ਨੌਕਰੀ ਦੇ ਨਾਲ ਨਾਲ ਹੁਣ ਅਸਾਨੀ ਨਾਲ ਮਿਲੇਗੀ ਪੀਆਰ, ਕਨੇਡਾ ਜਾਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ

ਕੈਨੇਡਾ ਜਾ ਕੇ ਕੰਮ ਕਰਨਾ ਤੇ ਵੱਸਣਾ ਪੰਜਾਬੀਆਂ ਦਾ ਸੁਫਨਾ ਹੈ ਤੇ ਇਹੋ ਸਫ਼ਲਤਾ ਦਾ ਮਾਪਦੰਡ ਵੀ ਸਮਝਿਆ ਜਾਂਦਾ ਹੈ। ਕੈਨੇਡਾ ਨੇ ਜਿੱਥੇ ਵੀਜ਼ਾ ਨਿਯਮ ਸਖ਼ਤ ਕੀਤੇ ਹਨ, ਉੱਥੇ ਹੀ ਭਾਰਤੀ ਟੈਲੇਂਟ ਨੂੰ ਸਮਝਦਿਆਂ ਇੱਥੇ ਮੌਕਾ ਦਿੱਤਾ ਜਾ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਕੈਨੇਡਾ ਗਲੋਬਲ ਟੈਲੇਂਟ ਸਟ੍ਰੀਮ (GTS) ਨਾਂ ਦਾ ਪੱਕਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਸੌਖਿਆਂ ਹੀ ਕੈਨੇਡਾ ਵਿੱਚ ਜਾ ਕੇ ਕੰਮ ਕਰਨ ਦਾ ਮੌਕਾ ਮਿਲ ਸਕੇਗਾ।

ਕੈਨੇਡਾ ਦੀ ਇਸ ਯੋਜਨਾ ਤਹਿਤ ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ ਜਾਂ ਹਿਸਾਬ (STEM) ਪਿਛੋਕੜ ਵਾਲੇ ਲੋਕਾਂ ਨੂੰ ਇਸ ਦਾ ਖਾਸਾ ਲਾਭ ਹੋਵੇਗਾ। ਅਮਰੀਕਾ ਵਿੱਚ ਵੱਸਦੇ ਭਾਰਤੀ ਵੀ ਇਸ ਦਾ ਲਾਭ ਉਠਾ ਸਕਦੇ ਹਨ। ਇਸ ਯੋਜਨਾ ਤਹਿਤ ਨੌਕਰੀ ਦੇਣ ਵਾਲੇ ਲੋਕ ਬਿਨੈ ਪੱਤਰਾਂ ਨੂੰ ਸਿਰਫ ਦੋ ਹਫ਼ਤਿਆਂ ਵਿੱਚ ਨਿਬੇੜਾ ਕਰਨਗੇ। ਜੀਟੀਐਸ ਤਹਿਤ ਐਲਐਮਆਈਏ ਜ਼ਰੀਏ ਦੋ ਸਾਲਾਂ ਦਾ ਵਰਕ ਵੀਜ਼ਾ ਮਿਲੇਗਾ। ਪੰਜਾਬੀਆਂ ਵਿੱਚ ਐਲਐਮਆਈਏ ਕਾਫੀ ਪ੍ਰਚੱਲਿਤ ਵੀ ਹੈ।

ਇਸ ਦਾ ਲਾਭ ਇਹ ਵੀ ਹੋਵੇਗਾ ਕਿ ਜੋ ਲੋਕ ਜੀਟੀਐਸ ਯੋਜਨਾ ਤਹਿਤ ਨੌਕਰੀ ਕਰਨਗੇ ਉਹ ਕੈਨੇਡਾ ਦੀ ਐਕਸਪ੍ਰੈਸ ਐਂਟਰੀ ਰਾਹੀਂ ਪੱਕੀ ਨਾਗਰਿਕਤਾ ਹਾਸਲ ਕਰ ਸਕਣਗੇ। ਦੇਸ਼ ਦੇ ਪ੍ਰਵਾਸ, ਰਿਫਿਊਜੀ ਤੇ ਸਿਟੀਜਨਸ਼ਿਪ (IRCC) ਮੰਤਰੀ ਅਹਿਮਦ ਹੁਸੈਨ ਨੇ ਹਾਲ ਹੀ ਵਿੱਚ ਜਾਰੀ ਬਜਟ ਪੱਤਰ ਵਿੱਚ ਕਿਹਾ ਸੀ ਕਿ ਅਸੀਂ ਗਲੋਬਲ ਸਕਿੱਲਜ਼ ਸਟ੍ਰੈਟਿਜੀ ਤਹਿਤ ਦੁਨੀਆ ਭਰ ਵਿੱਚੋਂ ਚੰਗਾ ਹੁਨਰ ਰੱਖਣ ਵਾਲੇ ਲੋਕਾਂ ਨੂੰ ਸੱਦਾ ਦੇ ਰਹੇ ਹਾਂ। ਹਾਲਾਂਕਿ, ਜੀਟੀਐਸ ਪਹਿਲਾਂ ਤੋਂ ਜਾਰੀ ਹੈ, ਪਰ ਕੈਨੇਡਾ ਸਰਕਾਰ ਇਸ ਨੂੰ ਪੱਕੇ ਤੌਰ ‘ਤੇ ਜਾਰੀ ਰੱਖਣ ਬਾਰੇ ਸੋਚ ਰਹੀ ਹੈ।

ਬਠਿੰਡਾ ਦੀ ਸੀਟ ਨੇ ਪਾਰਟੀਆਂ ਨੂੰ ਪਾਇਆ ਚੱਕਰਾਂ ਵਿਚ, ਬਣੀ ਸਾਰਿਆਂ ਲਈ ਮੁੱਛ ਦਾ ਸਵਾਲ

ਬਠਿੰਡਾ ਲੋਕ ਸਭਾ ਹਲਕੇ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਚੱਕਰਾਂ ਵਿੱਚ ਪਾਇਆ ਹੋਇਆ ਹੈ। ਇਹ ਹਲਕਾ ਰਿਵਾਇਤੀ ਪਾਰਟੀਆਂ ਦੇ ਨਾਲ-ਨਾਲ ‘ਆਪ’ ਤੇ ਪੀਡੀਏ ਜਿਹੇ ਗਠਜੋੜ ਲਈ ਵੀ ਮੁੱਛ ਦਾ ਸਵਾਲ ਬਣਿਆ ਪਿਆ ਹੈ। ਜਿੱਥੇ ਸੁਖਪਾਲ ਖਹਿਰਾ ਨੇ ਬਠਿੰਡਾ ਚੋਣ ਹਲਕੇ ‘ਚ ਵੱਡੇ ਪੱਧਰ ‘ਤੇ ਪ੍ਰਚਾਰ ਸ਼ੁਰੂ ਵੀ ਕਰ ਦਿੱਤਾ ਹੈ, ਉੱਥੇ ਹੀ ਕਾਂਗਰਸ, ਅਕਾਲੀ ਦਲ ਤੇ ‘ਆਪ’ ਨੂੰ ਆਪੋ-ਆਪਣੇ ਉਮੀਦਵਾਰ ਤੈਅ ਕਰਨੇ ਔਖੇ ਹੋ ਰਹੇ ਹਨ। ਹਾਲਾਂਕਿ, ਹਰਸਿਮਰਤ ਬਾਦਲ ਨੂੰ ਅਕਾਲੀ ਦਲ ਬਠਿੰਡਾ ਤੋਂ ਹੀ ਉਤਾਰ ਸਕਦੇ ਹਨ, ਅਜਿਹੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਆਪਣੇ ਜ਼ਬਰਦਸਤ ਉਮੀਦਵਾਰ ਉਤਾਰਨੇ ਪੈਣਗੇ।

ਦੋਸਤੋ, ਅੱਜ ਲੋਕ ਸਭਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਲੰਬੀ ਦੇ ਕਿਲਿਆਂ ਵਾਲੀ, ਫੱਤਾ ਖੇੜਾ, ਘੁਮਿਆਰਾ, ਕਖਾ ਵਾਲੀ, ਫੁਲੂ ਖੇੜਾ ਅਰਨੀਵਾਲਾ,…

Posted by Sukhpal Singh Khaira on Wednesday, April 10, 2019

ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਹਰਸਿਮਰਤ ਬਾਦਲ ਔਖਿਆਂ ਹੀ ਜਿੱਤੀ ਸੀ ਤੇ ਹੁਣ ਬਾਦਲਾਂ ਦੇ ਜੱਦੀ ਹਲਕੇ ਬਠਿੰਡਾ ਨੂੰ ਡੱਕਣ ਲਈ ਕਾਂਗਰਸ ਨੇ ਦੋ ਵਿਕਲਪ ਰੱਖੇ ਹੋਏ ਹਨ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਜਾਂ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੀ ਬਠਿੰਡਾ ਵਿੱਚੋਂ ਬੇੜੀ ਪਾਰ ਲਾ ਸਕਦੇ ਹਨ। ਪਾਰਟੀ ਦੋਵਾਂ ਨਾਵਾਂ ‘ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ, ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਨੇ ਚੰਡੀਗੜ੍ਹ ਦੀ ਬਜਾਏ ਬਠਿੰਡਾ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਹਾਮੀ ਨਹੀਂ ਭਰੀ। ਅੱਜ ਦਿੱਲੀ ਵਿੱਚ ਪੰਜਾਬ ਦੀਆਂ ਬਾਕੀ ਚਾਰ ਸੀਟਾਂ ਦੇ ਐਲਾਨ ਨਾਲ ਬਠਿੰਡਾ ਤੋਂ ਵੀ ਉਮੀਦਵਾਰ ਦੇ ਨਾਂ ਦਾ ਐਲਾਨ ਸੰਭਵ ਹੈ। ਕਾਂਗਰਸ ਦੀ ਬੈਠਕ ਕਾਰਨ ਅਕਾਲੀ ਦਲ ਨੇ ਵੀ ਆਪਣੇ ਬਾਕੀ ਤਿੰਨ ਉਮੀਦਵਾਰ ਨਹੀਂ ਐਲਾਨੇ।

ਉੱਧਰ, ਬੁੱਧਵਾਰ ਨੂੰ ‘ਆਪ’ ਲੀਡਰਾਂ ਦੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਹੋਈ ਬੈਠਕ ਹੋਈ ਤੇ ਬਠਿੰਡਾ ਤੋਂ ਪਾਰਟੀ ਦੇ ਉਮੀਦਵਾਰ ਦੀ ਸਹਿਮਤੀ ਬਣ ਗਈ ਹੈ। ‘ਆਪ’ ਤਲਵੰਡੀ ਸਾਬੋ ਤੋਂ ਆਪਣੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੂੰ ਬਠਿੰਡਾ ਤੋਂ ਉਮੀਦਵਾਰ ਵਜੋਂ ਉਤਾਰ ਸਕਦੀ ਹੈ। ਸਾਲ 2014 ਨੂੰ ਤਲਵੰਡੀ ਸਾਬੋ ਜ਼ਿਮਨੀ ਚੋਣ ‘ਚ ਬਲਜਿੰਦਰ ਕੌਰ ਨੂੰ ਬੇਸ਼ੱਕ 13,899 ਵੋਟਾਂ ਪਈਆਂ ਸਨ, ਪਰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਲਗਾਤਾਰ ਚਾਰ ਵਾਰ ਵਿਧਾਇਕ ਰਹੇ ਜੀਤ ਮਹਿੰਦਰ ਸਿੱਧੂ ਨੂੰ ਵੀ ਮਾਤ ਦੇ ਦਿੱਤੀ ਸੀ।

ਇਸ ਤਰੀਕ ਤੋਂ ਭਰ ਹੋਣਗੇ ਪੇਪਰ ਇਟਲੀ ਨੇ ਖੋਲੇ ਕਾਮਿਆਂ ਲਈ ਦਰਵਾਜੇ

ਇਟਲੀ ਦੀ ਮੌਜੂਦਾ ਸਰਕਾਰ ਨੇ ਲੰਮੀ ਵਿਚਾਰ ਤੋਂ ਬਾਅਦ ਪਿਛਲੇ ਸਾਲਾਂ ਦੀ ਤਰ੍ਹਾਂ ਇਕ ਵਾਰ ਫਿਰ 38,500 ਵਿਦੇਸ਼ੀ ਕਾਮਿਆਂ ਨੂੰ ਇਟਲੀ ਆਉਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਗ੍ਰਹਿ ਮੰਤਰੀ ਮਾਤੇਉ ਸਿਲਵੀਨੀ ਵਲੋਂ ਇਸ ਨਵੇ ਕਾਨੂੰਨ ‘ਤੇ ਦਸਤਖਤ ਕਰਨ ਮਗਰੋਂ ਹਰੀ ਝੰਡੀ ਦੇਣ ਦੇ ਬਾਅਦ ਤਰੀਕਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਵੀ ਪਹਿਲੀ ਵਾਰੀ ਹੋਇਆ ਹੈ ਕਿ ਸਰਕਾਰੀ ਐਲਾਨ ਤੋਂ ਬਾਅਦ ਵੀ ਲੋਕਾਂ ਨੂੰ ਪੇਪਰ ਭਰਨ ਵਾਲੀਆਂ ਤਰੀਕਾਂ ਦਾ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ।

ਇੱਥੇ ਦੱਸਣਯੋਗ ਹੈ ਕਿ ਇਟਲੀ ਸਰਕਾਰ ਵਲੋਂ ਹਰ ਸਾਲ ਖੇਤੀ ਫਾਰਮਾਂ ਤੇ ਹੋਟਲਾਂ ਆਦਿ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ (ਸੀਜ਼ਨ ਵਾਲੇ) ਪੇਪਰਾਂ ਤੇ ਇਟਲੀ ਆਉਣ ਦਾ ਮੌਕਾ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਵੀਜ਼ਾ ਖਤਮ ਹੋਣ ਤੋ ਬਾਅਦ ਵਾਪਿਸ ਆਪਣੇ ਦੇਸ਼ ਜਾਣਾ ਪੈਂਦਾ ਹੈ। ਜਾਰੀ ਕੀਤੇ ਕੋਟੇ ਮੁਤਾਬਿਕ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 38,500 ਵਿਦੇਸ਼ੀ ਕਾਮੇ ਇਟਲੀ ਆ ਸਕਣਗੇ । ਇਟਲੀ ਆਉਣ ਦੇ ਚਾਹਵਾਨ 24 ਤਰੀਕ ਨੂੰ ਸਵੇਰੇ 8 ਵਜੇ ਤੋਂ ਆਨ ਲਾਈਨ ਦਰਖਾਸਤਾਂ ਗ੍ਰਹਿ ਮੰਤਰਾਲੇ ਦੀ ਵੈਬਸਾਈਟ ਤੇ ਭੇਜ ਸਕਦੇ ਹਨ।

ਇਸੇ ਤਰ੍ਹਾਂ ਜਿਹੜੇ ਪਿਛਲੇ ਸਾਲ ਇੰਨ੍ਹਾਂ ਪੇਪਰਾਂ ਤੇ ਇਟਲੀ ਆਏ ਸਨ ਉਹ ਆਪਣੇ ਆਰਜੀ ਪੇਪਰਾਂ ਨੂੰ ਪੱਕੇ ਤੌਰ ਤੇ ਬਦਲਾਉਣ ਲਈ 16 ਅਪ੍ਰੈਲ ਤੋ ਦਰਖਾਸਤਾਂ ਭੇਜ ਸਕਦੇ ਹਨ। ਇਹ ਵੀ ਦੱਸਣਯੋਗ ਹੈ ਕਿ 38,500 ਕਰਮਚਾਰੀਆਂ ਦੇ ਕੋਟੇ ਵਿਚੋਂ ਪ੍ਰਾਪਤ ਦਰਖਾਸਤਾਂ ਨੂੰ ਗ੍ਰਹਿ ਮੰਤਰਾਲੇ ਵੱਲੋਂ ਪਹਿਲ ਦੇ ਅਧਾਰ ਤੇ ਵਿਚਾਰਿਆ ਜਾਂਦਾ ਹੈ। ਇਸ ਕੋਟੇ ਵਿਚ ਬਿਜ਼ਨੈੱਸ, ਵਿਦਿਆਰਥੀ, ਖਿਡਾਰੀ ਤੇ ਕਈ ਹੋਰ ਜ਼ਰੂਰੀ ਕੈਟਾਗਰੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਅਰਵਿੰਦ ਕੇਜਰੀਵਲ ਦਾ ਨਾਅਰਾ, ਨਰਿੰਦਰ ਮੋਦੀ Once More!

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਪੱਖ ਵਿੱਚ ਬਿਆਨ ਦਿੱਤੇ ਜਾਣ ਮਗਰੋਂ ਭਾਰਤੀ ਸਿਆਸਤ ਵਿੱਚ ਖਲਬਲੀ ਮੱਚ ਗਈ ਹੈ। ਸਿਆਸਤਦਾਨ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰ ਰਹੇ ਹਨ, ਇਸੇ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਵੀ ਵਿਅੰਗ ਕੱਸਿਆ ਹੈ।

ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਾਕਿਸਤਾਨ ‘ਚ ਮੱਚਿਆ ਸ਼ੋਰ, ਨਰੇਂਦਰ ਮੋਦੀ ਵੰਸ ਮੋਰ। ਇਸ ਛੋਟੇ ਤੇ ਸੰਖੇਪ ਟਵੀਟ ਰਾਹੀਂ ਕੇਜਰੀਵਾਲ ਨੇ ਭਾਜਪਾ ਤੇ ਨਰੇਂਦਰ ਮੋਦੀ ‘ਤੇ ਤਿੱਖੀ ਚੋਭ ਮਾਰੀ ਹੈ। ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਭਲਕੇ ਯਾਨੀ 11 ਅਪਰੈਲ ਨੂੰ ਹੋਣੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਨੇ ਕਿਹਾ ਹੈ ਕਿ ਜੇਕਰ ਭਾਜਪਾ ਦੁਬਾਰਾ ਚੋਣ ਜਿੱਤਦੀ ਹੈ ਤਾਂ ਇਹ ਭਾਰਤ ਦੇ ਨਾਲ ਸ਼ਾਂਤੀ ਵਾਰਤਾ ਲਈ ਚੰਗਾ ਹੋਵੇਗਾ।

ਇਮਰਾਨ ਨੇ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਸ਼ਾਇਦ ਇਹ ਮੁਮਕਿਨ ਨਹੀਂ ਹੋਵੇਗਾ। ਇੰਨਾ ਹੀ ਨਹੀਂ ਇਮਰਾਨ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਆਉਂਦੀ ਹੈ ਤਾਂ ਕਸ਼ਮੀਰ ਮੁੱਦੇ ਦਾ ਹੱਲ ਨਿੱਕਲ ਸਕਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇਤਨਯਾਹੂ ਦੀ ਤਰ੍ਹਾਂ ਡਰ ਤੇ ਰਾਸ਼ਟਰਵਾਦ ਦੇ ਮੁੱਦੇ ‘ਤੇ ਚੋਣ ਲੜ ਰਹੇ ਹਨ।

ਮੋਟਰਸਾਈਕਲਾਂ ਤੇ ਨਿਕਲਣਗੇ ਸਿੱਖ ਕਨੇਡਾ ਤੋਂ ਯੂਕੇ ਹੁੰਦੇ ਹੋਏ ਅੰਮ੍ਰਿਤਸਰ ਦੇ ਲਈ, ਫੈਲਾਉਣਗੇ ਬਾਬੇ ਨਾਨਕ ਦਾ ਸੁਨੇਹਾ

ਸਾਲ 2019 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਉਨ੍ਹਾਂ ਦੇ ਮਨੁੱਖਤਾ ਪ੍ਰਤੀ ਉਪਦੇਸ਼ਾਂ ਨੂੰ ਪੂਰੀ ਦੁਨੀਆ ਵਿੱਚ ਫੈਲਾਉਣ ਦਾ ਬੀੜਾ ਚੁੱਕ ਸਿੱਖ ਮੋਟਰਸਾਈਕਲ ਲੈ ਕੇ ਕੈਨੇਡਾ ਤੇ ਯੂਕੇ ਤੋਂ ਭਾਰਤ ਵੱਲ ਨਿਕਲਣਗੇ। ਬਾਬੇ ਨਾਨਕ ਨੇ ਬਰਾਬਰਤਾ ਦਾ ਸੁਨੇਹਾ ਦੇ ਕੇ ਸਮਾਜ ਵਿੱਚੋਂ ਊਚ-ਨੀਚ ਭੇਦਭਾਵ ਦਾ ਖ਼ਾਤਮਾ ਕਰਨ ਦਾ ਹੋਕਾ ਦਿੱਤਾ ਸੀ। ਕੈਨੇਡਾ ਦੇ ਮਸ਼ਹੂਰ ਸਿੱਖ ਮੋਟਰਸਾਈਕਲ ਕਲੱਬ ਦੇ ਨੌਜਵਾਨਾਂ ਨੇ ਗੁਰੂ ਨਾਨਕ ਦੇ ਸੁਨੇਹੇ ਦੇ ਪਸਾਰ ਲਈ ਵਰਲਡ ਟੂਰ ਸ਼ੁਰੂ ਕਰਨਗੇ।

https://www.instagram.com/p/BvwjijwH37m/?utm_source=ig_embed

ਇਸੇ ਟੂਰ ਨਾਲ ਇਹ ਨੌਜਵਾਨ ਖ਼ਾਲਸਾ ਏਡ ਇੰਟਰਨੈਸ਼ਨਲ ਸੰਸਥਾ ਲਈ ਫੰਡ ਵੀ ਇਕੱਠੇ ਕਰਨਗੇ। ਕੈਨੇਡਾ ਦੇ ਛੇ ਨੌਜਵਾਨ ਆਪਣੇ ਮੋਟਰਸਾਈਕਲਾਂ ‘ਤੇ ਯੂਕੇ ਤੋਂ ਅੰਮ੍ਰਿਤਸਰ ਲਈ ਚਾਲੇ ਪਾਉਣਗੇ।

ਨੌਜਵਾਨਾਂ ਨੇ ਯੂਕੇ ਤੋਂ ਅੰਮ੍ਰਿਤਸਰ ਦੀ ਦੂਰੀ 45 ਦਿਨਾਂ ਵਿੱਚ ਤੈਅ ਕਰਨ ਦਾ ਟੀਚਾ ਮਿੱਥਿਆ ਹੈ। ਯੂਰਪ, ਤੁਰਕੀ, ਇਰਾਨ ਤੇ ਪਾਕਿਸਤਾਨ ਰਾਹੀਂ ਹੁੰਦੇ ਹੋਏ ਇਹ ਨੌਜਵਾਨ ਸੈਂਕੜੇ ਸ਼ਹਿਰਾਂ ਵਿੱਚੋਂ ਗੁਜ਼ਰਦਿਆਂ ਪੰਜਾਬ ਪੁੱਜ ਅੰਮ੍ਰਿਤਸਰ ਵਿਖੇ ਆਣ ਕੇ ਆਪਣੇ ਟੂਰ ਦੀ ਸਮਾਪਤੀ ਕਰਨਗੇ।

ਇੱਕ ਸਕੂਲ ਚ ਪੜਾਉਂਦੀਆਂ 7 ਅਧਿਆਪਕਾਵਾਂ ਇੱਕੋ ਸਮੇਂ ਹੋ ਗਈਆਂ ਗਰਭਵਤੀ

ਕੰਸਾਸ ‘ਚ ਗੋਡਾਰਡ ਦੇ ਪ੍ਰਾਇਮਰੀ ਸਕੂਲ ‘ਚ ਇੱਕ ਅਜੀਬ ਜਿਹੀ ਸਥਿਤੀ ਪੈਦਾ ਹੋ ਗਈ ਹੈ। ਇੱਥੇ ਦੇ ਓਕੇ ਸਟ੍ਰੀਟ ਸਕੂਲ ‘ਚ ਕੁੱਲ 14 ਅਧਿਆਪਕਾਵਾਂ ਕੰਮ ਕਰਦੀਆਂ ਹਨ ਤੇ ਇਨ੍ਹਾਂ ਵਿੱਚੋਂ ਅੱਧੀਆਂ ਇਕੱਠੀਆਂ ਪ੍ਰਸੂਤੀ ਛੁੱਟੀ ‘ਤੇ ਜਾ ਰਹੀਆਂ ਹਨ। ਯਾਨੀ ਸਕੂਲ ਦੀਆਂ ਸੱਤ ਅਧਿਆਪਕਾਵਾਂ ਗਰਭਵਤੀ ਹਨ। ਇਸ ਬਾਰੇ ਕੈਟੀ ਨਾਂ ਦੀ ਟੀਚਰ ਨੇ ਦੱਸਿਆ ਕਿ ਕੁਝ ਵੀ ਪਲਾਨਿੰਗ ਮੁਤਾਬਕ ਨਹੀਂ ਹੋਇਆ। ਅਜਿਹਾ ਲੱਗ ਰਿਹਾ ਹੈ ਕਿ ਇਨ੍ਹਾਂ ਦਾ ਇੱਕੋ ਸਮੇਂ ਗਰਭਵਤੀ ਹੋਣਾ ਕਿਸੇ ਪਲਾਨ ਦਾ ਹਿੱਸਾ ਹੈ। ਇਸ ਬਾਰੇ ਇੱਕ ਹੋਰ ਟੀਚਰ ਦਾ ਕਹਿਣਾ ਹੈ ਕਿ ਇਕੱਠੇ ਸਭ ਦਾ ਮਾਂ ਬਣਨਾ ਬੇਹੱਦ ਰੋਮਾਂਚਕ ਹੈ।

ਇਸ ਬਾਰੇ ਸਕੂਲ ਦੀ ਪ੍ਰਿੰਸਪਿਲ ਏਸ਼ਲੇ ਦਾ ਕਹਿਣਾ ਹੈ ਕਿ ਉਸ ਦੇ ਦੋ ਦਹਾਕੇ ਦੇ ਕਰੀਅਰ ‘ਚ ਅਜਿਹੀ ਘਟਨਾ ਪਹਿਲੀ ਵਾਰ ਹੋਵੇਗੀ। ਉਸ ਨੇ ਕਿਹਾ ਕਿ 7ਵੀਂ ਕਲਾਸ ਦੀ ਅਧਿਆਪਕਾ ਜਦੋਂ ਉਨ੍ਹਾਂ ਨੂੰ ਦੱਸਣ ਆਈ ਕਿ ਉਹ ਪ੍ਰੈਗਨੈਂਟ ਹੈ ਤਾਂ ਉਹ ਹੈਰਾਨ ਹੋ ਗਈ ਕਿਉਂਕਿ ਇਸ ਤੋਂ ਪਹਿਲਾਂ ਛੇ ਅਧਿਆਪਕਾਵਾਂ ਵੀ ਇਹੀ ਕਹਿ ਕੇ ਗਈਆਂ ਸੀ।

ਏਸ਼ਲੇ ਦਾ ਕਹਿਣਾ ਹੈ ਕਿ ਇਹ ਖ਼ਬਰ ਸਾਰੇ ਸ਼ਹਿਰ ‘ਚ ਫੈਲ ਚੁੱਕੀ ਹੈ ਤੇ ਲੋਕ ਇਸ ਗੱਲ ਨੂੰ ਮਜ਼ਾਕੀਆ ਤੌਰ ‘ਤੇ ਲੈ ਰਹੇ ਹਨ। ਨਾਲ ਹੀ ਮੁੱਖ ਅਧਿਆਪਕਾ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਛੁੱਟੀ ‘ਤੇ ਜਾਣ ਤੋਂ ਬਾਅਦ ਨਵੀਆਂ ਅਧਿਆਪਕਾਵਾਂ ਨੂੰ ਭਰਤੀ ਕੀਤਾ ਜਾਵੇਗਾ।

ਸਾਹਮਣੇ ਆਇਆ ਨਰਸ ਦਾ ਭਿਆਨਕ ਕਾਰਾ, ਪਿਛਲੇ 12 ਸਾਲਾਂ ਤੋਂ ਬੱਚਿਆਂ ਦੀ ਕਰ ਰਹੀ ਸੀ ਅਦਲਾ ਬਦਲੀ

ਅਕਸਰ ਹੀ ਭੈਣ-ਭਰਾ ਦੇ ਝਗੜੇ ‘ਚ ਉਹ ਇੱਕ-ਦੂਜੇ ਨੂੰ ਕਹਿੰਦੇ ਸੁਣਾਈ ਦਿੰਦੇ ਹਨ ਕਿ ਤੈਨੂੰ ਤਾਂ ਹਸਪਤਾਲ ‘ਚ ਬਦਲ ਦਿੱਤਾ ਗਿਆ ਸੀ ਜਾਂ ਤੁਸੀਂ ਮੇਰੇ ਭਰਾ-ਭੈਣ ਨਹੀਂ ਹੋ ਸਕਦੇ। ਹੁਣ ਅਜਿਹਾ ਮਾਮਲਾ ਸੱਚ ‘ਚ ਹੋਇਆ ਹੈ ਜਿਸ ਦਾ ਖੁਲਾਸਾ ਹਾਲ ਹੀ ‘ਚ ਹੋਇਆ ਹੈ। ਇੱਕ ਨਰਸ ਨੇ ਖੁਦ ਇਸ ਗੱਲ ਦਾ ਇਕਰਾਰ ਕੀਤਾ ਹੈ ਕਿ ਉਹ ਪਿਛਲੇ 12 ਸਾਲਾਂ ਤੋਂ ਮੈਟਰਨਿਟੀ ਵਾਰਡ ‘ਚ ਡਿਊਟੀ ਕਰ ਰਹੀ ਹੈ। ਹੁਣ ਤਕ ਉਹ ਕਰੀਬ 5000 ਬੱਚਿਆਂ ਦੀ ਅਦਲਾ ਬਦਲੀ ਕਰ ਚੁੱਕੀ ਹੈ ਰਿਪੋਰਟ ਮੁਤਾਬਕ ਐਲੀਜਾਬੇਥ ਬਵਾਏਵਾ ਮੇਵਾਸਾ ਨਾਂ ਦੀ ਨਰਸ ਨੂੰ ਟਰਮੀਨਲ ਕੈਂਸਰ ਹੈ ਤੇ ਉਸ ਨੇ ਖੁਦ ਇਹ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।

ਮੇਵਾਸਾ ਦਾ ਕਹਿਣਾ ਹੈ ਕਿ ਬੱਚਿਆਂ ਦੀ ਅਦਲਾ-ਬਦਲੀ ਕਰਨ ‘ਚ ਉਸ ਨੂੰ ਬੇਹੱਦ ਮਜ਼ਾ ਆਉਂਦਾ ਹੈ। ਉਸ ਨੇ ਜਾਂਬਿਆ ਦੇ ਯੂਨੀਵਰਸਿਟੀ ਟੀਚਿੰਗ ਹਸਪਤਾਲ ‘ਚ ਆਪਣੇ ਕਾਨਟ੍ਰੈਕਟ ਦੌਰਾਨ ਅਜਿਹਾ ਕੀਤਾ ਸੀ। ਇਹ ਅਦਲਾ ਬਦਲੀ 1983 ਤੋਂ 1995 ਤਕ ਦੇ ਬੱਚਿਆਂ ‘ਚ ਹੋਈ। ਮੇਵਾਸਾ ਦੇ ਇਸ ਖੁਲਾਸੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਬਵਾਲ ਮੱਚ ਗਿਆ। ਉਸ ਦਾ ਕਹਿਣਾ ਹੈ ਕਿ ਉਸ ਨੇ ਇਸ ਗੱਲ ਦਾ ਖੁਲਾਸਾ ਇਸ ਲਈ ਕੀਤਾ ਕਿਉਂਕਿ ਉਹ ਮਰਨ ਤੋਂ ਬਾਅਦ ਨਰਕ ‘ਚ ਨਹੀਂ ਜਾਣਾ ਚਾਹੁੰਦੀ।

ਉਹ ਮੰਨਦੀ ਹੈ ਕਿ ਉਸ ਨੇ ਪਾਪ ਕੀਤਾ ਹੈ ਤੇ ਉਸ ਦੇ ਇਸ ਹਰਕਤ ਕਾਰਨ ਕਈ ਵਫਾਦਾਰ ਜੋੜੀਆਂ ਦਾ ਤਲਾਕ ਵੀ ਹੋਇਆ ਹੈ। ਜੋੜੇ ਜਦੋਂ ਡੀਐਨਏ ਕਰਵਾਉਂਦੇ ਸੀ ਤੇ ਮੈਚ ਨਾ ਕਰਨ ਕਾਰਨ ਬੇਵਫਾਈ ਸਮਝ ਉਹ ਤਲਾਕ ਲੈ ਲੈਂਦੇ ਸੀ। ਜਦੋਕਿ ਇਸ ਹਸਪਤਾਲ ਦਾ ਕਹਿਣਾ ਹੈ ਕਿ ਸਾਡੇ ਇੱਥੇ ਇਸ ਨਾਂ ਦੀ ਕੋਈ ਨਰਸ ਕੰਮ ਨਹੀਂ ਕਰਦੀ ਸੀ। ਉਹ ਔਰਤ ਸਿਰਫ ਕਹਾਣੀਆਂ ਬਣਾ ਰਹੀ ਹੈ।

ਸਿੱਖ ਨੌਜਵਾਨ ਦੀ ਦਾੜ੍ਹੀ ਨੂੰ ਪੁਲਿਸ ਵਾਲੇ ਨੇ ਪਾਇਆ ਹੱਥ, ਫੇਰ ਨੰਗੀ ਤਲਵਾਰ ਨੇ ਪੁਲਿਸ ਵਾਲਿਆਂ ਨੂੰ ਪਾਈਆਂ ਭਾਜੜਾਂ

ਕਹਾਵਤ ਹੈ ਦੁਨੀਆਂਦਾਰੀ ਨਰਮੀ ਨਾਲ, ਦਲਾਲੀ ਬੇਸ਼ਰਮੀ ਨਾਲ ਅਤੇ ਅਫ਼ਸਰੀ ਗਰਮੀ ਨਾਲ ਕੀਤੀ ਜਾਂਦੀ ਹੈ। ਪ੍ਰੰਤੂ ਗਰਮੀ ਦਿਖਾਉਂਦੇ ਹੋਏ ਅਫ਼ਸਰ ਨੂੰ ਜਦੋਂ ਕੋਈ ਸਾਹਮਣੇ ਤੋਂ ਸ਼ੇਰ ਨੂੰ ਸਵਾ ਸੇਰ ਟੱਕਰ ਜਾਵੇ ਤਾਂ ਫੇਰ ਅਫਸਰ ਦੀ ਗਰਮੀ ਕਿੱਥੇ ਅਲੋਪ ਹੋ ਜਾਂਦੀ ਹੈ ਦੇਖਣਯੋਗ ਹੈ। ਕਿਸੇ ਦੇ ਧਾਰਮਿਕ ਚਿੰਨ੍ਹ ਦਾ ਨਿਰਾਦਰ ਕਰਨਾ ਕਾਨੂੰਨੀ ਅਪਰਾਧ ਹੈ। ਪਰੰਤੂ ਜੇਕਰ ਪੁਲਸ ਦੀ ਵਰਦੀ ਦੀ ਆੜ ਵਿੱਚ ਕੋਈ ਅਜਿਹਾ ਕਰੇ ਤਾਂ ਕਿ ਇਸ ਦੇ ਖਿਲਾਫ਼ ਕੋਈ ਕਾਰਵਾਈ ਹੋਣੀ ਜ਼ਰੂਰੀ ਨਹੀਂ।

ਉੱਤਰ ਪ੍ਰਦੇਸ਼ ਵਿੱਚ ਪੁਲਿਸ ਮੁਲਾਜ਼ਮਾਂ ਦੁਆਰਾ ਦੋ ਗੁਰੂ ਸਿੱਖ ਟਰੱਕ ਡਰਾਈਵਰਾਂ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਗੁਰਸਿੱਖ ਨੌਜਵਾਨਾਂ ਰਾਹੀਂ ਵੀਡੀਓ ਵਾਇਰਲ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਪੁਲਿਸ ਮੁਲਾਜ਼ਮਾਂ ਦੁਆਰਾ ਗੁਰਸਿੱਖ ਨੌਜਵਾਨ ਦੀ ਦਾੜ੍ਹੀ ਨੂੰ ਹੱਥ ਪਾਇਆ ਗਿਆ। ਜਦੋਂ ਨੌਜਵਾਨ ਵੱਲੋਂ ਪੁਲਿਸ ਮੁਲਾਜ਼ਮ ਨੂੰ ਇਸ ਤੋਂ ਰੋਕਿਆ ਗਿਆ ਤਾਂ ਦੂਸਰਾ ਪੁਲਿਸ ਮੁਲਾਜ਼ਮ ਹੱਥੋਪਾਈ ਤੇ ਉੱਤਰ ਆਇਆ। ਇਸ ਤੇ ਗੁਰਸਿੱਖ ਨੌਜਵਾਨ ਨੇ ਕਿਰਪਾਨ ਕੱਢ ਕੇ ਪੁਲਸ ਵਾਲੇ ਨੇ ਕਿਰਪਾਨ ਕੱਢ ਕੇ

ਪੁਲਿਸ ਵਾਲੇ ਨੂੰ ਵੰਗਾਰਦੇ ਹੋਏ ਕਿਹਾ ਕਿ ਹੁਣ ਉਹ ਦਾੜ੍ਹੀ ਨੂੰ ਛੂਹ ਕੇ ਦਿਖਾਵੇ। ਪੁਲਿਸ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਨੌਜਵਾਨ ਟਰੱਕ ਲੈ ਕੇ ਪੁਲਸ ਦੀ ਗੱਡੀ ਦੇ ਅੱਗੇ ਅੱਗੇ ਆ ਰਹੇ ਸਨ। ਪੁਲਸ ਦੇ ਵਾਰ ਵਾਰ ਸਾਈਡ ਮੰਗਣ ਤੇ ਇਨ੍ਹਾਂ ਨੇ ਪੁਲਿਸ ਨੂੰ ਰਸਤਾ ਨਹੀਂ ਦਿੱਤਾ। ਉਧਰ ਨੌਜਵਾਨਾਂ ਦਾ ਕਹਿਣਾ ਹੈ ਕਿ ਟਰੱਕ ਲੋੜ ਸੀ। ਪ੍ਰੰਤੂ ਫਿਰ ਵੀ ਉਨ੍ਹਾਂ ਨੇ ਟਰੱਕ ਨੂੰ ਇੱਕ ਸਾਈਡ ਤੇ ਲਗਾ ਕੇ ਪੁਲਿਸ ਨੂੰ ਰਸਤਾ ਦਿੱਤਾ ਹੈ। ਪੁਲਿਸ ਦੁਆਰਾ ਵਾਰ ਵਾਰ ਰਸਤਾ ਮੰਗਣ ਦੇ ਸਿਲਸਿਲੇ ਵਿੱਚ ਮਸਾਂ ਮਸਾਂ ਹਾਦਸਾ ਹੋਣ ਤੋਂ ਬਚਿਆ ਹੈ।

ਨੌਜਵਾਨ ਦੁਆਰਾ ਕਿਰਪਾਨ ਕੱਢ ਲਈ ਜਾਣ ਤੇ ਪੁਲਿਸ ਮੁਲਾਜ਼ਮ ਨਰਮ ਪੈ ਗਏ। ਪ੍ਰੰਤੂ ਪੁਲਸੀਆ ਰੋਬ ਮਾਰਦੇ ਹੋਏ ਕਹਿਣ ਲੱਗੇ ਕਿ ਸਰਕਾਰੀ ਗੱਡੀ ਨੂੰ ਸਾਈਡ ਨਹੀਂ ਦਿੱਤੀ। ਟਰੱਕ ਡਰਾਈਵਰ ਨੌਜਵਾਨ ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਕੋਲ ਸਰਕਾਰੀ ਗੱਡੀ ਹੈ ਤਾਂ ਕਿ ਤੁਸੀਂ ਕਿਸੇ ਨਾਲ ਵੀ ਬਦਸਲੂਕੀ ਕਰੋਗੇ

ਕੁੜੀ ਹਰ ਰੋਜ਼ ਵਾਂਗ ਰਾਤ ਨੂੰ ਸੁੱਤੀ ਪਰ ਜਦੋਂ ਸਵੇਰੇ ਉੱਠੀ ਤਾਂ ਬਣ ਗਈ ਮਾਂ

ਜਣੇਪੇ ਨਾਲ ਜੁੜਿਆ ਇਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਦਕਿ ਮੈਡੀਕਲ ਜਗਤ ਚ ਵੀ ਇਸ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮਾਮਲੇ ਚ ਇਕ ਐਮਲੁਈਸ ਲੈਗੇਟ ਨਾਂ ਦੀ ਕੁੜੀ ਰੋਜ਼ਾਨਾ ਵਾਂਗ ਰਾਤ ਵੇਲੇ ਸੁੱਤੀ ਪਰ ਜਦੋਂ ਸਵੇਰ ਉੱਠੀ ਤਾਂ ਉਹ ਮਾਂ ਬਣ ਗਈ ਅਤੇ ਉਸ ਨੇ ਇਕ ਤੰਦਰੁਸਤ ਬੱਚੇ ਨੂੰ ਜਨਮ ਵੀ ਦੇ ਦਿੱਤਾ। ਜਾਣਕਾਰੀ ਮੁਤਾਬਕ ਘਟਨਾ ਇੰਗਲੈਂਡ ਦੇ ਇਕ ਸ਼ਹੀਰ ਦੀ ਹੈ ਜਿੱਥੇ ਇਹ 19 ਕੁੜੀ ਰਾਤ ਸਮੇਂ ਰੋਜ਼ਾਨਾ ਵਾਂਗ ਸੁੱਤੀ ਸੀ ਤੇ ਜਦੋਂ ਸਵੇਰੇ ਉੱਠੀ ਤਾਂ ਅਚਾਨਕ ਉਸ ਦਾ ਢਿੱਡ ਨਿਕਲ ਆਇਆ ਤੇ ਪੂਰਾ ਪਰਿਵਾਰ ਇਹ ਦੇਖ ਕੇ ਹੈਰਾਨ ਰਹਿ ਗਿਆ ਪਰ ਦਾਦੀ ਨੇ ਇਹ ਦੱਸ ਦਿੱਤਾ ਕਿ ਕੁੜੀ ਗਰਭਵਤੀ ਹੈ।

ਐਮਲੁਈਸ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਪਰ ਉਸ ਨੇ ਰਸਤੇ ਚ ਕਾਰ ਵਿਚ ਹੀ ਬੱਚੇ ਨੂੰ ਜਨਮ ਵੀ ਦੇ ਦਿੱਤਾ। ਪਰਿਵਾਰ ਮੁਤਾਬਕ ਇਸ ਸਾਰੀ ਘਟਨਾ ਇੰਨੀ ਛੇਤੀ ਹੋਈ ਕਿ ਕੁੱਲ ਲਗਭਗ 45 ਮਿੰਟਾਂ ਦਾ ਹੀ ਸਮਾਂ ਲਗਿਆ ਤੇ ਬੱਚੇ ਦਾ ਜਨਮ ਵੀ ਹੋ ਗਿਆ। ਹੁਣ ਬੱਚੇ ਦੀ ਮਾਂ ਐਮਲੁਈਸ ਬੇਹੱਦ ਹੈਰਾਨ ਹੈ ਕਿ ਅਜਿਹਾ ਅਚਾਨਕ ਕਿਵੇਂ ਹੋ ਗਿਆ। ਹਾਲਾਂਕਿ ਉਸ ਨੂੰ ਕਈ ਮਹੀਨਿਆਂ ਤੋਂ ਪੀਰਡ ਵੀ ਨਹੀ ਰਹੇ ਸਨ। ਐਮਲੁਈਸ ਨੇ ਸੋਚਿਆ ਕਿ ਕੰਟਰਾਸੈਪਟਿਵ ਪਿਲਸ ਲੈਣ ਕਾਰਨ ਪੀਰਡ ਨਹੀਂ ਆ ਰਹੇ ਹੋਣਗੇ। ਉਸ ਨੇ ਕਿਹਾ ਕਿ ਗਰਭਵਤੀ ਹੋਣ ਦਾ ਕੋਈ ਲੱਛਣ ਵੀ ਸਾਹਮਣੇ ਨਹੀਂ ਆਇਆ ਜਿਸ ਅਜਿਹਾ ਕੁਝ ਹੋਣ ਦਾ ਪਤਾ ਲੱਗ ਸਕੇ।

ਇਸੇ ਲਈ ਉਸ ਨੇ ਕਦੇ ਕੋਈ ਡਾਕਟਰੀ ਜਾਂਚ ਵੀ ਨਹੀਂ ਕਰਵਾਈ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਐਮਲੁਈਸ ਦਾ ਬੱਚਾ ਉਸ ਦੇ ਬੱਚੇਦਾਨੀ ਦੇ ਧੱਲੜੇ ਤੇ ਪਿਛਲੇ ਭਾਗ ਚ ਪਲ ਰਿਹਾ ਰਿਹਾ ਸੀ। ਡਾਕਟਰਾਂ ਮੁਤਾਬਕ ਇਹ ਇਕ ਸਾਧਾਰਨ ਅਤੇ ਆਮ ਤੌਰ ਤੇ ਹੋਣ ਵਾਲੀ ਪ੍ਰਕਿਰਿਆ ਹੈ। ਡਾਕਟਰੀ ਜਾਂਚ ਮਗਰੋਂ ਬੱਚਾ ਅਤੇ ਮਾਂ ਬਿਲਕੁਲ ਤੰਦਰੁਸਤ ਦੱਸੇ ਗਏ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਤਾ ਵੱਡਾ ਬਿਆਨ

ਲੋਕਸਭਾ ਚੋਣਾ ਦੇ ਪਹਿਲੇ ਪੜਾਅ ਦੀ ਵੋਟਿੰਗ ਕੱਲ੍ਹ ਯਾਨੀ 11 ਅਪਰੈਲ ਨੂੰ ਹੋਣੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਮਰਾਨ ਨੇ ਕਿਹਾ ਹੈ ਕਿ ਜੇਕਰ ਭਾਜਪਾ ਦੋਬਾਰਾ ਚੋਣ ਜਿੱਤਦੀ ਹੈ ਤਾਂ ਭਾਰਤ ਦੇ ਨਾਲ ਸ਼ਾਂਤੀ ਗੱਲਬਾਤ ਨੂੰ ਲੈ ਕੇ ਚੰਗਾ ਹੋਵੇਗਾ। ਇਮਰਾਨ ਨੇ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਸ਼ਾਇਦ ਇਹ ਮੁਮਕਿਨ ਨਹੀ ਹੋਵੇਗਾ। ਇੰਨਾ ਹੀ ਨਹੀ ਇਮਰਾਨ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਆਉਨਦੀ ਹੈ ਤਾਂ ਕਸ਼ਮੀਰ ਮੁੱਦੇ ਦਾ ਹਲ ਨਿਕਲ ਸਕਦਾ ਹੈ।

ਉਨ੍ਹਾਂ ਕਿਹਾ ਕਿ ਮੋਦੀ ਨੇਤਨਯਾਹੂ ਦੀ ਤਰ੍ਹਾਂ ਡਰ ਅਤੇ ਰਾਸ਼ਟਰਵਾਦ ਦੇ ਮੁੱਦੇ ‘ਤੇ ਚੋਣ ਲੜ ਰਹੇ ਹਨ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਇਮਰਾਨ ਨੇ ਇਹ ਸਾਰੀਆਂ ਗੱਲਾਂ ਕਹੀਆਂ ਹਨ। ਇਸ ਦੌਰਾਨ ਇਮਰਾਨ ਨੇ ਕਿਹਾ, ਜੇਕਰ ਅਗਲੀ ਸਰਕਾਰ ਕਾਂਗਰਸ ਦੀ ਆਉਂਦੀ ਹੈ ਤਾਂ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਨਾਲ ਸਮਝੌਤਾ ਕਰਨ ਤੋਂ ਡਰ ਸਕਦੀ ਹੈ।

ਪਰ ਜੇਕਰ ਬੀਜੇਪੀ ਦੀ ਸਰਕਾਰ ਆਉਂਦੀ ਹੈ ਤਾਂ ਇਸ ਮਸਲੇ ਦਾ ਹੱਲ ਨਿਕਲ ਸਕਦਾ ਹੈ। ਪਾਕਿ ਪੀਐਮ ਨੇ ਅੱਗੇ ਕਿਹਾ, “ਪਾਕਿਸਤਾਨ ਦੇ ਲਈ ਇਹ ਅਹਿਮ ਹੈ ਕਿ ਉਹ ਆਪਣੇ ਗੁਆਂਡੀ ਮੁਲਕਾਂ ਅਫਗਾਨੀਸਤਾਨ, ਭਾਰਤ ਅਤੇ ਈਰਾਨ ਨਾਲ ਸ਼ਾਂਤੀ ਬਣਾਏ ਰੱਖੇ”।