੋ ਘੰਟੇ ਉਸ ਦੀ ਇੱਜ਼ਤ ਦੇ ਨਾਲ ਖੇਡਦੇ ਰਹੇ। ਜਦੋਂ ਸ਼ਾਮ ਨੂੰ ਸਾਢੇ 4 ਵਜੇ ਉਸ ਦੀ ਮਾਤਾ ਕੰਮ ਤੋਂ ਵਾਪਸ ਪਰਤੀ ਤਾਂ ਉਸ ਨੇ ਅਮਿਤਾ ਤੋਂ ਪਤਾ ਕਰਦੇ ਹੋਏ ਸ਼ੱਕ ਹੋਣ ‘ਤੇ ਕਮਰੇ ਦੀ ਕੁੰਡੀ ਬਾਹਰੋਂ ਖੋਲ੍ਹੀ। ਜਿਸ ਤੋਂ ਬਾਅਦ ਸੂਰਜਪਾਲ ਅਤੇ ਉਕਤ ਦੋਵੇਂ ਲੜਕੇ ਉਸ ਦੀ ਮਾਤਾ ਨਾਲ ਧੱਕਾ-ਮੁੱਕੀ ਕਰ ਕੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।

ਥਾਣਾ ਮੁਖੀ ਇੰਸ. ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਪੁਲਸ ਨੇ ਪੀੜਤਾ ਦੇ ਬਿਆਨਾਂ ‘ਤੇ ਸੂਰਜਪਾਲ, ਉਸ ਦੀ ਪਤਨੀ ਅਮਿਤਾ, ਉਮੇਸ਼ ਵਿਸ਼ਕਰਮਾ ਪੁੱਤਰ ਚਿੱਬੂ ਵਿਸ਼ਕਰਮਾ ਵਾਸੀ ਢਿੱਲੋਂ ਨਗਰ, ਲੁਧਿਆਣਾ ਅਤੇ ਸੁਲਿੰਦਰਪਾਲ ਪੁੱਤਰ ਸ਼ੰਕਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਲੁਧਿਆਣਾ ਖਿਲਾਫ ਸਾਜ਼ਿਸ਼ ਤਹਿਤ ਗੈਂਗਰੇਪ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰ ਕੇ ਚਾਰੋਂ ਨਾਮਜ਼ਦ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਨਿਊਜ਼ੀਲੈਂਡ’ਆਕਲੈਂਡ ਜ਼ਿਲਾ ਅਦਾਲਤ’ ਨੇ ਦਿੱਤਾ 8 ਸਾਲਾ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਵਾਲਾ ਗ੍ਰੰਥੀ ਦੋਸ਼ੀ ਕਰਾਰ

ਨਿਊਜ਼ੀਲੈਂਡ ਦੀ ‘ਆਕਲੈਂਡ ਜ਼ਿਲਾ ਅਦਾਲਤ’ ਨੇ ਵੈਸਟ ਆਕਲੈਂਡ ਗੁਰਦੁਆਰੇ ਦੇ ਗ੍ਰੰਥੀ ਸਾਜਨ ਸਿੰਘ ਨੂੰ 8 ਸਾਲਾ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਉਸ ‘ਤੇ ਦੋ ਬੱਚੀਆਂ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਸੀ। ਅਜੇ ਇਕ ਮਾਮਲੇ ‘ਚ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਉਸ ਨੂੰ ਸਤੰਬਰ ਮਹੀਨੇ ਸਜ਼ਾ ਸੁਣਾਈ ਜਾਵੇਗੀ। ਸਜ਼ਾ ਭੁਗਤਣ ਮਗਰੋਂ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ।

ਮਾਮਲੇ ਦਾ ਖੁਲ੍ਹਾਸਾ ਉਸ ਸਮੇਂ ਹੋਇਆ ਜਦ ਬੱਚੀ ਨੇ ਗੁਰਦੁਆਰਾ ਸਾਹਿਬ ਜਾਣ ਤੋਂ ਇਨਕਾਰ ਕਰ ਦਿੱਤਾ। ਮਾਂ-ਬਾਪ ਦੇ ਪੁੱਛਣ ‘ਤੇ ਬੱਚੀ ਨੇ ਦੱਸਿਆ ਕਿ ਗ੍ਰੰਥੀ ਨੇ ਗੁਰਦੁਆਰੇ ‘ਚ ਉਸ ਨਾਲ ਗੰਦੀਆਂ ਹਰਕਤਾਂ ਕੀਤੀਆਂ। ਉਸ ਦੇ ਬਾਅਦ ਬੱਚੀ ਦੇ ਮਾਂ-ਬਾਪ ਪੁਲਸ ਸਟੇਸ਼ਨ ਗਏ ਅਤੇ ਸ਼ਿਕਾਇਤ ਦਰਜ ਕਰਵਾਈ।

ਬੱਚੀ ਦੇ ਪਿਤਾ ਨੇ ਦੱਸਿਆ ਕਿ ਦੋ ਸਾਲ ਦੀ ਕਾਨੂੰਨੀ ਲੜਾਈ ਦੇ ਬਾਅਦ ਸਾਜਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਨ੍ਹਾਂ ਨੂੰ ਸੰਤੁਸ਼ਟੀ ਮਿਲੀ ਹੈ। ਉਹ ਧੀ ਨੂੰ ਸਿੱਖ ਸੱਭਿਆਚਾਰ, ਪੰਜਾਬੀ ਭਾਸ਼ਾ ਅਤੇ ਸੰਗੀਤ ਸਿੱਖਣ ਲਈ ਗੁਰੂਘਰ ਭੇਜਦੇ ਸਨ।

ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ਮਗਰੋਂ ਧਰਮਸੋਤ ਦਾ ਵੱਡਾ ਬਿਆਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕਰਨ ਤੋਂ ਬਾਅਦ ਸਿਆਸੀ ਚਰਚਾ ਨੇ ਜ਼ੋਰ ਫੜ ਲਿਆ ਹੈ। ਇਸ ਮਾਮਲੇ ਬਾਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੈਪਟਨ ਨੂੰ ਸਹੀ ਕਰਾਰ ਦਿੰਦਿਆਂ ਸਿੱਧੂ ਨੂੰ ਜ਼ਿੱਦੀ ਦੱਸਿਆ।

ਪੱਤਰਕਾਰਾਂ ਦਾ ਜਵਾਬ ਦਿੰਦੇ ਹੋਏ ਧਰਮਸੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਅਸਤੀਫੇ ਤੋਂ ਬਾਅਦ ਉਸ ਦੀ ਉਡੀਕ ਕੀਤੀ, ਪਰ ਸਿੱਧੂ ਨੇ ਪੱਕਾ ਮਨ ਬਣਾ ਲਿਆ ਸੀ। ਇਸ ਲਈ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਨਾ ਪਿਆ ਤਾਂ ਕਿ ਮਹਿਕਮੇ ਦੇ ਕੰਮ ‘ਤੇ ਕੋਈ ਅਸਰ ਨਾ ਪਵੇ।

ਇਹ ਪੁੱਛੇ ਜਾਣ ਤੇ ਕਿ ਮੁੱਖ ਮੰਤਰੀ ਨੇ ਖੁਦ ਕਿਹਾ ਸੀ ਕਿ ਸਿੱਧੂ ਨੇ ਕੇਵਲ ਇੱਕ ਲਾਈਨ ਦਾ ਹੀ ਅਸਤੀਫਾ ਦਿੱਤਾ ਹੈ ਤਾਂ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅਸਤੀਫ਼ਾ ਤਾਂ ਅਸਤੀਫ਼ਾ ਹੈ ਉਹ ਭਾਵੇਂ ਇੱਕ ਸਤਰ ਦਾ ਹੀ ਕਿਉਂ ਨਾ ਹੋਵੇ।

ਜ਼ਿਕਰਯੋਗ ਹੈ ਕਿ ਸਿੱਧੂ ਨੇ ਬੀਤੀ 10 ਜੂਨ ਨੂੰ ਕੈਬਨਿਟ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਸੀ ਅਤੇ 15 ਜੁਲਾਈ ਨੂੰ ਅਸਤੀਫ਼ਾ ਮੁੱਖ ਮੰਤਰੀ ਨੂੰ ਭੇਜ ਦਿੱਤਾ ਸੀ। ਇਸ ਤੋਂ ਪੰਜ ਦਿਨ ਬਾਅਦ ਕੈਪਟਨ ਨੇ ਸਿੱਧੂ ਦੇ ਅਸਤੀਫ਼ੇ ਨੂੰ ਪ੍ਰਵਾਨ ਕਰ ਲਿਆ ਹੈ।