ਅਮਰੀਕਾ ਚ ਤਾਪਮਾਨ ਪਹੁੰਚ ਸਕਦਾ 70 ਡਿਗਰੀ ਹੇਠਾਂ ਖਤਰਨਾਕ ਠੰਡ ਦਾ ਕਹਿਰ ਜਾਰੀ

ਅਮਰੀਕਾ ਦੇ ਕਰੀਬ 12 ਰਾਜਾਂ ਵਿਚ ਜਾਨਲੇਵਾ ਠੰਡ ਉਥੇ ਰਹਿ ਰਹੇ ਲੋਕਾਂ ਦੇ ਜਨਜੀਵਨ ਉਤੇ ਹਾਵੀ ਹੈ। ਸੱਧ ਪੱਛਮੀ ਖੇਤਰ ਵਿਚ ਜਨਜੀਵਨ ਅਸਤ ਵਿਅਸਤ ਹੋ ਗਿਆ ਹੈ। ਰਿਪੋਰਟਸ ਦੀ ਮੰਨੀਏ ਤਾਂ ਅਮਰੀਕਾ ਵਿਚ ਅੰਟਾਰਕਟੀਕਾ ਤੋਂ ਵੀ ਜ਼ਿਆਦਾ ਠੰਡ ਪੈ ਰਹੀ ਹੈ।ਠੰਡ ਦਾ ਅੰਦਾਜਾ ਇਸ ਸਚਾਈ ਤੋਂ ਲਗਾਇਆ ਜਾ ਸਕਦਾ ਹੈ ਕਿ ਇਥੇ ਕਈ ਰਾਜਾਂ ਵਿਚ ਪਾਰਾ ਸਿਫ਼ਰ ਤੋਂ 30 ਡਿਗਰੀ ਹੇਠਾਂ ਚੱਲਿਆ ਗਿਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਇਹ ਤਾਪਮਾਨ-70 ਡਿਗਰੀ ਤੱਕ ਪਹੁੰਚ ਸਕਦਾ ਹੈ।ਉੱਤਰੀ ਦੇ ਬਰਫੀਲੇ ਇਲਾਕਿਆਂ ਵਿਚ ਬਰਫੀਲੀਆਂ ਹਵਾਵਾਂ ਦੇ ਕਾਰਨ ਵਿਅਕਤੀ – ਜੀਵਨ ਬਿਲਕੁੱਲ ਠੱਪ ਹੋ ਗਿਆ ਹੈ ਅਤੇ ਇਸ ਦਾ ਅਸਰ ਲੱਖਾਂ ਲੋਕਾਂ ਉਤੇ ਪਿਆ ਹੈ।

ਠੰਡ ਦੇ ਕਾਰਨ ਅਮਰੀਕਾ ਵਿਚ ਜਹਾਜ਼ਾਂ ਦੀ ਸੇਵਾ ਵੀ ਰੁਕੀ ਹੋਈ ਹੈ। ਅਮਰੀਕਾ ਦੇ 2 ਏਅਰਪੋਰਟ ਤੋਂ ਉਡਾਣ ਭਰਨ ਵਾਲੇ 1500 ਜਹਾਜ਼ਾਂ ਦੀਆਂ ਉਡਾਣਾਂ ਨੂੰ ਰੱਦ ਕਰਨਾ ਪਿਆ। ਇਸ ਤੋਂ ਇਲਾਵਾ ਇਥੇ ਰੇਲ ਸੇਵਾ ਵੀ ਰੁਕੀ ਹੋਈ ਹੈ। ਅੰਟਾਰਕਟੀਕਾ ਤੋਂ ਵੀ ਜ਼ਿਆਦਾ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਅਮਰੀਕਾ ਦੇ ਸ਼ਿਕਾਗੋ ਵਿਚ ਪਾਰਾ – 32 ਡਿਗਰੀ ਤੱਕ ਪਹੁੰਚ ਗਿਆ ਹੈ।ਉਥੇ ਹੀ ਬੁੱਧਵਾਰ ਨੂੰ ਅੰਟਾਰਕਟੀਕਾ ਦੇ ਪ੍ਰਿਸਟਲੇ ਗਲੈਸ਼ੀਅਰ ਦਾ ਹੇਠਲਾ ਤਾਪਮਾਨ -27 ਡਿਗਰੀ ਰਿਹਾ।

ਮੌਸਮ ਵਿਭਾਗ ਨੇ ਬਰਫੀਲੀਆਂ ਹਵਾਵਾਂ ਦੇ ਨਾਲ ਅਮਰੀਕਾ ਵਿਚ ਠੰਡ ਵਧਣ ਦੀ ਚਿਤਾਵਨੀ ਜਾਰੀ ਕੀਤੀ ਹੈ।ਮੌਸਮ ਵਿਭਾਗ ਦੇ ਮੁਤਾਬਕ ਇਥੇ ਦਾ ਤਾਪਮਾਨ – 70 ਡਿਗਰੀ ਤੱਕ ਡਿੱਗ ਸਕਦਾ ਹੈ। ਇਸ ਦੇ ਮੱਦੇ ਨਜ਼ਰ ਉਥੇ ਦੇ ਲੋਕਾਂ ਨੂੰ ਚੇਤੰਨ ਰਹਿਣ ਦੀ ਅਪੀਲ ਕੀਤੀ ਹੈ। ਇਸ ਵਿਚ ਉਥੇ ਦੀਆਂ ਕੰਪਨੀਆਂ ਨੇ ਅਪਣੇ ਕਰਮਚਾਰੀਆਂ ਨੂੰ ਘਰ ਤੋਂ ਬਾਹਰ ਨਿਕਲਣ ਲਈ ਮਨਾ ਕੀਤਾ ਹੈ। ਠੰਡ ਕਹਿਰ ਅਜਿਹਾ ਹੈ ਕਿ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੂਰੇ ਅਮਰੀਕਾ ਵਿਚ 2700 ਤੋਂ ਜ਼ਿਆਦਾ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ।

22 ਸਾਲਾਂ ਦੀ ਇਸ ਕੁੜੀ ਦੇ ਕਾਰਨਾਮੇ ਜਾਣਕੇ ਰਹਿ ਜਾਵੋਗੇ ਤੁਸੀ ਵੀ ਹੈਰਾਨ

22 ਸਾਲਾਂ ਦੀ ੲਿਸ ਕੁੜੀ ਦਾ ਕਾਰਨਾਮਾ ਦੇਖ ਕੇ ਤੁਸੀ ਵੀ ਰਹਿ ਜਾੳੁਗੇ ਹੈਰਾਨ, ਫੇਸਬੁੱਕ ਅੱਜ ਦੇ ਸਮੇਂ ਵਿੱਚ ਹਰ ਕੋੲੀ ਚਲਾੳੁਂਦਾ ਹੈ, ਤੇ ਬਹੁਤ ਲੋਕ ਫੇਸਬੁੱਕ ਦੇ ਜਰਿੲੇ ੲਿੱਕ ਦੂਜੇ ਨਾਲ ਜੁੜ ਜਾਦੇਂ ਨੇ ਪਰ ਕੲੀ ਵਾਰ ੲਿਹ ਦੋਸਤੀ ਬਹਤ ਮਹਿੰਗੀ ਪੈ ਜਾਦੀਂ ਹੈ, ਅਜਿਹਾ ਹੀ ੲਿੱਕ ਮਾਮਲਾ ਸਾਹਮਣੇ ਅਾੲਿਅਾ ਹੈ, ਜਿੱਥੇ ਕਿ ੲਿੱਕ ਲੜਕੀ ਵੱਲੋਂ ਵੱਖ-ਵੱਖ ਮੁੰਡਿਅਾਂ ਨਾਲ ਦੋਸਤੀ ਕਰਕੇ ੳੁਹਨਾਂ ਨੂੰ ਨੋਕਰੀ ਦਵਾੳੁਣ ਤੇ ਵਿਅਾਹ ਕਰਵਾੳੁਣ ਦਾ ਝਾਸਾਂ ਦਿੱਤਾ ਹੈ, ਰੋਪੜ ਪੁਲਿਸ ਨੇ ਫੇਸਬੁੱਕ ਤੇ ਦੋਸਤ ਬਣਾ ਕੇ ਠਗਣ ਵਾਲੀ ਲੜਕੀ ਨੂੰ ਕਾਬੂ ਕੀਤਾ ਹੈ

ਠਗੀ ਮਾਰਨ ਵਾਲੀ ਇਸ 22 ਸਾਲਾ ਪਲਵੀ ਰਾਣੀ ਉਰਫ਼ ਮਿੱਠੀ ਵਾਸੀ ਦਬਖੇਥਾ ਥਾਣਾ ਨੰਗਲ ਵਜੋਂ ਹੋਈ ਹੈ। ਇਹ ਲੜਕੀ ਰੋਪੜ ਦੇ ਪਿੰਡ ਲੋਧੀਮਾਜਰਾ ਦੇ ਮਨਜੀਤ ਸਿੰਘ ਨਾਮ ਦੇ ਲੜਕੇ ਨਾਲ ਵੀ ਨੌਕਰੀ ਦਿਵਾਉਣ ਦੇ ਮਾਮਲੇ ਚ 50 ਹਜ਼ਾਰ ਦੀ ਠੱਗੀ ਮਾਰ ਚੁੱਕੀ ਹੈ। ਜਿੱਥੇ ਅੱਜ ਸ਼ੋਸਲ ਮੀਡਿਅਾ ਨੇ ਸਾਰਿਅਾਂ ਦੁਨੀਅਾਂ ਨੂੰ ਅਾਪਸ ਵਿੱਚ ਜੋੜਿਅਾਂ ਹੈ, ੳੁੱਥੇ ਹੀ ਕੁਝ ਲੋਕ ੲਿਸ ਦਾ ਗਲਤ ੲਿਸਤੇਮਾਲ ਵੀ ਕਰਦੇ ਹਨ,

ਜਿਸ ਦੇ ਨਤੀਜੇ ਮਾੜੇ ਨਿਕਲਦੇ ਹਨ, ਤੇ ਮਾਪਿਅਾਂ ਨੂੰ ਵੀ ਅਾਪਣੇ ਬੱਚਿਅਾਂ ਦੀਅਾਂ ਗਲਤ ਗਤੀਵਿਧੀ ਵੱਲ ਧਿਅਾਨ ਦੇਣਾ ਚਾਹੀਦਾ ਹੈ,ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ,ਤਾਜ਼ਾਂ ਖਬਰਾ ਤੇ ਵੀਡਿਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ

ਆਉਣ ਵਾਲੀ 6 7 8 ਫਰਵਰੀ ਨੂੰ ਪੰਜਾਬ ਦੇ ਇਹਨਾਂ ਇਲਾਕਿਆਂ ਚ ਪਵੇਗਾ ਮੀਂਹ

ਨਵੇਂ ਸਾਲ ਦੀ ਸੁਰੂਆਤ ਤੋਂ ਹੀ ਪੰਜਾਬ ਨੂੰ ਇੱਕ ਤੋਂ ਬਾਅਦ ਇੱਕ ਪੱਛਮੀ ਸਿਸਟਮ ਪ੍ਰਭਾਵਿਤ ਕਰ ਰਿਹਾ ਹੈ ਇਸੇ ਤਰਾਂ ਫਰਵਰੀ ਅਤੇ ਮਾਰਚ ਮਹੀਨੇ ਦੌਰਾਨ ਵੀ ਥੋੜੇ-ਥੋੜੇ ਵਕਫੇ ਤੋਂ ਚੰਗੇ ਪੱਛਮੀ ਸਿਸਟਮਾਂ ਦੀ ਆਉਣੀ ਜਾਣੀ ਬਣੀ ਰਵੇਗੀ, ਤਾਜਾ ਐਕਟਿਵ ਪੱਛਮੀ ਸਿਸਟਮ ਅੱਜ ਰਾਤ ਤੋਂ ਪਹਾੜੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ, ਜਿਸ ਨਾਲ ਕੱਲ ਪੱਛਮੀ ਰਾਜਸਥਾਨ ਤੇ ਹਵਾਵਾਂ ਦਾ ਸਰਕੂਲੇਸਨ ਵਿਕਸਿਤ ਹੋਵੇਗਾ ਜੋ ਅਰਬ-ਸਾਗਰ ਦੀਆਂ ਨਮੀ ਭਰਪੂਰ ਹਵਾਵਾਂ ਨੂੰ ਆਪਣੇ ਨਾਲ ਲੈ ਪੰਜਾਬ ਹਰਿਆਣਾ ਵੱਲ ਵਧੇਗਾ ਜਿਸ ਦੇ ਚੱਲਦਿਆ ਕੱਲ ਪੰਜਾਬ ਦੇ ਇੱਕ ਦੋ ਖੇਤਰਾਂ ਵਿੱਚ ਹਲਕੀ ਬਾਰਿਸ ਵੇਖੀ ਜਾਵੇਗੀ

ਜਦ ਕਿ 6ਅਤੇ 7ਫਰਵਰੀ ਵਿਚਕਾਰ ਪੰਜਾਬ ਅਤੇ ਹਰਿਆਣਾ ਦੇ ਬਹੁਤੇ ਖੇਤਰਾਂ ਵਿੱਚ ਤੇਜ ਹਵਾਵਾਂ ਚੱਲਣ ਅਤੇ ਗਰਜ-ਚਮਕ ਨਾਲ ਦਰਮਿਆਨੀ ਤੋਂ ਭਾਰੀ ਬਾਰਿਸ ਅਤੇ ਕਿਤੇ-ਕਿਤੇ ਗੜੇਮਾਰੀ ਦੀ ਵੀ ਸਭਾਵਨਾ ਹੈ, ਹਲਾਂ ਕਿ 8 ਫਰਵਰੀ ਤੋਂ ਬਾਰਿਸ ਵਿੱਚ ਕਮੀ ਆਵੇਗੀ ਪਰ ਕਿਤੇ ਕਿਤੇ ਮੌਸਮੀ ਹੱਲ-ਚੱਲ ਬਣੀ ਰਵੇਗੀ। ਪੰਜਾਬ ਦੇ ਅਮ੍ਰਿਤਸਰ,ਤਰਨਤਾਰਨ,ਜਲੰਧਰ ਕਪੂਰਥਲਾ, ਪਠਾਨਕੋਟ, ਹੁਸਿਆਰਪੁਰ, ਲੁਧਿਆਣਾ, ਮੋਗਾ, ਬਰਨਾਲਾ, ਸੰਗਰੂਰ,ਪਟਿਆਲਾ,ਨਵਾਂਸਹਿਰ, ਨੰਗਲ ,ਅਨੰਦਰਪੁਰ ਸਾਹਿਬ ਅਤੇ ਚੰਡੀਗੜ ਦੇ ਕਈ ਹਿੱਸਿਆਂ ਚ ਦਰਮਿਆਨੇ ਮੀਂਹ ਨਾਲ ਕਿਤੇ ਕਿਤੇ ਭਾਰੀ ਮੀਂਹ ਦੀ ਸਭਾਵਨਾ ਹੈ। ਜਦ ਕਿ ਫਿਰੋਜਪੋਰ,ਬਠਿੰਡਾ,ਮਾਨਸਾ,ਮੁਕਤਸਰ ਦੇ ਕਈ ਹਿੱਸਿਆਂ ਚ ਹਲਕੀ ਤੋਂ ਦਰਮਿਆਨੇ ਮੀਂਹ ਦੀ ਉਮੀਦ ਹੈ, ਤਿੰਨਾਂ ਪਹਾੜੀ ਸੂਬਿਆਂ ਵਿੱਚ ਭਾਰੀ ਤੋਂ ਭਾਰੀ ਭਰਵਾਰੀ ਅਤੇ ਬਰਫੀਲੇ ਤੂਫਾਨ ਦੀ ਵੀ ਸਭਾਵਨਾ ਹੈ।

ਆਉਦੇ 2-3 ਦਿਨ ਰਾਤਾਂ ਦੇ ਤਪਮਾਨ ਵਿੱਚ ਵਾਧਾ ਹੋਵੇਗਾ ਓਥੇ ਹੀ ਦਿਨ ਦੇ ਤਾਪਮਾਨ ਵਿੱਚ ਗਿਰਾਵਟ ਵੇਖਣ ਨੂੰ ਵੀ ਮਿਲੇਗੀ ,6-7 ਫਰਵਰੀ ਬੱਦਲਵਾਈ ਅਤੇ ਮੀਂਹ ਕਾਰਨ ਕੁਝ ਖੇਤਰਾਂ ਚ’ ਕੋਲਡ ਡੇਅ ਰਹਿਣ ਦੀ ਸਭਾਵਨਾ ਹੈ। 9ਫਰਵਰੀ ਤੋਂ ਪੱਛਮੀ ਸਿਸਟਮ ਅੱਗੇ ਨਿੱਕਲਦਿਆਂ ਹੀ ਰਾਤਾ ਦੇ ਤਾਪਮਾਨ ਵਿੱਚ 4-5° ਤੱਕ ਗਿਰਾਵਟ ਦਰਜ ਹੋ ਸਕਦੀ ਹੈ ਅਤੇ ਥੋੜੇ ਦਿਨਾਂ ਲਈ ਚੰਗੀ ਠੰਡ ਦੀ ਵਾਪਸੀ ਹੋਣਾ ਤੈਅ ਹੈ,ਅੱਧ ਫਰਵਰੀ ਨੇੜ ਇੱਕ ਹੋਰ ਪੱਛਮੀ ਸਿਸਟਮ ਐਕਟਿਵ ਹੋਣ ਦੀ ਉਮੀਦ ਹੈ।

ਨਾ ਕੋਈ ਰਿਚਾਰਜ ਦਾ ਫਿਕਰ,ਨਾ ਹੀ ਭਰਨਾ ਹੋਵੇਗਾ ਕੋਈ ਬਿੱਲ ਅਤੇ ਮਿਲੇਗਾ 100GB ਡਾਟਾ ਹਰ ਰੋਜ਼ ,ਇਸ ਤਰ੍ਹਾਂ ਕਰੋ ਅਪਲਾਈ

ਜੀਓ ਗੀਗਾਫਾਇਬਰ ਦੀ ਛੇਤੀ ਹੀ ਕਮਰਸ਼ਿਅਲ ਲਾਂਚਿੰਗ ਹੋਣ ਵਾਲੀ ਹੈ । ਲਾਂਚ ਤੋਂ ਪਹਿਲੇ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀ ਜੀਓ ਦੀ ਬਰਾਡਬੈਂਡ ਸਰਵਿਸ ਦਾ ਫਾਇਦਾ ਕਿਵੇਂ ਲੈ ਸਕਦੇ ਹੋ । ਜੀਓ ਹੁਣ ਪ੍ਰੀਵਿਊ ਆਫਰ ਦੇ ਤਹਿਤ ਇਸ ਸਰਵਿਸ ਨੂੰ ਕਈ ਸ਼ਹਿਰਾਂ ਵਿੱਚ ਉਪਲੱਬਧ ਕਰਵਾ ਰਿਹਾ ਹੈ ਪਰ ਹੁਣ ਤੱਕ ਇਸਦੀ ਕਮਰਸ਼ਿਅਲ ਲਾਂਚਿੰਗ ਕੰਪਨੀ ਨੇ ਕੀਤੀ ਨਹੀਂ ਹੈ । ਦਿੱਲੀ , ਮੁਂਬਈ ਅੰਮ੍ਰਿਤਸਰ ਲੁਧਿਆਣਾ ਸਹਿਤ ਕਈ ਛੋਟੇ ਸ਼ਹਿਰਾਂ ਵਿੱਚ ਇਸਦੀ ਟੇਸਟਿੰਗ ਕੀਤੀ ਜਾ ਰਹੀ ਹੈ । ਉਨ੍ਹਾਂ ਖੇਤਰਾਂ ਵਿੱਚ ਕੰਪਨੀ ਟੇਸਟਿੰਗ ਕਰ ਰਹੀ ਹੈ, ਜਿੱਥੇ ਭਵਿੱਖ ਵਿੱਚ ਗਾਹਕਾਂ ਦੇ ਜੁੜਨ ਦਾ ਜ਼ਿਆਦਾ ਉਮੀਦ ਹੈ ।

ਤੁਹਾਡੇ ਖੇਤਰ ਵਿੱਚ ਟੇਸਟਿੰਗ ਚੱਲ ਰਹੀ ਹੈ ਤਾਂ ਤੁਸੀ ਵੀ ਇਸਦਾ ਫਾਇਦਾ ਉਠਾ ਸਕਦੇ ਹੋ । ਜਦੋਂ ਤੱਕ ਕੰਪਨੀ ਆਫਿਸ਼ਿਅਲ ਲਾਂਚਿੰਗ ਨਹੀਂ ਕਰੇਗੀ ,ਤੱਦ ਤੱਕ ਤੁਸੀ ਇਸਤੇਮਾਲ ਕਰ ਸਕੋਗੇ । ਜਾਣੋ ਤੁਸੀ ਕਿਵੇਂ ਇਸਦਾ ਕਨੇਕਸ਼ਨ ਲੈ ਸਕੋਗੇ ਕਰਵਾਓਣਾ ਹੋਵੇਗਾ ਰਜਿਸਟਰੇਸ਼ਨ ਜੇਕਰ ਤੁਸੀ ਜੀਓ ਦਾ ਬਰਾਡਬੈਂਡ ਕਨੇਕਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਕੰਪਨੀ ਦੀ ਆਫਿਸ਼ਿਅਲ ਵੇਬਸਾਈਟ ਜਾਂ ਮਾਈ ਜੀਓ ਐਪ ਉੱਤੇ ਜਾਕੇ ਆਪਣੇ ਆਪ ਦਾ ਰਜਿਸਟਰ ਕਰਨਾ ਹੋਵੇਗਾ ਇਸਦੇ ਬਾਅਦ ਤੁਹਾਡੇ ਏਰਿਆ ਵਿੱਚ ਜਦੋਂ ਵੀ ਕੰਪਨੀ ਕਮਰਸ਼ਿਅਲ ਲਾਂਚਿੰਗ ਕਰੇਗੀ , ਤੱਦ ਤੁਹਾਨੂੰ ਕੰਪਨੀ ਆਪਣੇ ਆਪ ਹੀ ਕਾਂਟੇਕਟ ਕਰੇਗੀ ।

ਕਿਹੜੇ ਪਲਾਨ ਮਿਲਣਗੇ ਗੀਗਾਫਾਇਬਰ ਵਿੱਚ ਕੰਪਨੀ 4500 ਰੁਪਏ ਸਿਕਓਰਿਟੀ ਡਿਪਾਜਿਟ ਦੇ ਜਮਾਂ ਕਰਵਾ ਰਹੀ ਹੈ । ਜੇਕਰ ਗਾਹਕ ਜਿਓ ਦੀ ਸਰਵਿਸ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਉਹ ਕਨੇਕਸ਼ਨ ਕਟਾ ਸਕਦਾ ਹੈ ਅਤੇ ਆਪਣਾ ਸਿਕਓਰਿਟੀ ਡਿਪਾਜਿਟ ਵਾਪਸ ਲੈ ਸਕਦਾ ਹੈ । ਜਿਓ ਪ੍ਰੀਵਿਊ ਆਫਰ ਵਿੱਚ ਸ਼ੁਰੁਆਤੀ ਤਿੰਨ ਮਹੀਨੀਆਂ ਵਿੱਚ ਸਰਵਿਸ ਪੂਰੀ ਤਰ੍ਹਾਂ ਫਰੀ ਦੇ ਰਿਹੇ ਹੈ । ਗਾਹਕਾਂ ਨੂੰ ਰੋਜਾਨਾ 100GB ਡਾਟਾ 100Mbps ਦੀ ਸਪੀਡ ਉੱਤੇ ਮਿਲੇਗਾ । ਹੁਣ ਸਿਰਫ ਪ੍ਰੀਪੇਡ ਸਰਵਿਸ ਦਿੱਤੀ ਜਾ ਰਹੀ ਹੈ । ਛੇਤੀ ਹੀ ਪੋਸਟਪੇਡ ਸਰਵਿਸ ਵੀ ਦਿੱਤੀ ਜਾਵੇਗੀ ।

ਇਸ ਮੁਰਗੀ ਦਾ ਮੀਟ ਮਿਲਦਾ 900 ਰੁਪਏ ਕਿੱਲੋ ਤੇ ਅੰਡਾ 70 ਰੁਪਏ! ਭਾਰਤ ਦੀ ਖਾਸ ਕਿਸਮ

ਇਸ ਮੁਰਗੇ ਦੀ ਪ੍ਰਜਾਤੀ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ‘ਕਾਲ਼ਾ ਸੋਨਾ’ ਕਿਹਾ ਜਾਣ ਲੱਗਾ ਹੈ, ਕਿਉਂਕਿ ਇਸ ਪ੍ਰਜਾਤੀ ਦੀ ਮੁਰਗੀ ਦਾ ਇੱਕ-ਇੱਕ ਆਂਡਾ 70-70 ਰੁਪਏ ਤੇ ਮੁਰਗੇ ਦਾ ਮੀਟ 900 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇੱਕ ਕੰਪਨੀ ਸਣੇ ਕੁਝ ਲੋਕ ਇਸ ਮੁਰਗੇ ਜ਼ਰੀਏ ਲੱਖਾਂ ਦੀ ਕਮਾਈ ਕਰ ਰਹੇ ਹਨ। ਕਾਰੋਬਾਰੀਆਂ ਲਈ ਤਾਂ ਇਹ ਕੜਕਨਾਥ ਮੁਰਗਾ ‘ਕਾਲ਼ਾ ਸੋਨਾ’ ਬਣ ਗਿਆ ਹੈ।ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦੇ ਇਲਾਵਾ ਮਹਾਰਾਸ਼ਟਰ, ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਵਿੱਚ ਵੀ ਇਸ ਮੁਰਗੇ ਦੇ ਪਾਲਕ ਇਸ ਤੋਂ ਚੰਗੀ ਕਮਾਈ ਕਰ ਰਹੇ ਹਨ। ਕੜਕਨਾਥ ਮੁਰਗੇ ਦਾ ਪੋਲਟਰੀ ਫਾਰਮ ਖੋਲ੍ਹਣ ਲਈ ਇੰਡੀਆ ਮਾਰਟ ‘ਤੇ ਮੌਜੂਦ ਸੇਰਲਸ ਤੋਂ ਸੌਦਾ ਕਰਕੇ ਇਹ ਮੁਰਗੇ ਹਾਂਸਲ ਕੀਤੇ ਜਾ ਸਕਦੇ ਹਨ। ਕਿਉਂ ਖ਼ਾਸ ਕੜਕਨਾਥ ਮੁਰਗਾ ਕੜਕਨਾਥ ਆਪਣੇ ਸਵਾਦ ਤੇ ਔਸ਼ਧੀ ਗੁਣਾਂ ਕਰਕੇ ਜਾਣਿਆ ਜਾਂਦਾ ਹੈ।

ਇਸ ਦਾ ਖ਼ੂਨ, ਮਾਸ ਤੇ ਸਰੀਰ ਕਾਲੇ ਰੰਗ ਦਾ ਹੁੰਦਾ ਹੈ। ਹੋਰ ਮੁਰਗਿਆਂ ਦੀ ਤੁਲਨਾ ਵਿੱਚ ਇਸ ਦੇ ਮੀਟ ਵਿੱਚ ਪ੍ਰੋਟੀਨ ਕਾਫੀ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਵਿੱਚ 18 ਤਰ੍ਹਾਂ ਦੇ ਜ਼ਰੂਰੀ ਅਮੀਨੋ ਐਸਿਡ ਪਾਏ ਜਾਂਦੇ ਹਨ। ਇਸ ਦੇ ਮੀਟ ਵਿੱਚ ਵਿਟਾਮਿਨ ਬੀ-1, ਬੀ-2, ਬੀ-12, ਸੀ ਤੇ ਈ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਦਵਾਈ ਵਜੋਂ ਇਹ ਨਰਵਸ ਡਿਸਆਰਡਰ ਨੂੰ ਠੀਕ ਕਰਨ ਵਿੱਚ ਕਾਫੀ ਕਾਰਗਰ ਸਾਬਤ ਹੁੰਦਾ ਹੈ। ਇਸ ਦੇ ਖ਼ੂਨ ਨਾਲ ਕਈ ਬਿਮਾਰੀਆਂ ਠੀਕ ਹੁੰਦੀਆਂ ਹਨ। ਮੁਰਗੇ ‘ਤੇ ਕਿਉਂ ਹੋ ਰਿਹਾ ਵਿਵਾਦ ਕਿਸੇ ਪਸ਼ੂ ਜਾਂ ਜੀਵ-ਜੰਤੂ ‘ਤੇ ਕੋਈ ਸੂਬਾ ਜੇ ਪੇਟੈਂਟ ਕਰਾ ਲੈਂਦਾ ਹੈ

ਤਾਂ ਜ਼ਿਆਦਾਤਰ ਉਪਯੋਗਕਰਤਾ ਦੇ ਇਲਾਵਾ ਕੋਈ ਵੀ ਸਰਕਾਰ, ਵਿਅਕਤੀ ਜਾਂ ਸੰਸਥਾ ਇਸ ਉਤਪਾਦ ਦੇ ਨਾਂ ਨਹੀਂ ਵਰਤ ਸਕਦੀ। ਕੜਕਨਾਥ ਪ੍ਰਜਾਤੀ ਦਾ ਜੀਆਈ ਟੈਗ ਲੈਣ ਲਈ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਸਰਕਾਰਾਂ ਆਪਣਾ-ਆਪਣਾ ਦਾਅਵਾ ਪੇਸ਼ ਕਰ ਰਹੀਆਂ ਹਨ ਮੁੱਖ ਕਾਰਨ ਇਸ ਮੁਰਗੇ ਤੋਂ ਹੋਣ ਵਾਲੀ ਕਮਾਈ ਹੈ। ਇਸੇ ਦੌਰਾਨ ਰਾਜਸਥਾਨ ਦੀ ਇੱਕ ਸੰਸਥਾ ਨੇ ਵੀ ਕਿਹਾ ਹੈ ਕਿ ਉਹ ਮੁਰਗੇ ਦੀ ਪ੍ਰਜਾਤੀ ਦੇਸੀ ਮੇਵਾੜੀ ਦਾ ਪੇਟੈਂਟ ਕਰਵਾ ਚੁੱਕੇ ਹਨ। ਇਸ ਮੁਰਗੇ ਦੀ ਚਰਚਾ ਦਿੱਲੀ ਤਕ ਹੋ ਰਹੀ ਹੈ।

ਨਹੀਂ ਪੜ ਸਕੇਗਾ ਹੁਣ ਵੱਟਸਐਪ ਤੇ ਮੈਸਜ਼ ਤੁਹਾਡੇ ਕੋਈ ਦੂਜਾ ਆਇਆ ਇਹ ਖਾਸ ਫੀਚਰ

ਮੈਸੇਜਿੰਗ ਐਪ ਵ੍ਹੱਟਸਐਪ ਨਾਲ ਇੱਕ ਨਵਾਂ ਫੀਚਰ ਜੁੜ ਗਿਆ ਹੈ। ਇਹ ਪ੍ਰਾਈਵੇਸੀ ਤੇ ਸਿਕਿਊਰਟੀ ਨੂੰ ਲੈ ਕੇ ਹੈ। ਪਹਿਲਾਂ ਵ੍ਹੱਟਸਐਪ ਨਾਲ ਕਦੇ ਲੌਕ ਫੀਚਰ ਨਹੀਂ ਆਇਆ ਸੀ। ਹੁਣ ਪ੍ਰਾਈਵੇਸੀ ਪਾਸਵਰਡ ਫੀਚਰ ਲੌਂਚ ਹੋ ਗਿਆ ਹੈ। ਇਸ ਨਾਲ ਤੁਸੀਂ ਪੂਰੇ ਵ੍ਹੱਟਸਐਪ ਨੂੰ ਲੌਕ ਕਰ ਸਕਦੇ ਹੋ। ਨਵੇਂ ਅਪਡੇਟ ਨਾਲ ਵ੍ਹੱਟਸਐਪ ਨੇ iOS ਯੂਜ਼ਰਸ ਦਾ ਕੰਮ ਅਸਾਨ ਕਰ ਦਿੱਤਾ ਹੈ। ਹੁਣ ਕੰਪਨੀ ਬਾਇਓਮੀਟ੍ਰਿਕ ਅਥੈਂਟੀਕੇਸ਼ਨ ਦੇ ਰਹੀ ਹੈ। ਇਸ ਤਹਿਤ ਆਈਫੋਨ ਯੂਜ਼ਰਸ ਆਈਡੀ ਤੇ ਫੇਸ ਆਈਡੀ ਨਾਲ ਵ੍ਹੱਟਸਐਪ ਨੂੰ ਲੌਕ ਕਰ ਸਕਦੇ ਹਨ।

ਇਸ ਫੀਚਰ ਵ੍ਹੱਟਸਐਪ ਦੇ 2.19.20 ਵਰਜਨ ‘ਚ ਆਇਆ ਹੈ ਜਿਸ ਨੂੰ ਐਪਲ ਐਪ ਸਟੋਰ ਤੋਂ ਅਪਡੇਟ ਕੀਤਾ ਜਾ ਸਕਦਾ ਹੈ। ਇਸ ਨੂੰ ਅਪਡੇਟ ਕਰਨ ਤੋਂ ਬਾਅਦ ਵ੍ਹੱਟਸਐਪ ਸੈਟਿੰਗ ‘ਚ ਜਾ ਨਵਾਂ ਆਪਸ਼ਨ ਮਿਲੇਗਾ- ਸਕਰੀਨ ਲੌਕ।

ਇਸ ‘ਚ ਨੋਟੀਫੀਕੇਸ਼ਨ ਮਿਲਦੇ ਰਹਿਣਗੇ ਤੇ ਤੁਸੀਂ ਰਿਪਲਾਈ ਵੀ ਕਰ ਸਕਦੇ ਹੋ। ਇਹ ਥੋੜ੍ਹਾ ਅਜੀਬ ਜ਼ਰੂਰ ਲੱਗ ਸਕਦਾ ਹੈ। ਦੱਸ ਦਈਏ ਇਹ ਫੀਚਰ ਅਜੇ ਐਂਡ੍ਰਾਈਡ ਯੂਜ਼ਰਸ ਲਈ ਨਹੀਂ ਆਇਆ। ਇਸ ਦੀ ਟੈਸਟਿੰਗ ਹੋ ਰਹੀ ਹੈ। ਐਂਡ੍ਰਾਈਡ ਯੂਜ਼ਰਸ ਨੂੰ ਇਹ ਫੀਚਰ ਕਦੋਂ ਮਿਲਦਾ ਹੈ, ਇਹ ਅਜੇ ਸਾਫ ਨਹੀਂ।

ਗਾਹਕਾਂ ਨੂੰ ਲਭਾਉਣ ਲਈ ਵੋਡਾਫੋਨ ਏਅਰਟੈੱਲ ਤੇ ਜੀਓ ਨੇ ਐਲਾਨੇ 100 ਰੁਪਏ ਤੋੰ ਘੱਟ ਵਾਲੇ ਪਲਾਨ

ਏਅਰਟੈੱਲ, ਵੋਡਾਫੋਨ ਤੇ ਜੀਓ ਦੇਸ਼ ਦੀ ਤਿੰਨ ਵੱਡੀਆਂ ਟੈਲੀਕਾਮ ਅਪਰੇਟਿੰਗ ਕੰਪਨੀਆਂ ਹਨ ਜੋ ਇੱਕ ਵਾਰ ਫੇਰ ਆਪਣੇ ਯੂਜ਼ਰਸ ਲਈ ਸਭ ਤੋਂ ਸਸਤੇ ਪਲਾਨ ਲੈ ਕੇ ਆਈਆਂ ਹਨ। ਹੁਣ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਪਲਾਨਾਂ ਦੀ ਲਿਸਟ। ਰਿਲਾਇੰਸ ਜੀਓ: ਜੀਓ ਯੂਜ਼ਰਸ ਨੂੰ 2ਜੀਬੀ ਹਾਈ ਸਪੀਡ ਡਾਟਾ 28 ਦਿਨਾਂ ਲਈ ਜਿਸ ਨਾਲ 300 ਐਸਐਮਐਸ ਤੇ ਅਨਲਿਮਟਿਡ ਕਾਲ ਦੀ ਸੁਵਿਧਾ ਕੰਪਨੀ ਮਹਿਜ਼ 98 ਰੁਪਏ ‘ਚ ਦੇ ਰਹੀ ਹੈ। ਜੀਓ ਪ੍ਰਾਈਮ ਮੈਂਬਰਾਂ ਨੂੰ ਐਕਟੀਵੇਟ ਕਰਨ ਲਈ 99 ਰੁਪਏ ਹੋਰ ਦੇਣੇ ਪੈਣਗੇ।

ਇਸ ਦਾ ਮਤਲਬ ਪਹਿਲੀ ਵਾਰ ਇਹ ਪਲਾਨ ਲੈਂਦੇ ਸਮੇਂ 197 ਰੁਪਏ ਦੇਣੇ ਪੈਣਗੇ ਜਿਸ ‘ਚ ਯੂਜ਼ਰਸ ਮੁਫਤ ਡਾਟਾ ਇਸਤੇਮਾਲ ਨਹੀਂ ਕਰ ਸਕਦੇ।ਵੋਡਾਫੋਨ: ਵੋਡਾਫੋਨ ਕੰਪਨੀ 95 ਰੁਪਏ ‘ਚ 28 ਦਿਨ ਦੀ ਵੈਧਤਾ ਦੇ ਰਿਹਾ ਹੈ। ਇਸ ‘ਚ 500ਐਮਬੀ 4ਜੀ/3ਜੀ ਡੇਟਾ ਦੀ ਸੁਵਿਧਾ ਮਿਲਦੀ ਹੈ। ਇਸ ‘ਚ 95 ਰੁਪਏ ਦਾ ਹੀ ਟਾਕਟਾਈਮ ਮਿਲਦਾ ਹੈ। ਇਸ ਦੇ ਨਾਲ ਹੀ ਕਾਲ 30 ਪੈਸੇ ਪ੍ਰਤੀ ਮਿੰਟ ਤਕ ਕਟ ਜਾਵੇਗੀ। ਇਸ ‘ਚ ਯੂਜ਼ਰਸ ਟੀਵੀ, ਮੂਵੀ ਤੇ ਗਾਣੇ ਸੁਣ ਸਕਦੇ ਹਨ।

ਏਅਰਟੈੱਲ: ਇਸ ਦਾ ਸਮਾਰਟ ਰਿਚਾਰਜ ਵੀ ਵੋਡਾਫੋਨ ਦੀ ਤਰ੍ਹਾਂ ਹੀ ਸੁਵਿਧਾਵਾਂ ਦੇ ਰਿਹਾ ਹੈ। ਇਸ ‘ਚ 500ਐਮਬੀ ਡੇਟਾ, 30 ਪੈਸੇ ਪ੍ਰਤੀ ਮਿੰਟ ਦੀ ਕਾਲ ਰੇਟ ਤੇ 95 ਰੁਪਏ ਦਾ ਟਾਕਟਾਈਮ ਮਿਲ ਰਿਹਾ ਹੈ।

ਪੰਥਕ ਸੰਘਰਸ਼ਾਂ ਦੇ ਵਿੱਚੋਂ ਜਥੇਦਾਰ ਦਾਦੂਵਾਲ, ਮੰਡ ਤੇ ਅਜਨਾਲਾ ਨੂੰ ਕੀਤਾ ਗਿਆ ਆਊਟ

ਬਰਗਾੜੀ ਮੋਰਚੇ ਦੇ ਲੀਡਰਾਂ ਵਿਚਾਲੇ ਤਰੇੜਾਂ ਹੋਰ ਡੂੰਘੀਆਂ ਹੋ ਗਈਆਂ ਹਨ। ਮਾਮਲਾ ਇੰਨਾ ਵਧ ਗਿਆ ਹੈ ਕਿ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੂੰ ਸਿੱਖ ਪੰਥ ਲਈ ਕੀਤੇ ਜਾਣ ਵਾਲੇ ਸੰਘਰਸ਼ਾਂ ਤੋਂ ਲਾਂਭੇ ਕਰ ਦਿੱਤਾ ਹੈ। ਇਹ ਫੈਸਲਾ ਜੇਲ੍ਹ ਵਿੱਤ ਬੰਦ ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਕੀਤਾ ਹੈ। ਇਸ ਬਾਰੇ ਵਿਚਾਰ ਕਰਨ ਲਈ ਐਤਵਾਰ ਨੂੰ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਵਿਚਲੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਮੀਟਿੰਗ ਹੋਈ।

ਮੀਟਿੰਗ ਵਿੱਚ ਪੰਜ ਮੈਂਬਰੀ ਕਮੇਟੀ ‘ਚੋਂ ਚਾਰ ਮੈਂਬਰ ਭਾਈ ਅਮਰ ਸਿੰਘ ਚਾਹਲ, ਭਾਈ ਨਰਾਇਣ ਸਿੰਘ ਚੌੜਾ, ਪ੍ਰੋਫੈਸਰ ਬਲਜਿੰਦਰ ਸਿੰਘ ਤੇ ਮਾਸਟਰ ਸੰਤੋਖ ਸਿੰਘ ਦਾਬਾਂਵਾਲਾ ਹਾਜ਼ਰ ਹੋਏ। ਜਸਪਾਲ ਸਿੰਘ ਹੇਰਾਂ ਕਿਸੇ ਕਾਰਨ ਨਹੀਂ ਆ ਸਕੇ। ਮੀਟਿੰਗ ਤੋਂ ਬਾਅਦ ਕਮੇਟੀ ਮੈਂਬਰ ਨੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਸਿੱਖ ਕੌਮ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਮੀਟਿੰਗ ਵਿਚ ਸਾਰੇ ਮੈਂਬਰਾਂ ਨੇ ਇੱਕਮੱਤ ਹੁੰਦਿਆਂ ਇਨ੍ਹਾਂ ਜਥੇਦਾਰਾਂ ਨੂੰ ਪੰਥਕ ਸੰਘਰਸ਼ਾਂ ਤੋਂ ਦੂਰ ਰੱਖਣ ਦਾ ਫ਼ੈਸਲਾ ਕੀਤਾ ਹੈ।

ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਇਨ੍ਹਾਂ ਜਥੇਦਾਰਾਂ ਦੀ ਆਪਸ ਵਿਚ ਬਣਦੀ ਨਹੀਂ ਸੀ, ਇਸੇ ਕਰਕੇ ਇਹ ਫ਼ੈਸਲਾ ਕਰਨਾ ਪਿਆ। ਪੰਜਾਬ ਸਰਕਾਰ ਨੂੰ 15 ਫਰਵਰੀ ਤੱਕ ਦਾ ਅਲਟੀਮੇਟਮ ਪਹਿਲਾਂ ਹੀ ਦਿੱਤਾ ਹੋਇਆ ਹੈ। ਉਸ ਤੋਂ ਬਾਅਦ ਐਲਾਨੇ ਜਾਣ ਵਾਲੇ ਸੰਘਰਸ਼ ਦੀ ਅਗਵਾਈ ਉਕਤ ਜਥੇਦਾਰ ਨਹੀਂ ਕਰਨਗੇ।

ਉਨ੍ਹਾਂ ਦੱਸਿਆ ਕਿ ਜਦੋਂ ਤੱਕ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦੇ ਅਸਲ ਦੋਸ਼ੀ ਨਹੀਂ ਫੜੇ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਮੋਗੇ ਦੇ ਐਸਐਸਪੀ ਰਹੇ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿਹਾ ਗੋਲੀ ਚਲਾਉਣ ਦੇ ਹੁਕਮ ਉਸ ਦੇ ਇੱਕਲੇ ਦੇ ਨਹੀਂ ਹੋ ਸਕਦੇ। ਜਦੋਂ ਤੱਕ ਬਾਕੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤੱਕ ਸੰਘਰਸ਼ ਮੱਠਾ ਨਹੀਂ ਪੈਣ ਦਿੱਤਾ ਜਾਵੇਗਾ।

ਅਸਟ੍ਰੇਲੀਆ ਚ 20 ਹਜ਼ਾਰ ਤੋ ਵੱਧ ਘਰ ਖਤਰੇ ਚ ਘੁੰਮ ਰਹੇ ਸੜਕਾਂ ਤੇ ਸੱਪ ਤੇ ਮਗਰਮੱਛ ਆਇਆ ਇਤਿਹਾਸ ਦਾ ਸਭ ਤੋ ਵੱਡਾ ਹੜ

ਉੱਤਰ ਪੱਛਮ ਆਸਟ੍ਰੇਲੀਆ ਵਿੱਚ ਜ਼ਬਰਦਸਤ ਹੜ੍ਹ ਆਇਆ ਹੋਇਆ ਹੈ। ਹਜ਼ਾਰਾਂ ਲੋਕਾਂ ਨੂੰ ਘਰ ਛੱਡ ਕੇ ਜਾਣਾ ਪਿਆ ਹੈ। 20 ਹਜ਼ਾਰ ਘਰ ਖ਼ਤਰੇ ਵਿੱਚ ਦੱਸੇ ਜਾ ਰਹੇ ਹਨ। ਰੌਸ ਰਿਵਰ ਡੈਮ ਤੋਂ ਪ੍ਰਤੀ ਸੈਕਿੰਡ 1900 ਕਿਊਬਿਕ ਮੀਟਰ ਪਾਣੀ ਛੱਡਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਅਗਲੇ ਕੁਝ ਦਿਨਾਂ ਤਕ ਹਾਲਾਤ ਹੋਰ ਖ਼ਰਾਬ ਹੋਣ ਦੀ ਗੱਲ ਆਖੀ ਹੈ। ਹੜ੍ਹ ਦੇ ਪਾਣੀ ਵਿੱਚ ਵਹਿ ਕੇ ਮਗਰਮੱਛ ਤੇ ਸੱਪ ਸੜਕਾਂ ’ਤੇ ਆ ਗਏ ਹਨ। ਪ੍ਰਸ਼ਾਸਨ ਨੇ ਇਨ੍ਹਾਂ ਦੇ ਘਰਾਂ ਵਿੱਚ ਵੜਨ ਦੀ ਚੇਤਾਵਨੀ ਜਾਰੀ ਕੀਤੀ ਹੈ।

ਕਵੀਂਸਲੈਂਡ ਸੂਬੇ ਦੇ ਸ਼ਹਿਰ ਟਾਊਂਸਵਿਲ ਵਿੱਚ ਹਰ ਥਾਂ ਪਾਣੀ ਭਰ ਗਿਆ ਹੈ। ਸ਼ਹਿਰ ਵਿੱਚ ਬਿਜਲੀ ਵੀ ਨਹੀਂ ਹੈ। ਕਈ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਰਹਿ ਰਹੇ ਹਨ। ਸ਼ਹਿਰ ਦਾ ਬਾਕੀ ਇਲਾਕਿਆਂ ਤੋਂ ਸੰਪਰਕ ਕੱਟ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ 20 ਸਾਲਾਂ ਵਿੱਚ ਇਹ ਪਹਿਲੀ ਵਾਰ ਨਹੀਂ ਬਲਕਿ 100 ਸਾਲਾਂ ਵਿੱਚ ਇੱਕ ਵਾਰ ਹੋਣ ਵਾਲੀ ਘਟਨਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੈਂਕੜੇ ਘਰ ਖ਼ਾਲੀ ਕਰ ਦਿੱਤੇ ਗਏ ਹਨ। 10 ਤੋਂ 20 ਹਜ਼ਾਰ ਘਰਾਂ ਨੂੰ ਖ਼ਤਰਾ ਹੈ।

ਮਿਲਟ੍ਰੀ ਨੇ ਸਥਾਨਕ ਲੋਕਾਂ ਨੂੰ ਰੇਤ ਦੀਆਂ ਬੋਰੀਆਂ ਵੰਡੀਆਂ ਹਨ ਤਾਂ ਕਿ ਉਨ੍ਹਾਂ ਦਾ ਪਾਣੀ ਤੋਂ ਬਚਾਅ ਹੋ ਸਕੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਪਹਿਲਾਂ ਕਦੀ ਅਜਿਹਾ ਨਹੀਂ ਵੇਖਿਆ। ਚੁਫੇਰੇ ਪਾਣੀ ਹੀ ਪਾਣੀ ਦਿਸ ਰਿਹਾ ਹੈ। ਘਰਾਂ ’ਚ ਇੱਕ ਮੀਟਰ ਤੋਂ ਜ਼ਿਆਦਾ ਪਾਣੀ ਵੜ ਆਇਆ ਹੈ। ਪੌੜੀਆਂ ਡੁੱਬ ਚੁੱਕੀਆਂ ਹਨ। ਫਰਿੱਜ ਤੋਂ ਲੈ ਕੇ ਬਾਕੀ ਸਾਮਾਨ ਪਾਣੀ ਵਿੱਚ ਤੈਰ ਰਹੇ ਹਨ।

ਭਾਰਤੀ ਵਿਅਕਤੀ ਦੀ ਕਿਸਮਤ ਨੇ ਮਾਰੀ ਆਬੂਧਾਬੀ ਚ ਪਲਟੀ! ਨਿਕਲੀ ਇੱਕ ਕਰੋੜ ਦਰਾਮ ਦੀ ਲਾਟਰੀ

ਇੱਕ ਪ੍ਰਵਾਸੀ ਭਾਰਤੀ ਨੇ ਆਬੂਧਾਬੀ ਵਿੱਚ ਐਤਵਾਰ ਨੂੰ ਲਾਟਰੀ ਵਿੱਚ ਇੱਕ ਕਰੋੜ ਦੇਰਾਮ (27 ਲੱਖ ਡਾਲਰ, 19,35,49,500 ਰੁਪਏ) ਦੀ ਰਕਮ ਜਿੱਤੀ। ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਪ੍ਰਸ਼ਾਂਤ ਪੰਡਾਰਾਥਿਲ ਨੇ 4 ਜਨਵਰੀ ਨੂੰ ਆਨਲਾਈਨ ਟਿਕਟ ਖਰੀਦੀ ਸੀ। ਇਸੇ ਲਾਟਰੀ ਵਿੱਚ ਇੱਕ ਹੋਰ ਭਾਰਤੀ ਨੇ ਵੀ 100,000 ਦੇਰਾਮ ਦਾ ਦੂਜਾ ਇਨਾਮ ਜਿੱਤਿਆ।

ਟੌਪ 10 ਜੇਤੂਆਂ ਦੀ ਲਿਸਟ ਵਿੱਚ ਛੇ ਭਾਰਤੀ ਸ਼ਾਮਲ ਹਨ। ਬੀਤੇ ਮਹੀਨੇ ਸ਼ਾਰਜਾਹ ਸਥਿਤ ਇੱਕ ਭਾਰਤੀ ਪ੍ਰਵਾਸੀ ਅਭਿਸ਼ੇਕ ਕਾਥੇਲ ਨੇ ਦੁਬਈ ਦੀ ਡਿਊਟੀ ਫ੍ਰੀ ਲਾਟਰੀ ਵਿੱਚ 10 ਲੱਖ ਡਾਲਰ ਦੀ ਰਕਮ ਜਿੱਤੀ ਸੀ। ਬੀਤੇ ਮਹੀਨੇ ਇੱਕ ਹੋਰ ਲੱਕੀ ਡ੍ਰਾਅ ਵਿੱਚ ਦੁਬਈ ਸਥਿਤ ਸਰਥ ਪੁਰਸ਼ੋਤਮ ਨੂੰ ਆਬੂਧਾਬੀ ਇੰਟਰਨੈਸ਼ਨਲ ’ਤੇ 1,5 ਕਰੋੜ ਦੇਰਾਮ ਦਾ ਜੇਤੂ ਐਲਾਨਿਆ ਗਿਆ ਸੀ।

ਇਸ ਦੇ ਨਾਲ ਹੀ ਗਲਫ ਨਿਊਜ਼ ਦੀ ਇੱਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ 45 ਸਾਲ ਦੇ ਭਾਰਤੀ ਪ੍ਰਵਾਸੀ ਨੇ ਇੱਥੇ ਪਿਛਲੇ ਸਾਲ ਦੁਬਈ ਡਿਊਟੀ ਫ੍ਰੀ ਮਿਲੇਨੀਅਮ ਮਿਲੇਨੀਅਰ ਡ੍ਰਾਅ ਵਿੱਚ 10 ਲੱਖ ਡਾਲਰ (36 ਲੱਖ ਧੀਰਮ ਯਾਨੀ 7,31,65,000 ਰੁਪਏ) ਦਾ ਜੈਕਪਾਟ ਜਿੱਤਿਆ ਸੀ। ਸੌਰਭ ਡੇ ਨੇ ਪਹਿਲੀ ਵਾਰ ਲਾਟਰੀ ਦੀ ਟਿਕਟ ਖ੍ਰੀਦੀ ਸੀ।