ਲਓ ਜੀ ਹੋ ਜਾਓ ਤਿਆਰ, ਹੁਣ ਇਸ ਜ਼ਿਲ੍ਹੇ ਵਿੱਚ ਵੀ ਲੱਗਣਗੇ ਮੋਟਰਾਂ ਤੇ ਮੀਟਰ

ਪਾਵਰਕਾਮ ਵਲੋਂ ਖੇਤੀ ਖੇਤਰ ਚ ਲੱਗੇ ਟਿਊਬਵੈਲਾਂ ਤੇ ਮੀਟਰ ਲਗਾਉਣ ਦੀ ਵਿੱਢੀ ਮੁਹਿੰਮ ਹੁਣ ਸਾਬਕਾ ਬਿਜਲੀ ਮੰਤਰੀ ਦੇ ਹਲਕੇ ਵਿੱਚ ਸ਼ੁਰੂ ਕਰ ਦਿਤੀ ਹੈ, ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਕਿਸਾਨਾਂ ਦੀ ਭਲਾਈ ਲਈ ਬਿਜਲੀ ਬਚਾਓ, ਪੈਸੇ ਕਮਾਓ ਨਾਮੀ ਨਿਵੇਕਲੀ ਸਕੀਮ ਸ਼ੁਰੂ ਕੀਤੀ ਗਈ ਹੈ। ਪੰਜਾਬ ਪਾਵਰਕਾਮ ਵਲੋਂ ਇਸ ਸਕੀਮ ਤਹਿਤ ਭਗਤਾ ਭਾਈਕਾ ਸਬ ਡਵੀਜ਼ਨ ਦੇ ਖੇਤੀਬਾੜੀ ਨਾਲ ਸਬੰਧਤ 12 ਫ਼ੀਡਰਾਂ ਦੀ ਚੋਣ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਨਵੀਂ ਸਕੀਮ ਬਾਰੇ ਪੰਜਾਬ ਪਾਵਰਕਾਮ, ਖੇਤੀਬਾੜੀ, ਭੂਮੀ ਰੱਖਿਆ ਅਤੇ ਸਿਹਤ ਵਿਭਾਗ ‘ਤੇ ਆਧਾਰਤ ਪਿੰਡਾਂ ਵਿੱਚ ਕੈਂਪ ਲਗਾ ਕੇ ਕਿਸਾਨਾਂ ਨੂੰ ਇਸ ਸਕੀਮ ਸਬੰਧੀ ਜਾਣੂ ਕਰਵਾਇਆ ਜਾਵੇ ਤਾਂ ਜੋ ਬਿਜਲੀ ਅਤੇ ਪਾਣੀ ਦੀ ਵੱਧ ਤੋਂ ਵੱਧ ਬੱਚਤ ਕੀਤੀ ਜਾ ਸਕੇ। ਇਸ ਸਕੀਮ ਨੂੰ ਸਬੰਧਤ ਫ਼ੀਡਰਾਂ ਅਧੀਨ ਪੈਂਦੇ ਕਿਸਾਨ ਸਵੈ ਇੱਛਾ ਨਾਲ ਅਪਣਾ ਸਕਦੇ ਹਨ। ਇਸ ਸਕੀਮ ਦਾ ਲਾਹਾ ਲੈਣ ਲਈ ਕਿਸਾਨਾਂ ਨੂੰ ਆਪਣੀ ਮੋਟਰ ‘ਤੇ ਇੱਕ ਮੀਟਰ ਲਗਾਉਣਾ ਹੋਵੇਗਾ। ਨਿਰਧਾਰਤ ਕੀਤੀਆਂ ਗਈਆਂ ਯੂਨਿਟਾਂ ਤੋਂ ਜੇਕਰ ਕਿਸਾਨ ਵੱਧ ਯੂਨਿਟਾਂ ਦੀ ਖ਼ਪਤ ਕਰਦਾ ਹੈ ਤਾਂ ਉਸ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ। ਜੇਕਰ ਕਿਸਾਨ ਨਿਰਧਾਰਤ ਯੂਨਿਟਾਂ ਤੋਂ ਘੱਟ ਖ਼ਪਤ ਕਰਦਾ ਹੈ ਤਾਂ ਸਗੋਂ ਉਸ ਨੂੰ ਪਾਵਰਕਾਮ ਵਲੋਂ 4 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਲਾਹਾ ਦਿੱਤਾ ਜਾਵੇਗਾ। ਉਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੀ ਫ਼ੀਡਰ ਵਿਚ ਇਸ ਸਕੀਮ ਦਾ 80 ਫ਼ੀਸਦੀ ਕਿਸਾਨ ਲਾਹਾ ਲੈਂਦੇ ਹਨ ਤਾਂ ਉਸ ਫ਼ੀਡਰ ਨੂੰ ਰੋਜ਼ਾਨਾਂ 8 ਘੰਟੇ ਦਿੱਤੀ ਜਾਣ ਵਾਲੀ ਬਿਜਲੀ ਸਪਲਾਈ ਵਧਾ ਕੇ 10 ਘੰਟੇ ਕਰ ਦਿੱਤੀ ਜਾਵੇਗੀ।

ਇਸ ਸਕੀਮ ਤਹਿਤ ਜ਼ਿਲੇ ਦੇ ਭਗਤਾ ਭਾਈਕਾ ਸਬ ਡਵੀਜ਼ਨ ਅਧੀਨ ਪੈਂਦੇ ਖੇਤੀਬਾੜੀ ਪਾਵਰ ਸਪਲਾਈ ਕਰਨ ਵਾਲੇ 12 ਫ਼ੀਡਰਾਂ ਜਿਵੇਂ ਕਿ ਗੁਰੂਸਰ, ਦਿਆਲਪੁਰਾ ਮਿਰਜ਼ਾ, ਧੁੰਦਰਾ, ਡੇਰਾਨਾਗੇਵਾਲ, ਦੱਲੂਵਾਲਾ, ਆਰਾਮਸਰ ਸਾਹਿਬ, ਮੁੰਜਰਾਵਾਲਾ, ਮਾਨ ਸਿੰਘ ਵਾਲਾ, ਮਲੂਕਾ, ਕੋਠਾਗੁਰੂ, ਕੇਸਰ ਸਿੰਘ ਵਾਲਾ ਅਤੇ ਜਲਾਲ ਅਧੀਨ ਪੈਂਦੇ ਲਗਭਗ 1500 ਖ਼ਪਤਕਾਰ ਲਾਹਾ ਲੈ ਸਕਣਗੇ। ਕਿਸਾਨਾਂ ਦਾ ਕਹਿਣਾ ਹੈ ਕੀ ਵਿਭਾਗ ਵਲੋਂ ਟਿਊਬਵੈੱਲ ਤੇ ਸਬਸਿਡੀ ਬੰਦ ਕਰਨ ਦੇ ਯਤਨ ਹਨ,

ਰਾਮ ਰਹੀਮ ਨੂੰ ਜ਼ਮਾਨਤ ਬਾਰੇ ਭਗਵੰਤ ਮਾਨ ਦੀ ਵੱਖਰੀ ਰਾਏ, ਦਿੱਤਾ ਵੱਡਾ ਬਿਆਨ…

ਬਲਾਤਕਾਰ ਦੇ ਦੋਸ਼ਾਂ ਵਿਚ ਜੇਲ੍ਹ ਵਿਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਜ਼ਮਾਨਤ ਬਾਰੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਜੇ ਉਹ ਜ਼ਮਾਨਤ ਦਾ ਹੱਕਦਾਰ ਹੈ ਤਾਂ ਅਦਾਲਤ ਜ਼ਮਾਨਤ ਦੇ ਦੇਵੇਗੀ। ਮੈਂ ਕੋਈ ਜੱਜ ਨਹੀਂ ਹਾਂ। ਅਸਲ ਵਿਚ ਭਗਵੰਤ ਮਾਨ ਨੂੰ ਸਵਾਲ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਪਾਰਟੀ ਡੇਰਾ ਮੁਖੀ ਨੂੰ ਜ਼ਮਾਨਤ ਦੇਣ ਦੇ ਹੱਕ ਵਿਚ ਹੈ ਜਾਂ ਨਹੀਂ। ਇਸ ਉੱਤੇ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ। ਇਸ ਲਈ ਉਹ ਅਜਿਹੇ ਮੁੱਦੇ ਉੱਤੇ ਕੁੱਝ ਨਹੀਂ ਕਹੇਗੀ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਦਾ ਹੱਕ ਬਣਦਾ ਹੋਵੇਗਾ ਤਾਂ ਅਦਾਲਤ ਉਸ ਨੂੰ ਜ਼ਮਾਨਤ ਦੇ ਦੇਵੇਗੀ। ਦੱਸ ਦਈਏ ਕਿ ਇਨ੍ਹੀਂ ਦਿਨੀਂ ਡੇਰਾ ਮੁਖੀ ਨੂੰ ਜ਼ਮਾਨਤ ਦੇਣ ਦਾ ਮਾਮਲਾ ਭਖਿਆ ਹੋਇਆ ਹੈ। ਚਰਚਾ ਹੈ ਕਿ ਹਰਿਆਣਾ ਦੀ ਭਾਜਪਾ ਸਰਕਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਨੂੰ ਬਾਹਰ ਲਿਆ ਸਕਦੀ ਹੈ ।

ਤਾਜ਼ਾ ਵੱਡੀ ਖਬਰ:ਆਟਾ-ਦਾਲ ਸਕੀਮ ਦਾ ਫਾਇਦਾ ਲੈਣ ਵਾਲੇ ਲੋਕਾਂ ਲਈ ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ,ਦੇਖੋ ਪੂਰੀ ਖਬਰ

ਕੇਂਦਰ ਸਰਕਾਰ ਨੇ ਦੇਸ਼ ਵਿੱਚ ‘ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ’ ਵਿਵਸਥਾ ਸ਼ੁਰੂ ਕਰਨ ਲਈ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 30 ਜੂਨ 2020 ਤਕ ਦਾ ਸਮਾਂ ਦਿੱਤਾ ਹੈ। ਇਸ ਵਿਵਸਥਾ ਦੇ ਤਹਿਤ ਕੋਈ ਵੀ ਲਾਭਕਾਰੀ ਦੇਸ਼ ਭਰ ਵਿੱਚ ਕਿਤਿਓਂ ਵੀ ਵਾਜਬ ਕੀਮਤ ‘ਤੇ ਰਾਸ਼ਨ ਖਰੀਦ ਸਕਦਾ ਹੈ।ਖਾਧ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਅਗਲੇ ਸਾਲ 30 ਜੂਨ, 2020 ਤਕ ਪੂਰੇ ਦੇਸ਼ ਵਿੱਚ ‘ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ’ ਵਿਵਸਥਾ ਬਿਨਾਂ ਕਿਸੇ ਦੇਰੀ ਦੇ ਲਾਗੂ ਕਰ ਦਿੱਤੀ ਜਾਏਗੀ। ਉਨ੍ਹਾਂ ਇਸ ਬਾਬਤ ਸੂਬਿਆਂ ਨੂੰ ਤੇਜ਼ੀ ਨਾਲ ਕੰਮ ਕਰਨ ਲਈ ਚਿੱਠੀਆਂ ਲਿਖੀਆਂ ਹਨ।ਉਨ੍ਹਾਂ ਕਿਹਾ ਕਿ ਤਾਮਿਲਨਾਡੂ, ਪੰਜਾਬ, ਉੜੀਸਾ ਤੇ ਮੱਧ ਪ੍ਰਦੇਸ਼ ਸਮੇਤ 11 ਸੂਬਿਆਂ ਵਿੱਚ ਰਾਸ਼ਨ ਕਾਰਡ ਧਾਰਕਾਂ ਲਈ ਸੂਬੇ ਅੰਦਰ ਇੱਕ ਥਾਂ ਤੋਂ ਦੂਜੇ ਥਾਂ ‘ਤੇ ਜਾਣ ਦੀ ਸਥਿਤੀ ਵਿੱਚ ਸਸਤਾ ਰਾਸ਼ਨ ਮਿਲਣਾ ਆਸਾਨ ਹੋਏਗਾ। ਇਨ੍ਹਾਂ ਸੂਬਿਆਂ ਵਿੱਚ ਰਾਸ਼ਨ ਦੀਆਂ ਦੁਕਾਨਾਂ ਵਿੱਚ ਪੁਆਇੰਟ ਆਫ ਸੇਲ (POS) ਮਸ਼ੀਨਾਂ ਪਹਿਲਾਂ ਹੀ ਲੱਗੀਆਂ ਹੋਈਆਂ ਹਨ ਜਿਸ ਨਾਲ ਲੋਕਾਂ ਨੂੰ ਹੋਰ ਆਸਾਨੀ ਨਾਲ ਰਾਸ਼ਨ ਉਪਲਬਧ ਹੋ ਸਕੇਗਾ ਤੇ ਲੋਕਾਂ ਵਿਚ ਸਰਕਾਰ ਦੇ ਇਸ ਕਦਮ ਦੀ ਕਾਫੀ ਪ੍ਰਸ਼ੰਸ਼ਾ ਵੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਸੂਬੇ ਵਿਚ ਖੁਸ਼ੀ ਦਾ ਮਹੌਲ ਬਣਿਆਂ ਹੋਇਆ ਹੈ ਤੇ ਲੋਕਾਂ ਵੱਲੋਂ ਇਸ ਕਦਮ ਦੀ ਸਿਫਤ ਕਰਕੇ ਸਰਕਾਰ ਦੇ ਕੰਮ ਨੂੰ ਇੱਕ ਚੰਗੀ ਪਹਿਲ ਦੱਸਿਆ ਹੈ ਇਸ ਸਕੀਮ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਤੇ ਲੋਕ ਆਪਣਾ ਰਾਸ਼ਨ ਆਸਾਨੀ ਨਾਲ ਲੈ ਸਕਣਗੇ ਤੇ ਉਹਨਾਂ ਨੂੰ ਰਾਸ਼ਨ ਲੈਣ ਵਿਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਜਿਸ ਕਰਕੇ ਇਹ ਸਕੀਮ ਲੋਕਾਂ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ | ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਸਭ ਤੋਂ ਪਹਿਲਾਂ ਦੇਖਣੀ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤੇ ਨਾਲ ਹੀ ਫੋਲੋ ਕਰੋ

ਤਾਂ ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰਾਂ ਦਿੱਤੀ ਜਾਵੇਗੀ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਰਾਮ ਰਹੀਮ ਦੀ ਪੈਰੋਲ ਖ਼ਿਲਾਫ਼ ਡਟੀ ਮਨੁੱਖੀ ਅਧਿਕਾਰ ਸੰਸਥਾ ਜਾਣੋ ਪੂਰਾ ਮਾਮਲਾ

ਬਲਾਤਕਾਰ ਤੇ ਕਤਲ ਦੇ ਦੋਸ਼ਾਂ ਵਿੱਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਖੇਤੀ ਕਰਨ ਲਾਈ ਪੈਰੋਲ ਦੀ ਅਰਜ਼ੀ ਲਾਈ ਸੀ ਜਿਸ ਖ਼ਿਲਾਫ਼ ਮਨੁੱਖੀ ਅਧਿਕਾਰ ਸੰਗਠਨ ਨੇ ਹਾਈਕੋਰਟ ਤਕ ਪਹੁੰਚ ਕਰਨ ਦੀ ਗੱਲ ਕਹੀ ਹੈ। ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਰਾਮ ਰਹੀਮ ਨੂੰ ਪੈਰੋਲ ਮਿਲਣ ਨਾਲ ਗਵਾਹਾਂ ਨੂੰ ਖ਼ਤਰਾ ਹੋਏਗਾ ਤੇ ਰਾਮ ਰਹੀਮ ਖ਼ਿਲਾਫ਼ CBI ਵਿੱਚ ਚੱਲ ਰਹੇ ਦੋਵਾਂ ਮਾਮਲਿਆਂ ‘ਤੇ ਵੀ ਅਸਰ ਪਏਗਾ। ਮਨੁੱਖੀ ਅਧਿਕਾਰ ਇੰਟਰਨੈਸ਼ਨਲ ਵਿੰਗ ਨੇ ਕਿਹਾ ਕਿ ਜੇ ਹਰਿਆਣਾ ਸਰਕਾਰ ਪੈਰੋਲ ਨੂੰ ਮਨਜ਼ੂਰ ਕਰਦੀ ਹੈ ਤਾਂ ਉਹ ਹਾਈਕੋਰਟ ਵਿੱਚ ਚੁਣੌਤੀ ਦੇਵੇਗੀ। ਸੰਗਠਨ ਨੇ ਕਿਹਾ ਹੈ ਕਿ ਹਰਿਆਣਾ ਦੀ ਖੱਟਰ ਸਰਕਾਰ ਨੂੰ ਪੈਰੋਲ ਦੀ ਜਾਂਚ ਨੂੰ ਅਗਾਂਹ ਲੈ ਕੇ ਜਾਣ ਦੀ ਬਜਾਏ ਤੁਰੰਤ ਇਸ ਨੂੰ ਰੱਦ ਕਰ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਰਾਮ ਰਹੀਮ ਦੇ ਕਈ ਕੇਸ ਹਾਲੇ ਵੀ ਪੈਂਡਿੰਗ ਪਏ ਹਨ, ਜੇ ਉਹ ਬਾਹਰ ਆਉਂਦਾ ਹੈ ਤਾਂ ਉਸ ਨਾਲ ਗਵਾਹਾਂ ਨੂੰ ਖ਼ਤਰਾ ਹੋ ਸਕਦਾ ਹੈ। ਦੱਸ ਦੇਈਏ ਹਰਿਆਣਾ ਦੇ ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਦਾ ਕਹਿਣਾ ਹੈ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਜਾਵੇਗੀ। ਪੰਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਸਾ ਤੋਂ ਰਿਪੋਰਟ ਆਉਣ ਦਾ ਇੰਤਜ਼ਾਰ ਹੈ, ਜਦ ਉਹ ਰਿਪੋਰਟ ਆ ਜਾਵੇਗੀ, ਉਹ ਰਾਮ ਰਹੀਮ ਨੂੰ ਪੈਰੋਲ ਦੇ ਦੇਣਗੇ।

ਜੇਲ੍ਹ ਮੰਤਰੀ ਨੇ ਇਹ ਵੀ ਦੱਸਿਆ ਕਿ ਰਾਮ ਰਹੀਮ ਲਈ ਰੋਜ਼ਾਨਾ ਹਾਜ਼ਰੀ ਲਵਾਉਣਾ ਵੀ ਲਾਗੂ ਕੀਤਾ ਜਾ ਸਕਦਾ ਹੈ, ਤਾਂ ਜੋ ਉਹ ਵਿਦੇਸ਼ ਨਾ ਭੱਜ ਸਕੇ।

ਰਾਮ ਰਹੀਮ ਜਲਦ ਹੋਵੇਗਾ ਜੇਲ੍ਹ ‘ਚੋਂ ਬਾਹਰ, ਖੱਟਰ ਦੇ ਮੰਤਰੀ ਨੇ ਦਿੱਤਾ ਵੱਡਾ ਬਿਆਨ

ਪਹਿਲਾਂ ਤੋਂ ਹੀ ਬਲਾਤਕਾਰੀ ਤੇ ਕਾਤਲ ਰਾਮ ਰਹੀਮ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਲਈ ਝੁਕੀ ਹੋਈ ਖੱਟਰ ਸਰਕਾਰ ਦੇ ਮੰਤਰੀ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਹਰਿਆਣਾ ਦੇ ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਦਾ ਕਹਿਣਾ ਹੈ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਜਾਵੇਗੀ। ਪੰਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਸਾ ਤੋਂ ਰਿਪੋਰਟ ਆਉਣ ਦਾ ਇੰਤਜ਼ਾਰ ਹੈ, ਜਦ ਉਹ ਰਿਪੋਰਟ ਆ ਜਾਵੇਗੀ, ਉਹ ਰਾਮ ਰਹੀਮ ਨੂੰ ਪੈਰੋਲ ਦੇ ਦੇਣਗੇ। ਜੇਲ੍ਹ ਮੰਤਰੀ ਨੇ ਇਹ ਵੀ ਦੱਸਿਆ ਕਿ ਰਾਮ ਰਹੀਮ ਲਈ ਰੋਜ਼ਾਨਾ ਹਾਜ਼ਰੀ ਲਵਾਉਣ ਵੀ ਲਾਗੂ ਕੀਤਾ ਜਾ ਸਕਦਾ ਹੈ, ਤਾਂ ਜੋ ਉਹ ਵਿਦੇਸ਼ ਨਾ ਭੱਜ ਸਕੇ।

ਕ੍ਰਿਸ਼ਨ ਲਾਲ ਪੰਵਾਰ ਨੇ ਫਿਰ ਤੋਂ ਕਾਨੂੰਨ ਵਿੱਚ ਮੌਜੂਦ ਸਹੂਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਮ ਰਹੀਮ ਜਾਂ ਜੇਲ੍ਹ ਵਿੱਚ ਕੋਈ ਵੀ ਕੈਦੀ ਹੋਵੇ, ਇੱਕ ਸਾਲ ਬਾਅਦ ਉਸ ਨੂੰ ਪੈਰੋਲ ਦਾ ਅਧਿਕਾਰ ਹੈ, ਜਿਸ ਦੌਰਾਨ ਉਹ ਆਪਣੇ ਘਰ ਦੇ ਕੰਮ-ਕਾਰ ਕਰ ਸਕਦਾ ਹੈ। ਚੋਣਾਂ ਤੋਂ ਪਹਿਲਾਂ ਰਾਮ ਰਹੀਮ ਦੀ ਰਿਹਾਈ ਕਰਵਾਉਣ ਲਈ ਲਗਾਤਾਰ ਕਾਰਜਸ਼ੀਲ ਖੱਟਰ ਸਰਕਾਰ ਦੇ ਮੰਤਰੀ ਨੇ ਇਸ ਪ੍ਰਚਾਰ ਨੂੰ ਵਿਰੋਧੀਆਂ ਦੀ ਸਾਜ਼ਿਸ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਤੇ ਵਿਰੋਧ ਦੋਵੇਂ ਹੀ ਖ਼ਤਮ ਹੋ ਚੁੱਕੇ ਹਨ।

ਖ਼ਤਰੇ ਦੀ ਘੰਟੀ! ਖੇਤੀ ਲਾਇਕ ਵੀ ਨਹੀਂ ਰਿਹਾ ਪੰਜਾਬ ਦਾ ਧਰਤੀ ਹੇਠਲਾ ਪਾਣੀ

ਪੰਜਾਬ ਜਿੱਥੇ ਲਗਾਤਾਰ ਘੱਟਦੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਉੱਥੇ ਹੀ ਹੁਣ ਇਸ ਪਾਣੀ ਦੀ ਗੁਣਵੱਤਾ ਵੀ ਖ਼ਤਰੇ ਵਿੱਚ ਪੈ ਗਈ ਹੈ। ਪੰਜਾਬ ਦਾ ਪਾਣੀ ਹੁਣ ਖੇਤੀ ਲਈ ਵੀ ਸਹੀ ਰਹੀ ਰਿਹਾ, ਇਹ ਖੁਲਾਸਾ ਖੇਤੀ ਵਿਭਾਗ ਵੱਲੋਂ ਕੀਤੀ ਪਾਣੀ ਦੀ ਜਾਂਚ ਵਿੱਚ ਹੋਇਆ ਹੈ। ਇਸ ਵਾਰ ਜਦ ਬਰਨਾਲਾ ਜ਼ਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਨੇ ਫ਼ਸਲਾਂ ਨੂੰ ਸਿੰਜਣ ਵਾਲੇ ਪਾਣੀ ਦੀ ਗੁਣਵੱਤਾ ਜਾਂਚੀ ਤਾਂ ਇਸ ਵਿੱਚ ਪਿਛਲੇ ਸਾਲ ਤੋਂ ਕੋਈ ਸੁਧਾਰ ਨਹੀਂ ਦੇਖਿਆ ਗਿਆ। ਜ਼ਿਲ੍ਹੇ ਵਿੱਚ ਇਸ ਵਰ੍ਹੇ ਖੇਤੀ ਵਿਭਾਗ ਨੇ ਹੁਣ ਤਕ ਪਾਣੀ ਦੇ 217 ਨਮੂਨਿਆਂ ਦੀ ਜਾਂਚ ਕੀਤੀ, ਜਿਸ ਵਿੱਚੋਂ ਸਿਰਫ਼ 59 ਯਾਨੀ ਧਰਤੀ ਹੇਠਲੇ ਪਾਣੀ ਦੇ 29 ਫ਼ੀਸਦੀ ਸੈਂਪਲ ਹੀ ਖ਼ੇਤੀਯੋਗ ਪਾਏ ਗਏ। ਵਿਭਾਗ ਵਲੋਂ ਪਾਣੀ ਦੀ ਗੁਣਵੱਤਾ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਵੰਡ ਵਿੱਚ 59 ਸੈਂਪਲ ਪਹਿਲੇ ਪੱਧਰ, 77 ਸੈਂਪਲ ਦੂਜੇ ਦਰਜੇ ਅਤੇ 64 ਸੈਂਪਲ ਤੀਜੇ ਦਰਜੇ ਵਿੱਚ ਆਏ ਹਨ। ਪਹਿਲਾ ਦਰਜੇ ਨੂੰ ਹੀ ਖੇਤੀਯੋਗ ਮੰਨਿਆ ਗਿਆ ਹੈ। ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਦੂਜੇ ਅਤੇ ਤੀਜੇ ਦਰਜੇ ਵਿੱਚ ਆਉਣ ਵਾਲੇ ਪਾਣੀ ਵਿੱਚ ਰੂੜੀ ਖਾਦ ਅਤੇ ਜਿਪਸਮ ਮਿਲਾ ਕੇ ਸਿੰਜਾਈ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ 17 ਸੈਂਪਲ ਖ਼ੇਤੀਯੋਗ ਸਹੀ ਨਹੀਂ ਹਨ, ਭਾਵ ਇਹ ਸੈਂਪਲ ਫ਼ੇਲ੍ਹ ਸਾਬਤ ਹੋਏ ਹਨ। ਫ਼ੇਲ੍ਹ ਹੋਏ ਸੈਂਪਲਾਂ ਵਾਲਾ ਪਾਣੀ ਫ਼ਸਲਾਂ ਨੂੰ ਉਗਾਉਣ ਦੇ ਯੋਗ ਨਹੀਂ ਰਿਹਾ। ਖੇਤੀ ਮਾਹਰਾਂ ਨੇ ਦੱਸਿਆ ਕਿ ਜਿਸ ਪਾਣੀ ਵਿੱਚ ਸੋਡੀਅਮ ਦੀ ਮਾਤਰਾ ਹੱਦ ਤੋਂ ਵੱਧ ਹੋ ਜਾਂਦੀ ਹੈ, ਉਹ ਪਾਣੀ ਵਰਤੋਂ ਯੋਗ ਨਹੀਂ ਰਹਿੰਦਾ।

ਘੱਟ ਸੋਡੀਅਮ ਵਾਲੇ ਪਾਣੀ ਵਿੱਚ ਜਿਪਸਮ ਅਤੇ ਹੋਰ ਖ਼ਾਦ ਦਾ ਪ੍ਰਯੋਗ ਕਰਕੇ ਖ਼ੇਤੀਯੋਗ ਕੀਤਾ ਜਾ ਸਕਦਾ ਹੈ।

ਲੁਧਿਆਣਾ ਜੇਲ੍ਹ ਕਾਂਡ ਤੋਂ ਬਾਅਦ ਹੁਣ ਸਿਵਲ ਹਸਪਤਾਲ ‘ਚੋਂ ਹਵਾਲਾਤੀ ਫਰਾਰ, 3 ਪੁਲਿਸ ਮੁਲਾਜ਼ਮਾਂ ‘ਤੇ ਡਿੱਗੀ ਗਾਜ

ਸਿਵਲ ਹਸਪਤਾਲ ‘ਚੋਂ ਹਵਾਲਾਤੀ ਫਰਾਰ, 3 ਪੁਲਿਸ ਮੁਲਾਜ਼ਮਾਂ ‘ਤੇ ਡਿੱਗੀ ਗਾਜ , ਸਥਾਨਕ ਸਿਵਲ ਹਸਪਤਾਲ ਵਿੱਚ ਬਣੇ ਕੈਦੀ ਵਾਰਡ ਵਿੱਚ ਬੰਦ ਹਵਾਲਾਤੀ ਫਰਾਰ ਹੋ ਗਿਆ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਇਸ ਮਾਮਲੇ ਸਬੰਧੀ ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਸਖ਼ਤ ਕਾਰਵਾਈ ਕਰਦਿਆਂ ਇੱਕ ਹੈਡ ਕਾਂਸਟੇਬਲ ਤੇ 2 ਹੋਮ ਗਾਰਡ ਦੇ ਜਵਾਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਦਰਅਸਲ, ਬਠਿੰਡਾ ਦੇ ਰਾਮਾ ਮੰਡੀ ਸਥਿਤ ਗੁਰਦੁਆਰਾ ਸਾਹਿਬ ਵਿੱਚ ਇੱਕ ਗ੍ਰੰਥੀ ਦਾ ਕਤਲ ਹੋ ਗਿਆ ਸੀ ਜਿਸ ਦੇ ਇਲਜ਼ਾਮ ਵਿੱਚ ਪਰਮਜੀਤ ਸਿੰਘ ਨੂੰ ਧਾਰਾ 302 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਕੁਝ ਸੱਟਾਂ ਲੱਗਣ ਕਰਕੇ ਉਸ ਨੂੰ 21 ਜੂਨ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਪਰ ਦੇਰ ਰਾਤ ਪਰਮਜੀਤ ਪੁਲਿਸ ਮੁਲਾਜ਼ਮਾਂ ਨੂੰ ਝਕਾਨੀ ਦੇ ਕੇ ਫਰਾਰ ਹੋ ਗਿਆ। ਇਸ ਸਬੰਧੀ ਡਾਕਟਰਾਂ ਨੇ ਕਿਹਾ ਕਿ ਕੱਲ੍ਹ ਤਕ ਤਾਂ ਉਨ੍ਹਾਂ ਕੋਲ ਮਰੀਜ਼ ਸੀ ਪਰ ਜਦੋਂ ਅੱਜ ਸਵੇਰੇ ਉਸ ਨੂੰ ਵੇਖਿਆ ਗਿਆ ਤਾਂ ਉਹ ਵਾਰਡ ਵਿੱਚ ਮੌਜੂਦ ਨਹੀਂ ਸੀ। ਉਸ ਨੂੰ 2 ਸੱਟਾਂ ਲੱਗੀਆਂ ਸੀ ਤੇ ਉਸ ਨੂੰ ਤਲਵੰਡੀ ਸਾਬੋ ਤੋਂ ਇੱਥੇ ਲਿਆਂਦਾ ਗਿਆ ਸੀ।

ਲੁਧਿਆਣਾ : ਜੇਲ੍ਹ ਦੀ ਦੀਵਾਰ ਟੱਪ ਕੇ ਫ਼ਰਾਰ ਕੈਦੀਆਂ ਦਾ ਵਾਇਰਲ ਵੀਡੀਓ ਇਸ ਪੋਸਟ ਦੇ ਅਖੀਰ ਵਿੱਚ ਜਾ ਕੇ ਦੇਖੋ ਕਿਵੇਂ ਕੈਦੀ ਕੰਧ ਟੱਪ ਰਹੇ ਹਨ ਚੰਡੀਗੜ੍ਹ: ਜੇਲ੍ਹਾਂ ਦੇ ਮਾੜੇ ਪ੍ਰਬੰਧ ‘ਤੇ ਕਾਂਗਰਸ ਅਕਸਰ ਪਿਛਲੀ ਬਾਦਲ ਸਰਕਾਰ ਨੂੰ ਘੇਰਦੀ ਸੀ ਪਰ ਕੈਪਟਨ ਸਰਕਾਰ ਦੇ ਢਾਈ ਸਾਲ ਬਾਅਦ ਵੀ ਜੇਲ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਹੁਣ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਅਸਤੀਫੇ ਦੀ ਮੰਗ ਉੱਠੀ ਤਾਂ ਉਨ੍ਹਾਂ ਫਿਰ ਪਿਛਲੀ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਦੱਸ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲ ਰਾਜ ਦੇ ਮਾੜੇ ਪ੍ਰਬੰਧਾਂ ਕਰਕੇ ਹੀ ਜੇਲ੍ਹਾਂ ਦਾ ਭੱਠਾ ਬੈਠਿਆ ਹੈ।

ਦਰਅਸਲ ਜੇਲ੍ਹਾਂ ਵਿੱਚ ਨਸ਼ਿਆਂ ਤੇ ਮੋਬਾਈਲ ਫੋਨ ਦੀ ਸਮੱਸਿਆ ਦਾ ਕੈਪਟਨ ਸਰਕਾਰ ਵੀ ਕੋਈ ਹੱਲ਼ ਨਹੀਂ ਕੱਢ ਸਕੀ। ਜੇਲ੍ਹਾਂ ਵਿੱਚ ਨਸ਼ਿਆਂ ਦੇ ਕਾਰੋਬਾਰ ਦੀਆਂ ਵੀ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ। ਜੇਲ੍ਹ ਦੀ ਸੁਰੱਖਿਆ ਦੀ ਪੋਲ ਤਾਂ ਇੱਥੋਂ ਹੀ ਖੁੱਲ੍ਹ ਜਾਂਦੀ ਹੈ ਕਿ ਕੈਦੀ ਸ਼ਰੇਆਮ ਫੇਸਬੁੱਕ ‘ਤੇ ਲਾਈਵ ਹੋ ਰਹੇ ਹਨ। ਕੱਲ੍ਹ ਵੀ ਲੁਧਿਆਣਾ ਵਿੱਚ ਕੈਦੀਆਂ ਨੇ ਹਿੰਸਕ ਝੜਪ ਨੂੰ ਫੇਸਬੁੱਕ ‘ਤੇ ਲਾਈਵ ਕੀਤਾ। ਸਰਕਾਰ ‘ਤੇ ਸਵਾਲ ਇਸ ਲਈ ਵੀ ਉੱਠਦਾ ਹੈ ਕਿਉਂਕਿ ਜੇਲ੍ਹਾਂ ਵਿੱਚ ਪੂਰਾ ਸਟਾਫ ਹੀ ਨਹੀਂ। ਇਸ ਦੀ ਪੋਲ ਵੀ ਲੁਧਿਆਣਾ ਜੇਲ੍ਹ ਨੇ ਹੀ ਖੋਲ੍ਹੀ ਹੈ। ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਵੀਰਵਾਰ ਨੂੰ ਜਦੋਂ ਜੇਲ੍ਹ ਵਿੱਚ ਬੰਦ 3200 ਕੈਦੀਆਂ ਤੇ ਹਵਾਲਾਤੀਆਂ ਨੇ ਹੰਗਾਮਾ ਕੀਤਾ ਤਾਂ ਉਸ ਵੇਲੇ ਉਨ੍ਹਾਂ ਦੀ ਸੁਰੱਖਿਆ ਲਈ ਸਿਰਫ਼ 18 ਮੁਲਾਜ਼ਮ ਆਨ ਡਿਊਟੀ ਸਨ, ਜਿਨ੍ਹਾਂ ਕੋਲ ਹਥਿਆਰ ਵੀ ਨਾਮਾਤਰ ਸਨ। ਪੁਰਾਣੇ ਹਥਿਆਰਾਂ ਤੇ ਡੰਡਿਆਂ ਨਾਲ ਲੈਸ ਮੁਲਾਜ਼ਮ ਭੜਕੇ ਕੈਦੀਆਂ ਨੂੰ ਕਾਬੂ ਨਹੀਂ ਕਰ ਪਾਏ, ਇਸੇ ਲਈ ਕੁਝ ਹੀ ਮਿੰਟਾਂ ਵਿਚ ਕੈਦੀਆਂ ਤੇ ਹਵਾਲਾਤੀਆਂ ਨੇ ਜੇਲ੍ਹ ’ਤੇ ਕਬਜ਼ਾ ਕਰ ਲਿਆ ਸੀ।
ਜੇਲ੍ਹ ਪ੍ਰਸ਼ਾਸਨ ਮੁਤਾਬਕ ਲੁਧਿਆਣਾ ਕੇਂਦਰੀ ਜੇਲ੍ਹ ’ਚ ਮੌਜੂਦਾ ਸਮੇਂ ਵਿੱਚ 3200 ਦੇ ਕਰੀਬ ਕੈਦੀ ਹਨ, ਜਿਨ੍ਹਾਂ ’ਚ 150 ਦੇ ਕਰੀਬ ਖ਼ਤਰਨਾਕ ਕੈਦੀ ਹਨ, ਜੋ ਗੈਂਗਸਟਰ ਜਾਂ ਫਿਰ ਗੈਂਗਸਟਰ ਦੇ ਨੇੜੇ ਦੇ ਸਾਥੀ ਹਨ। ਇਨ੍ਹਾਂ ਕੈਦੀਆਂ ਦੀ ਸੁਰੱਖਿਆ ਲਈ, ਪੁਲਿਸ ਕੋਲ ਸਿਰਫ਼ 150 ਦੇ ਕਰੀਬ ਮੁਲਾਜ਼ਮ ਹਨ, ਜੋ ਤਿੰਨ ਸ਼ਿਫਟਾਂ ’ਚ ਕੰਮ ਕਰਦੇ ਹਨ। ਵੀਰਵਾਰ ਸਵੇਰੇ ਜਿਸ ਵੇਲੇ ਹੰਗਾਮਾ ਹੋਇਆ ਤਾਂ ਸਾਰੇ ਕੈਦੀਆਂ ਦੀ ਸੁਰੱਖਿਆ ਸਿਰਫ਼ 18 ਮੁਲਾਜ਼ਮਾਂ ਦੇ ਹੱਥ ਵਿੱਚ ਸੀ।

ਪੰਜਾਬ ਸਰਕਾਰ ਨੇ ਕੱਢੀ ਅਜਿਹੀ ਨਵੀਂ ਸਕੀਮ ਕਿ ਸਿਰਫ਼ 10000 ਰੁ. ਦੇਕੇ ਬਣੋ ਇੱਕ ਏਕੜ ਜ਼ਮੀਨ ਦੇ ਮਾਲਕ

ਪੰਜਾਬ ਸਰਕਾਰ ਨੇ ਰਾਜ ਦੀ ਛੇ ਹਜਾਰ ਏਕੜ ਜ਼ਮੀਨ ਨੂੰ ਉਨ੍ਹਾਂ ਲੋਕਾਂ ਦੇ ਨਾਮ ਉੱਤੇ ਕਰਣ ਦਾ ਫੈਸਲਾ ਕਰ ਲਿਆ ਹੈ ਜੋ ਇਸ ਜਮੀਨਾਂ ਉੱਤੇ ਕਾਬਿਜ ਹਨ । ਇਹ ਜ਼ਮੀਨ ਵੱਖਰੀਆਂ ਜਾਤੀਆਂ ਦੇ ਕੋਲ ਹੈ ਜੋ ਲੰਬੇ ਸਮੇ ਤੋਂ ਇਸ ਉੱਤੇ ਖੇੇੇੇਤੀ ਕਰ ਰਹੀਆ ਹਨ ,ਪਰ ਇਨ੍ਹਾਂ ਦੇ ਕੋਲ ਮਾਲਿਕਾਨਾ ਹੱਕ ਨਹੀਂ ਹੈ । ਇਹ ਸਾਰੀਆਂ ਜਾਤੀਆਂ 1947 ਵਿੱਚ ਵੰਡ ਦੇ ਬਾਅਦ ਪਾਕਿਸਤਾਨ ਤੋਂ ਭਾਰਤ ਵਿੱਚ ਆਈਆਂ ਸੀ ਅਤੇ ਇੱਥੇ ਉਨ੍ਹਾਂ ਨੇ ਇਹਨਾਂ ਜਮੀਨਾਂ ਉੱਤੇ ਖੇਤੀ ਕਰਣੀ ਸ਼ੁਰੂ ਕਰ ਦਿੱਤੀ ਸੀ । ਉਦੋਂ ਤੋਂ ਇਹ ਜਮੀਨਾਂ ਉਨ੍ਹਾਂ ਦੇ ਕਬਜੇ ਵਿੱਚ ਹਨ । ਆਉਣ ਵਾਲੇ ਵਿਧਾਨਸਭਾ ਸਤਰ ਵਿੱਚ ਪ੍ਰਦੇਸ਼ ਸਰਕਾਰ ਦ ਪੰਜਾਬ ਭੋਂਡੇਦਾਰ,ਬੂਟੇਮਾਰ, ਦੋਹਲੀਦਾਰ,ਇੰਸਾਰ ਮਿਆਦੀ, ਮੁਕਾਰੀਦਾਰ, ਮੰਧੀਮਾਰ, ਪੁਨਾਹੀਕਦਮੀ, ਸੌਂਝੀਦਾਰ ਬਿਲ 2019 ਲਿਆਉਣ ਜਾ ਰਹੀ ਹੈ ।ਦੱਸਿਆ ਜਾਂਦਾ ਹੈ ਕਿ ਸਰਕਾਰ ਇਸਦੇ ਲਈ ਇਨ੍ਹਾਂ ਤੋਂ ਕਰੀਬ ਦਸ ਹਜਾਰ ਰੁਪਏ ਪ੍ਰਤੀ ਏਕਡ਼ ਲਵੇਂਗੀ ਅਤੇ ਜਮੀਨਾਂ ਦਾ ਮਾਲਿਕਾਨਾ ਹੱਕ ਦੇ ਦਿੱਤਾ ਜਾਵੇਗਾ ।ਮੰਤਰੀ ਸੁਖਬਿੰਦਰ ਸਰਕਾਰਿਆ ਨੇ ਦੱਸਿਆ ਕਿ ਪੰਜਾਬ ਵਿੱਚ ਅਜਿਹੀ 6000 ਏਕੜ ਜ਼ਮੀਨ ਹੈ ਜਿਨ੍ਹਾਂ ਉੱਤੇ ਅਜਿਹੇ ਸੱਤ ਹਜਾਰ ਲੋਕ ਕਾਬਿਜ ਹਨ ।ਹਾਲਾਂਕਿ ਇਨ੍ਹਾਂ ਦੇ ਕੋਲ ਜਮੀਨਾਂ ਦੇ ਮਾਲਿਕਾਨਾ ਹੱਕ ਨਹੀਂ ਹੈ, ਇਸਲਈ ਲੋਨ ਆਦਿ ਮਿਲਣ ਵਿੱਚ ਦਿੱਕਤਾਂ ਆਉਂਦੀਆ ਹਨ । ਸਰਕਾਰਿਆ ਨੇ ਇਹ ਬਿਲ ਤਿਆਰ ਕੀਤਾ ਸੀ,ਪਰ ਹੁਣ ਉਨ੍ਹਾਂ ਦਾ ਵਿਭਾਗ ਬਦਲਿਆ ਗਿਆ ਹੈ ।

ਇਸ ਤਰ੍ਹਾਂ ਦੀ ਸਮੱਸਿਆ ਕਈ ਹੋਰ ਪ੍ਰਦੇਸ਼ਾ ਵਿੱਚ ਵੀ ਹਨ । ਕਈ ਸਾਲਾਂ ਤੋਂ ਲੋਕ ਸਰਕਾਰੀ ਜਮੀਨਾਂ ਉੱਤੇ ਖੇਤੀ ਕਰ ਰਹੇ ਹਨ । ਅੱਜ ਜਮੀਨਾਂ ਮਹਿੰਗੀਆ ਹੋਣ ਦੇ ਕਾਰਨ ਭੂ ਮਾਫਿਆ ਦੇ ਨਿਸ਼ਾਨੇ ਉੱਤੇ ਹਨ । ਖਾਸਤੌਰ ਉੱਤੇ ਜੋ ਜਮੀਨਾਂ ਸ਼ਹਿਰਾਂ ਦੇ ਕੋਲ ਆ ਗਈਆਂ ਹਨ ਉਨ੍ਹਾਂ ਉੱਤੇ ਅਜਿਹੇ ਲੋਕਾਂ ਦੀ ਨਜ਼ਰ ਹੈ ਜੋ ਉਨ੍ਹਾਂਨੂੰ ਉਥੋਂ ਹਟਾਓਣ ਦੀ ਕੋਸ਼ਿਸ਼ ਕਰ ਰਹੇ ਹਨ ।

ਕਿਸਾਨਾਂ ਦੇ ਵਾਰੇ ਹੋ ਜਾਣੇ ਸੀ ਵਾਕਿਆ ਹੀ ਨਿਆਰੇ ਜੇਕਰ ਲਾਗੂ ਹੁੰਦੀ ਇਹ ਸਕੀਮ

ਕਿਸਾਨਾਂ ਦੀ ਕਮਾਈ ਵਧਾਉਣ ਲਈ ਕੇਂਦਰ ਸਰਕਾਰ ਆਪਣੇ ਆਨਲਾਇਨ ਪਲੇਟਫਾਰਮ ਨੇਸ਼ਨਲ ਐਗਰੀਕਲਚਰ ਮਾਰਕਿਟ ( ਈ – ਨਾਮ ) ਦੇ ਵਿਸਥਾਰ ਉੱਤੇ ਵਿਚਾਰ ਕਰ ਰਹੀ ਹੈ । ਇਸ ਵਿਸਥਾਰ ਦੇ ਬਾਅਦ ਕਿਸਾਨਾਂ ਨੂੰ ਸਿੱਧੇ ਗੁਦਾਮ – ਵੇਅਰਹਾਉਸ ਤੇ ਆਪਣੇ ਉਤਪਾਦਾਂ ਨੂੰ ਵੇਚਣ ਦਾ ਵਿਕਲਪ ਮਿਲੇਗਾ ਜਿਸਦੇ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਫਸਲਾਂ ਦੀ ਬਿਹਤਰ ਕੀਮਤ ਮਿਲ ਸਕੇਗੀ । ਸਿੱਧੇ ਗੁਦਾਮ ਨੂੰ ਵੇਚ ਸਕਣਗੇ ਆਪਣੀ ਫਸਲ ਖੇਤੀਬਾੜੀ ਮੰਤਰਾਲਾ ਦੇ ਇੱਕ ਅਧਿਕਾਰੀ ਦੇ ਅਨੁਸਾਰ , ਇਸ ਯੋਜਨਾ ਦੇ ਬਾਅਦ ਕਿਸਾਨ ਸਿੱਧੇ ਗੁਦਾਮ ਨੂੰ ਆਪਣੀ ਫਸਲ ਵੇਚ ਸਕਣਗੇ ਅਤੇ ਵਿਚੌਲੀਆਂ ਦੀ ਛੁੱਟੀ ਹੋ ਜਾਵੇਗੀ । ਨਾਲ ਹੀ ਕਿਸਾਨਾਂ ਦੀ ਕਮਾਈ ਵਿਚ ਵੀ ਵਾਧਾ ਹੋਵੇਗਾ । ਅਧਿਕਾਰੀ ਦਾ ਕਹਿਣਾ ਹੈ ਕਿ ਅਸੀ ਛੇਤੀ ਹੀ ਕਿਸਾਨਾਂ ਲਈ ਰਾਜਾਂ ਦੇ ਅੰਦਰ ਅਤੇ ਰਾਜਾਂ ਦੇ ਬਾਹਰ ਖੇਤੀਬਾੜੀ ਉਤਪਾਦ ਵੇਚਣ ਲਈ ਸਹੂਲਤ ਇਸ ਪਲੇਟਫਾਰਮ ਉੱਤੇ ਲਾਂਚ ਕਰਣਗੇ । ਅਧਿਕਾਰੀ ਦਾ ਕਹਿਣਾ ਹੈ ਕਿ ਪਲੇਟਫਾਰਮ ਤਿਆਰ ਹੈ ਬਸ ਲਾਂਚਿੰਗ ਬਾਕੀ ਹੈ । ਇਸ ਆਨਲਾਇਨ ਪਲੇਟਫਾਰਮ ਉੱਤੇ ਵੇਅਰਹਾਉਸ ਡਵਲਪਮੇਂਟ ਐਂਡ ਰੇਗੁਲੇਟਰੀ ਅਥਾਰਿਟੀ ਦੁਆਰਾ ਸੰਚਾਲਿਤ ਰਾਜਾਂ ਦੇ ਮਾਲਕੀ ਵਾਲੇ ਵੇਅਰਹਾਉਸ ਦੇ ਜਰਿਏ ਟਰੇਡਿੰਗ ਦੀ ਸ਼ੁਰੁਆਤ ਹੋਵੇਗੀ । ਇਸ ਨਾਲ ਵੇਅਰਹਾਉਸ ਕੰਮ-ਕਾਜ ਵਿੱਚ ਵੀ ਵਾਧਾ ਹੋਵੇਗਾ । ਦੇਸ਼ ਵਿੱਚ ਇਸ ਸਮੇਂ ਕਰੀਬ 1000 ਸਰਕਾਰੀ ਵੇਅਰਹਾਉਸ ਹਨ ।

ਗੁਦਾਮ ਅਤੇ ਵੇਅਰਹਾਉਸ ਬਣਨਗੇ ਬਾਜ਼ਾਰ

ਏਗਰੀਕਲਚਰ ਪ੍ਰੋਡਿਊਸ ਮਾਰਕੇਟ ਕਮੇਟੀ ਏਕਟ 2017 ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਅਸਲੀ ਕੀਮਤ ਦਵਾਉਣ ਲਈ ਗੁਦਾਮ ਅਤੇ ਵੇਅਰਹਾਉਸ ਨੂੰ ਬਾਜ਼ਾਰ ਦੇ ਰੂਪ ਵਿੱਚ ਇਸਤੇਮਾਲ ਕਰਨ ਦੀ ਇਜਾਜਤ ਦਿੰਦਾ ਹੈ । ਇਸ ਨਾਲ ਬਾਜ਼ਾਰ ਕਿਸਾਨਾਂ ਦੇ ਨਜਦੀਕ ਆਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਉਤਪਾਦਨ ਉੱਤੇ ਕਰੇਡਿਟ ਸਹੂਲਤ ਵੀ ਮਿਲਦੀ ਹੈ ।

ਕੈਪਟਨ ਅਮਰਿੰਦਰ ਨੇ ਕੀਤੀ ਅਹਿਮਦ ਨਾਲ ਮੁਲਾਕਾਤ, ਨਵਜੋਤ ਸਿੱਧੂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ!

ਹੁਣ ਤੱਕ ਬਿਜਲੀ ਵਿਭਾਗ ਨਾ ਸੰਭਾਲਣ ਵਾਲੇ ਨਵਜੋਤ ਸਿੱਧੂ ਖ਼ਿਲਾਫ਼ ਮੁੱਖ ਮੰਤਰੀ ਜਲਦ ਸਖ਼ਤ ਐਕਸ਼ਨ ਲੈ ਸਕਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨਾਲ ਚੱਲ ਰਹੇ ਵਿਵਾਦ ਦਾ ਹੱਲ ਕੱਢਣ ਲਈ ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਨਾਲ ਗੱਲਬਾਤ ਕੀਤੀ ਹੈ। ਕਾਂਗਰਸ ਹਾਈਕਮਾਨ ਨੇ ਅਹਿਮਦ ਪਟੇਲ ਨੂੰ ਇਸ ਮਾਮਲੇ ਦਾ ਨਿਪਟਾਰਾ ਕਰਨ ਲਈ ਜ਼ਿੰਮੇਵਾਰੀ ਦਿੱਤੀ ਸੀ। ਸੂਤਰਾਂ ਮੁਤਾਬਕ ਜਲਦ ਹੀ ਇਸ ਮਾਮਲੇ ਦਾ ਹੱਲ ਨਿਕਲਣ ਦੀ ਸੰਭਾਵਨਾ ਹੈ। ਇਹ ਵੀ ਚਰਚਾ ਹੈ ਕਿ ਸਿੱਧੂ ਦੀ ਜਿਦ ਖ਼ਿਲਾਫ਼ ਕਾਂਗਰਸ ਕੋਈ ਸਖ਼ਤ ਫੈਸਲਾ ਲੈ ਸਕਦਾ ਹੈ ਤੇ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਧੂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸਨ ਪਰ ਲੋਕ ਸਭਾ ਚੋਣਾਂ ਵਿਚ ਉਹ ਕੈਪਟਨ ਖ਼ਿਲਾਫ਼ ਬੋਲੇ ਸਨ। ਜਿਸ ਤੋਂ ਬਾਅਦ ਉਨ੍ਹਾਂ ਤੋਂ ਇਹ ਵਿਭਾਗ ਖੋ ਕੇ ਬਿਜਲੀ ਮਹਿਕਮਾ ਦਿੱਤਾ ਸੀ। ਸਿੱਧੂ ਨੇ ਇਹ ਮਹਿਕਮਾ ਸੰਭਾਲਣ ਤੋਂ ਨਾਂਹ ਕਰ ਦਿੱਤੀ ਸੀ। ਉਧਰ, ਸਿੱਧੂ ਦੀ ਚੁੱਪ ਤੋਂ ਸਾਫ਼ ਹੈ ਕਿ ਜਦ ਤੱਕ ਹਾਈਕਮਾਨ ਉਨ੍ਹਾਂ ਨੂੰ ਵੱਡਾ ਅਹੁਦਾ ਜਾਂ ਵਿਭਾਗ ਨਹੀਂ ਦਿੰਦੀ, ਉਨਾ ਚਿਰ ਉਹ ਵਾਪਸੀ ਨਹੀਂ ਕਰਨਗੇ। ਇਸ ਤੋਂ ਪਹਿਲਾਂ ਸਿੱਧੂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲਣ ਦਿੱਲੀ ਗਏ ਸਨ ਪਰ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ ਸੀ। ਜਿਸ ਤੋਂ ਸਾਫ਼ ਜਾਪ ਰਿਹਾ ਹੈ ਕਿ ਹਾਈਕਮਾਨ ਵੀ ਇਸ ਵਿਵਾਦ ਵਿਚ ਸਿੱਧੂ ਤੋਂ ਨਾਰਾਜ਼ ਹੈ।

ਪ੍ਰੋਫੈਸਰ ਨੇ ਕੱਢੀ ਵੱਡੀ ਖੋਜ ਪਲਾਸਟਾਕ ਤੋੰ ਬਣਾਇਆ ਪੈਟਰੋਲ, ਮਿਲੇਗਾ 40 ਰੁਪਏ ਲੀਟਰ

ਵੱਧ ਰਹੀ ਤਕਨਾਲੋਜੀ ਦੇ ਨਾਲ, ਲੋਕਾਂ ਦਾ ਜੀਵਨ ਦਿਨ-ਬ-ਦਿਨ ਬਦਲ ਰਿਹਾ ਹੈ। ਪਰ ਵਾਤਾਵਰਨ ਸੁਰੱਖਿਆ ਇਕ ਮਹੱਤਵਪੂਰਨ ਮੁੱਦਾ ਹੈ। ਵਾਤਾਵਰਨ ਨੂੰ ਬਚਾਉਣ ਲਈ ਪਲਾਸਟਿਕ ਨੂੰ ਮੁੜ ਵਰਤਿਆ ਜਾਂਦਾ ਹੈ। ਪਲਾਸਟਿਕ ਤੋਂ ਬਹੁਤ ਸਾਰੀਆਂ ਲਾਭਕਾਰੀ ਚੀਜ਼ਾਂ ਬਣਾਈਆਂ ਜਾ ਰਹੀਆਂ ਹਨ। ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਹੈਦਰਾਬਾਦ ਦੇ ਪ੍ਰੋਫੈਸਰ ਨੇ ਪਲਾਸਟਿਕ ਤੋਂ ਕੀ ਬਣਾਇਆ ਹੈ 45 ਸਾਲਾ ਪ੍ਰੋਫੈਸਰ ਸਤੀਸ਼ ਕੁਮਾਰ, ਜੋ ਹੈਦਰਾਬਾਦ ਵਿਚ ਰਹਿ ਰਿਹਾ ਹੈ, ਨੇ ਪਲਾਸਟਿਕ ਤੋਂ ਪੈਟਰੋਲ ਬਣਾਉਣ ਦਾ ਕਰਨਾਮਾ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਸਨੇ ਪਲਾਸਟਿਕ ਤੋਂ ਪੈਟਰੋਲ ਬਣਾਉਣ ਦੀ ਪ੍ਰਕਿਰਿਆ ਲਈ ਪਲਾਸਟਿਕ ਪਾਇਰੋਲੀਸਿਸ ਦਾ ਨਾਮ ਦਿੱਤਾ ਹੈ। ਸਤੀਸ਼ ਕੁਮਾਰ ਨੇ ਹਾਈਡਰੋਕਸੀ ਪ੍ਰਾਈਵੇਟ ਲਿਮਟਿਡ ਦੀ ਕੰਪਨੀ ਬਣਾ ਲਈ ਹੈ। ਜੋ ਅਤਿਲਘੂ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਦੇ ਤਹਿਤ ਦਰਜ ਕੀਤਾ ਗਿਆ ਹੈ। ਸਤੀਸ਼ ਦਾ ਕਹਿਣਾ ਹੈ ਕਿ ਪਲਾਸਟਿਕ ਪਾਈਰੋਲਿਸਸ ਪ੍ਰਕਿਰਿਆ ਦੀ ਮਦਦ ਨਾਲ ਪਲਾਸਟਿਕ ਨਾਲ ਡੀਜ਼ਲ, ਐਵੀਏਸ਼ਨ ਫਿਊਲ ਤੇ ਪੈਟ੍ਰੋਲ ਬਣਾਇਆ ਜਾ ਸਕਦਾ ਹੈ। ਲਗਭਗ 500 ਕਿਲੋਗ੍ਰਾਮ ਰਿਸਾਈਕਲ ਨਾ ਹੋਣ ਵਾਲੇ ਪਲਾਸਟਿਕ ਤੋਂ 400 ਲੀਟਰ ਇੰਧਨ ਦਾ ਉਤਪਾਦਨ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਆਸਾਨ ਪ੍ਰਕਰਿਆ ਹੈ, ਜਿਸ ਨਾਲ ਪਾਣੀ ਦਾ ਉਪਯੋਗ ਨਹੀਂ ਹੁੰਦਾ ਹੈ ਤੇ ਨਾ ਹੀ ਗੰਦਾ ਪਾਣੀ ਨਿਕਲਦਾ ਹੈ। ਨਾਲ ਹੀ ਹਵਾ ਪ੍ਰਦੂਸ਼ਿਤ ਵੀ ਨਹੀਂ ਕਰਦਾ ਕਿਉਂਕਿ ਇਹ ਪ੍ਰਕਿਰਿਆ ਖਲਾਅ ਵਿੱਚ ਹੁੰਦੀ ਹੈ।ਸਾਲ 2016 ਤੋਂ ਸਤੀਸ਼ ਕੁਮਾਰ ਨੇ ਲਗਭਗ 50 ਟਨ ਪਲਾਸਟਿਕ ਨੂੰ ਪਟਰੋਲ ਵਿੱਚ ਤਬਦੀਲ ਕਰ ਕਰ ਚੁੱਕੇ ਹਨ। ਉਹ ਅਜਿਹੀ ਪਲਾਸਟਿਕ ਦੀ ਵਰਤੋਂ ਕਰਦੇ ਹਨ ਜੋ ਕਿਸੇ ਵੀ ਤਰੀਕੇ ਨਾਲ ਦੁਬਾਰਾ ਨਹੀਂ ਵਰਤਿਆ ਜਾ ਸਕਦਾ। ਸਤੀਸ਼ ਦੀ ਕੰਪਨੀ ਹਰ ਰੋਜ਼ 200 ਕਿਲੋਗ੍ਰਾਮ ਪਲਾਸਟਿਕ ਤੋਂ 200 ਲਿਟਰ ਪੈਟਰੋਲ ਤਿਆਰ ਕਰ ਰਹੀ ਹੈ। ਸਤੀਸ਼ ਸਥਾਨਕ ਉਦਯੋਗਾਂ ਲਈ 40 ਤੋਂ 50 ਰੁਪਏ ਦੇ ਵਿੱਚ ਪਲਾਸਟਕ ਤੋਂ ਪੈਟਰੋਲ ਵੇਚ ਰਿਹਾ ਹੈ।

ਇਸ ਬਾਲਣ ਦੀ ਵਰਤੋਂ ਵਾਹਨਾਂ ਵਿਚ ਕੀਤੀ ਜਾ ਸਕਦੀ ਹੈ ਜਾਂ ਇਸ ਦੀ ਵਰਤੋਂ ਅਜੇ ਕੀਤੀ ਜਾਣੀ ਬਾਕੀ ਹੈ। ਦੱਸ ਦੇਈਏ ਕਿ ਪੀਵੀਸੀ (ਕਈ ਵਿਨਾਇਲ ਕਲੋਰਾਈਡ) ਅਤੇ ਪੀਈਟੀ (ਪੋਲੀ ਏਥੇਲੀਨ ਟੈਰਿਫਥੇਲੇਟ) ਤੇ ਇਲਾਵਾ ਸਾਰੇ ਪ੍ਰਕਾਰ ਦੇ ਪਲਾਸਿਟਕ ਦਾ ਇਸਤੇਮਾਲ ਇੰਧਨ ਬਣਾਉਣ ਵਿੱਚ ਕੀਤਾ ਜਾ ਸਕਦਾ ਹੈ।