ਸ਼ਰਾਬ ਛੱਡਣ ਦਾ ਵਾਸਤਾ ਦੇਕੇ ਚੋਣਾਂ ਤੋ ਪਹਿਲਾਂ ਭਗਵੰਤ ਮਾਨ ਦੀ ਇਮੋਸ਼ਨਲ ਅਪੀਲ

ਆਮ ਆਦਮੀ ਪਾਰਟੀ ਦੇ ਸੰਗਰੂਰ ਲੋਕ ਸਭਾ ਸੀਟ ਤੋਂ ਉਮੀਦਵਾਰ ਭਗਵੰਤ ਮਾਨ ਨੇ ਕਹਿਣਾ ਹੈ ਕਿ ਲੋਕਾਂ ਦੀ ਸੇਵਾ ਕਰਨ ਲਈ ਉਨ੍ਹਾਂ ਸ਼ਰਾਬ ਪੀਣਾ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕਾਮੇਡੀਅਨ ਸੀ ਤੇ ਲੱਖਾਂ ਰੁਪਏ ਕਮਾ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਲਈ ਮੈਂ ਕਾਮੇਡੀ ਤੇ ਗਾਇਕੀ ਛੱਡ ਦਿੱਤੀ। ਕਾਫੀ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਸੀ ਪਰ ਹੁਣ ਸ਼ਰਾਬ ਪੀਣੀ ਵੀ ਛੱਡ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਉਹ 24X7 ਲੋਕਾਂ ਦੀ ਸੇਵਾ ਕਰਦੇ ਹਨ।

ਦੱਸ ਦੇਈਏ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਮਾਨ ਨੇ ਇਸੇ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਇਸ ਵਾਰ ਉਹ ਫਿਰ ਆਪਣੀ ਕਿਸਮਤ ਅਜਮਾ ਰਹੇ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਪ੍ਰਚਾਰ ਦੌਰਾਨ ਮਾਨ ਨੇ ਲੋਕਾਂ ਨੂੰ ਭਾਵਨਾਤਮਕ ਅਪੀਲ ਕੀਤੀ ਹੈ। ਇਸ ਵਾਰ ਉਨ੍ਹਾਂ 2014 ਤੋਂ ਵੀ ਬਿਹਤਰ ਪ੍ਰਦਰਸ਼ਨ ਦੀ ਉਮੀਦ ਜਤਾਈ ਹੈ। ਮਾਨ ਨੇ ਕਿਹਾ ਕਿ ਪਿਛਲੀ ਵਾਰ ਉਹ ਚਾਰ ਸੀਟਾਂ ਜਿੱਤਣ ਵਿੱਚ ਕਾਮਯਾਬ ਰਹੇ ਸੀ ਪਰ ਇਸ ਵਾਰ ਉਨ੍ਹਾਂ ਕੋਲ ਪਾਰਟੀ ਦੀ ਢਾਂਚਾ ਹੈ ਤੇ ਪਿੰਡਾਂ, ਸ਼ਹਿਰਾਂ ਤੋਂ ਲੈ ਕੇ ਹਰ ਥਾਂ ਤਕ ਉਨ੍ਹਾਂ ਦੀ ਪਹੁੰਚ ਹੈ।

ਇਸ ਮੌਕੇ ਮਾਨ ਨੇ ਪੰਜਾਬ ਜਮਹੂਰੀ ਗਠਜੋੜ ‘ਤੇ ਵੀ ਨਿਸ਼ਾਨਾ ਸਾਧਿਆ। ਮਾਨ ਨੇ ਕਿਹਾ ਕਿ ਗਠਜੋੜ ਵਿੱਚ ਸ਼ਾਮਲ ਪਾਰਟੀਆਂ ਅਹਿਜ਼ ਇੱਕ ਲੀਡਰ ਦੇ ਚਿਹਰੇ ‘ਤੇ ਹੀ ਨਿਰਭਰ ਹਨ। ਇਸ ਦੇ ਨਾਲ ਹੀ ਮਾਨ ਨੇ ਦਾਅਵਾ ਕੀਤਾ ਕਿ ਲੋਕ ਕਾਂਗਰਸ ਦੀ ਸਰਕਾਰ ਤੋਂ ਕਾਫੀ ਨਾਰਾਜ਼ ਹਨ। ਮੌਕਾ ਮਿਲਣ ‘ਤੇ ਉਹ ਪੰਜਾਬ ਵਿੱਚ ਵੀ ਦਿੱਲੀ ਵਰਗਾ ਮਾਡਲ ਲੈ ਕੇ ਆਉਣਗੇ।

ਕੁੰਵਰ ਵਿਜੈ ਪ੍ਰਤਾਪ ਦੀ ਬਦਲੀ ਤੋ ਬਾਅਦ ਸਿੱਖ ਜਥੇਬੰਦੀਆਂ ਦੀ ਚੇਤਾਵਨੀ, ਦਿੱਲੀ ਤੱਕ ਜੁੜੇ ਬਦਲੀ ਦੇ ਤਾਰ

ਚੋਣ ਕਮਿਸ਼ਨ ਵੱਲੋਂ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਨੇ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ। ਇੱਕ ਪਾਸੇ ਕਾਂਗਰਸ ਇਸ ਨੂੰ ਸ਼੍ਰੋਮਣੀ ਅਕਾਲੀ ਤੇ ਬੀਜੇਪੀ ਦੀ ਚੋਣ ਕਮਿਸ਼ਨ ਨਾਲ ਮਿਲੀਭੁਗਤ ਕਰਾਰ ਦੇ ਰਹੀ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਹੋਰ ਵਿਰੋਧੀ ਧਿਰਾਂ ਇਸ ਨੂੰ ਕਾਂਗਰਸ-ਅਕਾਲ ਦਲ ਦੀ ਸਾਂਝੀ ਖੇਡ ਕਰਾਰ ਦੇ ਰਹੀਆਂ ਹਨ। ਉਧਰ ਕਾਂਗਰਸ ਨੇ ਅੱਜ ਇਸ ਫੈਸਲੇ ਨੂੰ ਬਦਲਣ ਲਈ ਚੋਣ ਕਮਿਸ਼ਨ ਕੋਲ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਜਾਏਗਾ।

ਇਸ ਦਾ ਵਿਰੋਧ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਨੂੰ ਲਾਂਭੇ ਕਰਨਾ ਸਹੀ ਫੈਸਲਾ ਹੈ। ਉਨ੍ਹਾਂ ਕਿਹਾ ਕਿ ਆਈਜੀ ਦੀ ਕਾਰਗੁਜ਼ਾਰੀ ਦਾ ਸਭ ਨੂੰ ਪਤਾ ਹੈ। ਉਹ ਕਾਂਗਰਸ ਦੇ ਵਰਕਰ ਵਾਂਗ ਕੰਮ ਕਰ ਰਹੇ ਸਨ। ਇਸ ਸਿਆਸੀ ਅਖਾੜੇ ਵਿੱਚ ਨਿੱਤਰਦਿਆਂ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਕਾਂਗਰਸ ਤੇ ਅਕਾਲੀ ਦਲ ਮਿਲੇ ਹੋਏ ਹਨ। ਇਹ ਸਭ ਮਿਲ ਕੇ ਹੀ ਡਰਾਮਾ ਹੋ ਰਿਹਾ ਹੈ। ‘ਆਪ’ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸਾਜਿਸ਼ ਤਹਿਤ ਆਈਜੀ ਦਾ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਬਾਦਲਾਂ ਨੂੰ ਬਚਾਉਣ ਲਈ ਚਾਲ ਚੱਲੀ ਹੈ।

ਇਸ ਦੇ ਨਾਲ ਹੀ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿੱਚ ਰੋਸ ਹੈ। ਅੱਜ ਬਰਗਾੜੀ ਦੇ ਗੁਰਦੁਆਰਾ ਪਾਤਸ਼ਾਹੀ 10ਵੀਂ ਤੋਂ ਰੋਸ ਮਾਰਚ ਕੱਢਿਆ ਗਿਆ ਜਿਸ ਵਿੱਚ ਪੰਜਾਬ ਸਰਕਾਰ, ਸ਼੍ਰੋਮਣੀ ਅਕਾਲੀ ਦਲ ਤੇ ਚੋਣ ਕਮਿਸ਼ਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਿੱਖ ਆਗੂਆਂ ਨੇ ਮੰਗ ਕੀਤੀ ਕਿ ਕੁੰਵਰ ਵਿਜੈ ਪ੍ਰਤਾਪ ਨੂੰ ਮੁੜ ਸਿੱਟ ਮੈਂਬਰ ਵਜੋਂ ਤਾਇਨਾਤ ਕੀਤਾ ਜਾਵੇ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ 11 ਅਪ੍ਰੈਲ ਤੱਕ ਕੁੰਵਰ ਵਿਜੈ ਪ੍ਰਤਾਪ ਦੀ ਤਾਇਨਾਤੀ ਮੁੜ ਨਾ ਹੋਈ ਤਾਂ ਸਿੱਖ ਜਥੇਬੰਦੀਆਂ ਵੱਲੋਂ ਭਾਰਤੀ ਚੋਣ ਕਮਿਸ਼ਨ ਦੇ ਦਫਤਰ ਬਾਹਰ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਇਸ ਤਰਾਂ ਕਰੋ ਤੁਸੀਂ ਵੀ ਚੈੱਕ ਅਗਲੇ 24 ਘੰਟਿਆਂ ਚ ਤੁਹਾਡੇ ਖਾਤੇ ਚ ਆਉਣਗੇ 2 ਹਜ਼ਾਰ ਰੁਪਏ

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗੁਵਾਈ ਵਾਲੀ ਐਨਡੀਏ ਸਰਕਾਰ ਦੀ ਯੋਜਨਾ ਪੀਐਮ ਕਿਸਾਨ ਸਨਮਾਨ ਨਿਧਿ ਸਕੀਮ ਦੇ ਤਹਿਤ 2,000 ਰੁਪਏ ਦੀ ਦੂਜੀ ਕਿਸ਼ਤ ਹਾਲੇ ਤੱਕ ਵੀ ਕਿਸਾਨਾਂ ਦੇ ਖਾਤੇ ਵਿੱਚ ਜਮਾਂ ਨਹੀਂ ਕੀਤੀ ਗਈ ਹੈ। ਅਨੁਮਾਨ ਲਗਾਏ ਜਾ ਰਹੇ ਹਨ ਕਿ ਅਗਲੇ 24 ਘੰਟਿਆਂ ਵਿੱਚ ਇਹ ਰਕਮ ਕਰੀਬ 3 ਕਰੋੜ 27 ਹਜਾਰ ਕਿਸਾਨਾਂ ਦੇ ਖਾਤੇਨਾਨ ਵਿੱਚ ਜਮਾਂ ਕਰ ਦਿੱਤਾ ਜਾਵੇਗਾ। ਇੱਕ ਨਿਊਜ ਵੇਬਸਾਈਟ ਨੂੰ ਇਸ ਸਕੀਮ ਦੇ ਸੀਈਓ ਵਿਵੇਕ ਅਗਰਵਾਲ ਨੇ ਦੱਸਿਆ ਕਿ 5 ਅਪ੍ਰੈਲ ਤੋਂ ਕਿਸਾਨਾਂ ਦੇ ਖਾਤੇ ਵਿੱਚ ਇਹ ਰਕਮ ਪਹੁੰਚਾਣ ਦੀ ਪਰਿਕ੍ਰੀਆ ਸ਼ੁਰੂ ਕਰ ਦਿੱਤੀ ਜਾਵੇਗੀ। ਇਸਤੋਂ ਪਹਿਲਾਂ ਸਰਕਾਰ ਨੇ ਇਸ ਯੋਜਨਾ ਦੇ ਤਹਿਤ ਦੂਸਰੀ ਕਿਸ਼ਤ ਰਕਮ ਜਮਾਂ ਕਰਨ ਲਈ 1 ਅਪ੍ਰੈਲ ਦਾ ਸਮਾਂ ਰੱਖਿਆ ਸੀ।

ਅਗਰਵਾਲ ਨੇ ਦੱਸਿਆ ਕਿ 31 ਮਾਰਚ 2019 ਤੱਕ 3 ਕਰੋੜ 27 ਹਜਾਰ ਲੋਕਾਂ ਦੇ ਖਾਤੇ ਵਿੱਚ ਇਸ ਸਕੀਮ ਦੀ ਪਹਿਲੀ ਕਿਸ਼ਤ ਦੀ ਰਕਮ ਜਮਾਂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਸਕੀਮ ਦਾ ਮੁਨਾਫ਼ਾ ਲੈਣ ਲਈ ਕਰੀਬ 4.76 ਕਰੋੜ ਕਿਸਾਨਾਂ ਨੇ ਰਜਿਸਟਰੇਸ਼ਨ ਕਰਾਇਆ ਸੀ। ਮੋਦੀ ਸਰਕਾਰ ਨੇ ਚੋਣ ਕਮਿਸ਼ਨ ਤੋਂ ਮੰਗੀ ਆਗਿਆ

ਧਿਆਨ ਯੋਗ ਹੈ ਕਿ ਇਸ ਯੋਜਨਾ ਦੇ ਤਹਿਤ ਕਿਸਾਨਾਂ ਦੇ ਖਾਤੇ ਵਿੱਚ ਦੂਜੀ ਕਿਸ਼ਤ ਦੀ ਰਕਮ ਜਮਾਂ ਕਰਨ ਲਈ ਮੋਦੀ ਸਰਕਾਰ ਨੇ ਚੋਣ ਕਮਿਸ਼ਨ ਤੋਂ ਆਗਿਆ ਮੰਗੀ ਸੀ। ਇਸਦੇ ਬਾਅਦ ਚੋਣ ਕਮਿਸ਼ਨ ਨੇ ਕਿਸ਼ਤ ਜਮਾਂ ਕਰਨ ਦੀ ਆਗਿਆ ਦੇ ਦਿੱਤੀ ਹੈ। ਚੋਣ ਕਮਿਸ਼ਨ ਨੇ ਨਾਲ ਇਹ ਵੀ ਕਿਹਾ ਕਿ ਕੇਵਲ ਉਨ੍ਹਾਂ ਕਿਸਾਨਾਂ ਦੇ ਖਾਤੇ ਵਿੱਚ ਇਸ ਸਕੀਮ ਦੇ ਤਹਿਤ ਦੂਜੀ ਕਿਸ਼ਤ ਜਮਾਂ ਕੀਤੀ ਜਾਵੇਗਾ ਜਿਨ੍ਹਾਂ ਨੇ 10 ਮਾਰਚ ਤੋਂ ਪਹਿਲਾਂ ਰਜਿਸਟਰ ਕਰਾਇਆ ਹੈ, ਕਿਉਂਕਿ 10 ਮਾਰਚ ਤੋਂ ਚੋਣ ਕਮਿਸ਼ਨ ਨੇ ਚੋਣ ਜਾਬਤਾ ਲਾਗੂ ਕਰ ਦਿੱਤਾ ਸੀ।

ਵੀਡੀਓ ਦੇਖਣ ਤੋੰ ਬਾਅਦ ਤੁਸੀਂ ਵੀ ਜਰੂਰ ਜਵਾਬ ਦਿਓ ਇਸ ਕੁੜੀ ਨੇ ਸ਼ਰੇਆਮ ਮੁੰਡੇ ਨਾਲ ਜੋ ਕੀਤਾ ਕੀ ਉਹ ਸਹੀ ਜਾਂ ਗਲਤ

ਜ਼ਮਾਨਾ ਸਮਾਰਟ ਫੋਨ ਦਾ ਹੈ। ਜਦੋਂ ਸਾਡੇ ਸਾਹਮਣੇ ਕੁਝ ਵੀ ਹੈਰਾਨੀਜਨਕ ਹੁੰਦਾ ਹੈ ਤਾਂ ਅਸੀਂ ਉਸ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਸ ਨੂੰ ਵਾਇਰਲ ਕਰ ਦਿੰਦੇ ਹਾਂ। ਕੁਝ ਅਜਿਹਾ ਹੀ ਕੀਤਾ ਕੈਥਲ ਦੇ ਇੱਕ ਕਾਲਜ ਦੇ ਵਿਦਿਆਰਥੀ ਨੇ, ਜਿਸ ਨੇ ਕਾਲਜ ਦੇ ਕੈਂਪਸ ਵਿੱਚ ਇੱਕ ਕੁੜੀ-ਮੁੰਡੇ ਦੀ ਆਪਸੀ ਲੜਾਈ ਦੀ ਹੱਥੋ-ਪਾਈ ਹੋਏ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਵੀਡੀਓ ਦੇਖਣ ਤੋਂ ਸਾਫ ਪਤਾ ਲੱਗਦਾ ਹੈ ਕਿ ਜਿਵੇਂ ਇਹ ਸਾਰਾ ਕੁਝ ਪਹਿਲਾਂ ਤੋਂ ਹੀ ਪਲਾਨ ਕੀਤਾ ਗਿਆ ਹੁੰਦਾ ਹੈ।

ਕਿਉਂਕਿ ਵੀਡੀਓ ਬਣਾਉਣ ਵਾਲੇ ਨੇ ਪਹਿਲਾਂ ਤੋਂ ਹੀ ਕੈਮਰਾ ਤਿਆਰ ਕਰਕੇ ਰੱਖਿਆ ਹੋਇਆ ਹੈ। ਲੜਕੀ ਦੇ ਸਾਹਮਣੇ ਤੋਂ ਜਦੋਂ ਮੁੰਡਾ ਆਉਂਦਾ ਹੈ ਤਾਂ ਲੜਕੀ ਬਿਨਾਂ ਕੁਝ ਬੋਲੇ ਉਸਦੇ ਥੱਪੜ ਮਾਰਦੀ ਹੈ। ਜਿਸ ਤੋਂ ਬਾਅਦ ਮੁੰਡੇ ਦੇ ਮਾਰੇ ਜਵਾਬੀ ਥੱਪੜ ਵਿੱਚ ਲੜਕੀ ਨੀਚੇ ਗਿਰ ਜਾਂਦੀ ਹੈ। ਇਸ ਤੋਂ ਬਾਅਦ ਦੋਨੋਂ ਇੱਕ ਦੂਜੇ ਦੇ ਥੱਪੜ ਮਾਰਦੇ ਹਨ ਅਤੇ ਉੱਥੇ ਮੌਜੂਦ ਕੁਝ ਹੋਰ ਵਿਦਿਆਰਥੀ ਇਨ੍ਹਾਂ ਨੂੰ ਛੁਡਾ ਦਿੰਦੇ ਹਨ। ਇਸ ਤੋਂ ਬਾਅਦ ਲੜਕੀ- ਲੜਕੇ ਤੇ ਗਲਤ ਮੈਸੇਜ ਭੇਜਣ ਦੇ ਇਲਜ਼ਾਮ ਲਗਾਉਂਦੀ ਹੈ।

ਪਰ ਲੜਕਾ ਇਨ੍ਹਾਂ ਨੂੰ ਨਕਾਰਦਾ ਹੋਇਆ ਕਹਿੰਦਾ ਹੈ ਕਿ ਜੇਕਰ ਉਸ ਨੇ ਮੈਸੀਜ ਭੇਜੇ ਹਨ ਤਾਂ ਉਹ ਮੈਸੇਜ ਦਿਖਾਵੇ। ਹੁਣ ਇਸ ਵੀਡੀਓ ਦੀ ਵੀਡੀਓ ਨੂੰ ਖੂਬ ਵਾਇਰਲ ਕੀਤਾ ਜਾ ਰਿਹਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਲੜਕੀਆਂ ਤੇ ਹੱਥ ਚੁੱਕਣਾ ਸਮਾਜ ਮੁਤਾਬਕ ਅਤੇ ਕਾਨੂੰਨ ਮੁਤਾਬਕ ਸਹੀ ਨਹੀਂ ਹੁੰਦਾ। ਪਰ ਜੋ ਇਸ ਲੜਕੀ ਨੇ ਕੀਤਾ ਉਹ ਵੀ ਸਹੀ ਨਹੀਂ ਹੈ। ਜੇਕਰ ਲੜਕੇ ਵੱਲੋਂ ਇਸ ਲੜਕੀ ਦੇ ਨਾਲ ਕਿਸੇ ਤਰੀਕੇ ਦੀ ਬਦਤਮੀਜ਼ੀ ਕੀਤੀ ਗਈ ਸੀ ਤਾਂ ਉਸ ਨੂੰ ਇਸ ਦੀ ਸ਼ਿਕਾਇਤ ਮੈਨੇਜਮੈਂਟ ਨੂੰ ਜਾਂ ਪੁਲਿਸ ਨੂੰ ਕਰਨੀ ਚਾਹੀਦੀ ਸੀ।

ਪਰ ਲੜਕੀ ਨੇ ਸਿੱਧੇ ਹੀ ਉਸ ਦੇ ਥੱਪੜ ਮਾਰ ਕੇ ਵੀਡੀਓ ਬਣਾਉਣ ਦਾ ਯਤਨ ਕੀਤਾ। ਅਗਰ ਇੱਥੇ ਹੋਰ ਵਿਦਿਆਰਥੀ ਨਾ ਹੁੰਦੇ ਤਾਂ ਇਹ ਲੜਾਈ ਹੋਰ ਜ਼ਿਆਦਾ ਖਤਰਨਾਕ ਰੂਪ ਧਾਰ ਸਕਦਾ ਸੀ। ਸਾਨੂੰ ਕਿਸੇ ਨੂੰ ਸਜ਼ਾ ਦੇਣ ਦਾ ਕੋਈ ਹੱਕ ਨਹੀਂ ਹੈ। ਇਹ ਸਾਰੇ ਫੈਂਸਲੇ ਅਦਾਲਤ ਜਾਂ ਪੰਚਾਇਤ ਵਿਚ ਨਿਪਟਾਏ ਜਾਂਦੇ ਹਨ।

ਛੋਟੀ ਜਿਹੀ ਅਣਗਹਿਲੀ ਬਣ ਗਈ ਮੌਤ ਦਾ ਕਾਰਨ, ਨਾ ਦੇਖਣ ਕਮਜ਼ੋਰ ਦਿਲ ਵਾਲੇ ਇਹ ਵੀਡੀਓ

ਇਸ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਇਨਸਾਨ ਨੂੰ ਥਾਂ ਥਾਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਇਹ ਕਿਹਾ ਜਾਵੇ ਕਿ ਜੱਦੋਂ ਜਹਿਦ ਦਾ ਨਾਮ ਹੀ ਜ਼ਿੰਦਗੀ ਹੈ ਤਾਂ ਇਹ ਗਲਤ ਨਹੀਂ ਹੋਵੇਗਾ। ਜ਼ਿੰਦਗੀ ਦੀਆਂ ਰੋਜ਼ਾਨਾ ਦੀਆਂ ਕਿਰਿਆਵਾਂ ਦੌਰਾਨ ਕਈ ਵਾਰ ਇਨਸਾਨ ਅਣਗਹਿਲੀ ਕਰ ਬਹਿੰਦਾ ਹੈ ਅਤੇ ਇਸ ਰਤਾ ਜਿੰਨੀ ਅਣਗਹਿਲੀ ਕਾਰਨ ਕਈ ਵਾਰ ਜਾਨ ਤੋਂ ਵੀ ਹੱਥ ਧੋਣੇ ਪੈ ਸਕਦੇ ਹਨ। ਸਾਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੌਰਾਨ ਹਰ ਕੰਮ ਕਰਦੇ ਸਮੇਂ ਲਾਪ੍ਰਵਾਹ ਨਹੀਂ ਰਹਿਣਾ ਚਾਹੀਦਾ। ਸਗੋਂ ਜ਼ਿੰਮੇਵਾਰੀ ਤੋਂ ਕੰਮ ਲੈਂਦੇ ਹੋਏ ਹਰ ਸਮੇਂ ਚੌਕਸ ਰਹਿਣਾ ਚਾਹੀਦਾ ਹੈ। ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਇੱਕ ਦਰਦਨਾਕ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ।

ਰੇਲਵੇ ਪੁਲਿਸ ਦੁਆਰਾ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਕਿ ਇੱਕ ਪਤੀ ਪਤਨੀ ਦੋਵੇਂ ਜਣੇ ਪਠਾਨਕੋਟ ਤੋਂ ਦਿੱਲੀ ਲਈ ਰੇਲਗੱਡੀ ਰਾਹੀਂ ਸਫ਼ਰ ਕਰ ਰਹੇ ਸਨ। ਜਿਉਂ ਹੀ ਇਹ ਰੇਲਗੱਡੀ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਰੁਕੀ ਤਾਂ ਵਿਅਕਤੀ ਪਾਣੀ ਲੈਣ ਲਈ ਗੱਡੀ ਤੋਂ ਹੇਠਾਂ ਉਤਰਿਆ ਪਾਣੀ ਲੈਣ ਉਪਰੰਤ ਗੱਡੀ ਵਿੱਚ ਵਿਅਕਤੀ ਦੇ ਸਵਾਰ ਹੋਣ ਤੋਂ ਪਹਿਲਾਂ ਹੀ ਗੱਡੀ ਤੁਰ ਪਈ। ਜਦੋਂ ਇਹ ਯਾਤਰੀ ਕਾਹਲੀ ਨਾਲ ਭੱਜ ਕੇ ਗੱਡੀ ਵਿੱਚ ਚੜ੍ਹਨ ਲੱਗਾ ਤਾਂ ਗੱਡੀ ਨੂੰ ਇਸ ਦਾ ਹੱਥ ਨਹੀਂ ਪਿਆ ਅਤੇ ਪਲੇਟਫਾਰਮ ਤੋਂ ਨੀਚੇ ਡਿੱਗ ਪਿਆ ਪਲੇਟਫਾਰਮ ਟੋਰ ਨੀਚੇ ਡਿੱਗਣ ਕਾਰਨ ਇਹ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਇਸ ਹਾਲਤ ਨੂੰ ਦੇਖਦੇ ਹੋਏ ਤੁਰੰਤ 108 ਨੰਬਰ ਐਂਬੂਲੈਂਸ ਰਾਹੀਂ ਜ਼ਖਮੀ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਪ੍ਰੰਤੂ ਇਹ ਜ਼ਖਮੀ ਸੱਤਾਂ ਦੀ ਪੀੜ ਨਾ ਸਹਾਰਦੇ ਹੋਏ ਹਸਪਤਾਲ ਵਿੱਚ ਇਲਾਜ ਦੌਰਾਨ ਹੀ ਦਮ ਤੋੜ ਗਿਆ। ਰੇਲਵੇ ਪੁਲਿਸ ਦਾ ਕਹਿਣਾ ਹੈ ਕਿ ਰੇਲਵੇ ਵਿਭਾਗ ਦੁਆਰਾ ਲੋਕਾਂ ਦੀ ਸੁਰੱਖਿਆ ਲਈ ਵਾਰ ਵਾਰ ਅਨਾਊਂਸਮੈਂਟ ਕੀਤੀ ਜਾਂਦੀ ਹੈ ਕਿ ਚੱਲਦੀ ਗੱਡੀ ਸਮੇਂ ਗੱਡੀ ਵਿਚ ਚੜ੍ਹਨਾ ਅਤੇ ਉਤਰਨਾ ਜਾਨਲੇਵਾ ਹੋ ਸਕਦਾ ਹੈ। ਇਸ ਲਈ ਸਾਨੂੰ ਰੇਲਵੇ ਦੁਆਰਾ ਦੱਸੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਭਾਰਤ ਚ ਆਈ ਅਜਿਹੀ ਖਤਰਨਾਕ ਬਿਮਾਰੀ 90 ਦਿਨਾਂ ਦੇ ਅੰਦਰ ਹੋ ਜਾਂਦੀ ਮਰੀਜ਼ ਦੀ ਮੌਤ

ਕੈਂਡਿਡਾ ਆਰਿਸ ਨਾਮ ਦੇ ਫੰਗਸ ( fungus ) ਦੇ ਸੰਪਰਕ ਵਿੱਚ ਆਉਂਦੇ ਹੀ ਕਈ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ । ਦੁਨੀਆ ਭਰ ਵਿੱਚ ਇਹ ਫੰਗਸ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ । ਇਸ ਫੰਗਸ ਦਾ ਹੁਣ ਤੱਕ ਕੋਈ ਇਲਾਜ ਨਹੀਂ ਮਿਲ ਸਕਿਆ । ਜਦੋਂ ਇਹ ਫੰਗਸ ਕਿਸੇ ਵਿਅਕਤੀ ਦੇ ਸਰੀਰ ਵਿੱਚ ਜਾਂਦਾ ਹੈ ਤਾਂ ਉਸ ਵਿਅਕਤੀ ਦੀ ਮੌਤ ਦੇ ਬਾਅਦ ਵੀ ਇਹ ਨਸ਼ਟ ਨਹੀਂ ਹੁੰਦਾ । ਇਹ ਫੰਗਸ ਖਾਸ ਕਰ ਉਨ੍ਹਾਂ ਲੋਕਾਂ ਦੇ ਸਰੀਰ ਵਿੱਚ ਜਾਂਦਾ ਹੈ ਜਿਨ੍ਹਾਂ ਦਾ ਇੰਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ । ਰਿਪੋਰਟ ਦੇ ਅਨੁਸਾਰ , ਕੈਂਡਿਡਾ ਆਰਿਸ ਨਾਮ ਦੇ ਇਸ ਫੰਗਸ ਦੇ ਕਾਰਨ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ।

ਇਸ ਫੰਗਸ ਨਾਲ ਗ੍ਰਸਤ ਪਹਿਲਾ ਮਰੀਜ ਬਰੁਕਲਿਨ ਵਿੱਚ ਪਾਇਆ ਗਿਆ ਸੀ । ਇਹ ਮਾਮਲਾ ਪਿਛਲੇ ਸਾਲ ਮਈ ਮਹੀਨੇ ਦਾ ਹੈ । ਬਰੁਕਲਿਨ ਦੇ ਹਸਪਤਾਲ ਵਿੱਚ ਇੱਕ ਬੁਜੁਰਗ ਨੂੰ ਤਬੀਅਤ ਖ਼ਰਾਬ ਹੋਣ ਉੱਤੇ ਭਰਤੀ ਕਰਾਇਆ ਗਿਆ । ਜਦੋਂ ਉਸਦਾ ਬਲਡ ਟੇਸਟ ਕੀਤਾ ਗਿਆ ਤਾਂ ਇਸ ਰਹੱਸਮਈ ਫੰਗਸ ਦਾ ਪਤਾ ਲੱਗਾ । ਡਾਕਟਰਾਂ ਨੇ ਉਸਦਾ ਇਲਾਜ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਆਖ਼ਿਰਕਾਰ ਕੁੱਝ ਸਮੇ ਬਾਅਦ ਉਸਦੀ ਮੌਤ ਹੋ ਗਈ । ਉਸ ਬੁਜੁਰਗ ਵਿਅਕਤੀ ਦੀ ਮੌਤ ਦੇ ਬਾਅਦ ਕਈ ਲੋਕ ਇਸ ਫੰਗਸ ਨਾਲ ਗ੍ਰਸਤ ਪਾਏ ਗਏ । ਪਿਛਲੇ ਪੰਜ ਸਾਲਾਂ ਵਿੱਚ ਵੇਨੇਜੁਏਲਾ ਅਤੇ ਸਪੇਨ ਦੇ ਕੁੱਝ ਹਸਪਤਾਲਾਂ ਵਿੱਚ ਇਸ ਫੰਗਸ ਨਾਲ ਗ੍ਰਸਤ ਲੋਕਾਂ ਦੇ ਕਈ ਮਾਮਲੇ ਸਾਹਮਣੇ ਆਏ ।

ਇਸਦੇ ਬਾਅਦ ਇਹ ਫੰਗਸ ਯੂਏਸ ਅਤੇ ਯੂਰਪ ਦੇ ਵੱਲ ਵਧਿਆ । ਰਿਪੋਰਟ ਦੇ ਅਨੁਸਾਰ ਇਸ ਫੰਗਸ ਨੇ ਭਾਰਤ , ਪਾਕਿਸਤਾਨ ਅਤੇ ਦੱਖਣ ਅਫਰਿਕਾ ਦੇ ਵੱਲ ਰੁਖ਼ ਕੀਤਾ ਹੈ । ਬੁਜੁਰਗ ਦੀ ਮੌਤ ਦੇ ਬਾਅਦ ਡਾ ਸਕਾਟ ਲਾਰਿਨ ਦੇ ਮੁਤਾਬਕ , ਉਨ੍ਹਾਂਨੂੰ ਦੀਵਾਰਾਂ , ਬਿਸਤਰੇ , ਦਰਵਾਜੇ ,ਪਰਦੇ,ਫੋਨ ,ਸਿੰਕ ,ਵਾਇਟਬੋਰਡ,ਚਾਦਰ ,ਵਿੱਚ ਕੈਂਡਿਡਾ ਆਰਿਸ ਮਿਲਿਆ ਸੀ ।ਮੀਡਿਆ ਰਿਪੋਰਟ ਦੇ ਅਨੁਸਾਰ , ਇਸ ਫੰਗਸ ਨੂੰ ਲੈ ਕੇ ਇੱਕ ਮੁਸ਼ਕਿਲ ਇਹ ਵੀ ਹੈ ਕਿ ਲੋਕਾਂ ਨੂੰ ਇਸਦੇ ਬਾਰੇ ਵਿੱਚ ਜਾਣਕਾਰੀ ਨਹੀਂ ਹੈ । ਇਸ ਫੰਗਸ ਨਾਲ ਹੁਣ ਤੱਕ ਜਿੰਨੀਆ ਮੌਤਾਂ ਹੋਈਆਂ ਹਨ ਉਨ੍ਹਾਂ ਵਿੱਚ ਕਈ ਮਾਮਲੇ ਅਜਿਹੇ ਹਨ ਜਿਸ ਵਿੱਚ ਮਰੀਜ ਦੀ ਮੌਤ 90 ਦਿਨ ਦੇ ਅੰਦਰ ਹੋ ਗਈ ਹੈ ।

ਹੁਣ ਤੱਕ ਇਸ ਫੰਗਸ ਨਾਲ ਲੜਨ ਲਈ ਕੋਈ ਦਵਾਈ ਨਹੀਂ ਬਣੀ । ਜਦੋਂ ਇਸ ਫੰਗਸ ਨਾਲ ਕੋਈ ਵਿਅਕਤੀ ਗ੍ਰਸਤ ਹੋ ਜਾਂਦਾ ਹੈ ਤਾਂ ਉਸਨੂੰ ਬੁਖਾਰ , ਦਰਦ ਅਤੇ ਕਮਜੋਰੀ ਹੁੰਦੀ ਹੈ । ਫਿਲਹਾਲ, ਇਸ ਫੰਗਸ ਉੱਤੇ ਮਾਹਰ ਰਿਸਰਚ ਕਰ ਰਹੇ ਹਨ ਅਤੇ ਛੇਤੀ ਹੀ ਇਸਦਾ ਤੋੜ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ।

ਡੀਐਸਪੀ ਨੂੰ ਸੁੱਖਬੀਰ ਬਾਦਲ ਦੇ ਪੈਂਰੀ ਹੱਥ ਲਾਉਣਾ ਪਿਆ ਮਹਿੰਗਾ, ਆਈ ਸ਼ਾਮਤ

ਸੁਖਬੀਰ ਬਾਦਲ ਦੇ ਪੈਰੀਂ ਪਏ ਡੀਐਸਪੀ ਨੂੰ ਚੋਣ ਕਮਿਸ਼ਨ ਦਾ ਝਟਕਾ ਲੱਗਾ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਸਰਕਾਰ ਨੇ ਬਠਿੰਡਾ ਦੇ ਡੀਐਸਪੀ (ਸਿਟੀ-2) ਕਰਨਸ਼ੇਰ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਇਸ ਪੁਲਿਸ ਅਫ਼ਸਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ‘ਪੈਰੀਂ ਹੱਥ’ ਲਾਉਣ ਦੇ ਦੋਸ਼ ਲੱਗੇ ਸਨ। ਚੋਣ ਕਮਿਸ਼ਨ ਵੱਲੋਂ ਮੀਡੀਆ ਰਿਪੋਰਟ ਦੇ ਆਧਾਰ ’ਤੇ ਪੁਲਿਸ ਤੋਂ ਰਿਪੋਰਟ ਮੰਗੀ ਗਈ ਸੀ।

ਡੀਐਸਪੀ ਨੇ ਭਾਵੇਂ ਦੋਸ਼ਾਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਸੀ ਕਿ ਜਨਤਕ ਸਮਾਗਮ ਦੌਰਾਨ ਜਦੋਂ ਸੁਖਬੀਰ ਬਾਦਲ ਦੇ ਪੈਰ ਲੜਖੜਾ ਗਏ ਤਾਂ ਉਹ ਸਾਥੀ ਪੁਲਿਸ ਅਫ਼ਸਰਾਂ ਨੂੰ ਸਹਿਯੋਗ ਦੇ ਰਿਹਾ ਸੀ ਜਿਸ ਦੇ ਗਲਤ ਅਰਥ ਕੱਢ ਲਏ ਗਏ।

ਪੁਲਿਸ ਨੇ ਕਮਿਸ਼ਨ ਨੂੰ ਭੇਜੀ ਰਿਪੋਰਟ ਵਿੱਚ ਉਕਤ ਡੀਐਸਪੀ ਨੂੰ ਆਰਮਡ ਬਟਾਲੀਅਨ ਭੇਜਣ ਸਬੰਧੀ ਸੂਚਿਤ ਕਰ ਦਿੱਤਾ ਹੈ। ਸਰਕਾਰ ਨੇ ਕਮਿਸ਼ਨ ਨੂੰ ਕਿਹਾ ਹੈ ਕਿ ਡੀਐਸਪੀ ਪੱਧਰ ਦੇ ਪੁਲਿਸ ਅਫ਼ਸਰਾਂ ਦਾ ਪੈਨਲ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ। ਇਸ ਲਈ ਪੈਨਲ ਵਿੱਚੋਂ ਹੀ ਕਿਸੇ ਡੀਐਸਪੀ ਦੀ ਬਠਿੰਡਾ ਦੇ ਡੀਐਸਪੀ ਵਜੋਂ ਤਾਇਨਾਤੀ ਕੀਤੀ ਜਾਵੇ।

ਘਰੋਂ ਬਾਹਰ ਲਿਜਾਕੇ ਪਹਿਲਾਂ ਕੀਤੀ ਸਰਪੰਚ ਦੀ ਕੁੱਟਮਾਰ, ਤੇ ਫਿਰ ਵਾਰ ਵਾਰ ਉੱਤੋਂ ਗੱਡੀ ਚੜਾਕੇ ਦਿੱਤਾ ਮਾਰ

ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਅਤੇ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਭਾਰਤ ਵਿੱਚ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ ਹੈ। ਪਿੰਡ ਪੱਧਰ ਤੱਕ ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਇਹ ਇੱਕ ਚੰਗਾ ਉਪਰਾਲਾ ਵੀ ਕਿਹਾ ਜਾ ਸਕਦਾ ਹੈ। ਪ੍ਰੰਤੂ ਅੱਜ ਕੱਲ੍ਹ ਪੰਚਾਇਤੀ ਚੋਣਾਂ ਦੌਰਾਨ ਜੋ ਪਿੰਡਾਂ ਵਿੱਚ ਹੋ ਰਿਹਾ ਹੈ। ਉਹ ਕਿਸੇ ਤੋਂ ਗੁੱਝਾ ਨਹੀਂ ਚੋਣਾਂ ਦੇ ਦਿਨਾਂ ਵਿੱਚ ਪਿੰਡ ਵਿੱਚ ਧੜੇਬਾਜ਼ੀ ਪੈਦਾ ਹੋ ਜਾਂਦੀ ਹੈ। ਜਿਹੜੇ ਲੋਕ ਇੱਕ ਦੂਜੇ ਦੇ ਹਰ ਦੁੱਖ ਸੁੱਖ ਵਿਚ ਖੜ੍ਹਦੇ ਹਨ।

ਉਨ੍ਹਾਂ ਦੀ ਆਪਸ ਵਿੱਚ ਬੋਲ ਬਾਣੀ ਤੱਕ ਬੰਦ ਹੋ ਜਾਂਦੀ ਹੈ ਅਤੇ ਕਈ ਵਾਰ ਤਾਂ ਝਗੜੇ ਦੌਰਾਨ ਕਤਲ ਵੀ ਹੋ ਜਾਂਦੇ ਹਨ। ਬਟਾਲਾ ਨੇੜੇ ਰਿਆੜ ਪਿੰਡ ਦੇ ਮੌਜੂਦਾ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਸਰਪੰਚ ਦੇ ਪਿਤਾ ਨੇ ਪੱਤਰਕਾਰ ਭਾਈਚਾਰੇ ਨੂੰ ਖ਼ਬਰ ਦਿੱਤੀ ਕਿ ਵਿਰੋਧੀ ਪਾਰਟੀ ਨੇ ਝਗੜੇ ਦੇ ਫੈਸਲੇ ਲਈ ਸਰਪੰਚ ਨੂੰ ਬੁਲਾਇਆ ਸੀ। ਫਿਰ ਹਮਲਾਵਰ ਸਰਪੰਚ ਨੂੰ ਚੁੱਕ ਕੇ ਆਪਣੇ ਘਰ ਲੈ ਗਏ। ਘਰ ਅੰਦਰ ਸਰਪੰਚ ਦੀ ਕੁੱਟਮਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਫੇਰ ਬਾਹਰ ਲਿਆ ਕੇ ਉਸ ਉੱਤੋਂ ਗੱਡੀ ਲੰਘਾ ਦਿੱਤੀ ਅਤੇ ਉਸ ਦੇ ਸਿਰ ਵਿੱਚ ਪੱਥਰ ਵੀ ਮਾਰੇ ਗਏ।

ਸਰਪੰਚ ਦੇ ਪਿਤਾ ਅਨੁਸਾਰ ਹਮਲਾਵਰਾਂ ਕੋਲ ਨਾਜਾਇਜ਼ ਹਥਿਆਰ ਹਨ ਅਤੇ ਉਹ ਨਸ਼ਾ ਸਪਲਾਈ ਕਰਨ ਦਾ ਧੰਦਾ ਵੀ ਕਰਦੇ ਹਨ। ਹਮਲਾਵਰ ਅਕਾਲੀ ਪਾਰਟੀ ਨਾਲ ਸਬੰਧਤ ਦੱਸੇ ਜਾ ਰਹੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਰਿਆੜ ਪਿੰਡ ਦਾ ਸਰਪੰਚ ਸੀ। ਦੌਲਤਪੁਰਾ ਪਿੰਡ ਦਾ ਸਰਪੰਚ ਮ੍ਰਿਤਕ ਦਾ ਜੀਜਾ ਲੱਗਦਾ ਸੀ। ਹਮਲਾਵਰਾਂ ਦੁਆਰਾ ਮ੍ਰਿਤਕ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਉੱਤੋਂ ਦੀ ਵਾਰ ਵਾਰ ਗੱਡੀ ਲੰਘਾਈ ਗਈ।

ਇਸ ਘਟਨਾ ਵਿੱਚ ਤਿੰਨ ਹੋਰ ਬੰਦੇ ਵੀ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚੋਂ ਦੋ ਨੂੰ ਅੰਮ੍ਰਿਤਸਰ ਇਲਾਜ ਲਈ ਭੇਜ ਦਿੱਤਾ ਗਿਆ ਹੈ। ਬਦਲੇ ਦੀ ਭਾਵਨਾ ਨਾਲ ਇਹ ਕਤਲ ਕੀਤਾ ਗਿਆ ਹੈ। ਪੁਲਸ ਕੇਸ ਰਜਿਸਟਰ ਕਰਕੇ ਬਣਦੀ ਕਾਰਵਾਈ ਕਰੇਗੀ।

SIT ਮੁੱਖੀ ਕੁੰਵਰ ਵਿਜੈ ਪ੍ਰਤਾਪ ਦੀ ਬਦਲੀ ਅਕਾਲੀ ਦਲ ਨੂੰ ਪਵੇਗੀ ਮਹਿੰਗੀ

ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਚਰਚਿਤ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਠਾ ਪੈ ਸਕਦਾ ਹੈ। ਆਈਪੀਐਸ ਅਫਸਰ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਨਾਲ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਲੀਹੋਂ ਲਹਿਣ ਦਾ ਖਦਸ਼ਾ ਹੈ। ਇਸ ਲਈ ਆਮ ਲੋਕਾਂ ਵਿੱਚ ਇਹੀ ਸੰਕੇਤ ਜਾ ਰਿਹਾ ਹੈ ਕਿ ਅਕਾਲੀ ਦਲ ਨੇ ਜਾਂਚ ਰੋਕਣ ਲਈ ਇਹ ਪੈਂਤੜਾ ਖੇਡਿਆ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਖਿਲਾਫ ਇਹੀ ਰੋਸ ਸੀ ਕਿ ਬਾਦਲ ਸਰਕਾਰ ਵੇਲੇ ਜਾਣਬੁੱਝ ਤੇ ਇਨ੍ਹਾਂ ਮਾਮਲਿਆਂ ਦਾ ਸੱਚ ਸਾਹਮਣੇ ਨਹੀਂ ਲਿਆਂਦਾ ਗਿਆ। ਯਾਦ ਰਹੇ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਵਿੱਚ ਕੁੰਵਰ ਵਿਜੈ ਪ੍ਰਤਾਪ ਹੀ ਸਭ ਤੋਂ ਵੱਧ ਸਰਗਰਮ ਸੀ। ਉਹ ਇਸ ਮਾਮਲੇ ਵਿੱਚ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰ ਰਹ ਸਨ।

ਸਿੱਟ ਦੀ ਟੀਮ ਦੋ ਅਪਰੈਲ ਨੂੰ ਜੇਲ੍ਹ ਪਹੁੰਚੀ ਸੀ ਪਰ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਪੁੱਛਗਿੱਛ ਦੀ ਇਜਾਜ਼ਤ ਨਹੀਂ ਦਿੱਤੀ ਸੀ। ਹੁਣ ਕੁੰਵਰ ਵਿਜੈ ਪ੍ਰਤਾਪ ਪੁੱਛਗਿੱਛ ਦੀ ਇਜਾਜ਼ਤ ਲਈ ਮੁੜ ਕੋਸ਼ਿਸ਼ ਕਰ ਰਹੇ ਸੀ। ਸੂਤਰਾਂ ਮੁਤਾਬਕ ਰਾਮ ਰਹੀਮ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਣਾ ਸੀ ਕਿ ਉਸ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਿਵਾਉਣ ਵਿੱਚ ਕਿਸ ਦੀ ਭੂਮਿਕਾ ਸੀ। ਇਹ ਸੱਚ ਸਾਹਮਣੇ ਆਉਣ ਨਾਲ ਅਕਾਲੀ ਦਲ ਦੀ ਮੁਸ਼ਕਲ ਵਧ ਸਕਦੀ ਸੀ ਕਿਉਂਕਿ ਹੁਣ ਤੱਕ ਹੋਏ ਖੁਲਾਸਿਆਂ ਵਿੱਚ ਇਹੀ ਸਾਹਮਣੇ ਆਇਆ ਹੈ ਕਿ ਅਕਾਲੀ ਲੀਡਰਾਂ ਨੇ ਹੀ ਡੇਰਾ ਮੁਖੀ ਨੂੰ ਮੁਆਫੀ ਦੁਆਈ ਸੀ। ਇਸ ਬਾਰੇ ਕੁਝ ਸਾਬਕਾ ਜਥੇਦਾਰ ਵੀ ਬੋਲ ਚੁੱਕੇ ਹਨ।

ਬੇਸ਼ੱਕ ਅਕਾਲੀ ਦਲ ਨੂੰ ਲੱਗ ਰਿਹਾ ਕਿ ਕੁੰਵਰ ਵਿਜੈ ਪ੍ਰਤਾਪ ਦੇ ਤਬਾਦਲੇ ਨਾਲ ਉਨ੍ਹਾਂ ਰਾਹਤ ਮਿਲੀ ਹੈ ਪਰ ਲੋਕਾਂ ਵਿੱਚ ਰੋਹ ਹੋਰ ਵਧ ਗਿਆ। ਵਿਰੋਧੀ ਵੀ ਇਸ ਨੂੰ ਅਜਿਹੇ ਢੰਗ ਨਾਲ ਪੇਸ਼ ਕਰ ਰਹੇ ਹਨ ਕਿ ਅਕਾਲੀ ਦਲ ਨੂੰ ਜਵਾਬ ਦੇਣਾ ਔਖਾ ਹੁੰਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਤੇ ਦੂਜੀਆਂ ਧਿਰਾਂ ਇਸ ਨੂੰ ਅਕਾਲੀ ਦਲ ਦੇ ਕਾਂਗਰਸ ਦੀ ਮਿਲੀਭੁਗਤ ਕਹਿ ਰਹੀਆਂ ਹਨ ਪਰ ਕਾਂਗਰਸ ਦਾਅਵਾ ਕਰ ਰਹੀ ਹੈ ਕਿ ਜਾਂਚ ਸਹੀ ਚੱਲ ਰਹੀ ਸੀ ਇਸ ਕਰਕੇ ਹੀ ਅਕਾਲੀ ਦਲ ਨੇ ਡਰ ਕੇ ਅੜਿੱਕਾ ਡਾਹਿਆ।

ਇਸ ਬਾਰੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਅਕਾਲੀ ਬੇਅਦਬੀ ਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਤੋਂ ਘਬਰਾਏ ਹੋਏ ਹਨ ਤੇ ਜਾਂਚ ਦੇ ਕੰਮ ਨੂੰ ਪੁੱਠਾ ਗੇੜਾ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਾਂਚ ਅਧਿਕਾਰੀ ਦੀ ਬਦਲੀ ਨਾਲ ਅਕਾਲੀਆਂ ਦਾ ਮੁਖੌਟਾ ਲਹਿ ਗਿਆ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਤਾ ਹੈ ਕਿ ਵਿਸ਼ੇਸ਼ ਜਾਂਚ ਟੀਮ ਪਿਛਲੀ ਅਕਾਲੀ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜ਼ਿਸ਼ ਨੂੰ ਬੇਨਕਾਬ ਕਰ ਦੇਵੇਗੀ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਵਿੱਚ ਫਾਇਰਿੰਗ ਦਾ ਸੱਚ ਸਾਹਮਣੇ ਆ ਜਾਵੇਗਾ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਕਾਂਗਰਸ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਫਸਾਉਣ ਦੀ ਚਾਲ ਚੱਲ ਰਹੀ ਹੈ।

ਪਰਵਾਸੀ ਪੰਜਾਬੀਆਂ ਨੇ ਉਠਾਈ ਮਨਮਿੰਦਰ ਗਿਆਸਪੁਰਾ ਤੇ ਬੀਬੀ ਖਾਲੜਾ ਦੇ ਹੱਕ ਚ ਅਵਾਜ਼

ਭਾਵੇਂ ਦੇਸ਼ ਭਰ ‘ਚ ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾ ਗਿਆ ਹੈ ਅਤੇ ਪੰਜਾਬ ‘ਚ 7ਵੇਂ ਅਰਥਾਤ ਅੰਤਲੇ ਗੇੜ ‘ਚ ਵੋਟਾਂ ਪੈਣ ਕਾਰਨ ਇਥੋਂ ਦਾ ਮਾਹੌਲ ਅਜੇ ਬਹੁਤਾ ਸਰਗਰਮ ਨਹੀਂ ਹੋਇਆ ਪਰ ਦੋ ਲੋਕ ਸਭਾ ਹਲਕਿਆਂ ਦੀ ਸੋਸ਼ਲ ਮੀਡੀਏ ਰਾਹੀਂ ਚਰਚਾ ਜ਼ੋਰਾਂ ‘ਤੇ ਹੈ। ਕਿਸੇ ਸਮੇਂ ਲੋਕ ਸਭਾ ਹਲਕਾ ਖਡੂਰ ਸਾਹਿਬ ਅਤੇ ਫ਼ਤਿਹਗੜ੍ਹ ਸਾਹਿਬ ਦਾ ਕੋਈ ਬਹੁਤਾ ਜ਼ਿਕਰ ਨਹੀਂ ਸੀ ਹੁੰਦਾ ਪਰ ਹੁਣ ਕ੍ਰਮਵਾਰ ਖਡੂਰ ਸਾਹਿਬ ਹਲਕੇ ਤੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੂੰ ਮਿਲੀ ਟਿਕਟ ਦੀ ਬਹੁਤ ਚਰਚਾ ਹੋ ਰਹੀ ਹੈ ਕਿਉਂਕਿ ਉਕਤ ਦੋਹਾਂ ਸ਼ਖ਼ਸੀਅਤਾਂ ਦਾ ਨਾਮ ਪੰਥ ਪ੍ਰਤੀ ਕੁਰਬਾਨੀ ਹੋਣ ਕਾਰਨ ਪੰਥਕ ਹਲਕਿਆਂ ‘ਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ।

ਉਕਤ ਦੋਹਾਂ ਉਮੀਦਵਾਰਾਂ ਲਈ ਪ੍ਰਵਾਸੀ ਪੰਜਾਬੀਆਂ ਨੇ ਵੀ ਤਨ-ਮਨ ਅਤੇ ਧੰਨ ਨਾਲ ਯੋਗਦਾਨ ਪਾਉਣ ਦਾ ਐਲਾਨ ਕਰ ਦਿਤਾ ਹੈ। ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਗੁਰਦਵਾਰਾ ਸਾਹਿਬ ਵਿਖੇ ਹੋਈ ਇਕੱਤਰਤਾ ਦੌਰਾਨ ਆਸਟ੍ਰੇਲੀਅਨ ਨੈਸ਼ਨਲ ਸਿੱਖ ਕੌਂਸਲ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਬਾਵਾ ਸਿੰਘ, ਇੰਡੀਅਨ ਹਿਸਟੋਰੀਕਲ ਸੁਸਾਇਟੀ ਦੇ ਪਰਮਜੀਤ ਸਿੰਘ, ਪੰਜਾਬੀ ਸਾਹਿਤ ਸਭਾ ਦੇ ਮਨਜਿੰਦਰ ਸਿੰਘ ਅਤੇ ਮੇਜਰ ਕੁਲਦੀਪ ਸਿੰਘ ਸਮੇਤ ਵੱਖ-ਵੱਖ ਬੁਲਾਰਿਆਂ ਨੇ ਉਕਤ ਦੋਹਾਂ ਉਮੀਦਵਾਰਾਂ ਵਿਰੁਧ ਚੋਣ ਲੜ ਰਹੇ ਉਮੀਦਵਾਰਾਂ ਨੂੰ ਬੇਨਤੀ ਕੀਤੀ ਗਈ ਕਿ ਕਾਂਗਰਸ ਅਤੇ ਅਕਾਲੀ ਦਲ ਸਮੇਤ ਕੋਈ ਵੀ ਪਾਰਟੀ ਇਨ੍ਹਾਂ ਦੋਹਾਂ ਉਮੀਦਵਾਰਾਂ ਵਿਰੁਧ ਉਮੀਦਵਾਰ ਨਾ ਉਤਾਰੇ।

ਉਨ੍ਹਾਂ ਦਸਿਆ ਕਿ ਐਡਵੋਕੇਟ ਜਸਵੰਤ ਸਿੰਘ ਖਾਲੜਾ ਵਲੋਂ ਅਣਪਛਾਤੀਆਂ 25 ਹਜ਼ਾਰ ਤੋਂ ਜ਼ਿਆਦਾ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਦੀ ਸ਼ਨਾਖ਼ਤ ਕਰ ਕੇ ਇਨਸਾਫ਼ ਲਈ ਯਤਨ ਕਰਨ ਦੇ ਬਾਵਜੂਦ ਸਮੇਂ ਦੀ ਹਕੂਮਤ ਵਲੋਂ ਜਸਵੰਤ ਸਿੰਘ ਖਾਲੜਾ ਨੂੰ ਹੀ ਲਾਸ਼ ਬਣਾ ਦੇਣ ਵਾਲੀ ਘਟਨਾ ਭੁਲਾਉਣਯੋਗ ਨਹੀਂ। ਉਨ੍ਹਾਂ ਦਸਿਆ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ‘ਚ ਹਰਿਆਣੇ ਦੇ ਪਿੰਡ ਹੋਂਦ ਚਿੱਲੜ ਸਿੱਖ ਪਰਵਾਰਾਂ ਦੇ ਮਰਦ/ਔਰਤਾਂ ਅਤੇ ਬੱਚਿਆਂ ਨੂੰ ਕੋਹ-ਕੋਹ ਕੇ ਮਾਰਨ ਵਾਲੇ ਦਰਿੰਦਿਆਂ ਦਾ ਅਸਲ ਚਿਹਰਾ ਜੱਗ ਜ਼ਾਹਰ ਕਰਨ ਵਾਲੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੀ ਕੁਰਬਾਨੀ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇਸ਼ ਵਿਦੇਸ਼ ‘ਚ ਵਸਦੀਆਂ ਸਿੱਖ ਸੰਗਤਾਂ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਬੀਬੀ ਖਾਲੜਾ ਅਤੇ ਇੰਜੀ. ਗਿਆਸਪੁਰਾ ਦਾ ਹਰ ਪੱਖੋਂ ਸਹਿਯੋਗ ਕਰਨ ਅਤੇ ਇਨ੍ਹਾਂ ਵਿਰੁਧ ਉਮੀਦਵਾਰ ਖੜੇ ਕਰਨ ਵਾਲੀਆਂ ਪਾਰਟੀਆਂ ਨੂੰ ਮੂੰਹ ਨਾ ਲਾਉਣ।