ਬੀਬੀ ਜਗਦੀਸ਼ ਕੌਰ ਦਾ ਦਰਦ ਆਪਣੇ ਘਰ ਵਿੱਚ ਕੀਤਾ ਸੀ ਪਤੀ ਪੁੱਤਰ ਦਾ ਸੰਸਕਾਰ

ਆਪਣੇ ਪਤੀ ਤੇ ਪੁੱਤ ਦੀ ਮੌਤ ਦਾ ਦਰਦ ਪਹਿਲੀ ਨਵੰਬਰ 1984 ਨੂੰ ਸਹਿਣ ਵਾਲੀ ਜਗਦੀਸ਼ ਕੌਰ ਨੂੰ ਆਏ ਹਾਈ ਕੋਰਟ ਦੇ ਫੈਸਲੇ ਤੋਂ 34 ਸਾਲ ਬਾਅਦ ਥੋੜੀ ਜਿਹੀ ਰਾਹਤ ਤਾਂ ਜ਼ਰੂਰ ਮਿਲੀ ਪਰ ਸੰਤੁਸ਼ਟੀ ਨਹੀਂ। ਜਗਦੀਸ਼ ਕੌਰ ਉਸ ਮਾਮਲੇ ‘ਚ ਮੁੱਖ ਗਵਾਹ ਹੈ ਜਿਸ ਮਾਮਲੇ ‘ਚ ਕਾਂਗਰਸ ਲੀਡਰ ਸੱਜਣ ਕੁਮਾਰ ਨੂੰ ਸਜ਼ਾ ਹੋਈ। ਪਰ ਅੱਜ ਰੂਹ ਕੰਬ ਜਾਂਦੀ ਹੈ ਮਾਤਾ ਜਗਦੀਸ਼ ਕੌਰ ਦੀਆਂ ਗੱਲਾਂ ਸੁਣ ਕੇ ਕਿਉਂਕਿ ਜਿਸਨੂੰ ਦੇਖ ਕੇ ਰੌਗਤੇ ਖੜ੍ਹੇ ਹੋ ਜਾਂਦੇ ਹਨ ਉਹਨਾਂ ਨੇ ਆਪਣੇ ਅੱਖਾਂ ਦੇ ਸਾਹਮਣੇ ਉਹ ਕੁੱਝ ਹੰਡਾਇਆ ਹੈ।

ਮਾਤਾ ਜਗਦੀਸ਼ ਕੌਰ ਨੇ ਕਿਹਾ ਕਿ ਤਿੰਨ-ਤਿੰਨ ਦਿਨ ਤੱਕ ਲਾਸ਼ਾਂ ਪਈਆਂ ਰਹੀਆਂ, ਸਾਡੇ ਘਰ ਖੂਨ ਦੀਆਂ ਨਦੀਆਂ ਵਗਦੀਆਂ ਰਹੀਆਂ, ਅਤੇ ਪੁਲਿਸ ਵਾਲਿਆਂ ਦੀ ਫਰਿਆਦ ਕੀਤੀ ਮਾਤਾ ਰੋਂਦੀ ਕੁਰਲਾਉਂਦੀ ਜੰਗਲਾਂ ਵਿਚ ਗਈ ਪਰ ਕਿਸੇ ਨੇ ਵੀ ਮੱਦਦ ਨਹੀਂ ਕੀਤੀ। ਆਖ਼ਿਰ ਮਾਤਾ ਨੇ ਆਪਣੇ ਬੇਟੇ ਅਤੇ ਪਤੀ ਦਾ ਆਪਣੇ ਘਰ ਵਿਚ ਹੀ ਆਪਣੇ ਘਰੋਂ ਹੀ ਸਾਮਾਨ ਇਕੱਠਾ ਕਰਕੇ ਸੰਸਕਾਰ ਕੀਤਾ। ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਬੇਸਹਾਰਾ ਮਾਤਾ ਜੰਗਲਾਂ ਵਿਚ ਆਰਮੀ ਤੋਂ ਮੱਦਦ ਮੰਗੀ ਪਰ ਕਿਸੇ ਨੇ ਵੀ ਮੱਦਦ ਨਹੀਂ ਕੀਤੀ।ਆਖ਼ਿਰ ਮਾਤਾ ਨੇ ਆਪਣੇ ਘਰ ਦੇ ਬੂਹੇ-ਬਾਰੀਆਂ ਤੋੜ ਕੇ ਆਪਣੇ ਘਰ ਦੇ ਵਿਹੜੇ ਵਿਚ ਹੀ ਪੁੱਤ ਅਤੇ ਪਤੀ ਦਾ ਸੰਸਕਾਰ ਕੀਤਾ। ਜਗਦੀਸ਼ ਕੌਰ ਦਾ ਕਹਿਣਾ ਹੈ ਕਿ ਉਸ ਨੇ ਇਸ ਕਤਲੇਆਮ ‘ਚ ਆਪਣਾ ਪਰਿਵਾਰ ਗਵਾਇਆ।

ਉਸ ਨੇ ਕਿਹਾ ਕਿ ਪਤੀ ਨੇ ਦੇਸ਼ ਦੀ ਸੇਵਾ ਕੀਤੀ ਤੇ ਪਿਤਾ ਨੇ ਆਜ਼ਾਦੀ ਦੀ ਲੜਾਈ ਲੜੀ ਪਰ ਇਸ ਦੇ ਬਾਵਜੂਦ ਨਾ ਪਤੀ ਵੱਲੋਂ ਕੀਤੀ ਦੇਸ਼ ਦੀ ਸੇਵਾ ਤੇ ਨਾ ਪਿਤਾ ਦੀ ਕੁਰਬਾਨੀ ਕੰਮ ਆਈ। ਉਸ ਨੇ ਕਿਹਾ ਕਿ ਉਸਦੇ ਗੁਨਾਹ ਦੇ ਮੁਕਾਬਲੇ ਉਹ ਬਹੁਤ ਘੱਟ ਹੈ ਜੋ ਸੱਜਣ ਕੁਮਾਰ ਨੂੰ ਸਜ਼ਾ ਮਿਲੀ ਹੈ। ਇਸ ਮੌਕੇ ਜਗਦੀਸ਼ ਕੌਰ ਨੇ ਇਹ ਵੀ ਖੁਲਾਸਾ ਕੀਤਾ ਕਿ ਉਸਨੂੰ ਕਰੋੜਾਂ ਰੁਪਏ ਤੇ ਵਿਦੇਸ਼ਾਂ ‘ਚ ਸੈੱਟ ਕਰਨ ਦਾ ਲਾਲਚ ਵੀ ਦਿੱਤੇ ਗਏ ਤਾਂ ਜੋ ਉਹ ਗਵਾਹੀ ਤੋਂ ਮੁੱਕਰ ਜਾਵੇ ਪਰ ਉਹ ਆਪਣੇ ਫੈਸਲੇ ‘ਤੇ ਡਟੀ ਰਹੀ। ਜਗਦੀਸ਼ ਕੌਰ ਦਾ ਮੰਨਣਾ ਹੈ ਕਿ ਅਪਰਾਧ ਬਦਲੇ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ। ਇਸ ਤੋਂ ਇਲਾਵਾ ਉਸਨੂੰ ਤੇ ਉਸਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਜਗਦੀਸ਼ ਕੌਰ ਨੇ ਇਹ ਦੱਸਿਆ ਕਿ ’84 ਸਿੱਖ ਕਤਲੇਆਮ ‘ਚ ਸ਼ਮੂਲੀਅਤ ਬਾਰੇ ਮੱਧ ਪ੍ਰਦੇਸ਼ ਦੇ ਨਵੇਂ ਬਣੇ ਮੁੱਖ ਮੰਤਰੀ ਕਮਲਨਾਥ ਖ਼ਿਲਾਫ਼ ਵੀ ਸਬੂਤ ਮੌਜੂਦ ਹਨ। ਅੱਖਾਂ ‘ਚ ਹੰਝੂ ਲਈ ਜਗਦੀਸ਼ ਕੌਰ ਨੇ ਕਿਹਾ ਕਿ ਇਨ੍ਹਾਂ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਮਿਲਣੀ ਚਾਹੀਦੀ ਹੈ।