ਸਾਇੰਸ ਦੇ ਪੇਪਰ ਚ’ ਵਿਦਿਆਰਥੀ ਨੇ ਲਿਖਿਆ ਪੰਜਾਬੀ ਗਾਣਾ,ਹਾਏ ਨੀਂ ਤੇਰਾ ਕੋਕਾ-ਕੋਕਾ-ਕੋਕਾ,ਦੇਖੋ ਲਾਇਵ ਤਸਵੀਰਾਂ

ਨਖਰਾ ਫੁਲ ਵਿਖਾਵੇ, ਹਾਏ ਨੀ ਤੇਰਾ ਕੋਕਾ-ਕੋਕਾ, ਬਿਲੋ ਨੀ ਤੇਰਾ ਕੋਕਾ-ਕੋਕਾ। ਇਹ ਪੰਜਾਬੀ ਗਾਣਾ ਜੇਕਰ ਤੁਸੀਂ ਕਿਤੇ ਸੁਣਦੇ ਹੋ ਤਾਂ ਤੁਸੀਂ ਇਸ ਪੰਜਾਬੀ ਗਾਣੇ ਨੂੰ ਖੂਬ ਇਨਜਵਾਏ ਕਰੋਗੇ ਪਰ ਇਹੀ ਗਾਣਾ ਜੇਕਰ ਕਿਸੇ ਵਿਦਿਆਰਥੀ ਦੀ ਉਤਰ-ਪੱਤਰਿਕਾ (ਆਂਸਰਸ਼ੀਟ) ਉਤੇ ਸਵਾਲਾਂ ਦੇ ਜਵਾਬ ਵਜੋਂ ਮਿਲਣ ਤਾਂ ਤਹਾਨੂੰ ਅਜੀਬ ਜ਼ਰੂਰ ਲੱਗੇਗਾ। ਦਰਅਸਲ ਇਨੀਂ ਦਿਨੀਂ 10ਵੀਂ ਤੇ 12ਵੀਂ ਦੇ ਪੇਪਰਾਂ ਦੀਆਂ ਆਂਸਰਸ਼ੀਟਸ ਚੈਕ ਹੋ ਰਹੀਆਂ ਹਨ। ਇਸ ਵਿਚ ਕੁਝ ਸਵਾਲਾਂ ਦੇ ਅਜਿਹੇ ਜਵਾਬ ਮਿਲ ਰਹੇ ਹਨ ਜੋ ਆਂਸਰਸ਼ੀਟ ਚੈਕ ਕਰਨ ਵਾਲਿਆਂ ਦੇ ਚਹਿਰੇ ਉਤੇ ਹਾਸੇ ਲਿਆ ਰਹੇ ਹਨ।ਹਲਾਂਕਿ ਹਾਸੇ ਦੇ ਨਾਲ ਹੀ ਅਜਿਹੇ ਜਵਾਬ ਦੇਣ ਵਾਲੇ ਵਿਦਿਆਰਥੀਆਂ ਦੇ ਭਵਿਖ ਉਤੇ ਵੀ ਸਵਾਲਿਆ ਨਿਸ਼ਾਨ ਪੈਦਾ ਹੋ ਰਿਹਾ ਹੈ।

ਦਰਅਸਲ ਹਰਿਆਣਾ ਬੋਰਡ ਦੇ ਐਗਜਾਮ ਤੋਂ ਬਾਅਦ 3 ਅਪ੍ਰੈਲ ਤੋਂ ਗੁੜਗਾਂਵ ਦੇ ਚਾਰ ਸੈਂਟਰਾਂ ਵਿਚ ਇਨੀਂ ਦਿਨੀਂ 10 ਅਤੇ 12ਵੀਂ ਜਮਾਤ ਦੀ ਮਾਰਕਿੰਗ ਚਲ ਰਹੀ ਹੈ।ਇਸ ਵਿਚ ਕੁਝ ਕਾਪੀਆਂ ਅਜਿਹੀਆਂ ਮਿਲਿਆ ਹਨ, ਜਿਨਾਂ ਵਿਚ ਵਿਦਿਆਰਥੀਆਂ ਨੇ ਸ਼ਾਅਰੀ, ਚੁਟਕਲੇ ਲਿਖ ਦਿੱਤੇ ਹਨ। ਕੁਝ ਨੇ ਕਈ ਸਵਾਲਾਂ ਦੇ ਜਵਾਬ ਵਿਚ ਤਾਂ ਪੰਜਾਬੀ ਗਾਣੇ ਲਿਖੇ ਹਨ। ਸਿਰਫ ਇਕ ਹੀ ਸਵਾਲ ਵਿਚ ਨਹੀਂ ਬਲਕਿ ਕਈ ਸਾਵਾਲਾਂ ਦੇ ਜਵਾਬ ਵਿਚ ਵਿਦਿਆਰਥੀਆਂ ਨੇ ਗਾਣੇ ਲਿਖੇ ਹਨ।

ਸ਼ੁਰੂ ਦੇ ਜਵਾਬ ਸਹੀ, ਉਸਦੇ ਬਾਅਦ ਲਿਖ ਦਿੱਤੇ ਪੰਜਾਬੀ ਗਾਣੇ – ਬਸਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਇੰਸ ਟੀਚਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਅਜਿਹੀ ਕਾਪੀ ਆਈ ਜਿਸ ਵਿਚ ਵਿਦਿਆਰਥੀ ਨੇ ਚਾਰ ਸਵਾਲਾਂ ਦੇ ਜਵਾਬ ਵਿਚ ਗਾਣੇ ਲਿਖੇ ਸਨ। ਇਸ ਵਿਚ ਇਕ 5 ਨੰਬਰ ਦਾ ਸਵਾਲ ਸੀ ਅਤੇ ਤਿੰਨ 2-2 ਨੰਬਰ ਦੇ ਸਵਾਲ ਸਨ।ਸ਼ੁਰੂਆਤ ਦੇ 5 ਵਿਚੋਂ 6 ਸਵਾਲਾ ਦੇ ਜਵਾਬ ਵਿਦਿਆਰਥੀ ਨੇ ਬੇਹੱਦ ਵਧੀਆ ਦਿੱਤੇ ਸਨ, ਜਿਸ ਵਿਚੋਂ ਉਸਨੂੰ ਫੁਲ ਮਾਰਕਸ ਵੀ ਮਿਲੇ ਪਰ ਬਾਅਦ ਵਿਚ ਇਸ ਤਰ੍ਹਾਂ ਦੇ ਗਾਣੇ ਲਿਖਣ ਦੇ ਕਾਰਨ ਉਸਦੇ ਨੰਬਰਾਂ ਵਿਚ ਹੋਰ ਕਮੀ ਆ ਗਈ।ਇਸੇ ਤਰ੍ਹਾਂ ਇਕ ਵਿਦਿਆਰਥੀ ਨੇ ਸੋਸ਼ਲ ਸਟਡੀਜ਼ ਦੇ ਪੇਪਰ ਵਿਚ ਸਵਾਲ ਦੇ ਜਵਾਬ ਸ਼ਾਅਰੀ ਵਿਚ ਦਿੱਤੇ। ਇਸ ਪੇਪਰ ਵਿਚ ਬੱਚੇ ਨੇ ਸ਼ੁਰੂਆਤ ਵਿਚ ਸਵਾਲ ਦਾ ਜਵਾਬ ਤਾਂ ਸਹੀ ਢੰਗ ਨਾਲ ਦਿੱਤਾ ਪਰ ਵਿਚ-ਵਿਚ ਸ਼ਾਅਰੀ ਦੇ ਨਾਲ ਜਵਾਬ ਦਿੱਤਾ ਹੈ।

ਪਿਛਲੇ ਦਿਨੀ ਭਾਖੜਾ ਨਹਿਰ ਚ ਡਿੱਗੀ ਇੰਨਡੈਵਰ ਕਾਰ ਵਿਚ ਡੁੱਬੇ ਪਰਿਵਾਰ ਬਾਰੇ ਦੋਸਤ ਨੇ ਕੀਤੇ ਵੱਡੇ ਖੁਲਾਸੇ

ਕਿਹਾ ਜਾਂਦਾ ਹੈ ਕਿ ਦੁਨੀਆਂ ਤੇ ਕੋਈ ਵੀ ਸੁਖੀ ਨਹੀਂ ਹੈ। ਹਰ ਇਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਹਿਸਾਬ ਨਾਲ ਦੁੱਖ ਅਤੇ ਸੁੱਖ ਮਿਲੇ ਹਨ। ਇਹ ਸੰਸਾਰ ਹੀ ਦੁੱਖਾਂ ਦਾ ਸਮੁੰਦਰ ਹੈ। ਗੁਰੂਆਂ, ਪੀਰਾਂ, ਫ਼ਕੀਰਾਂ ਤੇ ਵੀ ਦੁੱਖ ਆਏ ਹਨ। ਇਸ ਆਰਟੀਕਲ ਵਿੱਚ ਅਸੀਂ ਪਟਿਆਲਾ ਦੇ ਰਹਿਣ ਵਾਲੇ ਪਰਮਵੀਰ ਸਿੰਘ ਦੀ ਗੱਲ ਕਰ ਰਹੇ ਹਾਂ। ਜਿਸ ਨੇ ਦੋ ਦਿਨ ਪਹਿਲਾਂ ਭਾਖੜਾ ਨਹਿਰ ਵਿੱਚ ਆਪਣੇ ਪਰਿਵਾਰ ਸਮੇਤ ਖੁਦਕੁਸ਼ੀ ਕਰ ਲਈ। ਮਰਨ ਵਾਲਿਆਂ ਵਿੱਚ ਮ੍ਰਿਤਕ ਪਰਮਜੀਤ ਸਿੰਘ ਉਨ੍ਹਾਂ ਦੀ ਪਤਨੀ ਸ਼ਿਖਾ, ਉਨ੍ਹਾਂ ਦੀ ਬੇਟੀ ਲੀਜ਼ਾ ਅਤੇ ਬੇਟਾ ਸੁਸ਼ਾਂਤ ਸ਼ਾਮਿਲ ਸਨ।

ਪਰਮਵੀਰ ਦੇ ਇਹ ਖੌਫਨਾਕ ਕਦਮ ਚੁੱਕਣ ਬਾਰੇ ਹਰ ਕੋਈ ਹੈਰਾਨ ਹੈ। ਮ੍ਰਿਤਕ ਪਰਮਵੀਰ ਦੇ ਪਰਿਵਾਰਕ ਦੋਸਤਾਂ ਦਾ ਕਹਿਣਾ ਹੈ ਕਿ ਉਹ ਆਪਣਾ ਚੰਗਾ ਬਿਜ਼ਨੈਸ ਚਲਾ ਰਹੇ ਸਨ ਅਤੇ ਉਨ੍ਹਾਂ ਦਾ ਕਿਸੇ ਨਾਲ ਅਜਿਹਾ ਪੈਸੇ ਦਾ ਲੇਣ ਦੇਣ ਉਨ੍ਹਾਂ ਦੀ ਜਾਣਕਾਰੀ ਵਿੱਚ ਨਹੀਂ, ਜਿਸ ਦੇ ਚੱਲਦਿਆਂ ਇਹ ਪਰਿਵਾਰ ਇਨ੍ਹਾਂ ਸਖ਼ਤ ਕਦਮ ਚੁੱਕ ਸਕਦਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪਰਮਵੀਰ ਦੇ ਪਰਿਵਾਰ ਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ।

ਖੁਦਕੁਸ਼ੀ ਵਾਲੇ ਦਿਨ ਪਰਮਵੀਰ ਆਪਣੇ ਬੱਚਿਆਂ ਨੂੰ ਸਕੂਲ ਤੋਂ ਇੱਕ ਘੰਟਾ ਪਹਿਲਾਂ ਛੁੱਟੀ ਦਿਵਾ ਕੇ ਲੈ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਬਾਜ਼ਾਰ ਵਿੱਚ ਖ਼ਰੀਦਦਾਰੀ ਵੀ ਕੀਤੀ, ਘਰ ਆਉਣ ਦੀ ਬਜਾਏ, ਉਹ ਨਹਿਰ ਵੱਲ ਚਲਾ ਗਿਆ ਅਤੇ ਪਰਿਵਾਰ ਨਾਲ ਪਰਮਵੀਰ ਨੇ ਆਪਣੀ ਲਾਲ ਰੰਗ ਦੀ ਇੰਡੈਵਰ ਕਾਰ ਸਮੇਤ ਨਹਿਰ ਵਿੱਚ ਛਾਲ ਮਾਰ ਦਿੱਤੀ।

ਗੋਤਾਖੋਰਾਂ ਦੁਆਰਾ ਪਰਮਵੀਰ ਅਤੇ ਉਸਦੇ ਪਰਿਵਾਰ ਨੂੰ ਬਚਾਉਣ ਦੀ ਜੀਅ-ਤੋੜ ਕੋਸ਼ਿਸ਼ ਕੀਤੀ ਗਈ ਪਰ ਹੋਣੀ ਦੇ ਸਾਹਮਣੇ ਕਿਸ ਦੀ ਚੱਲਦੀ ਹੈ। ਫਿਲਹਾਲ ਖੁਦਕੁਸ਼ੀ ਦੇ ਕਾਰਨਾਂ ਦਾ ਕਿਸੇ ਨੂੰ ਵੀ ਹਾਲੇ ਤੱਕ ਕੁਝ ਨਹੀਂ ਪਤਾ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਹੋਣ ਚਾਹੇ ਕਿੰਨੇ ਵੀ ਜ਼ਿਆਦਾ ਪੀਲੇ ਦੰਦ ਇਸ ਤਰੀਕੇ ਨਾਲ ਕੱਢ ਲਵੋ ਚਿੱਟੇ

ਹਰ ਕੋਈ ਚਾਹੁੰਦਾ ਹੈ ਕਿ ਉਸਦੇ ਦੰਦ ਚਮਕਦਾਰ ਅਤੇ ਸਫੇਦ ਹੋਣ ਪਰ ਸਿਗਰਟ ਪੀਣ ਜਾਂ ਤੰਮਾਕੂ ਖਾਣ ਨਾਲ ਦੰਦਾ ਵਿੱਚ ਪੀਲੇਪਨ ਦੀ ਸ਼ਿਕਾਇਤ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਲਈ ਦੰਦਾ ਨੂੰ ਸਫੇਦ ਰੱਖਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਓਰਲ ਸਫਾਈ ਅਤੇ ਕੁੱਝ ਘਰੇਲੂ ਉਪਰਾਲਿਆਂ ਨਾਲ ਤੁਸੀਂ ਇਸਤੋਂ ਛੁਟਕਾਰਾ ਪਾ ਸਕਦੇ ਹੋ। ਦੰਦਾ ਦੀ ਸਫਾਈ ਰੱਖਣ ਦੇ ਨਾਲ ਨਾਲ ਤੁਸੀਂ ਕੁੱਝ ਘਰੇਲੂ ਨੁਸਖੇ ਵੀ ਅਪਣਾ ਸਕਦੇ ਹੋ, ਜਿਸਦੇ ਨਾਲ ਤੁਹਾਡੇ ਦੰਦ ਸਫੇਦ ਰਹਿ ਸਕਣ। ਜੇਕਰ ਦੰਦਾਂ ਦੇ ਪੀਲਾਪਣ ਹੋਣ ਤੇ ਵਿਅਕਤੀ ਹੱਸਦਾ ਹੈ ਤਾਂ ਕੋਈ ਨਾ ਕੋਈ ਜਰੂਰ ਉਸਨੂੰ ਟੋਕ ਦਿੰਦਾ ਹੈ। ਜਿਸਦੇ ਕਾਰਨ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ।

ਇਸ ਲਈ ਇਹਨਾਂ ਟਨ ਛੁਟਕਾਰਾ ਪਾਉਣ ਦੇ ਲਈ ਅਸੀਂ ਡੇਟਿਸਟ ਜਾਂ ਫਿਰ ਮਾਰਕੀਟ ਵਿਚ ਉਪਲਬਧ ਪ੍ਰੋਡਕਟਸ ਦਾ ਯੂਜ ਕਰਦੇ ਹਾਂ। ਪਰ ਅੱਜ ਜਾਣਦੇ ਹਾਂ ਕਿ ਤੁਸੀਂ ਆਪਣੇ ਦੰਦਾਂ ਨੂੰ ਬਿਨਾਂ ਕਿਸੇ ਖਰਚ ਦੇ ਤੁਸੀਂ ਘਰ ਵਿਚ ਕੁੱਝ ਮਿੰਟਾਂ ਵਿਚ ਆਸਾਨੀ ਨਾਲ ਚਮਕਦਾਰ ਦੰਦ ਕਿਵੇਂ ਪਾ ਸਕਦੇ ਹੋ। ENO ਪਾਊਡਰ ਦਾ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ। ਜਿਸ ਨਾਲ ਤੁਸੀਂ ਜਲਦੀ ਨਾ ਪੀਲੇ ਦੰਦਾਂ ਤੋਂ ਛੁਟਕਾਰਾ ਪਾ ਸਕਦੇ ਹੋ,ਉਹ ਵੀ ਸਿਰਫ 3 ਮਿੰਟ ਵਿਚ।

ਖੈਰ ਤੁਹਾਨੂੰ ਦੱਸ ਦੇਈਏ ਕਿ ਇਸ ਉਪਾਅ ਲਈ ਤੁਹਾਨੂੰ ਸਭ ਤੋਂ ਪਹਿਲਾਂ ਅੱਧਾ ਨਿੰਬੂ ਲੈਣਾ ਹੋਵੇਗਾ ਅਤੇ ਅੱਧਾ ਚਮੱਚ ਇਨੋ । ਇਸਦੇ ਬਾਅਦ ਤੁਸੀ ENO ਨੂੰ ਆਪਣੇ ਹੱਥ ਤੇ ਲੈ ਕੇ ਉਸ ਵਿੱਚ ਨਿੰਬੂ ਦਾ ਰਸ ਪਾ ਦਿਓ ਅਤੇ ਹੁਣ ਤੁਸੀ ਇਸਨੂੰ ਬੁਰਸ਼ ਤੇ ਲਾ ਕੇ ਆਪਣੇ ਦੰਦਾਂ ਤੇ ਲਗਾ ਲਵੋ ਤੇ ਬਰਸ਼ ਕਰੋ । ਅਜਿਹਾ ਕਰਨ ਦੇ ਬਾਅਦ ਤੁਹਾਨੂੰ ਇਸਨੂੰ 1 ਮਿੰਟ ਤੱਕ ਛੱਡ ਦੇਣਾ ਹੈ ਉਸਦੇ ਬਾਅਦ ਪਾਣੀ ਨਾਲ ਧੋ ਲਓ ਤੁਸੀ ਦੇਖੋਗੇ ਦੀ ਪਹਿਲੀ ਵਾਰ ਵਿੱਚ ਹੀ ਤੁਹਾਡੇ ਦੰਦ ਦੁੱਧ ਦੀ ਤਰਾਂ ਚਮਕਣ ਲੱਗਣਗੇ ।

ਬਰਾਤ ਹੋ ਗਈ ਲੇਟ ਤਾਂ ਉਹਨਾਂ ਦਾ ਕੀਤਾ ਅਜਿਹਾ ਸਵਗਤ ਜੋ ਨਹੀਂ ਹੋਇਆ ਕਦੇ ਅੱਜ ਤੱਕ ਕਿਸੇ ਵਿਆਹ ਚ

ਵਿਆਹ ਦੇ ਦਿਨ ਦੀ ਸਬੰਧਿਤ ਦੋਵੇਂ ਪਰਿਵਾਰਾਂ ਦੁਆਰਾ ਅਤੇ ਇਨ੍ਹਾਂ ਦੇ ਰਿਸ਼ਤੇਦਾਰਾਂ ਦੁਆਰਾ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ। ਵਿਆਹ ਦੀ ਰਸਮ ਰਾਹੀਂ ਦੋ ਪਰਿਵਾਰਾਂ ਵਿੱਚੋਂ ਇੱਕ ਅਜਿਹਾ ਸਮਾਜਿਕ ਬੰਧਨ ਬਣ ਜਾਂਦਾ ਹੈ। ਜੋ ਅੱਗੇ ਕਈ ਖੁਸ਼ੀ ਦੇ ਮੌਕੇ ਪ੍ਰਦਾਨ ਕਰਨ ਵਿੱਚ ਸਹਾਈ ਹੁੰਦਾ ਹੈ। ਪਰ ਜੇ ਵਿਆਹ ਦੇ ਪ੍ਰੋਗਰਾਮ ਵਿੱਚ ਰਿਸ਼ਤੇਦਾਰਾਂ ਦੀਆਂ ਆਪਸ ਵਿੱਚ ਗਲਵੱਕੜੀਆਂ ਪੈਣ ਦੀ ਥਾਂ ਧੱਕੇ ਪੈਣ ਲੱਗ ਜਾਣ ਅਤੇ ਸਿਰਾਂ ਤੋਂ ਪੱਗਾਂ ਉਤਰ ਜਾਣ ਉਪਰੰਤ ਗੱਲ ਥਾਣੇ ਤੱਕ ਪਹੁੰਚ ਜਾਵੇ ਤਾਂ ਅਜਿਹੇ ਵਿਆਹ ਬਾਰੇ ਤੁਸੀਂ ਕੀ ਕਹੋਗੇ?

ਥਾਣਾ ਸਦਰ ਖੰਨਾ ਦੇ ਅਧੀਨ ਪੈਂਦੇ ਪਿੰਡ ਨਵਾਂ ਪਿੰਡ ਵਿਖੇ ਬਰਾਤ ਦੀ ਕੁੱਟਮਾਰ ਹੋਣ ਦੀ ਖਬਰ ਮਿਲੀ ਹੈ। ਬਰਾਤੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ। ਦੱਸਿਆ ਕਿ ਉਹ ਬਸੀ ਪਠਾਣਾਂ ਤੋਂ ਨਵਾਂ ਪਿੰਡ ਵਿਖੇ ਬਰਾਤ ਲੈ ਕੇ ਆਏ ਸਨ। ਸਵੇਰ ਸਮੇਂ ਕੋਈ ਸਾਢੇ ਗਿਆਰਾਂ ਵਜੇ ਬਰਾਤ ਲੜਕੀ ਵਾਲਿਆਂ ਦੇ ਪਿੰਡ ਪਹੁੰਚੀ। ਜਿਸ ਤੇ ਲੜਕੀ ਦੇ ਪਰਿਵਾਰ ਵੱਲੋਂ ਲੇਟ ਆਉਣ ਪ੍ਰਤੀ ਸ਼ਿਕਵਾ ਕੀਤਾ ਗਿਆ। ਫਿਰ ਵਿਆਹ ਵਾਲੀ ਲੜਕੀ ਦੀਆਂ ਫੋਟੋਆਂ ਖਿੱਚਣ ਦੇ ਮਸਲੇ ਤੇ ਵਿਵਾਦ ਪੈਦਾ ਹੁੰਦਾ ਨਜ਼ਰ ਆਇਆ।

ਪ੍ਰੰਤੂ ਜਦੋਂ ਡੋਲੀ ਵਿਦਾ ਹੋਣ ਲੱਗੀ। ਫੇਰ ਉਦੋਂ ਤਾਂ ਪਿੰਡ ਵਾਲਿਆਂ ਨੇ ਕੁੱਟ ਕੁੱਟ ਕੇ ਬਰਾਤ ਬੱਸੀ ਪਠਾਣਾਂ ਦੀ ਬਜਾਏ ਥਾਣਾ ਸਦਰ ਖੰਨਾ ਵਿਖੇ ਹੀ ਪਹੁੰਚਾ ਦਿੱਤੀ। ਬਰਾਤੀਆਂ ਦਾ ਕਹਿਣਾ ਹੈ ਕਿ ਬਰਾਤੀਆਂ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇੱਟਾਂ, ਰੋੜਿਆਂ ਅਤੇ ਕੜਿਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ। ਬਰਾਤੀਆਂ ਦਾ ਦੋਸ਼ ਹੈ ਕਿ ਲੜਕੀ ਪਰਿਵਾਰ ਦੇ ਗੁਆਂਢ ਵਿੱਚ ਰਹਿੰਦੇ ਵਿਅਕਤੀ ਵੱਲੋਂ ਇਹ ਸਭ ਕੁਝ ਕੀਤਾ ਗਿਆ। ਇਹ ਵਿਅਕਤੀ ਵਿਚੋਲਾ ਵੀ ਦੱਸਿਆ ਜਾਂਦਾ ਹੈ।

ਬਰਾਤੀਆਂ ਅਨੁਸਾਰ ਲੜਕੀ ਦੇ ਪਰਿਵਾਰ ਵਾਲਿਆਂ ਦਾ ਕੋਈ ਕਸੂਰ ਨਹੀਂ ਹੈ। ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਪੁਲਿਸ ਕੋਲ ਤੇਰਾਂ ਚੌਦਾਂ ਬੰਦਿਆਂ ਖ਼ਿਲਾਫ਼ ਕੁੱਟਮਾਰ ਕਰਨ ਦੀ ਸ਼ਿਕਾਇਤ ਕੀਤੀ ਗਈ ਹੈ। ਜਾਂਚ ਕਰਨ ਉਪਰੰਤ ਕੁੱਟਮਾਰ ਕਰਨ ਸਬੰਧੀ ਪਰਚਾ ਦਰਜ ਕੀਤਾ ਜਾਵੇਗਾ।

ਦਿੱਲੀ ਚ ਘੜੀ ਆਪ ਦੀ ਪੰਜਾਬ ਲੀਡਰਸ਼ਿਪ ਨੇ ਲੋਕ ਸਭਾ ਚੋਣਾਂ ਲਈ ਰਣਨੀਤੀ

ਆਗਾਮੀ ਲੋਕ ਸਭ ਚੋਣਾਂ ਸਬੰਧੀ ਰਣਨੀਤੀ ਉਲੀਕਣ ਲਈ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੀ ਕੋਰ ਕਮੇਟੀ ਨੇ ਪਾਰਟੀ ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਚੋਣਾਂ ਦੇ ਪ੍ਰਚਾਰ ਦੇ ਢੰਗ ਤੇ ਅਰਵਿੰਦ ਕੇਜਰੀਵਾਲ ਦੇ ਪੰਜਾਬ ਆਉਣ ਦੀ ਤਾਰੀਖ਼ ਬਾਰੇ ਚਰਚਾ ਕੀਤੀ ਗਈ। ਅਮਨ ਅਰੋੜਾ ਨੂੰ ਪੰਜਾਬ ਕੰਪੇਨ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਚੋਣਾਂ ਦੌਰਾਨ ਉਹ ਪੂਰਾ ਪ੍ਰਚਾਰ ਪ੍ਰਸਾਰ ਦੇਖਣਗੇ।

ਇਸ ਦੌਰਾਨ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਦੀ ਬਦਲੀ ਨਾਲ ਇਹ ਸਾਫ ਹੋ ਗਿਆ ਹੈ ਕਿ ਉਹ ਸਹੀ ਦਿਸ਼ਾ ‘ਚ ਕੰਮ ਕਰ ਰਹੇ ਸੀ। ਉਨ੍ਹਾਂ ਆਈਜੀ ਕੁੰਵਰ ਵਿਜੈ ਪ੍ਰਤਾਪ ਨੂੰ ਸਿਟ ਤੋਂ ਹਟਾਉਣ ਦਾ ਸਖ਼ਤ ਵਿਰੋਧ ਕੀਤਾ।
ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਦਾਰੀ ਦਿੱਤੀ ਹੈ। ਜੋ ਕੰਮ ਉਨ੍ਹਾਂ ਦਿੱਲੀ ਵਿੱਚ ਕੀਤਾ, ਉਹੀ ਕੰਮ ਪੰਜਾਬ ਵਿੱਚ ਵੀ ਕਰਨਗੇ। ਉਹੀ ਮੁੱਦੇ ਲੈ ਕੇ ਲੋਕਾਂ ਨਾਲ ਸੰਵਾਦ ਕਰਨਗੇ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਜੇ ਮੋਦੀ ਨੇ ਕੰਮ ਕੀਤਾ ਹੈ ਤਾਂ ਬੇਸ਼ੱਕ ਲੋਕ ਮੋਦੀ ਨੂੰ ਵੋਟ ਦੇਣ।

ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਤਿੰਨ ਸੀਟਾਂ ਤੋਂ ਉਮੀਦਵਾਰ ਐਲਾਨ ਦਿੱਤੇ ਜਾਣਗੇ। ਪੰਜਾਬ ‘ਚ ਪਾਰਟੀ ਆਪਣੇ ਬਲਬੂਤੇ ਚੋਣਾਂ ਲੜੇਗੀ। ਉਨ੍ਹਾਂ ਵੀ ਕੁੰਵਰ ਵਿਜੈ ਪ੍ਰਤਾਪ ਨੂੰ ਸਿਟ ਤੋਂ ਹਟਾਉਣ ਦੇ ਫੈਸਲੇ ਨੂੰ ਗਲਤ ਠਹਿਰਾਇਆ।

ਬਚਪਨ ਚ ਦੇਖੇ ਸੁਪਨੇ ਨੂੰ ਹੁਣ ਕੀਤਾ ਪੂਰਾ , ਇਸ ਨੂੰ ਕਹਿੰਦੇ ਨੇ ਕੁਝ ਕਰਨ ਦਾ ਜਨੂੰਨ

ਜਦੋਂ ਕਿਸੇ ਇਨਸਾਨ ਦੇ ਦਿਲ ਅੰਦਰ ਕੁਝ ਕਰਨ ਦੀ ਇੱਛਾ ਸ਼ਕਤੀ ਪ੍ਰਬਲ ਹੋਵੇ ਤਾਂ ਉਸ ਨੂੰ ਕਾਮਯਾਬੀ ਮਿਲਣਾ ਲਾਜ਼ਮੀ ਹੈ। ਭਾਈ ਵੀਰ ਸਿੰਘ ਕਹਿੰਦੇ ਹਨ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ”। ਜਿਨ੍ਹਾਂ ਦੇ ਮਨ ਵਿੱਚ ਮੰਜ਼ਿਲ ਤੱਕ ਪਹੁੰਚਣ ਦੀ ਹਿੰਮਤ ਅਤੇ ਦਲੇਰੀ ਹੋਵੇ। ਉਨ੍ਹਾਂ ਲਈ ਕੋਈ ਵੀ ਟੀਚਾ ਅਸੰਭਵ ਨਹੀਂ ਹੁੰਦਾ। ਜ਼ਿਲ੍ਹਾ ਗੁਰਦਾਸਪੁਰ ਦੀ ਅੰਮ੍ਰਿਤਪਾਲ ਕੌਰ ਨਾਮ ਦੀ ਲੜਕੀ ਦੁਆਰਾ ਯੂ.ਪੀ.ਐਸ.ਸੀ. ਦਾ ਇਮਤਿਹਾਨ ਪਾਸ ਕਰਨ ਲਏ ਜਾਣ ਦੀ ਖੁਸ਼ੀ ਭਰੀ ਖਬਰ ਸੁਣਨ ਨੂੰ ਮਿਲੀ ਹੈ।

ਅੰਮ੍ਰਿਤਪਾਲ ਕੌਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਨੌਕਰੀ ਛੱਡਣ ਤੋਂ ਬਾਅਦ ਸਖ਼ਤ ਮਿਹਨਤ ਕੀਤੀ। ਉਨ੍ਹਾਂ ਦੇ ਮਨ ਵਿੱਚ ਆਪਣੀ ਮੰਜ਼ਿਲ ਤੇ ਪਹੁੰਚਣ ਦੀ ਲਗਨ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕਾਮਯਾਬੀ ਕਾਰਨ ਉਹ ਬਹੁਤ ਖੁਸ਼ ਹਨ ਅਤੇ ਇਸ ਪ੍ਰਾਪਤੀ ਦੇ ਕਾਰਨ ਉਹ ਆਪਣੇ ਮਾਤਾ ਪਿਤਾ ਅਤੇ ਆਪਣੇ ਭਰਾ ਦੀ ਧੰਨਵਾਦੀ ਹਨ। ਜਿਨ੍ਹਾਂ ਨੇ ਅੰਮ੍ਰਿਤਪਾਲ ਕੌਰ ਨੂੰ ਸਹਿਯੋਗ ਦਿੱਤਾ ਅਤੇ ਉਸ ਦੇ ਫ਼ੈਸਲੇ ਅਤੇ ਇੱਛਾ ਨਾਲ ਸਹਿਮਤੀ ਜਤਾਈ।

ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਮਾਤਾ ਪਿਤਾ ਨੂੰ ਲੜਕੇ ਅਤੇ ਲੜਕੀ ਵਿਚਕਾਰ ਕੋਈ ਫਰਕ ਨਹੀਂ ਕਰਨਾ ਚਾਹੀਦਾ। ਸਗੋਂ ਦੋਵਾਂ ਨੂੰ ਬਰਾਬਰ ਮੌਕੇ ਦੇਣੇ ਚਾਹੀਦੇ ਹਨ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕਦੇ ਜ਼ਿੰਦਗੀ ਵਿਚ ਫੇਲ੍ਹ ਵੀ ਹੋ ਜਾਂਦੇ ਹੋ ਤਾਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਸਗੋਂ ਹੋਰ ਦ੍ਰਿੜਤਾ ਨਾਲ ਮਿਹਨਤ ਕਰਨੀ ਚਾਹੀਦੀ ਹੈ ਅਤੇ ਮੰਜ਼ਿਲ ਨੂੰ ਪ੍ਰਾਪਤ ਕਰ ਲੈਣਾ ਚਾਹੀਦਾ ਹੈ। ਸਾਨੂੰ ਸਮਾਜ ਵੱਲ ਦੇਖ ਕੇ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੀ ਉਮਰ ਦੇ ਵਿਦਿਆਰਥੀ ਕੀ ਕਰ ਰਹੇ ਹਨ।

ਸਗੋਂ ਆਪਣੀ ਮੰਜ਼ਿਲ ਵੱਲ ਵਧਦੇ ਰਹਿਣਾ ਚਾਹੀਦਾ ਹੈ। ਲੜਕੀ ਦੇ ਪਿਤਾ ਨੇ ਵੀ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਬੇਟੀ ਤੇ ਬਹੁਤ ਮਾਣ ਹੈ। ਉਨ੍ਹਾਂ ਦੇ ਦੋ ਬੱਚੇ ਹਨ ਅਤੇ ਉਨ੍ਹਾਂ ਨੇ ਆਪਣੀ ਬੇਟੀ ਅਤੇ ਬੇਟੇ ਵਿੱਚ ਕਦੇ ਵੀ ਕੋਈ ਫ਼ਰਕ ਨਹੀਂ ਸਮਝਿਆ ਅਤੇ ਸਾਡੇ ਸਮਾਜ ਨੂੰ ਵੀ ਬੇਟੀ ਬੇਟੇ ਨੂੰ ਬਰਾਬਰ ਸਮਝਣਾ ਚਾਹੀਦਾ ਹੈ। ਅਸੀਂ ਆਪਣੇ ਚੈਨਲ ਵੱਲੋਂ ਵੀ ਅੰਮ੍ਰਿਤਪਾਲ ਕੌਰ ਦੀ ਮਿਹਨਤ ਨੂੰ ਸਲਾਮ ਕਰਦੇ ਹਾਂ ਅਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਹਾਂ।

ਪੰਜਾਬੀ ਨੇ ਲਾਈ ਸਕੀਮ ਬਿਨਾਂ ਵੀਜ਼ੇ ਤੋ ਹੀ ਦੋ ਵਾਰ ਲਾ ਆਇਆ ਕਨੇਡਾ ਦਾ ਗੇੜਾ

ਕੈਨੇਡਾ ਤੋਂ ਇਕ ਵਿਅਕਤੀ ਨੂੰ ਭਾਰਤ ਡਿਪੋਰਟ ਕੀਤਾ ਜਾ ਰਿਹਾ ਹੈ। ਇਹ ਵਿਅਕਤੀ ਦੋ ਵਾਰ ਸੁਰੱਖਿਆ ਮੁਲਾਜ਼ਮਾਂ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਵਿਦੇਸ਼ ਘੁੰਮ ਚੁੱਕਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਮਾਨਸਿਕ ਤੌਰ ‘ਤੇ ਕਮਜ਼ੋਰ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਬਿਨਾਂ ਦਸਤਾਵੇਜ਼ ਦੇ ਕਿਸੇ ਦੇਸ਼ ਵਿਚ ਰਹਿਣ ‘ਤੇ ਵਿਅਕਤੀ ਨੂੰ ਉਸ ਦੇ ਦੇਸ਼ ਵਾਪਸ ਭੇਜਣ ਲਈ ਡਿਪੋਰਟ ਦੀ ਪ੍ਰਕਿਰਿਆ ਅਪਣਾਈ ਜਾਂਦੀ ਹੈ। ਮੁਲਜ਼ਮ ਰਾਘਵਿੰਦਰ ਰੰਜੀਤ ਸਿੰਘ 25 ਸਾਲ ਬਾਅਦ ਭਾਰਤ ਡਿਪੋਰਟ ਕੀਤਾ ਗਿਆ ਹੈ। ਇਹ ਦੂਜੀ ਵਾਰ ਕੈਨੇਡਾ ਤੋਂ ਭਾਰਤ ਡਿਪੋਰਟ ਕੀਤਾ ਗਿਆ। ਉਸ ਨੂੰ 1991 ਵਿਚ ਵੀ ਕੈਨੇਡਾ ਤੋਂ ਹੀ ਡਿਪੋਰਟ ਕੀਤਾ ਗਿਆ ਸੀ।

ਸ਼ੁਰੂਆਤੀ ਪੁੱਛਗਿਛ ਵਿਚ ਉਹ ਅਜਿਹੇ ਵਿਅਕਤੀ ਦੇ ਪਾਸਪੋਰਟ ‘ਤੇ ਜਰਮਨੀ ਜਾਣ ਦੀ ਗੱਲ ਕਹਿ ਰਿਹਾ ਹੈ, ਜਿਸ ਦਾ ਹੁਣ ਉਸ ਨੂੰ ਨਾਂ ਤੱਕ ਯਾਦ ਨਹੀਂ। ਮੂਲ ਰੂਪ ਵਿਚ ਪੰਜਾਬ ਦਾ ਰਹਿਣ ਵਾਲਾ ਰਾਘਵਿੰਦਰ ਸਾਲ 1988 ਵਿਚ ਪਹਿਲੀ ਵਾਰ ਕਿਸੇ ਦੂਜੇ ਦੇ ਪਾਸਪੋਰਟ ‘ਤੇ ਜਰਮਨੀ ਗਿਆ ਸੀ। ਉਥੋਂ ਸਮੁੰਦਰੀ ਰਸਤੇ ਉਹ ਕੈਨੇਡਾ ਚਲਾ ਗਿਆ। 1991 ਵਿਚ ਉਸ ਨੂੰ ਕੈਨੇਡਾ ਤੋਂ ਭਾਰਤ ਭੇਜ ਦਿੱਤਾ ਗਿਆ। ਪੁਲਸ ਨੂੰ ਇਮੀਗ੍ਰੇਸ਼ਨ ਤੋਂ ਜਾਣਕਾਰੀ ਮਿਲੀ ਸੀ,

ਜਿਸ ਵਿਚ ਇਕ ਅਜਿਹੇ ਵਿਅਕਤੀ ਦੇ ਡਿਪੋਰਟ ਕੀਤੇ ਜਾਣ ਦੀ ਗੱਲ ਕਹੀ ਗਈ ਸੀ, ਜਿਸ ਕੋਲ ਕੋਈ ਦਸਤਾਵੇਜ਼ ਨਹੀਂ ਸਨ ਅਤੇ ਐਮਰਜੈਂਸੀ ਸਰਟੀਫਿਕੇਟ ਬਣਾ ਕੇ ਉਸ ਨੂੰ ਏਅਰ ਇੰਡੀਆ ਦੀ ਫਲਾਈਟ ਤੋਂ ਦਿੱਲੀ ਭੇਜਿਆ ਗਿਆ ਸੀ। ਹਾਲਾਂਕਿ, ਜਦੋਂ ਮੁਲਜ਼ਮ ਨੂੰ ਜਾਣਕਾਰੀ ਮਿਲੀ ਕਿ ਉਹ ਗੁਜਰਾਤ ਤੋਂ ਕੈਨੇਡਾ ਤੱਕ ਸ਼ਿਪ ਵਿਚ ਬੈਠ ਕੇ ਜਾ ਸਕਦਾ ਹੈ ਤਾਂ ਉਹ ਦੁਬਾਰਾ ਕੈਨੇਡਾ ਪਹੁੰਚ ਗਿਆ।

ਦਿੱਲੀ ਤੇ ਧਾਵਾ ਬੋਲਣ ਦੀ ਚੇਤਾਵਨੀ, ਸਿੱਖ ਉਤਰੇ ਕੁੰਵਰ ਵਿਜੈ ਪ੍ਰਤਾਪ ਦੇ ਹੱਕ ਚ ਸੜਕਾਂ ਤੇ

ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ‘ਤੇ ਚੋਣ ਕਮਿਸ਼ਨ ਵੱਲੋਂ ਬਹਿਬਲਕਲਾਂ ਤੇ ਕੋਟਕਪੁਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਸਿੱਟ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਹਟਾਉਣ ਬਾਅਦ ਸਿੱਖ ਸੰਗਤਾਂ ‘ਚ ਗੁੱਸਾ ਵਧ ਗਿਆ ਹੈ। ਇਸੇ ਦੇ ਚੱਲਦਿਆਂ ਅੱਜ ਬਰਗਾੜੀ ਦੇ ਗੁਰਦੁਆਰਾ ਪਾਤਸ਼ਾਹੀ 10ਵੀਂ ਤੋਂ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਪੰਜਾਬ ਸਰਕਾਰ, ਸ਼੍ਰੋਮਣੀ ਅਕਾਲੀ ਦਲ ਤੇ ਇਲੈਕਸ਼ਨ ਕਮਿਸ਼ਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਸਿੱਖ ਜਥੇਬੰਦੀਆਂ ਲਗਾਤਾਰ ਚੋਣ ਕਮਿਸ਼ਨ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਹਨ। ਸਿੱਟ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ SIT ਵਿੱਚੋਂ ਬਦਲੀ ਕੀਤੇ ਜਾਣ ਦੇ ਵਿਰੋਧ ਵਿੱਚ ਸਿੱਖ ਸੰਗਤਾਂ ਨੇ ਬਰਗਾੜੀ ਦੇ ਗੁਰਦੁਆਰਾ ਪਾਤਸ਼ਾਹੀ 10ਵੀਂ ਤੋਂ ਪਿੰਡ ਦੇ ਬੱਸ ਸਟੈਂਡ ਤਕ ਰੋਸ ਮਾਰਚ ਕੱਢਿਆ।

ਇਸ ਮੌਕੇ ਸਿੱਖ ਆਗੂਆਂ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਮੁੜ ਸਿੱਟ ਮੈਂਬਰ ਵਜੋਂ ਤਾਇਨਾਤ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ 11 ਅਪਰੈਲ ਤਕ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਤਾਇਨਾਤੀ ਮੁੜ ਨਾ ਕੀਤੀ ਗਈ ਤਾਂ ਸਿੱਖ ਜਥੇਬੰਦੀਆਂ ਦਿੱਲੀ ‘ਚ ਵੱਡੇ ਪੱਧਰ ‘ਤੇ ਭਾਰਤੀ ਚੋਣ ਕਮਿਸ਼ਨ ਦੇ ਦਫਤਰ ਬਾਹਰ ਰੋਸ ਪ੍ਰਦਰਸ਼ਨ ਕਰਨਗੀਆਂ।

ਇਸ ਗੁਰਦੁਆਰਾ ਸਾਹਿਬ ਵਿੱਚ ਸ਼ੁਰੂ ਹੋਈ MRI ਅਤੇ CT ਸਕੈਨ ਦੀ ਸੁਵਿਧਾ, 5000 ਦਾ ਟੈਸਟ ਇੱਥੇ ਹੁੰਦਾ ਹੈ ਸਿਰਫ਼ 50 ਰੁਪਏ ਵਿੱਚ

ਸਰਕਾਰੀ ਹਸਪਤਾਲਾਂ ਵਿੱਚ ਲਗਾਤਾਰ ਵੱਧਦੀ ਭੀੜ ਦੇ ਕਾਰਨ ਲੋਕਾਂ ਨੂੰ ਇਲਾਜ ਅਤੇ ਜਾਂਚ ਲਈ ਕਾਫ਼ੀ ਲੰਮਾ ਇੰਤਜਾਰ ਕਰਨਾ ਪੈਂਦਾ ਹੈ । ਏਮਆਰਆਈ ( MRI Scan ) ਅਤੇ ਸੀਟੀ ਸਕੈਨ ( CT Scan ) ਵਰਗੀ ਜਾਂਚ ਪ੍ਰਾਇਵੇਟ ਲੈਬ ਵਿੱਚ ਬਹੁਤ ਮਹਿੰਗੀ ਪੈਂਦੀ ਹੈ ਇਸਲਈ ਲੋਕ ਸਰਕਾਰੀ ਹਸਪਤਾਲਾਂ ਵੱਲ ਭੱਜਦੇ ਹਨ । ਮਗਰ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਛੇਤੀ ਹੀ ਨਵੀਂ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਇਹ ਦੋਨੇ ਜਾਚਾਂ ਉਪਲੱਬਧ ਹੋਣਗੀਆਂ । ਖਾਸ ਗੱਲ ਇਹ ਹੈ ਕਿ ਇਹ ਜਾਂਚ ਬੇਹੱਦ ਘੱਟ ਕੀਮਤ ਵਿੱਚ ਹੋਵੇਗੀ ,

ਭੀੜ ਤੋਂ ਮਿਲੇਗੀ ਰਾਹਤ ਸਰਕਾਰੀ ਹਸਪਤਾਲਾਂ ਵਿੱਚ ਲੰਬੀਆ ਕਤਾਰਾ ਅਤੇ ਭੀੜ ਦੀ ਸਮੱਸਿਆ ਇਸ ਪਹਿਲ ਤੋਂ ਕਾਫ਼ੀ ਹੱਦ ਤੱਕ ਘੱਟ ਹੋ ਜਾਵੇਗੀ । ਗੁਰੁਦਵਾਰੇ ਦੇ ਆਸਪਾਸ 5 ਵੱਡੇ ਹਸਪਤਾਲ ਹਨ ,ਇਹਨਾਂ ਵਿੱਚ ਪੂਰੇ ਦੇਸ਼ ਤੋਂ ਹਜਾਰਾਂ ਮਰੀਜ ਹਰ ਰੋਜ ਇਲਾਜ ਕਰਾਉਣ ਲਈ ਆਉਂਦੇ ਹਨ । ਸਸਤੇ ਇਲਾਜ ਅਤੇ ਮੁਫਤ ਜਾਂਚ ਲਈ ਇਹ ਮਰੀਜ ਸਰਕਾਰੀ ਹਸਪਤਾਲਾਂ ਦੀ ਭੀੜ ਕਾਰਨ ਕਈ ਮਹੀਨੀਆਂ ਤੱਕ ਆਪਣੀ ਵਾਰੀ ਦੀ ਉਡੀਕ ਕਰਦੇ ਹਨ । ਲੋਕ ਨਾਇਕ ਹਸਪਤਾਲ ਵਿੱਚ ਤਾਂ ਏਮਆਰਆਈ ਜਾਂਚ ਲਈ 2 ਸਾਲ ਦੀ ਵੇਟਿੰਗ ਚੱਲ ਰਹੀ ਹੈ । ਇਸਦੇ ਬਾਅਦ ਵੀ ਬਹੁਤ ਸਾਰੇ ਲੋਕਾਂ ਦਾ ਨੰਬਰ ਨਹੀਂ ਆਉਂਦਾ । ਗੁਰਦੁਆਰਾ ਬੰਗਲਾ ਸਾਹਿਬ ਵਿੱਚ ਸਿਰਫ 20 – 50 ਰੁਪਏ ਵਿੱਚ ਇਹ ਸੁਵਿਧਾਵਾਂ ਮਿਲਣ ਉੱਤੇ ਲੋਕਾਂ ਨੂੰ ਇਸ ਭੀੜ ਤੋਂ ਰਾਹਤ ਮਿਲੇਗੀ ।

ਮਰੀਜਾਂ ਅਤੇ ਪਰਿਵਾਰਾਂ ਦੇ ਠਹਿਰਣ ਅਤੇ ਖਾਣ ਦੀ ਵੀ ਵਿਵਸਥਾ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਮਰੀਜ ਦੇ ਨਾਲ ਆਉਣ ਵਾਲੇ ਲੋਕਾਂ ਲਈ ਗੁਰੁਦਵਾਰੇ ਵਿੱਚ ਠਹਿਰਣ ਲਈ ਵੀ ਸਰਾ ਵਿੱਚ ਜਗ੍ਹਾ ਦਿੱਤੀ ਜਾਵੇਗੀ । ਅਜਿਹੇ ਵਿੱਚ ਉਨ੍ਹਾਂਨੂੰ ਇੱਥੇ ਰਹਿਣ ਦੀ ਵੀ ਪਰੇਸ਼ਾਨੀ ਨਹੀਂ ਹੋਵੇਗੀ । ਇਸਦੇ ਇਲਾਵਾ ਗੁਰਦੁਆਰਾ ਵਿੱਚ ਦੁਪਹਿਰ ਅਤੇ ਸ਼ਾਮ ਨੂੰ ਲੰਗਰ ਵੀ ਚੱਲਦਾ ਹੈ,

ਨਵੰਬਰ ਤੋਂ ਸ਼ੁਰੂ ਹੋਵੇਗੀ ਸਹੂਲਤ ਗੁਰਦੁਆਰਾ ਪਰਿਸਰ ਵਿੱਚ ਏਮਆਰਆਈ ਅਤੇ ਸੀਟੀ ਸਕੈਨ ਮਸ਼ੀਨਾਂ ਲਗਾਉਣ ਦਾ ਪ੍ਰਸਤਾਵ ਪਿਛਲੇ 2 ਸਾਲਾਂ ਤੋਂ ਦਿੱਤਾ ਗਿਆ ਹੈ । ਮਗਰ ਕਮੇਟੀ ਦੇ ਅਨੁਸਾਰ ਇਸ ਸਾਲ ਨਵੰਬਰ ਤੱਕ ਸਾਰੀਆਂ ਤਿਆਰੀਆਂ ਪੂਰੀਆ ਹੋ ਜਾਣਗਿਆ ਅਤੇ ਮਰੀਜਾਂ ਨੂੰ ਇਹ ਸੁਵਿਧਾਵਾਂ ਇੱਥੇ ਮਿਲਣ ਲੱਗਣਗੀਆਂ । ਬੰਗਲਾ ਸਾਹਿਬ ਪਰਿਸਰ ਹੁਣ ਇੱਕ ਪਾਲੀਕਲੀਨਿਕ ਹੈ ,ਜਿੱਥੇ ਦੰਦਾਂ ਅਤੇ ਅੱਖਾਂ ਦੇ ਇਲਾਜ ਦੇ ਨਾਲ – ਨਾਲ ਈਸੀਜੀ ਆਦਿ ਦੀ ਵੀ ਸਹੂਲਤ ਹੈ । ਇੱਥੇ ਦਿਨ ਵਿੱਚ 2 ਵਾਰ ਸਪੇਸ਼ਲਿਸਟ ਡਾਕਟਰਾਂ ਦੀ ਟੀਮ ਆਉਂਦੀ ਹੈ ।

ਪੰਜਾਬੀ ਨੌਜਵਾਨਾਂ ਨੇ ਲਾਇਆ ਮੌਬਾਇਲ ਚਾਰਜ ਕਰਨ ਦੇ ਲਈ ਨਵਾਂ ਤੇ ਵਧੀਆ ਜੁਗਾੜ!

ਜਾਣਕਾਰੀ ਮੁਤਾਬਿਕ ਗੁਰੂ ਨਾਨਕ ਦੇਵ ਇੰਜਨਿਅਰਿੰਗ ਕਾਲਜ ਦੇ 2 ਵਿਦਿਆਰਥੀਆਂ ਅਮਨਦੀਪ ਸਿੰਘ ਅਤੇ ਗਗਨਦੀਪ ਸਿੰਘ ਨੇ ਮੋਮਬੱਤੀ ਦੀ ਲੌਅ ਨਾਲ ਮੋਬਾਇਲ ਫ਼ੋਨ ਚਾਰਜ ਕਰਨ ਲਈ ਚਾਰਜਰ ਤਿਆਰ ਕੀਤਾ ਹੈ। ਇਹ ਕਾਂਡ ਲੁਧਿਆਣਾ ਦੇ ਦੋ ਸਕੇ ਭਰਾਵਾਂ ਨੇ ਕੱਢੀ ਹੈ। ਵੱਡੇ-ਵੱਡੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਦੋਹਾਂ ਸਕੇ ਭਰਾਵਾਂ ਨੂੰ ਮੋਬਾਇਲ ਚਾਰਜ ਕਰਨ ਵਿਚ ਬੜੀ ਦਿੱਕਤ ਆਉਂਦੀ ਸੀ।

ਅਜਿਹੇ ਵਿਚ ਉਨ੍ਹਾਂ ਨੇ ਜੁਗਾੜ ਲਾ ਕੇ ਅਪਣੀ ਲੋੜ ਨੂੰ ਪੂਰਾ ਕਰਨ ਲਈ ਘਰ ਵਿਚ ਪਏ ਫਾਲਤੂ ਮਟੀਰੀਅਲ ਨਾਲ ਕੈਂਡਲ ਪਾਵਰ ਫੋਨ ਚਾਰਜਰ ਤਿਆਰ ਕੀਤਾ ਹੈ।ਦੋਹਾਂ ਨੌਜਵਾਨਾਂ ਨੇ ਇਸ ਚਾਰਜਰ ਦੇ ਮਾਡਲ ਨੂੰ ਸੋਮਵਾਰ ਨੂੰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਚ ਜੁਗਾੜ ਮੇਲੇ ਦੌਰਾਨ ਪੇਸ਼ ਕੀਤਾ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ।

ਮਕੈਨੀਕਲ ਇੰਜੀਨੀਅਰਿੰਗ ਤੀਜਾ ਸਾਲ ਦੇ ਵਿਦਿਆਰਥੀ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਈਸ਼ਰ ਨਗਰ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਇਲਾਕੇ ਵਿਚ ਅਕਸਰ ਬਿਜਲੀ ਦੇ ਕੱਟ ਲੱਗਦੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਮੋਬਾਇਲ ਫੋਨ ਚਾਰਜ ਕਰਨ ਚ ਦਿੱਕਤ ਆਉਂਦੀ ਸੀ। ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਮੋਬਾਇਲ ਫੋਨ ਚਾਰਜ ਕਰਨ ਲਈ ਅਜਿਹਾ ਯੰਤਰ ਬਣਾਇਆ ਜਾਵੇ ਕਿ ਬਿਜਲੀ ਦੀ ਲੋੜ ਹੀ ਨਾ ਪਵੇ।

ਇਸ ਉਪਰੰਤ ਉਨ੍ਹਾਂ ਨੇ ਮੋਮਬੱਤੀ, ਖਰਾਬ ਕੰਪਿਊਟਰ ਦੇ ਹੀਟ ਸਿੰਗਸ, ਪੈਨ ਸਟੈਂਡ, ਬੇਕਾਰ ਪਈ ਡੇਟਾ ਕੇਬਲ, ਬਾਜ਼ਾਰੋਂ ਸਟੇਟਅੱਪ ਬਕ ਕਨਵਰਟਰ ਅਤੇ ਪਲੈਟੀਅਰ ਮੋਡਿਉਲ ਖਰੀਦ ਕੇ ਚਾਰਜਰ ਤਿਆਰ ਕੀਤਾ। ਇਸ ਅਧੀਨ ਜਦੋਂ ਮੋਮਬੱਤੀ ਬਾਲ ਕੇ ਪੈਨ ਸਟੈਂਡ ਚ ਹੀਟ ਸਿੰਗਸ ਦੇ ਹੇਠ ਰੱਖਿਆ ਜਾਂਦਾ ਹੈ ਤਾਂ ਤਾਪ ਨਾਲ ਕਰੰਟ ਪੈਦਾ ਹੁੰਦਾ ਹੈ। ਇਸ ਕਰੰਟ ਨਾਲ ਪਲੈਟੀਅਰ ਮੋਡਿਉਲ ਬਿਜਲੀ ਪੈਦਾ ਕਰਦਾ ਹੈ।ਹਾਲਾਂਕਿ ਇਕੱਲੀ ਮੋਮਬੱਤੀ ਨਾਲ ਵੋਲਟੇਜ ਪੂਰੀ ਨਹੀਂ ਮਿਲਦੀ। ਵੋਲਟੇਜ ਵਧਾਉਣ ਲਈ ਸਟੇਟਅਪ ਬਕ ਕਨਵਰਟਰ ਲਾਇਆ ਗਿਆ ਹੈ, ਜੋ ਕਿ ਪੰਜ ਵੋਲਟ ਤੱਕ ਬਿਜਲੀ ਦਿੰਦਾ ਹੈ।