ਦਿੱਲੀ ‘ਚ 48 ਘੰਟਿਆਂ ਅੰਦਰ 5 ਕਤਲ, ਕੇਜਰੀਵਾਲ ਨੇ ਕੇਂਦਰ ਤੋਂ ਮੰਗੀ ਮਦਦ

ਰਾਜਧਾਨੀ ਦਿੱਲੀ ਵਿੱਚ ਬੀਤੇ ਕੁਝ ਦਿਨਾਂ ਤੋਂ ਤੇਜ਼ੀ ਨਾਲ ਕਤਲ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸ਼ੁੱਕਰਵਾਰ ਦੀ ਰਾਤ ਦਿੱਲੀ ਵਿੱਚ ਇੱਕ ਪ੍ਰਾਪਰਟੀ ਡੀਲਰ ਤੇ ਉਸ ਦੇ ਮੁੰਡੇ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਦਿੱਲੀ ਪੁਲਿਸ ਮੁਤਾਬਕ ਬੀਤੇ 15 ਘੰਟਿਆਂ ਵਿੱਚ ਇਨ੍ਹਾਂ ਨੂੰ ਮਿਲਾ ਕੇ ਕੁੱਲ 4 ਜਣਿਆਂ ਦੀ ਮੌਤ ਦਾ ਮਾਮਲਾ ਦਰਜ ਹੋ ਗਿਆ ਹੈ ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ।

ਦਿੱਲੀ ਪੁਲਿਸ ਮੁਤਾਬਕ ਇਨ੍ਹਾਂ ਸਾਰੇ ਕਤਲ ਮਾਮਲਿਆਂ ਵਿੱਚ ਕੁੱਲ 20 ਗੋਲ਼ੀਆਂ ਚੱਲੀਆਂ ਹਨ। ਰਾਜਧਾਨੀ ਦਿੱਲੀ ਦੇ ਗਾਂਧੀਨਗਰ ਇਲਾਕੇ ਵਿੱਚ ਇੱਕ ਸ਼ਖ਼ਸ ਦਾ ਉਸ ਦੇ ਘਰ ਹੀ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਿਪੋਰਟ ਮੁਤਾਬਕ ਵੀਰਵਾਰ ਤੋਂ ਲੈ ਕੇ ਹੁਣ ਤਕ ਦਿੱਲੀ ਵਿੱਚ ਵੱਖ-ਵੱਖ ਮਾਮਲਿਆਂ ਵਿੱਚ 6 ਜਣਿਆਂ ਦਾ ਕਤਲ ਹੋ ਗਿਆ ਹੈ।

ਇਨ੍ਹਾਂ ਮਾਮਲਿਆਂ ਵਿੱਚ ਸ਼ੁੱਕਰਵਾਰ ਰਾਤ ਪੁਲਿਸ ਨੇ ਕਿਹਾ ਕਿ ਇੱਕ ਨਾਬਾਲਗ ਤੇ ਇੱਕ ਹੋਰ ਨੂੰ ਕਤਲ ਦੇ ਚਾਰ ਮਾਮਲਿਆਂ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀਤੇ 15 ਘੰਟਿਆਂ ਵਿੱਚ 5 ਕਤਲ ਦੀ ਖ਼ਬਰ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਚਿੰਤਾ ਵਿੱਚ ਪੀ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਇਸ ਸਬੰਧੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਤੇ ਲੈਫਟੀਨੈਂਟ ਗਵਰਨਰ ਨੂੰ ਵੀ ਦਖ਼ਲ ਦੇਣ ਲਈ ਅਪੀਲ ਕੀਤੀ।

Amazon ਲਈ ਕਰੋ ਪਾਰਟ ਟਾਈਮ ਕੰਮ ਤੇ ਹਰ ਘੰਟੇ ਕਰੋ ਇੰਨੀ ਕਮਾਈ

ਈ–ਕਾਮਰਸ ਕੰਪਨੀ ਅਮੇਜ਼ਨ ਇੰਡੀਆ ਨੇ ਅੱਜ ਅਮੇਜ਼ਨ ਫਲੈਕਸ ਨਾਂਅ ਦਾ ਨਵਾਂ ਪ੍ਰੋਗਰਾਮ ਐਲਾਨਿਆ ਹੈ। ਇਸ ਤਹਿਤ ਕੰਪਨੀ ਹੁਣ ਦੇਸ਼ ਭਰ ਵਿੱਚ ਉਤਪਾਦਾਂ ਦੀ ਡਿਲੀਵਰੀ ਤੇਜ਼ ਕਰਨ ਲਈ ਪਾਰਟ–ਟਾਈਮ ਭਾਈਵਾਲਾਂ ਨੂੰ ਆਪਣੇ ਨਾਲ ਜੋੜੇਗੀ। ਇਹ ਸੇਵਾ ਕੰਪਨੀ ਨੇ ਖ਼ਾਸ ਤੌਰ ‘ਤੇ ਵਿਦਿਆਰਥੀਆਂ ਤੇ ਸੁਆਣੀਆਂ ਨੂੰ ਕੇਂਦਰਤ ਕਰਨ ਲਈ ਸ਼ੁਰੂ ਕੀਤੀ ਹੈ।

‘ਅਮੇਜ਼ਨ ਫ਼ਲੈਕਸ’ ਤਹਿਤ ਕੋਈ ਵੀ ਵਿਅਕਤੀ ਕੰਪਨੀ ਨਾਲ ਜੁੜ ਸਕਦਾ ਹੈ। ਉਸ ਤੋਂ ਬਾਅਦ ਉਸ ਨੂੰ ਖ਼ੁਦ ਆਪਣੇ ਕੰਮ ਦਾ ਸਮਾਂ ਨਿਰਧਾਰਤ ਕਰਨਾ ਹੋਵੇਗਾ ਤੇ ਐਮੇਜ਼ੌਨ ਵੱਲੋਂ ਪੈਕੇਜ ਡਿਲੀਵਰੀ ਕਰ ਕੇ ਹਰ ਘੰਟੇ 120 ਤੋਂ 140 ਰੁਪਏ ਦੀ ਕਮਾਈ ਕਰ ਸਕਦਾ ਹੈ।

ਕੰਪਨੀ ਨੇ ਦੱਸਿਆ ਕਿ ਅਮੇਜ਼ਨ ਫ਼ਲੈਕਸ ਨੂੰ ਹਾਲੇ ਬੈਂਗਲੁਰੂ, ਮੁੰਬਈ ਤੇ ਦਿੱਲੀ ’ਚ ਸ਼ੁਰੂ ਕੀਤਾ ਗਿਆ ਹੈ ਤੇ ਇਸ ਵਰ੍ਹੇ ਦੇ ਅੰਤ ਤਕ ਇਸ ਨੂੰ ਹੋਰ ਸਹਿਰਾਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ। ਐਪ ਰਾਹੀਂ ਕੰਮ ਕਰਨ ਵਾਲਾ ਇਹ ਪ੍ਰੋਗਰਾਮ ਹਜ਼ਾਰਾਂ ਲੋਕਾਂ ਲਈ ਪਾਰਟ–ਟਾਈਮ ਮੌਕੇ ਪੈਦਾ ਕਰੇਗਾ।

ਅਮੇਜ਼ਨ ਫ਼ਲੈਕਸ ਐਡਵਾਂਸਡ ਲੌਜਿਸਟਿਕ ਸਿਸਟਮ ਤੇ ਤਕਨਾਲੋਜੀ ‘ਤੇ ਕੰਮ ਕਰਦਾ ਹੈ, ਜਿਸ ਨੂੰ ਕੰਪਨੀ ਨੇ ਹੀ ਤਿਆਰ ਕੀਤਾ ਹੈ। ਅਮੇਜ਼ਨ ਮੁਤਾਬਕ ਹਰੇਕ ਡਿਲੀਵਰੀ ਪਾਰਟਨਰ ਆਪਣੇ ਪਿਛੋਕੜ ਦੀ ਵੈਰੀਫ਼ਿਕੇਸ਼ਨ ਵਿੱਚੋਂ ਲੰਘੇਗਾ ਤੇ ਪੈਕੇਜ ਦੀ ਡਿਲੀਵਰੀ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ।

ਕੈਪਟਨ ਵੱਲੋਂ ਵੱਡੀ ਘੋਸ਼ਣਾ! ਇਸ ਤਰੀਕੇ ਨਾਲ ਹੁਣ ਹਰ ਪਰਿਵਾਰ ਕਰਵਾ ਸਕੇਗਾ 5 ਲੱਖ ਰੁਪਏ ਦਾ ਮੁਫ਼ਤ ਇਲਾਜ

ਪੰਜਾਬੀਆਂ ਨੂੰ ਖੁਸ਼ਖਬਰੀ ਦਿੰਦਿਆਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਡੀ ਘੋਸ਼ਣਾ ਕੀਤੀ ਗਈ ਹੈ, ਹੁਣ ਹਰ ਪਰਿਵਾਰ 5 ਲੱਖ ਰੁਪਏ ਦਾ ਮੁਫ਼ਤ ਇਲਾਜ ਕਰਵਾ ਸਕੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਸਿਹਤ ਸੁਵਿਧਾਵਾਂ ਦੇਣ ਦੇ ਉਦੇਸ਼ ਨਾਲ ਅਸੀਂ ਜੁਲਾਈ ਤੋਂ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕਰਨ ਜਾ ਰਹੇ ਹਾਂ।

ਇਸ ਯੋਜਨਾ ਅਧੀਨ ਹਰ ਇੱਕ ਪਰਿਵਾਰ ਨੂੰ ਸਾਲਾਨਾ 5 ਲੱਖ ਰੁਪਏ ਸਿਹਤ ਕਵਰ ਦਿੱਤਾ ਜਾਵੇਗਾ। ਇਸ ਯੋਜਨਾ ਦਾ ਫਾਇਦਾ 43.18 ਲੱਖ ਲੋਕਾਂ ਨੂੰ ਮਿਲੇਗਾ। ਇਸ ਵਿਚ ਸਰਜਰੀ ਅਤੇ ਵੱਡੇ ਅਪਰੇਸ਼ਨਾਂ ਲਈ ਸਰਕਾਰੀ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਅਤੇ ਨਾਲ ਹੀ ਇਸ ਯੋਜਨਾ ਵਿਚ 364 ਪ੍ਰਾਈਵੇਟ ਹਸਪਤਾਲਾਂ ਵਿਚ ਵੀ ਮੁਫ਼ਤ ਇਲਾਜ ਦੀ ਸੁਵਿਧਾ ਦਿੱਤੀ ਜਾਵੇਗੀ।

ਇਹ ਯੋਜਨਾ ਲਾਗੂ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਧੀਨ ਬਣਾਈ ਗਈ ਇਹ ਆਪਣੀ ਕਿਸਮ ਦੀ ਪਹਿਲੀ ਸਿਹਤ ਸਕੀਮ ਹੈ ਜੋ ਸੂਬੇ ਦੇ ਲੋਕਾਂ ਲਈ ਮੀਲ ਪੱਥਰ ਸਾਬਤ ਹੋਵੇਗੀ।

ਉਨ੍ਹਾਂ ਕਿਹਾ ਕਿ ਕੁੱਲ 43.18 ਲੱਖ ਪਰਿਵਾਰਾਂ ’ਚੋਂ 14.86 ਲੱਖ ਪਰਿਵਾਰ ਪ੍ਰਧਾਨ ਮੰਤਰੀ ਜਨ ਅਰੋਗਯਾ ਯੋਜਨਾ, ਨੀਲੇ ਕਾਰਡ ਧਾਰਕ 20.48 ਲੱਖ ਗਰੀਬ ਪਰਿਵਾਰ ਅਤੇ 7.84 ਲੱਖ ਪਰਿਵਾਰ ਹੋਰ ਵਿਭਾਗਾਂ ਨਾਲ ਸਬੰਧਤ ਹਨ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਪੰਜਾਬੀਆਂ ਨੂੰ ਜੋ ਵਾਅਦੇ ਕੀਤੇ ਸੀ, ਉਨ੍ਹਾਂ ਨਾਲ ਪੂਰੀ ਤਰ੍ਹਾਂ ਵਫ਼ਾ ਕਰ ਰਹੇ ਹਾਂ।

ਪਿੱਟਬੁੱਲ ਕੁੱਤੇ ਦੇ ਮਾਲਕ ਪਿਉ-ਪੁੱਤ ਨੂੰ 6 ਮਹੀਨੇ ਕੈਦ ਤੇ ਜ਼ੁਰਮਾਨਾ

ਬੰਗਾ ਦੇ ਸਨਪ੍ਰੀਤ ਤੇ ਉਸ ਦੇ ਪਿਤਾ ਨੂੰ ਨਵਾਂਸ਼ਹਿਰ ਅਦਾਲਤ ਨੇ ਛੇ ਮਹੀਨਿਆਂ ਦੀ ਕੈਦ ਤੇ ਇੱਕ-ਇੱਕ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਦਰਅਸਲ ਇਹ ਸਜ਼ਾ ਇਨ੍ਹਾਂ ਨੂੰ ਇਨ੍ਹਾਂ ਵੱਲੋਂ ਰੱਖੇ ਪਿੱਟਬੁੱਲ ਕੁੱਤੇ ਦੀ ਵਜ੍ਹਾ ਕਰਕੇ ਸੁਣਾਈ ਗਈ ਹੈ। ਦਰਅਸਲ ਇਨ੍ਹਾਂ ਵੱਲੋਂ ਘਰ ਵਿੱਚ ਰੱਖੇ ਬੇਹੱਦ ਖ਼ਤਰਨਾਕ ਪਿੱਟਬੁੱਲ ਨੇ ਮੰਦਰ ਤੋਂ ਵਾਪਸ ਘਰ ਨੂੰ ਆ ਰਹੀ 12 ਸਾਲ ਦੀ ਬੱਚੀ ਤੰਜਾਨਾ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਦੱਸ ਦੇਈਏ ਰਿਹਾਇਸ਼ੀ ਇਲਾਕਿਆਂ ‘ਚ ਪਿੱਟਬੁੱਲ ਵਰਗੇ ਖ਼ਤਰਨਾਕ ਕੁੱਤੇ ਰੱਖਣ ‘ਤੇ ਪਾਬੰਧੀ ਹੈ।

ਕੁੱਤੇ ਦੇ ਮਾਲਕ ਸਨਪ੍ਰੀਤ ਨੇ ਉਸ ਨੂੰ ਘਰ ਵਿੱਚ ਖੁੱਲ੍ਹ ਛੱਡਿਆ ਹੋਇਆ ਸੀ। ਜਦੋਂ ਉਹ ਘਰ ਵਿੱਚ ਦਾਖ਼ਲ ਹੋਣ ਲੱਗਾ ਤਾਂ ਅਚਾਨਕ ਕੁੱਤਾ ਬਾਹਰ ਆ ਗਿਆ ਤੇ ਉਸ ਨੇ ਲੜਕੀ ‘ਤੇ ਹਮਲਾ ਕਰ ਦਿੱਤਾ। ਇਸ ਮਗਰੋਂ ਕੁੱਤੇ ਦੇ ਮਾਲਕਾਂ ਨੇ ਕੁੱਤੇ ਨੂੰ ਗ਼ਾਇਬ ਕਰ ਦਿੱਤਾ ਸੀ। ਕੁੱਤੇ ਨੇ ਬੱਚੀ ਨੂੰ ਨੱਕ ਤੇ ਬੁੱਲ੍ਹਾਂ ਤੋਂ ਕੱਟਿਆ ਸੀ ਜਿਸ ਪਿੱਛੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਲੜਕੀ ਪੂਰੇ 12 ਦਿਨ ਹਸਪਤਾਲ ਵਿੱਚ ਦਾਖ਼ਲ ਰਹੀ। ਇਸ ਮਗਰੋਂ 3-4 ਵਾਰ ਉਸ ਦੀ ਸਰਜਰੀ ਹੋਈ।

ਮਾਮਲੇ ਦੇ ਤੁਰੰਤ ਬਾਅਦ ਲੜਕੀ ਦੇ ਪਿਤਾ ਰਮੇਸ਼ ਕੁਮਾਰ ਨੇ ਕੁੱਤੇ ਦੇ ਮਾਲਕ ਸਨਪ੍ਰੀਤ ਤੇ ਉਸ ਦੇ ਪਿਤਾ ਦੌਲਤ ਸਿੰਘ ‘ਤੇ ਮਾਮਲਾ ਦਰਜ ਕਰਵਾਇਆ। ਮਾਮਲਾ ਬਹੁਤ ਚਰਚਾ ਵਿੱਚ ਆਇਆ ਸੀ। ਹੁਣ ਨਵਾਂਸ਼ਹਿਰ ਅਦਾਲਤ ਨੇ ਕੁੱਤੇ ਦੇ ਮਾਲਕ ਪਿਉ-ਪੁੱਤ ਨੂੰ ਦੋਸ਼ੀ ਕਰਾਰ ਦਿੰਦਿਆਂ ਦੋਵਾਂ ਨੂੰ ਛੇ ਮਹੀਨੇ ਕੈਦ ਤੇ ਇੱਕ-ਇੱਕ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।

ਜੱਜ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਖ਼ਤਰਨਾਕ ਕੁੱਤਿਆਂ ਨੂੰ ਗਲੀ ਮੁਹੱਲੇ ਵਿੱਚ ਖੁੱਲ੍ਹਾ ਛੱਡ ਕੇ ਹੋਰਾਂ ਲਈ ਖ਼ਤਰਾ ਪੈਦਾ ਕਰਨਾ ਅਪਰਾਧ ਹੈ। ਇਸ ਲਈ ਲੜਕੀ ‘ਤੇ ਹਮਲਾ ਕਰਨ ਵਾਲੇ ਕੁੱਤੇ ਦੇ ਮਾਲਕਾਂ ਨੂੰ ਸਜ਼ਾ ਸੁਣਾ ਕੇ ਲੜਕੀ ਨਾਲ ਇਨਸਾਫ ਕੀਤਾ ਗਿਆ ਹੈ। ਹਾਲਾਂਕਿ ਲੜਕੀ ਦੇ ਪਿਤਾ ਨੇ ਦੱਸਿਆ ਕਿ ਲੜਕੀ ਦੇ ਇਲਾਜ ‘ਤੇ ਬੇਹੱਦ ਖ਼ਰਚ ਹੋਇਆ। ਅਦਾਲਤ ਵਿੱਚ ਕੇਸ ਵੀ ਚੱਲਿਆ ਪਰ ਉਨ੍ਹਾਂ ਨੂੰ ਹਾਲੇ ਤਕ ਕੋਈ ਖ਼ਰਚਾ ਨਹੀਂ ਮਿਲਿਆ।

ਸਿੱਧੂ ਮੂਸੇਵਾਲੇ ਨੂੰ ਵੱਡਾ ਝਟਕਾ, ਨਹੀਂ ਚੱਲਣਗੇ ਕਨੇਡਾ ਚ ਗਾਣੇ ਨਾ ਲੱਗੇਗਾ ਸ਼ੋਅ

ਸਿੱਧੂ ਮੂਸੇਵਾਲੇ ਨੂੰ ਸਰੀ (ਕੈਨੇਡਾ) ਦੀ ਪੁਲਿਸ ਤੇ ਪ੍ਰਸ਼ਾਸਨ ਨੇ ਬੈਨ ਕਰ ਦਿੱਤਾ ਹੈ। ਹੁਣ ਉਹ ਸਰੀ ਚੋ ਹੋਣ ਵਾਲੇ 15 ਜੂਨ ਵਾਲੇ ਪ੍ਰੋਗਰਾਮ ਵਿੱਚ ਗਾ ਨਹੀਂ ਸਕੇਗਾ। ਇਸੇ ਤਰਾਂ ਹੀ ਕੈਨੇਡਾ ਦੇ ਬਾਕੀ ਸ਼ਹਿਰਾਂ ਵਿੱਚ ਵੀ ਬੈਨ ਲੱਗੇਗਾ। ਸਰੀ ਸ਼ਹਿਰ ਦਾ ਪ੍ਰਸਾਸਨਿਕ ਅਮਲਾ ਤੇ ਪੁਲਿਸ ਵਿਭਾਗ “ਮੂਸੇਵਾਲੇ” ਨੂੰ ਸਮਾਜ ਅਤੇ ਲੋਕਾਂ ਲਈ ਖਤਰਾ ਮੰਨਦੇ ਹਨ। ਇਹਨਾਂ ਨੂੰ ਤਾਂ ਪਤਾ ਲੱਗ ਗਿਆ ਹੈ ਕਿ ਇਹ ਇੱਕ ਗ਼ੈਰ-ਜਿੰਮੇਵਾਰ, ਫੁਕਰਾ ਕੇ ਨੌਜਵਾਨਾਂ ਨੂੰ ਹਿੰਸਾ ਵੱਲ ਤੋਰਨ ਵਾਲਾ ਬਹੁਤ ਹੀ ਖ਼ਤਰਨਾਕ ਵਿਅਕਤੀ ਹੈ,ਜੋ ਆਪਣੇ ਹੀ ਸਮਾਜ ਦੇ ਬੱਚਿਆਂ ਤੇ ਕੁੜੀਆਂ ਪ੍ਰਤੀ ਭੱਦੀ ਸ਼ਬਦਾਵਲੀ ਤੇ ਸੋਚ ਰੱਖਦਾ ਹੈ।

ਇਹਨਾਂ ਕਾਰਨਾਂ ਕਰ ਕੇ Sidhu Moose Wala ਹੋਇਆ Surrey 'ਚ Ban

ਇਹਨਾਂ ਕਾਰਨਾਂ ਕਰ ਕੇ Sidhu Moose Wala ਹੋਇਆ Surrey 'ਚ Banhttps://youtu.be/ypdLRPRge2Eਦੇਸ਼-ਦੁਨੀਆਂ ਦੀ ਹਰ ਵੱਡੀ ਪੰਜਾਬੀ ਖ਼ਬਰ ਦੇਖਣ ਲਈ : Subscribe ਕਰੋ ABP Sanjha https://www.youtube.com/user/abpsanjha

Posted by ABP Sanjha on Friday, June 14, 2019

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਅੱਜਕਲ ਹਰ ਪੰਜਾਬੀ ਨੌਜਵਾਨ ਦੇ ਮੂੰਹ ‘ਤੇ ਚੜ੍ਹੇ ਰਹਿੰਦੇ ਹਨ। ਧਮਾਕੇਦਾਰ ਗੀਤਾਂ ਨਾਲ ਉਹ ਪ੍ਰਸ਼ੰਸਕਾਂ ਦੇ ਚਹੇਤੇ ਬਣ ਚੁੱਕੇ ਹਨ। ਹਾਲ ਹੀ ‘ਚ ਆਪਣੇ ਗੀਤਾਂ ਤੋਂ ਇਲਾਵਾ ਹੋਰ ਵੀ ਕਈ ਗੀਤ ਇਕ ਇੰਟਰਵਿਊ ਦੌਰਾਨ ਮਸ਼ਹੂਰ ਰੈਪਰ ਬਾਦਸ਼ਾਹ ਨੇ ਦਿਲ ਦੇ ਕਰੀਬ ਦੱਸੇ। ਇਸੇ ਇੰਟਰਵਿਊ ‘ਚ ਉਨ੍ਹਾਂ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਕਾਫੀ ਸੁਣਦੇ ਹਨ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਨਾਂ ਲਿਆ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿਸ ਗਾਇਕ ਦੇ ਗੀਤ ਉਨ੍ਹਾਂ ਨੂੰ ਵਧੇਰੇ ਪਸੰਦ ਹਨ।

ਹਾਲਾਂਕਿ ਦਿਲਜੀਤ ਤੇ ਗਿੱਪੀ ਗਰੇਵਾਲ ਵਰਗੇ ਵੱਡੇ ਸਿਤਾਰਿਆਂ ਨਾਲ ਵੀ ਬਾਦਸ਼ਾਹ ਨੇ ਕੰਮ ਕੀਤਾ ਹੈ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਬਾਰੇ ਕਿਹਾ ਕਿ ਉਨ੍ਹਾਂ ਦੇ ਗੀਤ ਸਭ ਤੋਂ ਵੱਖਰੇ ਹੁੰਦੇ ਹਨ। ਬਾਦਸ਼ਾਹ ਨੇ ਕਿਹਾ ਕਿ ਜਿਸ ਤਰ੍ਹਾਂ ਬੋਹੇਮੀਆ ਦਾ ਦੌਰ ਸ਼ੁਰੂ ਹੋਇਆ ਸੀ ਤਾਂ ਹਰ ਕੋਈ ਉਨ੍ਹਾਂ ਦਾ ਹੀ ਨਾਂ ਲੈਂਦਾ ਸੀ, ਉਸੇ ਤਰ੍ਹਾਂ ਹੁਣ ਦੌਰ ਸਿੱਧੂ ਮੂਸੇਵਾਲਾ ਦਾ ਹੈ। ਉਹ ਆਪਣੇ ਗੀਤਾਂ ਤੋਂ ਬਾਦਸ਼ਾਹ ਨੇ ਇਹ ਵੀ ਕਿਹਾ ਕਿ ਉਲਟ ਨਰਮ ਸੁਭਾਅ ਦੇ ਹਨ। ਜ਼ਿਕਰਯੋਗ ਹੈ ਕਿ ਹੁਣ ਪੰਜਾਬੀ ਸਿਨੇਮਾ ਵਿੱਚ ਉੱਭਰਦੇ ਨਿਰਮਾਤਾ ਵੀ ਰੈਪ ਦੇ ਨਾਲ-ਨਾਲ ਬਾਦਸ਼ਾਹ ਬਣ ਗਏ ਹਨ।

ਕ੍ਰਿਕੇਟ ਵਰਲੱਡ ਕੱਪ ਚ ਮੀਂਹ ਬਣਿਆ ਵਿਲੇਨ, ਦੇਖੋ ਭਾਰਤ ਪਾਕਿ ਮੈਚ ਵਾਲੇ ਦਿਨ ਮੌਸਮ ਰਹੇਗਾ ਕਿਵੇਂ ਦਾ

ਐਤਵਾਰ 16 ਜੂਨ ਨੂੰ ਭਾਰਤ-ਪਾਕਿ ਮੈਚ ਨੂੰ ਦੇਖਣ ਦਾ ਇੰਤਜ਼ਾਰ ਕਰ ਰਹੇ ਕ੍ਰਿਕਟ ਪ੍ਰੇਮੀਆਂ ਲਈ ਮੌਸਮ ਦੇ ਲਿਹਾਜ਼ ਨਾਲ ਫਿਰ ਤੋਂ ਨਿਰਾਸ਼ ਕਰਨ ਵਾਲੀ ਖਬਰ ਹੈ। ਬੀ.ਬੀ.ਸੀ. ਨੇ ਆਪਣੀ ਵੈਦਰ ਰਿਪੋਰਟ ਚ ਕਿਹਾ ਹੈ ਕਿ ਐਤਵਾਰ ਨੂੰ ਭਾਰਤ-ਪਾਕਿ ਮੈਚ ਦੇ ਦੌਰਾਨ ਮੀਂਹ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ 13 ਜੂਨ ਨੂੰ ਲਗਭਗ ਸਾਰਾ ਦਿਨ ਮੈਨਚੈਸਟਰ ਚ ਮੀਂਹ ਪੈਂਦਾ ਰਿਹਾ ਹੈ ਅਤੇ ਇਸ ਦਾ ਭਾਰਤ ਅਤੇ ਨਿਊਜ਼ੀਲੈਂਡ ਦਾ ਮੈਚ ਵੀ ਅਸਰ ਹੋਇਆ। ਮੀਂਹ ਕਾਰਨ ਟਾਸ ਨਹੀਂ ਹੋ ਸਕਿਆ ਅਤੇ ਮੈਚ ਨੂੰ ਰੱਦ ਕਰਨਾ ਪਿਆ। 12ਵੇਂ ਵਰਲਡ ਕੱਪ ਚ ਇਹ ਚੌਥਾ ਮੈਚ ਸੀ ਜਿਸ ਚ ਮੀਂਹ ਨੇ ਵਿਘਨ ਪਾਇਆ ਅਤੇ ਮੈਚ ਨਹੀਂ ਖੇਡਿਆ ਜਾ ਸਕਿਆ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦਾ ਇੰਤਜ਼ਾਰ ਕਰੋੜਾਂ ਕ੍ਰਿਕਟ ਪ੍ਰਸ਼ੰਸਕਾਂ ਨੂੰ ਹੈ। ਟੀਮ ਇੰਡੀਆ ਨੂੰ ਪਾਕਿ ਦੇ ਮੁਕਾਬਲੇ ਕਾਫੀ ਮਜ਼ਬੂਤ ਟੀਮ ਮੰਨਿਆ ਜਾ ਰਿਹਾ ਹੈ ਪਰ ਦੋਹਾਂ ਦੇਸ਼ਾਂ ਵਿਚਾਲੇ ਜਦੋਂ ਮੁਕਾਬਲਾ ਹੁੰਦਾ ਹੈ ਤਾਂ ਕੁਝ ਵੀ ਸੰਭਵ ਹੈ। ਇਹ ਮੈਚ ਓਲਡ ਟ੍ਰੈਫਰਡ, ਮੈਨਚੈਸਟਰ ਚ ਖੇਡਿਆ ਜਾਣਾ ਹੈ। ਬੀ.ਬੀ.ਸੀ. ਨੇ ਮੌਸਮ ਦੀ ਭਵਿੱਖਬਾਣੀ ਚ ਕਿਹਾ ਹੈ ਕਿ ਐਤਵਾਰ ਨੂੰ ਹਲਕੇ ਮੀਂਹ ਦੇ ਨਾਲ ਹੀ ਕੁਝ ਤੇਜ਼ ਹਵਾਵਾਂ ਵੀ ਚਲ ਸਕਦੀਆਂ ਹਨ। ਇਸ ਵਿਚਾਲੇ ਕਦੇ-ਕਦੇ ਧੁੱਪ ਵੀ ਨਿਕਲਦੀ ਰਹੇਗੀ। ਜਦਕਿ ਬ੍ਰਿਟੇਨ ਦੇ ਮੌਸਮ ਵਿਭਾਗ ਨੇ ਵੀ ਇਸੇ ਤਰ੍ਹਾਂ ਦੀ ਭਵਿੱਖਬਾਣੀ ਕੀਤੀ ਹੈ। ਇਕ ਹੋਰ ਵੈਦਰ ਵੈੱਬਸਾਈਟ ਦੇ ਮੁਤਾਬਕ ਸਵੇਰੇ ਹਲਕਾ ਮੀਂਹ ਪਵੇਗਾ। ਇਹ ਦੁਪਹਿਰ ਅਤੇ ਇਸ ਤੋਂ ਬਾਅਦ ਰਾਤ ਤਕ ਜਾਰੀ ਰਹਿ ਸਕਦਾ ਹੈ।

ਵੀਰਵਾਰ ਨੂੰ ਵਰਲਡ ਕੱਪ ਦਾ 18ਵਾਂ ਮੁਕਾਬਲਾ ਭਾਰਤ-ਨਿਊਜ਼ੀਲੈਂਡ ਵਿਚਾਲੇ ਨਾਟਿੰਘਮ ਚ ਹੋਣਾ ਸੀ। ਇਹ ਮੈਚ ਵੀ ਮੀਂਹ ਕਾਰਨ ਰੱਦ ਹੋ ਗਿਆ। ਵਰਲਡ ਕੱਪ ਇਤਿਹਾਸ ਚ ਪਹਿਲੀ ਵਾਰ ਟੀਮ ਇੰਡੀਆ ਦੇ ਕਿਸੇ ਮੁਕਾਬਲੇ ਨੂੰ ਇਕ ਵੀ ਗੇਂਦ ਸੁੱਟੇ ਬਿਨਾ ਹੀ ਰੱਦ ਐਲਾਨਿਆ ਗਿਆ। ਇਸ ਤੋਂ ਪਹਿਲਾਂ 1992 ਚ ਵਰਲਡ ਕੱਪ ਚ ਭਾਰਤ-ਸ਼੍ਰੀਲੰਕਾ ਮੈਚ ਰੱਦ ਹੋਇਆ ਸੀ। ਉਸ ਮੈਚ ਚ ਸਿਰਫ ਦੋ ਗੇਂਦਾਂ ਹੀ ਸੁੱਟੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਭਾਰਤ ਦੇ ਮੌਜੂਦਾ ਵਰਲਡ ਕੱਪ ਚ ਤਿੰਨ ਮੈਚਾਂ ਚ ਹੁਣ ਪੰਜ ਅੰਕ ਹੋ ਗਏ ਹਨ

ਕੈਪਟਨ ਸਰਕਾਰ ਨੇ ਕੀਤਾ ਹੁਣੇ ਹੁਣੇ ਵੱਡਾ ਐਲਾਨ ਪਿੰਡਾਂ ਵਾਲਿਆਂ ਚ ਛਾਈ ਖੁਸ਼ੀ ਦੀ ਲਹਿਰ

ਪੰਜਾਬ ਸਰਕਾਰ ਨੇ ਪਿੰਡਾਂ ਦੇ ਜਲ ਘਰਾਂ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ, ਲੰਮੇ ਸਮੇਂ ਤੋਂ ਜਲ ਸਪਲਾਈ ਸੈਨੀਟੇਸ਼ਨ ਅਧੀਨ ਪੇਂਡੂ ਜਲ ਘਰਾਂ ਵਲ ਬਕਾਇਆ ਖਡ਼ੇ ਕਰੋਡ਼ਾਂ ਰੁਪਏ ਦੀ ਅਦਾਇਗੀ ਨਾ ਹੋਣ ਕਾਰਨ ਕਈ ਜਲ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਚੁੱਕੇ ਸਨ। ਜਿਸ ਕਰਕੇ ਲੋਕਾਂ ਨੂੰ ਪੀਣ ਵਾਲਾ ਪਾਣੀ ਸਹੀ ਢੰਗ ਨਾਲ ਨਹੀਂ ਸੀ ਮਿਲ ਰਿਹਾ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲੈਂਦੇ ਹੋਏ ਹਰ ਘਰ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਪੇਂਡੂ ਜਲ ਘਰਾਂ ਦਾ 200 ਕਰੋਡ਼ ਰੁਪਏ ਮਾਫ ਕਰਨ ਲਈ ਪਾਵਰਕਾਮ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਜਿਸ ਨਾਲ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਨੂੰ ਵੱਡੀ ਰਾਹਤ ਮਿਲੀ ਹੈ।

ਇਸ ਸੰਬੰਧੀ ਗੱਲਬਾਤ ਕਰਦੇ ਹੋਏ ਵਿਭਾਗ ਦੇ ਮੁੱਖ ਚੀਫ ਇੰਜੀਨੀਅਰ (ਦੱਖਣ) ਰਜਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਜਿਥੇ ਵਿਭਾਗ ਨੂੰ ਰਾਹਤ ਮਿਲੇਗੀ ਉਥੇ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਾਵਰਕਾਮ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ ਪੇਂਡੂ ਜਲ ਘਰਾਂ ਨੂੰ ਘੱਟ ਰੇਟਾਂ ਤੇ ਬਿਜਲੀ ਸਪਲਾਈ ਦੇਣ ਦਾ ਫੈਸਲਾ ਲਿਆ ਹੈ।

ਉਨ੍ਹਾਂ ਕਿਹਾ ਕਿ ਆਉਣ ਵਾਲੇ 2 ਸਾਲਾਂ ਵਿਚ ਹਰ ਘਰ ਨੂੰ ਸ਼ੁੱਧ ਪੀਣ ਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ। ਪੰਜਾਬ ਅੰਦਰ ਨਾਬਾਰਡ ਦੀਆਂ 257 ਕਰੋਡ਼ ਰੁਪਏ ਦੀਆਂ ਨਵੀਆਂ ਸਕੀਮਾਂ ਨੂੰ ਵੀ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਵਿਭਾਗ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਕਿ ਉਹ ਪੇਂਡੂ ਜਲ ਘਰਾਂ ਦੇ ਪਾਣੀ ਦੀ ਸਿਰਫ ਪੀਣ ਵਾਸਤੇ ਹੀ ਵਰਤੋਂ ਕਰਨ।

ਭਗਵਾਨਪੁਰ ਦੇ ਲੋਕਾਂ ਨੇ ਫਤਿਹਵੀਰ ਦੇ ਭੋਗ ਸੰਬਧੀ ਪਹਿਲਾਂ ਹੀ ਕਰਤਾ ਵੱਡਾ ਐਲਾਨ

ਫ਼ਤਹਿਵੀਰ ਸਿੰਘ ਦੇ ਰਿਸ਼ਤੇਦਾਰਾਂ ਦੇ ਭਗਵਾਨਪੁਰਾ ਦੇ ਵਸਨੀਕਾਂ ਨੇ ਐਲਾਨ ਕੀਤਾ ਹੈ ਕਿ ਫ਼ਤਹਿਵੀਰ ਸਿੰਘ ਦੇ ਭੋਗ ‘ਤੇ ਕੋਈ ਵੀ ਪ੍ਰਸ਼ਾਸਨਿਕ ਅਫ਼ਸਰ ਜਾਂ ਸਿਆਸਤਦਾਨ ਹਾਜ਼ਰੀ ਨਾ ਭਰੇ। ਬੀਤੇ ਦਿਨੀਂ ਬੋਰਵੈੱਲ ਵਿੱਚ ਡਿੱਗਣ ਨਾਲ 2 ਸਾਲਾ ਫ਼ਤਹਿਵੀਰ ਸਿੰਘ ਦੀ ਮੌਤ ਹੋ ਗਈ ਸੀ। ਲੋਕਾਂ ਨੇ ਫ਼ਤਹਿਵੀਰ ਸਿੰਘ ਦੀ ਮੌਤ ਲਈ ਪ੍ਰਸ਼ਾਸਨ ‘ਤੇ ਇਲਜ਼ਾਮ ਲਾਏ ਸੀ। ਵੀਰਵਾਰ ਨੂੰ ਫ਼ਤਹਿਵੀਰ ਸਿੰਘੇ ਦੇ ਫੁੱਲ ਚੁਗੇ ਗਏ। ਇਸ ਦੌਰਾਨ ਵੀ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਸੀ।

ਫ਼ਤਹਿਵੀਰ ਸਿੰਘ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਨ੍ਹਾਂ ਲਈ ਪੰਜਾਬ ਵਿੱਚ ਕੋਈ ਸਰਕਾਰ ਨਹੀਂ ਹੈ। ਪੰਜਾਬ ਸਰਕਾਰ ਤੇ ਪ੍ਰਸ਼ਾਸਨਿਕ ਤੰਤਰ ਬਿਲਕੁਲ ਫੇਲ੍ਹ ਸਾਬਿਤ ਹੋਇਆ ਹੈ। ਜੇ ਇਨ੍ਹਾਂ ਨੇ ਥੋੜਾ ਵੀ ਧਿਆਨ ਦਿੱਤਾ ਹੁੰਦਾ ਤਾਂ ਅੱਜ ਸ਼ਾਇਦ ਫ਼ਤਹਿਵੀਰ ਜਿਊਂਦਾ ਹੁੰਦਾ।

ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਕਿਸੇ ਵੀ ਅਧਿਕਾਰੀ ਜਾਂ ਸਿਆਸਤਦਾਨ ਨੂੰ ਨਹੀਂ ਫ਼ਤਹਿਵੀਰ ਸਿੰਘ ਦੇ ਭੋਗ ‘ਤੇ ਨਹੀਂ ਵੜਨ ਦੇਣਗੇ। ਇਸ ਦੌਰਾਨ ਫ਼ਤਹਿ ਦੇ ਦਾਦਾ ਜੀ ਰੋਹੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ। ਹਾਲਾਂਕਿ ਦਾਦੇ ਨੇ ਕਿਹਾ ਕਿ ਪ੍ਰਸ਼ਾਸਨ ਤੇ ਸਰਕਾਰ ਨੇ ਆਪਣੇ ਵੱਲੋਂ ਫ਼ਤਹਿ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤਾ।

ਕਨੇਡਾ ਚ ਟਰੱਕ ਦੇ ਐਕਸੀਡੈਂਟ ਤੋ ਬਾਅਦ ਲੱਗੀ ਅੱਗ, ਵਿੱਚੇ ਜਿਉਂਦਾ ਸੜਿਆ ਪੰਜਾਬੀ ਡਰਾਈਵਰ

ਡੈਲਟਾ ਪੋਰਟ ਤੋਂ ਕੰਟੇਨਰ ਲੱਦਣ ਜਾ ਰਹੇ ਪੰਜਾਬੀ ਡਰਾਈਵਰ ਦੀ ਉਸ ਦੇ ਟਰੱਕ ਨੂੰ ਅੱਗ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ 37 ਸਾਲਾ ਰਾਜਵਿੰਦਰ ਸਿੰਘ ਸਿੱਧੂ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਰਾਜਵਿੰਦਰ ਸਿੰਘ ਆਪਣੇ ਟਰੱਕ ’ਤੇ ਡੈਲਟਾ ਪੋਰਟ ਵੱਲ ਜਾ ਰਿਹਾ ਸੀ। ਅੱਗੋਂ ਆਉਂਦੇ ਟਰੱਕ ਨੇ ਉਸ ਦੇ ਟਰੱਕ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਟਰੱਕ ਨੂੰ ਅੱਗ ਲੱਗ ਗਈ। ਟੱਕਰ ਕਾਰਨ ਰਾਜਵਿੰਦਰ ਦੇ ਟਰੱਕ ਦਾ ਦਰਵਾਜ਼ਾ ਨਾ ਖੁੱਲ੍ਹ ਸਕਿਆ ਤੇ ਉਹ ਅੰਦਰ ਹੀ ਫਸ ਗਿਆ।

ਸਾਰਾ ਟਰੱਕ ਅੱਗ ਦੀ ਲਪੇਟ ਵਿੱਚ ਆ ਜਾਣ ਕਾਰਨ ਰਾਜਵਿੰਦਰ ਬੁਰੀ ਤਰ੍ਹਾਂ ਝੁਲਸ ਗਿਆ। ਕੁਝ ਮਿੰਟਾਂ ਬਾਅਦ ਮੌਕੇ ’ਤੇ ਪਹੁੰਚੇ ਹੰਗਾਮੀ ਅਮਲੇ ਨੇ ਉਸ ਨੂੰ ਬਾਹਰ ਕੱਢਿਆ ਪਰ ਉਦੋਂ ਤਕ ਉਸਦੀ ਮੌਤ ਹੋ ਚੁੱਕੀ ਸੀ। ਸਰੀ ਰਹਿੰਦੇ ਰਾਜਵਿੰਦਰ, ਜਿਸ ਦੇ ਦੋ ਬੱਚੇ ਹਨ,

ਨੇ ਦੋ ਸਾਲ ਪਹਿਲਾਂ ਹੀ ਆਪਣਾ ਟਰੱਕ ਖਰੀਦਿਆ ਸੀ। ਡੈਲਟਾ ਪੁਲਿਸ ਅਨੁਸਾਰ ਹਾਦਸੇ ਦੀ ਸਾਰੇ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।

ਜਲੰਧਰ ਦੇ ਬੱਸ ਸਟੈਂਡ ਤੇ ਫੈਲੀ ਸਨਸਨੀ, ਬੱਸ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼

ਜਲੰਧਰ ਦੇ ਬੱਸ ਸਟੈਂਡ ‘ਤੇ ਅੱਜ ਦੁਪਹਿਰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੋਂ ਇਕ ਬੱਸ ਵਿਚੋਂ ਲਾਸ਼ ਬਰਾਮਦ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਬੱਸ ‘ਚੋਂ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ, ਉਹ ਬੱਸ ਕੁਝ ਸਮੇਂ ਪਹਿਲਾਂ ਹੀ ਇਥੇ ਪਹੁੰਚੀ ਸੀ। ਚੌਕੀ ਬੱਸ ਸਟੈਂਡ ਦੇ ਇੰਚਾਰਜ ਮਦਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਸ ਸਟੈਂਡ ਦੇ ਅੰਦਰੋਂ ਫੋਨ ਆਇਆ ਸੀ, ਜਿਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਅਤੇ ਜਾਇਜ਼ਾ ਲਿਆ।

ਜਾਂਚ ਕਰਨ ‘ਤੇ ਪਤਾ ਲੱਗਾ ਕਿ ਅਜੇ ਥੋੜ੍ਹੀ ਦੇਰ ਪਹਿਲਾਂ ਹੀ ਬੱਸ ਸਟੈਂਡ ਦੇ ਅੰਦਰ ਪਹੁੰਚੀ ਸੀ ਅਤੇ ਬੱਸ ਖੜ੍ਹੇ ਹੋਣ ਦੇ ਬਾਵਜੂਦ ਵੀ ਵਿਅਕਤੀ ‘ਚ ਹਿਲਜੁਲ ਨਹੀਂ ਹੋਈ। ਕੰਡਕਟਰ ਨੇ ਜਦੋਂ ਵਿਅਕਤੀ ਨੂੰ ਹਿਲਾਇਆ ਤਾਂ ਉਹ ਸੀਟ ਤੋਂ ਹੇਠਾਂ ਡਿੱਗ ਗਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੇ ਅੰਦਰ ਰੱਖਵਾ ਦਿੱਤੀ ਹੈ।

ਫਿਲਹਾਲ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।