ਚਾਰ ਸਾਲ ਦੇ ਬੱਚੇ ਨੂੰ ਮੋਗੇ ਤੋਂ ਅਗਵਾ ਕਰਕੇ ਲੱਖਾਂ ਰੁਪਏ ਚ ਕਪੂਰਥਲੇ ਵੇਚਿਆ

ਸ਼ਹਿਰ ਵਿੱਚੋਂ ਚੋਰੀ ਕੀਤੇ ਚਾਰ ਸਾਲਾ ਬੱਚੇ ਨੂੰ ਪੁਲਿਸ ਨੇ 72 ਘੰਟਿਆਂ ਵਿੱਚ ਹੀ ਮਾਪਿਆਂ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ ਅਤੇ ਘਟਨਾ ਨੂੰ ਅੰਜਾਮ ਦੇਣ ਲਈ ਵਰਤੀ ਕਾਰ ਨੂੰ ਵੀ ਕਾਬੂ ਕਰ ਲਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੋਗਾ ਦੀ ਦਾਣਾ ਮੰਡੀ ਨੇੜੇ ਝੁੱਗੀਆਂ ਵਿੱਚ ਰਹਿੰਦੇ ਰਹੀਮ ਮਹੁੰਮਦ ਦੇ ਪੁੱਤ ਹੁਸੈਨ ਮਹੁੰਮਦ ਨੂੰ ਬੀਤੀ 24 ਦਸੰਬਰ 2018 ਨੂੰ ਚਾਰ ਜਣੇ ਕਾਰ ਵਿੱਚ ਬਿਠਾ ਕੇ ਲੈ ਗਏ ਸਨ। ਇਸ ਮਾਮਲੇ ਵਿੱਚ ਬੱਚੇ ਨੂੰ ਅਗ਼ਵਾ ਕਰਨ ਵਾਲੇ ਚਾਰਲਸ ਰੌਜ ਉਰਫ਼ ਨਿਤਨ, ਸੰਨੀ, ਪ੍ਰੀਤੀ ਅਤੇ ਕੁਲਵਿੰਦਰ ਕੌਰ ਨੂੰ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦਕਿ ਲਖਵਿੰਦਰ ਸਿੰਘ ਉਰਫ਼ ਲੱਖਾ ਹਾਲੇ ਗ੍ਰਿਫ਼ਤ ‘ਚੋਂ ਬਾਹਰ ਹੈ।

ਉਨ੍ਹਾਂ ਦੱਸਿਆ ਕਿ ਬੀਤੀ 24 ਨੂੰ ਸ਼ਾਮ ਚਾਰ ਕੁ ਵਜੇ ਝੁੱਗੀਆਂ ਵਿੱਚ ਹੀ ਖੇਡ ਰਹੇ ਰਹੀਮ ਦੇ ਪੁੱਤਰ ਨੂੰ ਚਿੱਟੇ ਰੰਗ ਦੀ ਹੌਂਡਾ ਅਮੇਜ਼ ਕਾਰ (ਡੀਐਲ 1 ਜ਼ੈੱਡਬੀ-3259) ਵਿੱਚ ਬਿਠਾ ਕੇ ਲੈ ਗਏ। ਐਸਐਸਪੀ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਮੋਗਾ ਵਿੱਚ ਕੇਸ ਦਰਜ ਕੀਤਾ ਗਿਆ ਅਤੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ।

ਪੜਤਾਲ ਦੌਰਾਨ ਪਤਾ ਲੱਗਾ ਕਿ ਅਗ਼ਵਾ ਕਰਨ ਤੋਂ ਅਗਲੇ ਹੀ ਦਿਨ ਕਾਰ ਚਾਲਕ ਚਾਰਲਸ ਰੌਜ ਉਰਫ਼ ਨਿਤਨ ਨੇ ਆਪਣੇ ਦੋਸਤ ਸੰਨੀ ਤੇ ਉਸ ਦੀ ਦੋਸਤ ਪ੍ਰੀਤੀ ਅਤੇ ਆਪਣੇ ਦੋਸਤ ਲਖਵਿੰਦਰ ਸਿੰਘ ਉਰਫ਼ ਲੱਖਾ ਨਾਲ ਮਿਲ ਕੇ ਲੱਖਾ ਦੀ ਮਾਸੀ ਦੀ ਕੁੜੀ ਕੁਲਵਿੰਦਰ ਕੌਰ ਵਾਸੀ ਨਗਰ ਕਪੂਰਥਲਾ ਨੂੰ ਇੱਕ ਲੱਖ 50 ਹਜ਼ਾਰ ਰੁਪਏ ਵਿੱਚ ਬੱਚੇ ਨੂੰ ਵੇਚ ਦਿੱਤਾ। ਪੁਲਿਸ ਨੇ 72 ਘੰਟਿਆਂ ਵਿੱਚ ਮਾਮਲਾ ਸੁਲਝਾਅ ਲਿਆ ਅਤੇ ਬੱਚਾ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਮਾਪਿਆਂ ਨੇ ਬੱਚਾ ਪ੍ਰਾਪਤ ਕਰ ਕੇ ਪੁਲਿਸ ਦਾ ਧੰਨਵਾਦ ਕੀਤਾ।

ਪੰਜਾਬ ਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਬਾਰੇ ਚੋਣ ਕਮਿਸ਼ਨ ਨੇ ਕੀਤਾ ਵੱਡਾ ਐਲਾਨ

ਪੰਚਾਇਤੀ ਚੋਣਾਂ ਨਹੀਂ ਟਲਣਗੀਆਂ। ਇਹ ਤੈਅ ਤਾਰੀਖ 30 ਦਸੰਬਰ ਨੂੰ ਹੀ ਹੋਣਗੀਆਂ। ਚੋਣ ਕਮਿਸ਼ਨ ਨੇ ਸਾਰੀਆਂ ਕਿਆਸਰਾਈਆਂ ‘ਤੇ ਵਿਰਾਮ ਲਾਉਂਦਿਆਂ ਸਪਸ਼ਟ ਕੀਤਾ ਹੈ ਕਿ ਚੋਣਾਂ ਟਾਲਣ ਦਾ ਸਵਾਲ ਹੀ ਨਹੀਂ। ਇਸ ਲਈ ਵੋਟਿੰਗ 30 ਦਸੰਬਰ ਨੂੰ ਹੀ ਹੋਏਗੀ। ਯਾਦ ਰਹੇ ਕਿ ਅੱਜ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕੋਈ ਰਾਹਤ ਨਾ ਦਿੰਦਿਆਂ ਸਪਸ਼ਟ ਕੀਤਾ ਹੈ ਕਿ ਰੱਦ ਹੋਈਆਂ ਨਾਮਜ਼ਦਗੀਆਂ ਦੀ ਜਾਂਚ ਹਰ ਹਾਲਤ ਵਿੱਚ ਮੁਕੰਮਲ ਕਰਨ ਮਗਰੋਂ ਹੀ ਚੋਣਾਂ ਕਰਵਾਈਆਂ ਜਾਣ। ਇਸ ਲਈ ਚਰਚਾ ਸੀ ਕਿ ਚੋਣਾਂ ਲੇਟ ਹੋ ਸਕਦੀਆਂ ਹਨ।

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਮਿੱਥੇ ਸਮੇਂ ‘ਤੇ ਹੀ ਪੰਚਾਇਤੀ ਚੋਣਾਂ ਕਰਵਾਈਆਂ ਜਾਣਗੀਆਂ। ਰਾਜ ਚੋਣ ਕਮਿਸ਼ਨ ਦੇ ਸੈਕਟਰੀ ਡਾ. ਕਮਲ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੀਆਂ ਹਦਾਇਤਾਂ ਨੂੰ ਮੰਨਦੇ ਹੋਏ ਕੰਮ ਨਿਬੇੜ ਲਿਆ ਜਾਵੇਗਾ ਤੇ ਚੋਣ ਦੀ ਤਰੀਕ ਨਹੀਂ ਵਧਾਈ ਜਾਵੇਗੀ। ਕੁਮਾਰ ਨੇ ਕਿਹਾ ਕਿ ਹਾਈਕੋਰਟ ਦੇ ਆਦੇਸ਼ਾਂ ਮੁਤਾਬਕ ਰੱਦ ਹੋਈਆਂ ਨਾਮਜ਼ਦਗੀਆਂ ਦੀ ਪੜਤਾਲ ਦਾ ਕੰਮ 48 ਘੰਟੇ ਅੰਦਰ ਕਰ ਲਿਆ ਜਾਵੇਗਾ।

ਕਮਲ ਕੁਮਾਰ ਨੇ ਇਹ ਵੀ ਕਿਹਾ ਕਿ ਜ਼ਰੂਰਤ ਪੈਣ ‘ਤੇ ਬੈਲੇਟ ਪੇਪਰ ਵੀ ਨਵੇਂ ਸਿਰੇ ਤੋਂ ਛਪਵਾਏ ਜਾਣਗੇ। ਉਨ੍ਹਾਂ ਕਿਹਾ ਕਿ ਰੱਦ ਹੋਈਆਂ ਨਾਮਜ਼ਦਗੀਆਂ ਬਾਰੇ ਰਿਟਰਨਿੰਗ ਅਫ਼ਸਰ ਫੈਸਲਾ ਲੈਣਗੇ ਜਿਸ ਤੋਂ ਬਾਅਦ ਫੈਸਲੇ ਮੁਤਾਬਕ ਚੋਣ ਕਰਵਾਈ ਜਾਏਗੀ। ਉਨ੍ਹਾਂ ਕਿਹਾ ਕਿ ਰੱਦ ਨਾਮਜ਼ਦਗੀਆਂ ਤੇ ਆਈਆਂ ਅਰਜ਼ੀਆਂ ਦਾ ਡਾਟਾ ਅਜੇ ਤੱਕ ਚੋਣ ਕਮਿਸ਼ਨ ਤੱਕ ਨਹੀਂ ਪਹੁੰਚਿਆ। ਚੋਣ ਕਮਿਸ਼ਨ ਨੇ ਨਵਾਂ ਐਲਾਨ ਕਰਦੇ ਹੋਏ ਸਾਰੇ ਉਮੀਦਵਾਰਾਂ ਨੂੰ ਸੂਚਿਤ ਕਰਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਵੀਡੀਓਗ੍ਰਾਫੀ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਪੋਲਿੰਗ ਬੂਥਾਂ ਦੀ ਵੀਡੀਓਗ੍ਰਾਫੀ ਖ਼ੁਦ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸੇ ਵੀ ਪੋਲਿੰਗ ਬੂਥ ਦੀ ਵੀਡੀਓਗ੍ਰਾਫੀ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਵੀਡੀਓਗ੍ਰਾਫੀ ਪੋਲਿੰਗ ਬੂਥਾਂ ਦੇ ਬਾਹਰ ਤੋਂ ਹੀ ਹੋਵੇਗੀ ਅੰਦਰ ਜਾਣ ਦੀ ਇਜਾਜ਼ਤ ਨਹੀਂ।

ਕੀ ਹੈ ਮਾਮਲਾ- ਦਰਅਸਲ ਹਾਈਕੋਰਟ ਨੇ 24 ਦਸੰਬਰ ਨੂੰ ਨਾਮਜ਼ਦਗੀਆਂ ਰੱਦ ਹੋਣ ਵਾਲੇ ਉਮੀਦਵਾਰਾਂ ਨੂੰ ਰਾਹਤ ਦਿੰਦਿਆਂ ਸਰਕਾਰ ਨੂੰ ਕਿਹਾ ਸੀ ਕਿ ਇਨ੍ਹਾਂ ਦੇ ਕਾਗਜ਼ਾਂ ਦੀ 48 ਘੰਟੇ ਵਿੱਚ ਜਾਂਚ ਕੀਤੀ ਜਾਵੇ। ਸਰਕਾਰ ਨੇ 26 ਦਸੰਬਰ ਨੂੰ ਇਸ ਖਿਲਾਫ ਹਾਈਕੋਰਟ ਕੋਲ ਰਿਵਿਊ ਪਟੀਸ਼ਨ ਦਾਇਰ ਕੀਤੀ ਸੀ। ਅੱਜ ਇਸ ‘ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਸਰਕਾਰ ਦੀ ਗੁਜ਼ਾਰਿਸ਼ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਦੀ ਅਗਲੀ ਤਰੀਕ ਸੱਤ ਜਨਵਰੀ ਪਾ ਦਿੱਤੀ ਹੈ। ਇਸ ਮਗਰੋਂ ਲੱਗ ਰਿਹਾ ਸੀ ਚੋਣ ਟਲ ਸਕਦੀਆਂ ਹਨ।

ਰਾਜ ਸਰਕਾਰ ਨੇ 12 ਸਫ਼ਿਆਂ ਦੀ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ ਇੱਕ ਵਾਰ ਸਬੂਤਾਂ ਦੇ ਰਿਕਾਰਡ ਵਿੱਚ ਚੜ੍ਹਨ ਮਗਰੋਂ ਪਟੀਸ਼ਨਰਾਂ ਵੱਲੋਂ ਰਿੱਟ ਪਟੀਸ਼ਨ ਵਿੱਚ ਕੀਤੀਆਂ ਸ਼ਿਕਾਇਤਾਂ ਨੂੰ ਚੋਣ ਪਟੀਸ਼ਨ ਹੀ ਸਮਝਿਆ ਜਾਵੇ। ਪਟੀਸ਼ਨ ਵਿੱਚ ਅੱਗੇ ਕਿਹਾ ਗਿਆ ਸੀ ਕਿ ਇੱਕ ਵਾਰ ਚੋਣ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਪਟੀਸ਼ਨਰ ਨੂੰ ਜੇਕਰ ਨਾਮਜ਼ਦਗੀਆਂ ਬਾਬਤ ਕੋਈ ਉਜ਼ਰ ਹੈ ਤਾਂ ਉਸ ਕੋਲ ਇੱਕੋ ਇੱਕ ਬਦਲ ਚੋਣ ਪਟੀਸ਼ਨ ਦਾ ਹੀ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ਚੋਣ ਅਮਲ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਲਿਹਾਜ਼ਾ ਹੁਣ ਇਸ ਸਾਰੇ ਅਮਲ ਨੂੰ ਨਵੇਂ ਸਿਰੇ ਤੋਂ ਨਹੀਂ ਵਿਉਂਤਿਆ ਜਾ ਸਕਦਾ। ਹੋਰ ਤਾਂ ਹੋਰ ਪੰਚਾਇਤ ਚੋਣਾਂ ਲਈ ਤੈਅ 30 ਦਸੰਬਰ ਦੀ ਤਰੀਕ ਨੂੰ ਵੀ ਅੱਗੇ ਨਹੀਂ ਪਾਇਆ ਜਾ ਸਕਦਾ। ਰਾਜ ਸਰਕਾਰ ਨੇ ਬੈਂਚ ਨੂੰ ਦੱਸਿਆ ਕਿ ਕਈ ਜ਼ਿਲ੍ਹਿਆਂ ਵਿਚ ਤਾਂ ਵੋਟ ਪਰਚੀਆਂ ਵੀ ਛਪ ਚੁੱਕੀਆਂ ਹਨ।

ਇਹ ਜਬਰਦਸਤ ਘਰੇਲੂ ਨੁਸਖਾ 100% ਤੱਕ ਕਰ ਦਵੇਗਾ ਸਰੀਰ ਦੀ ਸੋਜ ਨੂੰ ਠੀਕ

ਸਰਦੀਆਂ ‘ਚ ਕਈ ਵਾਰ ਸੋਜ ਦੀ ਸੱਮਸਿਆ ਆਮ ਹੈ। ਭਾਵ ਸਰਦੀਆਂ ‘ਚ ਸਰੀਰ ਦੇ ਕਈ ਹਿੱਸਿਆਂ ‘ਚ ਸੋਂ ਆ ਜਾਂਦੀ ਹੈ ਜਿਸ ਨਾਲ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਆਉਂਦੀਆਂ ਹਨ। ਸਰੀਰ ‘ਚ ਸੋਜ ਦੇ ਕਈ ਕਾਰਨ ਹੋ ਸਕਦੇ ਹਨ ਕਈ ਵਾਰ ਕੁੱਝ ਕਿਸੇ ਬਿਮਾਰੀ ਨਾਲ ਅਜਿਹਾ ਹੋ ਜਾਂਦੀ ਹੈ। ਸਮੇਂ ਰਹਿੰਦੇ ਜੇਕਰ ਇਸ ‘ਤੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਪਰੇਸ਼ਾਨੀ ਬਹੁਤ ਵੱਧ ਸਕਦੀ ਹੈ। ਇਸ ਤੋਂ ਬਾਅਦ ਇਹ ਪਰੇਸ਼ਾਨੀ ਵੱਡੀ ਰੋਗ ਦੇ ਰੂਪ ਵਿੱਚ ਬਦਲ ਸਕਦੀ ਹੈ। ਜੇਕਰ ਅਜਿਹੀ ਹੀ ਸੋਜ ਤੁਹਾਨੂੰ ਵੀ ਹੁੰਦੀ ਹੈ ਤੁਸੀ ਘਰ ਦੇ ਨੁਸਖਿਆਂ ਨਾਲ ਇਸਨੂੰ ਠੀਕ ਕਰ ਸਕਦੇ ਹੋ।

ਚੁਕੰਦਰ: ਇਸ ‘ਚ ਵਿਟਮਿਨ ਸੀ ਅਤੇ ਫਾਇਬਰ ਦੇ ਗੁਣ ਹੁੰਦੇ ਹਨ ਅਤੇ ਇਸ ‘ਚ ਐਂਟਿਆਕਸਿਡੇਂਟ ਪਾਇਆ ਜਾਂਦਾ ਹੈ ਇਹ ਸੋਜ ਘੱਟ ਕਰਨ ‘ਚ ਮਦਦਗਾਰ ਹੈ ਅਦਰਕ ਅਤੇ ਹਲਦੀ: ਇਹ ਸਾਡੇ ਸਰੀਰ ਦੇ ਇੰਮਿਊਨ ਸਿਸਟਮ ਨੂੰ ਵਧਾਉਂਦਾ ਹਨ ਅਤੇ ਰੋਗਾਂ ਨਾਲ ਲੜਨ ‘ਚ ਮਦਦ ਕਰਦਾ ਹੈ । ਟਮਾਟਰ: ਟਮਾਟਰ ‘ਚ ਲਾਇਕੋਪੇਨ ਹੁੰਦਾ ਹੈ ਜੋ ਫੇਫੜਿਆਂ ਅਤੇ ਪੂਰੇ ਸਰੀਰ ਦੀ ਸਵੈਲਿੰਗ ਨੂੰ ਰੋਕਦਾ ਹੈ।

ਘੱਟ ਫੈਟ ਭੋਜਨ: ਕੈਲਸ਼ਿਅਮ ਅਤੇ ਵਿਟਮਿਨ ਡੀ ਵਾਲਾ ਭੋਜਨ ਲਾਭਦਾਇਕ ਹੁੰਦਾ ਹੈ । ਸੋਇਆ: ਸੋਇਆ ਖਾਣ ਨਾਲ ਸੋਜ ਘੱਟ ਹੋ ਜਾਂਦੀ ਹੈ ।ਆਪਣੀ ਰੋਜਾਨਾ ਦੀ ਡਾਇਟ ‘ਚ ਸੋਇਆ ਮਿਲਕ ਅਤੇ ਟੋਫੂ ਸ਼ਾਮਿਲ ਕਰਨਾ ਚਾਹੀਦਾ ਹੈ । ਮੇਵੇ- ਬਦਾਮ ਅਤੇ ਅਖਰੋਠ ਵਿੱਚ ਬਹੁਤ ਜ਼ਿਆਦਾ ਫਾਇਬਰ, ਕੈਲਸ਼ਿਅਮ ਅਤੇ ਵਿਟਮਿਨ ਈ ਪਾਇਆ ਜਾਂਦਾ ਹੈ ਜੋ ਸਰੀਰ ਨੂੰ ਸੋਜ ਤੋਂ ਬਚਾਉਂਦਾ ਹੈ । ਹਰੀ ਪੱਤੇਦਾਰ ਸਬਜੀਆਂ- ਹਰੀਆਂ ਸਬਜ਼ੀਆਂ ਹਰੇਕ ਲਈ ਬਹੁਤ ਹੀ ਲਾਭਕਾਰੀ ਹੁੰਦੀਆਂ ਹਨ । ਹਰੀ ਪੱਤੇਦਾਰ ਸਬਜੀਆਂ ਬਰੋਕਲੀ , ਪੱਤਾਗੋਭੀ , ਪਾਲਕ ਕਾਫ਼ੀ ਲਾਭਦਾਇਕ ਹੁੰਦੇ ਹਨ ।

ਸਾਬੁਤ ਅਨਾਜ- ਸਾਬੁਤ ਅਨਾਜ ਵਿੱਚ ਫਾਇਬਰ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ। ਇਹ ਸਰੀਰ ਦੀ ਸੋਜ ਘੱਟ ਕਰਨ ‘ਚ ਮਦਦ ਕਰਦਾ ਹੈ ।ਸਾਬੁਤ ਅਨਾਜ ਦੇ ਤੌਰ ‘ਤੇ ਤੁਸੀਂ, ਚਾਵਲ, ਬਾਜਰਾ, ਵੀਟ ਬਰੇਡ ਵੀ ਖਾ ਸੱਕਦੇ ਹੋ। ਮੱਛੀ: ਮੱਛੀ ‘ਚ ਓਮੇਗਾ 3 ਫੈਟੀ ਐਸਿਡ ਹੁੰਦਾ ਹੈ। ਇਸ ਦੀ ਮਦਦ ਨਾਲ ਸਰੀਰ ਦੀ ਸੋਜ ਘੱਟ ਜਾਂਦੀ ਹੈ।

Tik Tok ਦੇ ਸ਼ੌਕੀਨ ਭਾਰਤੀ ਲੋਕਾਂ ਨੂੰ ਲੱਗ ਸਕਦਾ ਝਟਕਾ ਬੰਦ ਹੋ ਸਕਦੀਆਂ ਇਹ ਐਪ

ਸੋਸ਼ਲ ਮੀਡੀਆ ‘ਤੇ ਆਏ ਦਿਨ ਤੁਹਾਨੂੰ ਨਵੇਂ – ਨਵੇਂ ਵੀਡੀਓ ਦੇਖਣ ਨੂੰ ਮਿਲ ਰਹੇ ਹਨ। ਇਹਨਾਂ ਵਿਚੋਂ ਕੁੱਝ ਵੀਡੀਓ ਤਾਂ ਮਜੇਦਾਰ ਹਨ ਪਰ ਕੁੱਝ ਵੀਡੀਓ ਪੂਰੀ ਤਰ੍ਹਾਂ ਨਾਲ ਬੱਚਿਆਂ ਦੇ ਸਾਹਮਣੇ ਅਸ਼ਲੀਲਤਾ ਪ੍ਰੋਸ ਰਹੇ ਹਨ। ਜੇਕਰ ਤੁਸੀਂ ਗੌਰ ਕੀਤਾ ਹੋਵੇਗਾ ਤਾਂ ਟਿਕਟਾਕ, ਕਵਾਈ ਜਿਵੇਂ ਐਪ ਦਾ ਪ੍ਰਮੋਸ਼ਨਲ ਵੀਡੀਓ ਵੀ ਫੇਸਬੁਕ ‘ਤੇ ਅਸ਼ਲੀਲਤਾ ਦੇ ਨਾਲ ਆਸਾਨੀ ਨਾਲ ਵਿੱਖ ਜਾਣਗੇ। ਇਹ ਐਪ ਇਸ ਵਜ੍ਹਾ ਨਾਲ ਕਾਫ਼ੀ ਲੋਕਾਂ ਨੂੰ ਪਸੰਦ ਵੀ ਆ ਰਹੇ ਹਨ। ਉਥੇ ਹੀ ਹੁਣ ਇਹ ਗੱਲ ਸਰਕਾਰ ਤੱਕ ਪਹੁੰਚ ਗਈ ਹੈ। ਬੀਜੇਪੀ ਸੰਸਦ ਰਾਜੀਵ ਸ਼ਿਵ ਨੇ TikTok, Kwai, LiveMe, LIKE, Helo, Welike ਜਿਵੇਂ ਐਪ ‘ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਆਈਟੀ ਮਿਨਿਸਟਰ ਰਵੀਸ਼ੰਕਰ ਪ੍ਰਸਾਦ ਨੂੰ ਇਸ ਸਬੰਧ ਵਿਚ ਇਕ ਪੱਤਰ ਵੀ ਲਿਖਿਆ ਹੈ।

ਉਨ੍ਹਾਂ ਨੇ ਅਪਣੇ ਪੱਤਰ ਵਿਚ ਲਿਖਿਆ ਹੈ ਕਿ ਇਸ ਐਪ ਨੂੰ ਭਾਰਤ ਵਿਚ ਝਟਪੱਟ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ। ਇਸ ਐਪ ‘ਤੇ ਅਸ਼ਲੀਲ ਵੀਡੀਓ ਅਤੇ ਕੰਟੈਂਟ ਪ੍ਰੋਸੇ ਜਾ ਰਹੇ ਹਨ। ਚੰਦਰਸ਼ੇਖਰ ਦੇ ਮੁਤਾਬਕ ਭਾਰਤ ਵਿਚ 44.4 ਫ਼ੀ ਸਦੀ ਬੱਚੇ ਹਨ ਅਤੇ ਇਸ ਐਪ ਨਾਲ ਉਨ੍ਹਾਂ ਦੇ ਭਵਿੱਖ ਨੂੰ ਖ਼ਤਰਾ ਹੈ ਪਰ ਆਈਟੀ ਮੰਤਰਾਲਾ ਦਾ ਇਸ ਪਾਸੇ ਬਹੁਤ ਹੀ ਘੱਟ ਧਿਆਨ ਹੈ। ਇਕ ਰਿਪੋਰਟ ਦੇ ਮੁਤਾਬਕ ਸਾਲ 2017 ਵਿਚ ਭਾਰਤ ਵਿਚ 2.4 ਮਿਲੀਅਨ ਆਨਲਾਈਨ ਚਾਈਲਡ ਸੈਕਸੁਅਲ ਦੀਆਂ ਸ਼ਿਕਾਇਤਾਂ ਦਰਜ ਹੋਈਆਂ ਹਨ। ਇਸ ਐਪ ‘ਤੇ ਯੂਜ਼ਰ ਆਸਾਨੀ ਨਾਲ ਛੋਟੇ – ਛੋਟੇ ਵੀਡੀਓ ਬਣਾ ਰਹੇ ਹਨ।

ਉਸ ਵਿਚ ਗਾਣੇ ਪਾ ਰਹੇ ਹਨ। ਕਈ ਐਪ ਵਿਚ ਬੱਚੇ ਕਿਸੇ ਵੀ ਵੀਡੀਓ ਵਿਚ ਅਪਣੀ ਅਵਾਜ ਪਾ ਕੇ ਗਾਲ੍ਹਾਂ ਵੀ ਰਿਕਾਰਡ ਕਰ ਰਹੇ ਹਨ। ਦੱਸ ਦਈਏ ਕਿ ਕੇਵਲ TikTok ਦੇ ਹੀ ਭਾਰਤ ਵਿਚ 2 ਲੱਖ ਮੰਥਲੀ ਐਕਟਿਵ ਯੂਜ਼ਰ ਹਨ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਇਕ ਤਰ੍ਹਾਂ ਨਾਲ ਭਾਰਤ ਵਿਚ ਚਾਇਨੀਜ ਐਪ ਦਾ ਦਬਦਬਾ ਬਣ ਰਿਹਾ ਹੈ ਅਤੇ ਉਹ ਵੀ ਗਲਤ ਤਰੀਕੇ ਨਾਲ। ਇਸ ਐਪ ‘ਤੇ 13 ਤੋਂ 19 ਸਾਲ ਦੇ ਵਿਚ ਦੇ ਨੌਜਵਾਨ ਮੁੰਡੇ – ਕੁੜੀਆਂ ਕਿਸੇ ਗਾਣੇ ‘ਤੇ ਲਿਪ ਸਿੰਕਿੰਗ ਕਰ ਕੇ ਸ਼ਾਰਟ ਵੀਡੀਓ ਬਣਾਉਣ ਦੇ ਟ੍ਰੇਂਡ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਇੱਥੇ ਇਕ ਹੋਰ ਗੱਲ ਗੌਰ ਕਰਨ ਵਾਲੀ ਇਹ ਹੈ ਕਿ ਕਹਿਣ ਲਈ ਤਾਂ ਇਸ ਤਰ੍ਹਾਂ ਦੇ ਐਪ ਲੋਕਲ ਹਨ ਪਰ ਇਹਨਾਂ ਦੀ ਪ੍ਰਾਇਵੇਸੀ ਪਾਲਿਸੀ ਜਾਂ ਤਾਂ ਚਾਇਨੀਜ ਵਿਚ ਹੈ ਜਾਂ ਫਿਰ ਅੰਗਰੇਜ਼ੀ ਵਿਚ।

ਦੋਵੇਂ ਮੁਲਕਾਂ ਨੇ ਕਰਤਾਰਪੁਰ ਲਾਂਘੇ ਲਈ ਤਿਆਰੀਆਂ ਕੀਤੀਆਂ ਸ਼ੁਰੂ ਦੇਖੋ ਤਸਵੀਰਾਂ

ਕਰਤਾਰਪੁਰ ਸਾਹਿਬ ਦਾ ਲਾਂਘਾ ਬਣਾਉਣ ਨੂੰ ਲੈ ਕੇ ਦੋਵੇਂ ਮੁਲਕਾਂ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ।ਜਿਸ ਨੂੰ ਲੈ ਕੇ ਭਾਰਤ ਤੇ ਪਾਕਿ ਦੋਵੇਂ ਮੁਲਕ ਪੱਬਾਭਾਰ ਹੋ ਗਏ ਹਨ।ਇਸ ਦੌਰਾਨ ਕਰਤਾਰਪੁਰ ਲਾਂਘੇ ਲਈ ਪਾਕਿ ਵਾਲੇ ਪਾਸੇ ਤੋਂ ਜੰਗੀ ਪੱਧਰ ‘ਤੇ ਕੰਮ ਜਾਰੀ ਹੈ।ਜਿਸ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ

ਜਾਣਕਾਰੀ ਅਨੁਸਾਰ ਪਾਕਿਸਤਾਨ ਵਾਲੇ ਪਾਸੇ ਪੈਂਦੀ ਬਈ ਨਦੀ ‘ਤੇ ਤੇਜੀ ਨਾਲ ਪੁੱਲ ਦਾ ਨਿਰਮਾਣ ਵੀ ਸ਼ੁਰੂ ਹੋ ਗਿਆ ਹੈ।ਭਾਰਤ ਵਾਲੇ ਪਾਸੇ ਤੋਂ ਵੀ ਕੰਡਿਆਲੀ ਤਾਰ ਤੋਂ ਪਾਰ ਕੋਰੀਡੋਰ ਦੀ ਨਿਸ਼ਾਨਦੇਹੀ ਕਰਕੇ ਲਾਲ ਤੇ ਪੀਲੇ ਰੰਗ ਦੇ ਝੰਡੇ ਲਗਾਏ ਜਾ ਰਹੇ ਹਨ ਹਨ , ਜਿਸ ਲਈ ਰਸ਼ਤੇ ਦੀ ਨਿਸ਼ਾਨਦੇਹੀ ਦੀ ਪ੍ਰੀਕਿਰਿਆ ਵੀ ਤੇਜ਼ ਹੋ ਗਈ ਹੈ। ਜਿਸ ਕਰਕੇ ਦੋਵਾਂ ਦੇਸ਼ਾਂ ਵਿਚ ਲਾਘੇ ਦੇ ਮਾਪਦੰਡਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਦੋਵੇਂ ਮੁਲਕਾਂ ਵੱਲੋਂ ਯਤਨ ਜਾਰੀ ਹਨ।

ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ 17 ਸਾਲ 5 ਮਹੀਨੇ 9 ਦਿਨ ਬਤੀਤ ਕੀਤੇ ਸਨ।ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1561 ਸੰਮਤ ਵਿੱਚ ਇਹ ਨਗਰ ਵਸਾਇਆ ਤੇ ਉਦਾਸੀਆਂ ਸੰਪੁਰਨ ਕਰਨ ਤੋਂ ਬਾਅਦ ਏਥੇ ਵਾਸ ਕੀਤਾ ਸੀ।ਇਸ ਦੇ ਨਾਲ ਹੀ ਜਗਤ ਗੁਰੂ ਨੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਵੀ ਉਪਦੇਸ਼ ਦਿੱਤਾ।ਜਿਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਇਨ੍ਹਾਂ ਇਤਿਹਾਸਿਕ ਥਾਵਾਂ ਨਾਲ ਜੁੜੀਆਂ ਹੋਈਆਂ ਹਨ।ਇਸੇ ਕਾਰਨ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰੋਜ਼ ਅਰਦਾਸ ਕੀਤੀ ਜਾਂਦੀ ਸੀ।

ਪੂਰੇ ਦੇਸ਼ ਦੇ ਵਿਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸ਼ਹੀਦੀ ਹਫਤਾ ਮਨਾਉਣ ਦੀ ਉੱਠੀ ਮੰਗ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸੰਸਦ ਵਿੱਚ ਸ਼ਰਧਾਂਜਲੀ ਦਿੱਤੀ ਗਈ ਹੈ। ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਲਈ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਵਾਜ਼ ਉਠਾਈ। ਇਜਲਾਸ ਤੋਂ ਬਾਅਦ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੰਗ ਨੂੰ ਸਪੀਕਰ ਨੇ ਪ੍ਰਵਾਨ ਕਰ ਲਿਆ।

ਚੰਦੂਮਾਜਰਾ ਨੇ ਵੀ ਸਦਨ ਦੇ ਬਾਹਰ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਸਦਨ ਵਿੱਚ ਮੁੱਦਾ ਉਠਾਇਆ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਰ ਸਾਲ ਸਿਜਦਾ ਕੀਤਾ ਜਾਣਾ ਚਾਹੀਦਾ ਹੈ, ਜਿਸ ਦੀ ਸਦਨ ‘ਚ ਮੌਜੂਦ ਸੰਸਦ ਮੈਂਬਰਾਂ ਨੇ ਵੀ ਹਮਾਇਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਸਦਨ ਅੱਗੇ ਮੁੱਦਾ ਉਠਾਇਆ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪੂਰੇ ਦੇਸ਼ ਵਿੱਚ ਇਸ ਹਫ਼ਤੇ ਨੂੰ ਸ਼ਹੀਦੀ ਹਫ਼ਤਾ ਐਲਾਨ ਦੇਣਾ ਚਾਹੀਦਾ ਹੈ। ਚੰਦੂਮਾਜਰਾ ਮੁਤਾਬਕ ਲੋਕ ਸਭਾ ਸਪੀਕਰ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਬਾਰੇ ਆਪਣੇ ਵਿਚਾਰ ਦੱਸੇ।

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸੰਸਦ ਵਿੱਚ ਸ਼ਰਧਾਂਜਲੀ ਦੇਣ ਸੰਬੰਧੀ ਸਪੀਕਰ ਮੈਡਮ ਨੂੰ ਮੰਗ ਪੱਤਰ…!

Posted by Bhagwant Mann on Wednesday, December 26, 2018

ਭਗਵੰਤ ਮਾਨ ਨੇ ਅੱਜ ਸੰਸਦ ਭਵਨ ਦੇ ਬਾਹਰੋਂ ਵੀਡੀਓ ਸੰਦੇਸ਼ ਜਾਰੀ ਕਰਕੇ ਇਸ ਦੀ ਸੂਚਨਾ ਦਿੱਤੀ ਸੀ ਕਿ ਉਹ ਲੋਕ ਸਭਾ ਸਪੀਕਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸੰਸਦ ਵਿੱਚ ਸ਼ਰਧਾਂਜਲੀ ਦੇਣ ਸਬੰਧੀ ਮੰਗ ਪੱਤਰ ਦੇਣ ਜਾ ਰਹੇ ਹਨ। ਮਾਨ ਨੇ ਕਿਹਾ ਕਿ ਇਤਿਹਾਸ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦਾਂ ਲਈ ਦੇਸ਼ ਦੀ ਸੰਸਦ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਜਾਣੀ ਚਾਹੀਦੀ ਹੈ।

ਨਹੀਂ ਜਤਾਈ ਪਿੰਡ ਦੇ ਲੋਕਾਂ ਨੇ MLA ਦੀ ਧੀ ਤੇ ਸਰਪੰਚੀ ਦੀ ਸਹਿਮਤੀ ਕਾਗਜ਼ ਹੀ ਲੈ ਲਏ ਅੱਕ ਕੇ ਵਾਪਿਸ

ਅਜਿਹਾ ਦੇਖਣ ਨੂੰ ਮਿਲ ਹੀ ਜਾਂਦਾ ਹੈ ਕਿ ਪਿਓ ਨੂੰ ਮਿਲੀ ਸੱਤਾ-ਤਾਕਤ ਤਾਕਤ ਦਾ ਸੁਖ਼ ਪੂਰਾ ਪਰਿਵਾਰ ਭੋਗਦਾ ਹੈ ਤੇ ਇਸੇ ਦੇ ਜ਼ੋਰ ‘ਤੇ ਹੋਰ ਪਰਿਵਾਰਕ ਮੈਂਬਰ ਵੀ ਸਿਆਸਤ ਵਿੱਚ ਫਿੱਟ ਹੋ ਜਾਂਦੇ ਹਨ ਪਰ ਲੋਕਤੰਤਰ ਵਿੱਚ ਵੱਡੇ ਲੋਕ ਹੀ ਹੁੰਦੇ ਹਨ ਤੇ ਜੇਕਰ ਉਹ ਚਾਹੁੰਣ ਤਾਂ ਵੱਡੇ-ਵੱਡੇ ਲੀਡਰਾਂ ਦੀ ਪਿੱਠ ਲਵਾ ਦਿੰਦੇ ਹਨ। ਅਜਿਹਾ ਹੀ ਕੁਝ ਜਲੰਧਰ ਵਿੱਚ ਵਾਪਰਿਆ ਹੈ, ਜਿੱਥੇ ਆਪਣੀ ਧੀ ਨੂੰ ਸਰਪੰਚੀ ਦਿਵਾਉਣ ਦੇ ਚਾਹਵਾਨ ਵਿਧਾਇਕ ਪਿਤਾ ਦੀ ਤਾਕਤ ਅੱਗੇ ਝੁਕਣ ਨੂੰ ਉਨ੍ਹਾਂ ਦੇ ਜੱਦੀ ਪਿੰਡ ਦੇ ਲੋਕਾਂ ਨੇ ਇਨਕਾਰ ਕਰ ਦਿੱਤਾ। ਸਰਬਸੰਮਤੀ ਨਾ ਹੋਣ ਤੇ ਚੋਣ ਲੜਨ ਤੇ ਜਿੱਤਣ ਦਾ ਜੋਖ਼ਮ ਨਾ ਚੁੱਕਣ ਵਾਲੇ ਪਿਓ-ਧੀ ਨੂੰ ਆਪਣੇ ਪੈਰ ਪਿੱਛੇ ਖਿੱਚਣੇ ਪਏ ਹਨ।

ਕਾਂਗਰਸ ਦੇ ਕਰਤਾਰਪੁਰ ਤੋਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਆਪਣੇ ਪਿੰਡ ਧਾਲੀਵਾਰ ਕਾਦੀਆਂ ਤੋਂ ਆਪਣੀ ਛੋਟੀ ਧੀ ਨਵਿੰਦਰ ਨੂੰ ਸਰਪੰਚੀ ਦਿਵਾਉਣੀ ਚਾਹੀ। ਜਲੰਧਰ ਪੱਛਮੀ ਬਲਾਕ ਵਿੱਚ ਪੈਂਦੇ ਇਸ ਪਿੰਡ ਦੀਆਂ 1,522 ਵੋਟਾਂ ਹਨ ਤੇ ਪਿੰਡ ਵਿੱਚ ਕਈ ਐਨਆਰਆਈ ਵੀ ਹਨ। ਪਰ ਪਿੰਡ ਦੀ ਵਾਗਡੋਰ ਆਪਣੇ ਹੱਥ ਵਿੱਚ ਲੈਣ ਲਈ ਗੀਤਕਾਰ ਰਾਮ ਕੁਮਾਰ ਤੇ ਸਾਬਕਾ ਪੰਚ ਮਨਦੀਪ ਕੁਮਾਰ ਵੀ ਚੋਣ ਮੈਦਾਨ ਵਿੱਚ ਨਿੱਤਰ ਆਏ। ਡੇਢ ਕੁ ਹਜ਼ਾਰ ਵੋਟਾਂ ਵਾਲੇ ਪਿੰਡ ਵਿੱਚ ਜਿੱਤ ਦਾ ਜੋਖ਼ਮ ਨਾ ਚੁੱਕਦਿਆਂ ਐਮਐਲਏ ਚੌਧਰੀ ਨੇ ਨਵਿੰਦਰ ਦੇ ਆਖ਼ਰ ਕਾਗ਼ਜ਼ ਵਾਪਸ ਕਰਵਾ ਲਏ।

ਇਹ ਉਸ ਸਮੇਂ ਹੋਇਆ ਜਦ ਨਵਿੰਦਰ ਗ੍ਰੈਜੂਏਟ ਹੋਣ ਦੇ ਬਾਵਜੂਦ ਆਪਣੇ ਪਰਿਵਾਰ ‘ਚੋਂ ਪਿੰਡ ਦੀ ਛੇਵੀਂ ਸਰਪੰਚ ਬਣਨ ਲਈ ਅੱਗੇ ਆਈ ਸੀ। ਉਸ ਦੇ ਪੜਦਾਦਾ ਮਾਸਟਰ ਗੁਰਬੰਤਾ ਸਿੰਘ ਨੇ ਸੰਨ 1950 ‘ਚ ਬਤੌਰ ਪਿੰਡ ਦੇ ਸਰਪੰਚ ਹੀ ਸਿਆਸਤ ਸ਼ੁਰੂ ਕੀਤੀ ਸੀ ਅਤੇ ਬਾਅਦ ਵਿੱਚ ਪੰਜਾਬ ਦੇ ਮੰਤਰੀ ਵੀ ਰਹਿ ਬਣੇ. ਉਨ੍ਹਾਂ ਮਗਰੋਂ ਉਨ੍ਹਾਂ ਦੇ ਪੁੱਤਰ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਨੇ ਵੀ ਪਿੰਡ ਦੇ ਸਰਪੰਚ ਤੋਂ ਹੀ ਸ਼ੁਰੂਆਤ ਕੀਤੀ ਸੀ। ਫਿਰ ਚੌਧਰੀ ਜਗਜੀਤ ਸਿੰਘ ਦੀ ਪਤਨੀ ਗੁਰਬਚਨ ਕੌਰ ਅਤੇ ਫਿਰ ਚੌਧਰੀ ਸੁਰਿੰਦਰ ਸਿੰਘ ਵੀ 18 ਸਾਲਾਂ ਤਕ ਸਰਪੰਚ ਰਹੇ।

ਚੌਧਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਵੱਡੀ ਧੀ ਯਸ਼ਵਿੰਦਰ ਦਾ ਵਿਆਹੀ ਹੋਈ ਹੈ ਤੇ ਉਨ੍ਹਾਂ ਦਾ ਪਤੀ ਖਰੜ ਵਿੱਚ ਬਤੌਰ ਡੀਐਸਪੀ ਤਾਇਨਾਤ ਹੈ ਅਤੇ ਉਨ੍ਹਾਂ ਦਾ ਪੁੱਤਰ ਦਮਨਵੀਰ ਸਰਪੰਚੀ ਲਈ ਲੋੜੀਂਦੀ ਉਮਰ ਹੱਦ ਯਾਨੀ 21 ਸਾਲਾਂ ਤੋਂ ਦੋ ਮਹੀਨੇ ਛੋਟਾ ਹੈ। ਵਿਧਾਇਕ ਨੇ ਦੱਸਿਆ ਕਿ ਜਦ ਉਨ੍ਹਾਂ ਆਪਣੀ ਪੁੱਤਰੀ ਨੂੰ ਸਰਪੰਚੀ ਲਈ ਅੱਗੇ ਕੀਤਾ ਤਾਂ ਦੋ ਹੋਰ ਉਮੀਦਵਾਰ ਵੀ ਸਰਪੰਚੀ ਦੀ ਦਾਅਵੇਦਾਰੀ ਨਿੱਤਰ ਆਏ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਨਵਿੰਦਰ ਦੇ ਕਾਗ਼ਜ਼ ਵਾਪਸ ਲੈਣ ਵਿੱਚ ਹੀ ਉਨ੍ਹਾਂ ਭਲਾਈ ਸਮਝੀ।

ਭਗਵੰਤ ਮਾਨ ਨੇ ਸੰਸਦ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਕੀਤੀ ਇਹ ਮੰਗ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸੰਸਦ ਵਿੱਚ ਸ਼ਰਧਾਂਜਲੀ ਦਿੱਤੀ ਗਈ ਹੈ। ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਲਈ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਵਾਜ਼ ਉਠਾਈ। ਇਜਲਾਸ ਤੋਂ ਬਾਅਦ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੰਗ ਨੂੰ ਸਪੀਕਰ ਨੇ ਪ੍ਰਵਾਨ ਕਰ ਲਿਆ।

ਚੰਦੂਮਾਜਰਾ ਨੇ ਵੀ ਸਦਨ ਦੇ ਬਾਹਰ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਸਦਨ ਵਿੱਚ ਮੁੱਦਾ ਉਠਾਇਆ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਰ ਸਾਲ ਸਿਜਦਾ ਕੀਤਾ ਜਾਣਾ ਚਾਹੀਦਾ ਹੈ, ਜਿਸ ਦੀ ਸਦਨ ‘ਚ ਮੌਜੂਦ ਸੰਸਦ ਮੈਂਬਰਾਂ ਨੇ ਵੀ ਹਮਾਇਤ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਸਦਨ ਅੱਗੇ ਮੁੱਦਾ ਉਠਾਇਆ ਸੀ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪੂਰੇ ਦੇਸ਼ ਵਿੱਚ ਇਸ ਹਫ਼ਤੇ ਨੂੰ ਸ਼ਹੀਦੀ ਹਫ਼ਤਾ ਐਲਾਨ ਦੇਣਾ ਚਾਹੀਦਾ ਹੈ। ਚੰਦੂਮਾਜਰਾ ਮੁਤਾਬਕ ਲੋਕ ਸਭਾ ਸਪੀਕਰ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਬਾਰੇ ਆਪਣੇ ਵਿਚਾਰ ਦੱਸੇ।

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸੰਸਦ ਵਿੱਚ ਸ਼ਰਧਾਂਜਲੀ ਦੇਣ ਸੰਬੰਧੀ ਸਪੀਕਰ ਮੈਡਮ ਨੂੰ ਮੰਗ ਪੱਤਰ…!

Posted by Bhagwant Mann on Wednesday, December 26, 2018

ਭਗਵੰਤ ਮਾਨ ਨੇ ਅੱਜ ਸੰਸਦ ਭਵਨ ਦੇ ਬਾਹਰੋਂ ਵੀਡੀਓ ਸੰਦੇਸ਼ ਜਾਰੀ ਕਰਕੇ ਇਸ ਦੀ ਸੂਚਨਾ ਦਿੱਤੀ ਸੀ ਕਿ ਉਹ ਲੋਕ ਸਭਾ ਸਪੀਕਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸੰਸਦ ਵਿੱਚ ਸ਼ਰਧਾਂਜਲੀ ਦੇਣ ਸਬੰਧੀ ਮੰਗ ਪੱਤਰ ਦੇਣ ਜਾ ਰਹੇ ਹਨ। ਮਾਨ ਨੇ ਕਿਹਾ ਕਿ ਇਤਿਹਾਸ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦਾਂ ਲਈ ਦੇਸ਼ ਦੀ ਸੰਸਦ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਜਾਣੀ ਚਾਹੀਦੀ ਹੈ।

ਸਰਕਾਰ ਨੇ ਪਾਸ ਕੀਤਾ ਨਵਾਂ ਕਨੂੰਨ ਹੁਣ ਗੱਡੀਆਂ ਤੇ ਲੱਗਣਗੀਆਂ ਨਵੀਆਂ ਨੰਬਰ ਪਲੇਟਾਂ

ਵੀਰਵਾਰ ਨੂੰ ਕੇਂਦਰ ਸਰਕਾਰ ਨੇ ਸੰਸਦ ਨੂੰ ਸਾਫ਼ ਕੀਤਾ ਹੈ ਕਿ ਪਹਿਲੀ ਅਪਰੈਲ 2019 ਤੋਂ ਹਰ ਤਰ੍ਹਾਂ ਦੇ ਵਾਹਨਾਂ ‘ਤੇ ਉੱਚ ਸੁਰੱਖਿਅਤ ਰਜਿਸਟ੍ਰੇਸ਼ਨ ਪਲੇਟਾਂ (HSRPs) ਲਾਈਆਂ ਜਾਣੀਆਂ ਲਾਜ਼ਮੀ ਹੋਣਗੀਆਂ। ਸਰਕਾਰ ਦਾ ਇਹ ਜਵਾਬ ਨਵੇਂ ਵਾਹਨਾਂ ਦੇ ਸੰਦਰਭ ਵਿੱਚ ਹੈ ਵੀਰਵਾਰ ਨੂੰ ਲੋਕ ਸਭਾ ਵਿੱਚ ਆਪਣੇ ਲਿਖਤੀ ਜਵਾਬ ਵਿੱਚ ਕੇਂਦਰੀ ਟ੍ਰਾਂਸਪੋਰਟੇਸ਼ਨ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਆਉਂਦੀ ਪਹਿਲੀ ਅਪਰੈਲ ਤੋਂ ਵਾਹਨ ਨਿਰਮਾਤਾ ਗੱਡੀਆਂ ਦੇ ਨਾਲ ਹੀ ਐਚਐਸਆਰਪੀਜ਼ ਨੂੰ ਡੀਲਰਾਂ ਤਕ ਭੇਜਣੀਆਂ ਸ਼ੁਰੂ ਕਰ ਦੇਣਗੇ। ਇਸ ਸਬੰਧੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।

ਵਾਹਨ ਨਿਰਮਾਤਾ ਹੁਣ ਮੋਟਰ-ਗੱਡੀਆਂ ਦੇ ਨਾਲ ਹੀ ਅਜਿਹੇ ਨਾ ਹਟਾਉਣਯੋਗ, ਮੁੜ ਵਰਤੋਂ ਵਿੱਚ ਨਾ ਆ ਸਕਣ ਵਾਲੇ ਜਿੰਦਰਾ ਪ੍ਰਣਾਲੀ ਵਾਲੇ ਸਾਂਚੇ ਦੇਣਗੇ, ਜਿਸ ਵਿੱਚ ਨੰਬਰ ਪਲੇਟ ਲੱਗੇਗੀ। ਇਸ ਤੋਂ ਬਾਅਦ ਸੂਬਾ ਸਰਕਾਰਾਂ ਵੱਲੋਂ ਅਧਿਕਾਰਤ ਏਜੰਸੀਆਂ ਤੋਂ ਇਹ ਉੱਚ ਸੁਰੱਖਿਆ ਨੰਬਰ ਪਲੇਟਾਂ ਇਸ ਵਿੱਚ ਲਵਾਈਆਂ ਜਾ ਸਕਣਗੀਆਂ। ਇੱਕ ਵਾਰ ਕੱਸਣ ਤੋਂ ਬਾਅਦ ਇਹ ਨਵੇਂ ਸਾਂਚੇ ਮੁੜ ਖੁੱਲ੍ਹ ਨਹੀਂ ਸਕਣਗੇ। ਮੰਤਰੀ ਨੇ ਇਹ ਵੀ ਦੱਸਿਆ ਕਿ ਜੇਕਰ ਵਾਹਨ ਨਿਰਮਾਤਾ ਕੰਪਨੀਆਂ ਆਪਣੇ ਮੌਜੂਦਾ ਵਾਹਨਾਂ ਲਈ ਵੀ ਅਜਿਹੀ ਸੁਵਿਧਾ ਦੇਣੀਆਂ ਚਾਹੁੰਣ ਤਾਂ ਦੇ ਸਕਦੀਆਂ ਹਨ।

ਦਰਅਸਲ, ਪਹਿਲਾਂ ਇਹ ਸੁਰੱਖਿਅਤ ਨੰਬਰ ਪਲੇਟਾਂ ਲਵਾਉਣ ਸਮੇਂ ਗੱਡੀ ਦੀ ਬਾਡੀ ਵਿੱਚ ਸੁਰਾਖ ਕੀਤਾ ਜਾਂਦਾ ਸੀ ਤੇ ਫਿਰ ਰਿਵਟ ਨਾਲ ਪਲੇਟ ਨੂੰ ਫਿੱਟ ਕੀਤਾ ਜਾਂਦਾ ਸੀ। ਇਸ ਦਾ ਵਾਹਨਾਂ ਨੂੰ ਨੁਕਸਾਨ ਹੁੰਦਾ ਸੀ। ਪਰ ਨਵਾਂ ਲੌਕੇਬਲ ਸਿਸਟਮ ਗੱਡੀਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਏਗਾ, ਜਿਸ ਇਸ ਵਿੱਚ ਐਚਐਸਆਰਪੀ ਫਿੱਟ ਹੋਵੇਗੀ। ਇਨ੍ਹਾਂ ਪਲੇਟਾਂ ਦੀ ਬਣਤਰ ਤੇ ਆਕਾਰ ਪੂਰੇ ਦੇਸ਼ ਵਿੱਚ ਇੱਕ ਹੋਵੇਗਾ ਤੇ ਕ੍ਰੋਮੀਅਮ ਤੋਂ ਤਿਆਰ ਹੋਲੋਗ੍ਰਾਮ ਵਾਹਨਾਂ ਦੇ ਸ਼ੀਸ਼ਿਆਂ ‘ਤੇ ਲੱਗੇਗਾ।

ਬਾਦਲਾਂ ਦੀ ਖੋਲੀ ਕਵਿਤਾ ਰਾਹੀਂ ਪੋਲ ਖਾਲਸਾ ਜੀ….. ਜਦ ਤੀਕ ਅੰਮ੍ਰਿਤਧਾਰੀ ਨਹੀਂ ਹੋਵੋਗੇ, ਅਮਲੀਆਂ ਦੇ ਗੁਲਾਮ ਰਹੋਗੇ

ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਚਾਰ ਪੜਾਵੀ ਸਮਾਗਮ ਸਫਰ-ਏ-ਸ਼ਹਾਦਤ ਬੀਤੇ ਕੱਲ੍ਹ ਕੁਝ ਐਨਾ ਕੌੜਾ ਸੱਚ ਸੁਣਾ ਗਿਆ ਕਿ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਇਤਿਹਾਸਕ ਗੁਰਦੁਆਰਾ ਠੰਡਾ ਬੁਰਜ ਦੇ ਮੰਚ ਤੋਂ ਇਹ ਸੁਣਨ ਨੂੰ ਮਿਲਿਆ ਕਿ ਸਫ਼ਰ-ਏ-ਸ਼ਹਾਦਤ ਕਾਫਿਲੇ ਦੇ ਪ੍ਰਮੁੱਖ ਅੰਗ ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਉਪਰ ਪਾਬੰਦੀ ਦੇ ਹੁਕਮ ਨਾਦਰ ਕਰ ਦਿੱਤੇ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮਨਾਏ ਜਾਣ ਦੀ ਮਨਸ਼ਾ ਨਾਲ ਕੁਝ ਗੁਰਸਿੱਖ ਵੀਰਾਂ ਨੇ ਕੁਝ ਸਾਲ ਪਹਿਲਾਂ ਸਫ਼ਰ-ਏ ਸ਼ਹਾਦਤ ਨਾਮੀ ਇੱਕ ਸੰਸਥਾ ਦਾ ਗਠਨ ਕੀਤਾ।

ਇਹ ਸੰਸਥਾ ਹਰ ਸਾਲ ਪੰਥ ਪ੍ਰਸਿੱਧ ਰਾਗੀ ਜਥਿਆਂ, ਕਥਾਵਾਚਕਾਂ ਤੇ ਪ੍ਰਚਾਰਕਾਂ ਦੇ ਸਹਿਯੋਗ ਨਾਲ ਵੱਡੇ ਪੱਧਰ ‘ਤੇ ਗੁਰਮਤਿ ਸਮਾਗਮ ਉਲੀਕਦੀ ਤੇ ਫਿਰ ਸ਼੍ਰੋਮਣੀ ਕਮੇਟੀ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਦੀ। ਇਸ ਸਮਾਗਮ ਦੀ ਵਿਲੱਖਣਤਾ ਰਹੀ ਕਿ ਮੰਚ ਤੋਂ ਗੁਰਬਾਣੀ ਕੀਰਤਨ ਦੇ ਨਾਲ-ਨਾਲ ਗੁਰ ਇਤਿਹਾਸ ਤੇ ਸ਼ਹਾਦਤ ਨਾਲ ਸਬੰਧਤ ਕਵਿਤਾਵਾਂ ਦਾ ਗਾਇਨ ਵੀ ਹੁੰਦਾ। ਕਵਿਤਾ ਗਾਇਨ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲੇ ਸਿੱਖ ਸੰਗਤਾਂ ਦੀ ਵਿਸ਼ੇਸ਼ ਪਸੰਦ ਰਹਿੰਦੇ। ਇਸ ਵਾਰ ਵੀ ਪ੍ਰੋਗਰਾਮ ਸਫ਼ਰ-ਏ-ਸ਼ਹਾਦਤ ਦਾ ਅਗਾਜ਼ ਰੋਪੜ ਜ਼ਿਲ੍ਹੇ ਵਿੱਚ ਪੈਂਦੇ ਗੁਰਦੁਆਰਾ ਅੱਟਕ ਸਾਹਿਬ ਤੋਂ ਸ਼ੁਰੂ ਹੋਇਆ, ਦੂਸਰਾ ਪੜਾਅ ਗੁਰਦੁਆਰਾ ਛੰਨ ਸਾਹਿਬ ਅਤੇ ਤੀਸਰਾ ਪੜਾਅ ਸੋਮਵਾਰ ਦੀ ਰਾਤ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਸੀ। ਇਸ ਮੌਕੇ ਮੰਚ ‘ਤੇ ਗੁਰਦੁਆਰਾ ਫਤਿਹਹੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਵੀ ਸ਼ਸ਼ੋਭਿਤ ਸਨ।

ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ “ਸਾਡਾ ਕੋਈ ਧੜਾ ਨਹੀਂ ਹੈ। ਅਸੀਂ ਕਿਸੇ ਵੀ ਸੰਪਰਦਾ, ਟਕਸਾਲ ਜਾਂ ਸੰਸਥਾ ਨਾਲ ਸਬੰਧਤ ਨਹੀ ਹਾਂ। ਸਭ ਦਾ ਸਤਿਕਾਰ ਕਰਦੇ ਹਾਂ।” ਉਨ੍ਹਾਂ ਕਿਹਾ “ਜੋ ਹਾਲਾਤ ਸਿੱਖ ਕੌਮ ਦੇ ਬਣ ਚੁੱਕੇ ਹਨ ਕਿ ਸਿੱਖ ਹੀ ਸਿੱਖ ਦਾ ਦੁਸ਼ਮਣ ਬਣਿਆ ਹੋਇਆ ਹੈ। ਅੱਜ ਕਲਗੀਧਰ ਪਾਤਸ਼ਾਹ ਨੂੰ ਇੱਕ ਬੇਨਤੀ ਰੂਪੀ ਅਰਜ ਕਰ ਰਿਹਾ ਹਾਂ ਜੇ ਸੰਗਤ ਇਜਾਜ਼ਤ ਦੇਵੇ ਤਾਂ ਗਾਇਨ ਕਰਾਂ।” ਤਾਂ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਦਰਮਿਆਨ ਇਜਾਜ਼ਤ ਦਿੱਤੀ।

ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਦੁਆਰਾ ਗਾਇਨ ਕੀਤੀ ਕਵਿਤਾ ਦਾ ਅੰਤਰਾ ਸੀ “ਸੁਣ ਕਲਗੀ ਵਾਲੇ ਦਾਤਿਆ ਮੈਂ ਹੱਥ ਬੰਨ੍ਹ ਅਰਜ ਗੁਜਾਰੀ। ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਖਿਲਰ ਗਈ ਸਾਰੀ।” ਅਗਲੇ ਬੋਲਾਂ ਵਿੱਚ “ਇਹ ਸਿੱਖ ਸਾਰੇ ਤੇਰੇ ਨੇ, ਤੇਰੇ ਨਾਂ ‘ਤੇ ਲੜਦੇ ਨੇ, ਸੰਤ ਨੇ ਸੰਤ ਨੂੰ ਗੋਲੀ ਮਾਰੀ” ਕਵਿਤਾ ਵਿੱਚ ਸਿੱਖ ਧਰਮ ਵਿੱਚ ਘਰ ਕਰ ਰਹੇ ਵੱਖ-ਵੱਖ ਡੇਰਿਆਂ, ਉਨ੍ਹਾਂ ਦੀ ਵੱਖ-ਵੱਖ ਮਰਿਆਦਾ ਦਾ ਜ਼ਿਕਰ ਕਰਦਿਆਂ ਇਹ ਵੀ ਕਹਿ ਦਿੱਤਾ ਗਿਆ ਕਿ ਸਿੱਖਾਂ ਨੇ ਗੁਰੂ ਸਾਹਿਬ ਵਲੋਂ ਦਿੱਤੀ ਪ੍ਰਭੂ ਪ੍ਰੇਮ ਦੀ ਮਰਿਆਦਾ ਵਿਸਾਰ ਦਿੱਤੀ ਹੈ। ਸਿੱਖਾਂ ਦਰਮਿਆਨ ਵਖਰੇਵਿਆਂ ਤੇ ਦੁਵਿਧਾ ਦਾ ਜ਼ਿਕਰ ਕਰਦਿਆਂ ਹਵਾਲਾ ਦਿੱਤਾ ਗਿਆ ਕਿ ਅੰਮ੍ਰਿਤ, ਅੰਮ੍ਰਿਤ ਵੇਲਾ, ਅੰਮ੍ਰਿਤ ਬਾਣੀ ਅਤੇ ਮੂਲ ਮੰਤਰ ‘ਤੇ ਵੀ ਵੰਡੀਆਂ ਪਾ ਦਿੱਤੀਆਂ ਗਈਆਂ ਹਨ।

ਕਵਿਤਾ ਦਾ ਗਾਇਨ ਕਰਦਿਆਂ ਭਾਈ ਮਨਿੰਦਰ ਸਿੰਘ ਦੱਸਦੇ ਹਨ ਕਿ ਦਰਪੇਸ਼ ਮਸਲਿਆਂ ਦਾ ਹੱਲ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਰਨਾ ਸੀ ਲੇਕਿਨ ਇਸ ‘ਤੇ ਵੀ ਕਬਜ਼ਾ ਕਰ ਲਿਆ ਗਿਆ। “ਆਪਣਿਆਂ ਨੇ ਕੌਮ ਡੋਬਤੀ, ਸਿੱਖ ਤਖ਼ਤ ਤੋਂ ਬਾਗੀ ਹੋ ਗਏ ਜਥੇਦਾਰ ਸਰਕਾਰੀ”। ਕੋਈ ਸੱਤ ਮਿੰਟ ਦੀ ਇਸ ਕਵਿਤਾ ਉਪਰੰਤ ਭਾਈ ਮਨਿੰਦਰ ਸਿੰਘ ਹੁਰਾਂ ਨੇ ਸਮਾਪਤੀ ਕੀਤੀ ਤਾਂ ਗਿਆਨੀ ਹਰਪਾਲ ਸਿੰਘ ਹੁਰਾਂ ਨੇ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਕਿਹਾ ਕਿ ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ, ਕੌਮ ਦੀ ਸੇਵਾਦਾਰੀ ਲਈ ਸਨ ਲੇਕਿਨ ਹੁਣ ਸਭ ਕੁਝ ਬਦਲ ਚੁੱਕਾ ਹੈ। ਗਿਆਨੀ ਹਰਪਾਲ ਸਿੰਘ ਨੇ ਵੀ ਇੱਕ ਰੁਬਾਈ ਸਾਂਝੀ ਕਰਦਿਆਂ ਕੌਮੀ ਦਰਦ ਦੀ ਗੱਲ ਕੀਤੀ ਕਿ “ਕੌਮ ਨੂੰ ਹੁਣ ਨਾਦਰਾਂ ਤੇ ਅਬਦਾਲੀਆਂ ਨੇ ਨਹੀਂ, ਫੂਲਾ ਸਿੰਘ ਅਕਾਲੀ ਦੀ ਅਣਹੋਂਦ ਨੇ ਮਾਰਿਆ ਹੈ”। ਗੁਰਦੁਆਰਾ ਕੋਤਵਾਲੀ ਸਾਹਿਬ ਦੀਆਂ ਸਲਾਖਾਂ ਵੱਲ ਇਸ਼ਾਰਾ ਕਰਦਿਆਂ ਗਿਆਨੀ ਹਰਪਾਲ ਸਿੰਘ ਨੇ ਕਿਹਾ ਕਿ ਇਹ ਸਲਾਖਾਂ ਸੰਦੇਸ਼ ਦਿੰਦੀਆਂ ਹਨ ਕਿ ਸਿੱਖ ਸਰੀਰਕ ਤੌਰ ‘ਤੇ ਭਾਵੇਂ ਗੁਲਾਮ ਹੋ ਜਾਏ, ਉਸ ਦੀ ਸੋਚ ਗੁਲਾਮ ਨਹੀਂ ਹੋੋਣੀ ਚਾਹੀਦੀ।

ਮੰਗਲਵਾਰ ਦੀ ਰਾਤ ਸਫ਼ਰ ਏ-ਸ਼ਹਾਦਤ ਦੇ ਚੌਥੇ ਪੜਾਅ ਦੇ ਸਮਾਗਮ ਦੀ ਸਮਾਪਤੀ ਮੌਕੇ ਇੱਕ ਵਾਰ ਫਿਰ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਨੇ ਸੰਗਤਾਂ ਨੂੰ ਦੱਸਿਆ ਕਿ ਕਿਵੇਂ ਪ੍ਰਬੰਧਕਾਂ ਨੂੰ ਉਪਰੋਂ ਹੁਕਮ ਆਏ ਸਨ ਕਿ ਅੱਜ ਮਨਿੰਦਰ ਸਿੰਘ ਨੂੰ ਕਵਿਤਾ ਨਹੀਂ ਪੜ੍ਹਨ ਦੇਣੀ, ਗੁਰਬਾਣੀ ਕੀਤਰਨ ਕਰੇ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਕੁਝ ਕੌੜਾ ਸੱਚ ਗਿਆਨੀ ਹਰਪਾਲ ਸਿੰਘ ਵੀ ਬਿਆਨ ਗਏ ਸਨ ਜੋ ਕੂੜ ਨੂੰ ਪਸੰਦ ਨਹੀਂ ਆਇਆ। ਉਨ੍ਹਾਂ ਕਿਹਾ ਕਿ ਉਹ ਅੱਜ ਇਸ ਸਫ਼ਰ-ਏ-ਸ਼ਹਾਦਤ ਵਿੱਚ ਆਖਰੀ ਵਾਰ ਹਾਜਰੀ ਭਰ ਰਹੇ ਹਨ ਲੇਕਿਨ ਇਹ ਬੇਨਤੀ ਜ਼ਰੂਰ ਕਰਨਗੇ ਕਿ ਸਮੁੱਚੀ ਕੌਮ ਅੰਮ੍ਰਿਤਧਾਰੀ ਹੋਵੇ। ਜਦ ਤੀਕ ਅੰਮ੍ਰਿਤਧਾਰੀ ਨਹੀਂ ਹੋਵੋਗੇ, ਅਮਲੀਆਂ ਦੇ ਗੁਲਾਮ ਰਹੋਗੇ। ਭਾਈ ਮਨਿੰਦਰ ਸਿੰਘ ਦੇ ਇਨ੍ਹਾਂ ਬੋਲਾਂ ‘ਤੇ ਸੰਗਤਾਂ ਨੇ ਜੈਕਾਰਿਆਂ ਨਾਲ ਅਕਾਸ਼ ਗੂੰਜਣ ਲਾ ਦਿੱਤਾ

ਇਸ ਸਬੰਧ ਵਿੱਚ ਜਦੋਂ ਗਿਆਨੀ ਹਰਪਾਲ ਸਿੰਘ ਹੁਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਫੋਨ ਚੁੱਕਣ ਵਾਲੇ ਸ਼ਖਸ ਨੇ ਦੱਸਿਆ ਕਿ ਸਿੰਘ ਸਾਹਿਬ ਕਿਤੇ ਰੁਝੇਵੇਂ ਵਿੱਚ ਹਨ ਲੇਕਿਨ ਦੇਰ ਸ਼ਾਮ ਤੀਕ ਉਨ੍ਹਾਂ ਦਾ ਕੋਈ ਸੁਨੇਹਾ ਨਹੀਂ ਮਿਲਿਆ। ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਸੁਨੇਹਾ ਮਿਲਿਆ ਕਿ ਉਨ੍ਹਾਂ ਨੇ ਜੋ ਵੀ ਕਹਿਣਾ ਹੈ ਉਹ ਪਹਿਲਾਂ ਹੀ ਸੰਗਤ ਦੀ ਹਾਜਰੀ ਵਿੱਚ ਗੁਰਦੁਆਰਾ ਠੰਡਾ ਬੁਰਜ ਵਿਖੇ ਹੋਏ ਸਮਾਗਮ ਮੌਕੇ ਕਹਿ ਚੁਕੇ ਹਨ ਤੇ ਵੀਡੀਓ ਵੀ ਉਨ੍ਹਾਂ ਦੇ ਫੇਸਬੁੱਕ ਖਾਤੇ ‘ਤੇ ਦਰਜ ਹੈ। ਲੇਕਿਨ ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਵਲੋਂ ਉਪਰੋਂ ਆਏ ਹੁਕਮਾਂ ਦੇ ਪਾਏ ਵਾਸਤੇ ਨੇ ਇਹ ਸ਼ੰਕਾ ਜ਼ਰੂਰ ਖੜ੍ਹੀ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ, ਸਿੱਖਾਂ ਦੁਆਰਾ ਚੁਣੀ ਹੋਈ ਸੰਸਥਾ ਭਲੇ ਹੀ ਹੋਵੇ ਲੇਕਿਨ ਇਹ ਸਿੱਖਾਂ ਦੇ ਨਹੀਂ ਬਲਕਿ ਕਿਸੇ ਹੋਰ ਤਾਕਤ ਦੇ ਅਧੀਨ ਹੈ ਜਿਸ ਦਾ ਹੁਕਮ ਮੰਨਣ ਲਈ ਇਸ ਦੇ ਪ੍ਰਬੰਧਕ ਮਜਬੂਰ ਹਨ।