ਕਸ਼ਮੀਰੀਆਂ ਨੇ ਸਿੱਖਾਂ ਲਈ ਕੀਤੇ ਵੱਖਰੇ ਐਲਾਨ! ਨਫਰਤ ਦੀ ਅੱਗ ਚ ਸਿੱਖਾਂ ਲਈ ਮਿਸਾਲ ਬਣਿਆ ਖਾਲਸਾ

ਲਵਾਮਾ ਹਮਲੇ ਮਗਰੋਂ ਪੂਰੇ ਦੇਸ਼ ਵਿੱਚ ਫੈਲੀ ਨਫਰਤ ਦੀ ਅੱਗ ਵਿਚਾਲੇ ਸਿੱਖਾਂ ਨੇ ਵੱਖਰੀ ਮਿਸਾਲ ਕਾਇਮ ਕੀਤੀ ਹੈ। ਦੇਸ਼ ‘ਚ ਨਫਰਤ ਦੇ ਮਾਹੌਲ ਵਿੱਚ ਸਹਿਮੇ ਕਸ਼ਮੀਰੀ ਵਿਦਿਆਰਥੀਆਂ ਤੇ ਕਾਰੋਬਾਰੀਆਂ ਲਈ ਸਿੱਖ ਫਰਿਸਤੇ ਬਣ ਕੇ ਬਹੁੜੇ ਹਨ। ਇਸ ਨਾਲ ਸਿੱਖ ਜਥੇਬੰਦੀਆਂ ਦੀ ਸਹਾਇਤਾ ਤੋਂ ਕਸ਼ਮੀਰੀ ਇੰਨੇ ਪ੍ਰਭਾਵਿਤ ਹੋਏ ਕਿ ਇਸ ਵੇਲੇ ਉਨ੍ਹਾਂ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਕਸ਼ਮੀਰ ਵਿੱਚ ਕਰਿਆਨਾ ਸਟੋਰ, ਮੈਡੀਕਲ ਸਟੋਰ, ਹੋਟਲ, ਵਕੀਲ ਤੇ ਹੋਰ ਕਾਰੋਬਾਰੀ ਸਿੱਖਾਂ ਨੂੰ ਵੱਖ-ਵੱਖ ਆਫਰ ਦੇ ਰਹੇ ਹਨ। ਕਈ ਸਕੂਲਾਂ ਨੇ ਸਿੱਖਾਂ ਦੀਆਂ ਫੀਸਾਂ ਮਾਫ ਕਰਨ ਦਾ ਐਲਾਨ ਕੀਤਾ ਹੈ। ਬੱਚਿਆਂ ਨੂੰ ਮੁਫਤ ਵਰਦੀਆਂ ਦੇਣ ਦਾ ਆਫਰ ਦਿੱਤਾ ਜਾ ਰਿਹਾ ਹੈ। ਵਕੀਲਾਂ ਨੇ ਬਿਨਾ ਫੀਸ ਕੇਸ ਲੜਨ ਦਾ ਐਲਾਨ ਕੀਤਾ ਹੈ। ਇਸ ਦਾ ਉਹ ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪ੍ਰਚਾਰ ਕਰ ਰਹੇ ਹਨ। ਕਈ ਕਸ਼ਮੀਰੀ ਸਿੱਖ ਸੰਸਥਾ ਖਾਲਸਾ ਏਡ ਨੂੰ ਸਹਾਇਤਾ ਰਾਸ਼ੀ ਦੇਣ ਦੀ ਪੇਸ਼ਕਸ਼ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਸਿੱਖਾਂ ਦੀਆਂ ਤਾਰੀਫਾਂ ਕਰਦਿਆਂ ਉਨ੍ਹਾਂ ਨੂੰ ਅਸਲ ਇਨਸਾਨ ਦੱਸ ਰਹੇ ਹਨ।

ਸਿੱਖਾਂ ਦਾ ਦਿਲੋਂ ਸ਼ੁਕਰਾਨਾ ਕਰਨ ਲਈ ਸੋਸ਼ਲ ਮੀਡੀਆ ‘ਤੇ ਪੋਸਟਾਂ ਦਾ ਹੜ੍ਹ ਆਇਆ ਹੋਇਆ ਹੈ। ਇੱਕ ਸਿੱਖ ਵੱਲੋਂ ਡੁੱਬ ਰਹੇ ਕਸ਼ਮੀਰੀ ਨੂੰ ਬਚਾਉਣ ਲਈ ਵਧਾਏ ਗਏ ਹੱਥ ਵਾਲਾ ਕਾਰਟੂਨ ਹਿੱਟ ਚੱਲ਼ ਰਿਹਾ ਹੈ। ਕਾਰਟੂਨਿਸਟ ਸੁਹੇਲ ਨਕਸ਼ਬੰਦੀ ਨੇ ਟਵੀਟ ਕਰਕੇ ਕਿਹਾ,‘‘ਸਰਦਾਰ ਦਾ ਮਤਲਬ ਹੈ ਆਗੂ ਜੋ ਅਜਿਹਾ ਰਾਹ ਦਸੇਰਾ ਹੁੰਦਾ ਹੈ ਜੋ ਸਿਰਫ਼ ਨਸੀਹਤਾਂ ਨਹੀਂ ਕਰਦਾ ਸਗੋਂ ਅਮਲੀ ਰੂਪ ’ਚ ਉਸ ਨੂੰ ਅੰਜਾਮ ਵੀ ਦਿੰਦਾ ਹੈ। ਹਰ ਥਾਂ ’ਤੇ ਸਹਾਇਤਾ ਦਾ ਹੱਥ ਵਧਾਉਣ ਵਾਲਿਆਂ ਨੂੰ ਸਿਜਦਾ।’’

ਇਸ ਵੇਲੇ ਵਾਦੀ ਵਿੱਚ 80 ਹਜ਼ਾਰ ਤੋਂ ਵੱਧ ਸਿੱਖ ਰਹਿ ਰਹੇ ਹਨ। ਸਿੱਖਾਂ ਜਥੇਬੰਦੀਆਂ ਦੇ ਇਸ ਉਪਰਾਲੇ ਨੇ ਵਾਦੀ ਵਿੱਚ ਰਹਿੰਦੇ ਕਸ਼ਮੀਰੀ ਸਿੱਖਾਂ ਦਾ ਵੀ ਮਾਣ ਵਧਾਇਆ ਹੈ। ਉਨ੍ਹਾਂ ਦੀ ਸੁਰੱਖਿਆ ਹੋਰ ਯਕੀਨੀ ਹੋਈ ਹੈ।

ਬਲਬੀਰ ਸਿੰਘ ਸੀਚੇਵਾਲ ਦੀ ਰਿਪੋਰਟ ਵਿਚ ਵੱਡਾ ਖੁਲਾਸਾ! ਪੰਜਾਬ ਦੇ ਗੰਧਲੇ ਦਰਿਆਵਾਂ ਦਾ ਪਾਣੀ ਲੰਘਿਆ ਸਿਰੋਂ ਹਲਾਤ ਖਰਾਬ

ਪੰਜਾਬ ਦੇ ਪਾਣੀਆਂ ਨੂੰ ਪਲੀਤ ਕਰਨ ਦੇ ਮਾਮਲੇ ‘ਤੇ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਨੇ ਆਪਣੀ ਰਿਪੋਰਟ ਕੌਮੀ ਗਰੀਨ ਟ੍ਰਿਬਿਊਨਲ ਨੂੰ ਸੌਂਪ ਦਿੱਤੀ ਹੈ। ਸੀਚੇਵਾਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹਾਲਾਤ ਬੇਹੱਦ ਖਰਾਬ ਹਨ। ਹਾਲਾਂਕਿ, ਅੱਜ ਐਨਜੀਟੀ ਵਿੱਚ ਇਸ ਮਾਮਲੇ ‘ਤੇ ਸੁਣਵਾਈ ਨਹੀਂ ਹੋ ਸਕੀ, ਪਰ ਸੀਚੇਵਾਲ ਨੇ ਆਪਣੀ ਰਿਪੋਰਟ ਬਾਰੇ ਜਾਣਕਾਰੀ ਜ਼ਰੂਰ ਦੇ ਦਿੱਤੀ। ਸੀਚੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਹਾਲਤ ਬੇਹੱਦ ਖ਼ਰਾਬ ਹਨ। ਉਨ੍ਹਾਂ ਮੁਤਾਬਕ ਜਿਹੜੇ ਲੋਕ ਦਰਿਆਵਾਂ ਦੇ ਕੰਢੇ ‘ਤੇ ਰਹਿੰਦੇ ਹਨ,

ਉਨ੍ਹਾਂ ‘ਤੇ ਬੇਹੱਦ ਮਾੜਾ ਅਸਰ ਪੈ ਰਿਹਾ ਹੈ। ਸੀਚੇਵਾਲ ਮੁਤਾਬਕ ਸਰਕਾਰਾਂ ਨੇ ਇਸ ਮਾਮਲੇ ਵੱਲ ਧਿਆਨ ਨਹੀਂ ਦਿੱਤਾ, ਇਸ ਲਈ ਹਾਲਾਤ ਇੰਨੇ ਖ਼ਰਾਬ ਹੋਏ ਹਨ। ਸਰਕਾਰ, ਵਾਤਾਵਰਣ ਰੱਖਿਆ ਬੋਰਡ ਦੇ ਮੈਂਬਰਾਂ ਦੀ ਗੱਲ ਹੀ ਨਹੀਂ ਸੁਣ ਰਹੀ। ਸੀਚੇਵਾਲ ਮੁਤਾਬਕ ਲੋਕ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਧਰਤੀ ਵਿੱਚੋਂ ਪਾਣੀ ਕੱਢ ਰਹੇ ਹਨ,

ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਘੱਟ ਰਿਹਾ ਹੈ। ਐਨਜੀਟੀ ਕੋਲ ਇਸ ਮਾਮਲੇ ‘ਤੇ ਸੁਣਵਾਈ 26 ਫਰਵਰੀ ਨੂੰ ਹੋਵੇਗੀ।

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਚ ਕਾਰਵਾਈ ਹੋਈ ਤੇਜ਼! ਹੁਣ ਪੁਲਿਸ ਅਫਸਰਾਂ ਦੇ ਨਜ਼ਦੀਕੀਆਂ ਕੋਲ ਪਹੁੰਚੀ ਸਿੱਟ

ਬਹਿਬਲ ਕਲਾਂ ਗੋਲ਼ੀਕਾਂਡ ਮਾਮਲੇ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਐਸਆਈਟੀ ਨੇ ਅਕਤੂਬਰ 2015 ਦੌਰਾਨ ਪ੍ਰਦਰਸ਼ਨਕਾਰੀ ਸਿੱਖਾਂ ‘ਤੇ ਹੋਈ ਪੁਲਿਸ ਕਾਰਵਾਈ ਵਾਲੇ ਦਿਨ ਐਸਐਸਪੀ ਦੀ ਕਾਰ ‘ਤੇ ਹੋਈ ਫਾਇਰਿੰਗ ਬਾਰੇ ਪੰਜ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਮੁਤਾਬਕ ਐਸਐਸਪੀ ਦੀ ਜਿਪਸੀ ਉੱਪਰ ਹੋਈ ਫ਼ਾਇਰਿੰਗ ਮਾਮਲੇ ਵਿੱਚ SIT ਨੇ ਬੀਤੇ ਦਿਨੀਂ ਤਕਰੀਬਨ ਪੰਜ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ। ਇਨ੍ਹਾਂ ਵਿੱਚ ਐਸਪੀ ਬਿਕਰਮਜੀਤ ਦਾ ਨਜ਼ਦੀਕੀ ਕਾਰੋਬਾਰੀ ਵੀ ਸ਼ਾਮਲ ਹੈ। ਐਸਆਈਟੀ ਮੈਂਬਰ ਤੇ ਕਪੂਰਥਲਾ ਦੇ ਸੀਨੀਅਰ ਪੁਲਿਸ ਕਪਤਾਨ ਸਤਿੰਦਰ ਪਾਲ ਦੀ ਅਗਵਾਈ ਵਿੱਚ ਕੀਤੀ ਗਈ ਇਸ ਪੁੱਛਗਿੱਛ ਦੌਰਾਨ ਉਕਤ ਵਿਅਕਤੀਆਂ ਤੋਂ ਪੁਲਿਸ ਲਾਇਨ ਫਰੀਦਕੋਟ ਵਿੱਚ ਤਕਰੀਬਨ ਚਾਰ ਘੰਟੇ ਸਵਾਲ-ਜਵਾਬ ਕੀਤੇ ਗਏ।

ਬਹਿਬਲ ਕਲਾਂ ਗੋਲ਼ੀਬਾਰੀ ਮਾਮਲੇ ਵਿੱਚ ਨਾਮਜ਼ਦ ਫਾਜ਼ਿਲਕਾ ਦੇ ਤਤਕਾਲੀ ਐਸਪੀ ਬਿਕਰਮਜੀਤ ਸਿੰਘ ਦੇ ਸੁਰੱਖਿਆ ਮੁਲਾਜ਼ਮ ਅਤੇ ਉਸ ਦੇ ਕਾਫੀ ਕਰੀਬੀ ਸਮਝੇ ਜਾਂਦੇ ਕਾਰ ਡੀਲਰ ਦੇ ਦੋ ਨਿੱਜੀ ਸੁਰੱਖਿਆ ਗਾਰਡ ਤੇ ਇੱਕ ਹੋਰ ਨਜ਼ਦੀਕੀ ਤੋਂ ਪੁੱਛਗਿੱਛ ਕੀਤੀ ਗਈ ਹੈ। ਐਸਆਈਟੀ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਨੇ ਇਸ ਮਾਮਲੇ ਵਿੱਚ ਸਿਰਫ਼ ਇੰਨਾ ਦੱਸਿਆ ਕਿ ਕੁਝ ਜਣਿਆਂ ਤੋਂ ਕੇਸ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਹੈ।

ਜ਼ਿਕਰਯੋਗ ਹੈ ਕਿ ਬੇਅਦਬੀ ਤੇ ਗੋਲ਼ੀਕਾਂਡ ਮਾਮਲਿਆਂ ਵਿੱਚ ਬਣੀ ਐਸਆਈਟੀ ਕਾਫੀ ਤੇਜ਼ੀ ਨਾਲ ਕੰਮ ਕਰ ਰਹੀ ਹੈ। ਬੀਤੇ ਦਿਨ ਐਸਆਈਟੀ ਨੇ ਤਤਕਾਲੀ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਵੀ ਪੁੱਛਗਿੱਛ ਲਈ 25 ਫਰਵਰੀ ਨੂੰ ਪੇਸ਼ ਹੋਣ ਲਈ ਹਦਾਇਤ ਕੀਤੀ ਸੀ। ਉੱਧਰ, ਇਸ ਮਾਮਲੇ ਵਿੱਚ ਸਿਆਸਤ ਵੀ ਕਾਫੀ ਤੂਲ ਫੜਦੀ ਨਜ਼ਰ ਆ ਰਹੀ ਹੈ। ਬਜਟ ਇਜਲਾਸ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਸ਼ਣ ਦੌਰਾਨ ਐਸਆਈਟੀ ਬਾਰੇ ਕੀਤੀ ਟਿੱਪਣੀ ਤੋਂ ਭੜਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਗ੍ਰਿਫ਼ਤਾਰੀ ਦੀ ਪੇਸ਼ਕਸ਼ ਕਰ ਰਹੇ ਹਨ।

ਲੁਧਿਆਣੇ ਦਾ ਟੋਲ ਪਲਾਜ਼ਾ ਅਗਲੇ ਹਫਤੇ ਤੋੰ ਹੋਣ ਜਾ ਰਿਹਾ ਬੰਦ!

ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ ਵਿੱਚੋਂ ਇੱਕ ਟੋਲ ਪਲਾਜ਼ੇ ਨੂੰ ਬੰਦ ਕਰਵਾਇਆ ਜਾਵੇਗਾ। ਇਹ ਐਲਾਨ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕੀਤਾ ਹੈ। ਉਨ੍ਹਾਂ ਦੀਾ ਦਾਅਵਾ ਹੈ ਕਿ ਕੰਪਨੀ ਨੇ ਸੜਕ ਦਾ ਕੰਮ ਪੂਰਾ ਨਹੀਂ ਕੀਤਾ ਹੈ। ਪਾਨੀਪਤ-ਜਲੰਧਰ ਕੌਮੀ ਸ਼ਾਹਰਾਹ ‘ਤੇ ਲੁਧਿਆਣਾ ਨੇੜਿਓਂ ਲੰਘਦੇ ਸਤਲੁਜ ਦਰਿਆ ‘ਤੇ ਬਣੇ ਟੋਲ ਪਲਾਜ਼ੇ ਨੂੰ ਬੰਦ ਕਰਵਾਉਣ ਦਾ ਦਾਅਵ ਕਰਨ ਵਾਲੇ ਸੰਸਦ ਮੈਂਬਰ ਮੁਤਾਬਕ ਕੰਪਨੀ ਕੰਮ ਕਰਨ ਤੋਂ ਭੱਜ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਕੰਪਨੀ ਨੇ 27 ਫਰਵਰੀ ਤਕ ਇਸ ਸੜਕ ਨੂੰ ਛੇ ਮਾਰਗੀ ਬਣਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਤਾਂ ਟੋਲ ਬੈਰੀਅਰ ‘ਤੇ ਟੈਕਸ ਵਸੂਲਣੋਂ ਰੋਕਿਆ ਜਾਵੇਗਾ ਉੱਧਰ, ਸੜਕ ਦਾ ਨਿਰਮਾਣ ਕਰਨ ਵਾਲੀ ਕੰਪਨੀ ਦੇ ਅਧਿਕਾਰੀ ਜੋਤੀ ਪ੍ਰਕਾਸ਼ ਦਾ ਤਰਕ ਹੈ ਕਿ ਉਨ੍ਹਾਂ ਕੋਲ ਸਾਲ 2024 ਤਕ ਟੋਲ ਟੈਕਸ ਵਸੂਲਣ ਦੀ ਆਗਿਆ ਹੈ।

ਪੋਸਤ ਦੀ ਖੇਤੀ ਦੀ 14 ਰਾਜਾਂ ਨੂੰ ਮਿਲੀ ਮੰਨਜ਼ੂਰੀ!

ਪੰਜਾਬ ਵਿੱਚ ਪੋਸਤ ਦੀ ਖੇਤੀ ਸ਼ੁਰੂ ਲਈ ਕਿਸਾਨ ਜਥੇਬੰਦੀਆਂ ਵੀ ਸਰਗਰਮ ਹੋ ਗਈਆਂ ਹਨ। ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਇਸ ਦੀ ਲੰਮੇ ਸਮੇਂ ਤੋਂ ਵਕਾਲਤ ਕਰਦੇ ਆ ਰਹੇ ਹਨ। ਹੁਣ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਵੀ ਇਸ ਲਈ ਝੰਡਾ ਚੁੱਕਿਆ ਹੈ।

ਲੱਖੋਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਖਸ-ਖਸ ਦੀ ਖੇਤੀ ਕਰਨ ਦੀ ਮਾਨਤਾ ਦੇਣ ਲਈ ਪੰਜਾਬ ਸਰਕਾਰ ਨੂੰ ਤੁਰੰਤ ਵਿਧਾਨ ਸਭਾ ਵਿੱਚ ਮਤਾ ਪਾਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 7 ਮਾਰਚ ਨੂੰ ਹਜ਼ਾਰਾਂ ਕਿਸਾਨ ਚੰਡੀਗੜ੍ਹ ਵਿੱਚ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੈਂਕੜੇ ਆਵਾਰਾ ਪਸ਼ੂ ਤੇ ਕੁੱਤੇ ਸੌਂਪਣਗੇ, ਉੱਥੇ ਖਸ-ਖਸ ਦੀ ਖੇਤੀ ਦੇ ਫਾਰਮ ਵੀ ਸੌਂਪੇ ਜਾਣਗੇ।

ਉਨ੍ਹਾਂ ਦੱਸਿਆ ਕਿ ਦੇਸ਼ ਦੇ 14 ਰਾਜਾਂ ਵਿੱਚ ਪਹਿਲਾਂ ਹੀ ਖਸ-ਖਸ ਦੀ ਖੇਤੀ ਹੋ ਰਹੀ ਹੈ ਜਿਸ ਤੋਂ ਅਫ਼ੀਮ ਬਣਦੀ ਹੈ ਤੇ 80 ਫੀਸਦੀ ਅਫੀਮ ਬਾਹਰੋਂ ਲਿਆ ਕੇ ਦਵਾਈਆਂ ਵਿੱਚ ਪਾਈ ਜਾਂਦੀ ਹੈ ਪਰ ਜੇ ਪੰਜਾਬ ਦੇ ਕਿਸਾਨਾਂ ਨੂੰ ਖਸ-ਖਸ ਦੀ ਖੇਤੀ ਕਰਨ ਲਈ ਮਾਨਤਾ ਮਿਲ ਜਾਵੇ ਤਾਂ ਅਫੀਮ ਬਾਹਰੋਂ ਨਹੀਂ ਮੰਗਵਾਉਣੀ ਪਵੇਗੀ। ਇਸ ਨਾਲ ਕਿਸਾਨੀ ਨੂੰ ਆਰਥਿਕ ਹੁਲਾਰਾ ਮਿਲੇਗਾ ਤੇ ਸਰਕਾਰ ਦਾ ਮਾਲੀਆ ਵੀ ਵਧੇਗਾ।

ਲਓ ਜੀ ਹੁਣ ਜਲਦ ਹੋਣਗੇ ਬਰਗਾੜੀ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿਚ ਵੱਡੇ ਖੁਲਾਸੇ

ਚੰਡੀਗੜ੍ਹ: ਪੰਜਾਬ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਮੁਕੰਮਲ ਕਰਕੇ ਵੱਡੀ ਕਾਰਵਾਈ ਕਰਨ ਦੇ ਰੌਂਅ ਵਿੱਚ ਹੈ। ਇਸ ਦੇ ਸੰਕੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਤੇ ਬਰਗਾੜੀ ਕੇਸ ਵਿੱਚ ਅਗਲੇ ਦਿਨਾਂ ’ਚ ਹੋਰ ਅਹਿਮ ਖੁਲਾਸੇ ਹੋਣਗੇ। ਉਨ੍ਹਾਂ ਕਿਹਾ ਕਿ ਜਾਂਚ ਅਸਲ ਦੋਸ਼ੀਆਂ ਤੱਕ ਪਹੁੰਚ ਗਈ ਹੈ।

ਇਸ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੀ ਸਰਗਰਮੀ ਤੋਂ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਵੱਡੀ ਕਾਰਵਾਈ ਹੋ ਸਕਦੀ ਹੈ। ਕੈਪਟਨ ਨੇ ਵੀ ਸਿੱਟ ਦੀ ਪਿੱਠ ਧਾਪੜਿਆਂ ਕਿਹਾ ਕਿ ਟੀਮ ਸਹੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਕ ਕਾਰਵਾਈ ਕਰ ਰਹੀ ਹੈ।

ਸੂਤਰਾਂ ਮੁਤਾਬਕ ਬੇਅਦਬੀ ਤੇ ਗੋਲੀ ਕਾਂਡ ਦੇ ਮਾਮਲੇ ਨੂੰ ਲੈ ਕੇ ਕਾਂਗਰਸੀ ਮੰਤਰੀ ਵੀ ਕੈਪਟਨ ‘ਤੇ ਦਬਾਅ ਬਣਾ ਰਹੇ ਹਨ। ਧਾਰਮਿਕ ਮਸਲਾ ਹੋਣ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਵੀ ਇਨਸਾਫ ਚਾਹੁੰਦੇ ਹਨ। ਕਾਂਗਰਸ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੋਈ ਵੱਡਾ ਐਸ਼ਨ ਲੈ ਕੇ ਸਿੱਖ ਵੋਟਰਾਂ ਦਾ ਧਿਆਨ ਖਿੱਚਣਾ ਚਾਹੁੰਦੀ ਹੈ।

ਦੂਜੇ ਪਾਸੇ ਸਿੱਟ ਦੀ ਜਾਂਚ ਵਿੱਚ ਕਈ ਸੀਨੀਅਰ ਅਫਸਰ ਤੇ ਸਿਆਸੀ ਲੀਡਰ ਨਿਸ਼ਾਨੇ ‘ਤੇ ਆ ਰਹੇ ਹਨ। ਇਹ ਵੀ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਹੁਣ ਤੱਕ ਦੀ ਜਾਂਚ ਵੀ ਇਸੇ ਦਿਸ਼ਾ ਵੱਲ ਜਾ ਰਹੀ ਹੈ। ਸਿੱਟ ਹੁਣ ਸਿਰਫ ਇਹ ਪਤਾ ਲਾਉਣਾ ਚਾਹ ਰਹੀ ਹੈ ਕਿ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ। ਇਸ ਸਵਾਲ ਦੇ ਜਵਾਬ ਮਗਰੋਂ ਵੱਡਾ ਖੁਲਾਸਾ ਹੋਣ ਦੇ ਕਿਆਸ ਲਾਏ ਜਾ ਰਹੇ ਹਨ

ਲੋਕ ਸਭਾ ਚੋਣਾਂ ਲਈ ਕਾਂਗਰਸ ਦੀ ਨਵੀਂ ਰਣਨੀਤੀ ਪੰਜਾਬ ਚ ਮੋਰਚਾ ਲਾਉਣਗੇ ਡਾਂ ਮਨਮੋਹਨ ਸਿੰਘ

ਚੰਡੀਗੜ੍ਹ: ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਪੰਜਾਬ ਦੀ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਇਹ ਤਜਵੀਜ਼ ਰਾਹੁਲ ਗਾਂਧੀ ਸਾਹਮਣੇ ਰੱਖੇਗੀ।

ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਵਿਧਾਇਕ ਕੁਲਜੀਤ ਨਾਗਰਾ ਨੇ ਇਹ ਪ੍ਰਸਤਾਵ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਕੋਲ ਚੁੱਕਿਆ। ਕੈਪਟਨ ਤੇ ਜਾਖੜ ਇਸੇ ਸਿਲਸਿਲੇ ਵਿੱਚ ਰਾਹੁਲ ਨਾਲ ਮੁਲਾਕਾਤ ਕਰਨਗੇ।

ਸਾਲ 2014 ਦੀਆਂ ਲੋਕ ਸਭਾ ਚੋਣਾਂ ਮਗਰੋਂ ਡਾ. ਮਨਮੋਹਨ ਸਿੰਘ ਸਰਗਰਮ ਸਿਆਸਤ ਤੋਂ ਦੂਰ ਹਨ ਪਰ ਪਾਰਟੀ ਦੇ ਸੂਬਾਈ ਲੀਡਰਾਂ ਦਾ ਮੰਨਣਾ ਹੈ ਕਿ ਮਨਮੋਹਨ ਸਿੰਘ ਮੁੜ ਤੋਂ ਸਿਆਸਤ ਵਿੱਚ ਸਰਗਰਮ ਹੁੰਦੇ ਹਨ ਤਾਂ ਪਾਰਟੀ ਵਿੱਚ ਤਾਲਮੇਲ ਵਧੇਗਾ। ਉੱਧਰ, ਕਾਂਗਰਸ ਕੋਲ ਅੰਮ੍ਰਿਤਸਰ ਤੋਂ ਕੋਈ ਮਜ਼ਬੂਤ ਦਾਅਵੇਦਾਰ ਨਹੀਂ।

ਪੁਲਵਾਮਾ ਹਮਲੇ ਤੋੰ ਬਾਅਦ ਭਾਰਤ ਦੀ ਪਾਕਿਸਤਾਨ ਤੇ ਵੱਡੀ ਕਾਰਵਾਈ! ਪਾਕਿ ਨੂੰ ਜਾਂਦਾ ਪਾਣੀ ਕੀਤਾ ਬੰਦ

ਨਵੀਂ ਦਿੱਲੀ: ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖ਼ਿਲਾਫ ਦੂਜਾ ਵੱਡਾ ਕਦਮ ਪੁੱਟਿਆ ਹੈ। ਤਰਜੀਹੀ ਮੁਲਕ ਦਾ ਦਰਜਾ ਵਾਪਸ ਲੈਣ ਮਗਰੋਂ ਭਾਰਤ ਨੇ ਪਾਕਿਸਤਾਨ ਲਈ ਆਪਣੇ ਪਾਸਿਓਂ ਜਾਂਦਾ ਪਾਣੀ ਵੀ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਇਹ ਜਾਣਕਾਰੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਟਵਿੱਟਰ ‘ਤੇ ਦਿੱਤੀ ਹੈ।

ਦਰਅਸਲ, ਭਾਰਤ ਤੋਂ ਵਹਿੰਦੀਆਂ ਤਿੰਨ ਨਦੀਆਂ ਸਤਲੁਜ, ਰਾਵੀ ਤੇ ਬਿਆਸ ਦਾ ਪਾਣੀ ਪਾਕਸਿਤਾਨ ਜਾਂਦਾ ਹੈ। ਵੀਰਵਾਰ ਨੂੰ ਕੇਂਦਰੀ ਸੜਕੀ ਆਵਾਜਾਈ ਤੇ ਜਲ ਸਰੋਤ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਿੰਧੂ ਜਲ ਸਮਝੌਤੇ ਤਹਿਤ ਤਿੰਨਾਂ ਨਦੀਆਂ ਤੋਂ ਪਾਕਿਸਤਾਨ ਨੂੰ ਮਿਲਣ ਵਾਲੇ ਪਾਣੀ ਨੂੰ ਬੰਦ ਕੀਤਾ ਜਾ ਰਿਹਾ ਹੈ। ਸਿੰਧ ਜਲ ਸਮਝੌਤਾ ਤਹਿਤ 19 ਸਤੰਬਰ 1960 ਨੂੰ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਪਾਕਿਸਤਾਨੀ ਰਾਸ਼ਟਰਪਤੀ ਅਯੂਬ ਖ਼ਾਨ ਨੇ ਦਸਤਖ਼ਤ ਕੀਤੇ ਸਨ। ਸਮਝੌਤੇ ਤਹਿਤ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦਾ ਪਾਣੀ ਭਾਰਤ ਵੱਲੋਂ ਵਰਤਿਆ ਜਾਂਦਾ ਹੈ ਜਦਕਿ ਚਨਾਬ, ਜਿਹਲਮ ਤੇ ਸਿੰਧ ਦੇ ਪਾਣੀਆਂ ਦੀ ਵਰਤੋਂ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਹੈ।

ਹਾਲਾਂਕਿ, ਪੁਲਵਾਮਾ ਹਮਲੇ ਕਰਕੇ ਇਹ ਪਾਣੀ ਬੰਦ ਕੀਤਾ ਗਿਆ ਹੈ, ਇਹ ਦਾਅਵਾ ਸਿਆਸੀ ਵਧੇਰੇ ਹੋ ਸਕਦਾ ਹੈ। ਬੀਤੇ ਸਾਲ ਨਵੰਬਰ ਮਹੀਨੇ ਵਿੱਚ ਭਾਰਤ ਵਿੱਚ ਇਸ ਪਾਣੀ ਨੂੰ ਗੁਆਂਢੀਆਂ ਵੱਲ ਜਾਣ ਤੋਂ ਰੋਕਣ ਲਈ ਤਿੰਨ ਪ੍ਰਾਜੈਕਟਾਂ ਬਾਰੇ ਵਿਸਥਾਰਤ ਰਿਪੋਰਟਾਂ ਆਈਆਂ ਸਨ। ਉਦੋਂ ਦੱਸਿਆ ਗਿਆ ਸੀ ਕਿ ਭਾਰਤ ਨੇ ਦੋ ਡੈਮਾਂ ਦੀ ਉਸਾਰੀ ਸਮੇਤ ਤਿੰਨ ਪ੍ਰਾਜੈਕਟਾਂ ’ਤੇ ਤੇਜ਼ੀ ਨਾਲ ਕੰਮ ਮੁਕੰਮਲ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਜੋ ਸਿੰਧ ਜਲ ਸਮਝੌਤੇ ਤਹਿਤ ਮੁਲਕ ਦੇ ਹਿੱਸੇ ਦਾ ਪਾਣੀ ਪਾਕਿਸਤਾਨ ਜਾਣ ’ਤੇ ਰੋਕ ਲਗਾਈ ਜਾ ਸਕੇ।

ਸਰਕਾਰੀ ਅਧਿਕਾਰੀਆਂ ਨੇ ਦੱਸਿਆ ਸੀ ਕਿ ਤਿੰਨ ਪ੍ਰਾਜੈਕਟਾਂ ’ਚ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ, ਸਤਲੁਜ-ਬਿਆਸ ਲਿੰਕ (ਪੰਜਾਬ) ਅਤੇ ਜੰਮੂ ਕਸ਼ਮੀਰ ’ਚ ਊਝ ਡੈਮ ਪ੍ਰਾਜੈਕਟ ਸ਼ਾਮਲ ਹਨ। ਕੁੱਲ 168 ਮਿਲੀਅਨ ਏਕੜ ਫੁੱਟ ਪਾਣੀਆਂ ’ਚੋਂ ਭਾਰਤ ਦਾ ਹਿੱਸਾ 33 ਮਿਲੀਅਨ ਏਕੜ ਫੁੱਟ ਹੈ ਜੋ ਕਿ ਕਰੀਬ 20 ਫ਼ੀਸਦੀ ਬਣਦਾ ਹੈ। ਸਿੰਧ ਜਲ ਸਮਝੌਤੇ ਤਹਿਤ ਭਾਰਤ ਵੱਲੋਂ ਕਰੀਬ 93-94 ਫ਼ੀਸਦੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਜਦਕਿ ਬਾਕੀ ਦਾ ਅਣਵਰਤਿਆ ਪਾਣੀ ਪਾਕਿਸਤਾਨ ਵੱਲ ਚਲਾ ਜਾਂਦਾ ਹੈ। ਨਿਤਿਨ ਗਡਕਰੀ ਮੁਤਾਬਕ ਹੁਣ ਇਹ ਅਣਵਰਤਿਆ ਪਾਣੀ ਪੰਜਾਬ ਤੇ ਕਸ਼ਮੀਰ ਨੂੰ ਦਿੱਤਾ ਜਾਵੇਗਾ

ਨਵਜੋਤ ਸਿੱਧੂ ਨੂੰ ਘੇਰਦੇ ਘੇਰਦੇ ਅਕਾਲੀ ਖੁਦ ਫਸੇ ਬੁਰੇ! ਸਾਹਮਣੇ ਆਈਆਂ ਤਸਵੀਰਾਂ

ਖੰਨਾ: ਨਵਜੋਤ ਸਿੱਧੂ ਦੇ ਪਾਕਿ ਦੌਰੇ ਦੀਆਂ ਤਸਵੀਰਾਂ ਦਿਖਾ ਕੇ ਰੋਸ ਪ੍ਰਦਰਸ਼ਨ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਖੁਦ ਹੀ ਘਿਰ ਗਿਆ ਹੈ। ਇਸ ਮਗਰੋਂ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੀਆਂ ਪਾਕਿ ਦੌਰੇ ਦੀਆਂ ਤਸਵੀਰਾਂ ਨੂੰ ਜਾਇਜ਼ ਠਹਿਰਾਉਂਦੇ ਨਜ਼ਰ ਆਏ। ਸੁਖਬੀਰ ਬਾਦਲ ਵੀਰਵਾਰ ਨੂੰ ਵਿਧਾਨ ਸਭਾ ਹਲਕਾ ਪਾਇਲ ਦੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸਨ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੈਪਟਨ ਸਰਕਾਰ ‘ਤੇ ਸ਼ਬਦੀ ਵਾਰ ਵੀ ਕੀਤੇ ਤੇ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਦੀ ਵਕਾਲਤ ਵੀ ਕੀਤੀ।

ਮਲੌਦ ਪਹੁੰਚੇ ਸੁਖਬੀਰ ਬਾਦਲ ਨੂੰ ਪੱਤਰਕਾਰਾਂ ਨੇ ਪਾਕਿ ਦੌਰੇ ਮੌਕੇ ਨਵਾਜ ਸ਼ਰੀਫ ਨਾਲ ਤਸਵੀਰ ਬਾਰੇ ਸਵਾਲ ਕੀਤਾ ਤਾਂ ਅਕਾਲੀ ਦਲ ਦੇ ਪ੍ਰਧਾਨ ਨੇ ਉਸ ਨੂੰ ਜਾਇਜ਼ ਦੱਸਿਆ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਵਫ਼ਦ ਵਿੱਚ ਪਾਕਿਸਤਾਨ ਗਏ ਸੀ, ਜਿਸ ਤਰ੍ਹਾਂ ਰਾਜੀਵ ਗਾਂਧੀ ਤੇ ਨਰੇਂਦਰ ਮੋਦੀ ਵੀ ਗਏ ਸੀ। ਉਨ੍ਹਾਂ ਦੱਸਿਆ ਕਿ ਤਸਵੀਰ ਵਿੱਚ ਉਹ ਇੱਕ ਸੂਬੇ ਦੇ ਨੁਮਾਇੰਦੇ ਦੀ ਹੈਸੀਅਤ ਸਦਕਾ ਹੀ ਸ਼ਰੀਫ ਨਾਲ ਖੜ੍ਹੇ ਸਨ।

ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਸ਼ਿਕਾਇਤ ‘ਤੇ ਅਦਾਲਤ ਵੱਲੋਂ ਬਾਦਲ ਤੇ ਮਜੀਠੀਆ ਨੂੰ ਸੰਮਨ ਕੀਤੇ ਜਾਣ ‘ਤੇ ਉਨ੍ਹਾਂ ਕੈਪਟਨ ਸਰਕਾਰ ‘ਤੇ ਹਮਲਾ ਬੋਲ ਦਿੱਤਾ। ਬਾਦਲ ਨੇ ਕਿਹਾ ਕਿ ਇਹ ਸਭ ਸਿਆਸੀ ਡਰਾਮਾ ਹੈ ਤੇ ਕੈਪਟਨ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਜਨਤਾ ਦਾ ਧਿਆਨ ਦੂਜੇ ਪਾਸੇ ਲਾ ਰਹੀ ਹੈ। ਸੁਖਬੀਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਹਾਲੇ ਤਕ ਕੋਈ ਵੀ ਸੰਮਨ ਨਹੀਂ ਮਿਲਿਆ

ਕਿਸੇ ਸਮੇਂ ਨਹੀਂ ਹੁੰਦੇ ਸੀ ਸਕੂਲ ਦੀ ਫੀਸ ਭਰਨ ਵਾਸਤੇ ਪੈਸੇ ਅੱਜ ਲਾਇਆ ਉਸੇ ਸਕੂਲ ਚ ਅਖਾੜਾ

ਸੋਸ਼ਲ ਮੀਡੀਆ ਤੇ ਸਟਾਰ ਬਣਿਆ ਮੁੱਖ ਮੰਤਰੀ ਦੇ ਨਾਮ ਨਾਲ ਮਸ਼ਹੂਰ ਧਰਮਪ੍ਰੀਤ ਸਿੰਘ ਕਦੇ ਗਰੀਬੀ ਕਾਰਨ ਸਕੂਲ ਜਾਣੋ ਮਹੁਤਾਜ ਸੀ ਤੇ ਪੜਾਈ ਵੀ ਵਿਚ ਹੀ ਰਹਿ ਗਈ ਸੀ ਪਰ ਹੁਣ ਓਹੀ ਮੁੱਖ ਮੰਤਰੀ ਗਾਣਾ ਹਿੱਟ ਹੋਣ ਤੋਂ ਬਾਅਦ ਸਕੂਲ ਚ ਜਾ ਕੇ ਗਾਣੇ ਗਏ ਰਿਹਾ ਤੇ ਚੰਗਾ ਸੁਨੇਹਾ ਵੀ ਦੇ ਰਿਹਾ ਗੀਤ ਰਾਹੀਂ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿਵੇਂ ਸਕੂਲ ਦੇ ਬੱਚੇ ਅਤੇ ਮੈਡਮਾਂ ਮੁੱਖ ਮੰਤਰੀ ਦੀਆਂ ਫੈਨ ਨੇ ਤੇ ਸੈਲਫੀਆਂ ਲੈ ਰਹੀਆਂ ਨੇ।

ਕਿਸੇ ਨੇ ਸੱਚ ਹੀ ਕਿਹਾ ਹੈ ਕਿ ਦਿਨ ਬਦਲਦਿਆਂ ਟਾਈਮ ਨਹੀਂ ਲਗਦਾ ਬੰਦੇ ਨੂੰ ਆਪਣੇ ਆਪ ਅਤੇ ਰੱਬ ਉਪਰ ਭਰੋਸਾ ਰੱਖਣਾ ਚਾਹੀਦਾ ਹੈ ਕੋਈ ਪਤਾ ਨੀ ਲਗਦਾ ਕਿਧਰੋਂ ਦੀ ਉਸਨੇ ਮਦਦ ਕਰਨ ਲਈ ਆ ਜਾਣਾ ਤੇ ਤੁਹਾਡੇ ਦਿਨ ਫਿਰ ਜਾਨ ਸੋ ਤੁਸੀਂ ਅੱਜ ਜਿਥੇ ਵੀ ਹੋ ਜੋ ਵੀ ਕੰਮ ਕਰ ਰਹੇ ਹੋ ਉਸਨੂੰ ਤਨ ਮਨ ਨਾਲ ਕਰੋ ਇਕ ਨਾ ਇੱਕ ਦਿਨ ਕਾਮਜਾਬੀ ਜਰੂਰ ਮਿਲੇਗੀ ਮੁੱਖ ਮੰਤਰੀ ਨੇਆਪਣਾ ਪਹਿਲਾ ਅਖਾੜਾ ਜੰਮੂ ਦੇ ਵਿੱਚ ਲਾਇਆ ਜਿਸ ਵਿੱਚ ਓਹਨਾ ਕਾਫੀ ਟੀਮ ਦਿਤਾ ਗਿਆ। ਇਸ ਅਖਾੜੇ ਵਿੱਚ ਮੁੱਖ ਮੰਤਰੀ ਦੇ ਨਾਲ ਸੋਨੀ ਮਾਨ ਵੀ ਸੀ।

ਅਖਾੜੇ ਵਿੱਚ ਮੁੱਖ ਮੰਤਰੀ ਨੇ ਆਪਣੀ ਜ਼ਿੰਦਗੀ ਦੇ ਕੁਝ ਖਾਸ ਪਲ ਅਤੇ ਗੱਲਾਂ ਦੱਸੀਆਂ।ਉਸਨੇ ਅਖਾੜੇ ਵਿੱਚ ਕੁਝ ਗੀਤ ਵੀ ਸੁਣਾਏ ਅਤੇ ਆਪਣੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।ਧਮਕ ਬੇਸ ਦੇ ਨਾਮ ਨਾਲ ਜਾਣਿਆ ਜਾਂਦਾ ਧਰਮਪ੍ਰੀਤ ਅੱਜ ਕੱਲ੍ਹ ਪੂਰੀ ਚਰਚਾ ‘ਚ ਹੈ।ਅੱਜ ਮੁਖ ਮੰਤਰੀ ਦਾ ਬੱਚਾ-ਬੱਚਾ ਫੈਨ ਹੈ। ਮੁੱਖ ਮੰਤਰੀ ਜਿਸ ਨੇ ਹਨੀ ਸਿੰਘ ਵਰਗੇ ਰੈਪ ਸਟਾਰ ਨੂੰ ਆਪਣਾ ਮੁਰੀਦ ਬਣਾ ਲਿਆ ਹੈ।ਧਮਕ ਬੇਸ ਮੁਖ ਮੰਤਰੀ ਦੇ ਨਾਮ ਨਾਲ ਪ੍ਰਸਿੱਧੀ ਖੱਟਣ ਵਾਲਾ ਨੌਜਵਾਨ ਅੱਜ ਦੁਨੀਆਂ ਭਰ ‘ਚ ਮਸ਼ਹੂਰ ਹੈ |